ਭੈਰਉ ਮਹਲਾ ੩ ॥
bhairau mahalaa 3 |
Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਸ਼ਾਹੀ।
SikhNet (Spanish)Bhairo Mejl Guru Amar Das, Tercer Canal Divino.
ਆਪੇ ਦੈਤ ਲਾਇ ਦਿਤੇ, ਸੰਤ ਜਨਾ ਕਉ; ਆਪੇ ਰਾਖਾ ਸੋਈ ॥
aape dait laae dite, sant janaa kau; aape raakhaa soee |
Sant Singh KhalsaThe Lord Himself makes demons pursue the Saints, and He Himself saves them.
Manmohan SinghThe Lord, of Himself, makes these phantoms pursue the holy men and He Himself saves them.
Manmohan Singh (Punjabi)ਸੁਆਮੀ ਆਪ ਹੀ ਨੇਕ ਪੁਰਸ਼ ਮਗਰ ਭੂਤਨਿਆਂ ਨੂੰ ਲਾ ਦਿੰਦਾ ਹੈ ਅਤੇ ਉਹ ਆਪ ਹੀ ਉਹਨਾਂ ਦੀ ਰੱਖਿਆ ਕਰਦਾ ਹੈ।
Fareedkot Teekaਹੇ ਪਰਮੇਸ੍ਵਰ! ਤੈਨੇ ਆਪ ਹੀ, ਭਾਵ ਸੰਤ ਜਨੋਂ ਕੇ ਸਾਥ (ਦੈਤ) ਵਿਰੋਧੀ ਪੁਰਸ ਵਾ ਕਾਮ ਆਦੀ ਬਿਕਾਰ ਲਾਇ ਦੀਏ ਹੈਂ, ਪੁਨਃ ਆਪੇ ਹੀ ਸੋ ਤੂੰ ਰਖ੍ਯਾ ਕਰਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਆਪਣੇ) ਸੰਤ ਜਨਾਂ ਨੂੰ (ਦੁੱਖ ਦੇਣ ਲਈ ਉਹਨਾਂ ਨੂੰ) ਦੈਂਤ ਚੰਬੋੜ ਦੇਂਦਾ ਹੈ, ਪਰ ਉਹ ਪ੍ਰਭੂ ਆਪ ਹੀ (ਸੰਤ ਜਨਾਂ ਦਾ) ਰਾਖਾ ਬਣਦਾ ਹੈ।ਪਦ ਅਰਥ ਦੈਤ = ਦੈਂਤ, ਦੁਸ਼ਟ, ਦੁਰਜਨ। ਆਪੇ = ਆਪ ਹੀ (ਪਰਮਾਤਮਾ ਨੇ)।
SikhNet (Spanish)Oh Dios Tú Mismo haces que la gente malvada persiga a Tus Devotos y Tú Mismo eres Quien los salva también.
ਜੋ ਤੇਰੀ ਸਦਾ ਸਰਣਾਈ; ਤਿਨ ਮਨਿ ਦੁਖੁ. ਨ ਹੋਈ ॥੧॥
jo teree sadaa saranaaee; tin man dukh. na hoee |1|
Sant Singh KhalsaThose who remain forever in Your Sanctuary, O Lord - their minds are never touched by sorrow. ||1||
Manmohan SinghThey who ever abode in thine sanctuary, O Lord, their mind is afflicted not with sorrow.
