ੴ

ਸਿੱਖਬਾਣੀ · SikhBani

Ang 875

Sri Guru Granth Sahib · Raag Gond · 3 shabads, 45 lines
Translations
Shabad Bhagat Namdev Ji Raag Gond continued from Ang 874

ਪਾਂਡੇ ਤੁਮਰਾ ਰਾਮਚੰਦੁ; ਸੋ ਭੀ ਆਵਤੁ ਦੇਖਿਆ ਥਾ ॥

paandde tumaraa raamachand; so bhee aavat dekhiaa thaa |

Sant Singh KhalsaO Pandit, I saw your Raam Chand coming too
Manmohan SinghO Pandit, I had also seen coming along thy Ram Chandar,
Manmohan Singh (Punjabi)ਹੇ ਪੰਡਿਤ! ਤੇਰੇ ਰਾਮ ਚੰਦ੍ਰ ਨੂੰ ਆਉਂਦੇ ਨੂੰ ਭੀ ਮੈਂ ਵੇਖਿਆ ਸੀ।
Fareedkot Teekaਹੇ ਪਾਂਡੇ! ਤੁਮਾਰਾ ਜੋ ਰਾਮਚੰਦ ਉਪਾਸ੍ਯ ਹੈ ਓਹ ਭੀ ਹਮ ਨੇ ਆਵਤਾ ਦੇਖਿਆ ਹੈ॥
Prof. Sahib Singhਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ)
SikhNet (Spanish)Oh erudito, vi a Ram Chand venir también; él perdió a su esposa peleando una guerra en contra de Ravan. El hindú está ciego, el musulmán está tuerto;

ਰਾਵਨ ਸੇਤੀ ਸਰਬਰ ਹੋਈ; ਘਰ ਕੀ ਜੋਇ. ਗਵਾਈ ਥੀ ॥੩॥

raavan setee sarabar hoee; ghar kee joe. gavaaee thee |3|

Sant Singh Khalsa; he lost his wife, fighting a war against Raawan. ||3||
Manmohan Singhhaving Lost his wife, he waged a war with Rawan
Manmohan Singh (Punjabi)ਆਪਣੀ ਪਤਨੀ ਨੂੰ ਗੁਆ ਕੇ, ਉਸ ਨੇ ਰਾਵਣ ਦੇ ਨਾਲ ਲੜਾਈ ਕੀਤੀ ਸੀ।
Fareedkot Teekaਉਸ ਨੇ ਘਰ ਕੀ ਇਸਤ੍ਰੀ ਗਵਾਈ ਥੀ। ਇਸੀ ਤੇ ਉਸ ਕੀ ਰਾਵਨ ਕੇ ਸਾਥ ਬਰਾਬਰੀ ਹੋਈ ਥੀ। ਤਬ ਤਿਸਨੇ ਕਹਾ: ਕਿ ਮੈਂ ਕਿਸੀ ਕੀ ਭੀ ਉਪਾਸਕ ਨਹੀਂ ਹੂੰ॥੩॥☬ਤਿਸ ਪਰ ਕਹਤੇ ਹੈਂ:
Prof. Sahib Singhਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ ॥੩॥

ਪਦ ਅਰਥ ਸਰਬਰ = ਲੜਾਈ। ਜੋਇ = ਇਸਤ੍ਰੀ ॥੩॥

SikhNet (Spanish)el Maestro Espiritual es más Sabio que ambos.(3)

ਹਿੰਦੂ ਅੰਨੑਾ; ਤੁਰਕੂ ਕਾਣਾ ॥

hindoo anaa; turakoo kaanaa |

Sant Singh KhalsaThe Hindu is sightless; the Muslim has only one eye.
Manmohan SinghThe Hindu is blind and the Muslim is one-eyed.
Manmohan Singh (Punjabi)ਹਿੰਦੂ ਮੁਨਾਖਾ ਹੈ ਅਤੇ ਮੁਸਲਮਾਨ ਇਕ ਅੱਖ ਵਾਲਾ।
Fareedkot Teekaਏਕ ਸ੍ਵੈ ਧਰਮ, ਏਕ ਗਿਆਨ, ਏਹ ਦੋ ਨੇਤ੍ਰ ਹੈਂ। ਸੋ ਹਿੰਦੂ ਕੇ ਦੋਨੋਂ ਨਹੀਂ ਹੈਂ, ਇਸ ਲੀਏ ਅੰਧਾ ਹੈ। ਔ (ਤੁਰਕੂ) ਮੁਸਲਮਾਨ ਕਾ ਜੋ ਏਕ ਦੀਨ ਮੇਂ ਦ੍ਰਿੜਤਾ ਰੂਪ ਨੇਤ੍ਰ ਹੋਤਾ ਹੈ, ਸੋ ਭੀ ਨਹੀਂ ਹੈ, ਇਸ ਲੀਏ ਕਾਣਾ ਹੈ॥
Prof. Sahib Singhਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ;

ਪਦ ਅਰਥ ਤੁਰਕੂ = ਮੁਸਲਮਾਨ।

SikhNet (Spanish)El hindú alaba en el templo,

ਦੁਹਾਂ ਤੇ. ਗਿਆਨੀ ਸਿਆਣਾ ॥

duhaan te. giaanee siaanaa |

Sant Singh KhalsaThe spiritual teacher is wiser than both of them.
Manmohan SinghThe Lord divine is the wiser of the two.
Manmohan Singh (Punjabi)ਬ੍ਰਹਿਮਵੇਤਾ ਦੋਨਾਂ ਨਾਲੋਂ ਵਧੇਰੇ ਅਕਲਮੰਦ ਹੈ।
Fareedkot Teekaਪ੍ਰੰਤੂ ਜੋ ਇਨਾਂ ਦੁਹਾਂ ਤੋਂ ਗਿਆਨਵਾਨ ਹੈ, ਸੋ ਸਿਆਣਾ ਹੈ॥
Prof. Sahib Singhਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ।
SikhNet (Spanish)el musulmán en la mezquita;

ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ॥

hindoo poojai dehuraa; musalamaan maseet |

Sant Singh KhalsaThe Hindu worships at the temple, the Muslim at the mosque.
Manmohan SinghThe Hindu worships at the temple and the Muslim at the mosquito.
Manmohan Singh (Punjabi)ਹਿੰਦੂ ਮੰਦਰ ਵਿੱਚ ਉਪਾਸ਼ਨਾ ਕਰਦਾ ਹੈ। ਅਤੇ ਮੁਸਲਮਾਨ ਮਸਜਿਦ ਵਿੱਚ।
Fareedkot Teekaਹਿੰਦੂ ਤੋ ਦੇਹੁਰਾ ਪੂਜਤਾ ਹੈ ਔ ਮੁਸਲਮਾਨ ਮਸੀਤ ਕੋ ਪੂਜਤਾ ਹੈ॥
Prof. Sahib Singh(ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿਚ ਬੈਠਾ ਸਮਝ ਕੇ) ਮੰਦਰ ਨੂੰ ਪੂਜਣ ਲੱਗ ਪਿਆ, ਮੁਸਲਮਾਨ (ਦੀ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ।
SikhNet (Spanish)pero Nam Dev, que alaba al Señor,

ਨਾਮੇ ਸੋਈ ਸੇਵਿਆ; ਜਹ. ਦੇਹੁਰਾ ਨ ਮਸੀਤਿ ॥੪॥੩॥੭॥

naame soee seviaa; jeh. dehuraa na maseet |4|3|7|

Sant Singh KhalsaNaam Dayv serves that Lord, who is not limited to either the temple or the mosque. ||4||3||7||
Manmohan SinghNama services that Lord, who has neither a temple, nor a mosque.
Manmohan Singh (Punjabi)ਨਾਮਾ ਉਸ ਪ੍ਰਭੂ ਦੀ ਘਾਲ ਕਮਾਉਦਾ ਹੈ, ਜਿਸ ਕੋਲ ਨਾਂ ਮੰਦਰ ਹੈ ਨਾਂ ਹੀ ਮਸਜਿਦ।
Fareedkot Teekaਮੈਂ ਨਾਮੇ ਨੇ ਸੋ ਸੇਵਿਆ ਹੈ (ਜਹ) ਜਿਸ ਮੇਂ ਨਾ ਦੇਹੁਰਾ ਹੀ ਪਾਇਆ ਜਾਏ ਔ ਨਾ ਮਸੀਤ ਹੀ ਹੋਇ, ਭਾਵ ਸਾਰੇ ਜੋ ਵਿਆਪਕ ਹੈ, ਤਿਸ ਕੋ ਸੇਵਿਆ ਹੈ॥੪॥੩॥੭॥☬ਇਸ ਸਬਦ ਕਾ ਤਾਤਪਰਜੁ ਗਾਇਤ੍ਰੀ ਆਦਿਕੋਂ ਕੀ ਨਿੰਦਾ ਮੇਂ ਨਹੀਂ ਹੈ। ਪਾਂਡੇ ਕੀ ਨਿੰਦਾ ਬਿਆਜ ਨਿਹਚੇ ਰਹਤ ਪੁਰਸੋਂ ਕੀ ਨਿੰਦਾ ਮੈਂਤਾਤਪਰਜੁ ਹੈ।☬ਮੁਕੰਦ ਨਾਮ ਕੀ ਉਸਤਤੀ ਕਰਤੇ ਹੈਂ:
Prof. Sahib Singhਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ ॥੪॥੩॥੭॥

