ੴ

ਸਿੱਖਬਾਣੀ · SikhBani

Ang 292

Sri Guru Granth Sahib · Raag Gauree · 7 shabads, 60 lines
Translations
Shabad Guru Arjan Dev Ji Raag Gauree continued from Ang 291

ਕੋਊ ਨਰਕ; ਕੋਊ ਸੁਰਗ ਬੰਛਾਵਤ ॥

koaoo narak; koaoo surag banchhaavat |

Sant Singh KhalsaSome have gone to hell, and some yearn for paradise.
Manmohan SinghSome go to hell and some crave for paradise.
Manmohan Singh (Punjabi)ਕੋਈ ਦੋਜ਼ਖ਼ ਜਾਂਦੇ ਹਨ ਤੇ ਕੋਈ ਬਹਿਸ਼ਤ ਦੀ ਲਾਲਸਾ ਕਰਦੇ ਹਨ।
Fareedkot Teekaਕੋਈ ਅਪਨੇ ਕੋ ਨਰਕੀ ਮਾਨ ਰਹਾ ਹੈ ਔਰ ਕੋਈ ਸ੍ਵਰਗ ਕੋ ਚਾਹਿਤਾ ਹੈ॥
Prof. Sahib Singhਤਦੋਂ ਕੋਈ ਜੀਵ ਨਰਕਾਂ ਦਾ ਭਾਗੀ ਤੇ ਕੋਈ ਸੁਰਗਾਂ ਦਾ ਚਾਹਵਾਨ ਬਣਿਆ।

ਪਦ ਅਰਥ ਬੰਛਾਵਤ = ਚਾਹੁਣ ਵਾਲਾ।

SikhNet (Spanish)y el terror a la oscuridad de la conciencia.

ਆਲ ਜਾਲ; ਮਾਇਆ ਜੰਜਾਲ ॥

aal jaal; maaeaa janjaal |

Sant Singh KhalsaWorldly snares and entanglements of Maya,
Manmohan SinghGod made the worldly snares entanglements of mammon,
Manmohan Singh (Punjabi)ਵਾਹਿਗੁਰੂ ਨੇ ਸੰਸਾਰੀ ਪੁਆੜੇ ਧਨ-ਦੌਲਤ ਦੇ ਅਲਸੇਟੇ,
Fareedkot Teekaਤਿਸੀ ਮਾਇਆ ਕੇ ਜੰਜਾਲ ਸੇ (ਆਲ) ਘਰ ਕੇ (ਜਾਲ) ਸਮੂਹ ਕਾਰਜ ਆਨ ਭਏ ਹੈਂ॥
Prof. Sahib Singhਘਰਾਂ ਦੇ ਧੰਧੇ, ਮਾਇਆ ਦੇ ਬੰਧਨ,

ਪਦ ਅਰਥ ਆਲ ਜਾਲ = ਘਰਾਂ ਦਾ ਬੰਧਨ।

SikhNet (Spanish)Allí empezó la seducción de Maya y el cautiverio de las ilusiones.

ਹਉਮੈ ਮੋਹ; ਭਰਮ ਭੈ ਭਾਰ ॥

haumai moh; bharam bhai bhaar |

Sant Singh Khalsaegotism, attachment, doubt and loads of fear;
Manmohan Singhpride, earthly affection, doubt and loads of fear.
Manmohan Singh (Punjabi)ਹੰਕਾਰ, ਸੰਸਾਰੀ ਮਮਤਾ, ਸੰਦੇਹ, ਅਤੇ ਡਰ ਦੇ ਬੋਝ ਬਣਾ ਦਿੱਤੇ।
Fareedkot Teekaਤਿਸੀ ਕਰ ਹੌਮੈ ਔਰ ਮੋਹਿ ਸੇ ਭ੍ਰਮਵਾਨ ਹੂਆ ਤਿਸ ਕੇ ਸਿਰ ਪਰ ਪਾਪੋਂ ਕਾ ਭਾਰ ਹੋਤਾ ਭਯਾ ਹੈ॥
Prof. Sahib Singhਅਹੰਕਾਰ, ਮੋਹ, ਭੁਲੇਖੇ, ਡਰ,
SikhNet (Spanish)Después siguió la tiranía del ego que se manifiesta como apego, duda y miedo,