Manmohan Singh (Punjabi)ਜੋ ਸਦੀਵ ਹੀ ਤੇਰੀ ਛਤਰ ਛਾਇਆ ਹੇਠ ਵੱਸਦੇ ਹਨ, ਹੇ ਪ੍ਰਭੂ! ਉਹਨਾਂ ਦੇ ਚਿੱਤ ਨੂੰ ਕੋਈ ਕਲੇਸ਼ ਨਹੀਂ ਵਾਪਰਦਾ।
Fareedkot Teekaਜੋ ਪੁਰਸੁ ਸਦੀਵ ਤੇਰੀ ਸਰਣਿ ਮੇਂ ਰਹਿਤਾ ਹੈ, ਤਿਸ ਕੇ ਮਨ ਵਿਖੇ ਕੋਈ ਦੁਖ ਨਹੀਂ ਹੋਤਾ ਹੈ॥੧॥
Prof. Sahib Singhਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਵਿਚ ਸਦਾ ਟਿਕੇ ਰਹਿੰਦੇ ਹਨ (ਦੁਸ਼ਟ ਭਾਵੇਂ ਕਿਤਨੇ ਹੀ ਕਸ਼ਟ ਉਹਨਾਂ ਨੂੰ ਦੇਣ) ਉਹਨਾਂ ਦੇ ਮਨ ਵਿਚ ਕੋਈ ਤਕਲੀਫ਼ ਨਹੀਂ ਹੁੰਦੀ ॥੧॥ਪਦ ਅਰਥ ਤਿਨ ਮਨਿ = ਉਹਨਾਂ ਦੇ ਮਨ ਵਿਚ ॥੧॥
SikhNet (Spanish)Oh Dios, la mente de los que buscan Tu Santuario no se aflige por las penas. (1)
ਜੁਗਿ ਜੁਗਿ; ਭਗਤਾ ਕੀ ਰਖਦਾ ਆਇਆ ॥
jug jug; bhagataa kee rakhadaa aaeaa |
Sant Singh KhalsaIn each and every age, the Lord saves the honor of His devotees.
Manmohan SinghIn every age, the Lord has been saving the honour of His devotees.
Manmohan Singh (Punjabi)ਹਰ ਯੁਗ ਅੰਦਰ ਪ੍ਰਭੂ ਆਪਣੇ ਸ਼ਰਧਾਲੂਆਂ ਦੀ ਪਤਿ ਆਬਰੂ ਬਚਾਉਂਦਾ ਰਿਹਾ ਹੈ।
Fareedkot Teekaਸ੍ਰੀ ਅਕਾਲ ਪੁਰਖ ਜੁਗੋਂ ਜੁਗੋਂ ਵਿਖੇ ਭਗਤੋਂ ਕੀ ਪੈਜ, ਇਜਤ ਵਾ ਪ੍ਰਤਗ੍ਯਾ ਰਖਤਾ ਆਇਆ ਹੈ॥
Prof. Sahib Singhਹਰੇਕ ਜੁਗ ਵਿਚ (ਪਰਮਾਤਮਾ ਆਪਣੇ) ਭਗਤਾਂ ਦੀ (ਇੱਜ਼ਤ) ਰੱਖਦਾ ਆਇਆ ਹੈ।ਪਦ ਅਰਥ ਜੁਗਿ ਜੁਗਿ = ਹਰੇਕ ਜੁਗ ਵਿਚ।
SikhNet (Spanish)Has salvado a Tus Devotos época tras época,
ਦੈਤ ਪੁਤ੍ਰੁ ਪ੍ਰਹਲਾਦੁ. ਗਾਇਤ੍ਰੀ ਤਰਪਣੁ ਕਿਛੂ, ਨ ਜਾਣੈ; ਸਬਦੇ, ਮੇਲਿ ਮਿਲਾਇਆ ॥੧॥ ਰਹਾਉ ॥
dait putru prahalaad. gaaeitree tarapan kichhoo, na jaanai; sabade, mel milaaeaa |1| rahaau |
Sant Singh KhalsaPrahlaad, the demon's son, knew nothing of the Hindu morning prayer, the Gayatri, and nothing about ceremonial water-offerings to his ancestors; but through the Word of the Shabad, he was united in the Lord's Union. ||1||Pause||
Manmohan SinghPrahlad, the demon's son knew naught of the Hindu primal sermon and water-offering to ancestors. Through the Name, he was united in the Lord's union. Pause.
