ੴ

ਸਿੱਖਬਾਣੀ · SikhBani

ਸਉ ਓਲਾਮੑੇ ਦਿਨੈ ਕੇ ਰਾਤੀ ਮਿਲਨੑਿ ਸਹੰਸ ॥

sau olaamae dinai ke raatee milana sahans
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 790 · 5 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਸਉ ਓਲਾਮੑੇ ਦਿਨੈ ਕੇ; ਰਾਤੀ ਮਿਲਨੑਿ ਸਹੰਸ ॥

sau olaamae dinai ke; raatee milana sahans |

Sant Singh KhalsaHe receives hundreds and thousands of reprimands, day and night;
Manmohan SinghHe receives hundreds of reproaches in a day and thousands in a night,
Manmohan Singh (Punjabi)ਇਸ ਨੂੰ ਸੈਂਕੜੇ ਧ੍ਰਿਕਾਰਾਂ ਦਿਨ ਨੂੰ ਅਤੇ ਹਜ਼ਾਰਾਂ ਰੈਣ ਨੂੰ ਮਿਲਦੀਆਂ ਹਨ,
Fareedkot Teekaਇਸ ਜੀਵ ਕੋ ਪਰਲੋਕ ਮੇਂ ਸੈਂਕੜੇ ਉਲਾਂਮੇ ਦਿਨ ਕੇ ਮਿਲੇਂਗੇ ਔ ਰਾਤ ਕੇ ਹਜਾਰਾਂ ਮਿਲਨਗੇ, ਭਾਵ ਵਾਹਿਗੁਰੂ ਨੇ ਦਿਨ ਕ੍ਰਿਤ ਕਰਨੇ ਕੋ ਦੀਆ ਥਾ ਅਰੁ ਰਾਤ੍ਰੀ ਕੇਵਲ ਭਜਨ ਵਾਸਤੇ ਕਰੀ ਥੀ। ਇਸ ਜੀਵ ਨੇ ਦੋਊ ਵਿ੍ਯਰਥ ਗਵਾਏ। ਵਾ ਦਿਨ ਬੁਢੇਪੇ ਕੇ ਥੋੜੇ ਉਲਾਮੇਂ ਮਿਲਨਗੇ ਕਿਉਂ ਜੋ ਤਿਸ ਅਵਸਥਾ ਮੇਂ ਤਪ ਭਜਨ ਕਰਨੇ ਕਾ ਜੋਰ ਨਹੀਂ ਰਹਿਤਾ, ਔ ਜਵਾਨੀ ਮੇਂ ਤਪ ਭਜਨ ਕਰਨੇ ਕਾ ਬਲ ਹੋਤਾ ਹੈ ਇਸ ਤੇ ਹਜਾਰ ਉਲਾਮੇ ਮਿਲਨਗੇ॥
Prof. Sahib Singh(ਇਸ ਜੀਵ ਨੂੰ) ਦਿਨ ਦੇ ਵੇਲੇ (ਕੀਤੇ ਮੰਦ ਕਰਮਾਂ ਦੇ) ਸੌ ਉਲਾਮੇ ਮਿਲਦੇ ਹਨ ਤੇ ਰਾਤ ਵੇਲੇ (ਕੀਤਿਆਂ) ਦੇ ਹਜ਼ਾਰਾਂ;

ਪਦ ਅਰਥ ਸਹੰਸ = ਹਜ਼ਾਰਾਂ।

SikhNet (Spanish)Me siento maldecido cien veces al día y mil veces en la noche,

ਸਿਫਤਿ ਸਲਾਹਣੁ ਛਡਿ ਕੈ; ਕਰੰਗੀ ਲਗਾ ਹੰਸੁ ॥

sifat salaahan chhadd kai; karangee lagaa hans |

Sant Singh Khalsathe swan-soul has renounced the Lord's Praises, and attached itself to a rotting carcass.
Manmohan Singhas forsaking the Lord's praise and eulogy, the swan is attached to the skeletons.
Manmohan Singh (Punjabi)ਕਿਉਂ ਕਿ ਪ੍ਰਭੂ ਦਾ ਜੱਸ ਅਤੇ ਕੀਰਤੀ ਤਿਆਗ ਕੇ, ਰਾਜਹੰਸ ਹੱਡੀਆਂ ਦੇ ਪਿੰਜਰਾਂ ਨੂੰ ਚਿਮੜਿਆ ਹੋਇਆ ਹੈ।
Fareedkot Teekaਵਾਹਿਗੁਰੂ ਕੀ ਸਿਫਤ ਕਾ ਸਲਾਹਣਾ ਜੋ ਮੋਤੀਓਂ ਸਮ ਥਾ ਤਿਸ ਕੋ ਛੋਡ ਕਰ ਜੀਵ ਵਿਖੇ ਰੂਪ (ਕਰੰਗੀ) ਹਾਡ ਚੂਸਨੇ ਲਗਾ ਹੈ, ਭਾਵ ਪਰਮੇਸ੍ਵਰ ਕੋ ਛੋਡ ਕੇ ਵਿਖੇ ਪਰਾਇਣੁ ਹੋਆ ਹੈ॥
Prof. Sahib Singh(ਕਿਉਂਕਿ ਜੀਵ-) ਹੰਸ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਰੂਪ ਮੋਤੀ) ਛੱਡ ਕੇ (ਵਿਕਾਰ ਰੂਪ) ਮੁਰਦਾਰਾਂ (ਦੇ ਖਾਣ) ਵਿਚ ਲੱਗਾ ਹੋਇਆ ਹੈ (ਦਿਨੇ ਰਾਤ ਮੰਦ ਕਰਮ ਕਰਦਾ ਰਿਹਾ ਹੈ।

