ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.
ਪੂਰਾ ਮਾਰਗੁ; ਪੂਰਾ ਇਸਨਾਨੁ ॥
pooraa maarag; pooraa isanaan |
Sant Singh KhalsaPerfect is the path; perfect is the cleansing bath.
Manmohan SinghPerfect is the way, perfect the ablution,
Manmohan Singh (Punjabi)ਪੂਰਨ ਹੈ ਰਾਹ, ਪੂਰਨ ਹੈ ਨਹਾਉਣ,
Fareedkot Teekaਯਾਂ ਤੇ ਪੂਰਾ ਮਾਰਗੁ ਅਰਥਾਤ ਪਰਮੇਸ੍ਵਰ ਕੇ ਮਿਲਾਪ ਕਾ ਰਸਤਾ, ਭਾਵ ਸਾਧਨ ਰੂਪ ਪ੍ਰਾਪਤਿ ਹੂਆ ਹੈ। ਐਸੇ ਮਾਰਗ ਚਲਨੇ ਕਰ ਪੂਰਾ ਇਸਨਾਨੁ ਅਰਥਾਤ ਬਿਧੀ ਪੂਰਬਕ ਸਰਬ ਤੀਰਥੋਂ ਕਾ ਸਨਾਨ ਭ੍ਯਾ ਹੈ, ਭਾਵ ਪਵਿਤ੍ਰਤਾ ਪ੍ਰਾਪਤ ਹੂਈ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ (ਜੀਵਨ ਦਾ) ਸਹੀ ਰਸਤਾ ਹੈ, ਨਾਮ ਹੀ ਅਸਲ (ਤੀਰਥ-) ਇਸ਼ਨਾਨ ਹੈ।ਪਦ ਅਰਥ ਪੂਰਾ = ਜਿਸ ਵਿਚ ਕੋਈ ਉਕਾਈ ਨਹੀਂ। ਮਾਰਗੁ = (ਜ਼ਿੰਦਗੀ ਦਾ) ਰਸਤਾ।
SikhNet (Spanish)Perfecto es el Sendero, perfecta la Ablución.
ਸਭੁ ਕਿਛੁ ਪੂਰਾ; ਹਿਰਦੈ ਨਾਮੁ ॥੧॥
sabh kichh pooraa; hiradai naam |1|
Sant Singh KhalsaEverything is perfect, if the Naam is in the heart. ||1||
Manmohan Singhand perfect are all the things, when His name be on the mind.
Manmohan Singh (Punjabi)ਅਤੇ ਪੂਰਨ ਹੈ ਸਾਰਾ ਕੁਝ ਜੇਕਰ ਮਨ ਅੰਦਰ ਨਾਮ ਹੈ।
Fareedkot Teekaਕਾਹੇ ਤੇ? ਜੋ ਹਿਰਦੇ ਮੇਂ ਨਾਮ ਧਾਰਨ ਕੀਆ ਤੋ ਸਭ ਕੁਛ ਪੂਰਾ ਹੋਤਾ ਭਯਾ ਹੈ, ਭਾਵ ਦੈਵੀ ਗੁਨ ਸਰਬ ਹੀ ਪ੍ਰਾਪਤ ਭਏ ਹੈਂ॥੧॥
Prof. Sahib Singh(ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਸ ਦਾ ਹਰੇਕ ਉੱਦਮ ਉਕਾਈ-ਹੀਣ ਹੁੰਦਾ ਹੈ ॥੧॥ਪਦ ਅਰਥ ਸਭੁ ਕਿਛੁ = ਹਰੇਕ ਉੱਦਮ ॥੧॥
SikhNet (Spanish)Perfectas son todas las cosas, si el Nombre del Señor está en el corazón. (1)
ਪੂਰੀ ਰਹੀ; ਜਾ ਪੂਰੈ ਰਾਖੀ ॥
pooree rahee; jaa poorai raakhee |
Sant Singh KhalsaOne's honor remains perfect, when the Perfect Lord preserves it.
Manmohan SinghPerfect remains the honour when the Perfect-One Preserves it.
