ੴ

ਸਿੱਖਬਾਣੀ · SikhBani

Ang 188

Sri Guru Granth Sahib · Raag Gauree · 7 shabads, 56 lines
Translations
Shabad Guru Arjan Dev Ji Raag Gauree continued from Ang 187

ਮਾਨੁ ਮਹਤੁ; ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥

maan mehat; naanak prabh tere |4|40|109|

Sant Singh KhalsaNanak: my honor and glory are Yours, God. ||4||40||109||
Manmohan SinghMy honour and glory are all Thine-given, O Lord.
Manmohan Singh (Punjabi)ਮੇਰੀ ਇੱਜ਼ਤ ਤੇ ਪ੍ਰਭਤਾ ਤੇਰੀਆਂ-ਦਿੱਤੀਆਂ ਹੋਈਆਂ ਹਨ, ਹੇ ਸਾਹਿਬ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮਾਨ ਮਹਤ ਹਮਾਰਾ ਤੇਰੇ ਕਰ ਕੇ ਹੈ॥੪॥੪੦॥੧੦੯॥
Prof. Sahib Singhਹੇ ਨਾਨਕ! (ਆਖ-) ਤੇਰਾ ਸੇਵਕ ਬਣਿਆਂ ਹੀ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ॥੪॥੪੦॥੧੦੯॥

ਪਦ ਅਰਥ ਮਹਤੁ = ਮਹੱਤ, ਮਹੱਤਤਾ, ਵਡਿਆਈ। ਤੇਰੇ = ਤੇਰੇ (ਸੇਵਕ ਬਣਿਆਂ) ॥੪॥

SikhNet (Spanish)Dice Nanak, mi Honor y Gloria son todos Tuyos, oh Señor.(4-40-109)

Open this shabad (11 lines, Angs 187-188) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਉੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan. Quinto Canal Divino.

ਜਾ ਕਉ. ਤੁਮ ਭਏ; ਸਮਰਥ ਅੰਗਾ ॥

jaa kau. tum bhe; samarath angaa |

Sant Singh KhalsaThose who have You on their side, O All-powerful Lord
Manmohan SinghHe, whose, side Thou takes, O my Omnipotent Master,
Manmohan Singh (Punjabi)ਜਿਸ ਦੇ ਪੱਖ ਤੇ ਤੂੰ ਹੋ ਜਾਂਦਾ ਹੈ, ਹੇ ਮੇਰੇ ਸਰਬ-ਸ਼ਕਤੀਵਾਨ ਮਾਲਕ!
Fareedkot Teekaਹੇ ਸਮਰਥ! ਜਿਸ ਕੇ ਪਖ ਪਰ ਤੁਮ ਹੂਏ ਹੋ॥
Prof. Sahib Singhਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈਂ,

ਪਦ ਅਰਥ ਜਾ ਕਉ = ਜਿਸ ਨੂੰ, ਜਿਸ ਉਤੇ! ਸਮਰਥ = ਹੇ ਸਮਰਥ ਪ੍ਰਭੂ! ਅੰਗਾ = ਪੱਖ, ਸਹਾਈ।

SikhNet (Spanish)De aquél cuyo Soporte eres Tú, oh Señor Todopoderoso,

ਤਾ ਕਉ; ਕਛੁ ਨਾਹੀ ਕਾਲੰਗਾ ॥੧॥

taa kau; kachh naahee kaalangaa |1|

Sant Singh Khalsa- no black stain can stick to them. ||1||
Manmohan Singhhim no black mark can attach.
Manmohan Singh (Punjabi)ਉਸ ਨੂੰ ਕੋਈ ਭੀ ਕਾਲਾ ਦਾਗ ਲਗ ਨਹੀਂ ਸਕਦਾ।
Fareedkot Teekaਤਿਸ ਕੋ (ਕਾਲੰਗਾ) ਕਲੰਕ ਕਛੁ ਨਹੀਂ॥੧॥
Prof. Sahib Singhਉਸ ਨੂੰ ਕੋਈ (ਵਿਕਾਰ ਆਦਿਕਾਂ ਦਾ) ਦਾਗ਼ ਨਹੀਂ ਛੁਹ ਸਕਦਾ ॥੧॥

ਪਦ ਅਰਥ ਕਾਲੰਗਾ = ਕਲੰਕ, ਦਾਗ਼ ॥੧॥

SikhNet (Spanish)a él ninguna marca negra de maldad lo puede manchar.(1)

ਮਾਧਉ; ਜਾ ਕਉ ਹੈ ਆਸ ਤੁਮਾਰੀ ॥

maadhau; jaa kau hai aas tumaaree |

Sant Singh KhalsaO Lord of wealth, those who place their hopes in You
Manmohan SinghO Lord of Wealth, whose hope sets in Thee,
Manmohan Singh (Punjabi)ਹੇ ਮਾਇਆ ਦੇ ਸੁਆਮੀ! ਜਿਸ ਦੀ ਉਮੈਦ ਤੇਰੇ ਵਿੱਚ ਹੈ,
Fareedkot Teekaਹੇ ਮਾਧਉ! ਜਿਸ ਕੋ ਤੁਮਾਰੀ ਆਸ ਹੈ॥
Prof. Sahib Singhਹੇ ਮਾਇਆ ਦੇ ਪਤੀ ਪ੍ਰਭੂ! ਜਿਸ ਮਨੁੱਖ ਨੂੰ (ਸਿਰਫ਼) ਤੇਰੀ (ਸਹਾਇਤਾ ਦੀ) ਆਸ ਹੈ,

ਪਦ ਅਰਥ ਮਾਧਉ = {माया धव = ਮਾਇਆ ਦਾ ਪਤੀ} ਹੇ ਪ੍ਰਭੂ!

SikhNet (Spanish)Oh Señor de Maya, aquél que pone su esperanza en Ti,

ਤਾ ਕਉ; ਕਛੁ ਨਾਹੀ ਸੰਸਾਰੀ ॥੧॥ ਰਹਾਉ ॥

taa kau; kachh naahee sansaaree |1| rahaau |

Sant Singh Khalsa- nothing of the world can touch them at all. ||1||Pause||
Manmohan Singhhim the desires of the world cannot, in the least, touch. Pause.
Manmohan Singh (Punjabi)ਉਸ ਨੂੰ ਜਗਤ ਦੀਆਂ ਖ਼ਾਹਿਸ਼ਾ ਭੋਰਾ ਭਰ ਭੀ, ਪੋਹਿ ਨਹੀਂ ਸਕਦੀਆਂ ਠਹਿਰਾਉ।
Fareedkot Teekaਤਿਸ ਪੁਰਸ ਕੋ ਸੰਸਾਰ ਪ੍ਰਾਪਤਿ ਕਰਨੇ ਵਾਲੇ ਕਰਮ ਕੁਛ ਨਹੀਂ ਕਰ ਸਕਤੇ॥੧॥ ਰਹਾਉ ॥
Prof. Sahib Singhਉਸ ਨੂੰ ਦੁਨੀਆ (ਦੇ ਲੋਕਾਂ ਦੀ ਸਹਾਇਤਾ) ਦੀ ਆਸ (ਬਣਾਣ ਦੀ ਲੋੜ) ਨਹੀਂ (ਰਹਿੰਦੀ) ॥੧॥ ਰਹਾਉ ॥

ਪਦ ਅਰਥ ਸੰਸਾਰੀ = ਦੁਨੀਆਵੀ (ਆਸ) ॥੧॥ ਰਹਾਉ ॥

SikhNet (Spanish)la ilusión del mundo no lo engaña. (1-Pausa)

ਜਾ ਕੈ ਹਿਰਦੈ; ਠਾਕੁਰੁ ਹੋਇ ॥

jaa kai hiradai; tthaakur hoe |

Sant Singh KhalsaThose whose hearts are filled with their Lord and Master
Manmohan SinghWithin whose heart, the Lord dwells,
Manmohan Singh (Punjabi)ਜਿਸ ਦੇ ਦਿਲ ਅੰਦਰ ਪ੍ਰਭੂ ਵਸਦਾ ਹੈ,
Fareedkot Teekaਪੁਨਾ ਹੇ ਠਾਕੁਰ! ਜਿਸ ਕੇ ਹਿਰਦੇ ਮੇਂ ਤੇਰਾ ਗਿਆਨ ਹੋਵੇ॥
Prof. Sahib Singh(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਮਾਲਕ-ਪ੍ਰਭੂ ਚੇਤੇ ਰਹਿੰਦਾ ਹੈ,
SikhNet (Spanish)Aquél en cuya mente habitas Tú, oh Señor,

ਤਾ ਕਉ; ਸਹਸਾ ਨਾਹੀ ਕੋਇ ॥੨॥

taa kau; sahasaa naahee koe |2|

Sant Singh Khalsa- no anxiety can affect them. ||2||
Manmohan Singhon him no anxiety can befall.
Manmohan Singh (Punjabi)ਉਸ ਨੂੰ ਕੋਈ ਭੀ iਫ਼ਕਰ ਵਿਆਪ ਨਹੀਂ ਸਕਦਾ।
Fareedkot Teekaਤਿਸ ਗਿਆਨੀ ਕੋ ਕੋਈ ਸੰਸਾ ਨਹੀਂ ਰਹਤਾ॥੨॥
Prof. Sahib Singhਉਸ ਨੂੰ (ਦੁਨੀਆ ਦਾ) ਕੋਈ ਸਹਮ-ਫ਼ਿਕਰ ਪੋਹ ਨਹੀਂ ਸਕਦਾ ॥੨॥

ਪਦ ਅਰਥ ਸਹਸਾ = ਸਹਮ ॥੨॥

SikhNet (Spanish)no es atrapado ni por la duda, ni por la dualidad. (2)

