ਬਿਲਾਵਲੁ ਗੋਂਡ ॥
bilaaval gondd | Ang 874
Sant Singh KhalsaBilaaval Gond:
Manmohan SinghBilawal Gond.
Manmohan Singh (Punjabi)ਬਿਲਾਵਲ ਗੌਂਡ।
SikhNet (Spanish)Bilawal, Gond
ਆਜੁ ਨਾਮੇ ਬੀਠਲੁ ਦੇਖਿਆ; ਮੂਰਖ ਕੋ ਸਮਝਾਊ ਰੇ ॥ ਰਹਾਉ ॥
aaj naame beetthal dekhiaa; moorakh ko samajhaaoo re | rahaau | Ang 874
Sant Singh KhalsaToday, Naam Dayv saw the Lord, and so I will instruct the ignorant. ||Pause||
Manmohan SinghToday I, Nama, have seen my Lord, so now I give instructions to the fool. Pause.
Manmohan Singh (Punjabi)ਅੱਜ ਮੈਂ, ਨਾਮੇ, ਨੇ ਆਪਣਾ ਪ੍ਰਭੂ ਵੇਖ ਲਿਆ ਹੈ ਇਸ ਲਈ ਮੈਂ ਹੁਣ ਬੇਵਕੂਫ ਨੂੰ ਸਿੱਖ-ਮਤ ਦਿੰਦਾ ਹਾਂ। ਠਹਿਰਾਉ।
Fareedkot Teekaਹੇ ਭਾਈ! ਮੈਂ ਨਾਮੇ ਨੇ ਪਰਮੇਸ੍ਵਰ ਸਰਬ ਮੇਂ ਪੂਰਨ ਦੇਖਿਆ ਹੈ। ਪਰੰਤੂ ਆਜ ਅਲਪਗ ਦ੍ਰਿਸਟੀ ਵਾਲੇ ਮੂਰਖ ਕੋ ਵਾ ਅਰੇ ਮੂਰਖ ਤੇਰੇ ਕੋ ਸਮਝਾਵਤਾ ਹੂੰ॥ ਰਹਾਉ ॥
Prof. Sahib Singhਹੇ ਪਾਂਡੇ! ਮੈਂ ਤਾਂ ਇਸੇ ਜਨਮ ਵਿਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ (ਪਰ ਤੂੰ ਮੂਰਖ ਹੀ ਰਹਿਓਂ, ਤੈਨੂੰ ਦਰਸ਼ਨ ਨਹੀਂ ਹੋਇਆ; ਆ) ਮੈਂ (ਤੈਨੂੰ) ਮੂਰਖ ਨੂੰ ਸਮਝਾਵਾਂ (ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ) ਰਹਾਉ॥ਪਦ ਅਰਥ ਆਜੁ = ਅੱਜ, ਹੁਣ, ਇਸੇ ਜਨਮ ਵਿਚ। ਬੀਠਲੁ = {Skt. विष्ठल One situated at a distance. ਵਿ-ਪਰੇ, ਦੂਰ। ਸਥਲ = ਖਲੋਤਾ ਹੋਇਆ} ਉਹ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਰੇ = ਹੇ ਪਾਂਡੇ! ਸਮਝਾਊ = ਮੈਂ ਸਮਝਾਵਾਂ ॥ਰਹਾਉ॥
SikhNet (Spanish)Hoy Nam Dev vio a Su Señor y así fue a instruir al ignorante.(Pausa)
ਪਾਂਡੇ ਤੁਮਰੀ ਗਾਇਤ੍ਰੀ; ਲੋਧੇ ਕਾ ਖੇਤੁ ਖਾਤੀ ਥੀ ॥
paandde tumaree gaaeitree; lodhe kaa khet khaatee thee | Ang 874
Sant Singh KhalsaO Pandit, O religious scholar, your Gayatri was grazing in the fields.
