ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਚੋਰਾ ਜਾਰਾ ਰੰਡੀਆ; ਕੁਟਣੀਆ ਦੀਬਾਣੁ ॥
choraa jaaraa randdeea; kuttaneea deebaan |
Sant Singh KhalsaThieves, adulterers, prostitutes and pimps,
Manmohan SinghIt is the habit of thieves, adulterers, prostitutes and pimps,
Manmohan Singh (Punjabi)ਤਸਕਰਾਂ, ਵਿਭਚਾਰੀਆਂ, ਕੰਜਰੀਆਂ ਅਤੇ ਦੱਲੀਆਂ ਦੀ ਇਹ ਆਦਤ ਹੈ,
Fareedkot Teekaਕਲੀਕਾਲ ਮੇਂ ਚੋਰਾਂ ਔ ਯਾਰਾਂ, ਪੁਨਃ (ਰੰਡੀਆ) ਵੇਸਵਾ ਵਾ ਬਿਭਚਾਰਣੀਆਂ ਇਸਤ੍ਰੀਆਂ, ਔ (ਕੁਟਣੀਆਂ) ਜੋ ਇਸਤ੍ਰੀਓਂ ਕੋ ਪ੍ਰਬੋਧ ਕਰ ਬਿਭਚਾਰ ਕਰਮ ਕਰਾਵਣ ਵਾਲੀਆਂ ਹੈਂ ਇਨ ਕਾ (ਦੀਬਾਣੁ) ਦਰਬਾਰੁ ਲਾਗਤਾ ਹੈ, ਭਾਵ ਇਹੁ ਆਪ ਕੋ ਚਤਰੁ ਜਾਨ ਕਰ ਮੰਦ ਹੀ ਸਲਾਹਾਂ ਕਰਤੇ ਹੈਂ। ਦਾਸਟਾਂਤ- ਕਹਤੇ ਹੈਂ (ਚੋਰਾ) ਗੁਰਾਂ ਸੇ ਬੇਮੁਖ, (ਜਾਰਾ) ਦੇਵਤਯੋਂ ਕੇ ਉਪਾਸਕ, (ਰੰਡੀਆ) ਨਾਸਤਕ, (ਕੁਟਣੀਆ) ਜੋ ਪਰਮੇਸਰ ਕੀ ਤ੍ਰਫੋਂ ਰੁਚੀ ਹਟਾਇ ਕਰ ਔਰ ਤ੍ਰਫ ਲਗਾਇ ਦੇਣੇ ਵਾਲੇ ਹੈਂ, ਇਨ ਕੀ ਅਧ੍ਰਮ ਦੀ ਸਭਾ ਲਗਤੀ ਹੈ॥
Prof. Sahib Singhਚੋਰਾਂ, ਲੁੱਚੇ ਬੰਦਿਆਂ, ਵਿਭਚਾਰਨ ਔਰਤਾਂ ਤੇ ਦੱਲੀਆਂ ਦਾ ਆਪੋ ਵਿਚ ਬਹਿਣ ਖਲੋਣ ਹੁੰਦਾ ਹੈ,ਪਦ ਅਰਥ ਜਾਰ = ਵਿਭਚਾਰੀ ਮਨੁੱਖ। ਰੰਡੀ = ਵਿਭਚਾਰਨ ਇਸਤ੍ਰੀ। ਕੁਟਣੀ = ਦੱਲੀ। ਦੀਬਾਣੁ = ਮਜਲਸ, ਬਹਿਣ ਖਲੋਣ ਦੀ ਸਾਂਝ।
SikhNet (Spanish)Prostitutas, sapos, ladrones, tratantes de sexo,
ਵੇਦੀਨਾ ਕੀ ਦੋਸਤੀ; ਵੇਦੀਨਾ ਕਾ ਖਾਣੁ ॥
vedeenaa kee dosatee; vedeenaa kaa khaan |
Sant Singh KhalsaMake friendships with the unrighteous, and eat with the unrighteous.
Manmohan Singhthat they contract friendship with the irreligious.
Manmohan Singh (Punjabi)ਕਿ ਉਹ ਅਧਰਮੀਆਂ ਨਾਲ ਯਾਰੀ ਲਾਉਂਦੀਆਂ ਹਨ ਅਤੇ ਅਧਰਮੀਆਂ ਨਾਲ ਹੀ ਖਾਂਦੇ ਪੀਂਦੇ ਹਨ।
Fareedkot Teekaਏਨਾ (ਵੇਦੀਨਾ ਕੀ) ਅਧਰਮੀ ਜੀਵੋਂ ਕੀ ਜੋ ਦੋਸਤੀ ਕਰਤੇ ਹੈਂ ਔ ਅਧਰਮੀਆਂ ਕਾ ਹੀ ਭੋਜਨੁ ਖਾਤੇ ਹੈਂ॥
Prof. Sahib Singhਇਹਨਾਂ ਧਰਮ ਤੋਂ ਵਾਂਜਿਆਂ ਦੀ ਆਪੋ ਵਿਚ ਮਿਤ੍ਰਤਾ ਤੇ ਆਪੋ ਵਿਚ ਖਾਣ ਪੀਣ ਹੁੰਦਾ ਹੈ।ਪਦ ਅਰਥ ਵੇਦੀਨ = ਅਧਰਮੀ। ਖਾਣੁ = ਖਾਣ ਪੀਣ ਦੀ ਸਾਂਝ।
SikhNet (Spanish)se juntan con quienes no viven en la rectitud y se sientan a comer con ellos,
ਸਿਫਤੀ ਸਾਰ. ਨ ਜਾਣਨੀ; ਸਦਾ ਵਸੈ ਸੈਤਾਨੁ ॥
sifatee saar. na jaananee; sadaa vasai saitaan |
Sant Singh KhalsaThey do not know the value of the Lord's Praises, and Satan is always with them.
