ਪਉੜੀ ॥
paurree | Ang 790
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਢਾਢੀ ਗੁਣ ਗਾਵੈ ਨਿਤ; ਜਨਮੁ ਸਵਾਰਿਆ ॥
dtaadtee gun gaavai nit; janam savaariaa | Ang 790
Sant Singh KhalsaThe minstrel continually sings the Glorious Praises of the Lord, to embellish his life.
Manmohan SinghThe Bard ever sings God's praises to embellish his life.
Manmohan Singh (Punjabi)ਆਪਣਾ ਜੀਵਨ ਸ਼ਸ਼ੋਭਤ ਕਰਨ ਲਈ, ਭੱਟ ਸਦਾ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
Fareedkot Teeka(ਢਾਢੀ) ਜਸ ਕਰਨੇ ਵਾਲਾ ਨਿਤ੍ਯ ਹੀ ਗੁਣੋਂ ਕੋ (ਗਾਵੈ) ਗਾਵਤਾ ਹੈ, ਅਰ ਤਿਸ ਨੇ ਅਪਨਾ ਜਨਮੁ ਸਵਾਰਿਆ ਹੈ॥
Prof. Sahib Singhਢਾਢੀ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ ਤੇ ਆਪਣਾ ਜੀਵਨ ਸੋਹਣਾ ਬਣਾਂਦਾ ਹੈ;
SikhNet (Spanish)El músico, oh Dios, canta Tu Alabanza para que bendigas su vida.
ਗੁਰਮੁਖਿ ਸੇਵਿ ਸਲਾਹਿ; ਸਚਾ ਉਰ ਧਾਰਿਆ ॥
guramukh sev salaeh; sachaa ur dhaariaa | Ang 790
Sant Singh KhalsaThe Gurmukh serves and praises the True Lord, enshrining Him within his heart.
Manmohan SinghThe Guru-ward serves and praises the True Lord and enshrines Him in his heart.
Manmohan Singh (Punjabi)ਗੁਰੂ-ਅਨੁਸਾਰੀ ਸੱਚੇ ਸੁਆਮੀ ਦੀ ਸੇਵਾ ਟਹਿਲ ਤੇ ਸਿਫ਼ਤ ਕਰਦਾ ਹੈ ਅਤੇ ਉਸ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ।
Fareedkot Teekaਗੁਰਮੁਖੋਂ ਕੀ ਸੇਵਾ ਕਰ ਕੇ ਪਰਮੇਸਰ ਕੋ ਸਲਾਹਿਆ ਹੈ, ਪੁਨਾ ਸੱਚਾ ਹੀ (ਉਰ) ਰਿਦੇ ਮੇਂ ਧਾਰਨ ਕੀਆ ਹੈ ॥
Prof. Sahib Singhਗੁਰੂ ਦੀ ਰਾਹੀਂ ਉਹ ਪ੍ਰਭੂ ਦੀ ਬੰਦਗੀ ਕਰ ਕੇ ਸਿਫ਼ਤਿ-ਸਾਲਾਹ ਕਰ ਕੇ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ।
SikhNet (Spanish)El Gurmukj sirve y alaba al Uno Verdadero, enalteciéndolo siempre en su corazón.
ਘਰੁ ਦਰੁ ਪਾਵੈ ਮਹਲੁ; ਨਾਮੁ ਪਿਆਰਿਆ ॥
ghar dar paavai mehal; naam piaariaa | Ang 791
Sant Singh KhalsaHe obtains his own home and mansion, by loving the Naam, the Name of the Lord.
Manmohan SinghBy loving, Thy Name, he obtains his own home and mansion.
Manmohan Singh (Punjabi)ਤੇਰੇ ਨਾਮ ਨਾਲ ਨੇਹੁੰ ਕਰਨ ਦੁਆਰਾ ਉਹ ਆਪਣੇ ਨਿਜ ਦੇ ਧਾਮ ਅਤੇ ਮੰਦਰ ਨੂੰ ਪਾ ਲੈਂਦਾ ਹੈ।
Fareedkot Teekaਜੋ ਵਸੇਸ ਕਰ ਨਾਮ ਕੇ ਪਿਆਰੇ ਹੈਂ, ਸੋ ਸਰੀਰ ਕੇ ਅੰਦਰੋਂ ਹੀ ਸਰੂਪ ਕੋ ਪਾਵਤੇ ਹੈਂ॥
Prof. Sahib Singhਪ੍ਰਭੂ ਦੇ ਨਾਮ ਨੂੰ ਪਿਆਰ ਕਰ ਕੇ ਉਹ ਪ੍ਰਭੂ ਦਾ ਘਰ, ਪ੍ਰਭੂ ਦਾ ਦਰ ਤੇ ਮਹਲ ਲੱਭ ਲੈਂਦਾ ਹੈ।
SikhNet (Spanish)Amando el Naam, el Nombre del Señor, él obtiene su propio Hogar y Mansión.