Manmohan Singh (Punjabi)ਪੂਰਨ ਰਹਿੰਦੀ ਹੈ ਪਤਿ-ਆਬਰੂ, ਜਦ ਪੂਰਨ ਪੁਰਖ ਇਸ ਦੀ ਰਖਵਾਲੀ ਕਰਦਾ ਹੈ।
Fareedkot Teekaਹੇ ਭਾਈ! ਜਬ ਪੂਰਨ ਗੁਰੋਂ ਨੈ ਰਾਖੀ ਹੈ ਤਬ ਪੂਰਨ ਪਤਿ ਰਹੀ ਹੈ॥
Prof. Sahib Singh(ਪੂਰੇ ਗੁਰੂ ਦੀ ਮਿਹਰ ਨਾਲ) ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ ਕਿਉਂਕਿ ਅਭੁੱਲ ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖੀ,ਪਦ ਅਰਥ ਪੂਰੀ ਰਹੀ = ਸਦਾ ਇੱਜ਼ਤ ਬਣੀ ਰਹੀ। ਜਾ = ਜਦੋਂ। ਪੂਰੈ = ਅਭੁੱਲ (ਗੁਰੂ) ਨੇ।
SikhNet (Spanish)Si el Señor Perfecto salva nuestro Honor, el Honor es salvado;
ਪਾਰਬ੍ਰਹਮ ਕੀ ਸਰਣਿ; ਜਨ ਤਾਕੀ ॥੧॥ ਰਹਾਉ ॥
paarabraham kee saran; jan taakee |1| rahaau |
Sant Singh KhalsaHis servant takes to the Sanctuary of the Supreme Lord God. ||1||Pause||
Manmohan SinghHis slave looks to the protection of the Supreme Lord. Pause.
Manmohan Singh (Punjabi)ਉਸ ਦਾ ਗੋਲਾ ਸ਼ਰੋਮਣੀ ਸਾਹਿਬ ਦੀ ਪਨਾਹ ਤਕਦਾ ਹੈ। ਠਹਿਰਾਉ।
Fareedkot Teekaਪਾਰਬ੍ਰਹਮ ਕੀ ਸਰਣ (ਜਨ) ਦਾਸੋਂ ਨੈ (ਤਾਕੀ) ਦੇਖੀ ਹੈ॥੧॥ ਰਹਾਉ ॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਆਪਣੇ ਸਭ ਕਾਰ-ਵਿਹਾਰਾਂ ਵਿਚ) ਪਰਮਾਤਮਾ ਦਾ ਆਸਰਾ ਲਈ ਰੱਖਿਆ ॥੧॥ ਰਹਾਉ ॥ਪਦ ਅਰਥ ਤਾਕੀ = ਤੱਕੀ। ਜਨ = (ਉਹਨਾਂ) ਜਨਾਂ ਨੇ ॥੧॥ ਰਹਾਉ ॥
SikhNet (Spanish)el Sirviente del Señor busca el Refugio del Ser Supremo. (1-Pausa)
ਪੂਰਾ ਸੁਖੁ; ਪੂਰਾ ਸੰਤੋਖੁ ॥
pooraa sukh; pooraa santokh |
Sant Singh KhalsaPerfect is the peace; perfect is the contentment.
Manmohan SinghPerfect is the solace and perfect the contentment.
Manmohan Singh (Punjabi)ਪੂਰਨ ਹੈ ਠੰਢ ਚੈਨ ਤੇ ਪੂਰਨ ਹੀ ਸੰਤੁਸ਼ਟਤਾ।
Fareedkot Teekaਪੂਰਾ ਆਤਮ ਸੁਖ ਜੋ ਸਰਬ ਦੁਖੋਂ ਸੇ ਰਹਿਤ ਹੈ, ਪੁਨਾ (ਪੂਰਾ ਸੰਤੋਖੁ) ਮਨ ਕਰ ਕੇ ਅਚਾਹ ਔਰ ਬਾਣੀ ਕਰ ਕੇ ਅਜਾਚੀ ਹੋਨਾ॥
Prof. Sahib Singh(ਗੁਰੂ ਦੀ ਮਿਹਰ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਰਹਿੰਦਾ ਹੈ ਉਹ) ਸਦਾ ਲਈ ਆਤਮਕ ਆਨੰਦ ਮਾਣਦਾ ਹੈ ਤੇ ਸੰਤੋਖ ਵਾਲਾ ਜੀਵਨ ਬਿਤਾਂਦਾ ਹੈ।
SikhNet (Spanish)Perfecta es la Felicidad, perfecto el Contentamiento,
ਪੂਰਾ ਤਪੁ; ਪੂਰਨ ਰਾਜੁ ਜੋਗੁ ॥੨॥
pooraa tap; pooran raaj jog |2|
Sant Singh KhalsaPerfect is the penance; perfect is the Raja Yoga, the Yoga of meditation and success. ||2||
Manmohan SinghPerfect is the penance and perfect the communion with God, the King.