ਜਾ ਕਉ; ਤੁਮ ਦੀਨੀ ਪ੍ਰਭ ਧੀਰ ॥

jaa kau; tum deenee prabh dheer |

Sant Singh KhalsaThose, unto whom You give Your consolation, God
Manmohan SinghO Lord, whom though givest Thy consolation,
Manmohan Singh (Punjabi)ਹੇ ਸੁਆਮੀ! ਜਿਸ ਨੂੰ ਤੂੰ ਆਪਣਾ ਦਿਲ ਦਿੰਦਾ ਹੈਂ,
Fareedkot Teekaਹੇ ਪ੍ਰਭੂ! ਜਿਸ ਕੋ ਤੈਨੇ ਧੀਰਜਤਾ ਦਈ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ,

ਪਦ ਅਰਥ ਪ੍ਰਭ = ਹੇ ਪ੍ਰਭੂ! ਧੀਰ = ਧੀਰਜ, ਸਹਾਰਾ।

SikhNet (Spanish)Aquél cuyo Consuelo eres Tú,

ਤਾ ਕੈ; ਨਿਕਟਿ ਨ ਆਵੈ ਪੀਰ ॥੩॥

taa kai; nikatt na aavai peer |3|

Sant Singh Khalsa- pain does not even approach them. ||3||
Manmohan Singhpain does not come near him,
Manmohan Singh (Punjabi)ਉਸ ਦੇ ਨੇੜੇ ਪੀੜ ਨਹੀਂ ਲਗਦੀ,
Fareedkot Teekaਤਿਸ ਕੇ (ਪੀਰ) ਅਰਥਾਤ ਜਨਮਾਦੀ ਦੁਖ ਨੇੜੇ ਨਹੀਂ ਆਵਤਾ ਹੈ॥੩॥
Prof. Sahib Singhਕੋਈ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਢੁਕ ਸਕਦਾ ॥੩॥

ਪਦ ਅਰਥ ਨਿਕਟਿ = ਨੇੜੇ। ਪੀਰ = ਪੀੜ, ਦੁੱਖ-ਕਲੇਸ਼ ॥੩॥

SikhNet (Spanish)no se le acerca ni el dolor ni la aflicción. (3)

ਕਹੁ ਨਾਨਕ; ਮੈ. ਸੋ ਗੁਰੁ ਪਾਇਆ ॥

kahu naanak; mai. so gur paaeaa |

Sant Singh KhalsaSays Nanak, I have found that Guru,
Manmohan SinghSays Nanak, I have attained to that Guru,
Manmohan Singh (Punjabi)ਗੁਰੂ ਨਾਨਕ ਜੀ ਫੁਰਮਾਉਂਦੇ ਹਨ, ਮੈਨੂੰ ਉਹ ਗੁਰੂ ਪ੍ਰਾਪਤ ਹੋਇਆ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਨੇ ਸੋ ਗੁਰੂ ਪਾਇਆ ਹੈ॥
Prof. Sahib Singhਨਾਨਕ ਆਖਦਾ ਹੈ- ਮੈਂ ਉਹ ਗੁਰੂ ਲੱਭ ਲਿਆ ਹੈ,

ਪਦ ਅਰਥ ਸੋ = ਉਹ। ਕਹੁ = ਆਖ। ਨਾਨਕ = ਹੇ ਨਾਨਕ!

SikhNet (Spanish)Oh, dice Nanak, he encontrado al Guru

ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥

paarabraham pooran dekhaaeaa |4|41|110|

Sant Singh Khalsawho has shown me the Perfect, Supreme Lord God. ||4||41||110||
Manmohan Singhwho has shown me the all Pervading Lofty Lord.
Manmohan Singh (Punjabi)ਜਿਸ ਨੇ ਮੈਨੂੰ ਸਰਬ-ਵਿਆਪਕ ਉੱਚਾ ਪ੍ਰਭੂ ਵਿਖਾ ਦਿੱਤਾ ਹੈ।
Fareedkot Teekaਜਿਸ ਨੇ ਹੇ ਪਾਰਬ੍ਰਹਮ! ਤੇਰੇ ਕੋ ਸਰਬ ਮੇਂ ਪੂਰਨ ਦਿਖਾਇਆ ਹੈ॥੪॥੪੧॥੧੧੦॥
Prof. Sahib Singhਜਿਸ ਨੇ ਮੈਨੂੰ (ਇਹੋ ਜਿਹੀਆਂ ਤਾਕਤਾਂ ਦਾ ਮਾਲਕ) ਸਰਬ-ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਹੈ ॥੪॥੪੧॥੧੧੦॥
SikhNet (Spanish)que me mostró al Señor Supremo. (4-4-110)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਦੁਲਭ ਦੇਹ; ਪਾਈ ਵਡਭਾਗੀ ॥

dulabh deh; paaee vaddabhaagee |

Sant Singh KhalsaThis human body is so difficult to obtain; it is only obtained by great good fortune.
Manmohan SinghDifficulty acquirable human-body is procured through the greatest good fortune.
Manmohan Singh (Punjabi)ਮੁਸ਼ਕਲ ਨਾਲ ਮਿਲਣ ਵਾਲਾ ਮਨੁੱਖੀ ਸਰੀਰ ਪਰਮ ਚੰਗੇ ਨਸੀਬਾ ਰਾਹੀਂ ਪ੍ਰਾਪਤ ਹੋਇਆ ਹੈ।
Fareedkot Teekaਏਹੁ ਜੋ ਮਾਨੁਖ ਦੇਹ ਦੁਰਲਭ ਹੈ, ਸੋ ਵੱਡੇ ਭਾਗੋਂ ਕਰ ਕੇ ਪਾਈਤੀ ਹੈ॥
Prof. Sahib Singhਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ।

ਪਦ ਅਰਥ ਦੇਹ = (ਮਨੁੱਖਾ) ਸਰੀਰ। ਦੁਲਭ = ਮੁਸ਼ਕਿਲ ਨਾਲ ਮਿਲਣ ਵਾਲੀ।

SikhNet (Spanish)Afortunado eres de haber obtenido el invaluable regalo del cuerpo humano,

ਨਾਮੁ ਨ ਜਪਹਿ; ਤੇ ਆਤਮ ਘਾਤੀ ॥੧॥

naam na japeh; te aatam ghaatee |1|

Sant Singh KhalsaThose who do not meditate on the Naam, the Name of the Lord, are murderers of the soul. ||1||
Manmohan SinghThey who remember not God's Name are the self-murderers.
Manmohan Singh (Punjabi)ਜੋ ਰੱਬ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਉਹ ਆਪਣੇ ਆਪ ਦੇ ਕਾਤਲ ਹਨ।
Fareedkot Teekaਇਸ ਮਾਨੁਖ ਜਨਮ ਕੋ ਪਾ ਕਰ ਜੋ ਨਾਮ ਨਹੀਂ ਜਪਤੇ ਸੋ ਆਤਮ ਘਾਤੀ ਹੈਂ। ਜੈਸੇ ਫਾਸੀ ਵਾ ਜਹਰ ਆਦਿਕੋਂ ਕਰ ਅਪਨੇ ਸਰੀਰ ਛੋਡਨੇ ਵਾਲੇ ਕੋ ਅਤੀ ਪਾਪ ਹੋਤਾ ਹੈ, ਤੈਸੇ ਵਹੁ ਮਹਾਂ ਪਾਪੀ ਹੈ, ਭਾਵ ਏਹ ਕਿ ਤਿਨੋਂ ਨੇ ਆਪਨੇ ਆਪ ਕੋ ਚੌਰਾਸੀ ਮੇਂ ਫੇਰ ਗੇਰ ਦੀਆ। ਇਸਸੇ ਪਰੇ ਪਾਪ ਔਰ ਕਿਆ ਹੈ॥੧॥☬ਕਦਾਚਿਤ ਐਸੀ ਅਸੰਕਾ ਹੋ ਕਿ ਪਦਾਰਥ ਭੋਗਤੇ ਹੈਂ ਏਹਿ ਭੀ ਕਾਮ ਹੀ ਹੈ, ਤਿਸ ਕਾ ਸਮਾਧਾਨ:
Prof. Sahib Singh(ਪਰ) ਜੇਹੜੇ ਮਨੁੱਖ (ਇਹ ਸਰੀਰ ਪ੍ਰਾਪਤ ਕਰ ਕੇ) ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ ਹਨ ॥੧॥

ਪਦ ਅਰਥ ਤੇ = ਉਹ ਬੰਦੇ। ਆਤਮ ਘਾਤੀ = ਆਪਣੇ ਆਤਮਾ ਦਾ ਨਾਸ ਕਰਨ ਵਾਲੇ ॥੧॥

SikhNet (Spanish)pero si no habitas en el Naam, el Nombre del Señor, destruyes la preciosa oportunidad de tu Alma de realizar su Destino. (1)

ਮਰਿ ਨ ਜਾਹੀ; ਜਿਨਾ ਬਿਸਰਤ ਰਾਮ ॥

mar na jaahee; jinaa bisarat raam |

Sant Singh KhalsaThose who forget the Lord might just as well die.
Manmohan SinghWhy don't they die, who forget the pervading God?
Manmohan Singh (Punjabi)ਜੋ ਵਿਆਪਕ ਵਾਹਿਗੁਰੂ ਨੂੰ ਭੁਲਾਉਂਦੇ ਹਨ, ਉਹ ਫ਼ੌਤ ਕਿਉਂ ਨਹੀਂ ਹੋ ਜਾਂਦੇ?
Fareedkot Teekaਹੇ ਭਾਈ! ਵਹੁ ਮਰ ਕਿਉਂ ਨਹੀਂ ਜਾਤੇ ਜਿਨੋਂ ਨੇ ਰਾਮ ਕੋ ਵਿਸਾਰਿਆ ਹੈ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਭੁੱਲ ਜਾਂਦਾ ਹੈ, ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ,

ਪਦ ਅਰਥ ਮਰਿ ਨ ਜਾਹੀ = ਕੀ ਉਹ ਮਰ ਨਹੀਂ ਜਾਂਦੇ? ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ।

SikhNet (Spanish)Aquéllos que desdeñan el Nombre del Señor, viven sólo para morir,