ਦੂਖ ਸੂਖ; ਮਾਨ ਅਪਮਾਨ ॥

dookh sookh; maan apamaan |

Sant Singh Khalsapain and pleasure, honor and dishonor
Manmohan SinghPain and pleasure, honour and dishonour,
Manmohan Singh (Punjabi)ਬੇਅਰਾਮੀ ਅਤੇ ਆਰਾਮ, ਇੱਜ਼ਤ ਅਤੇ ਬੇਇਜ਼ਤੀ,
Fareedkot Teekaਦੂਖ ਔ ਸੁਖ, ਮਾਨ ਔ ਅਪਮਾਨ ਰੂਪ ਅਨੇਕ ਪ੍ਰਕਾਰ ਕਰ ਪ੍ਰਪੰਚ ਕੌ ਉਚਾਰਨ ਕਰੀਤਾ ਹੈ॥
Prof. Sahib Singhਦੁੱਖ, ਸੁਖ, ਆਦਰ ਨਿਰਾਦਰੀ-

ਪਦ ਅਰਥ ਮਾਨ = ਆਦਰ। ਅਪਮਾਨ = ਨਿਰਾਦਰੀ।

SikhNet (Spanish)como distinción entre placer y dolor, entre honor y deshonor.

ਅਨਿਕ ਪ੍ਰਕਾਰ; ਕੀਓ ਬਖੵਾਨ ॥

anik prakaar; keeo bakhayaan |

Sant Singh Khalsathese came to be described in various ways.
Manmohan Singhbegan to be described in many ways.
Manmohan Singh (Punjabi)ਅਨੇਕਾਂ ਤਰੀਕਿਆਂ ਨਾਲ ਵਰਨਣ ਹੋਣੇ ਆਰੰਭ ਹੋ ਗਏ।
Fareedkot Teekaਵਾ ਇਸ ਤ੍ਰਹ ਸਾਸਤ੍ਰੋਂ ਨੇ ਅਪਨੇ ਮਤੋਂ ਅਨੁਸਾਰ ਜਗਤ ਕੀ ਉਤਪਤੀ ਕੋ ਕਥਨ ਕੀਆ ਹੈ॥
Prof. Sahib Singhਇਹੋ ਜਿਹੀਆਂ ਕਈ ਕਿਸਮ ਦੀਆਂ ਗੱਲਾਂ ਚੱਲ ਪਈਆਂ।

ਪਦ ਅਰਥ ਕੀਓ ਬਖ੍ਯ੍ਯਾਨ = ਦੱਸੇ ਗਏ।

SikhNet (Spanish)Aparecieron los distintos lenguajes para expresar sentimientos y distinciones.

ਆਪਨ ਖੇਲੁ; ਆਪਿ ਕਰਿ ਦੇਖੈ ॥

aapan khel; aap kar dekhai |

Sant Singh KhalsaHe Himself creates and beholds His own drama.
Manmohan SinghHis own play the Lord Himself creates and beholds.
Manmohan Singh (Punjabi)ਆਪਣੀ ਖੇਡ, ਸੁਆਮੀ ਆਪੇ ਹੀ ਰਚਦਾ ਅਤੇ ਵੇਖਦਾ ਹੈ।
Fareedkot Teekaਅਪਨੇ ਖੇਲ ਰੂਪ ਪ੍ਰਪੰਚ ਕੋ ਵਹੁ ਆਪ ਹੀ ਕਰ ਕੇ ਦੇਖਤਾ ਹੈ॥
Prof. Sahib Singhਪ੍ਰਭੂ ਆਪਣਾ ਤਮਾਸ਼ਾ ਕਰ ਕੇ ਆਪ ਵੇਖ ਰਿਹਾ ਹੈ।
SikhNet (Spanish)Él es el Actor de este drama psíquico;

ਖੇਲੁ ਸੰਕੋਚੈ; ਤਉ ਨਾਨਕ. ਏਕੈ ॥੭॥

khel sankochai; tau naanak. ekai |7|

Sant Singh KhalsaHe winds up the drama, and then, O Nanak, He alone remains. ||7||
Manmohan SinghWhen God winds up the play, then, O Nanak he alone is left.
Manmohan Singh (Punjabi)ਜਦ ਵਾਹਿਗੁਰੂ ਖੇਡ ਨੂੰ ਸਮੇਟ ਲੈਦਾ ਹੈ, ਤਦ ਹੇ ਨਾਨਕ! ਕੇਵਲ ਓਹੀ ਰਹਿ ਜਾਂਦਾ ਹੈ।
Fareedkot Teekaਜਬ ਤਿਸ ਖੇਲ ਕੌ ਸੰਕੋਚਤਾ ਅਰਥਾਤ ਪ੍ਰਲੈਯ ਕਰਤਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਤਬ ਏਕ ਅਦੁਤੀ ਰਹਤਾ ਹੈ॥੭॥
Prof. Sahib Singhਹੇ ਨਾਨਕ! ਜਦੋਂ ਇਸ ਖੇਡ ਨੂੰ ਸਮੇਟਦਾ ਹੈ ਤਾਂ ਇਕ ਆਪ ਹੀ ਆਪ ਹੋ ਜਾਂਦਾ ਹੈ ॥੭॥

ਪਦ ਅਰਥ ਸੰਕੋਚੈ = ਇਕੱਠਾ ਕਰਦਾ ਹੈ, ਸਮੇਟਦਾ ਹੈ ॥੭॥

SikhNet (Spanish)Él es Quien observa y cuando al final Él resuelve todo, se queda Solo otra vez.(7)

Open this shabad (10 lines, Angs 291-292) →

Shabad Guru Arjan Dev Ji Raag Gauree

ਜਹ ਅਬਿਗਤੁ; ਭਗਤੁ ਤਹ ਆਪਿ ॥

jeh abigat; bhagat teh aap |

Sant Singh KhalsaWherever the Eternal Lord's devotee is, He Himself is there.
Manmohan SinghWherever is the saint of the Imperishable Lord there He Himself is.
Manmohan Singh (Punjabi)ਜਿਥੇ ਕਿਤੇ ਅਬਿਨਾਸੀ ਪ੍ਰਭੂ ਦਾ ਸੰਤ ਹੈ, ਉਥੇ ਉਹ ਖੁਦ ਹੀ ਹੈ।
Fareedkot Teekaਜਹਾਂ (ਅਬਗਿਤੁ) ਵਾਹਿਗੁਰੂ ਹੈ ਤਹਾਂ ਭਗਤ ਔ ਜਹਾਂ ਭਗਤ ਤਹਾਂ ਆਪਿ ਹਾਜਰ ਹੈ॥
Prof. Sahib Singhਜਿਥੇ ਅਦ੍ਰਿਸ਼ਟ ਪ੍ਰਭੂ ਹੈ ਓਥੇ ਉਸ ਦਾ ਭਗਤ ਹੈ, ਜਿਥੇ ਭਗਤ ਹੈ ਓਥੇ ਉਹ ਪ੍ਰਭੂ ਆਪ ਹੈ।

ਪਦ ਅਰਥ ਅਬਿਗਤੁ = {Skt. अव्यक्त} ਅਦ੍ਰਿਸ਼ਟ ਪ੍ਰਭੂ।

SikhNet (Spanish)Dondequiera que uno encuentre al Devoto del Señor, allí también hallará al Señor.

