ੴ

ਸਿੱਖਬਾਣੀ · SikhBani

Ang 196

Sri Guru Granth Sahib · Raag Gauree · 6 shabads, 54 lines
Translations
Shabad Guru Arjan Dev Ji Raag Gauree continued from Ang 195

ਅਉਖਧ ਮੰਤ੍ਰ ਤੰਤ; ਸਭਿ ਛਾਰੁ ॥

aaukhadh mantr tant; sabh chhaar |

Sant Singh KhalsaAll medicines and remedies, mantras and tantras are nothing more than ashes.
Manmohan SinghThe medicines, spells and charms are all ashes.
Manmohan Singh (Punjabi)ਦਵਾਈਆਂ, ਜਾਦੂ ਅਤੇ ਟੂਣੇ ਟਾਮਣ, ਸਾਰੇ ਸੁਆਹ ਹਨ!
Fareedkot Teekaਤਾਂ ਤੇ ਹੇ ਭਾਈ! ਸਰਬ ਔਖਦੀਆਂ ਪੁਨਾ ਮੰਤ੍ਰ ਤਥਾ ਮੰਤ੍ਰਾਦਿਕੋਂ ਕੇ ਛਾਰ ਕਰ, ਭਾਵ ਏਹਿ ਕਿ ਭਸਮ ਕੇ ਸਮਾਨ ਸਮਝ॥
Prof. Sahib Singh(ਹੇ ਭਾਈ! ਨਾਮ ਦੇ ਟਾਕਰੇ ਤੇ ਹੋਰ) ਸਾਰੇ ਦਾਰੂ ਸਾਰੇ ਮੰਤਰ ਤੇ ਟੂਣੇ ਤੁੱਛ ਹਨ।

ਪਦ ਅਰਥ ਅਉਖਧ = ਦਵਾਈਆਂ। ਤੰਤ = ਟੂਣੇ। ਸਭਿ = ਸਾਰੇ। ਛਾਰੁ = ਸੁਆਹ, ਤੁੱਛ।

SikhNet (Spanish)Deja ya todas las fórmulas, curas y encantamientos

ਕਰਣੈਹਾਰੁ; ਰਿਦੇ ਮਹਿ ਧਾਰੁ ॥੩॥

karanaihaar; ride meh dhaar |3|

Sant Singh KhalsaEnshrine the Creator Lord within your heart. ||3||
Manmohan SinghEnshrine in thy heart, the Creator.
Manmohan Singh (Punjabi)ਸਿਰਜਣਹਾਰ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰ।
Fareedkot Teekaਏਕ ਕਰਨਹਾਰ ਪਰਮੇਸ੍ਵਰ ਕੋ ਰਿਦੇ ਮੇਂ ਧਾਰਨ ਕਰ॥੩॥
Prof. Sahib Singhਸਿਰਜਣਹਾਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖ ॥੩॥

ਪਦ ਅਰਥ ਧਾਰੁ = ਟਿਕਾ ਰੱਖ ॥੩॥

SikhNet (Spanish)y entrégate al Señor, el Creador, con tu corazón. (3)

ਤਜਿ ਸਭਿ ਭਰਮ; ਭਜਿਓ ਪਾਰਬ੍ਰਹਮੁ ॥

taj sabh bharam; bhajio paarabraham |

Sant Singh KhalsaRenounce all your doubts, and vibrate upon the Supreme Lord God.
Manmohan SinghCast off all thine doubts, and ponder over the Illustrious Lord.
Manmohan Singh (Punjabi)ਸਾਰੇ ਵਹਮਿ ਦੂਰ ਕਰ ਦੇ, ਅਤੇ ਪਰਸਿਧ ਪ੍ਰਭੂ ਦਾ ਸਿਮਰਨ ਕਰ।
Fareedkot Teekaਸੰਪੂਰਣ ਭਰਮੋਂ ਕੋ ਤਿਆਗ ਕਰ ਪਾਰਬ੍ਰਹਮ ਕਾ ਭਜਨ ਕਰੋ॥
Prof. Sahib Singhਜਿਸ ਮਨੁੱਖ ਨੇ ਸਾਰੇ ਭਰਮ ਤਿਆਗ ਕੇ ਪਾਰਬ੍ਰਹਮ ਪ੍ਰਭੂ ਦਾ ਭਜਨ ਕੀਤਾ ਹੈ,

ਪਦ ਅਰਥ ਤਜਿ = ਤਜ ਕੇ। ਭਜਿਓ = ਭਜਿਆ ਹੈ, ਸਿਮਰਿਆ ਹੈ।

SikhNet (Spanish)Habita en el Señor Supremo y resuelve toda tu duda;

ਕਹੁ ਨਾਨਕ; ਅਟਲ ਇਹੁ ਧਰਮੁ ॥੪॥੮੦॥੧੪੯॥

kahu naanak; attal ihu dharam |4|80|149|

Sant Singh KhalsaSays Nanak, this path of Dharma is eternal and unchanging. ||4||80||149||
Manmohan SinghSays Nanak, eternal is this religion.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਸਦੀਵੀ ਸਥਿਰ ਹੈ ਇਹ ਮਜ਼ਹਬ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਏਹ ਜੋ ਭਗਤੀ ਧਰਮ ਹੈ, ਸੋ ਸਦਾ ਹੀ ਅਚੱਲ ਹੈ॥੪॥੮੦॥੧੪੯॥
Prof. Sahib Singhਨਾਨਕ ਆਖਦਾ ਹੈ- (ਉਸ ਨੇ ਵੇਖ ਲਿਆ ਹੈ ਕਿ ਭਜਨ-ਸਿਮਰਨ ਵਾਲਾ) ਧਰਮ ਐਸਾ ਹੈ ਜੋ ਕਦੇ ਫਲ ਦੇਣੋਂ ਉਕਾਈ ਨਹੀਂ ਖਾਂਦਾ ॥੪॥੮੦॥੧੪੯॥

ਪਦ ਅਰਥ ਅਟਲ = ਅ-ਟਲ, ਕਦੇ ਨ ਟਲਣ ਵਾਲਾ ॥੪॥

SikhNet (Spanish)oh, dice Nanak, eterna es esta Religión de Dios.(4-80-149)

Open this shabad (11 lines, Angs 195-196) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਕਰਿ ਕਿਰਪਾ; ਭੇਟੇ ਗੁਰ ਸੋਈ ॥

kar kirapaa; bhette gur soee |

Sant Singh KhalsaThe Lord bestowed His Mercy, and led me to meet the Guru.
Manmohan SinghThat Lord has mercifully united me with the Guru.
Manmohan Singh (Punjabi)ਉਸ ਸਾਹਿਬ ਨੇ ਦਇਆ ਧਾਰ ਕੇ ਮੈਨੂੰ ਗੁਰਾਂ ਨਾਲ ਮਿਲ ਦਿੱਤਾ ਹੈ।
Fareedkot Teekaਕਿਰਪਾ ਕਰ ਕੇ ਸੋ ਐਸੇ ਜਬ ਗੁਰੂ ਮਿਲੇ ਹੈਂ॥
Prof. Sahib Singh(ਪਰ ਹੇ ਭਾਈ!) ਉਹੀ ਮਨੁੱਖ ਗੁਰੂ ਨੂੰ ਮਿਲਦਾ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ।

ਪਦ ਅਰਥ ਕਰਿ = ਕਰੇ, ਕਰਦਾ ਹੈ। ਭੇਟੇ = ਮਿਲਦਾ ਹੈ। ਗੁਰ = ਗੁਰੂ ਨੂੰ। ਸੋਈ = ਉਹੀ।

SikhNet (Spanish)El Señor, en Su Misericordia, nos une con el Guru,

ਤਿਤੁ ਬਲਿ; ਰੋਗੁ. ਨ ਬਿਆਪੈ ਕੋਈ ॥੧॥

tit bal; rog. na biaapai koee |1|

Sant Singh KhalsaBy His power, no disease afflicts me. ||1||
Manmohan SinghBy His power no malady clings to me.
Manmohan Singh (Punjabi)ਉਸ ਦੀ ਤਾਕਤ ਦਾ ਸਦਕਾ ਮੈਨੂੰ ਕੋਈ ਬੀਮਾਰੀ ਨਹੀਂ ਚਿਮੜਦੀ।
Fareedkot Teekaਤਿਨੋਂ ਨੇ ਐਸੀ ਸਕਤੀ ਦੀਨੀ ਹੈ ਤਿਸ ਕੇ ਬਲ ਕਰ ਕੇ ਹੰਕਾਰਾਦਿ ਕੋਈ ਰੋਗ ਨਹੀਂ ਬ੍ਯਾਪ ਸਕਤਾ ਹੈ॥੧॥
Prof. Sahib Singh(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਕ ਬਲ ਪੈਦਾ ਹੁੰਦਾ ਹੈ) ਉਸ ਬਲ ਦੇ ਕਾਰਨ ਕੋਈ ਰੋਗ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥

ਪਦ ਅਰਥ ਤਿਤੁ = ਉਸ ਦੀ ਰਾਹੀਂ। ਤਿਤੁ ਬਲਿ = ਉਸ (ਆਤਮਕ) ਬਲ ਦੀ ਰਾਹੀਂ। ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ ॥੧॥

SikhNet (Spanish)Quien por Su Poder nos quita todo sufrimiento. (1)

ਰਾਮ ਰਮਣ; ਤਰਣ ਭੈ ਸਾਗਰ ॥

raam raman; taran bhai saagar |

Sant Singh KhalsaRemembering the Lord, I cross over the terrifying world-ocean.
Manmohan SinghRemembering the Pervading Lord, the terrible ocean is crossed.
Manmohan Singh (Punjabi)ਵਿਅਪਕ ਸੁਆਮੀ ਦਾ ਆਰਾਧਨ ਕਰਨ ਨਾਲ ਭਿਆਨਕ ਸਮੁੰਦਰ ਤਰਿਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਥਨ ਕਰਤੇ ਹੈਂ: ਜਿਨੋਂ ਨੇ (ਰਾਮ ਰਮਣ) ਰਾਮ ਕਾ ਜਪਣਾ ਕੀਆ ਹੈ, ਤਿਨੋਂ ਕਾ ਸੰਸਾਰ ਸਮੁੰਦ੍ਰ ਸੇ ਤਰਨਾ ਹੂਆ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਸਿਮਰਨ ਕਰਨ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।