Manmohan SinghO Pandit, thy Gayatri used to graze on the field of a peasant Lodha by Name
Manmohan Singh (Punjabi)ਹੇ ਪੰਡਿਤ! ਤੇਰੀ ਗਾਇਤਰੀ, ਲੋਧੇ ਨਾਮ ਦੇ ਇਕ ਜ਼ਿਮੀਦਾਰ ਦੀ ਪੈਲੀ ਚਰਦੀ ਹੁੰਦੀ ਸੀ।
Fareedkot Teekaਹੇ ਪਾਂਡੇ! ਭਾਵ ਤੀਰਥੋਂ ਪਰ ਦਾਨ ਲੈਣੇ ਵਾਲੇ ਬ੍ਰਹਮਣ ਤੁਮਾਰੀ ਉਪਾਸ੍ਯ ਰੂਪ ਗਾਇਤ੍ਰੀ ਦੇਖੀ ਥੀ। ਲੋਧੇ ਨਾਮ ਪਾਪੋਂ ਕਾ (ਖੇਤ) ਸਮਦਾਉ ਖਾਤੀ ਥੀ, ਭਾਵ ਜਾਪ ਕਰ ਕੇ ਪਾਪੋਂ ਕੋ ਦੂਰ ਕਰਤੀ ਥੀ। ਬਸਿਸਟ ਜੀ ਕਾ ਔ ਵਿਸਵਾਮਿਤ੍ਰ ਜੀ ਕਾ ਬਿਰੋਧ ਹੂਆ। ਰਾਜ ਰਿਖੀ ਕਹਣੇ ਕਰ ਬਸਿਸਟ ਜੀ ਕਾ ਸੌ ਪੁਤ੍ਰ ਵਿਸ੍ਵਾਮਿਤ੍ਰ ਨੇ ਮਾਰ ਦੀਆ। ਮੈਤ੍ਰੀ ਹੋਣੇ ਉਪਰੰਤ ਪੂਛਾ ਕਿ ਤੇਰੇ ਕੋ ਬ੍ਰਹਮ ਹਤਿਆ ਕਿਉਂ ਨਹੀਂ ਲਾਗੀ? ਤਬ ਰਿਖੀ ਨੇ ਕਹਾ: ਮੈਂ ਗਾਇਤ੍ਰੀ ਕਾ ਜਾਪ ਕਰ ਲੇਤਾ ਥਾ, ਤਉ ਹਤਿਆ ਨਹੀਂ ਲਗੀ। ਤਬ ਬਸਿਸ੍ਟ ਜੀ ਨੇ ਹੜਤਾਲ ਕਾ ਤਿਨਕਾ ਲੇ ਕਰ ਚੌਥਾਈ ਮੰਤ੍ਰ ਕੀ ਮੇਸ ਦੀਨੀ। ਲਕੜੀ ਕਾ ਭਾਵ ਇਹ ਹੈ ਕਿ ਖੰਡਿਤ ਹੂਈ ਹੂਈ ਤਬ ਸੇ ਚਲਤੀ ਹੈ। ਇਨ ਕੇ ਬਿਰੋਧ ਕੀ ਕਥਾ ਪੁਰਾਣ ਮੇਂ ਪ੍ਰਸਿਧ ਹੈ ਇਸ ਤੇ ਈਹਾਂ ਨਹੀਂ ਲਿਖੀ। ਵਾ ਗਾਇਤ੍ਰੀ ਕੋ ਬ੍ਰਹਮ ਜੀ ਕਾ ਸ੍ਰਾਪੁ ਹੋਣੇ ਤੇ ਮਾਤ ਲੋਕ ਮੇਂ ਇਸਤ੍ਰੀ ਰੂਪੁ ਹੋ ਕਰ ਰਹਣ ਲਗੀ। ਕਿਸੀ ਕਾਲ ਮੇਂ ਕੋਈ ਮਲੇਛੁ ਦੈਤ ਵਾ ਮਨੁਖ ਕਾਮ ਭਾਵਨਾ ਕਰ ਕੇ ਪਕੜਨੇ ਕੋ ਦੌੜਾ। ਤਬ ਐਸੇ ਸ੍ਰਾਪ ਦੇ ਕਰ ਕੇ, 'ਜੇ ਤੂੰ ਮੇਰੇ ਪੀਛੇ ਆਵੇਂਗਾ ਤਉ ਭਸਮ ਹੋ ਜਾਵੇਂਗਾ' ਨਦੀ ਤੇ ਪਾਰ ਹੋ ਕਰ ਗਊ ਕਾ ਰੂਪ ਧਾਰ ਕਰ (ਲੋਧੇ) ਕ੍ਰਿਸਾਨ ਕੇ ਖੇਤ੍ਰ ਮੇਂ ਸਬਜੀ ਖਾਣੇ ਲਗੀ॥
Prof. Sahib Singhਹੇ ਪਾਂਡੇ! (ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਹ) ਇਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ,ਪਦ ਅਰਥ ਤੁਮਰੀ ਗਾਇਤ੍ਰੀ = ਜਿਸ ਨੂੰ ਤੁਸੀ ਗਾਇਤ੍ਰੀ ਆਖਦੇ ਹੋ ਤੇ ਜਿਸ ਬਾਰੇ ਇਹ ਸ਼ਰਧਾ-ਹੀਣ ਕਹਾਣੀ ਭੀ ਬਣਾ ਰੱਖੀ ਹੈ। ਗਾਇਤ੍ਰੀ = {Skt. गायत्री = ਇਕ ਬੜਾ ਪਵਿੱਤਰ ਮੰਤਰ, ਜਿਸ ਦਾ ਪਾਠ ਹਰੇਕ ਬ੍ਰਾਹਮਣ ਲਈ ਸਵੇਰੇ ਸ਼ਾਮ ਕਰਨਾ ਜ਼ਰੂਰੀ ਹੈ। ਉਹ ਮੰਤਰ ਇਉਂ ਹੈ: तत्सवितुर्वरेण्य भर्गो देवस्य धीमाही धयो यो नः प्रचोदयात्। ਲੋਧਾ = ਜੱਟਾਂ ਦੀ ਇਕ ਜਾਤ ਦਾ ਨਾਉਂ ਹੈ।
SikhNet (Spanish)Oh Pandit, oh escolar erudito, tu Gayatri pastaba en las praderas,
ਲੈ ਕਰਿ ਠੇਗਾ ਟਗਰੀ ਤੋਰੀ; ਲਾਂਗਤ ਲਾਂਗਤ ਜਾਤੀ ਥੀ ॥੧॥
lai kar tthegaa ttagaree toree; laangat laangat jaatee thee |1| Ang 874
Sant Singh KhalsaTaking a stick, the farmer broke its leg, and now it walks with a limp. ||1||
Manmohan SinghTaking a stick, the peasant broke her leg and since then the walks lame.
Manmohan Singh (Punjabi)ਸੋਟਾ ਲੈ ਕੇ ਉਸ ਨੇ ਉਸ ਦੀ ਲੱਤ ਤੋੜ ਦਿੱਤੀ ਅਤੇ ਉਦੋਂ ਤੋਂ ਉਹ ਲੰਗੀ ਲੰਗੀ ਤੁਰਦੀ ਹੈ।
Fareedkot Teekaਤਿਸ ਖੇਤ੍ਰ ਕੇ ਮਾਲਕ ਨੇ ਹਰਆਇ ਜਾਨ ਕਰ ਸੋਟਾ ਮਾਰ ਕਰ ਲਾਤ ਤੋੜ ਦਿਤੀ, ਲੰਗੀ ਲੰਗੀ ਫਿਰਤੀ ਥੀ॥੧॥☬ਤਬ ਤਿਸ ਨੇ ਕਹਾ: ਮੈਂ ਤੋ ਮਹਾਦੇਵ ਕਾ ਉਪਾਸਕ ਹੂੰ। ਤਿਸ ਪਰ ਕਹਿਤੇ ਹੈਂ:
Prof. Sahib Singhਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ ॥੧॥ਪਦ ਅਰਥ ਠੇਗਾ = ਸੋਟਾ। ਲਾਂਗਤ = ਲੰਙਾ ਲੰਙਾ ਕੇ ॥੧॥
SikhNet (Spanish)y el campesino le pegaba con un palo y al Gayatri lo vi cojeando y huyendo. (1)
ਪਾਂਡੇ ਤੁਮਰਾ ਮਹਾਦੇਉ; ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
paandde tumaraa mahaadeo; dhaule balad charriaa aavat dekhiaa thaa | Ang 874
Sant Singh KhalsaO Pandit, I saw your great god Shiva, riding along on a white bull.