ਜਹ ਪਸਰੈ ਪਾਸਾਰੁ; ਸੰਤ ਪਰਤਾਪਿ ॥

jeh pasarai paasaar; sant parataap |

Sant Singh KhalsaHe unfolds the expanse of His creation for the glory of His Saint.
Manmohan SinghWherever He spreads out creation that is for the glory of His saint.
Manmohan Singh (Punjabi)ਜਿਥੇ ਕਿਤੇ ਉਹ ਰਚਨਾ ਖਿਲਾਰਦਾ ਹੈ, ਉਹ ਉਸ ਦੇ ਸਾਧੂ ਦੇ ਤੇਜ ਲਈ ਹੈ।
Fareedkot Teekaਜਹਾਂ ਅਪਨੀ ਈਸ੍ਵਰਜਤਾ ਕਾ ਪਸਾਰਾ ਪਸਾਰਿਆ ਹੈ, ਸੋ ਭੀ ਸੰਤ ਕੇ ਪ੍ਰਤਾਪ ਕੀ ਅਧਿਕਤਾ ਲੀਏ ਪਸਾਰਾ ਹੈ॥
Prof. Sahib Singhਹਰ ਥਾਂ ਸੰਤਾਂ ਦੀ ਮਹਿਮਾ ਵਾਸਤੇ ਪ੍ਰਭੂ ਜਗਤ ਦਾ ਖਿਲਾਰਾ ਖਿਲਾਰ ਰਿਹਾ ਹੈ।

ਪਦ ਅਰਥ ਸੰਤ ਪਰਤਾਪਿ = ਸੰਤਾਂ ਦੇ ਪਰਤਾਪ ਵਾਸਤੇ, ਸੰਤਾਂ ਦੀ ਮਹਿਮਾ ਵਧਾਉਣ ਲਈ।

SikhNet (Spanish)Todo lo que Dios ha creado, ha sido para la Gloria de Sus Santos.

ਦੁਹੂ ਪਾਖ ਕਾ; ਆਪਹਿ ਧਨੀ ॥

duhoo paakh kaa; aapeh dhanee |

Sant Singh KhalsaHe Himself is the Master of both worlds.
Manmohan SinghOf both the sides He Himself is the Master.
Manmohan Singh (Punjabi)ਦੋਨੋ ਪਾਸਿਆਂ ਦਾ ਉਹ ਆਪੇ ਹੀ ਮਾਲਕ ਹੈ।
Fareedkot Teekaਲੋਕ ਪ੍ਰਲੋਕ ਵਾ ਭਗਤਿ ਅਭਗਤਿ ਦੋਨੋ ਕਾ ਵਹੁ ਆਪ ਹੀ (ਧਨੀ) ਸ੍ਵਾਮੀ ਹੈ॥
Prof. Sahib Singh(ਸੰਤਾਂ ਦਾ ਪ੍ਰਤਾਪ ਤੇ ਮਾਇਆ ਦਾ ਪ੍ਰਭਾਵ-ਇਨ੍ਹਾਂ) ਦੋਹਾਂ ਪੱਖਾਂ ਦਾ ਮਾਲਕ ਪ੍ਰਭੂ ਆਪ ਹੈ।

ਪਦ ਅਰਥ ਧਨੀ = ਮਾਲਕ। ਦੁਹੂ ਪਾਖ ਕਾ = (ਸੰਤਾਂ ਦਾ ਪਰਤਾਪ ਤੇ ਮਾਇਆ ਦਾ ਪ੍ਰਭਾਵ ਰੂਪ) ਦੋਹਾਂ ਪਾਸਿਆਂ ਦਾ।

SikhNet (Spanish)Él es el Señor de este mundo y del más allá;

ਉਨ ਕੀ ਸੋਭਾ; ਉਨਹੂ ਬਨੀ ॥

aun kee sobhaa; unahoo banee |

Sant Singh KhalsaHis Praise is to Himself alone.
Manmohan SinghHis praise becomes Him alone.
Manmohan Singh (Punjabi)ਉਸ ਦੀ ਕੀਰਤੀ ਕੇਵਲ ਉਸੇ ਨੂੰ ਹੀ ਫੱਬਦੀ ਹੈ।
Fareedkot Teeka(ਉਨ) ਉਸ ਪਰਮੇਸ੍ਵਰ ਕੀ ਸੋਭਾ ਉਸ ਕੌ ਹੀ ਬਨੀ ਹੈ; ਅਰਥਾਤ ਤਿਸ ਕੇ ਤੁਲ ਔਰ ਕੋਈ ਨਹੀਂ ਹੈ॥
Prof. Sahib Singhਪ੍ਰਭੂ ਜੀ ਆਪਣੀ ਸੋਭਾ ਆਪ ਹੀ ਜਾਣਦੇ ਹਨ।

ਪਦ ਅਰਥ ਬਨੀ = ਫਬਦੀ ਹੈ।

SikhNet (Spanish)Él es el Objeto de las Alabanzas y también el Alabador.

