ੴ

ਸਿੱਖਬਾਣੀ · SikhBani

ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥

jinee na paaeo prem ras kant na paaeo saau
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 790 · 3 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਜਿਨੀ. ਨ ਪਾਇਓ ਪ੍ਰੇਮ ਰਸੁ; ਕੰਤ. ਨ ਪਾਇਓ ਸਾਉ ॥

jinee. na paaeo prem ras; kant. na paaeo saau |

Sant Singh KhalsaThose who do not obtain the sublime essence, the love and delight of their Husband Lord,
Manmohan SinghThey who obtain not the elixir of love and the delight of their Groom,
Manmohan Singh (Punjabi)ਜੋ ਪਿਆਰ ਦੇ ਅੰਮ੍ਰਿਤ ਅਤੇ ਆਪਣੇ ਪਤੀ ਦੀ ਖੁਸ਼ੀ ਨੂੰ ਪਰਾਪਤ ਨਹੀਂ ਕਰਦੀਆਂ,
Fareedkot Teekaਜਿਨੋਂ ਨੇ ਪ੍ਰੇਮ ਰਸ ਨਹੀਂ ਪਾਇਆ ਅਰੁ (ਕੰਤੁ) ਪਤੀ ਕਾ ਲਾਭੁ ਵਾ ਸੁਆਦ ਨਹੀਂ ਪਾਇਆ॥
Prof. Sahib Singhਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ ਦੇ ਪਿਆਰ ਦਾ ਆਨੰਦ ਨਾਹ ਮਾਣਿਆ, ਜਿਨ੍ਹਾਂ ਨੇ ਖਸਮ-ਪ੍ਰਭੂ ਦੇ ਮਿਲਾਪ ਦਾ ਸੁਆਦ ਨਾਹ ਚੱਖਿਆ,
SikhNet (Spanish)Los que no aman no han saboreado a Dios,

ਸੁੰਞੇ ਘਰ ਕਾ ਪਾਹੁਣਾ; ਜਿਉ ਆਇਆ ਤਿਉ ਜਾਉ ॥੧॥

sunye ghar kaa paahunaa; jiau aaeaa tiau jaau |1|

Sant Singh Khalsaare like guests in a deserted house; they leave just as they have come, empty-handed. ||1||
Manmohan Singhare like the guest of an empty house, who goes as empty-handed, as he comes.
Manmohan Singh (Punjabi)ਉਹ ਸੁੰਨ ਘਰ ਦੇ ਪ੍ਰਾਹੁਣੇ ਦੀ ਮਾਨੰਦ ਹਨ ਜੋ ਜਿਸ ਤਰ੍ਹਾਂ ਖਾਲੀ ਹੱਥੀਂ ਆਉਂਦਾ ਹੈ, ਉਸੇ ਤਰ੍ਹਾ ਹੀ ਮੁੜ ਜਾਂਦਾ ਹੈ।
Fareedkot Teekaਵਹੁ (ਸੁੰਞੇ) ਖਾਲੀ ਘਰ ਕਾ ਪਰਾਹੁਣਾ ਹੈ, ਜੈਸੇ ਆਯਾ ਥਾ ਤੈਸੇ ਹੀ ਜਾਤਾ ਹੈ, ਭਾਵ ਤਿਸ ਕਾ ਸੰਸਾਰ ਮੇਂ ਆਵਨਾ ਨਿਸਫਲ ਹੈ॥੧॥
Prof. Sahib Singh(ਉਹ ਇਸ ਮਨੁੱਖਾ ਸਰੀਰ ਵਿਚ ਆ ਕੇ ਇਉਂ ਹੀ ਖ਼ਾਲੀ ਗਈਆਂ) ਜਿਵੇਂ ਕਿਸੇ ਸੁੰਞੇ ਘਰ ਵਿਚ ਆਇਆ ਪਰਾਹੁਣਾ ਜਿਵੇਂ ਆਉਂਦਾ ਹੈ ਤਿਵੇਂ ਤੁਰ ਜਾਂਦਾ ਹੈ (ਓਦੋਂ ਉਸ ਨੂੰ ਖਾਣ ਪੀਣ ਨੂੰ ਕੁਝ ਭੀ ਹਾਸਲ ਨਹੀਂ ਹੁੰਦਾ) ॥੧॥
SikhNet (Spanish)pues si uno está de invitado en una casa vacía, uno regresará tan vacío como entró.(1)
Answers quote the Granth verbatim with Ang citations. AI commentary is not Gurbani and not a religious ruling.