Manmohan Singh (Punjabi)ਰਾਖਸ਼ ਦਾ ਪੁਤਰ ਪ੍ਰਹਿਲਾਦ ਗਾਇਤਰੀ ਮੰਤਰ ਅਤੇ ਪਿਤਰਾਂ ਨੂੰ ਪਾਣੀ ਦੇਣ ਬਾਰੇ ਕੁਝ ਭੀ ਨਹੀਂ ਸੀ ਜਾਣਦਾ। ਨਾਮ ਦੇ ਰਾਹੀਂ ਢਉਹ ਮਾਜਲਕ ਦੇ ਮਿਲਾਪ ਅੰਦਰ ਮਿਲ ਗਿਆ। ਠਹਿਰਾਉ।
Fareedkot Teekaਯਥਾ- ਪ੍ਰਹਿਲਾਦੁ ਭਗਤੁ ਦੈਤ ਕਾ ਪੁਤ੍ਰ ਥਾ ਔਰ ਗਾਇਤ੍ਰੀ ਤਰਪਣ ਭੀ ਕੁਛ ਨਹੀਂ ਜਾਨਤਾ ਥਾ, ਪਰੰਤੂ ਗੁਰੋਂ ਕੇ ਸਬਦ ਕਰ ਅਪਨੇ ਮੇਲ ਮੇਂ ਮਿਲਾਇ ਕ੍ਯਾ ਅਭੇਦ ਕਰ ਲੀਆ॥੧॥ ਰਹਾਉ ॥
Prof. Sahib Singh(ਵੇਖੋ) ਦੈਂਤ (ਹਰਨਾਖਸ਼) ਦਾ ਪੁੱਤਰ ਪ੍ਰਹਿਲਾਦ ਗਾਇਤ੍ਰੀ (ਮੰਤ੍ਰ ਦਾ ਪਾਠ ਕਰਨਾ; ਪਿਤਰਾਂ ਦੀ ਪ੍ਰਸੰਨਤਾ ਵਾਸਤੇ) ਪੂਜਾ-ਅਰਚਾ (ਕਰਨੀ-) ਇਹ ਕੁਝ ਭੀ ਨਹੀਂ ਸੀ ਜਾਣਦਾ। (ਪਰਮਾਤਮਾ ਨੇ ਉਸ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ (ਆਪਣੇ ਚਰਨਾਂ ਵਿਚ) ਜੋੜ ਲਿਆ ॥੧॥ ਰਹਾਉ ॥ਪਦ ਅਰਥ ਦੈਤ ਪੁਤ੍ਰੁ = ਦੈਂਤ (ਹਰਨਾਖਸ਼) ਦਾ ਪੁੱਤਰ। ਤਰਪਣੁ = ਪਿਤਰਾਂ ਨਿਮਿਤ ਪਾਣੀ ਅਰਪਣ ਕਰਨਾ, ਇਹ ਹਰ ਰੋਜ਼ ਕੀਤੇ ਜਾਣ ਵਾਲੇ ਪੰਜਾਂ ਜੱਗਾਂ ਵਿਚੋਂ ਇਕ ਹੈ। ਹਰੇਕ ਹਿੰਦੂ ਇਸ ਦਾ ਕਰਨਾ ਜ਼ਰੂਰੀ ਸਮਝਦਾ ਹੈ। ਗਾਇਤ੍ਰੀ = ਇਕ ਬੜੀ ਪਵਿਤ੍ਰ ਤੁਕ, ਜਿਸ ਦਾ ਪਾਠ ਹਰੇਕ ਬ੍ਰਾਹਮਣ ਸਵੇਰੇ ਸ਼ਾਮ ਕਰਦਾ ਹੈ। ਇਸ ਦੇ ਮੁੜ ਮੁੜ ਪਾਠ ਨਾਲ ਵੱਡੇ ਵੱਡੇ ਪਾਪ ਭੀ ਨਾਸ ਹੋ ਜਾਂਦੇ ਮੰਨੇ ਗਏ ਹਨ: तत्सवितु र्वरेण्यं भर्गों देवस्य धीमही धियो यो नः प्रचोदयात् R. V. ੩. ੦੨. ੧੦.।। ਸਬਦੇ = ਗੁਰੂ ਦੇ ਸ਼ਬਦ ਵਿਚ। ਮੇਲਿ = ਜੋੜ ਕੇ। ਮਿਲਾਇਆ = ਆਪਣੇ ਨਾਲ ਮਿਲਾ ਲਿਆ ॥੧॥ ਰਹਾਉ ॥
SikhNet (Spanish)pues mira, Prehlad no conocía el Mantra del Gayatri, ni ofreció agua a los muertos y aún así fue unido a Dios a través de la Palabra del Shabd. (1-Pausa)
ਅਨਦਿਨੁ ਭਗਤਿ ਕਰਹਿ ਦਿਨ ਰਾਤੀ; ਦੁਬਿਧਾ. ਸਬਦੇ ਖੋਈ ॥
anadin bhagat kareh din raatee; dubidhaa. sabade khoee |
Sant Singh KhalsaNight and day, he performed devotional worship service, day and night, and through the Shabad, his duality was eradicated.