Manmohan SinghO Pandit, I had seen thy great god Shiva, going along, riding a white bullock.
Manmohan Singh (Punjabi)ਹੇ ਪੰਡਿਤ! ਤੇਰਾ ਵੱਡਾ ਦੇਵਤਾ ਸ਼ਿਵਜੀ ਚਿੱਟੇ ਬੈਲ ਤੇ ਸਵਾਰ ਹੋਇਆ ਆਉਂਦਾ, ਮੈਂ ਵੇਖਿਆ ਸੀ।
Fareedkot Teekaਹੇ ਪਾਂਡੇ! ਤੁਮਾਰਾ ਜੋ ਮਹਾਦੇਵ ਹੈ, ਸੋ ਤੋ ਧੌਲੇ ਬੈਲ ਪਰ ਚੜਿਆ ਹੂਆ ਆਵਤਾ ਦੇਖਿਆ ਥਾ॥
Prof. Sahib Singhਹੇ ਪਾਂਡੇ! (ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?)ਪਦ ਅਰਥ ਮਹਾਦੇਵ = ਸ਼ਿਵ। ਮਉਲੇ = ਚਿੱਟੇ।
SikhNet (Spanish)Oh erudito, vi a tu gran dios Shiva montando a Nandi, el toro blanco,
ਮੋਦੀ ਕੇ ਘਰ ਖਾਣਾ ਪਾਕਾ; ਵਾ ਕਾ ਲੜਕਾ ਮਾਰਿਆ ਥਾ ॥੨॥
modee ke ghar khaanaa paakaa; vaa kaa larrakaa maariaa thaa |2| Ang 874
Sant Singh KhalsaIn the merchant's house, a banquet was prepared for him - he killed the merchant's son. ||2||
Manmohan SinghIn the storekeeper's house a banquet for him was prepared an d he killed his son.
Manmohan Singh (Punjabi)ਭੰਡਾਰੀ ਦੇ ਧਾਮ ਵਿੱਚ ਉਸ ਦੇ ਲਈ ਭੋਜਨ ਤਿਆਰ ਕੀਤਾ ਗਿਆ ਸੀ ਅਤੇ ਉਸ ਨੇ ਉਸ ਦਾ ਪ੍ਰਤ੍ਰ ਹੀ ਮਾਰ ਦਿੱਤਾ ਸੀ।
Fareedkot Teeka(ਮੋਦੀ) ਅਨੰਦ ਕੇ ਦੇਣੇ ਵਾਲੀ (ਮੋਦ ਨਾਮ ਅਨੰਦ ਕਾ ਹੈ) ਜੋ ਅਪਣੀ ਇਸਤ੍ਰੀ ਪਾਰਬਤੀ ਕੇ ਘਰ ਮੇਂ ਭੋਜਨ ਤਿਆਰ ਥਾ, ਤਿਸ ਨੇ ਅਪਨੇ ਸਰੀਰ ਕੇ ਵਟਨੇ ਕੀ ਮੈਲ ਸੇ ਏਕ ਮੂਰਤੀ ਬਨਾਇਕਰ ਦਰਵਾਜੇ ਪਰ ਖੜੀ ਕਰ ਦਈ ਥੀ, ਸੋ ਗਨੇਸ ਥਾ। ਕਿ ਮੈਂ ਜਬ ਤਕ ਇਸਨਾਨ ਕਰਤੀ ਹੂੰ ਤਬ ਤਕ ਕੋਈ ਭੀਤਰ ਨ ਆਵਨਾ ਪਾਵੇ। ਤਬ ਸ਼ਿਵ ਜੀ ਆਏ ਤਬ ਤਿਸ ਨੇ ਰੋਕੇ। ਤਬ ਸਿਵ ਨੇ ਕ੍ਰੋਧ ਕਰ ਉਸ ਕਾ ਸਿਰ ਕਾਟ ਕਰਿ ਚਲਾਇ ਦੀਆ, ਭਾਵ ਐਸੇ ਕ੍ਰੋਧੀ ਕੀ ਉਪਾਸਨਾ ਸੇ ਤੇਰੇ ਕੋ ਸ਼ਾਂਤੀ ਕਹਾਂ॥੨॥☬ਤਬ ਤਿਸ ਨੇ ਕਹਾ ਕਿ ਮੈਂ ਤੋ ਰਾਮ ਚੰਦ ਕਾ ਉਪਾਸਕ ਹੂੰ। ਤਿਸ ਪਰ ਕਹਤੇ ਹੈਂ:
Prof. Sahib Singhਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ) ਉਸ ਦਾ ਮੁੰਡਾ ਮਾਰ ਦਿੱਤਾ ॥੨॥ਪਦ ਅਰਥ ਮੋਦੀ = ਭੰਡਾਰੀ। ਵਾ ਕਾ = ਉਸ ਦਾ ॥੨॥