ਪਦ ਅਰਥ ਰਮਣ = ਸਿਮਰਨ। ਤਰਣ = ਪਾਰ ਲੰਘ ਜਾਣਾ। ਭੈ ਸਾਗਰ = ਸੰਸਾਰ-ਸਮੁੰਦਰ।

SikhNet (Spanish)Si uno habita en el Señor, cruza el mar del miedo,

ਸਰਣਿ ਸੂਰ; ਫਾਰੇ ਜਮ ਕਾਗਰ ॥੧॥ ਰਹਾਉ ॥

saran soor; faare jam kaagar |1| rahaau |

Sant Singh KhalsaIn the Sanctuary of the spiritual warrior, the account books of the Messenger of Death are torn up. ||1||Pause||
Manmohan SinghThrough the patronage of the warrior Guru, death's account papers are torn. Pause.
Manmohan Singh (Punjabi)ਸੂਰਮੇ ਗੁਰਾਂ ਦੀ ਸਰਪਰਸਤੀ ਰਾਹੀਂ ਮੌਤ ਦੇ ਲੇਖੇ ਪੱਤੇ ਦੇ ਕਾਗਜ ਪਾਟ ਜਾਂਦੇ ਹਨ। ਠਹਿਰਾਉ।
Fareedkot Teekaਜੋ ਸਰਣ ਮੇਂ ਪ੍ਰਾਪਤਿ ਹੋਣੇ ਵਾਲਿਓਂ ਕੀ ਰਖ੍ਯਾ ਕਰਨੇ ਕੋ ਸੂਰਮੇ ਗੁਰੂ ਹੈਂ ਤਿਨੋ ਨੇ ਜਮੋਂ ਕੇ ਕਾਗਜ ਸਭ ਫਾੜ ਦੀਏ ਹੈਂ॥੧॥ ਰਹਾਉ ॥
Prof. Sahib Singhਸੂਰਮੇ ਗੁਰੂ ਦੀ ਸਰਨ ਪਿਆਂ ਜਮਾਂ ਦੇ ਲੇਖੇ ਪਾੜੇ ਜਾਂਦੇ ਹਨ, (ਆਤਮਕ ਮੌਤ ਲਿਆਉਣ ਵਾਲੇ ਸਾਰੇ ਸੰਸਕਾਰ ਮਿਟ ਜਾਂਦੇ ਹਨ) ॥੧॥ ਰਹਾਉ ॥

ਪਦ ਅਰਥ ਸੂਰ = ਸੂਰਮਾ (ਗੁਰੂ)। ਫਾਰੇ = ਪਾੜੇ ਜਾਂਦੇ ਹਨ। ਜਮ ਕਾਗਰ = ਜਮਾਂ ਦੇ ਕਾਗ਼ਜ਼, ਜਮਾਂ ਦੇ ਲੇਖੇ, ਆਤਮਕ ਮੌਤ ਲਿਆਉਣ ਵਾਲੇ ਸੰਸਕਾਰ ॥੧॥ ਰਹਾਉ ॥

SikhNet (Spanish)y en el Refugio del Uno Elevado, el decreto de la muerte no le puede alcanzar. (1-Pausa)

ਸਤਿਗੁਰਿ ਮੰਤ੍ਰੁ ਦੀਓ; ਹਰਿ ਨਾਮ ॥

satigur mantru deeo; har naam |

Sant Singh KhalsaThe True Guru has given me the Mantra of the Lord's Name.
Manmohan SinghThe True Guru has given me the spell of God's Name.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦਾ ਮੰਤ੍ਰ ਬਖਸ਼ਿਆ ਹੈ।
Fareedkot Teekaਤਿਨ ਸਤਿਗੁਰੋਂ ਨੇ ਹਰਿ ਨਾਮ ਮੰਤ੍ਰ ਦੀਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੂੰ) ਸਤਿਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਦੇ ਦਿੱਤਾ,

ਪਦ ਅਰਥ ਸਤਿਗੁਰਿ = ਸਤਿਗੁਰੂ ਨੇ।

SikhNet (Spanish)El Verdadero Guru me bendijo con el Mantra del Naam, el Nombre del Señor,

ਇਹ ਆਸਰ; ਪੂਰਨ ਭਏ ਕਾਮ ॥੨॥

eih aasar; pooran bhe kaam |2|

Sant Singh KhalsaBy this Support, my affairs have been resolved. ||2||
Manmohan SinghBy this support, my affairs have been adjusted.
Manmohan Singh (Punjabi)ਇਸ ਆਸਰੇ ਦੁਆਰਾ ਮੇਰੇ ਕਾਰਜ ਰਾਸ ਹੋ ਗਏ ਹਨ।
Fareedkot Teekaਇਸ ਆਸਰੇ ਕਰ ਕੇ ਸਰਬ ਕਾਰਜ ਪੂਰਨ ਭਏ ਹੈਂ॥੨॥
Prof. Sahib Singhਇਸ ਨਾਮ-ਮੰਤ੍ਰ ਦੇ ਆਸਰੇ ਉਸ ਦੇ ਸਾਰੇ ਮਨੋਰਥ ਪੂਰੇ ਹੋ ਗਏ ॥੨॥

ਪਦ ਅਰਥ ਆਸਰ = ਆਸਰੇ ॥੨॥

SikhNet (Spanish)y apoyándome en Él, todos mis deseos fueron saciados. (2)

ਜਪ ਤਪ ਸੰਜਮ; ਪੂਰੀ ਵਡਿਆਈ ॥

jap tap sanjam; pooree vaddiaaee |

Sant Singh KhalsaMeditation, self-discipline, self-control and perfect greatness were obtained when the Merciful Lord,
Manmohan SinghI attained meditation, hard toil, self-control, and perfect glory,
Manmohan Singh (Punjabi)ਮੈਨੂੰ ਸਿਮਰਨ, ਕਰੜੀ ਘਾਲ, ਸਵੈ-ਰੋਕਥਾਮ ਅਤੇ ਪੂਰਨ ਪ੍ਰਭਤਾ ਪ੍ਰਾਪਤ ਹੋ ਗਏ,
Fareedkot Teekaਜਪ ਤਪ ਤਥਾ (ਸੰਜਮ) ਇੰਦ੍ਰੀਓਂ ਕਾ ਜੀਤਨਾ ਔਰ ਜੋ ਸੰਪੂਰਨ ਬਡਾਈ ਹੈ, ਸੋ ਪ੍ਰਾਪਤਿ ਭਈ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਉਤੇ) ਸਤਿਗੁਰੂ ਜੀ ਕਿਰਪਾਲ ਹੋਏ, ਜਿਸ ਦੇ ਮਦਦਗਾਰ ਪ੍ਰਭੂ ਜੀ ਬਣ ਗਏ,

ਪਦ ਅਰਥ ਸੰਜਮ = ਇੰਦਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਯਤਨ।

SikhNet (Spanish)La meditación, austeridad, autocontrol, y gloria perfecta están contenidas en la Compasión del Guru;

ਗੁਰ ਕਿਰਪਾਲ; ਹਰਿ ਭਏ ਸਹਾਈ ॥੩॥

gur kirapaal; har bhe sahaaee |3|

Sant Singh KhalsaThe Guru, became my Help and Support. ||3||
Manmohan Singhwhen the Succour Guru-God became merciful.
Manmohan Singh (Punjabi)ਜਦ, ਸਹਾਇਕ, ਗੁਰੂ-ਵਾਹਿਗੁਰੂ ਮਿਹਰਬਾਨ ਹੋ ਗਏ।
Fareedkot Teekaਹੇ ਭਾਈ! ਜਬ ਗੁਰ ਕ੍ਰਿਪਾਲ ਹੂਏ ਤਬ ਹਰੀ ਸਹਾਇਕ ਭਏ ਹੈਂ॥੩॥
Prof. Sahib Singhਉਸ ਨੂੰ ਸਾਰੇ ਜਪਾਂ ਦੀ, ਸਾਰੇ ਤਪਾਂ ਦੀ, ਸਾਰੇ ਸੰਜਮਾਂ ਦੀ ਵਡਿਆਈ ਪ੍ਰਾਪਤ ਹੋ ਗਈ ॥੩॥

ਪਦ ਅਰਥ ਸਹਾਈ = ਮਦਦ ਕਰਨ ਵਾਲੇ ॥੩॥

SikhNet (Spanish)sí, en el Soporte del Señor. (3)

ਮਾਨ ਮੋਹ ਖੋਏ; ਗੁਰਿ. ਭਰਮ ॥

maan moh khoe; gur. bharam |

Sant Singh KhalsaThe Guru has dispelled pride, emotional attachment and superstition.
Manmohan SinghEgotism, worldly love, and superstition of mine, the Guru has annulled.
Manmohan Singh (Punjabi)ਮੇਰਾ ਹੰਕਾਰ, ਸੰਸਾਰੀ ਮਮਤਾ ਅਤੇ ਸੰਦੇਹ ਗੁਰਾਂ ਨਵਿਰਤ ਕਰ ਦਿਤੇ ਹਨ।
Fareedkot Teekaਮਾਨ ਮੋਹ ਤਥਾ ਭ੍ਰਮ ਏਹ ਜਬ ਗੁਰੋਂ ਨੈ ਦੂਰ ਕੀਏ॥
Prof. Sahib Singhਉਸ ਨੂੰ ਪਾਰਬ੍ਰਹਮ ਪ੍ਰਭੂ ਜੀ ਹਰ ਥਾਂ ਵਿਆਪਕ ਦਿੱਸ ਪਏ,