ਪਦ ਅਰਥ ਜਹ = ਜਿਸ ਦਾ। ਦੇਹੁਰਾ = ਮੰਦਰ ॥੪॥੩॥੭॥

* ਨੋਟ: ਕਈ ਵਿਦਵਾਨ ਸੱਜਣ ਖ਼ਿਆਲ ਕਰਦੇ ਹਨ ਕਿ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਵਿਚ 'ਹਾਸ-ਰਸ' ਵਰਤਿਆ ਹੈ। ਪਰ, ਸੱਚਾਈ ਬਿਆਨ ਕਰ ਕੇ ਕਿਸੇ ਕੁਰਾਹੇ ਜਾਂਦੇ ਨੂੰ ਰਾਹ ਦੱਸਣਾ ਹੋਰ ਗੱਲ ਹੈ, ਤੇ ਕਿਸੇ ਦੇ ਧਾਰਮਿਕ ਜਜ਼ਬਿਆਂ ਨੂੰ ਮਖ਼ੌਲ ਕਰ ਕੇ ਠੋਕਰ ਲਾਣੀ ਬੜਾ ਦੁਖਦਾਈ ਕੰਮ ਹੈ। ਇਹ ਗੱਲ ਮੰਨੀ ਨਹੀਂ ਜਾ ਸਕਦੀ ਕਿ ਭਗਤ ਜੀ ਇਉਂ ਕਿਸੇ ਦਾ ਦਿਲ ਦੁਖਾ ਸਕਦੇ ਸਨ, ਜਾਂ, ਅਜਿਹੇ ਦੁਖਾਵੇਂ ਵਾਕ ਨੂੰ ਸਤਿਗੁਰੂ ਜੀ ਉਸ 'ਬਾਣੀ-ਬੋਹਿਥ' ਵਿਚ ਦਰਜ ਕਰਦੇ ਜੋ ਸਿੱਖ ਦੇ ਜੀਵਨ ਦਾ ਆਸਰਾ ਹੈ। ਇਹ ਆਖਣਾ ਕਿ 'ਹਾਸ-ਰਸ' ਦੀ ਰਾਹੀਂ ਵੱਡੇ ਵੱਡੇ ਦੇਵਤਿਆਂ ਦੇ ਵੱਡੇ ਵੱਡੇ ਕੰਮਾਂ ਨੂੰ ਪਰਮਾਤਮਾ ਦੀ ਵਡਿਆਈ ਦੇ ਸਾਹਮਣੇ ਤੁੱਛ ਪਰਗਟ ਕੀਤਾ ਹੈ, ਫਬਦਾ ਨਹੀਂ ਹੈ। ਕਿਸੇ ਮੁੰਡੇ ਨੂੰ ਮਾਰ ਦੇਣਾ ਕੋਈ ਵੱਡਾ ਕੰਮ ਨਹੀਂ ਹੈ; ਆਪਣੀ ਇਸਤ੍ਰੀ ਗਵਾ ਲੈਣੀ ਕੋਈ ਵੱਡਾ ਕੰਮ ਨਹੀਂ, ਤੇ ਟੰਗ ਤੁੜਾ ਲੈਣੀ ਕੋਈ ਫ਼ਖ਼ਰ ਦੀ ਗੱਲ ਨਹੀਂ ਹੈ। ਫਿਰ, ਇਹਨਾਂ, 'ਵੱਡੇ ਕੰਮਾਂ' ਦੇ ਟਾਕਰੇ ਤੇ ਪਰਮਾਤਮਾ ਦੇ ਕਿਸੇ ਭੀ ਵੱਡੇ ਕੰਮ ਦਾ ਇੱਥੇ ਕੋਈ ਜ਼ਿਕਰ ਨਹੀਂ। ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੀ ਜਿੰਦ ਦਾ ਸਹਾਰਾ ਸਮਝਣ ਵਾਲੇ ਸਿੱਖ ਨੇ ਤਾਂ ਇਹ ਵੇਖਣਾ ਹੈ ਕਿ ਉਸ ਨੂੰ ਇਹ ਸ਼ਬਦ ਪੜ੍ਹਦਿਆਂ ਕੀਹ ਸਹਾਰਾ ਮਿਲਦਾ ਹੈ, ਕਿਹੜਾ ਚਾਨਣ ਮਿਲਦਾ ਹੈ। ਕਿਸੇ ਦੇ ਧਾਰਮਿਕ ਜਜ਼ਬੇ ਨੂੰ ਮਖ਼ੌਲ ਕਰ ਕੇ ਉਸ ਦੇ ਦਿਲ ਨੂੰ ਠੋਕਰ ਮਾਰਨੀ ਧਰਮ ਦਾ ਮਾਰਗ ਨਹੀਂ ਹੋ ਸਕਦਾ। ਸਾਨੂੰ ਇਸ ਵਿਚੋਂ ਸੱਚਾਈ ਦੀ ਕਿਰਨ ਦੀ ਲੋ

SikhNet (Spanish)no se limita al templo o a la mezquita. (4-3-7)

Open this shabad (12 lines, Angs 874-875) →

Shabad Bhagat Ravidas Ji Raag Gond

ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨ ॥

raag gondd baanee ravidaas jeeo kee ghar 2 |

Sant Singh KhalsaRaag Gond, The Word Of Ravi Daas Jee, Second House:
Manmohan SinghRag Gond, Hymns of Ravidas Ji.
Manmohan Singh (Punjabi)ਰਾਗ ਗੌਂਡ ਰਵਿਦਾਸ ਜੀ ਦੀ ਬਾਣੀ।
Prof. Sahib Singhਰਾਗ ਗੋਂਡ, ਘਰ ੨ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
SikhNet (Spanish)Rag Gond, Palabras del Reverendo Ravidas-yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੁਕੰਦ ਮੁਕੰਦ; ਜਪਹੁ ਸੰਸਾਰ ॥

mukand mukand; japahu sansaar |

Sant Singh KhalsaMeditate on the Lord Mukanday, the Liberator, O people of the world.
Manmohan SinghMeditate thou on thy God, the Dispenser of salvation, O man.
Manmohan Singh (Punjabi)ਤੂੰ ਮੁਕਤੀ ਦੇਣਹਾਰ ਆਪਣੇ ਵਾਹਿਗੁਰੂ ਦਾ ਸਿਮਰਨ ਕਰ, ਹੇ ਬੰਦੇ!
Fareedkot Teekaਹੇ ਸੰਸਾਰੀ ਲੋਕੋ! ਮੁਕੰਦ ਕੋ ਹੀ ਮਨ ਬਾਣੀ ਕਰ ਕੇ ਜਪੋ॥
Prof. Sahib Singhਹੇ ਲੋਕੋ! ਮੁਕਤੀ-ਦਾਤੇ ਪ੍ਰਭੂ ਨੂੰ ਸਦਾ ਸਿਮਰੋ,

ਪਦ ਅਰਥ ਮੁਕੰਦ = {Skt. मुकुन्द = मुकुं ददाति इति = One who gives salvation} ਮੁਕਤੀ-ਦਾਤਾ ਪ੍ਰਭੂ। ਸੰਸਾਰ = ਹੇ ਸੰਸਾਰ! ਹੇ ਲੋਕੋ!

SikhNet (Spanish)Habita, oh mundo, en tu Emancipador, tu Dios,

ਬਿਨੁ ਮੁਕੰਦ; ਤਨੁ ਹੋਇ ਅਉਹਾਰ ॥

bin mukand; tan hoe aauhaar |

Sant Singh KhalsaWithout Mukanday, the body shall be reduced to ashes.
Manmohan SinghWithout God, the Emancipator, thy body shalt be reduced to ashes.
Manmohan Singh (Punjabi)ਮੁਕਤੀ ਦੇਣ ਵਾਲੇ ਵਾਹਿਗੁਰੂ ਦੇ ਬਗੈਰ, ਤੇਰੀ ਦੇਹ ਸੁਆਹ ਹੋ ਜਾਵੇਗੀ।
Fareedkot Teekaਬਿਨਾਂ ਮੁਕੰਦ ਕੇ ਜਾਪ ਤੇ ਤਨ ਨਿਸਫਲ ਹੋਵੈਗਾ (ਅਉ) ਪੁਨਹ ਪ੍ਰਲੋਕ ਮੇਂ ਹਾਰ ਆਵੈਗਾ॥
Prof. Sahib Singhਉਸ ਦੇ ਸਿਮਰਨ ਤੋਂ ਬਿਨਾ ਇਹ ਸਰੀਰ ਵਿਅਰਥ ਹੀ ਚਲਾ ਜਾਂਦਾ ਹੈ।

ਪਦ ਅਰਥ ਅਉਹਾਰ = {Skt. अवहार्य = to be taken away} ਨਾਸਵੰਤ (ਭਾਵ, ਵਿਅਰਥ ਜਾਣ ਵਾਲਾ)।

SikhNet (Spanish)pues sin la Gracia del Señor, tu cuerpo será reducido a polvo.