ਨਾਮ ਬਿਹੂਨ; ਜੀਵਨ ਕਉਨ ਕਾਮ ॥੧॥ ਰਹਾਉ ॥

naam bihoon; jeevan kaun kaam |1| rahaau |

Sant Singh KhalsaWithout the Naam, of what use are their lives? ||1||Pause||
Manmohan SinghWithout the Name of what avail id the life. Pause.
Manmohan Singh (Punjabi)ਨਾਮ ਦੇ ਬਗੈਰ ਜਿੰਦਗੀ ਕਿਹੜੇ ਕੰਮ ਦੀ ਹੈ? ਠਹਿਰਾਉ।
Fareedkot Teekaਕਿਉਂਕਿ ਨਾਮ ਜਪਨੇ ਕੇ ਬਿਨਾਂ ਜੀਵਨਾ ਕਿਸ ਕਾਮ ਹੈ, ਅਰਥਾਤ ਨਿਸਫਲ ਹੈ॥੧॥ ਰਹਾਉ ॥
Prof. Sahib Singh(ਕਿਉਂਕਿ) ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਨੁੱਖਾ ਜੀਵਨ ਕਿਸੇ ਭੀ ਕੰਮ ਨਹੀਂ ॥੧॥ ਰਹਾਉ ॥

ਪਦ ਅਰਥ ਬਿਹੂਨ = ਸੱਖਣੇ ॥੧॥ ਰਹਾਉ ॥

SikhNet (Spanish)porque privados del Naam, el Nombre del Señor, ¿de qué les sirve la vida? (1-Pausa)

ਖਾਤ ਪੀਤ ਖੇਲਤ; ਹਸਤ ਬਿਸਥਾਰ ॥

khaat peet khelat; hasat bisathaar |

Sant Singh KhalsaEating, drinking, playing, laughing and showing off
Manmohan SinghEating drinking, playing, laughing and making ostentation.
Manmohan Singh (Punjabi)ਖਾਣਾ, ਪੀਣਾ, ਖੇਲਣਾ, ਹਸਣਾ ਅਤੇ ਅਡੰਬਰ ਰਚਣਾ।
Fareedkot Teekaਬਿਸਥਾਰ ਪੂਰਬਕ ਖਾਣਾ ਪੀਣਾ ਖੇਲਣਾ ਸੀਗਾਰ ਕਰਣਾ ਯੇਹਿ ਜੋ ਕਰਮ ਹੈ ਕਿਸ ਅਰਥ ਹੈ, ਅਰਥਾਤ ਬੇਅਰਥ ਹੈ॥
Prof. Sahib Singh(ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ) ਖਾਣ ਪੀਣ ਖੇਡਣ ਹੱਸਣ ਦੇ ਖਿਲਾਰੇ ਖਿਲਾਰਦੇ ਹਨ (ਪਰ ਇਹ ਇਉਂ ਹੀ ਹੈ,

ਪਦ ਅਰਥ ਹਸਤ = ਹੱਸਦੇ। ਬਿਸਥਾਰ = ਖਿਲਾਰਾ।

SikhNet (Spanish)Todos comen y beben y se divierten de muchas formas, pero,

ਕਵਨ ਅਰਥ; ਮਿਰਤਕ ਸੀਗਾਰ ॥੨॥

kavan arath; miratak seegaar |2|

Sant Singh Khalsa- what use are the ostentatious displays of the dead? ||2||
Manmohan SinghOf what use are the decorations of the dead?
Manmohan Singh (Punjabi)ਮੁਰਦੇ ਦੇ ਹਾਰ ਸ਼ਿੰਗਾਰ ਕਿਹੜੇ ਫ਼ਾਇਦੇ ਦੇ ਹਨ?
Fareedkot Teekaਕੈਸੇ ਜੈਸੇ ਮ੍ਰਿਤੂ ਹੂਏ ਪੁਰਸ਼ ਕੋ ਸਿੰਗਾਰ ਕਰਨਾ ਬੇਅਰਥ ਹੈ॥੨॥☬ਜੇ ਕਹੇ ਮਾਨੁਖ ਸਰੀਰ ਕਾ ਹੋਨਾ ਤਾਂ ਵੀ ਔਰ ਜੂਨੋਂ ਸੇ ਸ੍ਰੇਸ੍ਟ ਹੈ, ਤਿਸ ਪਰ ਕਹਤੇ ਹੈਂ:
Prof. Sahib Singhਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ, ਤੇ) ਮੁਰਦੇ ਨੂੰ ਸ਼ਿੰਗਾਰਨ ਦਾ ਕੋਈ ਭੀ ਲਾਭ ਨਹੀਂ ਹੁੰਦਾ ॥੨॥

ਪਦ ਅਰਥ ਮਿਰਤਕ = ਮੁਰਦਾ ॥੨॥

SikhNet (Spanish)¿de qué sirve el embellecimiento de los muertos? (2)

ਜੋ ਨ ਸੁਨਹਿ; ਜਸੁ ਪਰਮਾਨੰਦਾ ॥

jo na suneh; jas paramaanandaa |

Sant Singh KhalsaThose who do not listen to the Praises of the Lord of supreme bliss,
Manmohan SinghThey who hear not the praises of the Supreme Bliss,
Manmohan Singh (Punjabi)ਜਿਹੜੇ ਮਹਾਨ ਪਰਸੰਨਤਾ ਸਰੂਪ ਦੀ ਕੀਰਤੀ ਸਰਵਣ ਨਹੀਂ ਕਰਦੇ,
Fareedkot Teekaਜੋ ਪੁਰਸ਼ ਪਰਮਾਨੰਦ ਰੂਪ ਪਰਮੇਸ੍ਵਰ ਕਾ ਜਸ ਨਹੀਂ ਸੁਨਤੇ॥
Prof. Sahib Singhਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ,

ਪਦ ਅਰਥ ਜਸੁ = ਸਿਫ਼ਤਿ-ਸਾਲਾਹ। ਪਰਮਾਨੰਦਾ = ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ।

SikhNet (Spanish)Aquél que no escucha la Alabanza del Éxtasis Supremo,

ਪਸੁ ਪੰਖੀ; ਤ੍ਰਿਗਦ ਜੋਨਿ ਤੇ ਮੰਦਾ ॥੩॥

pas pankhee; trigad jon te mandaa |3|

Sant Singh Khalsaare worse off than beasts, birds or creeping creatures. ||3||
Manmohan Singhare worse than the beasts, birds and the species of creeping creatures.
Manmohan Singh (Punjabi)ਉਹ ਡੰਗਰਾਂ ਪਰਿੰਦਿਆਂ ਅਤੇ ਰੀਂਗਣ ਵਾਲੇ ਜੀਆਂ ਦੀ ਜੂਨੀਆਂ ਨਾਲੋਂ ਭੀ ਭੈੜੇ ਹਨ।
Fareedkot Teekaਪਸੂ ਪੰਖੀ ਤ੍ਰਿਗਦ ਜੋਨੀ ਤੇ ਮੰਦਾ ਹੈ। (ਤ੍ਰਿਗਦ) ਜੋ ਸਰਪ ਆਦਿਕੋਂ ਕੋ ਪਾਪ ਨਹੀਂ ਹੋਤਾ। ਮਾਨੁਖ ਸਰੀਰ ਕੋ ਮੰਦ ਕਰਮ ਕਾ ਫਲ੍ਹ ਪਾਪ ਹੋਤਾ ਹੈ। ਯਾਂ ਤੇ ਇਨਸੇ ਮੰਦ ਹੈ॥੩॥
Prof. Sahib Singhਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਭੀ ਭੈੜੇ ਹਨ ॥੩॥

ਪਦ ਅਰਥ ਪੰਖੀ = ਪੰਛੀ। ਤ੍ਰਿਗਦ ਜੋਨਿ = ਟੇਢੀਆਂ ਜੂਨਾਂ ਵਾਲੇ, ਟੇਢੇ ਹੋ ਕੇ ਤੁਰਨ ਵਾਲੀਆਂ ਜੂਨਾਂ। ਤੇ = ਤੋਂ ॥੩॥

SikhNet (Spanish)es peor que los cuadrúpedos, los pájaros, y aún peor que los gusanos. (3)

ਕਹੁ ਨਾਨਕ; ਗੁਰਿ ਮੰਤ੍ਰੁ ਦ੍ਰਿੜਾਇਆ ॥

kahu naanak; gur mantru drirraaeaa |

Sant Singh KhalsaSays Nanak, the GurMantra has been implanted within me;
Manmohan SinghSays Nanak, the Guru has implanted God's Name within me.
Manmohan Singh (Punjabi)ਨਾਨਕ ਜੀ ਫ਼ੁਰਮਾਉਂਦੇ ਹਨ ਗੁਰਾਂ ਨੇ ਮੇਰੇ ਅੰਦਰ ਵਾਹਿਗੁਰੂ ਦਾ ਨਾਮ ਪੱਕਾ ਕਰ ਦਿੱਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨ ਕੋ ਗੁਰੋਂ ਨੇ ਉਪਦੇਸ਼ ਦ੍ਰਿੜ ਕਰਵਾਯਾ ਹੈ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ,

ਪਦ ਅਰਥ ਗੁਰਿ = ਗੁਰੂ ਨੇ। ਮੰਤ੍ਰੁ = ਉਪਦੇਸ਼। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕੀਤਾ।