ਪਦ ਅਰਥ ਗੁਰਿ = ਗੁਰੂ ਨੇ।

SikhNet (Spanish)Dice Nanak, a través del Guru, me liberé de mi orgullo, apego y duda,

ਪੇਖੁ ਨਾਨਕ; ਪਸਰੇ ਪਾਰਬ੍ਰਹਮ ॥੪॥੮੧॥੧੫੦॥

pekh naanak; pasare paarabraham |4|81|150|

Sant Singh KhalsaNanak sees the Supreme Lord God pervading everywhere. ||4||81||150||
Manmohan SinghNanak sees the Transcendent Lord pervading everywhere.
Manmohan Singh (Punjabi)ਨਾਨਕ ਪਰਮ-ਪ੍ਰਭੂ ਨੂੰ ਹਰ ਜਗ੍ਹਾ ਵਿਆਪਕ ਵੇਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਗੁਰੋਂ ਨੇ ਕਹਾ, 'ਹੇ ਭਾਈ! ਵ੍ਯਾਪਕ ਹੂਏ ਪਾਰਬ੍ਰਹਮ ਕੋ ਦੇਖ'॥੪॥੮੧॥੧੫੦॥☬ਬੇਨਤੀ ਹੈ:
Prof. Sahib Singhਹੇ ਨਾਨਕ! ਵੇਖ, ਗੁਰੂ ਨੇ ਜਿਸ ਮਨੁੱਖ ਦੇ ਅਹੰਕਾਰ ਮੋਹ ਆਦਿਕ ਭਰਮ ਨਾਸ ਕਰ ਦਿੱਤੇ ॥੪॥੮੧॥੧੫੦॥

ਪਦ ਅਰਥ ਪੇਖੁ = ਵੇਖ। ਨਾਨਕ = ਹੇ ਨਾਨਕ! ਪਸਰੇ = ਵਿਆਪਕ ॥੪॥

SikhNet (Spanish)y vi al Señor prevaleciendo a través de todo.(4-81-150)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਬਿਖੈ ਰਾਜ ਤੇ; ਅੰਧੁਲਾ ਭਾਰੀ ॥

bikhai raaj te; andhulaa bhaaree |

Sant Singh KhalsaThe blind beggar is better off than the vicious king.
Manmohan SinghThe blind man is better than the vicious king.
Manmohan Singh (Punjabi)ਅੰਨ੍ਹਾ ਆਦਮੀ ਪਾਪੀ ਪਾਤਸ਼ਾਹ ਨਾਲੋ ਚੰਗਾ ਹੈ।
Fareedkot Teekaਬਿਖ੍ਯੋਂ ਕੇ (ਰਾਜ) ਬਲ ਵਾ ਪ੍ਰਕਾਸ ਤੇ ਜੀਵ (ਭਾਰੀ) ਅਤੀ ਅੰਧਾ ਹੋ ਰਹਾ ਹੈ। ਵਾ ਵਿਖੇ ਭੋਗਨੇ ਵਾਲੇ ਰਾਜਾ ਤੇ ਨੇਤ੍ਰ ਹੀਨ ਪੁਰਸ਼ (ਭਾਰੀ) ਭਾਵ ਸ੍ਰੇਸਟ ਹੈਂ॥
Prof. Sahib Singh(ਹੇ ਭਾਈ!) ਵਿਸ਼ਿਆਂ ਦੇ ਪ੍ਰਭਾਵ ਨਾਲ (ਮਨੁੱਖ ਵਿਕਾਰਾਂ ਵਿਚ) ਬਹੁਤ ਅੰਨ੍ਹਾ ਹੋ ਜਾਂਦਾ ਹੈ (ਤਦੋਂ ਉਸ ਨੂੰ ਪਰਮਾਤਮਾ ਦਾ ਨਾਮ ਕਦੇ ਭੀ ਨਹੀਂ ਸੁੱਝਦਾ)

ਪਦ ਅਰਥ ਬਿਖੈ ਰਾਜ ਤੇ = ਵਿਸ਼ਿਆਂ ਦੇ ਪ੍ਰਭਾਵ ਨਾਲ। ਅੰਧੁਲਾ = (ਵਿਕਾਰਾਂ ਵਿਚ) ਅੰਨ੍ਹਾ।

SikhNet (Spanish)El ciego es mejor que el vicioso,

ਦੁਖਿ ਲਾਗੈ; ਰਾਮ ਨਾਮੁ ਚਿਤਾਰੀ ॥੧॥

dukh laagai; raam naam chitaaree |1|

Sant Singh KhalsaOvercome by pain, the blind man invokes the Lord's Name. ||1||
Manmohan SinghOvertaken by woe, the blind man invokes Lord's Name.
Manmohan Singh (Punjabi)ਮੁਸੀਬਤ ਦਾ ਮਾਰਿਆ ਸੁਨਾਖਾ ਮਨੁੱਖ ਸਾਈਂ ਦੇ ਨਾਮ ਨੂੰ ਸਿਮਰਦਾ ਹੈ।
Fareedkot Teekaਕਿਉਂਕਿ ਦੁਖ ਕੇ ਲਾਗਨੇ ਸੇ, ਹੇ ਰਾਮ! ਤੇਰੇ ਨਾਮ ਕੋ ਚਿਤਾਰਤਾ ਹੈ॥੧॥
Prof. Sahib Singh(ਪਰ ਵਿਕਾਰਾਂ ਦੇ ਕਾਰਨ ਜਦੋਂ ਉਹ) ਦੁੱਖ ਵਿਚ ਫਸਦਾ ਹੈ, ਤਦੋਂ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ ॥੧॥

ਪਦ ਅਰਥ ਦੁਖਿ = ਦੁੱਖ ਵਿਚ। ਲਾਗੈ = ਲੱਗਦਾ ਹੈ, ਫਸਦਾ ਹੈ। ਚਿਤਾਰੀ = ਚਿਤਾਰਦਾ ਹੈ ॥੧॥

SikhNet (Spanish)porque el ciego recuerda a Dios por lo menos en su tristeza.(1)

ਤੇਰੇ ਦਾਸ ਕਉ; ਤੁਹੀ ਵਡਿਆਈ ॥

tere daas kau; tuhee vaddiaaee |

Sant Singh KhalsaYou are the glorious greatness of Your slave.
Manmohan SinghFor Thy slave, OO Lord, Thou alone art the honour.
Manmohan Singh (Punjabi)ਆਪਣੇ ਗੋਲੇ ਦੀ ਹੈ ਸਾਈਂ! ਤੂੰ ਹੀ ਪਤ ਆਬਰੂ ਹੈਂ।
Fareedkot Teekaਹੇ ਭਗਵਨ! ਤੇਰੇ ਜੋ ਦਾਸ ਹੈਂ ਤਿਨ ਕੋ ਤੂੰ ਹੀ ਵਡਿਆਈ ਦੇਤਾ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਦਾਸ ਦੇ ਵਾਸਤੇ ਤੇਰਾ ਨਾਮ ਹੀ (ਲੋਕ-ਪਰਲੋਕ ਵਿਚ) ਇੱਜ਼ਤ ਹੈ।

ਪਦ ਅਰਥ ਕਉ = ਨੂੰ, ਵਾਸਤੇ। ਤੁਹੀ = ਤੂੰ ਹੀ, ਤੇਰਾ ਨਾਮ ਹੀ।

SikhNet (Spanish)Para Tu sirviente, Tú, oh Señor, eres la Gloria,

ਮਾਇਆ ਮਗਨੁ; ਨਰਕਿ ਲੈ ਜਾਈ ॥੧॥ ਰਹਾਉ ॥

maaeaa magan; narak lai jaaee |1| rahaau |

Sant Singh KhalsaThe intoxication of Maya leads the others to hell. ||1||Pause||
Manmohan SinghMammon's intoxication, leads the mortal to hell. Pause.
Manmohan Singh (Punjabi)ਧੰਨ ਦੌਲਤ ਦਾ ਨਸ਼ਾ, ਪ੍ਰਾਣੀ ਨੂੰ ਦੋਜਕ ਵਿੱਚ ਲੈ ਜਾਂਦਾ ਹੈ। ਠਹਿਰਾਉ।
Fareedkot Teekaਔਰ ਜੋ ਪੁਰਸ਼ ਮਾਇਆ ਮੇਂ ਮਗਨ ਹੋ ਰਹੇ ਹੈਂ ਤਿਨ ਕੋ ਵਹੁ ਮਾਇਆ ਨਰਕੋਂ ਮੇਂ ਲੈ ਜਾਤੀ ਹੈ॥੧॥ ਰਹਾਉ ॥
Prof. Sahib Singh(ਤੇਰਾ ਦਾਸ ਜਾਣਦਾ ਹੈ ਕਿ) ਮਾਇਆ ਵਿਚ ਮਸਤ ਮਨੁੱਖ ਨੂੰ (ਮਾਇਆ) ਨਰਕ ਵਿਚ ਲੈ ਜਾਂਦੀ ਹੈ (ਸਦਾ ਦੁਖੀ ਰੱਖਦੀ ਹੈ) ॥੧॥ ਰਹਾਉ ॥

ਪਦ ਅਰਥ ਮਗਨੁ = ਮਸਤ। ਨਰਕਿ = ਨਰਕ ਵਿਚ ॥੧॥ ਰਹਾਉ ॥

SikhNet (Spanish)porque la tentación de Maya lo conduce a uno sólo a la oscuridad.(1-Pausa)

