ੴ

ਸਿੱਖਬਾਣੀ · SikhBani

ਪੂਰਨ ਪੂਰਿ ਰਹੇ ਦਇਆਲ ॥

pooran poor rahe deaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 292 · 10 lines
Translations

ਪੂਰਨ ਪੂਰਿ ਰਹੇ; ਦਇਆਲ ॥

pooran poor rahe; deaal |

Sant Singh KhalsaThe Perfect, Merciful Lord is pervading everywhere.
Manmohan SinghThe perfect compassionate Lord is fully pervading every where,
Manmohan Singh (Punjabi)ਮੁਕੰਮਲ ਮਿਹਰਬਾਨ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ,
Fareedkot Teekaਵਹੁ ਪੂਰਨ ਪੁਰਖ ਜੀ ਦਿਆਲੂ ਸਰਬ ਮੇਂ ਬਿਆਪਕ ਹੋ ਰਹੇ ਹੈਂ॥
Prof. Sahib Singhਦਇਆ ਦੇ ਘਰ ਪ੍ਰਭੂ ਜੀ ਸਭ ਥਾਈਂ ਭਰਪੂਰ ਹਨ,

ਪਦ ਅਰਥ ਪੂਰਿ ਰਹੇ = ਸਭ ਥਾਈਂ ਵਿਆਪਕ ਹਨ।

SikhNet (Spanish)En todas partes se encuentra presente el Perfecto Señor

ਸਭ ਊਪਰਿ; ਹੋਵਤ ਕਿਰਪਾਲ ॥

sabh aoopar; hovat kirapaal |

Sant Singh KhalsaHis kindness extends to all.
Manmohan Singhand is Merciful to all.
Manmohan Singh (Punjabi)ਅਤੇ ਸਾਰਿਆਂ ਉਤੇ ਮੇਹਰਵਾਨ ਹੈ।
Fareedkot Teekaਪੁਨਾ ਸਭ ਊਪਰ ਕ੍ਰਿਪਾਲ ਹੋਤੇ ਹੈਂ॥
Prof. Sahib Singhਤੇ ਸਭ ਜੀਵਾਂ ਤੇ ਮੇਹਰ ਕਰਦੇ ਹਨ।
SikhNet (Spanish)y a todos brinda Sus Bondades.

ਅਪਨੇ ਕਰਤਬ; ਜਾਨੈ ਆਪਿ ॥

apane karatab; jaanai aap |

Sant Singh KhalsaHe Himself knows His own ways.
Manmohan SinghHis affairs He Himself knows.
Manmohan Singh (Punjabi)ਆਪਣੇ ਕੰਮ ਉਹ ਆਪੇ ਹੀ ਜਾਣਦਾ ਹੈ।
Fareedkot Teekaਸੋ ਅਪਨੇ ਗੁਣੋਂ ਕੋ ਆਪ ਹੀ ਜਾਨਤਾ ਹੈ॥
Prof. Sahib Singhਪ੍ਰਭੂ ਆਪਣੇ ਖੇਲ ਆਪ ਜਾਣਦਾ ਹੈ,
SikhNet (Spanish)Sólo Él sabe lo que hace,

ਅੰਤਰਜਾਮੀ; ਰਹਿਓ ਬਿਆਪਿ ॥

antarajaamee; rahio biaap |

Sant Singh KhalsaThe Inner-knower, the Searcher of hearts, is present everywhere.
Manmohan SinghThe knower of hearts is contained in everything.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਹਰ ਵਸਤੂ ਅੰਦਰ ਰਮਿਆ ਹੋਇਆ ਹੈ।
Fareedkot Teekaਸੋ ਅੰਤਰਯਾਮੀ ਸਰਬ ਮੇਂ ਵਿਆਪ ਰਹਾ ਹੈ॥
Prof. Sahib Singhਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਥਾਈਂ ਮੌਜੂਦ ਹੈ।

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ।

SikhNet (Spanish)pues Él habita en cada corazón y prevalece en todo.