ਸੋਈ ਮੁਕੰਦੁ; ਮੁਕਤਿ ਕਾ ਦਾਤਾ ॥

soee mukand; mukat kaa daataa |

Sant Singh KhalsaMukanday is the Giver of liberation.
Manmohan SinghHe the Lord is the Bestower of salvation.
Manmohan Singh (Punjabi)ਉਹ ਸੁਆਮੀ ਮੁਕਤੀ ਦਾ ਦਾਤਾਰ ਹੈ।
Fareedkot Teekaਵਹੀ ਮੁਕੰਦ ਮੁਕਤੀ ਦਾ ਦਾਤਾ ਹੈ; ਵਾ ਜੋ ਮੁਕਤੀ ਕੋ ਦੇਵੈ ਸੋ ਕਹੀਏ ਮੁਕੰਦੁ॥
Prof. Sahib Singhਉਹ ਪ੍ਰਭੂ ਹੀ ਦੁਨੀਆ ਦੇ ਬੰਧਨਾਂ ਤੋਂ ਮੇਰੀ ਰਾਖੀ ਕਰ ਸਕਦਾ ਹੈ।
SikhNet (Spanish)Sólo tu Señor te puede emancipar;

ਸੋਈ ਮੁਕੰਦੁ; ਹਮਰਾ ਪਿਤ ਮਾਤਾ ॥੧॥

soee mukand; hamaraa pit maataa |1|

Sant Singh KhalsaMukanday is my father and mother. ||1||
Manmohan SinghThat Lord is my Father and mother.
Manmohan Singh (Punjabi)ਉਹ ਪ੍ਰਭੂ ਮੇਰਾ ਬਾਬਲ ਅਤੇ ਅੰਮੜੀ ਹੈ।
Fareedkot Teekaਓਹੀ ਮੁਕੰਦ ਹਮਾਰਾ ਮਾਤਾ ਪਿਤਾ ਹੈ॥੧॥
Prof. Sahib Singhਮੇਰਾ ਤਾਂ ਮਾਂ ਪਿਉ ਹੀ ਉਹ ਪ੍ਰਭੂ ਹੈ ॥੧॥
SikhNet (Spanish)sólo Él es tu Padre y tu Madre.(1)

ਜੀਵਤ ਮੁਕੰਦੇ; ਮਰਤ ਮੁਕੰਦੇ ॥

jeevat mukande; marat mukande |

Sant Singh KhalsaMeditate on Mukanday in life, and meditate on Mukanday in death.
Manmohan SinghLiving remember thou the Lord and remembering thou the Lord, whilst dying.
Manmohan Singh (Punjabi)ਜੀਉਂਦਾ ਹੋਇਆ ਤੂੰ ਸਾਹਿਬ ਦਾ ਸਿਮਰਨ ਕਰ ਅਤੇ ਸਾਹਿਬ ਦਾ ਸਿਮਰਨ ਕਰ ਤੂੰ ਮਰਦਾ ਹੋਇਆ ਭੀ।
Fareedkot Teekaਜੋ ਸੇਵਕ ਹੈਂ ਵਹੁ ਜੀਵਤੇ ਭੀ ਮੁਕੰਦਰੂਪ ਹੈਂ ਔਰੁ ਜਬ ਮਰਤੇ ਹੈਂ ਤਬ ਭੀ ਮੁਕੰਦ ਮੇਂ ਸਮਾਵਤੇ ਹੈਂ॥
Prof. Sahib Singhਬੰਦਗੀ ਕਰਨ ਵਾਲਾ ਜਿਊਂਦਾ ਭੀ ਪ੍ਰਭੂ ਨੂੰ ਸਿਮਰਦਾ ਹੈ ਤੇ ਮਰਦਾ ਭੀ ਉਸੇ ਨੂੰ ਯਾਦ ਕਰਦਾ ਹੈ (ਸਾਰੀ ਉਮਰ ਹੀ ਪ੍ਰਭੂ ਨੂੰ ਚੇਤੇ ਰੱਖਦਾ ਹੈ)

ਪਦ ਅਰਥ ਜੀਵਤ = ਜੀਊਂਦਿਆਂ, ਸਾਰੀ ਉਮਰ। ਮਰਤ = ਮਰਨ ਵੇਲੇ ਭੀ।

SikhNet (Spanish)Aquél que alaba a su Señor, tanto en la vida como en la muerte,

ਤਾ ਕੇ ਸੇਵਕ ਕਉ; ਸਦਾ ਅਨੰਦੇ ॥੧॥ ਰਹਾਉ ॥

taa ke sevak kau; sadaa anande |1| rahaau |

Sant Singh KhalsaHis servant is blissful forever. ||1||Pause||
Manmohan SinghHis slave is ever in bliss. Pause.
Manmohan Singh (Punjabi)ਉਸ ਦਾ ਗੋਲਾ ਸਦੀਵ ਹੀ ਖੁਸ਼ੀ ਅੰਦਰ ਵਿਚਰਦਾ ਹੈ। ਠਹਿਰਾਉ।
Fareedkot Teekaਤਿਸ ਕੇ ਸੇਵਕ ਕੋ ਸਦਾ ਹੀ ਅਨੰਦ ਹੈ॥੧॥ ਰਹਾਉ ॥
Prof. Sahib Singhਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦੇਣ ਵਾਲੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਨੂੰ ਸਦਾ ਹੀ ਅਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਤਾ ਕੇ = ਉਸ ਮੁਕੰਦ ਦੇ ॥੧॥ ਰਹਾਉ ॥

SikhNet (Spanish)es Su Devoto y siempre está en Éxtasis.(1-Pausa)

ਮੁਕੰਦ; ਮੁਕੰਦ; ਹਮਾਰੇ ਪ੍ਰਾਨੰ ॥

mukand; mukand; hamaare praanan |

Sant Singh KhalsaThe Lord, Mukanday, is my breath of life.
Manmohan SinghThe Lord Master is my very life.
Manmohan Singh (Punjabi)ਸੁਆਮੀ ਮਾਲਕ ਮੇਰੀ ਜਿੰਦ-ਜਾਨ ਹੈ।
Fareedkot Teekaਹਮਾਰੇ ਪ੍ਰਾਨ ਔ ਸਰੀਰੁ ਕਾ ਰਛਕ ਮੁਕੰਦ ਹੀ ਹੈ॥
Prof. Sahib Singhਪ੍ਰਭੂ ਦਾ ਸਿਮਰਨ ਮੇਰੀ ਜਿੰਦ (ਦਾ ਆਸਰਾ ਬਣ ਗਿਆ) ਹੈ,

ਪਦ ਅਰਥ ਪ੍ਰਾਨੰ = ਜਿੰਦ, ਆਸਰਾ।

SikhNet (Spanish)Nuestro Emancipador, nuestro Dios, es nuestra respiración vital;

ਜਪਿ ਮੁਕੰਦ; ਮਸਤਕਿ ਨੀਸਾਨੰ ॥

jap mukand; masatak neesaanan |

Sant Singh KhalsaMeditating on Mukanday, one's forehead will bear the Lord's insignia of approval.
Manmohan SinghContemplating the Lord, thy forehead shall bear the in sign of approval.
Manmohan Singh (Punjabi)ਸੁਆਮੀ ਦਾ ਆਰਾਧਨ ਕਰਨ ਦੁਆਰਾ, ਤੇਰੇ ਮੱਥੇ ਤੇ ਪ੍ਰਵਾਨਗੀ ਦਾ ਚਿੰਨ੍ਹ ਲੱਗ ਜਾਵੇਗਾ।
Fareedkot Teekaਸੋ ਮੁਕੰਦ ਕੋ ਜਪਤੇ ਹੈਂ ਜਿਨ ਕੇ ਮਸਤਕ ਮੇਂ ਸ੍ਰੇਸ੍ਟ (ਨੀਸਾਨੰ) ਲੇਖ ਲਿਖਾ ਹੂਆ ਹੈ॥
Prof. Sahib Singhਪ੍ਰਭੂ ਨੂੰ ਸਿਮਰ ਕੇ ਮੇਰੇ ਮੱਥੇ ਉੱਤੇ ਭਾਗ ਜਾਗ ਪਏ ਹਨ;

ਪਦ ਅਰਥ ਮਸਤਕਿ = ਮੱਥੇ ਉੱਤੇ। ਨੀਸਾਨੰ = ਨਿਸ਼ਾਨ, ਨੂਰ।

SikhNet (Spanish)meditando en nuestro Emancipador, nuestra vida es aprobada.