ਰੋਗ ਗਿਰਸਤ; ਚਿਤਾਰੇ ਨਾਉ ॥

rog girasat; chitaare naau |

Sant Singh KhalsaGripped by disease, they invoke the Name.
Manmohan SinghCaught by disease (the blind man) repeats the Name.
Manmohan Singh (Punjabi)ਜਹਿਮਤ ਦਾ ਪਕੜਿਆ ਹੋਇਆ ਅੰਨ੍ਹਾ ਆਦਮੀ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਜੋ ਰੋਗ ਕਰ ਕੇ ਗ੍ਰਸਾ ਹੂਆ ਹੈ, ਸੋ ਨਾਮ ਕੋ ਚਿਤਾਰਤਾ ਹੈ, ਸੋ ਸ੍ਰੇਸਟ ਹੈ॥
Prof. Sahib Singh(ਹੇ ਭਾਈ!) ਰੋਗਾਂ ਨਾਲ ਘਿਰਿਆ ਹੋਇਆ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ,

ਪਦ ਅਰਥ ਗਿਰਸਤ = ਘਿਰਿਆ ਹੋਇਆ।

SikhNet (Spanish)Cuando nos invade el dolor, uno recita el Nombre

ਬਿਖੁ ਮਾਤੇ ਕਾ; ਠਉਰ ਨ ਠਾਉ ॥੨॥

bikh maate kaa; tthaur na tthaau |2|

Sant Singh KhalsaBut those who are intoxicated with vice shall find no home, no place of rest. ||2||
Manmohan Singh(But the vicious man) intoxicated with vice has no room or place of rest.
Manmohan Singh (Punjabi)ਪ੍ਰੰਤੂ ਗੁਨਾਹ ਨਾਲ ਮਤਵਾਲੇ (ਹੋਏ ਹੋਏ ਵਿਸ਼ਈ ਪੁਰਸ਼) ਦੀ ਕੋਈ ਸੁਖ ਦੀ ਥਾਂ ਜਾਂ ਜਗ੍ਹਾ ਨਹੀਂ।
Fareedkot Teekaਹੇ ਭਗਵਨ! ਬਿਖੇ ਪ੍ਰਮੱਤ ਸਾਕਤ ਪੁਰਸ ਕਾ (ਠੌਰ) ਨਾ ਤੋ ਇਸ ਲੋਕ ਮੇਂ ਅਸਥਾਨ ਹੈ ਔਰ ਨਾ (ਠਾਉ) ਪਰਲੋਕ ਮੇਂ ਜਗਾ ਹੈ॥੨॥
Prof. Sahib Singhਪਰ ਵਿਕਾਰਾਂ ਦੀ ਜ਼ਹਿਰ ਵਿਚ ਮਸਤ ਹੋਏ ਮਨੁੱਖ ਦੇ ਆਤਮਕ ਜੀਵਨ ਦਾ ਕਿਤੇ ਨਾਮ-ਨਿਸ਼ਾਨ ਨਹੀਂ ਲੱਭਦਾ, (ਵਿਕਾਰਾਂ ਦੀ ਜ਼ਹਿਰ ਉਸ ਦੇ ਆਤਮਕ ਜੀਵਨ ਨੂੰ ਮਾਰ-ਮੁਕਾਂਦੀ ਹੈ) ॥੨॥

ਪਦ ਅਰਥ ਬਿਖੁ = (ਵਿਕਾਰਾਂ ਦੀ) ਜ਼ਹਰ। ਮਾਤੇ ਕਾ = ਮਸਤ ਹੋਏ ਹੋਏ ਦਾ। ਠਉਰ ਠਾਉ = ਥਾਂ-ਥਿੱਤਾ, ਨਾਮ-ਨਿਸ਼ਾਨ ॥੨॥

SikhNet (Spanish)del Señor, pero el vicioso ¿cuándo y en dónde buscará la Paz? (2)

ਚਰਨ ਕਮਲ ਸਿਉ; ਲਾਗੀ ਪ੍ਰੀਤਿ ॥

charan kamal siau; laagee preet |

Sant Singh KhalsaOne who is in love with the Lord's Lotus Feet,
Manmohan SinghHe, who bears love to Lord's lotus feet,
Manmohan Singh (Punjabi)ਜੋ ਪ੍ਰਭੂ ਦੇ ਕੰਵਲ ਰੂਪੀ ਚਰਨ ਨਾਲ ਪ੍ਰੇਮ ਕਰਦਾ ਹੈ,
Fareedkot Teekaਤਾਂ ਤੇ ਤੇਰੇ ਚਰਨ ਕਵਲੋਂ ਸੇ ਜਿਸ ਕੀ ਪ੍ਰੀਤੀ ਲਾਗੀ ਹੈ॥
Prof. Sahib Singh(ਹੇ ਭਾਈ! ਪਰਮਾਤਮਾ ਦੇ) ਸੋਹਣੇ ਚਰਨਾਂ ਨਾਲ (ਜਿਸ ਮਨੁੱਖ ਦੀ) ਪ੍ਰੀਤਿ ਬਣ ਜਾਂਦੀ ਹੈ,

ਪਦ ਅਰਥ ਸਿਉ = ਨਾਲ। ਆਨ = {अन्य} ਹੋਰ ਹੋਰ।

SikhNet (Spanish)Aquél que ama los Pies de Loto del Señor,

ਆਨ ਸੁਖਾ; ਨਹੀ ਆਵਹਿ ਚੀਤਿ ॥੩॥

aan sukhaa; nahee aaveh cheet |3|

Sant Singh Khalsadoes not think of any other comforts. ||3||
Manmohan Singhthinks not of other comforts.
Manmohan Singh (Punjabi)ਉਹ ਹੋਰਲਾ ਆਰਾਮਾ ਦਾ ਖਿਆਲ ਹੀ ਨਹੀਂ ਕਰਦਾ।
Fareedkot Teekaਤਿਸ ਕੋ ਔਰ ਸੁਖੋਂ ਕੇ ਸਮੂਹ ਚਿਤ ਮੇਂ ਨਹੀਂ ਆਵਤੇ ਹੈਂ॥੩॥
Prof. Sahib Singhਉਸ ਨੂੰ ਦੁਨੀਆ ਵਾਲੇ ਹੋਰ ਹੋਰ ਸੁਖ ਚੇਤੇ ਨਹੀਂ ਆਉਂਦੇ ॥੩॥

ਪਦ ਅਰਥ ਚੀਤਿ = ਚਿੱਤ ਵਿਚ ॥੩॥

SikhNet (Spanish)no quiere saber de otro tipo de dicha. (3)

ਸਦਾ ਸਦਾ ਸਿਮਰਉ; ਪ੍ਰਭ ਸੁਆਮੀ ॥

sadaa sadaa simrau; prabh suaamee |

Sant Singh KhalsaForever and ever, meditate on God, your Lord and Master.
Manmohan SinghFor ever and ever meditate upon the Lord Master.
Manmohan Singh (Punjabi)ਹਮੇਸ਼ਾਂ ਅਤੇ ਸਦੀਵ ਹੀ ਸਾਹਿਬ ਮਾਲਕ ਦਾ ਭਜਨ ਕਰ।
Fareedkot Teekaਹੇ ਪ੍ਰਭੂ! ਹੇ ਸ੍ਵਾਮੀ! ਤਾਂ ਤੇ ਮੇਂ ਸਦਾ ਸਚਾ ਆਪ ਕਾ ਸਿਮਰਨ ਕਰਤਾ ਹੂੰ॥
Prof. Sahib Singhਸੁਆਮੀ! ਮੈਂ ਸਦਾ ਹੀ ਤੈਨੂੰ ਸਿਮਰਦਾ ਰਹਾਂ।

ਪਦ ਅਰਥ ਸਿਮਰਉ = ਮੈ ਸਿਮਰਾਂ। ਪ੍ਰਭ = ਹੇ ਪ੍ਰਭੂ।

SikhNet (Spanish)Habita siempre en el Maestro,

ਮਿਲੁ ਨਾਨਕ; ਹਰਿ ਅੰਤਰਜਾਮੀ ॥੪॥੮੨॥੧੫੧॥

mil naanak; har antarajaamee |4|82|151|

Sant Singh KhalsaO Nanak, meet with the Lord, the Inner-knower, the Searcher of hearts. ||4||82||151||
Manmohan SinghO Nanak, do meet thou God, The Inner-Knower.
Manmohan Singh (Punjabi)ਹੈ ਨਾਨਕ! ਤੂੰ ਅੰਦਰ ਹੀ ਜਾਨਣਹਾਰ ਵਾਹਿਗੁਰੂ ਨਾਲ ਅਭੇਦ ਹੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਹੇ ਅੰਤਰਯਾਮੀ ਵਾਹਿਗੁਰੂ! ਤੂੰ ਮੇਰੇ ਕੋ ਮਿਲੁ ॥੪॥੮੨॥੧੫੧॥☬ਉਪਦੇਸ਼:
Prof. Sahib Singhਹੇ ਨਾਨਕ! (ਅਰਦਾਸ ਕਰ ਤੇ ਆਖ)-ਹੇ ਪ੍ਰਭੂ! ਹੇ ਹੇ ਅੰਤਰਜਾਮੀ ਹਰੀ! (ਮੈਨੂੰ) ਮਿਲ ॥੪॥੮੨॥੧੫੧॥

ਪਦ ਅਰਥ ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ! ॥੪॥

SikhNet (Spanish)el Señor de todo, y encuentra al Conocedor Íntimo de tu corazón.(4-82-151)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਆਠ ਪਹਰ; ਸੰਗੀ ਬਟਵਾਰੇ ॥

aatth pehar; sangee battavaare |

Sant Singh KhalsaTwenty-four hours a day, the highway robbers are my companions.
Manmohan SinghNight and day, the highway robbers are my comrades.
Manmohan Singh (Punjabi)ਦਿਨ ਰਾਤ, ਰਸਤੇ ਦੇ ਧਾੜਵੀ ਮੇਰੇ ਸਾਥੀ ਹਨ।
Fareedkot Teekaਆਠ ਪਹਰ ਜੋ ਕਾਮਾਦਿ (ਬਟਵਾਰੇ) ਧਾੜਵੀ ਸਦਾ ਸਾਥ ਰਹਤੇ ਥੇ॥
Prof. Sahib Singh(ਹੇ ਭਾਈ! ਕਾਮਾਦਿਕ ਪੰਜੇ) ਡਾਕੂ ਅੱਠੇ ਪਹਰ (ਮਨੁੱਖ ਦੇ ਨਾਲ) ਸਾਥੀ ਬਣੇ ਰਹਿੰਦੇ ਹਨ (ਤੇ ਇਸ ਦੇ ਆਤਮਕ ਜੀਵਨ ਉਤੇ ਡਾਕਾ ਮਾਰਦੇ ਰਹਿੰਦੇ ਹਨ।)