SikhNet (Spanish)El Guru me ha bendecido con su Mantra,

ਕੇਵਲ ਨਾਮੁ; ਰਿਦ ਮਾਹਿ ਸਮਾਇਆ ॥੪॥੪੨॥੧੧੧॥

keval naam; rid maeh samaaeaa |4|42|111|

Sant Singh Khalsathe Name alone is contained within my heart. ||4||42||111||
Manmohan SinghThe Name alone is contained within my mind.
Manmohan Singh (Punjabi)ਸਿਰਫ਼ ਨਾਮ ਹੀ ਮੇਰੇ ਮਨ ਅੰਦਰ ਰਮਿਆ ਹੋਇਆ ਹੈ।
Fareedkot Teekaਤਿਨ ਕੇ ਰਿਦੇ ਮੇਂ ਸੁਧ ਨਾਮ ਸਮਾਇਆ ਹੈ॥੪॥੪੨॥੧੧੧॥☬ਏਕ ਸ਼ਾਹੂਕਾਰ ਕਾ ਪਿਤਾ ਮ੍ਰਿਤੂ ਭਯਾ। ਤਾਂ ਕੋ ਰੁਦਨ ਕਰਤੇ ਦੇਖ ਕਰ ਸ੍ਰੀ ਗੁਰੂ ਜੀ ਉਪਦੇਸ਼ ਕਰਤੇ ਹੈਂ:
Prof. Sahib Singhਉਸ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਸਦਾ ਟਿਕਿਆ ਰਹਿੰਦਾ ਹੈ ॥੪॥੪੨॥੧੧੧॥

ਪਦ ਅਰਥ ਰਿਦ ਮਾਹਿ = ਹਿਰਦੇ ਵਿਚ ॥੪॥

SikhNet (Spanish)y sólo el Nombre habita en mi corazón. (4-42-111)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਕਾ ਕੀ ਮਾਈ; ਕਾ ਕੋ ਬਾਪ ॥

kaa kee maaee; kaa ko baap |

Sant Singh KhalsaWhose mother is this? Whose father is this?
Manmohan SinghWhose is this mother and whose this father?
Manmohan Singh (Punjabi)ਕਿਸ ਦੀ ਇਹ ਮਾਂ ਹੈ ਅਤੇ ਕਿਸ ਦਾ ਇਹ ਪਿਓ।
Fareedkot Teekaਹੇ ਭਾਈ! ਕਿਸ ਕੀ ਮਾਈ ਔਰ ਕਿਸ ਕਾ ਪਿਤਾ ਹੈ॥
Prof. Sahib Singh(ਅਸਲ ਵਿਚ ਸਦਾ ਲਈ) ਨਾਹ ਕੋਈ ਕਿਸੇ ਦੀ ਮਾਂ ਹੈ, ਨਾਹ ਕੋਈ ਕਿਸੇ ਦਾ ਪਿਉ ਹੈ।

ਪਦ ਅਰਥ ਕਾ ਕੀ = ਕਿਸ ਦੀ? ਕਾ ਕੋ = ਕਿਸ ਦਾ?

SikhNet (Spanish)¿De quién es el padre? ¿De quién es la madre?

ਨਾਮ ਧਾਰੀਕ; ਝੂਠੇ ਸਭਿ ਸਾਕ ॥੧॥

naam dhaareek; jhootthe sabh saak |1|

Sant Singh KhalsaThey are relatives in name only- they are all false. ||1||
Manmohan SinghThe kinsmen are only in name and they are all false.
Manmohan Singh (Punjabi)ਸਾਰੇ ਰਿਸ਼ਤੇਦਾਰ ਕੇਵਲ ਨਾਮ-ਮਾਤ੍ਰ ਅਤੇ ਕੂੜੇ ਹਨ।
Fareedkot Teekaਸਭ ਸਾਕ ਨਾਮ ਮਾਤ੍ਰ ਹੈਂ॥੧॥
Prof. Sahib Singh(ਮਾਂ, ਪਿਉ, ਪੁਤ੍ਰ, ਇਸਤ੍ਰੀ ਆਦਿਕ ਇਹ) ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, ਕਹਿਣ-ਮਾਤ੍ਰ ਹੀ ਹਨ ॥੧॥

ਪਦ ਅਰਥ ਨਾਮ ਧਾਰੀਕ = ਨਾਮ-ਮਾਤ੍ਰ ਹੀ, ਸਿਰਫ਼ ਕਹਿਣ-ਮਾਤ੍ਰ ਹੀ। ਸਭਿ = ਸਾਰੇ ॥੧॥

SikhNet (Spanish)Estos parientes sólo son de nombre; los lazos familiares son en vano.(1)

ਕਾਹੇ ਕਉ; ਮੂਰਖ ਭਖਲਾਇਆ ॥

kaahe kau; moorakh bhakhalaaeaa |

Sant Singh KhalsaWhy are you screaming and shouting, you fool?
Manmohan SinghWhat for did thou clamour, O fool?
Manmohan Singh (Punjabi)ਕਾਹਦੇ ਲਈ ਤੂੰ ਦੁਹਾਈ ਮਚਾਉਂਦਾ ਹੈ ਹੇ ਬੇਵਕੂਫਾ?
Fareedkot Teekaਹੇ ਮੂਰਖ! ਤੂੰ ਕਿਉਂ (ਭਖਲਾਇਆ) ਭਰਮਿਆਂ ਵਾ ਤਪਤਾ ਹੈਂ॥
Prof. Sahib Singhਹੇ ਮੂਰਖ! ਤੂੰ ਕਿਉਂ (ਵਿਲਕ ਰਿਹਾ ਹੈਂ, ਜਿਵੇਂ) ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈਂ?

ਪਦ ਅਰਥ ਕਾਹੇ ਕਉ = ਕਿਉਂ? ਮੂਰਖ = ਹੇ ਮੂਰਖ! ਭਖਲਾਇਆ = ਬਰੜਾਉਂਦਾ ਹੈਂ, ਸੁਪਨਿਆਂ ਦੇ ਅਸਰ ਹੇਠ ਬੋਲ ਰਿਹਾ ਹੈਂ।

SikhNet (Spanish)¿Por qué entonces uno se debe de trastornar?

ਮਿਲਿ ਸੰਜੋਗਿ; ਹੁਕਮਿ ਤੂੰ ਆਇਆ ॥੧॥ ਰਹਾਉ ॥

mil sanjog; hukam toon aaeaa |1| rahaau |

Sant Singh KhalsaBy good destiny and the Lord's Order, you have come into the world. ||1||Pause||
Manmohan SinghThrough destiny and Lord's fiat thou hast come in this world. Pause.
Manmohan Singh (Punjabi)ਪ੍ਰਾਲਬੰਧ ਅਤੇ ਸਾਹਿਬ ਦੇ ਫ਼ੁਰਮਾਨ ਦੁਆਰਾ ਤੂੰ ਇਸ ਜਹਾਨ ਅੰਦਰ ਆਇਆ ਹੈਂ। ਠਹਿਰਾਉ।
Fareedkot Teekaਪਰਮੇਸ਼੍ਵਰ ਕੇ ਹੁਕਮ ਕਰ ਕੇ ਆਇਆ ਹੈਂ ਔਰ (ਸੰਜੋਗਿ) ਕਰਮੋਂ ਕੇ ਸੰਬੰਧ ਕਰ ਸੰਬੰਧੀ ਜਨੋਂ ਸਾਥ ਮਿਲਾ ਹੈ॥੧॥ ਰਹਾਉ ॥
Prof. Sahib Singh(ਤੈਨੂੰ ਇਹ ਸੂਝ ਨਹੀਂ ਕਿ) ਤੂੰ ਪਰਮਾਤਮਾ ਦੇ ਹੁਕਮ ਵਿਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ) ॥੧॥ ਰਹਾਉ ॥

ਪਦ ਅਰਥ ਮਿਲਿ = ਮਿਲ ਕੇ। ਸੰਜੋਗਿ = ਪਿਛਲੇ ਕੀਤੇ ਕਰਮਾਂ ਦੇ ਸੰਜੋਗ ਅਨੁਸਾਰ। ਹੁਕਮਿ = (ਪ੍ਰਭੂ ਦੇ) ਹੁਕਮ ਨਾਲ ॥੧॥ ਰਹਾਉ ॥

SikhNet (Spanish)Uno viene por la Voluntad del Señor cuando así es su destino.(1-Pausa)

ਏਕਾ ਮਾਟੀ; ਏਕਾ ਜੋਤਿ ॥

ekaa maattee; ekaa jot |

Sant Singh KhalsaThere is the one dust, the one light,
Manmohan SinghThe mortal's dust return to the kindred dust.
Manmohan Singh (Punjabi)ਪ੍ਰਾਣੀ ਦੀ ਮਿੱਟੀ ਆਪਣੇ ਵਰਗੀ ਮਿੱਟੀ ਨਾਲ ਮਿਲ ਜਾਂਦੀ ਹੈ।
Fareedkot Teekaਵਿਚਾਰ ਦ੍ਰਿਸ਼ਟੀ ਕਰ ਏਕ ਹੀ ਪ੍ਰਿਥ੍ਵੀ ਆਦਿ ਤਤ ਹੈਂ, ਪੁਨਾ ਤਾ ਮੋ ਏਕ ਹੀ (ਜੋਤਿ) ਚੈਤੰਨ੍ਯਸਤਾ ਹੈ॥
Prof. Sahib Singhਸਭ ਜੀਵਾਂ ਦੀ ਇਕੋ ਹੀ ਮਿੱਟੀ ਹੈ, ਸਭ ਵਿਚ (ਕਰਤਾਰ ਦੀ) ਇਕੋ ਹੀ ਜੋਤਿ ਮੌਜੂਦ ਹੈ,

ਪਦ ਅਰਥ ਏਕਾ = (ਸਭ ਜੀਵਾਂ ਦੀ) ਇਕੋ ਹੀ {ਲਫ਼ਜ਼ 'ਏਕਾ' ਇਸਤ੍ਰੀ ਲਿੰਗ ਹੈ, ਲਫ਼ਜ਼ 'ਏਕੋ' ਪੁਲਿੰਗ}।

SikhNet (Spanish)Entonces el polvo regresa al polvo; la luz a la Luz del Señor.