ਆਪਹਿ ਕਉਤਕ ਕਰੈ; ਅਨਦ ਚੋਜ ॥

aapeh kautak karai; anad choj |

Sant Singh KhalsaHe Himself performs and plays His amusements and games.
Manmohan SinghThe Lord Himself performs plays recreations and frolics.
Manmohan Singh (Punjabi)ਪ੍ਰਭੂ ਆਪੇ ਹੀ ਲੀਲ੍ਹਾ, ਦਿਲ ਬਹਿਲਾਵੇ ਅਤੇ ਖੇਡਾਂ ਕਰਦਾ ਹੈ।
Fareedkot Teekaਆਪ ਹੀ ਅਪਨੇ ਅਨੰਦ ਕਰ (ਚੋਜ) ਬਿਲਾਸੋਂ ਸੇ ਕਉਤਕ ਕਰ ਰਹਾ ਹੈ॥
Prof. Sahib Singhਪ੍ਰਭੂ ਆਪ ਹੀ ਖੇਡਾਂ ਖੇਡ ਰਿਹਾ ਹੈ ਆਪ ਹੀ ਆਨੰਦ ਤਮਾਸ਼ੇ ਕਰ ਰਿਹਾ ਹੈ,
SikhNet (Spanish)Él hace Milagros y actos que alegran a todos;

ਆਪਹਿ ਰਸ ਭੋਗਨ; ਨਿਰਜੋਗ ॥

aapeh ras bhogan; nirajog |

Sant Singh KhalsaHe Himself enjoys pleasures, and yet He is unaffected and untouched.
Manmohan SinghHe Himself enjoys pleasures and yet remains uncontaminated.
Manmohan Singh (Punjabi)ਉਹ ਆਪੇ ਹੀ ਮੌਜਾਂ ਮਾਣਦਾ ਹੈ ਅਤੇ ਫਿਰ ਭੀ ਨਿਰਲੇਪ ਵਿਚਰਦਾ ਹੈ।
Fareedkot Teekaਆਪ ਹੀ ਰਸੋਂ ਕੋ ਭੋਗਤਾ ਹੂਆ (ਨਿਰਜੋਗ) ਅਸੰਗ ਰਹਿਤਾ ਹੈ॥
Prof. Sahib Singhਆਪ ਹੀ ਰਸਾਂ ਨੂੰ ਭੋਗਣ ਵਾਲਾ ਹੈ ਤੇ ਆਪ ਹੀ ਨਿਰਲੇਪ ਹੈ।

ਪਦ ਅਰਥ ਨਿਰਜੋਗ = ਨਿਰਲੇਪ।

SikhNet (Spanish)Él es Quien se regocija en el placer y es también Quien se conserva permanentemente desapegado.

ਜਿਸੁ ਭਾਵੈ; ਤਿਸੁ. ਆਪਨ ਨਾਇ ਲਾਵੈ ॥

jis bhaavai; tis. aapan naae laavai |

Sant Singh KhalsaHe attaches whomever He pleases to His Name.
Manmohan SinghWhomsoever He pleases him He attached with His Name.
Manmohan Singh (Punjabi)ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੇ ਨਾਮ ਨਾਲ ਜੋੜ ਲੈਦਾ ਹੈ।
Fareedkot Teekaਜਿਸ ਕੌ ਚਾਹਿਤਾ ਹੈ ਤਿਸ ਕੋ ਅਪਨੇ ਨਾਮ ਮੇਂ ਲਗਾਵਤਾ ਹੈ॥
Prof. Sahib Singhਜੋ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਨਾਮ ਵਿਚ ਜੋੜਦਾ ਹੈ,