ਪ੍ਰਤਿਪਾਲੈ; ਜੀਅਨ ਬਹੁ ਭਾਤਿ ॥

pratipaalai; jeean bahu bhaat |

Sant Singh KhalsaHe cherishes His living beings in so many ways.
Manmohan SinghThe Lord cherishes the beings in diverse ways.
Manmohan Singh (Punjabi)ਸੁਆਮੀ ਅਨੇਕਾਂ ਤਰੀਕਿਆਂ ਨਾਲ ਜੀਵਾਂ ਦੀ ਪਰਵਰਸ਼ ਕਰਦਾ ਹੈ।
Fareedkot Teekaਬਹੁਤ ਪ੍ਰਕਾਰ ਸੇ ਜੀਵੋਂ ਕੋ ਪ੍ਰਤਿਪਾਲਤਾ ਹੈ॥
Prof. Sahib Singhਜੀਵਾਂ ਨੂੰ ਕਈ ਤਰੀਕੀਆਂ ਨਾਲ ਪਾਲਦਾ ਹੈ,

ਪਦ ਅਰਥ ਜੀਅਨ = ਜੀਵਾਂ ਨੂੰ। ਬਹੁ ਭਾਤਿ = ਕਈ ਤਰੀਕਿਆਂ ਨਾਲ।

SikhNet (Spanish)De múltiples maneras provee el Señor a Sus criaturas

ਜੋ ਜੋ ਰਚਿਓ; ਸੁ ਤਿਸਹਿ ਧਿਆਤਿ ॥

jo jo rachio; su tiseh dhiaat |

Sant Singh KhalsaThat which He has created meditates on Him.
Manmohan SinghWhomsoever He has made that meditates on Him.
Manmohan Singh (Punjabi)ਜਿਸ ਕਿਸੇ ਨੂੰ ਉਸ ਨੇ ਬਣਾਇਆ ਹੈ, ਉਹ ਉਸ ਨੂੰ ਸਿਮਰਦਾ ਹੈ।
Fareedkot Teekaਜੋ ਜੀਵ ਤਿਸ ਨੇ ਰਚਾ ਹੈ, ਸੋ ਸਭ ਤਿਸ ਕੌ ਧਿਆਵਤਾ ਹੈ॥
Prof. Sahib Singhਜੋ ਜੋ ਜੀਵ ਉਸ ਨੇ ਪੈਦਾ ਕੀਤਾ ਹੈ, ਉਹ ਉਸੇ ਪ੍ਰਭੂ ਨੂੰ ਸਿਮਰਦਾ ਹੈ।
SikhNet (Spanish)y todas ellas Lo contemplan sólo a Él.

ਜਿਸੁ ਭਾਵੈ; ਤਿਸੁ ਲਏ ਮਿਲਾਇ ॥

jis bhaavai; tis le milaae |

Sant Singh KhalsaWhoever pleases Him, He blends into Himself.
Manmohan SinghWhosoever pleases Him, him He blends with Himself.
Manmohan Singh (Punjabi)ਜਿਹੜਾ ਕੋਈ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਦਾ ਹੈ।
Fareedkot Teekaਜਿਸ ਕੋ ਭਾਵੈ ਤਿਸ ਕੋ ਅਪਨੇ ਮੇਂ ਮਿਲਾਇ ਲੇਤਾ ਹੈ॥
Prof. Sahib Singhਜਿਸ ਉਤੇ ਤ੍ਰੁੱਠਦਾ ਹੈ ਉਸ ਨੂੰ ਨਾਲ ਜੋੜ ਲੈਂਦਾ ਹੈ,
SikhNet (Spanish)Aquél a quien Dios elige, es integrado en sí mismo