ਏਕੋ ਪਵਨੁ; ਕਹਾ ਕਉਨੁ ਰੋਤਿ ॥੨॥

eko pavan; kahaa kaun rot |2|

Sant Singh Khalsathe one praanic wind. Why are you crying? For whom do you cry? ||2||
Manmohan SinghHis light to the One light and breath to the identical wind, why and for whom, then should man bewail?
Manmohan Singh (Punjabi)ਨੂਰ ਇਕ ਨੂਰ ਨਾਲ ਅਤੇ ਸੁਆਸ ਆਪਣੇ ਜੇਹੀ ਹਵਾ ਨਾਲ ਤਾਂ ਆਦਮੀ ਕਿਉਂ ਅਤੇ ਕੀਹਦੇ ਲਈ ਵਿਰਲਾਪ ਕਰੇ?
Fareedkot Teekaਔਰ ਪ੍ਰਾਣ ਪਵਨ ਭੀ ਸਰਬ ਮੇਂ ਏਕ ਹੈ। ਕਹਾਂ ਰੋਵਤਾ ਹੈ ਯਾਂ ਤੇ ਵਿਚਾਰ ਕੌਣ ਮਰਾ ਹੈ, ਭਾਵ ਜੀਵ ਨਹੀਂ ਮਰਾ ਹੈ। ਤੂੰ ਆਪ ਕੋ ਕਵਨ ਮਾਨ ਕਰ ਰੋਵਤਾ ਹੈਂ॥੩॥
Prof. Sahib Singhਸਭ ਵਿਚ ਇਕੋ ਹੀ ਪ੍ਰਾਣ ਹਨ (ਜਿਤਨਾ ਚਿਰ ਸੰਜੋਗ ਕਾਇਮ ਹੈ ਉਤਨਾ ਚਿਰ ਇਹ ਤੱਤ ਇਕੱਠੇ ਹਨ। ਸੰਜੋਗ ਮੁੱਕ ਜਾਣ ਤੇ ਤੱਤ ਵੱਖ ਵੱਖ ਹੋ ਜਾਂਦੇ ਹਨ। ਕਿਸੇ ਨੂੰ ਕਿਸੇ ਵਾਸਤੇ) ਰੋਣ ਦੀ ਲੋੜ ਨਹੀਂ ਪੈਂਦੀ (ਰੋਣ ਦਾ ਲਾਭ ਨਹੀਂ ਹੁੰਦਾ) ॥੨॥

ਪਦ ਅਰਥ ਕਹਾ = ਕਿਥੇ? ਕਿਉਂ? ਰੋਤਿ = ਰੋਵੇ ॥੨॥

SikhNet (Spanish)La respiración se mezcla con la respiración del aire. ¿Por qué entonces uno se debe lamentar? (2)

ਮੇਰਾ ਮੇਰਾ ਕਰਿ; ਬਿਲਲਾਹੀ ॥

meraa meraa kar; bilalaahee |

Sant Singh KhalsaPeople weep and cry out, "Mine, mine!"
Manmohan SinghMan weeps saying "He was mine, O mine".
Manmohan Singh (Punjabi)ਆਦਮੀ ਇਹ ਆਖ ਕੇ ਰੋਂਦਾ ਹੈ "ਉਹ ਮੇਰਾ ਸੀ, ਉਹ ਮੇਰਾ ਸੀ।"
Fareedkot Teekaਔਰ ਬਿਚਾਰਹੀਨ ਮੇਰਾ ਮੇਰਾ ਕਰ ਕੇ ਬ੍ਰਿਲਾਪ ਕਰਤੇ ਹੈਂ॥
Prof. Sahib Singh(ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) 'ਮੇਰਾ, ਮੇਰਾ' ਆਖ ਕੇ ਵਿਲਕਦੇ ਹਨ,

ਪਦ ਅਰਥ ਕਰਿ = ਕਰ ਕੇ, ਆਖ ਕੇ। ਬਿਲਲਾਹੀ = (ਲੋਕ) ਵਿਲਕਦੇ ਹਨ।

SikhNet (Spanish)Uno se aflige diciendo: “Él era mío, oh mío”

ਮਰਣਹਾਰੁ; ਇਹੁ ਜੀਅਰਾ ਨਾਹੀ ॥੩॥

maranahaar; ihu jeearaa naahee |3|

Sant Singh KhalsaThis soul is not perishable. ||3||
Manmohan SinghThis soul is not perishable.
Manmohan Singh (Punjabi)ਇਹ ਆਤਮਾ ਨਾਸਵੰਤ ਨਹੀਂ।
Fareedkot Teekaਇਹ ਜੀਵ ਤੋ ਮਰਨ ਹਾਰ ਨਹੀਂ ਹੈ, ਭਾਵ ਇਹ ਕਿ ਅਬਨਾਸ਼ੀ ਹੈ॥੩॥
Prof. Sahib Singh(ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ 'ਮੇਰਾ' ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ ॥੩॥

ਪਦ ਅਰਥ ਜੀਅਰਾ = ਜਿੰਦ ॥੩॥

SikhNet (Spanish)sin saber que el Alma no muere. (3)

ਕਹੁ ਨਾਨਕ; ਗੁਰਿ ਖੋਲੇ ਕਪਾਟ ॥

kahu naanak; gur khole kapaatt |

Sant Singh KhalsaSays Nanak, the Guru has opened my shutters;
Manmohan SinghSays Nanak, the Guru has opened my shutters.
Manmohan Singh (Punjabi)ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰੇ ਕਵਾੜ ਖੋਲ੍ਹ ਦਿਤੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਜਿਨ ਕੇ ਪੰਚ ਕੋਸ ਰੂਪੀ (ਕਪਾਟ) ਤਾਕ ਖੋਲ ਦੀਏ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਨਾਲ ਜਕੜੇ ਹੋਏ) ਕਵਾੜ ਗੁਰੂ ਨੇ ਖੋਲ੍ਹ ਦਿੱਤੇ,

ਪਦ ਅਰਥ ਗੁਰਿ = ਗੁਰੂ ਨੇ। ਕਪਾਟ = ਕਵਾੜ, ਭਰਮ ਦੇ ਪਰਦੇ।

SikhNet (Spanish)Oh, dice Nanak, Cuando el Guru me abrió la Puerta de la Sabiduría,

ਮੁਕਤੁ ਭਏ; ਬਿਨਸੇ ਭ੍ਰਮ ਥਾਟ ॥੪॥੪੩॥੧੧੨॥

mukat bhe; binase bhram thaatt |4|43|112|

Sant Singh KhalsaI am liberated, and my doubts have been dispelled. ||4||43||112||
Manmohan SinghI am emancipated and my ground of doubt is destroyed.
Manmohan Singh (Punjabi)ਮੈਂ ਮੁਕਤ ਹੋ ਗਿਆ ਹਾਂ ਅਤੇ ਮੇਰਾ ਸ਼ੱਕ-ਸੰਦੇਹ ਦਾ ਪਸਾਰਾ ਢਹਿ ਗਿਆ ਹੈ।
Fareedkot Teekaਤਿਨ ਕੇ ਭ੍ਰਮ ਕੇ (ਥਾਟ) ਸਮੁਦਾਇ ਬਿਨਸ ਗਏ ਹੈਂ, ਯਾਂ ਤੇ ਸੋ ਪੁਰਸ ਮੁਕਤਿ ਭਏ ਹੈਂ॥੪॥੪੩॥੧੧੨॥☬ਮਾਇਕ ਬਡਾਈ ਕੋ ਨਿਖੇਧ ਕਰਤੇ ਹੈਂ:
Prof. Sahib Singhਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ, ਉਹਨਾਂ ਦੇ ਮੋਹ ਦੀ ਭਟਕਣਾ ਵਾਲੇ ਸਾਰੇ ਪਸਾਰੇ ਮੁੱਕ ਗਏ ॥੪॥੪੩॥੧੧੨॥

ਪਦ ਅਰਥ ਭ੍ਰਮ = ਭਟਕਣਾ। ਥਾਟ = ਪਸਾਰੇ, ਬਣਾਵਟਾਂ ॥੪॥

SikhNet (Spanish)mi mente se iluminó y se resolvió la duda dentro de mí.(4-43-112)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਵਡੇ ਵਡੇ; ਜੋ ਦੀਸਹਿ ਲੋਗ ॥

vadde vadde; jo deeseh log |

Sant Singh KhalsaThose who seem to be great and powerful,
Manmohan SinghWho appear to be very great men,
Manmohan Singh (Punjabi)ਜਿਹੜੇ ਬਹੁਤ ਹੀ ਵਡੇ ਇਨਸਾਨ ਦਿਸਦੇ ਹਨ,
Fareedkot Teekaਇਹ ਜੋ ਬਡੇ ਬਡੇ ਲੋਗ ਦ੍ਰਿਸਟ ਆਉਤੇ ਹੈਂ॥
Prof. Sahib Singh(ਹੇ ਭਾਈ! ਦੁਨੀਆ ਵਿਚ ਧਨ ਪ੍ਰਭੁਤਾ ਆਦਿਕ ਨਾਲ) ਜੇਹੜੇ ਬੰਦੇ ਵੱਡੇ ਵੱਡੇ ਦਿੱਸਦੇ ਹਨ,

ਪਦ ਅਰਥ ਦੀਸਹਿ = ਦਿੱਸਦੇ ਹਨ।

SikhNet (Spanish)Aquéllos que se ven grandes y afluentes,

ਤਿਨ ਕਉ ਬਿਆਪੈ; ਚਿੰਤਾ ਰੋਗ ॥੧॥

tin kau biaapai; chintaa rog |1|

Sant Singh Khalsaare afflicted by the disease of anxiety. ||1||
Manmohan Singhthem the malady of anxiety afflicts.
Manmohan Singh (Punjabi)ਉਨ੍ਹਾਂ ਨੂੰ ਫਿਕਰ ਚਿੰਤਾ ਦੀ ਬੀਮਾਰੀ ਚਿਮੜ ਜਾਂਦੀ ਹੈ।
Fareedkot Teekaਤਿਨ ਕੋ ਚਿੰਤਾ ਰੂਪੀ ਰੋਗ ਬਿਆਪੇ ਹੈ॥੧॥
Prof. Sahib Singhਉਹਨਾਂ ਨੂੰ ਚਿੰਤਾ ਦਾ ਰੋਗ (ਸਦਾ) ਦਬਾਈ ਰੱਖਦਾ ਹੈ ॥੧॥