Manmohan SinghDay and night, he ever devoted himself to the Lord's meditation and through the Name was rid of his duality.
Manmohan Singh (Punjabi)ਦਿਨ ਰਾਤ ਊਹ ਸਦੀਵੀ ਹੀ ਸੁਆਮੀ ਦੇ ਸਿਮਰਨ ਵਿੱਚ ਜੁੜਿਆ ਰਹਿੰਦਾ ਸੀ ਅਤੇ ਨਾਮ ਦੇ ਰਾਹੀਂ ਊਸ ਨੇ ਹੋਰਾਂ ਦੀ ਪ੍ਰੀਤ ਛੱਡ ਦਿੱਤੀ ਸੀ।
Fareedkot Teekaਜੋ ਦਿਨ ਰਾਤਿ ਏਕ ਰਸ ਭਗਤੀ ਕਰਤੇ ਹੈਂ, ਤਿਨੋਂ ਨੇ ਗੁਰ ਸਬਦ ਕਰ ਦੁਬਿਧਾ ਦੂਰ ਕਰ ਦੀ ਹੈ॥
Prof. Sahib Singhਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮੇਰ-ਤੇਰ ਮੁਕਾ ਲਈ ਹੁੰਦੀ ਹੈ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਕਰਹਿ = ਕਰਦੇ ਹਨ {ਬਹੁ-ਵਚਨ}। ਦੁਬਿਧਾ = ਮੇਰ-ਤੇਰ, ਵਿਤਕਰਾ। ਖੋਈ = ਮੁਕਾ ਲਈ।
SikhNet (Spanish)Su Devoción la entonó totalmente en Dios y fue liberado de su dualidad, habitando en la Palabra del Shabd.
ਸਦਾ ਨਿਰਮਲ ਹੈ. ਜੋ ਸਚਿ ਰਾਤੇ; ਸਚੁ ਵਸਿਆ ਮਨਿ ਸੋਈ ॥੨॥
sadaa niramal hai. jo sach raate; sach vasiaa man soee |2|
Sant Singh KhalsaThose who are imbued with Truth are immaculate and pure; the True Lord abides within their minds. ||2||
Manmohan SinghEver immaculate are they, who are imbued with Truth. He, the True Lord abides in their mind.
Manmohan Singh (Punjabi)ਸਦੀਵੀ ਪਵਿੱਤਰ ਹਨ ਉਹ ਜੋ ਸੱਚ ਨਾਲ ਰੰਗੇ ਹੋਏ ਹਨ। ਉਹ ਸੱਚਾ ਸੁਆਮੀ ਉਹਨਾਂ ਦੇ ਅੰਤਸ਼ਕਰਣ ਅੰਦਰ ਵੱਸਦਾ ਹੈ।
Fareedkot Teekaਜੋ ਸਚਿ ਵਿਖੇ ਰਤੇ ਹੈਂ, ਸੋ ਸਦਾ ਨਿਰਮਲ ਹੈਂ, ਅਰ ਉਨ ਕੇ ਮਨਿ ਵਿਖੇ ਸੋਈ ਸਚਾ ਵਾਹਿਗੁਰੂ ਵਸਿਆ ਹੈ॥੨॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੱਤੇ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਹੀ ਵੱਸਿਆ ਰਹਿੰਦਾ ਹੈ ਉਹਨਾਂ ਦਾ ਜੀਵਨ ਸਦਾ ਪਵਿੱਤਰ ਟਿਕਿਆ ਰਹਿੰਦਾ ਹੈ ॥੨॥ਪਦ ਅਰਥ ਨਿਰਮਲ = ਪਵਿੱਤਰ। ਸਚਿ = ਸਦਾ-ਥਿਰ ਹਰਿ-ਨਾਮ ਵਿਚ। ਰਾਤੇ = ਰੰਗੇ ਹੋਏ, ਮਸਤ, ਰੱਤੇ ਹੋਏ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮਨਿ = (ਉਹਨਾਂ ਦੇ) ਮਨ ਵਿਚ ॥੨॥
SikhNet (Spanish)Sí, aquél que está imbuido en el Señor Verdadero, se vuelve inmaculado, pues vive siempre en Dios. (2)
ਮੂਰਖ ਦੁਬਿਧਾ ਪੜ੍ਹਹਿ. ਮੂਲੁ, ਨ ਪਛਾਣਹਿ; ਬਿਰਥਾ ਜਨਮੁ ਗਵਾਇਆ ॥
moorakh dubidhaa parrheh. mool, na pachhaaneh; birathaa janam gavaaeaa |
Sant Singh KhalsaThe fools in duality read, but they do not understand anything; they waste their lives uselessly.