ਪਦ ਅਰਥ ਸੰਗੀ = ਸਾਥੀ। ਬਟਵਾਰੇ = ਵਾਟ-ਮਾਰੇ, ਰਾਹਜ਼ਨ, ਡਾਕੂ।

SikhNet (Spanish)Noche y día guardamos compañía con los ladrones de carreteras,

ਕਰਿ ਕਿਰਪਾ; ਪ੍ਰਭਿ ਲਏ ਨਿਵਾਰੇ ॥੧॥

kar kirapaa; prabh le nivaare |1|

Sant Singh KhalsaGranting His Grace, God has driven them away. ||1||
Manmohan SinghShowing His benediction, the Lord has dispersed them.
Manmohan Singh (Punjabi)ਆਪਣੀ ਮਿਹਰ ਧਾਰ ਕੇ ਠਾਕੁਰ ਨੇ ਉਨ੍ਹਾਂ ਨੂੰ ਬਿੱਤਰ ਕਰ ਦਿਤਾ ਹੈ।
Fareedkot Teekaਪ੍ਰਭੂ ਨੇ ਅਪਨੀ ਕ੍ਰਿਪਾ ਕਰ ਕੇ ਸੋ ਨਿਵਾਰਨ ਕਰ ਲਏ ਹੈਂ॥੨॥
Prof. Sahib Singh(ਜਿਨ੍ਹਾਂ ਨੂੰ ਬਚਾਇਆ ਹੈ) ਪ੍ਰਭੂ ਨੇ ਆਪ ਹੀ ਕਿਰਪਾ ਕਰ ਕੇ ਬਚਾ ਲਿਆ ਹੈ ॥੧॥

ਪਦ ਅਰਥ ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਲਏ ਨਿਵਾਰੇ = ਨਿਵਾਰਿ ਲਏ, ਦੂਰ ਕਰ ਦਿੱਤੇ ॥੧॥

SikhNet (Spanish)y es la Compasión del Señor la que nos salva de ellos.(1)

ਐਸਾ ਹਰਿ ਰਸੁ; ਰਮਹੁ ਸਭੁ ਕੋਇ ॥

aisaa har ras; ramahu sabh koe |

Sant Singh KhalsaEveryone should dwell on the Sweet Name of such a Lord.
Manmohan SinghEveryone ought to repeat such Nectar the name of God.
Manmohan Singh (Punjabi)ਹਰ ਜਣੇ ਨੂੰ ਵਾਹਿਗੁਰੂ ਦੇ ਐਹੋ ਜੇਹੇ ਨਾਮ ਅੰਮ੍ਰਿਤ ਦਾ ਉਚਾਰਨ ਕਰਨਾ ਉਚਿਤ ਹੈ।
Fareedkot Teekaਹੇ ਭਾਈ! ਐਸਾ ਜੋ ਹਰਿ ਹੈ ਤਿਸ ਕੋ ਪ੍ਰੇਮ ਕਰ ਕੇ ਸਰਬ ਕੋਈ (ਰਮਹੁ) ਜਪੋ॥
Prof. Sahib Singh(ਹੇ ਭਾਈ!) ਹਰੇਕ ਜੀਵ ਅਜੇਹੀ ਸਮਰੱਥਾ ਵਾਲੇ ਪ੍ਰਭੂ ਦੇ ਨਾਮ ਦਾ ਰਸ ਮਾਣੋ,

ਪਦ ਅਰਥ ਰਮਹੁ = ਮਾਣੋ। ਸਭੁ ਕੋਇ = ਹਰੇਕ ਜੀਵ।

SikhNet (Spanish)Disfruta de la Esencia del Señor,

ਸਰਬ ਕਲਾ; ਪੂਰਨ ਪ੍ਰਭੁ ਸੋਇ ॥੧॥ ਰਹਾਉ ॥

sarab kalaa; pooran prabh soe |1| rahaau |

Sant Singh KhalsaGod is overflowing with all power. ||1||Pause||
Manmohan SinghThat Lord is brimful with all the might. Pause.
Manmohan Singh (Punjabi)ਉਹ ਸਾਹਿਬ ਸਮੂਹ ਸ਼ਕਤੀਆਂ ਨਾਲ ਪਰੀਪੂਰਨ ਹੈ। ਠਹਿਰਾਉ।
Fareedkot Teekaਕਿਉਂਕਿ ਸੋ ਪ੍ਰਭੂ ਸਰਬ (ਕਲਾ) ਸਕਤੀਓਂ ਸੰਯੁਕਤ ਹੈ॥੧॥ ਰਹਾਉ ॥
Prof. Sahib Singhਜਿਸ ਪਰਮਾਤਮਾ ਸਾਰੀਆਂ ਮੁਕੰਮਲ ਤਾਕਤਾਂ ਦਾ ਮਾਲਕ ਹੈ (ਜੇਹੜਾ ਮਨੁੱਖ ਉਸ ਦਾ ਪੱਲਾ ਫੜਦਾ ਹੈ, ਉਹ ਕਿਸੇ ਵਿਕਾਰ ਨੂੰ ਉਸ ਦੇ ਨੇੜੇ ਨਹੀਂ ਢੁੱਕਣ ਦੇਂਦਾ) ॥੧॥ ਰਹਾਉ ॥

ਪਦ ਅਰਥ ਕਲਾ = ਤਾਕਤ। ਸੋਇ = ਉਹ ॥੧॥ ਰਹਾਉ ॥

SikhNet (Spanish)God is overflowing with all power. ||1||Pausa||

ਮਹਾ ਤਪਤਿ; ਸਾਗਰ ਸੰਸਾਰ ॥

mahaa tapat; saagar sansaar |

Sant Singh KhalsaThe world-ocean is burning hot!
Manmohan SinghExceedingly scorching is the world ocean.
Manmohan Singh (Punjabi)ਪਰਮ ਸਾੜ ਸੁਟਣਹਾਰ ਹੈ ਜਗਤ ਸਮੁੰਦਰ।
Fareedkot Teekaਜੋ ਸੰਸਾਰ ਸਮੁੰਦ੍ਰ ਹੈ ਏਹ ਮਹਾਂ ਤਪਤ ਸ੍ਵਰੂਪ ਹੈ॥
Prof. Sahib Singh(ਹੇ ਭਾਈ! ਕਾਮਾਦਿਕ ਵਿਕਾਰਾਂ ਦੀ) ਸੰਸਾਰ-ਸਮੁੰਦਰ ਵਿਚ ਬੜੀ ਤਪਸ਼ ਪੈ ਰਹੀ ਹੈ। (ਇਸ ਤਪਸ਼ ਤੋਂ ਬਚਣ ਲਈ ਪ੍ਰਭੂ ਦਾ ਹੀ ਆਸਰਾ ਲਵੋ)।

ਪਦ ਅਰਥ ਤਪਤਿ = ਤਪਸ਼, ਸੜਨ। ਸਾਗਰ = ਸਮੁੰਦਰ।

SikhNet (Spanish)El mar del mundo es de fuego,

ਪ੍ਰਭ ਖਿਨ ਮਹਿ; ਪਾਰਿ ਉਤਾਰਣਹਾਰ ॥੨॥

prabh khin meh; paar utaaranahaar |2|

Sant Singh KhalsaIn an instant, God saves us, and carries us across. ||2||
Manmohan SinghIn a moment, the Lord causes the mortal to cross over.
Manmohan Singh (Punjabi)ਇਕ ਮੁਹਤ ਵਿੱਚ ਸੁਆਮੀ, ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ।
Fareedkot Teekaਤਿਸ ਸੇ ਹਰਿ ਪ੍ਰਭੂ ਖਿਨ ਮਾਤ੍ਰ ਮੇਂ ਪਾਰ ਉਤਾਰਨੇ ਹਾਰੇ ਹੈਂ॥੨॥
Prof. Sahib Singhਪ੍ਰਭੂ ਇਕ ਖਿਨ ਵਿਚ ਇਸ ਸੜਨ ਵਿਚੋਂ ਪਾਰ ਲੰਘਾਣ ਦੀ ਤਾਕਤ ਰੱਖਣ ਵਾਲਾ ਹੈ ॥੨॥

ਪਦ ਅਰਥ ਉਤਾਰਣਹਾਰ = ਲੰਘਾਣ ਦੀ ਤਾਕਤ ਰੱਖਣ ਵਾਲਾ ॥੨॥

SikhNet (Spanish)pero el Señor, en un instante, nos lleva a través.(2)