ਪਦ ਅਰਥ ਕਰੰਗ = ਮੁਰਦਾਰ। ਹੰਸੁ = ਜੀਵ-ਰੂਪ ਹੰਸ ਜਿਸ ਦੀ ਖ਼ੁਰਾਕ ਨਾਮ ਮੋਤੀ ਹੋਣੀ ਚਾਹੀਦੀ ਹੈ।

SikhNet (Spanish)pues he abandonado la actividad graciosa del cisne, la de la Alabanza del Señor,

ਫਿਟੁ ਇਵੇਹਾ ਜੀਵਿਆ; ਜਿਤੁ ਖਾਇ ਵਧਾਇਆ ਪੇਟੁ ॥

fitt ivehaa jeeviaa; jit khaae vadhaaeaa pett |

Sant Singh KhalsaCursed is that life, in which one only eats to fill his belly.
Manmohan SinghAccursed is such a life, wherein man distends his belly by eating.
Manmohan Singh (Punjabi)ਲਾਹਨਤ ਮਾਰਿਆ ਹੈ ਇਹੋ ਜਿਹਾ ਜੀਵਨ, ਜਿਸ ਅੰਦਰ ਖਾ ਖਾ ਕੇ, ਇਨਸਾਨ ਆਪਣਾ ਢਿੱਡ ਫਲਾਈ ਜਾਂਦਾ ਹੈ।
Fareedkot Teeka(ਇਵੇਹਾ) ਐਸਾ ਜੀਵਿਆ ਜੋ ਹੈ ਤਿਸਕੌ (ਫਿਟੁ) ਲਖ ਲਾਨਤ ਹੈ, (ਜਿਤੁ) ਜਿਸ ਕਰ ਕੇ ਪਦਾਰਥੋਂ ਕੋ ਖਾਇ ਕਰ ਪੇਟ ਵਧਾਇਆ, ਭਾਵ ਵਾਹਗੁਰੂ ਕੋ ਭੁਲਾਯਾ ਕੋਈ ਉਪਕਾਰ ਭੀ ਨਾ ਕੀਆ॥
Prof. Sahib Singhਫਿਟੇ-ਮੂੰਹ ਅਜੇਹੇ ਜੀਊਣ ਨੂੰ ਜਿਸ ਵਿਚ ਸਿਰਫ਼ ਖਾ ਖਾ ਕੇ ਹੀ ਢਿੱਡ ਵਧਾ ਲਿਆ।

ਪਦ ਅਰਥ ਜਿਤੁ = ਜਿਸ ਵਿਚ।

SikhNet (Spanish)y ahora sólo como carroña. Maldita es la vida de uno cuando la usamos sólo para inflar el estómago.

ਨਾਨਕ ਸਚੇ ਨਾਮ ਵਿਣੁ; ਸਭੋ ਦੁਸਮਨੁ ਹੇਤੁ ॥੨॥

naanak sache naam vin; sabho dusaman het |2|

Sant Singh KhalsaO Nanak, without the True Name, all one's friends turn to enemies. ||2||
Manmohan SinghNanak, without the True Name, all the Friends turn into enemies.
Manmohan Singh (Punjabi)ਨਾਨਕ, ਸੱਚੇ ਨਾਮ ਦੇ ਬਾਝੋਂ ਸਾਰੇ ਮਿੱਤਰ ਵੈਰੀ ਬਣ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਵਾਹਿਗੁਰੂ ਕੇ ਨਾਮ ਬਿਨਾਂ ਔਰ ਜੋ ਕਰਤੱਬਯ ਹੈਂ ਸਭ ਦੁਸਮਨ ਤਾਂ ਕਾ (ਹੇਤੁ) ਕਾਰਣ ਹੈ॥੨॥
Prof. Sahib Singhਹੇ ਨਾਨਕ! ਪ੍ਰਭੂ ਦੇ ਇਸ ਨਾਮ ਤੋਂ ਵਾਂਜੇ ਰਹਿਣ ਕਰਕੇ ਇਹ ਸਾਰਾ ਮੋਹ ਵੈਰੀ ਹੋ ਢੁਕਦਾ ਹੈ ॥੨॥

ਪਦ ਅਰਥ ਹੇਤੁ = ਮੋਹ। ਸਭੋ ਹੇਤੁ = ਸਾਰਾ ਮੋਹ ॥੨॥

SikhNet (Spanish)Dice Nanak, sin el Nombre Verdadero, aun nuestras facultades amigables nos hacen mal. (2)
Answers quote the Granth verbatim with Ang citations. AI commentary is not Gurbani and not a religious ruling.