Manmohan SinghThe fools read for sake of secular gain and realise not the Primal Lord. So they waste away their life in vain.
Manmohan Singh (Punjabi)ਮੂੜ੍ਹ ਸੰਸਾਰੀ ਲਾਭ ਦੀ ਖਾਤਰ ਪੜ੍ਹਦੇ ਹਨ ਅਤੇ ਆਦੀ ਪ੍ਰਭੂ ਨੂੰ ਅਨੁਭਵ ਨਹੀਂ ਕਰਦੇ। ਸੋ ਊਹ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ।
Fareedkot Teekaਮੂਰਖ ਲੋਗ ਦੁਬਿਧਾ ਵਿਚ ਪੜਤੇ ਹੈਂ ਔਰ ਮੂਲ ਰੂਪ ਅਕਾਲ ਪੁਰਖ ਕੋ ਨਹੀਂ ਪਛਾਣਤੇ। ਇਸ ਵਾਸਤੇ ਤਿਨੋਂ ਨੇ ਅਮੋਲਕ ਜਨਮੁ ਬਿ੍ਯਰਥ ਹੀ ਗਵਾਇ ਲੀਆ ਹੈ॥
Prof. Sahib Singhਮੂਰਖ ਲੋਕ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ ਹੀ ਨਿੱਤ) ਪੜ੍ਹਦੇ ਹਨ, ਰਚਨਹਾਰ ਕਰਤਾਰ ਨਾਲ ਸਾਂਝ ਨਹੀਂ ਪਾਂਦੇ।ਪਦ ਅਰਥ ਪੜ੍ਹਹਿ = ਪੜ੍ਹਦੇ ਹਨ {ਬਹੁ-ਵਚਨ}। ਦੁਬਿਧਾ ਪੜ੍ਹਹਿ = ਵਿਤਕਰੇ ਪੈਦਾ ਕਰਨ ਵਾਲੀ ਵਿੱਦਿਆ ਪੜ੍ਹਦੇ ਹਨ। ਮੂਲੁ = ਜਗਤ ਦਾ ਪੈਦਾ ਕਰਨ ਵਾਲਾ। ਬਿਰਥਾ = ਵਿਅਰਥ।
SikhNet (Spanish)Los tontos maestros de Prehlad leían lo que los conducía a la dualidad y sin conocer la fuente,
ਸੰਤ ਜਨਾ ਕੀ ਨਿੰਦਾ ਕਰਹਿ; ਦੁਸਟੁ ਦੈਤੁ ਚਿੜਾਇਆ ॥੩॥
sant janaa kee nindaa kareh; dusatt dait chirraaeaa |3|
Sant Singh KhalsaThe wicked demon slandered the Saint, and stirred up trouble. ||3||
Manmohan SinghThe wicked demon slandered and vexed the saintly person.