ਪਦ ਅਰਥ ਤਿਨ ਕਉ = ਉਹਨਾਂ ਨੂੰ। ਬਿਆਪੈ = ਦਬਾਈ ਰੱਖਦੀ ਹੈ ॥੧॥

SikhNet (Spanish)están afectados por la enfermedad de la preocupación. (1)

ਕਉਨ ਵਡਾ; ਮਾਇਆ ਵਡਿਆਈ ॥

kaun vaddaa; maaeaa vaddiaaee |

Sant Singh KhalsaWho is great by the greatness of Maya?
Manmohan SinghIs there any one great by reason of the greatness of wealth?
Manmohan Singh (Punjabi)ਧੰਨ ਪਦਾਰਥ ਦੀ ਉਚਤਾ ਦੇ ਕਾਰਨ ਕੋਈ ਉੰਚਾ ਹੈ?
Fareedkot Teekaਹੇ ਭਾਈ! ਮਾਇਆ ਕੀ ਬਡਾਈ ਕਰ ਕੇ ਬਡਾ ਕੋਊ ਨਹੀਂ ਹੈ॥
Prof. Sahib Singh(ਹੇ ਭਾਈ!) ਮਾਇਆ ਦੇ ਕਾਰਨ (ਜਗਤ ਵਿਚ) ਮਿਲੀ ਵਡਿਆਈ ਨਾਲ ਕੋਈ ਭੀ ਮਨੁੱਖ (ਅਸਲ ਵਿਚ) ਵੱਡਾ ਨਹੀਂ ਹੈ।

ਪਦ ਅਰਥ ਕੋਉ = ਕੋਈ ਭੀ। ਮਾਇਆ ਵਡਿਆਈ = ਮਾਇਆ ਦੇ ਕਾਰਨ ਮਿਲੀ ਵਡਿਆਈ ਨਾਲ।

SikhNet (Spanish)Nadie se vuelve grandioso siendo rico,

ਸੋ ਵਡਾ; ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥

so vaddaa; jin raam liv laaee |1| rahaau |

Sant Singh KhalsaThey alone are great, who are lovingly attached to the Lord. ||1||Pause||
Manmohan SinghHe is great who has devoted his love to the Pervading God. Pause
Manmohan Singh (Punjabi)ਉਹ ਹੀ ਮਹਾਨ ਹੈ, ਜਿਸ ਨੇ ਵਿਆਪਕ ਵਾਹਿਗੁਰੂ ਨਾਲ ਪ੍ਰੇਮ ਪਾਇਆ ਹੈ। ਠਹਿਰਾਉ।
Fareedkot Teekaਜਿਸ ਨੇ ਰਾਮ ਮੇਂ (ਲਿਵ) ਬ੍ਰਿਤੀ ਲਗਾਈ ਹੈ, ਸੋ ਬਡਾ ਹੈ॥੧॥ ਰਹਾਉ ॥
Prof. Sahib Singhਉਹ ਮਨੁੱਖ ਹੀ ਵੱਡਾ ਹੈ, ਜਿਸ ਨੇ ਪਰਮਾਤਮਾ ਨਾਲ ਲਗਨ ਲਾਈ ਹੋਈ ਹੈ ॥੧॥ ਰਹਾਉ ॥

ਪਦ ਅਰਥ ਜਿਨਿ = ਜਿਸ ਨੇ ॥੧॥ ਰਹਾਉ ॥

SikhNet (Spanish)pues sólo es grandioso aquél que tiene su mente centrada en Dios. (1-Pausa)

ਭੂਮੀਆ; ਭੂਮਿ ਊਪਰਿ. ਨਿਤ ਲੁਝੈ ॥

bhoomeea; bhoom aoopar. nit lujhai |

Sant Singh KhalsaThe landlord fights over his land each day.
Manmohan SinghThe landlord, ever, contends for his land.
Manmohan Singh (Punjabi)ਜਿਸ ਦਾ ਮਾਲਕ, ਹਮੇਸ਼ਾ, ਆਪਣੀ ਜ਼ਿਮੀ ਲਈ ਝਗੜਾ-ਝਾਂਜਾ ਕਰਦਾ ਹੈ।
Fareedkot Teeka(ਭੂਮੀਆ) ਜਿਮੀਦਾਰ (ਭੂਮਿ) ਪ੍ਰਿਥ੍ਵੀ ਊਪਰਿ ਨਿਤ (ਲੁਝੈ) ਝਗੜਤੇ ਹੈਂ॥
Prof. Sahib Singhਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ (ਮਾਲਕੀ ਦੀ) ਖ਼ਾਤਰ (ਹੋਰਨਾਂ ਨਾਲ) ਸਦਾ ਲੜਦਾ-ਝਗੜਦਾ ਰਹਿੰਦਾ ਹੈ।

ਪਦ ਅਰਥ ਭੂਮੀਆ = ਜ਼ਮੀਨ ਦਾ ਮਾਲਕ। ਭੂਮਿ ਊਪਰਿ = ਜ਼ਮੀਨ ਦੀ ਖ਼ਾਤਰ। ਲੁਝੈ = ਲੜਦਾ ਝਗੜਦਾ ਹੈ।

SikhNet (Spanish)El terrateniente lucha por su tierra cada día,

ਛੋਡਿ ਚਲੈ; ਤ੍ਰਿਸਨਾ ਨਹੀ ਬੁਝੈ ॥੨॥

chhodd chalai; trisanaa nahee bujhai |2|

Sant Singh KhalsaHe shall have to leave it in the end, and yet his desire is still not satisfied. ||2||
Manmohan SinghHe has to abandon it and depart but his desire is not extinguished.
Manmohan Singh (Punjabi)ਇਸ ਨੂੰ ਤਿਆਗ ਕੇ ਉਸ ਨੂੰ ਜਾਣਾ ਪੈਣਾ ਹੈ, ਪ੍ਰੰਤੂ ਉਸ ਦੀ ਖ਼ਾਹਿਸ਼ ਨਹੀਂ ਬੁਝਦੀ।
Fareedkot Teekaਛੋਡ ਕਰ ਚਲੇ ਜਾਤੇ ਹੈਂ ਤ੍ਰਿਸ਼ਨਾ ਨਹੀਂ ਬੁਝੇ ਹੈ॥੨॥
Prof. Sahib Singh(ਇਹ ਜ਼ਮੀਨ ਇਥੇ ਹੀ) ਛੱਡ ਕੇ (ਆਖ਼ਰ ਇਥੋਂ) ਤੁਰ ਪੈਂਦਾ ਹੈ, (ਪਰ ਸਾਰੀ ਉਮਰ ਉਸ ਦੀ ਮਾਲਕੀ ਦੀ) ਤ੍ਰਿਸ਼ਨਾ ਨਹੀਂ ਮਿਟਦੀ ॥੨॥
SikhNet (Spanish)y después la tiene que abandonar, pero su ansiedad no cesa. (2)

ਕਹੁ ਨਾਨਕ; ਇਹੁ ਤਤੁ ਬੀਚਾਰਾ ॥

kahu naanak; ihu tat beechaaraa |

Sant Singh KhalsaSays Nanak, this is the essence of Truth:
Manmohan SinghSays Nanak, the real thing I consider is this,
Manmohan Singh (Punjabi)ਗੁਰੂ ਜੀ ਆਖਦੇ ਹਨ ਅਸਲੀ ਗੱਲ ਜੋ ਮੈਂ ਸੋਚੀ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਯਥਾਰਥ ਬਿਚਾਰ ਕੀਆ ਹੈ॥
Prof. Sahib Singhਨਾਨਕ ਆਖਦਾ ਹੈ- ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ,

ਪਦ ਅਰਥ ਤਤੁ = ਨਚੋੜ, ਸਾਰ, ਅਸਲ ਕੰਮ ਦੀ ਗੱਲ।

SikhNet (Spanish)Dice Nanak, he sabido que esta es la Esencia de la Sabiduría:

ਬਿਨੁ ਹਰਿ ਭਜਨ; ਨਾਹੀ ਛੁਟਕਾਰਾ ॥੩॥੪੪॥੧੧੩॥

bin har bhajan; naahee chhuttakaaraa |3|44|113|

Sant Singh Khalsawithout the Lord's meditation, there is no salvation. ||3||44||113||
Manmohan Singhthat without God's meditation, there is no deliverance.
Manmohan Singh (Punjabi)ਇਹ ਹੈ ਕਿ ਵਾਹਿਗੁਰੂ ਦੇ ਸਿਮਰਨ ਦੇ ਬਾਝੋਂ ਕੋਈ ਬੰਦ-ਖਲਾਸੀ ਨਹੀਂ।
Fareedkot Teekaਕਿ ਹਰੀ ਕੇ ਭਜਨ ਸੇ ਬਿਨਾਂ ਬੰਧਨੋਂ ਸੇ ਨਹੀਂ ਛੁਟੀਤਾ ਹੈ॥੩॥੪੪॥੧੧੩॥
Prof. Sahib Singhਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀ ਹੁੰਦੀ (ਤੇ ਜਦ ਤਕ ਮਾਇਆ ਦਾ ਮੋਹ ਕਾਇਮ ਹੈ ਤਦ ਤਕ ਮਨੁੱਖ ਦਾ ਵਿੱਤ ਨਿੱਕਾ ਜਿਹਾ ਹੀ ਰਹਿੰਦਾ ਹੈ ॥੩॥੪੪॥੧੧੩॥