ਪਦ ਅਰਥ ਆਪਨ ਨਾਇ = ਆਪਣੇ ਨਾਮ ਵਿਚ।

SikhNet (Spanish)Por Su Divina Gracia, el Señor elige a algunos para apegarlos a Su Nombre

ਜਿਸੁ ਭਾਵੈ; ਤਿਸੁ ਖੇਲ ਖਿਲਾਵੈ ॥

jis bhaavai; tis khel khilaavai |

Sant Singh KhalsaHe causes whomever He pleases to play in His play.
Manmohan SinghWhomsoever He please Him He causes to play the play of the world.
Manmohan Singh (Punjabi)ਜਿਸ ਕਿਸੇ ਨੂੰ ਉਹ ਚਾਹੀਦਾ ਹੈ, ਉਸ ਨੂੰ ਜਗਤ ਦੀ ਖੇਡ ਖਿਡਾਉਂਦਾ ਹੈ।
Fareedkot Teekaਜਿਸ ਕੋ ਚਾਹਿਤਾ ਹੈ ਤਿਸ ਕੌ ਮਨਮੁਖਤਾ ਕਰ ਚੌਰਾਸੀ ਕੇ ਖੇਲ ਮੇਂ ਖੇਲਾਵਤਾ ਹੈ, ਅਰਥਾਤ ਜਨਮੋਂ ਮੇਂ ਭਰਮਾਵਤਾ ਹੈ॥
Prof. Sahib Singhਤੇ ਜਿਸ ਨੂੰ ਚਾਹੁੰਦਾ ਹੈ ਮਾਇਆ ਦੀਆਂ ਖੇਡਾਂ ਖਿਡਾਉਂਦਾ ਹੈ।

ਪਦ ਅਰਥ ਖੇਲ = ਮਾਇਆ ਦੀਆਂ ਖੇਡਾਂ ਵਿਚ।

SikhNet (Spanish)y les concede que actúen en Conciencia de Su Voluntad.

ਬੇਸੁਮਾਰ ਅਥਾਹ; ਅਗਨਤ ਅਤੋਲੈ ॥

besumaar athaah; aganat atolai |

Sant Singh KhalsaHe is beyond calculation, beyond measure, uncountable and unfathomable.
Manmohan SinghGod is incalculable, unfathomable, uncountable and immeasurable.
Manmohan Singh (Punjabi)ਵਾਹਿਗੁਰੂ ਗਿਣਤੀ ਬਾਹਰਾ, ਬੇਥਾਹ ਸੰਖਿਆ-ਰਹਿਤ ਅਤੇ ਅਮਾਪ ਹੈ।
Fareedkot Teekaਵਹੁ ਗਿਣਤੀ ਸੇ ਬਿਨਾਂ ਬਿਅੰਤ ਅਥਾਹਿ ਅਤੋਲ ਵਾਹਿਗੁਰੂ॥
Prof. Sahib Singhਹੇ ਬੇਅੰਤ! ਹੇ ਅਥਾਹ! ਹੇ ਅਗਣਤ! ਹੇ ਅਡੋਲ ਪ੍ਰਭੂ!

ਪਦ ਅਰਥ ਬੇਸੁਮਾਰ = ਹੇ ਬੇਅੰਤ!

SikhNet (Spanish)Él permanece Vasto y Profundo y está más allá de nuestra capacidad para medirlo.