Manmohan Singh (Punjabi)ਬਦਕਾਰ ਭੂਤਨਾ ਧਰਮਾਤਮਾਂ ਪੁਰਸ਼ ਦੀ ਬਦਖੋਈ ਕਰਦਾ ਅਤੇ ਸਤਾਉਂਦਾ ਸੀ।
Fareedkot Teekaਸੰਤ ਜਨੋਂ ਕੀ ਨਿੰਦਾ ਕਰਤੇ ਹੈਂ। ਯਥਾ- ਸੰਡਾ ਔ ਅਮਰਕ ਨੇ ਭਗਤ ਪ੍ਰਹਿਲਾਦ ਕੀ ਨਿੰਦਾ ਕਰ ਕੇ ਦੁਸਟ ਦੈਤ ਹਰਨਾਖਸ਼ (ਚਿੜਾਇਆ) ਖਿਜਾ ਦੀਆ ਥਾ॥੩॥
Prof. Sahib Singhਸੰਤ ਜਨਾਂ ਦੀ ਨਿੰਦਾ (ਭੀ) ਕਰਦੇ ਹਨ (ਇਸ ਤਰ੍ਹਾਂ ਆਪਣਾ) ਜੀਵਨ ਵਿਅਰਥ ਗਵਾ ਦੇਂਦੇ ਹਨ। (ਇਹੋ ਜਿਹੇ ਮੂਰਖ ਸੰਡ ਅਮਰਕ ਆਦਿਕਾਂ ਨੇ ਹੀ) ਦੁਸ਼ਟ ਦੈਂਤ (ਹਰਨਾਖਸ਼) ਨੂੰ (ਪ੍ਰਹਿਲਾਦ ਦੇ ਵਿਰੁਧ) ਭੜਕਾਇਆ ਸੀ ॥੩॥ਪਦ ਅਰਥ ਦੁਸਟੁ ਦੈਤੁ = ਦੁਸ਼ਟ (ਹਰਨਾਖਸ਼) ਦੈਂਤ ਨੂੰ। ਚਿੜਾਇਆ = ਚੁੱਕਿਆ, (ਪ੍ਰਹਿਲਾਦ ਦੇ ਵਿਰੁੱਧ) ਗੁੱਸੇ ਵਿਚ ਲਿਆਂਦਾ ॥੩॥
SikhNet (Spanish)desperdiciaron su nacimiento humano, pues calumniaron al Santo y provocaron la actitud maligna de su padre. (3)
ਪ੍ਰਹਲਾਦੁ ਦੁਬਿਧਾ. ਨ ਪੜੈ, ਹਰਿ ਨਾਮੁ, ਨ ਛੋਡੈ; ਡਰੈ ਨ. ਕਿਸੈ ਦਾ ਡਰਾਇਆ ॥
prahalaad dubidhaa. na parrai, har naam, na chhoddai; ddarai na. kisai daa ddaraaeaa |
Sant Singh KhalsaPrahlaad did not read in duality, and he did not abandon the Lord's Name; he was not afraid of any fear.
Manmohan SinghPrahlad reads not of duality, abandons not the Lord's Name and is frightened not by any one's frightening.
Manmohan Singh (Punjabi)ਪ੍ਰਹਿਲਾਦ ਦਵੈਤ ਭਾਵ ਬਾਰੇ ਨਹੀਂ ਪੜ੍ਹਦਾ। ਪ੍ਰਭੂ ਦੇ ਨਾਮ ਨੂੰ ਨਹੀਂ ਤਿਆਗਦਾ ਅਤੇ ਕਿਸੇ ਦੇ ਡਰਾਇਆਂ ਭੈ ਭੀਤ ਨਹੀਂ ਹੁੰਦਾ।
Fareedkot Teekaਪ੍ਰਹਿਲਾਦੁ ਭਗਤੁ ਦੁਬਿਧਾ ਦ੍ਵੈਤ ਨੂੰ ਨਹੀਂ ਪੜ੍ਹਤਾ ਥਾ, ਇਸੀ ਤੇ ਹਰਿ ਨਾਮੁ ਕੋ ਨਹੀਂ ਛੋਡਤਾ ਥਾ ਔਰ ਨ ਕਿਸੀ ਕਾ ਡਰਾਇਆ ਡਰਤਾ ਥਾ॥
Prof. Sahib Singhਪਰ ਪ੍ਰਹਿਲਾਦ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ) ਨਹੀਂ ਪੜ੍ਹਦਾ, ਉਹ ਪਰਮਾਤਮਾ ਦਾ ਨਾਮ ਨਹੀਂ ਛੱਡਦਾ, ਉਹ ਕਿਸੇ ਦਾ ਡਰਾਇਆ ਡਰਦਾ ਨਹੀਂ।ਪਦ ਅਰਥ ਪੜੈ = ਪੜ੍ਹਦਾ ਹੈ {ਇਕ-ਵਚਨ}।
SikhNet (Spanish)Prehlad no se sintió presa de la dualidad, no abandonó a Dios y no tuvo miedo.