ਪਦ ਅਰਥ ਛੁਟਕਾਰਾ = ਮਾਇਆ ਦੇ ਮੋਹ ਤੋਂ ਖ਼ਲਾਸੀ ॥੩॥

SikhNet (Spanish)sin contemplar al Señor, uno no obtiene la Liberación.(3-44-113)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਪੂਰਾ ਮਾਰਗੁ; ਪੂਰਾ ਇਸਨਾਨੁ ॥

pooraa maarag; pooraa isanaan |

Sant Singh KhalsaPerfect is the path; perfect is the cleansing bath.
Manmohan SinghPerfect is the way, perfect the ablution,
Manmohan Singh (Punjabi)ਪੂਰਨ ਹੈ ਰਾਹ, ਪੂਰਨ ਹੈ ਨਹਾਉਣ,
Fareedkot Teekaਯਾਂ ਤੇ ਪੂਰਾ ਮਾਰਗੁ ਅਰਥਾਤ ਪਰਮੇਸ੍ਵਰ ਕੇ ਮਿਲਾਪ ਕਾ ਰਸਤਾ, ਭਾਵ ਸਾਧਨ ਰੂਪ ਪ੍ਰਾਪਤਿ ਹੂਆ ਹੈ। ਐਸੇ ਮਾਰਗ ਚਲਨੇ ਕਰ ਪੂਰਾ ਇਸਨਾਨੁ ਅਰਥਾਤ ਬਿਧੀ ਪੂਰਬਕ ਸਰਬ ਤੀਰਥੋਂ ਕਾ ਸਨਾਨ ਭ੍ਯਾ ਹੈ, ਭਾਵ ਪਵਿਤ੍ਰਤਾ ਪ੍ਰਾਪਤ ਹੂਈ ਹੈ॥
Prof. Sahib Singhਪਰਮਾਤਮਾ ਦਾ ਨਾਮ ਹੀ (ਜੀਵਨ ਦਾ) ਸਹੀ ਰਸਤਾ ਹੈ, ਨਾਮ ਹੀ ਅਸਲ (ਤੀਰਥ-) ਇਸ਼ਨਾਨ ਹੈ।

ਪਦ ਅਰਥ ਪੂਰਾ = ਜਿਸ ਵਿਚ ਕੋਈ ਉਕਾਈ ਨਹੀਂ। ਮਾਰਗੁ = (ਜ਼ਿੰਦਗੀ ਦਾ) ਰਸਤਾ।

SikhNet (Spanish)Perfecto es el Sendero, perfecta la Ablución.

ਸਭੁ ਕਿਛੁ ਪੂਰਾ; ਹਿਰਦੈ ਨਾਮੁ ॥੧॥

sabh kichh pooraa; hiradai naam |1|

Sant Singh KhalsaEverything is perfect, if the Naam is in the heart. ||1||
Manmohan Singhand perfect are all the things, when His name be on the mind.
Manmohan Singh (Punjabi)ਅਤੇ ਪੂਰਨ ਹੈ ਸਾਰਾ ਕੁਝ ਜੇਕਰ ਮਨ ਅੰਦਰ ਨਾਮ ਹੈ।
Fareedkot Teekaਕਾਹੇ ਤੇ? ਜੋ ਹਿਰਦੇ ਮੇਂ ਨਾਮ ਧਾਰਨ ਕੀਆ ਤੋ ਸਭ ਕੁਛ ਪੂਰਾ ਹੋਤਾ ਭਯਾ ਹੈ, ਭਾਵ ਦੈਵੀ ਗੁਨ ਸਰਬ ਹੀ ਪ੍ਰਾਪਤ ਭਏ ਹੈਂ॥੧॥
Prof. Sahib Singh(ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਸ ਦਾ ਹਰੇਕ ਉੱਦਮ ਉਕਾਈ-ਹੀਣ ਹੁੰਦਾ ਹੈ ॥੧॥

ਪਦ ਅਰਥ ਸਭੁ ਕਿਛੁ = ਹਰੇਕ ਉੱਦਮ ॥੧॥

SikhNet (Spanish)Perfectas son todas las cosas, si el Nombre del Señor está en el corazón. (1)

ਪੂਰੀ ਰਹੀ; ਜਾ ਪੂਰੈ ਰਾਖੀ ॥

pooree rahee; jaa poorai raakhee |

Sant Singh KhalsaOne's honor remains perfect, when the Perfect Lord preserves it.
Manmohan SinghPerfect remains the honour when the Perfect-One Preserves it.
Manmohan Singh (Punjabi)ਪੂਰਨ ਰਹਿੰਦੀ ਹੈ ਪਤਿ-ਆਬਰੂ, ਜਦ ਪੂਰਨ ਪੁਰਖ ਇਸ ਦੀ ਰਖਵਾਲੀ ਕਰਦਾ ਹੈ।
Fareedkot Teekaਹੇ ਭਾਈ! ਜਬ ਪੂਰਨ ਗੁਰੋਂ ਨੈ ਰਾਖੀ ਹੈ ਤਬ ਪੂਰਨ ਪਤਿ ਰਹੀ ਹੈ॥
Prof. Sahib Singh(ਪੂਰੇ ਗੁਰੂ ਦੀ ਮਿਹਰ ਨਾਲ) ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ ਕਿਉਂਕਿ ਅਭੁੱਲ ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖੀ,

ਪਦ ਅਰਥ ਪੂਰੀ ਰਹੀ = ਸਦਾ ਇੱਜ਼ਤ ਬਣੀ ਰਹੀ। ਜਾ = ਜਦੋਂ। ਪੂਰੈ = ਅਭੁੱਲ (ਗੁਰੂ) ਨੇ।

SikhNet (Spanish)Si el Señor Perfecto salva nuestro Honor, el Honor es salvado;

ਪਾਰਬ੍ਰਹਮ ਕੀ ਸਰਣਿ; ਜਨ ਤਾਕੀ ॥੧॥ ਰਹਾਉ ॥

paarabraham kee saran; jan taakee |1| rahaau |

Sant Singh KhalsaHis servant takes to the Sanctuary of the Supreme Lord God. ||1||Pause||
Manmohan SinghHis slave looks to the protection of the Supreme Lord. Pause.
Manmohan Singh (Punjabi)ਉਸ ਦਾ ਗੋਲਾ ਸ਼ਰੋਮਣੀ ਸਾਹਿਬ ਦੀ ਪਨਾਹ ਤਕਦਾ ਹੈ। ਠਹਿਰਾਉ।
Fareedkot Teekaਪਾਰਬ੍ਰਹਮ ਕੀ ਸਰਣ (ਜਨ) ਦਾਸੋਂ ਨੈ (ਤਾਕੀ) ਦੇਖੀ ਹੈ॥੧॥ ਰਹਾਉ ॥
Prof. Sahib Singhਜਿਨ੍ਹਾਂ ਮਨੁੱਖਾਂ ਨੇ (ਆਪਣੇ ਸਭ ਕਾਰ-ਵਿਹਾਰਾਂ ਵਿਚ) ਪਰਮਾਤਮਾ ਦਾ ਆਸਰਾ ਲਈ ਰੱਖਿਆ ॥੧॥ ਰਹਾਉ ॥

ਪਦ ਅਰਥ ਤਾਕੀ = ਤੱਕੀ। ਜਨ = (ਉਹਨਾਂ) ਜਨਾਂ ਨੇ ॥੧॥ ਰਹਾਉ ॥

SikhNet (Spanish)el Sirviente del Señor busca el Refugio del Ser Supremo. (1-Pausa)

ਪੂਰਾ ਸੁਖੁ; ਪੂਰਾ ਸੰਤੋਖੁ ॥

pooraa sukh; pooraa santokh |

Sant Singh KhalsaPerfect is the peace; perfect is the contentment.
Manmohan SinghPerfect is the solace and perfect the contentment.
Manmohan Singh (Punjabi)ਪੂਰਨ ਹੈ ਠੰਢ ਚੈਨ ਤੇ ਪੂਰਨ ਹੀ ਸੰਤੁਸ਼ਟਤਾ।
Fareedkot Teekaਪੂਰਾ ਆਤਮ ਸੁਖ ਜੋ ਸਰਬ ਦੁਖੋਂ ਸੇ ਰਹਿਤ ਹੈ, ਪੁਨਾ (ਪੂਰਾ ਸੰਤੋਖੁ) ਮਨ ਕਰ ਕੇ ਅਚਾਹ ਔਰ ਬਾਣੀ ਕਰ ਕੇ ਅਜਾਚੀ ਹੋਨਾ॥
Prof. Sahib Singh(ਗੁਰੂ ਦੀ ਮਿਹਰ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਰਹਿੰਦਾ ਹੈ ਉਹ) ਸਦਾ ਲਈ ਆਤਮਕ ਆਨੰਦ ਮਾਣਦਾ ਹੈ ਤੇ ਸੰਤੋਖ ਵਾਲਾ ਜੀਵਨ ਬਿਤਾਂਦਾ ਹੈ।
SikhNet (Spanish)Perfecta es la Felicidad, perfecto el Contentamiento,

ਪੂਰਾ ਤਪੁ; ਪੂਰਨ ਰਾਜੁ ਜੋਗੁ ॥੨॥

pooraa tap; pooran raaj jog |2|

Sant Singh KhalsaPerfect is the penance; perfect is the Raja Yoga, the Yoga of meditation and success. ||2||
Manmohan SinghPerfect is the penance and perfect the communion with God, the King.
Manmohan Singh (Punjabi)ਮੁੰਕਮਲ ਹੈ ਤਪੱਸਿਆ ਅਤੇ ਮੁਕੰਮਲ ਹੈ ਵਾਹਿਗੁਰੂ ਪਾਤਸ਼ਾਹ ਦਾ ਮਿਲਾਪ।
Fareedkot Teeka(ਪੂਰਾ ਤਪੁ) ਮਨ ਕੀ ਇਕਾਗ੍ਰਤਾ ਵਾ ਮਨ ਬਚ ਕ੍ਰਮ ਕਰ ਕੇ ਤਪ, ਪੁਨਾ (ਪੂਰਨ ਰਾਜੁ ਜੋਗੁ) ਪ੍ਰਕਾਸ ਜੋਗ, ਭਾਵ ਇਹ ਕਿ ਸੰਸ੍ਯ ਵਿਪ੍ਰਯੇ ਰਹਿਤ ਗ੍ਯਾਨ ਯੇਹ ਗੁਣ ਪ੍ਰਾਪਤ ਹੂਏ ਹੈਂ॥੨॥
Prof. Sahib Singh(ਪਰਮਾਤਮਾ ਦੀ ਸਰਨ ਹੀ ਉਸ ਦੇ ਵਾਸਤੇ) ਅਭੁੱਲ ਤਪ ਹੈ, ਉਹ ਪੂਰਨ ਰਾਜ ਭੀ ਮਾਣਦਾ ਹੈ ਤੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਭੀ ਰਹਿੰਦਾ ਹੈ ॥੨॥