SikhNet (Spanish)maldiciendo al tendero por su mala comida y matando a su hijo. (2)
ਪਾਂਡੇ ਤੁਮਰਾ ਰਾਮਚੰਦੁ; ਸੋ ਭੀ ਆਵਤੁ ਦੇਖਿਆ ਥਾ ॥
paandde tumaraa raamachand; so bhee aavat dekhiaa thaa | Ang 875
Sant Singh KhalsaO Pandit, I saw your Raam Chand coming too
Manmohan SinghO Pandit, I had also seen coming along thy Ram Chandar,
Manmohan Singh (Punjabi)ਹੇ ਪੰਡਿਤ! ਤੇਰੇ ਰਾਮ ਚੰਦ੍ਰ ਨੂੰ ਆਉਂਦੇ ਨੂੰ ਭੀ ਮੈਂ ਵੇਖਿਆ ਸੀ।
Fareedkot Teekaਹੇ ਪਾਂਡੇ! ਤੁਮਾਰਾ ਜੋ ਰਾਮਚੰਦ ਉਪਾਸ੍ਯ ਹੈ ਓਹ ਭੀ ਹਮ ਨੇ ਆਵਤਾ ਦੇਖਿਆ ਹੈ॥
Prof. Sahib Singhਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ)
SikhNet (Spanish)Oh erudito, vi a Ram Chand venir también; él perdió a su esposa peleando una guerra en contra de Ravan. El hindú está ciego, el musulmán está tuerto;
ਰਾਵਨ ਸੇਤੀ ਸਰਬਰ ਹੋਈ; ਘਰ ਕੀ ਜੋਇ. ਗਵਾਈ ਥੀ ॥੩॥
raavan setee sarabar hoee; ghar kee joe. gavaaee thee |3| Ang 875
Sant Singh Khalsa; he lost his wife, fighting a war against Raawan. ||3||
Manmohan Singhhaving Lost his wife, he waged a war with Rawan
Manmohan Singh (Punjabi)ਆਪਣੀ ਪਤਨੀ ਨੂੰ ਗੁਆ ਕੇ, ਉਸ ਨੇ ਰਾਵਣ ਦੇ ਨਾਲ ਲੜਾਈ ਕੀਤੀ ਸੀ।
Fareedkot Teekaਉਸ ਨੇ ਘਰ ਕੀ ਇਸਤ੍ਰੀ ਗਵਾਈ ਥੀ। ਇਸੀ ਤੇ ਉਸ ਕੀ ਰਾਵਨ ਕੇ ਸਾਥ ਬਰਾਬਰੀ ਹੋਈ ਥੀ। ਤਬ ਤਿਸਨੇ ਕਹਾ: ਕਿ ਮੈਂ ਕਿਸੀ ਕੀ ਭੀ ਉਪਾਸਕ ਨਹੀਂ ਹੂੰ॥੩॥☬ਤਿਸ ਪਰ ਕਹਤੇ ਹੈਂ:
Prof. Sahib Singhਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ ॥੩॥ਪਦ ਅਰਥ ਸਰਬਰ = ਲੜਾਈ। ਜੋਇ = ਇਸਤ੍ਰੀ ॥੩॥
SikhNet (Spanish)el Maestro Espiritual es más Sabio que ambos.(3)
ਹਿੰਦੂ ਅੰਨੑਾ; ਤੁਰਕੂ ਕਾਣਾ ॥
hindoo anaa; turakoo kaanaa | Ang 875
Sant Singh KhalsaThe Hindu is sightless; the Muslim has only one eye.