Manmohan SinghThey know not the worth of God's praise and Satan ever abides within them.
Manmohan Singh (Punjabi)ਉਹ ਵਾਹਿਗੁਰੂ ਦੀ ਕੀਰਤੀ ਦੀ ਕਦਰ ਨੂੰ ਨਹੀਂ ਜਾਣਦੀਆਂ ਅਤੇ ਉਨ੍ਹਾਂ ਦੇ ਅੰਦਰ ਹਮੇਸ਼ਾਂ ਸ਼ੈਤਾਨ ਵਸਦਾ ਹੈ।
Fareedkot Teekaਸੋ ਪਰਮੇਸਰ ਕੀ ਖਬਰ ਭੀ ਨਹੀਂ ਜਾਨਤੇ ਤਿਨ ਕੇ ਮਨ ਮੇਂ ਸਦੀਵ ਕਾਮ ਵਸਤਾ ਹੈ॥
Prof. Sahib Singhਰੱਬ ਦੀ ਸਿਫ਼ਤਿ-ਸਾਲਾਹ ਕਰਨ ਦੀ ਇਹਨਾਂ ਨੂੰ ਸੂਝ ਨਹੀਂ ਹੁੰਦੀ, (ਇਹਨਾਂ ਦੇ ਮਨ ਵਿਚ, ਮਾਨੋ) ਸਦਾ ਸ਼ੈਤਾਨ ਵੱਸਦਾ ਹੈ।
SikhNet (Spanish)no conocen la Alabanza del Señor y en ellos habita la maldad.
ਗਦਹੁ. ਚੰਦਨਿ ਖਉਲੀਐ; ਭੀ ਸਾਹੂ ਸਿਉ ਪਾਣੁ ॥
gadahu. chandan khauleeai; bhee saahoo siau paan |
Sant Singh KhalsaIf a donkey is anointed with sandalwood paste, he still loves to roll in the dirt.
Manmohan SinghIf a donkey be plastered with sandal paste, he will still role with (in) dust.
Manmohan Singh (Punjabi)ਜੇਕਰ ਖੋਤੇ (ਗੁਰਮੀਤ) ਨੂੰ ਚੰਨਣ ਦਾ ਲੇਪ ਕਰ ਦਿੱਤਾ ਜਾਵੇ ਉਹ ਫਿਰ ਭੀ ਘੱਟੇ ਨਾਲ (ਵਿੱਚ) ਹੀ ਲੇਟੇਗਾ।
Fareedkot Teekaਜੈਸੇ ਗਧੇ ਕੋ ਚੰਦਨੁ (ਖਉਲੀਐ) ਰਗੜ ਕੇ ਲਾਈਏ, ਬਹੁੜੋ ਤਿਸ ਕਾ ਸੁਭਾਵ ਹੀ ਹੈ, ਜੋ ਭਸਮ ਹੀ ਮੇਂ ਲੇਟ ਪੜਨਾ॥
Prof. Sahib Singh(ਸਮਝਾਇਆਂ ਭੀ ਸਮਝਦੇ ਨਹੀਂ, ਜਿਵੇਂ) ਖੋਤੇ ਨੂੰ ਜੇ ਚੰਦਨ ਨਾਲ ਮਲੀਏ ਤਾਂ ਭੀ ਉਸ ਦੀ ਵਰਤੋਂ ਵਿਹਾਰ ਸੁਆਹ ਨਾਲ ਹੀ ਹੁੰਦੀ ਹੈ (ਪਿਛਲੇ ਕੀਤੇ ਕਰਮਾਂ ਦਾ ਗੇੜ ਇਸ ਮੰਦੇ ਰਾਹ ਤੋਂ ਹਟਣ ਨਹੀਂ ਦੇਂਦਾ)।ਪਦ ਅਰਥ ਗਦਹੁ = ਖੋਤਾ। ਚੰਦਨਿ = ਚੰਦਨ ਨਾਲ। ਖਉਲੀਐ = ਮਲੀਏ। ਸਾਹੂ = ਸੁਆਹ। ਪਾਣੁ = ਪੈਣ ਦਾ ਸੁਭਾਉ, ਵਰਤੋਂ-ਵਿਹਾਰ।
SikhNet (Spanish)Aunque a un asno se le unte Sándalo, él va a seguir revolcándose en el polvo.