ਅਨਿਕ ਬੰਧਨ; ਤੋਰੇ ਨਹੀ ਜਾਹਿ ॥

anik bandhan; tore nahee jaeh |

Sant Singh KhalsaThere are so many bonds, they cannot be broken.
Manmohan SinghMany are the shackles, which cannot be shattered.
Manmohan Singh (Punjabi)ਘਨੇਰੇ ਹਨ ਜ਼ੰਜੀਰ, ਜਿਹੜੇ ਕਟੇ ਨਹੀਂ ਜਾ ਸਕਦੇ।
Fareedkot Teekaਅਨੇਕ ਪ੍ਰਕਾਰ ਕੇ ਜੋ ਬੰਧਨ ਹੈਂ, ਸੋ ਅਨੇਕ ਕਰਮੋਂ ਕਰ ਤੋਰੇ ਨਹੀਂ ਜਾਤੇ॥
Prof. Sahib Singh(ਹੇ ਭਾਈ! ਮਾਇਆ ਦੇ ਮੋਹ ਦੀਆਂ ਇਹ ਵਿਕਾਰ ਆਦਿਕ) ਅਨੇਕਾਂ ਫਾਹੀਆਂ ਹਨ (ਮਨੁੱਖਾਂ ਪਾਸੋਂ ਆਪਣੇ ਜਤਨ ਨਾਲ ਇਹ ਫਾਹੀਆਂ) ਤੋੜੀਆਂ ਨਹੀਂ ਜਾ ਸਕਦੀਆਂ।
SikhNet (Spanish)Millones son nuestras amarras y no las podemos romper,

ਸਿਮਰਤ ਨਾਮ; ਮੁਕਤਿ ਫਲ ਪਾਹਿ ॥੩॥

simarat naam; mukat fal paeh |3|

Sant Singh KhalsaRemembering the Naam, the Name of the Lord, the fruit of liberation is obtained. ||3||
Manmohan SinghBy remembering God's Name, man obtains the fruit of salvation.
Manmohan Singh (Punjabi)ਹਰੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਆਦਮੀ ਮੋਖਸ਼ ਦਾ ਮੇਵਾ ਹਾਸਲ ਕਰ ਲੈਂਦਾ ਹੈ।
Fareedkot Teekaਸੋ ਨਾਮ ਕੇ ਸਿਮਰਨੇ ਕਰ ਕੇ ਤਿਨ ਬੰਧਨੋਂ ਕੋ ਤੋੜ ਕਰ ਜੀਵ ਮੁਕਤੀ ਰੂਪ ਫਲ ਕੋ ਪ੍ਰਾਪਤਿ ਹੋਤਾ ਹੈ॥੩॥
Prof. Sahib Singhਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਇਹਨਾਂ ਫਾਹੀਆਂ ਤੋਂ ਖ਼ਲਾਸੀ-ਰੂਪ ਫਲ ਹਾਸਲ ਕਰ ਲੈਂਦੇ ਹਨ ॥੩॥

ਪਦ ਅਰਥ ਸਿਮਰਤ = ਸਿਮਰਦਿਆਂ। ਮੁਕਤਿ = ਖ਼ਲਾਸੀ। ਪਾਹਿ = ਪ੍ਰਾਪਤ ਕਰ ਲੈਂਦੇ ਹਨ ॥੩॥

SikhNet (Spanish)excepto meditando en el Naam, el Nombre del Señor, y teniendo Su Darshan.(3)

ਉਕਤਿ ਸਿਆਨਪ; ਇਸ ਤੇ ਕਛੁ ਨਾਹਿ ॥

aukat siaanap; is te kachh naeh |

Sant Singh KhalsaBy clever devices, nothing is accomplished.
Manmohan SinghThis man can accomplish nothing through, any device or cleverness.
Manmohan Singh (Punjabi)ਇਹ ਬੰਦਾ ਕਿਸੇ ਯੁਕਤੀ ਜਾ ਚਤੁਰਾਈ ਦੇ ਰਾਹੀਂ ਕੁਝ ਨਹੀਂ ਕਰ ਸਕਦਾ।
Fareedkot Teeka(ਉਕਤਿ) ਜੋ ਬਾਣੀ ਕੀ ਚੰਚਲਤਾਈ ਹੈ ਔਰ (ਸਿਆਨਪ) ਜੋ ਬੁਧੀ ਕੀ ਚਤੁਰਾਈ ਹੈ, ਇਨ ਕਰ ਕੇ ਇਸ ਪੁਰਸ ਸੇ ਕਛੂ ਨਹੀਂ ਹੋ ਸਕਤਾ ਹੈ॥
Prof. Sahib Singhਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਇਸ ਜੀਵ ਪਾਸੋਂ ਕੋਈ ਅਜੇਹੀ ਸਿਆਣਪ ਕੋਈ ਅਜੇਹੀ ਦਲੀਲ ਨਹੀ ਚੱਲ ਸਕਦੀ (ਜਿਸ ਕਰਕੇ ਇਹ ਇਹਨਾਂ ਡਾਕੂਆਂ ਦੇ ਪੰਜੇ ਤੋਂ ਬਚ ਸਕੇ।

ਪਦ ਅਰਥ ਉਕਤਿ = ਯੁਕਤੀ, ਦਲੀਲ। ਇਸ ਤੇ = ਇਸ ਜੀਵ ਪਾਸੋਂ {ਲਫ਼ਜ਼ 'ਇਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ}।

SikhNet (Spanish)La astucia no nos consigue un lugar en la Corte del Señor;

ਕਰਿ ਕਿਰਪਾ; ਨਾਨਕ ਗੁਣ ਗਾਹਿ ॥੪॥੮੩॥੧੫੨॥

kar kirapaa; naanak gun gaeh |4|83|152|

Sant Singh KhalsaGrant Your Grace to Nanak, that he may sing the Glories of God. ||4||83||152||
Manmohan SinghShow mercy unto Nanak O Lord, that he may sing Thine Praises.
Manmohan Singh (Punjabi)ਨਾਨਕ ਉਤੇ ਰਹਿਮਤ ਧਾਰ, ਹੈ ਪ੍ਰਭੂ! ਤਾਂ ਜੋ ਉਹ ਤੇਰਾ ਜੱਸ ਗਾਇਨ ਕਰੇ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜਬ ਪਰਮੇਸ੍ਵਰ ਆਪ ਹੀ ਅਪਨੀ ਕਿਰਪਾ ਕਰਤਾ ਹੈ ਤਬ ਉਸ ਕੇ ਗੁਣਾਂਨੁਵਾਦ ਕੀ ਜੋ (ਗਾਹਿ) ਕਥਾ ਹੈ, ਸੋ ਪ੍ਰਾਪਤ ਹੋਤੀ ਹੈ॥੪॥੮੩॥੧੫੨॥
Prof. Sahib Singhਹੇ ਪ੍ਰਭੂ! ਤੂੰ ਆਪ) ਕਿਰਪਾ ਕਰ, ਜੀਵ ਤੇਰੇ ਗੁਣ ਗਾਵਣ (ਤੇ ਇਹਨਾਂ ਤੋਂ ਬਚ ਸਕਣ) ॥੪॥੮੩॥੧੫੨॥

ਪਦ ਅਰਥ ਕਰਿ ਕਿਰਪਾ = ਮਿਹਰ ਕਰ। ਗਾਹਿ = ਗਾ ਸਕਦੇ ਹਨ ॥੪॥

SikhNet (Spanish)es por la Misericordia del Señor que Nanak llega a cantar Su Alabanza. (4-83-152)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਥਾਤੀ ਪਾਈ; ਹਰਿ ਕੋ ਨਾਮ ॥

thaatee paaee; har ko naam |

Sant Singh KhalsaThose who obtain the wealth of the Lord's Name
Manmohan SinghHe who obtains the wealth of God's Name,
Manmohan Singh (Punjabi)ਜਿਸ ਨੂੰ ਰੱਬ ਦੇ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ,
Fareedkot Teekaਜਿਨ ਪੁਰਸੋਂ ਨੈ ਹਰੀ ਕੇ ਨਾਮ ਰੂਪੀ ਧਨ ਕੀ (ਥਾਤੀ) ਥੈਲੀ ਪਾਈ ਹੈ॥
Prof. Sahib Singh(ਹੇ ਭਾਈ! ਜੇ ਤੂੰ ਪਰਮਾਤਮਾ ਦੀ ਕਿਰਪਾ ਨਾਲ) ਪਰਮਾਤਮਾ ਦੇ ਨਾਮ-ਧਨ ਦੀ ਥੈਲੀ ਹਾਸਲ ਕਰ ਲਈ ਹੈ,

ਪਦ ਅਰਥ ਥਾਤੀ = ਧਨ ਦੀ ਥੈਲੀ। ਕੋ = ਦਾ।

SikhNet (Spanish)Si el Nombre del Señor sostiene la mente,

ਬਿਚਰੁ ਸੰਸਾਰ; ਪੂਰਨ ਸਭਿ ਕਾਮ ॥੧॥

bichar sansaar; pooran sabh kaam |1|

Sant Singh Khalsamove freely in the world; all their affairs are resolved. ||1||
Manmohan Singhmoves freely in the world, and has all his affairs adjusted.
Manmohan Singh (Punjabi)ਉਹ ਬੇ-ਰੋਕ ਟੌਕ ਜਹਾਨ ਅੰਦਰ ਫਿਰਦਾ ਹੈ ਅਤੇ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
Fareedkot Teekaਸੋ ਪੁਰਸ਼ ਸੰਸਾਰ ਮੇਂ ਸ੍ਵਤੰਤ੍ਰ ਹੂਏ ਹੂਏ ਬਿਚਰਤੇ ਹੈਂ ਕਿਉਂਕਿ ਵਹੁ ਪੂਰਨ ਕਾਮ ਹੂਏ ਹੈਂ, ਭਾਵ ਏਹਿ ਕਿ ਨਿਸਕਾਮ ਭਏ ਹੈਂ॥੧॥
Prof. Sahib Singhਤਾਂ ਤੂੰ ਸੰਸਾਰ ਦੇ ਕਾਰ-ਵਿਹਾਰਾਂ ਵਿਚ ਭੀ (ਨਿਸੰਗ ਹੋ ਕੇ) ਤੁਰ ਫਿਰ। ਤੇਰੇ ਸਾਰੇ ਕੰਮ ਸਿਰੇ ਚੜ੍ਹ ਜਾਣਗੇ ॥੧॥

ਪਦ ਅਰਥ ਬਿਚਰੁ = ਫਿਰ ਤੁਰ। ਸਭਿ = ਸਾਰੇ ॥੧॥

SikhNet (Spanish)uno camina libremente por el mundo y es satisfecho. (1)