ਜਿਉ ਬੁਲਾਵਹੁ; ਤਿਉ ਨਾਨਕ ਦਾਸ ਬੋਲੈ ॥੮॥੨੧॥

jiau bulaavahu; tiau naanak daas bolai |8|21|

Sant Singh KhalsaAs You inspire him to speak, O Lord, so does servant Nanak speak. ||8||21||
Manmohan SinghAs Thou, O Lord, causeth him to speak so does servant Nanak speak.
Manmohan Singh (Punjabi)ਜਿਸ ਤਰ੍ਹਾਂ ਤੂੰ ਹੈ ਸਾਹਿਬ! ਬੁਲਾਉਂਦਾ ਹੈ, ਉਸੇ ਤਰ੍ਹਾਂ ਹੀ ਗੋਲਾ ਨਾਨਕ ਬੋਲਦਾ ਹੈ।
Fareedkot Teekaਜੈਸੇ ਮੁਝ ਦਾਸ ਕਉ ਬੁਲਾਵਤਾ ਹੈ, ਤੈਸੇ ਮੈਂ ਬੋਲਤਾ ਹੂੰ॥੮॥੨੧॥
Prof. Sahib Singhਹੇ ਨਾਨਕ (ਇਉਂ ਅਰਦਾਸ ਕਰ ਤੇ ਆਖ) ਜਿਵੇਂ ਤੂੰ ਬੁਲਾਉਂਦਾ ਹੈਂ ਤਿਵੇਂ ਤੇਰੇ ਦਾਸ ਬੋਲਦੇ ਹਨ ॥੮॥੨੧॥

* ਨੋਟ: ਇਸ ਅਸ਼ਟਪਦੀ ਵਿਚ ਇਸ ਖ਼ਿਆਲ ਦਾ ਖੰਡਨ ਕੀਤਾ ਹੈ ਕਿ ਜਗਤ ਦੀ ਰਚਨਾ ਜੀਵਾਂ ਦੇ ਕਰਮਾਂ ਕਰਕੇ ਹੋਈ। ਗੁਰ-ਆਸ਼ੇ ਅਨੁਸਾਰ ਸਿਰਫ਼ ਪਰਮਾਤਮਾ ਹੀ ਅਨਾਦੀ ਹੈ। ਜਦੋਂ ਅਜੇ ਜਗਤ ਹੈ ਹੀ ਨਹੀਂ ਸੀ, ਕੇਵਲ ਅਕਾਲ ਪੁਰਖ ਹੀ ਸੀ, ਤਦੋਂ ਨਾਹ ਕੋਈ ਜੀਵ ਸਨ, ਨਾਹ ਹੀ ਮਾਇਆ ਸੀ। ਤਦੋਂ ਕਰਮਾਂ ਦਾ ਭੀ ਅਭਾਵ ਸੀ। ਪਰਮਾਤਮਾ ਨੇ ਆਪ ਹੀ ਇਹ ਖੇਡ ਰਚੀ। ਕਰਮਾਂ ਦਾ, ਨਰਕ ਸੁਰਗ ਦਾ, ਪਾਪ ਪੁੰਨ ਦਾ ਸਿਲਸਿਲਾ ਤਦੋਂ ਸ਼ੁਰੂ ਹੋਇਆ, ਜਦੋਂ ਜਗਤ ਹੋਂਦ ਵਿਚ ਆ ਹੀ ਗਿਆ।

SikhNet (Spanish)Oh, dice Nanak, es por la Voluntad de Dios que manifiesto estas cosas.(8-21)

Open this shabad →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਜੀਅ ਜੰਤ ਕੇ ਠਾਕੁਰਾ; ਆਪੇ ਵਰਤਣਹਾਰ ॥

jeea jant ke tthaakuraa; aape varatanahaar |

Sant Singh KhalsaO Lord and Master of all beings and creatures, You Yourself are prevailing everywhere.
Manmohan SinghO Lord of men and creatures! thou are amongst all.
Manmohan Singh (Punjabi)ਹੇ ਬੰਦਿਆਂ ਤੇ ਹੋਰਨਾਂ ਜੀਵਾਂ ਦੇ ਸੁਆਮੀ! ਤੂੰ ਖੁਦ ਹੀ ਸਾਰਿਆਂ ਅੰਦਰ ਸਮਾਇਆ ਹੋਇਆ ਹੈ!
Fareedkot Teekaਸੂਖਮ ਅਸਥੂਲ ਜੀਵੋਂ ਕਾ ਠਾਕਰ ਪ੍ਰਭੂ ਤੂੰ ਆਪ ਹੀ ਸਰਬ ਮੇਂ ਵਰਤਣੇ ਹਾਰ ਹੈਂ॥
Prof. Sahib Singhਹੇ ਜੀਆਂ ਜੰਤਾਂ ਦੇ ਪਾਲਣ ਵਾਲੇ ਪ੍ਰਭੂ! ਤੂੰ ਆਪ ਹੀ ਸਭ ਥਾਈਂ ਵਰਤ ਰਿਹਾ ਹੈਂ।