ਸੇਵ ਮੁਕੰਦ; ਕਰੈ ਬੈਰਾਗੀ ॥

sev mukand; karai bairaagee |

Sant Singh KhalsaThe renunciate serves Mukanday.
Manmohan SinghThe renouncer serves Master.
Manmohan Singh (Punjabi)ਤਿਆਗੀ ਆਪਣੇ ਮਾਲਕ ਦੀ ਘਾਲ ਕਮਾਉਂਦਾ ਹੈ।
Fareedkot Teekaਬੈਰਾਗਮਾਨ ਮੁਕੰਦ ਕੀ ਸੇਵਾ ਕਰਤੇ ਹੈਂ॥
Prof. Sahib Singhਪ੍ਰਭੂ ਦੀ ਭਗਤੀ (ਮਨੁੱਖ ਨੂੰ) ਵੈਰਾਗਵਾਨ ਕਰ ਦੇਂਦੀ ਹੈ,

ਪਦ ਅਰਥ ਸੇਵ ਮੁਕੰਦ = ਮੁਕੰਦ ਦੀ ਸੇਵਾ। ਬੈਰਾਗੀ = ਵੈਰਾਗਵਾਨ।

SikhNet (Spanish)Es sólo el hombre de Compasión, que habita en Él;

ਸੋਈ ਮੁਕੰਦੁ; ਦੁਰਬਲ ਧਨੁ ਲਾਧੀ ॥੨॥

soee mukand; durabal dhan laadhee |2|

Sant Singh KhalsaMukanday is the wealth of the poor and forlorn. ||2||
Manmohan SinghI, the powerless one, have found that Emancipator as my wealth.
Manmohan Singh (Punjabi)ਮੈਂ, ਨਿਤਾਣੇ ਨੇ ਉਸ ਮੁਕਤੀ ਦੇ ਦਾਤੇ ਨੂੰ ਆਪਣੀ ਦੌਲਤ ਵੱਜੋ ਪਰਾਪਤ ਕਰ ਲਿਆ ਹੈ।
Fareedkot Teekaਵੁਹੀ ਮੁਕੰਦੁ ਨਿਰਬਲੋਂ ਕਾ ਬਲ ਹੈ ਔਰ ਨਿਰਧਨੋਂ ਨੇ, ਭਾਵ ਤਿਆਗੀ ਬੈਰਾਗਵਾਨੋਂ ਨੇ ਧਨ ਕੀ ਖੇਪ ਲਾਦੀ ਅਰਥਾਤ ਪਾਈ ਹੈ॥੨॥
Prof. Sahib Singhਮੈਨੂੰ ਗ਼ਰੀਬ ਨੂੰ ਪ੍ਰਭੂ ਦਾ ਨਾਮ ਹੀ ਧਨ ਲੱਭ ਪਿਆ ਹੈ ॥੨॥

ਪਦ ਅਰਥ ਦੁਰਬਲ = ਕਮਜ਼ੋਰ ਨੂੰ, ਨਿਰਧਨ ਨੂੰ। ਲਾਧੀ = (ਮੈਨੂੰ) ਲੱਭਾ ॥੨॥

SikhNet (Spanish)el humilde de mí ha sido bendecido con el Tesoro de ese Emancipador. (2)

ਏਕੁ ਮੁਕੰਦੁ; ਕਰੈ ਉਪਕਾਰੁ ॥

ek mukand; karai upakaar |

Sant Singh KhalsaWhen the One Liberator does me a favor,
Manmohan SinghWhen the one Deliverer does me a favour,
Manmohan Singh (Punjabi)ਜਦ ਇਕ ਮੁਕਤੀ ਦੇਣਹਾਰ ਮੇਰਾ ਭਲਾ ਕਰਦਾ ਹੈ,
Fareedkot Teekaਜੇ ਵਹੁ ਮੁਕੰਦ ਹਮਾਰੇ ਪਰ ਉਪਕਾਰ ਕਰੇ॥
Prof. Sahib Singhਜੇ ਇੱਕ ਪਰਮਾਤਮਾ ਮੇਰੇ ਉੱਤੇ ਮਿਹਰ ਕਰੇ,

ਪਦ ਅਰਥ ਉਪਕਾਰੁ = ਮਿਹਰ, ਭਲਾਈ।

SikhNet (Spanish)Si nuestro Liberador, nuestro Dios, nos muestra Su Compasión,

ਹਮਰਾ ਕਹਾ ਕਰੈ ਸੰਸਾਰੁ ॥

hamaraa kahaa karai sansaar |

Sant Singh Khalsathen what can the world do to me?
Manmohan Singhthen, what can the world do unto me?
Manmohan Singh (Punjabi)ਤਾਂ ਜਗਤ ਮੈਨੂੰ ਕੀ ਕਰ ਸਕਦਾ ਹੈ?
Fareedkot Teekaਤੌ ਸੰਸਾਰੁ ਹਮਾਰਾ ਕਿਆ ਕਰ ਸਕਤਾ ਹੈ॥
Prof. Sahib Singhਤਾਂ (ਮੈਨੂੰ ਚਮਾਰ ਚਮਾਰ ਆਖਣ ਵਾਲੇ ਇਹ) ਲੋਕ ਮੇਰਾ ਕੁਝ ਭੀ ਵਿਗਾੜ ਨਹੀਂ ਸਕਦੇ।

ਪਦ ਅਰਥ ਕਹਾ ਕਰੈ = ਕੁਝ ਵਿਗਾੜ ਨਹੀਂ ਸਕਦਾ।

SikhNet (Spanish)¿qué mal nos puede hacer el mundo?

ਮੇਟੀ ਜਾਤਿ; ਹੂਏ ਦਰਬਾਰਿ ॥

mettee jaat; hooe darabaar |

Sant Singh KhalsaErasing my social status, I have entered His Court.
Manmohan SinghEffacing my caste, I have become the Lord's courtier.
Manmohan Singh (Punjabi)ਆਪਣੀ ਜਾਤੀ ਨੂੰ ਮੇਟ ਕੇ, ਮੈਂ ਪ੍ਰਭੂ ਦਾ ਦਰਬਾਰੀ ਹੋ ਗਿਆ ਹਾਂ।
Fareedkot Teekaਜਾਤੀ ਕੀ ਹੰਗ ਮੇਟੀ ਹੈ ਔ ਦਰਬਾਰੀ ਹੂਏ ਹੈਂ, ਭਾਵ ਸੇ ਮੁਕੰਦ ਹੂਏ ਹੈਂ॥
Prof. Sahib Singhਹੇ ਪ੍ਰਭੂ! (ਤੇਰੀ ਭਗਤੀ ਨੇ) ਮੇਰੀ (ਨੀਵੀਂ) ਜਾਤ (ਵਾਲੀ ਢਹਿੰਦੀ ਕਲਾ ਮੇਰੇ ਅੰਦਰੋਂ) ਮਿਟਾ ਦਿੱਤੀ ਹੈ, ਕਿਉਂਕਿ ਮੈਂ ਸਦਾ ਤੇਰੇ ਦਰ ਤੇ ਹੁਣ ਰਹਿੰਦਾ ਹਾਂ;

ਪਦ ਅਰਥ ਦਰਬਾਰਿ = ਦਰਬਾਰੀ, ਪ੍ਰਭੂ ਦੀ ਹਜ਼ੂਰੀ ਵਿਚ ਵੱਸਣ ਵਾਲੇ।

SikhNet (Spanish)A Él no Le importa nuestra casta, podemos llegar a Él.

ਤੁਹੀ ਮੁਕੰਦ; ਜੋਗ. ਜੁਗ ਤਾਰਿ ॥੩॥

tuhee mukand; jog. jug taar |3|

Sant Singh KhalsaYou, Mukanday, are potent throughout the four ages. ||3||
Manmohan SinghThou, O Lord, art Omnipotent to save the mortals in the ages.
Manmohan Singh (Punjabi)ਤੂੰ ਹੇ ਸੁਆਮੀ! ਸਾਰਿਆਂ ਯੁੱਗਾਂ ਅੰਦਰ ਪ੍ਰਾਣੀਆਂ ਦਾ ਪਾਰ ਉਤਾਰਾ ਕਰਨ ਲਈ ਸਰਬ-ਸ਼ਕਤੀਮਾਨ ਹੈਂ।
Fareedkot Teekaਹੇ ਜੀਵ! ਤੂੰ ਭੀ ਮੁਕੰਦ ਮੇਂ ਬਿਰਤੀ ਕੋ ਜੋੜਨਾ ਕਰ। ਇਸ ਕਲਜੁਗ ਮੇਂ ਅਪਨੇ ਆਪ ਕੋ ਤਾਰ ਲੈ; ਵਾ ਐਸੇ ਬੇਨਤੀ ਕਰੈ: ਹੇ ਮੁਕੰਦ! ਤੂੰ ਜੋਗ ਕੀ ਜੁਗਤੀ ਦੇ ਕਰ ਤਾਰਨੇ ਵਾਲਾ ਹੈਂ॥੩॥
Prof. Sahib Singhਤੂੰ ਹੀ ਸਦਾ ਮੈਨੂੰ (ਦੁਨੀਆ ਦੇ ਬੰਧਨਾਂ ਤੇ ਮੁਥਾਜੀਆਂ ਤੋਂ) ਪਾਰ ਲੰਘਾਉਣ ਵਾਲਾ ਹੈਂ ॥੩॥

ਪਦ ਅਰਥ ਜੋਗ ਜੁਗ = ਜੁਗਾਂ ਜੁਗਾਂ ਵਿਚ। ਤਾਰਿ = ਤਾਰਨਹਾਰ ॥੩॥

SikhNet (Spanish)Tú, oh Señor, eres nuestro Único Liberador y Salvador, época tras época. (3)