Manmohan Singh (Punjabi)ਮੁੰਕਮਲ ਹੈ ਤਪੱਸਿਆ ਅਤੇ ਮੁਕੰਮਲ ਹੈ ਵਾਹਿਗੁਰੂ ਪਾਤਸ਼ਾਹ ਦਾ ਮਿਲਾਪ।
Fareedkot Teeka(ਪੂਰਾ ਤਪੁ) ਮਨ ਕੀ ਇਕਾਗ੍ਰਤਾ ਵਾ ਮਨ ਬਚ ਕ੍ਰਮ ਕਰ ਕੇ ਤਪ, ਪੁਨਾ (ਪੂਰਨ ਰਾਜੁ ਜੋਗੁ) ਪ੍ਰਕਾਸ ਜੋਗ, ਭਾਵ ਇਹ ਕਿ ਸੰਸ੍ਯ ਵਿਪ੍ਰਯੇ ਰਹਿਤ ਗ੍ਯਾਨ ਯੇਹ ਗੁਣ ਪ੍ਰਾਪਤ ਹੂਏ ਹੈਂ॥੨॥
Prof. Sahib Singh(ਪਰਮਾਤਮਾ ਦੀ ਸਰਨ ਹੀ ਉਸ ਦੇ ਵਾਸਤੇ) ਅਭੁੱਲ ਤਪ ਹੈ, ਉਹ ਪੂਰਨ ਰਾਜ ਭੀ ਮਾਣਦਾ ਹੈ ਤੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਭੀ ਰਹਿੰਦਾ ਹੈ ॥੨॥ਪਦ ਅਰਥ ਰਾਜੁ ਜੋਗੁ = ਦੁਨੀਆ ਦਾ ਰਾਜ ਭਾਗ ਭੀ ਤੇ ਪਰਮਾਤਮਾ ਨਾਲ ਮੇਲ ਭੀ ॥੨॥
SikhNet (Spanish)perfecta la Austeridad, perfecto el Estado de Yoga. (2)
ਹਰਿ ਕੈ ਮਾਰਗਿ; ਪਤਿਤ. ਪੁਨੀਤ ॥
har kai maarag; patit. puneet |
Sant Singh KhalsaOn the Lord's Path, sinners are purified.
Manmohan SinghTreading on the God's way the sinners become pure.
Manmohan Singh (Punjabi)ਰੱਬ ਦੇ ਰਾਹੇ ਚਲਦਿਆਂ ਪਾਪੀ ਪਵਿੱਤ੍ਰ ਹੋ ਜਾਂਦੇ ਹਨ।
Fareedkot Teekaਹੇ ਭਾਈ! ਹਰੀ ਕੇ ਮਾਰਗ ਚਲਨੇ ਕਰ (ਪਤਿਤ) ਪਾਪੀ ਜਨ (ਪੁਨੀਤ) ਪਵਿਤ੍ਰ ਹੋਤੇ ਹੈਂ॥
Prof. Sahib Singh(ਗੁਰੂ ਦੀ ਮਿਹਰ ਨਾਲ ਜਿਹੜੇ ਮਨੁੱਖ) ਪਰਮਾਤਮਾ ਦੇ ਰਾਹ ਉਤੇ ਤੁਰਦੇ ਹਨ ਉਹ (ਪਹਿਲਾਂ) ਵਿਕਾਰਾਂ ਵਿਚ ਡਿੱਗੇ ਹੋਏ ਭੀ (ਹੁਣ) ਪਵਿਤ੍ਰ ਹੋ ਜਾਂਦੇ ਹਨ।ਪਦ ਅਰਥ ਮਾਰਗਿ = ਰਸਤੇ ਉਤੇ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ।
SikhNet (Spanish)Caminando en el Sendero del Señor, los que cometen faltas son purificados;
ਪੂਰੀ ਸੋਭਾ; ਪੂਰਾ ਲੋਕੀਕ ॥੩॥
pooree sobhaa; pooraa lokeek |3|
Sant Singh KhalsaPerfect is their glory; perfect is their humanity. ||3||
Manmohan SinghPerfect is their glory and perfect their humanity.