ਵਡਭਾਗੀ; ਹਰਿ ਕੀਰਤਨੁ ਗਾਈਐ ॥

vaddabhaagee; har keeratan gaaeeai |

Sant Singh KhalsaBy great good fortune, the Kirtan of the Lord's Praises are sung.
Manmohan SinghThrough the greatest good luck, god's praises are sung.
Manmohan Singh (Punjabi)ਬਹੁਤ ਚੰਗੇ ਭਾਗਾਂ ਰਾਹੀਂ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।
Fareedkot Teekaਹੇ ਭਾਈ! ਵੱਡੇ ਭਾਗੋਂ ਕਰ ਕੇ ਹਰੀ ਕਾ ਜਸ ਗਾਈਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਵੱਡੇ ਭਾਗਾਂ ਨਾਲ ਗਾਇਆ ਜਾ ਸਕਦਾ ਹੈ।

ਪਦ ਅਰਥ ਵਡ ਭਾਗੀ = ਵੱਡੇ ਭਾਗਾਂ ਨਾਲ।

SikhNet (Spanish)Por buena fortuna, cantamos la Alabanza del Señor;

ਪਾਰਬ੍ਰਹਮ ਤੂੰ ਦੇਹਿ; ਤ ਪਾਈਐ ॥੧॥ ਰਹਾਉ ॥

paarabraham toon dehi; ta paaeeai |1| rahaau |

Sant Singh KhalsaO Supreme Lord God, as You give, so do I receive. ||1||Pause||
Manmohan SinghMy Supreme Lord, if Thou givest, then, does the man obtain (the singing of Thine praises). Pause.
Manmohan Singh (Punjabi)ਮੇਰੇ ਪਰਮ ਪ੍ਰਭੂ, ਜੇਕਰ ਤੂੰ ਦੇਵੇ, ਤਦ ਬੰਦਾ (ਤੇਰੇ ਜੰਸ ਗਾਇਨ ਕਰਨ ਨੂੰ) ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਪਰੰਤੂ ਐਸੇ ਬੇਨਤੀ ਕਰੁ: ਹੇ ਪਾਰਬ੍ਰਹਮ ਪਰਮੇਸ੍ਵਰ! ਜੇ ਤੂੰ ਦੇਵੇਂ ਤਬ ਤੇਰਾ ਜਸੁ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਹੇ ਪਾਰਬ੍ਰਹਮ ਪ੍ਰਭੂ! ਜੇ ਤੂੰ ਆਪ ਸਾਨੂੰ ਜੀਵਾਂ ਨੂੰ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਵੇਂ ਤਾਂ ਹੀ ਸਾਨੂੰ ਮਿਲ ਸਕਦੀ ਹੈ ॥੧॥ ਰਹਾਉ ॥

ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ! ਤ = ਤਾਂ ॥੧॥ ਰਹਾਉ ॥

SikhNet (Spanish)oh Dios, así como Tú nos bendices, así la obtenemos. (1-Pausa)

ਹਰਿ ਕੇ ਚਰਣ; ਹਿਰਦੈ ਉਰਿ ਧਾਰਿ ॥

har ke charan; hiradai ur dhaar |

Sant Singh KhalsaEnshrine the Lord's Feet within your heart.
Manmohan SinghGod's feet, enshrine thou in thy heart and mind.
Manmohan Singh (Punjabi)ਵਾਹਿਗੁਰੂ ਦੇ ਚਰਨ ਤੂੰ ਆਪਣੇ ਦਿਲ ਅਤੇ ਮਨ ਅੰਦਰ ਟਿਕਾ।
Fareedkot Teekaਤਾਂ ਤੇ ਤੂੰ ਭੀ ਹਰੀ ਕੇ ਚਰਨੋਂ ਕੋ ਰਿਦੇ ਮੇਂ ਧਾਰਨ ਕਰ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਦਿਲ ਵਿਚ ਟਿਕਾਈ ਰੱਖ।

ਪਦ ਅਰਥ ਉਰਿ = ਹਿਰਦੇ ਵਿਚ {उरस्}।

SikhNet (Spanish)Enaltece los Pies del Señor en tu corazón,

ਭਵ ਸਾਗਰੁ; ਚੜਿ ਉਤਰਹਿ ਪਾਰਿ ॥੨॥

bhav saagar; charr utareh paar |2|

Sant Singh KhalsaGet aboard this boat, and cross over the terrifying world-ocean. ||2||
Manmohan SinghEmbarking on the ship of God's feet, thou shalt cross the terrible ocean.
Manmohan Singh (Punjabi)ਵਾਹਿਗੁਰੂ ਦੇ ਚਰਨਾ ਦੇ ਜਹਾਜ਼ ਤੇ ਚੜ੍ਹਕੇ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।
Fareedkot Teekaਹਰੀ ਕੇ ਚਰਨ ਰੂਪੀ ਜਹਾਜ ਪੁਰ ਚੜ ਕਰ ਸੰਸਾਰ ਸਮੁੰਦਰ ਸੇ ਪਾਰ ਉਤਰੇਂਗਾ॥੨॥
Prof. Sahib Singh(ਪ੍ਰਭੂ-ਚਰਨ-ਰੂਪ ਜਹਾਜ਼ ਉਤੇ) ਚੜ੍ਹ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੨॥

ਪਦ ਅਰਥ ਭਵ ਸਾਗਰੁ = ਸੰਸਾਰ-ਸਮੁੰਦਰ। ਚੜਿ = (ਪ੍ਰਭੂ-ਚਰਨਾਂ ਦੇ ਜਹਾਜ਼ ਉਤੇ) ਚੜ੍ਹ ਕੇ ॥੨॥

SikhNet (Spanish)oh hombre, porque así uno cruza este mar de miedo. (2)

ਸਾਧੂ ਸੰਗੁ; ਕਰਹੁ ਸਭੁ ਕੋਇ ॥

saadhoo sang; karahu sabh koe |

Sant Singh KhalsaEveryone who joins the Saadh Sangat, the Company of the Holy,
Manmohan SinghLet everyone mix with the society of Saints,
Manmohan Singh (Punjabi)ਹਰ ਇਨਸਾਨ ਨੂੰ ਸਤਿਸੰਗਤ ਨਾਲ ਜੁੜਨਾ ਉਚਿੱਤ ਹੈ,
Fareedkot Teekaਹੇ ਭਾਈ! ਸਾਧੂਓਂ ਕੀ ਸੰਗਤ ਸਭ ਕੋਈ ਕਰੋ॥
Prof. Sahib Singh(ਹੇ ਭਾਈ!) ਹਰੇਕ ਪ੍ਰਾਣੀ ਗੁਰੂ ਦੀ ਸੰਗਤਿ ਕਰੋ।

ਪਦ ਅਰਥ ਸਾਧੂ ਸੰਗੁ = ਗੁਰੂ ਦੀ ਸੰਗਤਿ। ਸਭੁ ਕੋਇ = ਹਰੇਕ ਮਨੁੱਖ।

SikhNet (Spanish)Consérvate en la Sociedad de los Santos,

ਸਦਾ ਕਲਿਆਣ; ਫਿਰਿ ਦੂਖੁ. ਨ ਹੋਇ ॥੩॥

sadaa kaliaan; fir dookh. na hoe |3|

Sant Singh Khalsaobtains eternal peace; pain does not afflict them any longer. ||3||
Manmohan Singhwhereby eternal peace is obtained and pain harasses not again.
Manmohan Singh (Punjabi)ਜਿਸ ਦੁਆਰਾ ਸਦੀਵੀ ਸੁਖ ਮਿਲਦਾ ਹੈ, ਅਤੇ ਮੁੜ ਕੇ, ਤਕਲੀਫ ਦੁਖਾਤ੍ਰ ਨਹੀਂ ਕਰਦੀ।
Fareedkot Teekaਤਿਸ ਕਰ ਸਦਾ ਐਸੇ ਸੁਖੀ ਹੋਵੋਗੇ ਜਿਸ ਸੇ ਫਿਰ ਕਬੀ ਜਨਮਾਦਿ ਦੁਖ ਨਹੀਂ ਹੋਵੇਗਾ॥੩॥
Prof. Sahib Singh(ਗੁਰੂ ਦੀ ਸੰਗਤਿ ਵਿਚ ਰਿਹਾਂ) ਸਦਾ ਸੁਖ ਹੀ ਸੁਖ ਹੋਣਗੇ, ਮੁੜ ਕੋਈ ਦੁੱਖ ਪੋਹ ਨਹੀਂ ਸਕੇਗਾ ॥੩॥

ਪਦ ਅਰਥ ਕਲਿਆਣ = ਸੁਖ ॥੩॥

SikhNet (Spanish)serás salvado para siempre, y nunca sufrirás.(3)

ਪ੍ਰੇਮ ਭਗਤਿ; ਭਜੁ ਗੁਣੀ ਨਿਧਾਨੁ ॥

prem bhagat; bhaj gunee nidhaan |

Sant Singh KhalsaWith loving devotional worship, meditate on the treasure of excellence.
Manmohan SinghThrough devotional service, meditate on the Treasure of excellences.
Manmohan Singh (Punjabi)ਪਰੇਮ-ਮਈ ਸੇਵਾ ਰਾਹੀਂ ਖੂਬੀਆਂ ਦੇ ਖਜਾਨੇ ਦਾ ਆਰਾਧਨ ਕਰ।
Fareedkot Teekaਤਾਂ ਤੇ ਪ੍ਰੇਮਾਂਭਗਤੀ ਕਰ ਕੇ ਤਿਸ (ਗੁਣੀ ਨਿਧਾਨੁ) ਸਰਬ ਗੁਣੋਂ ਕੇ ਭੰਡਾਰ ਪਰਮੇਸ੍ਵਰ ਕੋ ਭਜੋ॥
Prof. Sahib Singhਪ੍ਰੇਮ-ਭਰੀ ਭਗਤੀ ਨਾਲ ਸਾਰੇ ਗੁਣਾਂ ਦੇ ਖ਼ਜਾਨੇ ਪਰਮਾਤਮਾ ਦਾ ਭਜਨ ਕਰ,