ਸੰਤ ਜਨਾ ਕਾ ਹਰਿ ਜੀਉ ਰਾਖਾ; ਦੈਤੈ ਕਾਲੁ ਨੇੜਾ ਆਇਆ ॥੪॥
sant janaa kaa har jeeo raakhaa; daitai kaal nerraa aaeaa |4|
Sant Singh KhalsaThe Dear Lord became the Savior of the Saint, and the demonic Death could not even approach him. ||4||
Manmohan SinghThe venerable Lord become the saviour of the pious person and the death of the demon drew near.
Manmohan Singh (Punjabi)ਪੂਜਨੀਯ ਪ੍ਰਭੂ ਪਵਿੱਤਰ ਪੁਰਸ਼ ਦਾ ਰਖਵਾਲਾ ਹੋ ਗਿਆ ਅਤੇ ਭੂਤਨੇ ਦੀ ਮੌਤ ਲਾਗੇ ਆ ਲੱਗੀ।
Fareedkot Teekaਹਰੀ ਸੰਤ ਜਨੋਂ ਕਾ ਸਦੀਵ ਰਖਕ ਹੋਤਾ ਹੈ। ਯਥਾ- ਪ੍ਰਹਿਲਾਦ ਕਾ ਹੂਆ ਔ ਦੈਤ ਹਰਨਾਖਿਸ਼ ਕੇ (ਕਾਲੁ ਨੇੜਾ) ਮਰਨੇ ਕਾ ਜੋ ਸਮਾਂ ਹੈ ਤਿਸ ਕਾ ਨਜੀਕ ਆ ਗਿਆ ਥਾ॥੪॥
Prof. Sahib Singhਪਰਮਾਤਮਾ ਆਪਣੇ ਸੰਤ ਜਨਾਂ ਦਾ ਰਖਵਾਲਾ ਆਪ ਹੈ। (ਪ੍ਰਹਿਲਾਦ ਨਾਲ ਅੱਡਾ ਲਾ ਕੇ ਮੂਰਖ ਹਰਨਾਖਸ਼) ਦੈਂਤ ਦਾ ਕਾਲ (ਸਗੋਂ) ਨੇੜੇ ਆ ਪਹੁੰਚਿਆ ॥੪॥ਪਦ ਅਰਥ ਕਾਲੁ = ਮੌਤ। ਦੈਤੈ = ਦੈਂਤ ਦਾ ॥੪॥
SikhNet (Spanish)Y mira, Dios salvó a Su Devoto y trajo la muerte a toda la maldad que lo rodeaba. (4)
ਆਪਣੀ ਪੈਜ ਆਪੇ ਰਾਖੈ; ਭਗਤਾਂ ਦੇਇ ਵਡਿਆਈ ॥
aapanee paij aape raakhai; bhagataan dee vaddiaaee |
Sant Singh KhalsaThe Lord Himself saved his honor, and blessed his devotee with glorious greatness.
Manmohan SinghThe Lord, of Himself, saves His honour and blesses His saints with glory.
Manmohan Singh (Punjabi)ਸਾਹਿਬ ਆਪ ਹੀ ਆਪਣੀ ਪਤਿ ਆਬਰੂ ਰੱਖਦਾ ਹੈ ਅਤੇ ਆਪਣੇ ਸੰਤਾਂ ਨੂੰ ਪ੍ਰਭਤਾ ਬਖਸ਼ਦਾ ਹੈ।
Fareedkot Teekaਪਰਮੇਸ੍ਵਰ ਅਪਣੀ ਭਗਤਿ ਵਤਸਲਤਾ ਕੀ ਪ੍ਰਤਗ੍ਯਾ ਕੋ ਆਪੇ ਹੀ ਰਾਖਤਾ ਹੈ ਔਰ ਅਪਣੇ ਭਗਤੋਂ ਕੋ ਬਡਾਈ ਦੇਤਾ ਹੈ॥
Prof. Sahib Singh(ਭਗਤਾਂ ਦੀ ਇੱਜ਼ਤ ਤੇ ਪਰਮਾਤਮਾ ਦੀ ਇੱਜ਼ਤ ਸਾਂਝੀ ਹੈ। ਭਗਤਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਜਾਣ ਕੇ) ਪਰਮਾਤਮਾ (ਭਗਤਾਂ ਦੀ ਮਦਦ ਕਰ ਕੇ) ਆਪਣੀ ਇੱਜ਼ਤ ਆਪ ਬਚਾਂਦਾ ਹੈ, (ਆਪਣੇ) ਭਗਤਾਂ ਨੂੰ (ਸਦਾ) ਵਡਿਆਈ ਬਖ਼ਸ਼ਦਾ ਹੈ।ਪਦ ਅਰਥ ਪੈਜ = ਲਾਜ, ਇੱਜ਼ਤ। ਦੇਇ = ਦੇਂਦਾ ਹੈ।
SikhNet (Spanish)Dios Mismo salva Su Honor y bendice a Su Devoto con Gloria.