ਗੁਰਮੁਖਿ ਪਾਇਆ ਨਾਮੁ; ਹਉ. ਗੁਰ ਕਉ ਵਾਰਿਆ ॥
guramukh paaeaa naam; hau. gur kau vaariaa | Ang 791
Sant Singh KhalsaAs Gurmukh, I have obtained the Naam; I am a sacrifice to the Guru.
Manmohan SinghThrough the Guru, I have obtained the Name and I am a sacrifice unto the Guru,
Manmohan Singh (Punjabi)ਗੁਰਾਂ ਦੇ ਰਾਹੀਂ ਮੈਂ ਨਾਮ ਨੂੰ ਪਰਾਪਤ ਕਰ ਲਿਆ ਹੈ ਅਤੇ ਮੈਂ ਗੁਰਾਂ ਉਤੋਂ ਘੋਲੀ ਜਾਂਦਾ ਹਾਂ।
Fareedkot Teekaਗੁਰੂ ਜੋ ਮੁਖ ਹੈਂ, ਮੈਂ ਤਿਨੋਂ ਸੇ ਨਾਮ ਪਾਯਾ ਹੈ, ਇਸੀ ਤੇ ਮੈਂ ਗੁਰੂ ਉਪਰੋਂ ਵਾਰਿਆ ਅਰਥਾਤ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਕੁਰਬਾਨ ਹਾਂ ਗੁਰੂ ਤੋਂ, ਪ੍ਰਭੂ ਦਾ ਨਾਮ ਗੁਰੂ ਦੀ ਰਾਹੀਂ ਹੀ ਮਿਲਦਾ ਹੈ।
SikhNet (Spanish)Como Gurmukj he obtenido el Naam, y así ofrezco mi ser en sacrificio al Guru.
ਤੂ ਆਪਿ ਸਵਾਰਹਿ ਆਪਿ; ਸਿਰਜਨਹਾਰਿਆ ॥੧੬॥
too aap savaareh aap; sirajanahaariaa |16| Ang 791
Sant Singh KhalsaYou Yourself embellish and adorn us, O Creator Lord. ||16||
Manmohan SinghO my Creator Lord, Thou Thyself embellishes the mortals.
Manmohan Singh (Punjabi)ਹੇ ਮੇਰੇ ਰਚਨਹਾਰ ਸੁਆਮੀ! ਤੂੰ ਆਪੇ ਹੀ ਪ੍ਰਾਣੀਆਂ ਨੂੰ ਸ਼ਸ਼ੋਭਤ ਕਰਦਾ ਹੈਂ।
Fareedkot Teekaਹੇ ਜੀਵ! ਜੇ ਤੂੰ ਪ੍ਰਾਪਤੀ ਕੀ ਇਛਾ ਕਰਤਾ ਹੈਂ ਤੌ ਐਸੇ ਪ੍ਰਾਰਥਨਾ ਕਰੁ: ਹੇ ਵਾਹਿਗੁਰੂ! ਤੂੰ ਆਪ ਹੀ ਸੁਭ ਸਾਧਨ ਦੇ ਕੇ ਜੀਵ ਕੋ ਸਵਾਰ ਲੇਤਾ ਹੈਂ, ਪੁਨਾ ਤੂੰ ਆਪ ਹੀ ਜਗਤ ਕਾ (ਸਿਰਜਨਹਾਰਿਆ) ਉਤਪਤ ਕਰਨੇਹਾਰਾ ਹੈਂ, ਭਾਵ ਸਭ ਕੁਛ ਤੇਰੇ ਵਸ ਹੈ॥੧੬॥☬ਅਬ ਤੀਨ ਦ੍ਰਿਸ੍ਟਾਂਤੋਂ ਕਰ ਗਿਆਨੀ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਸਿਰਜਣਹਾਰ ਪ੍ਰਭੂ! ਤੂੰ ਆਪ ਹੀ (ਗੁਰੂ ਦੇ ਰਾਹ ਤੇ ਤੋਰ ਕੇ ਜੀਵ ਦਾ) ਜੀਵਨ ਸਵਾਰਦਾ ਹੈਂ ॥੧੬॥
SikhNet (Spanish)Oh Señor Creador, Tú Mismo lo embelleces y lo adornas todo.(16)