ਪਦ ਅਰਥ ਗੁਣੀ ਨਿਧਾਨੁ = ਗੁਣਾਂ ਦਾ ਖ਼ਜਾਨਾ ਪ੍ਰਭੂ।

SikhNet (Spanish)En Alabanza Amorosa, medita en el Tesoro de Virtud,

ਨਾਨਕ; ਦਰਗਹ ਪਾਈਐ ਮਾਨੁ ॥੪॥੮੪॥੧੫੩॥

naanak; daragah paaeeai maan |4|84|153|

Sant Singh KhalsaO Nanak, you shall be honored in the Court of the Lord. ||4||84||153||
Manmohan SinghLike this, O Nanak, honour is obtained in the Lord's court.
Manmohan Singh (Punjabi)ਇਸ ਤਰ੍ਹਾਂ, ਹੈ ਨਾਨਕ! ਸੁਆਮੀ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਕੇ ਜਪਨੇ ਸੇ ਪਰਮੇਸ੍ਵਰ ਕੀ ਦਰਗਾਹ ਮੇਂ ਮਾਨ ਕੋ ਪ੍ਰਾਪਤਿ ਹੋਈਤਾ ਹੈ॥੪॥੮੪॥੧੫੩॥
Prof. Sahib Singhਹੇ ਨਾਨਕ! (ਇਸ ਤਰ੍ਹਾਂ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਮਿਲਦਾ ਹੈ ॥੪॥੮੪॥੧੫੩॥

ਪਦ ਅਰਥ ਮਾਨੁ = ਆਦਰ ॥੪॥

SikhNet (Spanish)y así obtén la Gloria en la Corte del Señor.(4-84-153)

Open this shabad →

Shabad Guru Arjan Dev Ji Raag Gauree continues on Ang 197

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਜਲਿ ਥਲਿ ਮਹੀਅਲਿ; ਪੂਰਨ ਹਰਿ ਮੀਤ ॥

jal thal maheeal; pooran har meet |

Sant Singh KhalsaThe Lord, our Friend, is totally pervading the water, the land and the skies.
Manmohan SinghIn water, land, and sky, God the Friend, is fully contained.
Manmohan Singh (Punjabi)ਪਾਣੀ ਧਰਤੀ ਅਤੇ ਅਸਮਾਨ ਅੰਦਰ ਮਿਤ੍ਰ ਵਾਹਿਗੁਰੂ ਪਰੀਪੂਰਨ ਹੋ ਰਿਹਾ ਹੈ।
Fareedkot Teekaਜਲ ਥਲ ਮਹੀਅਲਿ ਮੇਂ ਸੰਪੂਰਨ ਏਕ ਹਰੀ ਜੋ ਹਮਾਰਾ ਮਿਤ੍ਰ ਹੈ, ਸੋ ਪੂਰਨ ਹੋ ਰਹਾ ਹੈ॥
Prof. Sahib Singh(ਹੇ ਭਾਈ!) ਜੇਹੜਾ ਪ੍ਰਭੂ-ਮਿੱਤਰ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਵਿਆਪਕ ਹੈ,

ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਆਕਾਸ਼ ਵਿਚ। ਹਰਿ ਮੀਤ ਗੁਣ = ਪ੍ਰਭੂ-ਮਿੱਤਰ ਦੇ ਗੁਣ।

SikhNet (Spanish)Oh amigo, el Señor prevalece en las aguas, en la tierra y en el espacio;

ਭ੍ਰਮ ਬਿਨਸੇ; ਗਾਏ ਗੁਣ ਨੀਤ ॥੧॥

bhram binase; gaae gun neet |1|

Sant Singh KhalsaDoubts are dispelled by continually singing the Lord's Glorious Praises. ||1||
Manmohan SinghDoubts depart by ever singing, the Lord's praises.
Manmohan Singh (Punjabi)ਸਦਾ ਸਾਈਂ ਦਾ ਜੱਸ ਗਾਇਨ ਕਰਨ ਦੁਆਰਾ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਤਿਸ ਕੇ ਗੁਣ ਨਿਤਾਪ੍ਰਤਿ ਗਾਇਨ ਕਰਤੇ ਹਾਂ, ਯਾਂ ਤੇ ਸਰਬ ਭ੍ਰਮ ਬਿਨਸ ਗਏ ਹੈਂ॥੧॥
Prof. Sahib Singhਉਸ ਦੇ ਗੁਣ ਸਦਾ ਗਾਵਿਆਂ ਸਭ ਕਿਸਮ ਦੇ ਭਟਕਣ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਨੀਤ = ਸਦਾ। ਭ੍ਰਮ = ਭਟਕਣ ॥੧॥

SikhNet (Spanish)cantando Su Alabanza mi duda es disipada.(1)

ਊਠਤ ਸੋਵਤ; ਹਰਿ ਸੰਗਿ ਪਹਰੂਆ ॥

aootthat sovat; har sang paharooaa |

Sant Singh KhalsaWhile rising up, and while lying down in sleep, the Lord is always with you, watching over you.
Manmohan SinghIn waking and sleep, God is man's Companion and Watch-man
Manmohan Singh (Punjabi)ਜਾਗਦਿਆਂ ਤੇ ਸੁੱਤਿਆਂ ਵਾਹਿਗੁਰੂ ਬੰਦੇ ਦਾ ਸੰਗੀ ਅਤੇ ਪਹਿਰੇਦਾਰ ਹੈ।
Fareedkot Teekaਹੇ ਭਾਈ! (ਊਠਤ) ਜਾਗਤੇ ਔਰ ਸੋਵਤੇ ਸਦਾ ਹਰੀ ਹਮਾਰੇ ਸੰਗ (ਪਹਰੂਆ) ਰਾਖਾ ਹੈ॥
Prof. Sahib Singh(ਹੇ ਭਾਈ!) ਉਹ ਪਰਮਾਤਮਾ ਜਾਗਦਿਆਂ ਸੁੱਤਿਆਂ ਹਰ ਵੇਲੇ ਜੀਵ ਦੇ ਨਾਲ ਰਾਖਾ ਹੈ,

ਪਦ ਅਰਥ ਸੰਗਿ = (ਜੀਵ ਦੇ) ਨਾਲ। ਪਹਰੂਆ = ਰਾਖਾ। ਜਾ ਕੈ ਸਿਮਰਣਿ = ਜਿਸ ਦੇ ਸਿਮਰਨ ਨਾਲ। ਜਮ ਡਰੂਆ = ਮੌਤ ਦਾ ਡਰ।

SikhNet (Spanish)En el sueño y en la vigilia, el Señor te guarda Compañía, oh querido;

ਜਾ ਕੈ ਸਿਮਰਣਿ; ਜਮ ਨਹੀ ਡਰੂਆ ॥੧॥ ਰਹਾਉ ॥

jaa kai simaran; jam nahee ddarooaa |1| rahaau |

Sant Singh KhalsaRemembering Him in meditation, the fear of Death departs. ||1||Pause||
Manmohan SinghBy remembering him, man is rid of the fear of Death's courier. Pause.
Manmohan Singh (Punjabi)ਉਸ ਦਾ ਭਜਨ ਕਰਨ ਦੁਆਰਾ ਬੰਦਾ ਮੌਤ ਦੇ ਦੂਤ ਦੇ ਡਰ ਤੋਂ ਰਹਿਤ ਹੋ ਜਾਂਦਾ ਹੈ। ਠਹਿਰਾਉ।
Fareedkot Teekaਜਿਸ ਕੇ ਸਿਮਰਨ ਕਰ ਜਮ ਕਾ ਡਰ ਨਹੀਂ ਰਹਾ ਹੈ॥੧॥ ਰਹਾਉ ॥
Prof. Sahib Singhਜਿਸ ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਮੌਤ ਦਾ ਡਰ ਨਹੀਂ ਰਹਿ ਜਾਂਦਾ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ) ॥੧॥ ਰਹਾਉ ॥
SikhNet (Spanish)habitando en Él, te deshaces del miedo a la muerte.(1-Pausa)

ਚਰਣ ਕਮਲ ਪ੍ਰਭ; ਰਿਦੈ ਨਿਵਾਸੁ ॥

charan kamal prabh; ridai nivaas |

Sant Singh KhalsaWith God's Lotus Feet abiding in the heart,
Manmohan SinghEnshrining Lord's feet in the mind,
Manmohan Singh (Punjabi)ਸੁਆਮੀ ਦੇ ਕੇਵਲ ਰੂਪੀ ਚਰਨ ਮਨ ਵਿੱਚ ਟਿਕਾਉਣ ਦੁਆਰਾ,
Fareedkot Teekaਪ੍ਰਭੂ ਕੇ ਚਰਣ ਕਮਲੋਂ ਕਾ ਨਿਵਾਸ ਹਮਾਰੇ ਰਿਦੇ ਮੇਂ ਭਯਾ ਹੈ॥
Prof. Sahib Singh(ਹੇ ਭਾਈ!) ਪ੍ਰਭੂ ਦੇ ਸੋਹਣੇ ਚਰਨਾਂ ਦਾ ਜਿਸ ਮਨੁੱਖ ਦੇ ਹਿਰਦੇ ਵਿਚ ਨਿਵਾਸ ਹੋ ਜਾਂਦਾ ਹੈ,

ਪਦ ਅਰਥ ਰਿਦੈ = ਹਿਰਦੈ ਵਿਚ।

SikhNet (Spanish)Ama los Pies de Loto del Señor en el recinto de tu corazón,

Open this shabad (11 lines, Angs 196-197) →

Ang 196 of 1430