ਉਪਜਿਓ ਗਿਆਨੁ; ਹੂਆ ਪਰਗਾਸ ॥

aupajio giaan; hooaa paragaas |

Sant Singh KhalsaSpiritual wisdom has welled up, and I have been enlightened.
Manmohan SinghThe divine knowledge has welled up and I am knowledge enlightened.
Manmohan Singh (Punjabi)ਬ੍ਰਹਿਮ-ਬੋਧ ਉਤਪੰਨ ਹੋ ਗਿਆ ਹੈ ਅਤੇ ਮੈਨੂੰ ਚਾਨਣ ਹੋ ਗਿਆ ਹੈ।
Fareedkot Teekaਜਬ ਮੁਕੰਦ ਕਾ (ਗਿਆਨੁ) ਬਿਚਾਰ ਉਪਜਿਆ ਤਬ ਪ੍ਰਕਾਸ ਉਤਪੰਨ ਹੂਆ, ਭਾਵ ਆਤਮ ਅਨਾਤਮ ਕੋ ਭਿੰਨ ਭਿੰਨ ਕਰਿ ਕੈ ਜਾਨਿਆ॥
Prof. Sahib Singh(ਪ੍ਰਭੂ ਦੀ ਬੰਦਗੀ ਨਾਲ ਮੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ, ਚਾਨਣ ਹੋ ਗਿਆ ਹੈ।

ਪਦ ਅਰਥ ਪਰਗਾਸ = ਚਾਨਣ।

SikhNet (Spanish)En mí ha sido edificada la Sabiduría y mi mente está Iluminada,

ਕਰਿ ਕਿਰਪਾ; ਲੀਨੇ ਕੀਟ ਦਾਸ ॥

kar kirapaa; leene keett daas |

Sant Singh KhalsaIn His Mercy, the Lord has made this worm His slave.
Manmohan SinghThe Lord has mercifully made this worm as His slave.
Manmohan Singh (Punjabi)ਦਇਆ ਧਾਰ ਕੇ, ਪ੍ਰਭੂ ਨੇ ਇਸ ਕੀੜੇ ਨੂੰ ਆਪਣਾ ਗੋਲਾ ਬਣਾ ਲਿਆ ਹੈ।
Fareedkot Teekaਜੋ (ਕੀਟ) ਅਤੀ ਨਿਮ੍ਰਤਾ ਸੰਯੁਕਤ ਹੂਏ ਹੈਂ, ਸੋ ਦਾਸ ਕ੍ਰਿਪਾ ਕਰ ਕੇ ਅਪਨੇ ਮੇਂ ਅਭੇਦ ਕਰ ਲੀਨੇ ਹੈਂ॥
Prof. Sahib Singhਮਿਹਰ ਕਰ ਕੇ ਮੈਨੂੰ ਨਿਮਾਣੇ ਦਾਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਹੈ।

ਪਦ ਅਰਥ ਕੀਟ = ਕੀੜੇ, ਨਿਮਾਣੇ।

SikhNet (Spanish)pues el Señor, en Su Misericordia, de un gusano que era, me ha vuelto Suyo.

ਕਹੁ ਰਵਿਦਾਸ; ਅਬ ਤ੍ਰਿਸਨਾ ਚੂਕੀ ॥

kahu ravidaas; ab trisanaa chookee |

Sant Singh KhalsaSays Ravi Daas, now my thirst is quenched;
Manmohan SinghSays Ravidas, my desire has now been quenched.
Manmohan Singh (Punjabi)ਰਵਿਦਾਸ ਜੀ ਆਖਦੇ ਹਨ, ਹੁਣ ਮੇਰੀ ਖਾਹਿਸ਼ ਬੁੱਝ ਗਈ ਹੈ।
Fareedkot Teekaਸ੍ਰੀ ਰਵਿਦਾਸ ਜੀ ਕਹਤੇ ਹੈਂ: ਅਬ ਔਰ ਤ੍ਰਿਸਨਾ ਤੌ ਚੂਕ ਗਈ ਹੈ॥
Prof. Sahib Singhਰਵਿਦਾਸ ਆਖਦਾ ਹੈ- ਹੁਣ ਮੇਰੀ ਤ੍ਰਿਸ਼ਨਾ ਮੁੱਕ ਗਈ ਹੈ,

ਪਦ ਅਰਥ ਚੂਕੀ = ਮੁੱਕ ਗਈ।

SikhNet (Spanish)Dice Ravidas, mi ansiedad se ha disuelto para siempre

ਜਪਿ ਮੁਕੰਦ; ਸੇਵਾ ਤਾਹੂ ਕੀ ॥੪॥੧॥

jap mukand; sevaa taahoo kee |4|1|

Sant Singh KhalsaI meditate on Mukanday the Liberator, and I serve Him. ||4||1||
Manmohan SinghI contemplate my Lord and perform His service.
Manmohan Singh (Punjabi)ਮੈਂ ਸੁਆਮੀ ਦਾ ਸਿਮਰਨ ਕਰਦਾ ਅਤੇ ਉਸ ਦੀ ਹੀ ਘਾਲ ਕਮਾਉਂਦਾ ਹਾਂ।
Fareedkot Teekaਬਾਣੀ ਕਰਿ ਮੁਕੰਦ ਕੋ ਜਪਤੇ ਹੈਂ, ਪੁਨਹ ਸਰੀਰ ਕਰਿ ਸੇਵਾ ਭੀ ਤਿਸੀ ਕੀ ਕਰਤੇ ਹੈਂ॥੪॥੧॥☬ਕਿਸੀ ਨੇ ਕਿਹਾ ਕਿ ਹੇ ਭਗਤ ਜੀ! ਅਮਕਾ ਪੁਰਸ ਸਾਧੂਓਂ ਕੀ ਨਿੰਦਾ ਕਰਤਾ ਹੈ ਅਰ ਅਪਨੇ ਕੋ ਤਰਿਆ ਮਾਨਤਾ ਹੈ। ਤਿਸ ਪਰ ਕਹਿਤੇ ਹੈਂ:
Prof. Sahib Singhਮੈਂ ਹੁਣ ਪ੍ਰਭੂ ਨੂੰ ਸਿਮਰਦਾ ਹਾਂ, ਨਿੱਤ ਪ੍ਰਭੂ ਦੀ ਹੀ ਭਗਤੀ ਕਰਦਾ ਹਾਂ ॥੪॥੧॥

ਪਦ ਅਰਥ ਤਾਹੂ ਕੀ = ਉਸ ਮੁਕੰਦ ਦੀ ਹੀ। ਜਪਿ = ਜਪੀਂ, ਮੈਂ ਜਪਦਾ ਹਾਂ ॥੪॥੧॥

* ਸ਼ਬਦ ਦਾ ਭਾਵ: ਪਰਮਾਤਮਾ ਦਾ ਸਿਮਰਨ ਕਰਿਆ ਕਰੋ। ਸਿਮਰਨ ਨੀਵਿਆਂ ਨੂੰ ਉੱਚਾ ਕਰ ਦੇਂਦਾ ਹੈ, ਤ੍ਰਿਸ਼ਨਾ ਮੁਕਾ ਦੇਂਦਾ ਹੈ।

SikhNet (Spanish)y ahora medito en mi Señor y no sirvo a nadie más que a Él (4-1)

Open this shabad →

Shabad Bhagat Ravidas Ji Raag Gond

ਗੋਂਡ ॥

gondd |

Sant Singh KhalsaGond:
Manmohan SinghGond.
Manmohan Singh (Punjabi)ਗੋਂਡ।
SikhNet (Spanish)Gond

ਜੇ ਓਹੁ; ਅਠਸਠਿ ਤੀਰਥ ਨੑਾਵੈ ॥

je ohu; atthasatth teerath naavai |

Sant Singh KhalsaSomeone may bathe at the sixty-eight sacred shrines of pilgrimage,
Manmohan SinghIf he bathes at sixty-eight place of pilgrimage,
Manmohan Singh (Punjabi)ਜੇਕਰ ਉਹ ਅਠਾਹਟ ਯਾਤ੍ਰਾ ਅਸਥਾਨਾਂ ਉਤੇ ਇਸ਼ਨਾਨ ਕਰ ਲਵੇ।
Fareedkot Teekaਜੇ ਵਹੁ ਅਠਾਹਠ ਤੀਰਥੋਂ ਮੇਂ ਭੀ ਸਨਾਨ ਕਰੇ॥
Prof. Sahib Singhਜੇ ਕੋਈ ਮਨੁੱਖ ਅਠਾਹਠ ਤੀਰਥਾਂ ਦਾ ਇਸ਼ਨਾਨ (ਭੀ) ਕਰੇ,

ਪਦ ਅਰਥ ਅਠਸਠਿ = ਅਠਾਹਠ।

SikhNet (Spanish)Si uno se baña en los sesenta y ocho lugares de peregrinaje

ਜੇ ਓਹੁ; ਦੁਆਦਸ ਸਿਲਾ ਪੂਜਾਵੈ ॥

je ohu; duaadas silaa poojaavai |

Sant Singh Khalsaand worship the twelve Shiva-lingam stones,
Manmohan SinghIf he worships the twelve shivlingam stones,
Manmohan Singh (Punjabi)ਜੇਕਰ ਉਹ ਬਾਰਾ ਹੀ ਸ਼ਿਵਲਿੰਗ ਪੱਥਰਾਂ ਦੀ ਪੂਜਾ ਕਰ ਲਵੇ,
Fareedkot Teekaਜੇ ਓਹ ਬਾਰਾਂ ਸਿਲਾ ਜੋ ਜੋਤੀ ਲਿੰਗ ਹੈ, ਬੈਜਨਾਥਾਦੀ ਵਹੁ ਭੀ ਪੂਜ ਆਵੈ॥
Prof. Sahib Singhਜੇ ਬਾਰਾਂ ਸ਼ਿਵਲਿੰਗਾਂ ਦੀ ਪੂਜਾ ਭੀ ਕਰੇ,