Manmohan SinghThe Hindu is blind and the Muslim is one-eyed.
Manmohan Singh (Punjabi)ਹਿੰਦੂ ਮੁਨਾਖਾ ਹੈ ਅਤੇ ਮੁਸਲਮਾਨ ਇਕ ਅੱਖ ਵਾਲਾ।
Fareedkot Teekaਏਕ ਸ੍ਵੈ ਧਰਮ, ਏਕ ਗਿਆਨ, ਏਹ ਦੋ ਨੇਤ੍ਰ ਹੈਂ। ਸੋ ਹਿੰਦੂ ਕੇ ਦੋਨੋਂ ਨਹੀਂ ਹੈਂ, ਇਸ ਲੀਏ ਅੰਧਾ ਹੈ। ਔ (ਤੁਰਕੂ) ਮੁਸਲਮਾਨ ਕਾ ਜੋ ਏਕ ਦੀਨ ਮੇਂ ਦ੍ਰਿੜਤਾ ਰੂਪ ਨੇਤ੍ਰ ਹੋਤਾ ਹੈ, ਸੋ ਭੀ ਨਹੀਂ ਹੈ, ਇਸ ਲੀਏ ਕਾਣਾ ਹੈ॥
Prof. Sahib Singhਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ;ਪਦ ਅਰਥ ਤੁਰਕੂ = ਮੁਸਲਮਾਨ।
SikhNet (Spanish)El hindú alaba en el templo,
ਦੁਹਾਂ ਤੇ. ਗਿਆਨੀ ਸਿਆਣਾ ॥
duhaan te. giaanee siaanaa | Ang 875
Sant Singh KhalsaThe spiritual teacher is wiser than both of them.
Manmohan SinghThe Lord divine is the wiser of the two.
Manmohan Singh (Punjabi)ਬ੍ਰਹਿਮਵੇਤਾ ਦੋਨਾਂ ਨਾਲੋਂ ਵਧੇਰੇ ਅਕਲਮੰਦ ਹੈ।
Fareedkot Teekaਪ੍ਰੰਤੂ ਜੋ ਇਨਾਂ ਦੁਹਾਂ ਤੋਂ ਗਿਆਨਵਾਨ ਹੈ, ਸੋ ਸਿਆਣਾ ਹੈ॥
Prof. Sahib Singhਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ।
SikhNet (Spanish)el musulmán en la mezquita;
ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥
hindoo poojai dehuraa; musalamaan maseet | Ang 875
Sant Singh KhalsaThe Hindu worships at the temple, the Muslim at the mosque.
Manmohan SinghThe Hindu worships at the temple and the Muslim at the mosquito.