Manmohan Singh (Punjabi)ਪੂਰਨ ਹੈ ਉਨ੍ਹਾਂ ਦੀ ਕੀਰਤੀ ਤੇ ਪੂਰਨ ਉਨ੍ਹਾਂ ਦੀ ਮਨੁੱਖਤਾ।
Fareedkot Teeka(ਪੂਰੀ ਸੋਭਾ) ਤਿਨ ਕੀ ਉਪਮਾ ਭੀ ਪੂਰਨ ਹੈ, ਭਾਵ ਏਹਿ ਕਿ ਜੈਸੇ ਸ੍ਰਵਨ ਕੀਏ ਜਾਤੇ ਹੈਂ ਵੈਸੇ ਹੀ ਦੇਖਨੇ ਮੇਂ ਆਉਤੇ ਹੈਂ। (ਪੂਰਾ ਲੋਕੀਕ) ਐਸਾ ਪੂਰਾ ਲੋਕ ਸੰਤ ਜਨ ਕੋਈ ਏਕ ਹੈ, ਵਾ ਲੌਕਕ, ਵਾ ਸਾਸਤ੍ਰ ਬਿਉਹਾਰ ਭੀ ਤਿਨ ਕਾ ਪੂਰਾ ਹੈ॥੩॥
Prof. Sahib Singh(ਉਹਨਾਂ ਨੂੰ ਲੋਕ ਪਰਲੋਕ ਵਿਚ) ਸਦਾ ਲਈ ਸੋਭਾ ਮਿਲਦੀ ਹੈ, ਲੋਕਾਂ ਨਾਲ ਉਹਨਾਂ ਦਾ ਵਰਤਣ-ਵਿਹਾਰ ਭੀ ਸੁਚੱਜਾ ਰਹਿੰਦਾ ਹੈ ॥੩॥ਪਦ ਅਰਥ ਲੋਕੀਕ = ਲੋਕਾਂ ਨਾਲ ਵਰਤਣ-ਵਿਹਾਰ ॥੩॥
SikhNet (Spanish)ellos obtienen la Gloria Perfecta, y se vuelven seres perfeccionados. (3)
ਕਰਣਹਾਰੁ; ਸਦ ਵਸੈ ਹਦੂਰਾ ॥
karanahaar; sad vasai hadooraa |
Sant Singh KhalsaThey dwell forever in the Presence of the Creator Lord.
Manmohan SinghThe Creator ever, abides near them.
Manmohan Singh (Punjabi)ਸਿਰਜਣਹਾਰ ਸਦੀਵ ਹੀ ਉਨ੍ਹਾਂ ਦੇ ਲਾਗੇ ਵਸਦਾ ਹੈ।
Fareedkot Teekaਐਸੇ ਮਹਾਤਮਾ ਜਨੋਂ ਨੇ ਕਰਨ ਹਾਰ ਪਰਮੇਸ੍ਵਰ ਕੋ ਸਦਾ ਹਜੂਰ ਬਸਤਾ ਜਾਨਿਆ ਹੈ, ਭਾਵ ਏਹ ਕਿ ਆਪਣਾ ਆਪ ਸਰੂਪ ਕਰ ਕੇ ਜਾਨਤੇ ਹੈਂ॥
Prof. Sahib Singhਕਰਤਾਰ ਸਿਰਜਣਹਾਰ ਸਦਾ ਉਸ ਮਨੁੱਖ ਦੇ ਅੰਗ-ਸੰਗ ਵੱਸਦਾ ਹੈ,ਪਦ ਅਰਥ ਹਦੂਰਾ = ਅੰਗ-ਸੰਗ।
SikhNet (Spanish)Y habitan siempre en la Presencia del Señor Creador.
ਕਹੁ ਨਾਨਕ; ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥
kahu naanak; meraa satigur pooraa |4|45|114|
Sant Singh KhalsaSays Nanak, my True Guru is Perfect. ||4||45||114||
Manmohan SinghSays Nanak, my True Guru is perfect.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ ਕਿ ਮੇਰਾ ਸੱਚਾ ਗੁਰੂ ਪੂਰਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ (ਪੂਰਾ) ਬ੍ਰਹਮ ਨੇਸਟੀ ਔਰ ਬ੍ਰਹਮ ਸ੍ਰੋਤ੍ਰੀ ਮੇਰਾ ਸਤਿਗੁਰੂ ਹੈ॥੪॥੪੫॥੧੧੪॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਮੇਰਾ ਅਭੁੱਲ ਗੁਰੂ ਮਿਲ ਪੈਂਦਾ ਹੈ ॥੪॥੪੫॥੧੧੪॥
SikhNet (Spanish)Dice Nanak, tal es mi Guru, Perfecto y Verdadero.(4-45-114)