ਪਦ ਅਰਥ ਦੁਆਦਸ ਸਿਲਾ = ਬਾਰਾਂ ਸ਼ਿਵਲਿੰਗ (ਸੋਮਨਾਥ, ਬਦਰੀਨਰੈਣ, ਕੇਦਾਰ, ਬਿਸ਼ੇਸ਼੍ਵਰ, ਰਾਮੇਸ਼੍ਵਰ, ਨਾਗੇਸ਼੍ਵਰ, ਬੈਜਨਾਥ, ਭੀਮਸ਼ੰਕਰ ਆਦਿਕ)। (ਨੋਟ: ਸਾਲਗ੍ਰਾਮ ਦੀ ਪੂਜਾ ਵਿਸ਼ਨੂੰ ਦੀ ਪੂਜਾ ਹੈ, 'ਸਿਲਾ' ਦੀ ਪੂਜਾ ਸ਼ਿਵ ਜੀ ਦੀ ਪੂਜਾ ਹੈ)।

SikhNet (Spanish)y alaba a los doce lingams de piedra,

ਜੇ ਓਹੁ; ਕੂਪ ਤਟਾ ਦੇਵਾਵੈ ॥

je ohu; koop tattaa devaavai |

Sant Singh Khalsaand dig wells and pools,
Manmohan Singhand if he dedicates a well and if he dedicates a well and a tank,
Manmohan Singh (Punjabi)ਅਤੇ ਜੇਕਰ ਉਹ ਖੂਹ ਅਤੇ ਤਲਾਬ ਸਮਰਪਨ ਕਰ ਦੇਵੇ।
Fareedkot Teekaਜੇਕਰ ਵਹੁ ਕੂਏ ਔ ਤਲਾਉ ਭੀ (ਦੇਵਾਵੈ) ਲਗਾਵੇ॥
Prof. Sahib Singhਜੇ (ਲੋਕਾਂ ਦੇ ਭਲੇ ਲਈ) ਖੂਹ ਤਲਾਬ (ਆਦਿਕ) ਲਵਾਏ;

ਪਦ ਅਰਥ ਕੂਪ = ਖੂਹ। ਤਟਾ = {नडाग} ਤਲਾਬ।

SikhNet (Spanish)si construye pozos y tanques para que otros se bañen,

ਕਰੈ ਨਿੰਦ; ਸਭ ਬਿਰਥਾ ਜਾਵੈ ॥੧॥

karai nind; sabh birathaa jaavai |1|

Sant Singh Khalsabut if he indulges in slander, then all of this is useless. ||1||
Manmohan Singhbut if he slanders the saints then all in vain.
Manmohan Singh (Punjabi)ਪਰ ਜੇਕਰ ਉਹ ਸੰਤਾਂ ਦੀ ਬਦਖੋਈ ਕਰਦਾ ਹੈ ਤਾਂ ਸਾਰਾ ਕੁਛ ਨਿਸਫਲ ਜਾਂਦਾ ਹੈ।
Fareedkot Teekaਪਰੰਤੂ ਜੇ ਵਹੁ ਨਿੰਦਾ ਕਰੇ, ਤੋ ਕੀਆ ਕਰਾਇਆ ਸਭ ਉਸ ਕਾ ਬਿਅਰਥ ਹੀ ਜਾਵੈ ਹੈ॥੧॥
Prof. Sahib Singhਪਰ ਜੇ ਉਹ (ਗੁਰਮੁਖਾਂ ਦੀ) ਨਿੰਦਿਆ ਕਰਦਾ ਹੈ, ਤਾਂ ਉਸ ਦੀ ਇਹ ਸਾਰੀ ਮਿਹਨਤ ਵਿਅਰਥ ਜਾਂਦੀ ਹੈ ॥੧॥
SikhNet (Spanish)pero calumnia a los Santos, entonces todas estas obras no valen para nada. (1)

ਸਾਧ ਕਾ ਨਿੰਦਕੁ; ਕੈਸੇ ਤਰੈ ॥

saadh kaa nindak; kaise tarai |

Sant Singh KhalsaHow can the slanderer of the Holy Saints be saved?
Manmohan SinghHow can the saints' slanderer be ever saved?
Manmohan Singh (Punjabi)ਸੰਤ ਦੀ ਬਦਖੋਈ ਕਰਨ ਵਾਲਾ ਕਿਸ ਤਰ੍ਹਾਂ ਪਾਰ ਉਤਰ ਸਕਦਾ ਹੈ?
Fareedkot Teekaਹੇ ਭਾਈ! ਸੰਤੋਂ ਕਾ ਨਿੰਦਕ ਕਿਸ ਪ੍ਰਕਾਰ ਤਰੇਗਾ ਅਰਥਾਤ ਕਬੀ ਨਹੀਂ ਤਰੇਗਾ॥
Prof. Sahib Singhਸਾਧੂ ਗੁਰਮੁਖਿ ਦੀ ਨਿੰਦਾ ਕਰਨ ਵਾਲਾ ਮਨੁੱਖ (ਜਗਤ ਦੀਆਂ ਨਿਵਾਣਾਂ ਵਿਚੋਂ) ਪਾਰ ਨਹੀਂ ਲੰਘ ਸਕਦਾ,

ਪਦ ਅਰਥ ਕੈਸੇ ਤਰੈ = ਨਹੀਂ ਤਰ ਸਕਦਾ।

SikhNet (Spanish)¿Cómo puede el calumniador de un Santo ser emancipado?

ਸਰਪਰ ਜਾਨਹੁ; ਨਰਕ ਹੀ ਪਰੈ ॥੧॥ ਰਹਾਉ ॥

sarapar jaanahu; narak hee parai |1| rahaau |

Sant Singh KhalsaKnow for certain, that he shall go to hell. ||1||Pause||
Manmohan SinghKnow thou for certain, that he shall fall into hell. Pause.
Manmohan Singh (Punjabi)ਤੂੰ ਨਿਸਚਿਤ ਹੀ ਜਾਣ ਲੈ ਕਿ ਉਹ ਦੋਜ਼ਕ ਵਿੱਚ ਪਵੇਗਾ। ਠਹਿਰਾਉ।
Fareedkot Teekaਤੁਮ ਨਿਸਚੇ ਕਰ ਕੇ ਜਾਨ ਲੇਵੋ ਵਹੁ ਨਰਕ ਮੇਂ ਪੜੇਗਾ॥੧॥ ਰਹਾਉ ॥☬ਜੇ ਕਹੇ ਵਹੁ ਤੋ ਬਹੁਤ ਸੁਧ ਕਰਮ ਕਰਤਾ ਹੈ, ਨਰਕ ਮੇਂ ਕਿਉਂ ਪੜੇਗਾ?☬ਤਿਸ ਪਰ ਕਹਿਤੇ ਹੈਂ:
Prof. Sahib Singhਯਕੀਨ ਨਾਲ ਜਾਣੋ ਉਹ ਸਦਾ ਨਰਕ ਵਿਚ ਹੀ ਪਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਸਰਪਰ = ਜ਼ਰੂਰ ॥੧॥ ਰਹਾਉ ॥

SikhNet (Spanish)Ten por seguro que va a caer en el oscuro pozo de su conciencia. (1-Pausa)

ਜੇ ਓਹੁ; ਗ੍ਰਹਨ ਕਰੈ ਕੁਲਖੇਤਿ ॥

je ohu; grahan karai kulakhet |

Sant Singh KhalsaSomeone may bathe at Kuruk-shaytra during a solar eclipse,
Manmohan SinghIf he bathes at Kurukashetar at the time of eclipse,
Manmohan Singh (Punjabi)ਜੇਕਰ ਉਹ ਗ੍ਰਹਿਣ ਸਮੇਂ ਕੁਕੂਕਸ਼ੇਤਰ ਇਸ਼ਨਾਨ ਕਰੇ,
Fareedkot Teekaਜੇ ਵਹੁ ਕੁਰਖੇਤ੍ਰ ਮੇਂ ਗ੍ਰਹਨ ਕਾ ਪੁਰਬ ਕਰੇ॥
Prof. Sahib Singhਜੇ ਕੋਈ ਮਨੁੱਖ ਕੁਲਖੇਤ੍ਰ ਤੇ (ਜਾ ਕੇ) ਗ੍ਰਹਿਣ (ਦਾ ਇਸ਼ਨਾਨ) ਕਰੇ,

ਪਦ ਅਰਥ ਕੁਲਖੇਤਿ = ਕੁਲਖੇਤ੍ਰ (ਤੀਰਥ) ਉੱਤੇ (ਜਾ ਕੇ)। ਗ੍ਰਹਨ ਕਰੈ = ਗ੍ਰਹਿਣ (ਸਮੇਂ ਦਾ ਇਸ਼ਨਾਨ) ਕਰੇ।

SikhNet (Spanish)Si uno se baña en el Kurukshetra, el río sagrado, en el momento del eclipse,