Manmohan Singh (Punjabi)ਹਿੰਦੂ ਮੰਦਰ ਵਿੱਚ ਉਪਾਸ਼ਨਾ ਕਰਦਾ ਹੈ। ਅਤੇ ਮੁਸਲਮਾਨ ਮਸਜਿਦ ਵਿੱਚ।
Fareedkot Teekaਹਿੰਦੂ ਤੋ ਦੇਹੁਰਾ ਪੂਜਤਾ ਹੈ ਔ ਮੁਸਲਮਾਨ ਮਸੀਤ ਕੋ ਪੂਜਤਾ ਹੈ॥
Prof. Sahib Singh(ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿਚ ਬੈਠਾ ਸਮਝ ਕੇ) ਮੰਦਰ ਨੂੰ ਪੂਜਣ ਲੱਗ ਪਿਆ, ਮੁਸਲਮਾਨ (ਦੀ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ।
SikhNet (Spanish)pero Nam Dev, que alaba al Señor,
ਨਾਮੇ ਸੋਈ ਸੇਵਿਆ; ਜਹ. ਦੇਹੁਰਾ ਨ ਮਸੀਤਿ ॥੪॥੩॥੭॥
naame soee seviaa; jeh. dehuraa na maseet |4|3|7| Ang 875
Sant Singh KhalsaNaam Dayv serves that Lord, who is not limited to either the temple or the mosque. ||4||3||7||
Manmohan SinghNama services that Lord, who has neither a temple, nor a mosque.
Manmohan Singh (Punjabi)ਨਾਮਾ ਉਸ ਪ੍ਰਭੂ ਦੀ ਘਾਲ ਕਮਾਉਦਾ ਹੈ, ਜਿਸ ਕੋਲ ਨਾਂ ਮੰਦਰ ਹੈ ਨਾਂ ਹੀ ਮਸਜਿਦ।
Fareedkot Teekaਮੈਂ ਨਾਮੇ ਨੇ ਸੋ ਸੇਵਿਆ ਹੈ (ਜਹ) ਜਿਸ ਮੇਂ ਨਾ ਦੇਹੁਰਾ ਹੀ ਪਾਇਆ ਜਾਏ ਔ ਨਾ ਮਸੀਤ ਹੀ ਹੋਇ, ਭਾਵ ਸਾਰੇ ਜੋ ਵਿਆਪਕ ਹੈ, ਤਿਸ ਕੋ ਸੇਵਿਆ ਹੈ॥੪॥੩॥੭॥☬ਇਸ ਸਬਦ ਕਾ ਤਾਤਪਰਜੁ ਗਾਇਤ੍ਰੀ ਆਦਿਕੋਂ ਕੀ ਨਿੰਦਾ ਮੇਂ ਨਹੀਂ ਹੈ। ਪਾਂਡੇ ਕੀ ਨਿੰਦਾ ਬਿਆਜ ਨਿਹਚੇ ਰਹਤ ਪੁਰਸੋਂ ਕੀ ਨਿੰਦਾ ਮੈਂਤਾਤਪਰਜੁ ਹੈ।☬ਮੁਕੰਦ ਨਾਮ ਕੀ ਉਸਤਤੀ ਕਰਤੇ ਹੈਂ:
Prof. Sahib Singhਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ ॥੪॥੩॥੭॥ਪਦ ਅਰਥ ਜਹ = ਜਿਸ ਦਾ। ਦੇਹੁਰਾ = ਮੰਦਰ ॥੪॥੩॥੭॥