ਪਦ ਅਰਥ ਰਾਜੁ ਜੋਗੁ = ਦੁਨੀਆ ਦਾ ਰਾਜ ਭਾਗ ਭੀ ਤੇ ਪਰਮਾਤਮਾ ਨਾਲ ਮੇਲ ਭੀ ॥੨॥

SikhNet (Spanish)perfecta la Austeridad, perfecto el Estado de Yoga. (2)

ਹਰਿ ਕੈ ਮਾਰਗਿ; ਪਤਿਤ. ਪੁਨੀਤ ॥

har kai maarag; patit. puneet |

Sant Singh KhalsaOn the Lord's Path, sinners are purified.
Manmohan SinghTreading on the God's way the sinners become pure.
Manmohan Singh (Punjabi)ਰੱਬ ਦੇ ਰਾਹੇ ਚਲਦਿਆਂ ਪਾਪੀ ਪਵਿੱਤ੍ਰ ਹੋ ਜਾਂਦੇ ਹਨ।
Fareedkot Teekaਹੇ ਭਾਈ! ਹਰੀ ਕੇ ਮਾਰਗ ਚਲਨੇ ਕਰ (ਪਤਿਤ) ਪਾਪੀ ਜਨ (ਪੁਨੀਤ) ਪਵਿਤ੍ਰ ਹੋਤੇ ਹੈਂ॥
Prof. Sahib Singh(ਗੁਰੂ ਦੀ ਮਿਹਰ ਨਾਲ ਜਿਹੜੇ ਮਨੁੱਖ) ਪਰਮਾਤਮਾ ਦੇ ਰਾਹ ਉਤੇ ਤੁਰਦੇ ਹਨ ਉਹ (ਪਹਿਲਾਂ) ਵਿਕਾਰਾਂ ਵਿਚ ਡਿੱਗੇ ਹੋਏ ਭੀ (ਹੁਣ) ਪਵਿਤ੍ਰ ਹੋ ਜਾਂਦੇ ਹਨ।

ਪਦ ਅਰਥ ਮਾਰਗਿ = ਰਸਤੇ ਉਤੇ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ।

SikhNet (Spanish)Caminando en el Sendero del Señor, los que cometen faltas son purificados;

ਪੂਰੀ ਸੋਭਾ; ਪੂਰਾ ਲੋਕੀਕ ॥੩॥

pooree sobhaa; pooraa lokeek |3|

Sant Singh KhalsaPerfect is their glory; perfect is their humanity. ||3||
Manmohan SinghPerfect is their glory and perfect their humanity.
Manmohan Singh (Punjabi)ਪੂਰਨ ਹੈ ਉਨ੍ਹਾਂ ਦੀ ਕੀਰਤੀ ਤੇ ਪੂਰਨ ਉਨ੍ਹਾਂ ਦੀ ਮਨੁੱਖਤਾ।
Fareedkot Teeka(ਪੂਰੀ ਸੋਭਾ) ਤਿਨ ਕੀ ਉਪਮਾ ਭੀ ਪੂਰਨ ਹੈ, ਭਾਵ ਏਹਿ ਕਿ ਜੈਸੇ ਸ੍ਰਵਨ ਕੀਏ ਜਾਤੇ ਹੈਂ ਵੈਸੇ ਹੀ ਦੇਖਨੇ ਮੇਂ ਆਉਤੇ ਹੈਂ। (ਪੂਰਾ ਲੋਕੀਕ) ਐਸਾ ਪੂਰਾ ਲੋਕ ਸੰਤ ਜਨ ਕੋਈ ਏਕ ਹੈ, ਵਾ ਲੌਕਕ, ਵਾ ਸਾਸਤ੍ਰ ਬਿਉਹਾਰ ਭੀ ਤਿਨ ਕਾ ਪੂਰਾ ਹੈ॥੩॥
Prof. Sahib Singh(ਉਹਨਾਂ ਨੂੰ ਲੋਕ ਪਰਲੋਕ ਵਿਚ) ਸਦਾ ਲਈ ਸੋਭਾ ਮਿਲਦੀ ਹੈ, ਲੋਕਾਂ ਨਾਲ ਉਹਨਾਂ ਦਾ ਵਰਤਣ-ਵਿਹਾਰ ਭੀ ਸੁਚੱਜਾ ਰਹਿੰਦਾ ਹੈ ॥੩॥

ਪਦ ਅਰਥ ਲੋਕੀਕ = ਲੋਕਾਂ ਨਾਲ ਵਰਤਣ-ਵਿਹਾਰ ॥੩॥

SikhNet (Spanish)ellos obtienen la Gloria Perfecta, y se vuelven seres perfeccionados. (3)

ਕਰਣਹਾਰੁ; ਸਦ ਵਸੈ ਹਦੂਰਾ ॥

karanahaar; sad vasai hadooraa |

Sant Singh KhalsaThey dwell forever in the Presence of the Creator Lord.
Manmohan SinghThe Creator ever, abides near them.
Manmohan Singh (Punjabi)ਸਿਰਜਣਹਾਰ ਸਦੀਵ ਹੀ ਉਨ੍ਹਾਂ ਦੇ ਲਾਗੇ ਵਸਦਾ ਹੈ।
Fareedkot Teekaਐਸੇ ਮਹਾਤਮਾ ਜਨੋਂ ਨੇ ਕਰਨ ਹਾਰ ਪਰਮੇਸ੍ਵਰ ਕੋ ਸਦਾ ਹਜੂਰ ਬਸਤਾ ਜਾਨਿਆ ਹੈ, ਭਾਵ ਏਹ ਕਿ ਆਪਣਾ ਆਪ ਸਰੂਪ ਕਰ ਕੇ ਜਾਨਤੇ ਹੈਂ॥
Prof. Sahib Singhਕਰਤਾਰ ਸਿਰਜਣਹਾਰ ਸਦਾ ਉਸ ਮਨੁੱਖ ਦੇ ਅੰਗ-ਸੰਗ ਵੱਸਦਾ ਹੈ,

ਪਦ ਅਰਥ ਹਦੂਰਾ = ਅੰਗ-ਸੰਗ।

SikhNet (Spanish)Y habitan siempre en la Presencia del Señor Creador.

ਕਹੁ ਨਾਨਕ; ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥

kahu naanak; meraa satigur pooraa |4|45|114|

Sant Singh KhalsaSays Nanak, my True Guru is Perfect. ||4||45||114||
Manmohan SinghSays Nanak, my True Guru is perfect.
Manmohan Singh (Punjabi)ਗੁਰੂ ਜੀ ਫ਼ੁਰਮਾਉਂਦੇ ਹਨ ਕਿ ਮੇਰਾ ਸੱਚਾ ਗੁਰੂ ਪੂਰਨ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸਾ (ਪੂਰਾ) ਬ੍ਰਹਮ ਨੇਸਟੀ ਔਰ ਬ੍ਰਹਮ ਸ੍ਰੋਤ੍ਰੀ ਮੇਰਾ ਸਤਿਗੁਰੂ ਹੈ॥੪॥੪੫॥੧੧੪॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਮੇਰਾ ਅਭੁੱਲ ਗੁਰੂ ਮਿਲ ਪੈਂਦਾ ਹੈ ॥੪॥੪੫॥੧੧੪॥
SikhNet (Spanish)Dice Nanak, tal es mi Guru, Perfecto y Verdadero.(4-45-114)

Open this shabad →

Shabad Guru Arjan Dev Ji Raag Gauree continues on Ang 189

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਸੰਤ ਕੀ ਧੂਰਿ; ਮਿਟੇ ਅਘ ਕੋਟ ॥

sant kee dhoor; mitte agh kott |

Sant Singh KhalsaMillions of sins are wiped away by the dust of the feet of the Saints.
Manmohan SinghWith the dust of Saints feet millions of sins are destroyed.
Manmohan Singh (Punjabi)ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਕ੍ਰੋੜੀ ਹੀ ਪਾਪ ਨਾਸ ਹੋ ਜਾਂਦੇ ਹਨ।
Fareedkot Teekaਸੰਤ ਜਨੋਂ ਕੀ ਚਰਨ ਧੂਰ ਪ੍ਰਾਪਤਿ ਹੋਣੇ ਸੇ ਕ੍ਰੋੜੋਂ ਪਾਪ ਕੀ ਨਿਬ੍ਰਤੀ ਹੋਤੀ ਹੈ॥
Prof. Sahib Singhਗੁਰੂ-ਸੰਤ ਦੇ ਚਰਨਾਂ ਦੀ ਧੂੜ (ਮੱਥੇ ਤੇ ਲਾਣ) ਨਾਲ (ਮਨੁੱਖ ਦੇ) ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਧੂਰਿ = ਪੈਰਾਂ ਦੀ ਖ਼ਾਕ। ਅਘ = ਪਾਪ। ਕੋਟਿ = ਕ੍ਰੋੜਾਂ {ਨੋਟ: ਲਫ਼ਜ਼ 'ਕੋਟਿ' = ਕ੍ਰੋੜ। ਲਫ਼ਜ਼ ਕੋਟੁ = ਕਿਲ੍ਹਾ। ਕੋਟ = ਕਿਲ੍ਹੇ}।

SikhNet (Spanish)El Polvo de los Pies de los Santos absuelve miríadas de errores.

Open this shabad (11 lines, Angs 188-189) →

Ang 188 of 1430