ਨਾਨਕ. ਹਰਣਾਖਸੁ ਨਖੀ ਬਿਦਾਰਿਆ; ਅੰਧੈ. ਦਰ ਕੀ ਖਬਰਿ, ਨ ਪਾਈ ॥੫॥੧੧॥੨੧॥
naanak. haranaakhas nakhee bidaariaa; andhai. dar kee khabar, na paaee |5|11|21|
Sant Singh KhalsaO Nanak, Harnaakhash was torn apart by the Lord with His claws; the blind demon knew nothing of the Lord's Court. ||5||11||21||
Manmohan SinghO Nanak, Harnakash was torn by the Lord with His nails. The blind demon knew not the Lord's court.
Manmohan Singh (Punjabi)ਹੇ ਨਾਨਕ! ਪ੍ਰਭੂ ਨੇ ਆਪਣੇ ਨੌਹਾਂ ਨਾਲ ਹਰਣਾਖਸ਼ ਨੂੰ ਪਾੜ ਸੁਟਿਆ। ਅੰਨ੍ਹਾਂ ਰਾਖਸ਼ ਪ੍ਰਭੂ ਦੇ ਦਰਬਾਰ ਨੂੰ ਨਹੀਂ ਸਮਝਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਰਸਿੰਘ ਰੂਪ ਹੋ ਕਰ ਹਰਨਾਖਸ਼ ਕੋ ਨਖੋਂ ਕਰ ਬੇਧਨ ਕੀਆ। ਤਿਸ ਅੰਧੇ ਦੈਤ ਨੇ ਪਰਮੇਸ੍ਵਰ ਕੇ (ਦਰ) ਦ੍ਵਾਰੇ ਕੀ ਖਬਰ ਨਹੀਂ ਪਾਈ ਥੀ॥੫॥੧੧॥੨੧॥
Prof. Sahib Singh(ਤਾਹੀਏਂ) ਹੇ ਨਾਨਕ! (ਪਰਮਾਤਮਾ ਨੇ ਨਰਸਿੰਘ ਰੂਪ ਧਾਰ ਕੇ) ਹਰਨਾਖਸ਼ ਨੂੰ (ਆਪਣੇ) ਨਹੁੰਆਂ ਨਾਲ ਚੀਰ ਦਿੱਤਾ। (ਤਾਕਤ ਦੇ ਮਾਣ ਵਿਚ) ਅੰਨ੍ਹੇ ਹੋ ਚੁਕੇ (ਹਰਨਾਖਸ) ਨੇ ਪਰਮਾਤਮਾ ਦੇ ਦਰ ਦਾ ਭੇਤ ਨਾਹ ਸਮਝਿਆ ॥੫॥੧੧॥੨੧॥ਪਦ ਅਰਥ ਨਖੀ = ਨਖੀਂ, ਨਹੁੰਆਂ ਨਾਲ। ਬਿਦਾਰਿਆ = ਚੀਰ ਦਿੱਤਾ। ਅੰਧੈ = (ਅਹੰਕਾਰ ਵਿਚ) ਅੰਨ੍ਹੇ ਹੋ ਚੁਕੇ ਨੇ। ਦਰ = ਪਰਮਾਤਮਾ ਦਾ ਦਰ। ਖਬਰਿ = ਸੂਝ ॥੫॥੧੧॥੨੧॥
* ਵੇਰਵਾ ਸ਼ਬਦਾਂ ਦਾ: ਭੈਰਉ ਮਹਲਾ ੧ = ੮। ਭੈਰਉ ਮਹਲਾ ੩ = ੨੧। ਜੋੜ = ੨੯।
SikhNet (Spanish)Dice Nanak, Jarnakash fue destruido por las Garras de Dios, pues el ciego no conocía la Puerta de Dios. (5-11-21)