* ਨੋਟ: ਕਈ ਵਿਦਵਾਨ ਸੱਜਣ ਖ਼ਿਆਲ ਕਰਦੇ ਹਨ ਕਿ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਵਿਚ 'ਹਾਸ-ਰਸ' ਵਰਤਿਆ ਹੈ। ਪਰ, ਸੱਚਾਈ ਬਿਆਨ ਕਰ ਕੇ ਕਿਸੇ ਕੁਰਾਹੇ ਜਾਂਦੇ ਨੂੰ ਰਾਹ ਦੱਸਣਾ ਹੋਰ ਗੱਲ ਹੈ, ਤੇ ਕਿਸੇ ਦੇ ਧਾਰਮਿਕ ਜਜ਼ਬਿਆਂ ਨੂੰ ਮਖ਼ੌਲ ਕਰ ਕੇ ਠੋਕਰ ਲਾਣੀ ਬੜਾ ਦੁਖਦਾਈ ਕੰਮ ਹੈ। ਇਹ ਗੱਲ ਮੰਨੀ ਨਹੀਂ ਜਾ ਸਕਦੀ ਕਿ ਭਗਤ ਜੀ ਇਉਂ ਕਿਸੇ ਦਾ ਦਿਲ ਦੁਖਾ ਸਕਦੇ ਸਨ, ਜਾਂ, ਅਜਿਹੇ ਦੁਖਾਵੇਂ ਵਾਕ ਨੂੰ ਸਤਿਗੁਰੂ ਜੀ ਉਸ 'ਬਾਣੀ-ਬੋਹਿਥ' ਵਿਚ ਦਰਜ ਕਰਦੇ ਜੋ ਸਿੱਖ ਦੇ ਜੀਵਨ ਦਾ ਆਸਰਾ ਹੈ। ਇਹ ਆਖਣਾ ਕਿ 'ਹਾਸ-ਰਸ' ਦੀ ਰਾਹੀਂ ਵੱਡੇ ਵੱਡੇ ਦੇਵਤਿਆਂ ਦੇ ਵੱਡੇ ਵੱਡੇ ਕੰਮਾਂ ਨੂੰ ਪਰਮਾਤਮਾ ਦੀ ਵਡਿਆਈ ਦੇ ਸਾਹਮਣੇ ਤੁੱਛ ਪਰਗਟ ਕੀਤਾ ਹੈ, ਫਬਦਾ ਨਹੀਂ ਹੈ। ਕਿਸੇ ਮੁੰਡੇ ਨੂੰ ਮਾਰ ਦੇਣਾ ਕੋਈ ਵੱਡਾ ਕੰਮ ਨਹੀਂ ਹੈ; ਆਪਣੀ ਇਸਤ੍ਰੀ ਗਵਾ ਲੈਣੀ ਕੋਈ ਵੱਡਾ ਕੰਮ ਨਹੀਂ, ਤੇ ਟੰਗ ਤੁੜਾ ਲੈਣੀ ਕੋਈ ਫ਼ਖ਼ਰ ਦੀ ਗੱਲ ਨਹੀਂ ਹੈ। ਫਿਰ, ਇਹਨਾਂ, 'ਵੱਡੇ ਕੰਮਾਂ' ਦੇ ਟਾਕਰੇ ਤੇ ਪਰਮਾਤਮਾ ਦੇ ਕਿਸੇ ਭੀ ਵੱਡੇ ਕੰਮ ਦਾ ਇੱਥੇ ਕੋਈ ਜ਼ਿਕਰ ਨਹੀਂ। ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੀ ਜਿੰਦ ਦਾ ਸਹਾਰਾ ਸਮਝਣ ਵਾਲੇ ਸਿੱਖ ਨੇ ਤਾਂ ਇਹ ਵੇਖਣਾ ਹੈ ਕਿ ਉਸ ਨੂੰ ਇਹ ਸ਼ਬਦ ਪੜ੍ਹਦਿਆਂ ਕੀਹ ਸਹਾਰਾ ਮਿਲਦਾ ਹੈ, ਕਿਹੜਾ ਚਾਨਣ ਮਿਲਦਾ ਹੈ। ਕਿਸੇ ਦੇ ਧਾਰਮਿਕ ਜਜ਼ਬੇ ਨੂੰ ਮਖ਼ੌਲ ਕਰ ਕੇ ਉਸ ਦੇ ਦਿਲ ਨੂੰ ਠੋਕਰ ਮਾਰਨੀ ਧਰਮ ਦਾ ਮਾਰਗ ਨਹੀਂ ਹੋ ਸਕਦਾ। ਸਾਨੂੰ ਇਸ ਵਿਚੋਂ ਸੱਚਾਈ ਦੀ ਕਿਰਨ ਦੀ ਲੋ
SikhNet (Spanish)no se limita al templo o a la mezquita. (4-3-7)