ਅਰਪੈ ਨਾਰਿ; ਸੀਗਾਰ ਸਮੇਤਿ ॥

arapai naar; seegaar samet |

Sant Singh Khalsaand give his decorated wife in offering,
Manmohan Singhif he makes an offering of his wife with decorations,
Manmohan Singh (Punjabi)ਜੇਕਰ ਉਹ ਆਪਣੀ ਵਹੁਟੀ ਨੂੰ ਹਾਰ ਸ਼ਿੰਗਾਰ ਸਹਿਤ ਸਮਰਪਣ ਕਰ ਦੇਵੇ,
Fareedkot Teekaਸੀਗਾਰ ਸਹਿਤ ਹੀ ਇਸਤ੍ਰੀ ਅਰਪੈ॥
Prof. Sahib Singhਗਹਿਣਿਆਂ ਸਮੇਤ ਆਪਣੀ ਵਹੁਟੀ (ਬ੍ਰਾਹਮਣਾਂ ਨੂੰ) ਦਾਨ ਕਰ ਦੇਵੇ,

ਪਦ ਅਰਥ ਅਰਪੈ = ਭੇਟਾ ਕਰੇ, ਦਾਨ ਕਰੇ।

SikhNet (Spanish)y ofrece a su esposa a los dioses,

ਸਗਲੀ ਸਿੰਮ੍ਰਿਤਿ; ਸ੍ਰਵਨੀ ਸੁਨੈ ॥

sagalee sinmrit; sravanee sunai |

Sant Singh Khalsaand listen to all the Simritees,
Manmohan Singhand hears with his ears all the Simirtis,
Manmohan Singh (Punjabi)ਅਤੇ ਆਪਣੇ ਕੰਨਾਂ ਨਾਲ ਸਾਰੀਆਂ ਸਿਮਰਤੀਆਂ ਨੂੰ ਸ੍ਰਵਣ ਕਰ ਲਵੇ,
Fareedkot Teekaਪੁਨਹ ਸਭ ਸਿਮ੍ਰਤੀਆਂ ਕੋ ਭੀ ਅਪਨੀ ਸ੍ਰਵਨੀ ਸੁਨੈ॥
Prof. Sahib Singhਸਾਰੀਆਂ ਸਿਮ੍ਰਿਤੀਆਂ ਧਿਆਨ ਨਾਲ ਸੁਣੇ;

ਪਦ ਅਰਥ ਸ੍ਰਵਨੀ = ਕੰਨਾਂ ਨਾਲ।

SikhNet (Spanish)escuchando con sus propios oídos todos los textos semíticos,

ਕਰੈ ਨਿੰਦ; ਕਵਨੈ ਨਹੀ ਗੁਨੈ ॥੨॥

karai nind; kavanai nahee gunai |2|

Sant Singh Khalsabut if he indulges in slander, these are of no account. ||2||
Manmohan Singhbut if he practises slander, they are of no avail.
Manmohan Singh (Punjabi)ਪਰ ਜੇਕਰ ਉਹ ਚੁਗਲੀ ਬਖੀਲੀ ਕਰਦਾ ਹੈ, ਉਹ ਕਿਸੇ ਭੀ ਲਾਭ ਦੇ ਨਹੀਂ।
Fareedkot Teekaਪਰੰਤੂ ਜੋ ਨਿੰਦਾ ਕਰੈ ਤੌ ਕਿਸੀ ਗੁਨ ਕੇ ਲਾਇਕ ਨਹੀਂ ਹੈਂ, ਭਾਵ ਸੇ ਸਭ ਨਿਸਫਲ ਹੈਂ॥੨॥
Prof. Sahib Singhਪਰ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ, ਤਾਂ ਇਹਨਾਂ ਸਾਰੇ ਕੰਮਾਂ ਤੋਂ ਕੋਈ ਭੀ ਲਾਭ ਨਹੀਂ ॥੨॥
SikhNet (Spanish)pero va y calumnia a los Santos, de nada sirve todo lo que hace. (2)

ਜੇ ਓਹੁ; ਅਨਿਕ ਪ੍ਰਸਾਦ ਕਰਾਵੈ ॥

je ohu; anik prasaad karaavai |

Sant Singh KhalsaSomeone may give countless feasts,
Manmohan SinghIf he gives many feasts to the needy,
Manmohan Singh (Punjabi)ਜੇਕਰ ਉਹ ਲੋੜਵੰਦਾਂ ਨੂੰ ਬਹੁਤੇ ਭੋਜਨ ਛਕਾਉਂਦਾ,
Fareedkot Teekaਜੇ ਵਹੁ ਅਨੇਕ ਪ੍ਰਕਾਰ ਕੇ ਭੋਜਨ ਬ੍ਰਹਮਨ ਸੰਤੋਂ ਕੋ (ਕਰਾਵੈ) ਖੁਲਾਵੈ॥
Prof. Sahib Singhਜੇ ਕੋਈ ਮਨੁੱਖ ਠਾਕਰਾਂ ਨੂੰ ਕਈ ਤਰ੍ਹਾਂ ਦੇ ਭੋਗ ਲਵਾਵੇ,

ਪਦ ਅਰਥ ਪ੍ਰਸਾਦ = ਭੋਜਨ, ਠਾਕਰਾਂ ਨੂੰ ਭੋਗ।

SikhNet (Spanish)Si por caridad distribuye riquezas abundantes,

ਭੂਮਿ ਦਾਨ ਸੋਭਾ; ਮੰਡਪਿ ਪਾਵੈ ॥

bhoom daan sobhaa; manddap paavai |

Sant Singh Khalsaand donate land, and build splendid buildings;
Manmohan Singhmakes gifts of land and buildings for public use,
Manmohan Singh (Punjabi)ਜਮੀਨ ਦਾਨ ਕਰਦਾ ਹੈ ਅਤੇ ਲੋਕਾਂ ਦੇ ਭਲੇ ਲਈ ਸੁਭਾਇਮਾਨ ਇਮਾਰਤਾਂ ਬਣਾਉਂਦਾ ਹੈ,
Fareedkot Teekaਪ੍ਰਿਥ੍ਵੀ ਕਾ ਦਾਨ ਕਰੈ ਔ ਸੁਭ ਮੰਦਰ ਭੀ ਧਰਮ ਅਰਥ ਪਾਇ ਦੇਵੈ, ਔਰੁ ਸੰਸਾਰ ਮੇਂ ਸੋਭਾ ਭੀ ਪ੍ਰਾਪਤਿ ਕਰ ਲੇਵੈ॥
Prof. Sahib Singhਜ਼ਮੀਨ ਦਾ ਦਾਨ ਕਰੇ (ਜਿਸ ਕਰਕੇ) ਜਗਤ ਵਿਚ ਸ਼ੋਭਾ ਖੱਟ ਲਏ,

ਪਦ ਅਰਥ ਮੰਡਪਿ = ਜਗਤ ਵਿਚ।

SikhNet (Spanish)regala tierras y construye castillos para perpetuar su gloria,

ਅਪਨਾ ਬਿਗਾਰਿ; ਬਿਰਾਂਨਾ ਸਾਂਢੈ ॥

apanaa bigaar; biraanaa saandtai |

Sant Singh Khalsahe may neglect his own affairs to work for others,
Manmohan Singhand neglecting his own arranges other's affairs,
Manmohan Singh (Punjabi)ਅਤੇ ਆਪਣਿਆਂ ਨੂੰ ਛੱਡ ਕੇ ਹੋਰਨਾਂ ਦੇ ਕਾਰਜ ਰਾਸ ਕਰਦਾ ਹੈ,
Fareedkot Teekaਪੁਨਹ ਅਪਨਾ ਕਾਜ ਬਿਗਾੜ ਕੇ ਬਿਗਾਨਾ ਕਾਰਜ (ਸਾਂਢੈ) ਸਵਾਰੈ॥
Prof. Sahib Singhਜੇ ਆਪਣਾ ਨੁਕਸਾਨ ਕਰ ਕੇ ਭੀ ਦੂਜਿਆਂ ਦੇ ਕੰਮ ਸਵਾਰੇ,

ਪਦ ਅਰਥ ਬਿਗਾਰਿ = ਵਿਗਾੜ ਕੇ। ਸਾਂਢੈ = ਸਵਾਰੇ।

SikhNet (Spanish)y sin perseguir su propio bien hace el bien a otros,

ਕਰੈ ਨਿੰਦ; ਬਹੁ ਜੋਨੀ ਹਾਂਢੈ ॥੩॥

karai nind; bahu jonee haandtai |3|

Sant Singh Khalsabut if he indulges in slander, he shall wander in countless incarnations. ||3||
Manmohan Singhbut if he practices slander, he wanders in many existences.
Manmohan Singh (Punjabi)ਪਰ ਜੇਕਰ ਉਹ ਚੁਗਲੀ ਬਖੀਲੀ ਕਰਦਾ ਹੈ ਤਾਂ ਉਹ ਘਣੇਰੀਆਂ ਜੂਨੀਆਂ ਅੰਦਰ ਭਟਕਦਾ ਹੈ।
Fareedkot Teekaਜੇ ਵਹੁ ਨਿੰਦਾ ਕਰੈ ਤੌ ਬਹੁਤ ਜੋਨੀਓਂ ਮੇਂ (ਹਾਂਢੈ) ਫਿਰੈ ਹੈਂ॥੩॥
Prof. Sahib Singhਤਾਂ ਭੀ ਜੇ ਉਹ ਭਲਿਆਂ ਦੀ ਨਿੰਦਿਆ ਕਰਦਾ ਹੈ ਤਾਂ ਕਈ ਜੂਨਾਂ ਵਿਚ ਭਟਕਦਾ ਹੈ ॥੩॥