ਨਾਨਕ. ਕੂੜੈ ਕਤਿਐ; ਕੂੜਾ ਤਣੀਐ ਤਾਣੁ ॥
naanak. koorrai katiai; koorraa taneeai taan |
Sant Singh KhalsaO Nanak, by spinning falsehood, a fabric of falsehood is woven.
Manmohan SinghNanak, by spinning falsehood, the web of falsehood is woven.
Manmohan Singh (Punjabi)ਨਾਨਕ ਝੂਠ ਦਾ ਸੂਤ ਕੱਤਣ ਦੁਆਰਾ ਝੂਠ ਦੀ ਤਾਣੀ ਹੀ ਤਣੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਝੂਠੇ ਕਤਣੇ ਸੇ, ਭਾਵ ਝੂਠੇ ਸ੍ਰਵਣ ਸੇ ਝੂਠਾ ਮਨਨੁ ਰੂਪੁ ਤਾਣਾ ਤਣਦੇ ਹੈਂ॥
Prof. Sahib Singhਹੇ ਨਾਨਕ! "ਕੂੜ" (ਦਾ ਸੂਤਰ) ਕੱਤਣ ਨਾਲ "ਕੂੜ" ਦਾ ਹੀ ਤਾਣਾ ਚਾਹੀਦਾ ਹੈ,ਪਦ ਅਰਥ ਕੂੜੈ ਕਤਿਐ = ਕੂੜ-ਰੂਪ ਸੂਤ ਕੱਤਣ ਨਾਲ। ਤਾਣੁ = ਤਾਣਾ।
SikhNet (Spanish)Dice Nanak, con el hilo de la falsedad sólo una tela falsa se puede tejer.
ਕੂੜਾ ਕਪੜੁ ਕਛੀਐ; ਕੂੜਾ ਪੈਨਣੁ ਮਾਣੁ ॥੧॥
koorraa kaparr kachheeai; koorraa painan maan |1|
Sant Singh KhalsaFalse is the cloth and its measurement, and false is pride in such a garment. ||1||
Manmohan SinghFalse is the cloth and its measurement. False is the raiment and the pride thereof.
Manmohan Singh (Punjabi)ਝੂਠਾ ਹੈ ਕਪੜਾ ਅਤੇ ਇਸ ਦਾ ਮਾਪਣਾ। ਝੂਠੀ ਹੈ ਪੁਸ਼ਾਕ ਅਤੇ ਉਸ ਦਾ ਹੰਕਾਰ।
Fareedkot Teekaਪੁਨਾ ਝੂਠਾ ਕਪੜਾ ਮਿਣਦੇ, ਭਾਵ ਝੂਠਾ ਨਿਧਿਆਸਨੁ ਕਰਤੇ ਹੈਂ। ਪੈਨਣਾ ਝੂਠਾ, ਭਾਵ ਉਨ ਕਾ ਜੋ ਸਾਛਾਤ ਹੋਣੇ ਕਾ ਅਨੰਦੁ ਹੈ, ਸੋ ਝੂਠਾ ਮੰਨੋ ਵਾ ਉਨੋਂ ਦਾ ਮਾਣੁ ਝੂਠਾ ਹੈ। ਵਾ ਕਰਮ ਉਪਾਸਨਾ ਅਰੁ ਗ੍ਯਾਨੁ ਅਰੁ ਤਿਨ ਸੇ ਜੋ ਅਨੰਦੁ ਭੋਗਨਾ ਹੈ, ਸੋ ਝੂਠਾ ਹੈ। ਇਸ ਪਰ ਰਾਜਾ ਕੋ ਝੂਠੀ ਰਗ ਪਹਰਾਵਨੇ ਵਾਲੇ ਰਾਜੇ ਜੁਲਾਹੇ ਕਾ ਦ੍ਰਿਸਟਾਂਤੁ ਹੈ, ਵਾ ਪਾਨੀ ਪਰ ਬਹੁਤੁ ਛੇਤੀ ਇਧਰ ਉਧਰ ਫਿਰਨੇ ਵਾਲੇ ਜੁਲਾਹੇ ਨਾਮ ਜਲ ਕੇ ਜੀਵ ਕਾ ਦ੍ਰਿਸਟਾਂਤ ਹੈ॥੧॥☬ਪਰਮੇਸਰ ਕੇ ਸਨਮੁਖ ਨਾਮ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਕੂੜ ਦਾ ਹੀ ਕੱਪੜਾ ਕੱਛੀਦਾ ਹੈ ਤੇ ਪਹਿਨੀਦਾ ਹੈ (ਇਸ "ਕੂੜ"-ਰੂਪ ਪੁਸ਼ਾਕ ਦੇ ਕਾਰਨ "ਕੂੜ" ਹੀ ਵਡਿਆਈ ਮਿਲਦੀ ਹੈ (ਭਾਵ, "ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ") ॥੧॥ਪਦ ਅਰਥ ਕਛੀਐ = ਕੱਛੀਦਾ ਹੈ, ਮਿਣੀਦਾ ਹੈ ॥੧॥
SikhNet (Spanish)Si uno compra tela de ilusión, el usarla y estar orgulloso de ella, es en vano. (1)