ਭਗਤਿ ਕਰਹਿ; ਹਰਿ ਕੇ ਗੁਣ ਗਾਇ ॥

bhagat kareh; har ke gun gaae |

Sant Singh KhalsaThey perform His devotional service and sing the Glorious Praises of the Lord.
Manmohan SinghSuch person performs God's service and sings His praises.
Manmohan Singh (Punjabi)ਐਸਾ ਪੁਰਸ਼ ਵਾਹਿਗੁਰੂ ਦੀ ਸੇਵਾ ਕਮਾਉਂਦਾ ਹੈ ਅਤੇ ਉਸ ਦੇ ਜੰਸ ਗਾਇਨ ਕਰਦਾ ਹੈ।
Fareedkot Teekaਪਰੰਤੂ ਜੋ ਹਰੀ ਕੇ ਗੁਣੋਂ ਕੌ ਗਾਇਕਰ ਭਗਤੀ ਕਰਤਾ ਹੈ, ਸੋਈ ਮਿਲਤਾ ਹੈ॥
Prof. Sahib Singh(ਜਿਨ੍ਹਾਂ ਤੇ ਤ੍ਰੁੱਠਦਾ ਹੈ) ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ।
SikhNet (Spanish)y destina su existencia a cantar las Alabanzas y a servir a su Señor.

ਮਨ ਅੰਤਰਿ; ਬਿਸ੍ਵਾਸੁ ਕਰਿ ਮਾਨਿਆ ॥

man antar; bisvaas kar maaniaa |

Sant Singh KhalsaWith heart-felt faith, they believe in Him.
Manmohan SinghWith faith within his mind he worships the Lord.
Manmohan Singh (Punjabi)ਆਪਣੇ ਚਿੱਤ ਅੰਦਰ ਭਰੋਸਾ ਧਾਰਕੇ ਉਹ ਸੁਆਮੀ ਦੀ ਪੂਜਾ ਕਰਦਾ ਹੈ।
Fareedkot Teekaਜਿਨੋਂ ਨੇ ਅਪਨੇ ਮਨ ਅੰਤਰ ਨਿਸਚਾ ਕਰ ਕੇ ਤਿਸ ਕਾ ਮਨਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਮਨ ਵਿਚ ਸ਼ਰਧਾ ਧਾਰ ਕੇ ਪ੍ਰਭੂ ਨੂੰ (ਸੱਚਮੁਚ ਹੋਂਦ ਵਾਲਾ) ਮੰਨ ਲਿਆ ਹੈ,

ਪਦ ਅਰਥ ਬਿਸ੍ਵਾਸੁ = ਯਕੀਨ,ਸ਼ਰਧਾ।

SikhNet (Spanish)Tal Devoto conquista inquebrantable Fe en Dios.

ਕਰਨਹਾਰੁ; ਨਾਨਕ. ਇਕੁ ਜਾਨਿਆ ॥੩॥

karanahaar; naanak. ik jaaniaa |3|

Sant Singh KhalsaO Nanak, they realize the One, the Creator Lord. ||3||
Manmohan SinghThe One Master, Nanak recognises as the Creator.
Manmohan Singh (Punjabi)ਇਕ ਮਾਲਕ ਨੂੰ ਹੀ ਨਾਨਕ, ਸਿਰਜਣਹਾਰ ਕਰਕੇ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਰਬ ਜਗਤ ਕੇ ਕਰਨੇ ਹਾਰੇ ਏਕ ਵਾਹਿਗੁਰੂ ਜੀ ਕੌ ਤਿਨੋਂ ਨੇ ਹੀ ਜਾਣਿਆ ਹੈ॥੩॥
Prof. Sahib Singhਹੇ ਨਾਨਕ! ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ ॥੩॥
SikhNet (Spanish)Todos los sucesos en verdad proceden del Señor, el Uno Absoluto.(3)
Answers quote the Granth verbatim with Ang citations. AI commentary is not Gurbani and not a religious ruling.