ਪਦ ਅਰਥ ਹਾਂਢੈ = ਭਟਕਦਾ ਹੈ ॥੩॥

SikhNet (Spanish)pero va y calumnia a los Santos, será puesto en los vientres maternos millones de veces más.(3)

ਨਿੰਦਾ ਕਹਾ ਕਰਹੁ; ਸੰਸਾਰਾ ॥

nindaa kahaa karahu; sansaaraa |

Sant Singh KhalsaWhy do you indulge in slander, O people of the world?
Manmohan SinghO people, why do you practise slander?
Manmohan Singh (Punjabi)ਹੇ ਲੋਕੋ ਤੁਸੀਂ ਚੁਗਲੀ ਬਖੀਲੀ ਕਿਉਂ ਕਰਦੇ ਹੋ?
Fareedkot Teekaਹੇ ਸੰਸਾਰ ਕੇ ਜੀਵ! ਨਿੰਦਾ ਕਿਆ ਕਰਤੇ ਹੋ ਅਰਥਾਤ ਨ ਕਰੋ॥
Prof. Sahib Singhਹੇ ਦੁਨੀਆ ਦੇ ਲੋਕੋ! ਤੁਸੀ (ਸੰਤਾਂ ਦੀ) ਨਿੰਦਿਆ ਕਿਉਂ ਕਰਦੇ ਹੋ?

ਪਦ ਅਰਥ ਕਹਾ = ਕਿਉਂ?

SikhNet (Spanish)Oh mundo, ¿por qué calumniar a los Santos?

ਨਿੰਦਕ ਕਾ; ਪਰਗਟਿ ਪਾਹਾਰਾ ॥

nindak kaa; paragatt paahaaraa |

Sant Singh KhalsaThe emptiness of the slanderer is soon exposed.
Manmohan SinghThe hollowness of the slanderer is so exposed.
Manmohan Singh (Punjabi)ਬਦਖੋਈ ਕਰਨ ਵਾਲੇ ਦਾ ਪੋਲ ਛੇਤੀ ਹੀ ਖੁੱਲ੍ਹ ਜਾਂਦਾ ਹੈ।
Fareedkot Teekaਨਿੰਦਕ ਕਾ ਤੌ ਪ੍ਰਗਟ ਹੀ ਇਸ ਸੰਸਾਰ ਪਹਾਰੇ ਮੇਂ ਫਲ ਨਰਕੁ ਹੈ॥
Prof. Sahib Singh(ਭਾਵੇਂ ਬਾਹਰੋਂ ਕਈ ਧਾਰਮਿਕ ਕੰਮ ਕਰੇ, ਪਰ ਜੇ ਮਨੁੱਖ ਸੰਤ ਦੀ ਨਿੰਦਾ ਕਰਦਾ ਹੈ ਤਾਂ ਸਾਰੇ ਧਾਰਮਿਕ ਕੰਮ ਇਕ ਠੱਗੀ ਹੀ ਹੈ, ਤੇ) ਨਿੰਦਕ ਦੀ ਇਹ ਠੱਗੀ ਦੀ ਦੁਕਾਨ ਉੱਘੜ ਪੈਂਦੀ ਹੈ।

ਪਦ ਅਰਥ ਪਰਗਟਿ = ਪਰਗਟੇ, ਪਰਗਟੈ, ਉੱਘੜ ਪੈਂਦਾ ਹੈ। ਪਹਾਰਾ = ਦੁਕਾਨ, (ਠੱਗ ਦੀ) ਹੱਟੀ।

SikhNet (Spanish)La maldad del calumniador siempre será expuesta.

ਨਿੰਦਕੁ ਸੋਧਿ ਸਾਧਿ ਬੀਚਾਰਿਆ ॥

nindak sodh saadh beechaariaa |

Sant Singh KhalsaI have thought, and determined the fate of the slanderer.
Manmohan SinghI have carefully considered the calumniator's destiny.
Manmohan Singh (Punjabi)ਮੈਂ ਚੁਗਲੀ ਬਖੀਲੀ ਕਰਨ ਵਾਲੇ ਦੀ ਪ੍ਰਾਲਭਧ ਨੂੰ ਗਹੁ ਨਾਲ ਸੋਚਿਆ ਸਮਝਿਆ ਹੈ।
Fareedkot Teekaਨਿੰਦਕੁ ਕੋ ਤੌ ਸਾਧੂਓਂ ਨੇ ਸ਼ਾਸਤ੍ਰ ਔ ਬੇਦੋਂ ਕੋ ਸੋਧਕੈ ਭਲੀ ਪ੍ਰਕਾਰ ਬੀਚਾਰਿਆ ਹੈ॥
Prof. Sahib Singhਨਿੰਦਕ (ਬਾਬਤ) ਅਸਾਂ ਚੰਗੀ ਤਰ੍ਹਾਂ ਵਿਚਾਰ ਕੇ ਵੇਖ ਲਿਆ ਹੈ,

ਪਦ ਅਰਥ ਸੋਧਿ ਸਾਧਿ = ਚੰਗੀ ਤਰ੍ਹਾਂ ਵਿਚਾਰ ਕੇ। "ਕਹੁ, ਰਵਿਦਾਸ! ਸੋਧਿ ਸਾਧਿ ਬੀਚਾਰਿਆ,

SikhNet (Spanish)Me he puesto a pensar en el destino del calumniador y me he percatado

ਕਹੁ ਰਵਿਦਾਸ; ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋੜੁ ॥

kahu ravidaas; paapee narak sidhaariaa |4|2|11|7|2|49| jorr |

Sant Singh KhalsaSays Ravi Daas, he is a sinner; he shall go to hell. ||4||2||11||7||2||49|| Total||
Manmohan SinghSays Ravidas, he is a sinner, and goes to hell.
Manmohan Singh (Punjabi)ਰਵਿਦਾਸ ਜੀ ਫੁਰਮਾਉਂਦੇ ਹਨ, ਉਹ ਗੁਨਾਹਗਾਰ ਹੈ ਅਤੇ ਦੋਜ਼ਕ ਨੂੰ ਜਾਂਦਾ ਹੈ।
Fareedkot Teekaਪੁਨਹ ਤਿਸੀ ਕੇ ਸਿਧਾਂਤ ਕੋ ਸ੍ਰੀ ਰਵਿਦਾਸ ਜੀ ਕਹਤੇ ਹੈਂ: ਨਿੰਦਕ ਜੋ ਪਾਪੀ ਹੈਂ, ਸੋ ਤੋ ਤੀਨੋਂ ਕਾਲੋਂ ਮੇਂ ਨਰਕੋਂ ਮੇਂ ਹੀ ਸਿਧਾਰਿਆ ਹੈ॥੪॥੨॥੧੧॥੭॥੨॥੪੯॥☬ਪਰਮੇਸਰ ਕੇ ਆਗੇ ਬੇਨਤੀ ਕਰਤੇ ਹੈਂ:
Prof. Sahib Singhਰਵਿਦਾਸ ਆਖਦਾ ਹੈ- (ਕਿ ਸੰਤ ਦਾ ਨਿੰਦਕ) ਕੁਕਰਮੀ ਰਹਿੰਦਾ ਹੈ ਤੇ ਨਰਕ ਵਿਚ ਪਿਆ ਰਹਿੰਦਾ ਹੈ ॥੪॥੨॥੧੧॥੭॥੨॥੪੯॥ਜੋੜੁ ॥

ਪਦ ਅਰਥ ਪਾਪੀ ਨਿੰਦਕੁ ਨਰਕਿ ਸਿਧਾਰਿਆ" = ਅਨਵੈ ॥੪॥੨॥੧੧॥੭॥੨॥੪੯॥ਜੋੜੁ ॥

* ਗੌਂਡ ਰਾਗ ਦੇ ਸ਼ਬਦਾਂ ਦਾ ਵੇਰਵਾ: ਮ: ੪ = ੬; ਮ: ੫ = ੨੨; ਅਸਟਪਦੀ ਮ: ੫ = ੧; ਕਬੀਰ ਜੀ = ੧੧; ਨਾਮਦੇਵ ਜੀ = ੭; ਰਵਿਦਾਸ ਜੀ = ੨; ਕੁਲ ਜੋੜ = ੪੯ * ਭਾਵ: ਗੁਰਮੁਖਾਂ ਦੇ ਨਿੰਦਕ ਦਾ ਕੋਈ ਭੀ ਧਾਰਮਿਕ ਉੱਦਮ ਉਸ ਨਿੰਦਕ ਨੂੰ ਸੌਜਲ ਨਹੀਂ ਸਕਦਾ।

SikhNet (Spanish)que sin duda alguna es un ser malvado y se hundirá en la total oscuridad de su conciencia. (4-2-11-7-2-49-Total)

Open this shabad →

Ang 875 of 1430