ਪਦ ਅਰਥ ਵਰਤਣਹਾਰ = ਸਭ ਥਾਈਂ ਮੌਜੂਦ।

SikhNet (Spanish)Tú eres el Maestro de toda vida y prevaleces en todo,

ਨਾਨਕ. ਏਕੋ ਪਸਰਿਆ; ਦੂਜਾ ਕਹ ਦ੍ਰਿਸਟਾਰ ॥੧॥

naanak. eko pasariaa; doojaa keh drisattaar |1|

Sant Singh KhalsaO Nanak, The One is All-pervading; where is any other to be seen? ||1||
Manmohan SinghNanak the One Lord is all pervading where can there be another seen?
Manmohan Singh (Punjabi)ਨਾਨਕ, ਇਕ ਸੁਆਮੀ ਹੀ ਸਰਬ ਵਿਆਪਕ ਹੈ। ਹੋਰ ਕੋਈ ਕਿੱਥੇ ਦਿਖਾਈ ਦਿੰਦਾ ਹੈ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਹੀ ਸਰਬ ਮੇਂ ਵਿਆਪਕ ਹੋ ਰਹਾ ਹੈ ਔਰ ਦੂਸਰਾ ਕੋਈ ਨਹੀਂ ਦ੍ਰਿਸਟ ਆਵਤਾ ਹੈ, ਭਾਵ ਸਰਬ ਰੂਪ ਤੂੰ ਹੀ ਹੈਂ॥੧॥
Prof. Sahib Singhਹੇ ਨਾਨਕ! ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, (ਉਸ ਤੋਂ ਬਿਨਾ ਕੋਈ) ਦੂਜਾ ਕਿਥੇ ਵੇਖਣ ਵਿਚ ਆਇਆ ਹੈ? ॥੧॥

ਪਦ ਅਰਥ ਪਸਰਿਆ = ਸਭ ਥਾਈਂ ਹਾਜ਼ਰ ਹੈਂ। ਕਹੁ = ਕਿਥੇ? ਦ੍ਰਿਸਟਾਰ = ਵੇਖਣ ਵਿਚ ਆਉਂਦਾ ਹੈ ॥੧॥

SikhNet (Spanish)en todas partes se encuentra Tu Presencia y fuera de Ti, nada existe. (1)

Open this shabad →

Shabad Guru Arjan Dev Ji Raag Gauree

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XXII

ਆਪਿ ਕਥੈ; ਆਪਿ ਸੁਨਨੈਹਾਰੁ ॥

aap kathai; aap sunanaihaar |

Sant Singh KhalsaHe Himself is the speaker, and He Himself is the listener.
Manmohan SinghHe Himself is the speaker and Himself the listener.
Manmohan Singh (Punjabi)ਉਹ ਖੁਦ ਬਕਤਾ ਹੈ ਅਤੇ ਖੁਦ ਹੀ ਸਰੋਤਾ।
Fareedkot Teekaਆਪ ਹੀ ਤੂੰ ਕਥਨ ਕਰਤਾ ਹੈਂ ਔ ਆਪ ਹੀ ਸੁਣਨੇਹਾਰ ਹੈਂ॥
Prof. Sahib Singh(ਸਭ ਜੀਵਾਂ ਵਿਚ) ਪ੍ਰਭੂ ਆਪ ਬੋਲ ਰਿਹਾ ਹੈ ਆਪ ਹੀ ਸੁਣਨ ਵਾਲਾ ਹੈ,

ਪਦ ਅਰਥ ਕਥੈ = ਬੋਲਦਾ ਹੈ। ਸੁਨਨੈਹਾਰੁ = ਸੁਣਨ ਵਾਲਾ।

SikhNet (Spanish)Dios es quien habla y Dios Mismo Quien escucha.

ਆਪਹਿ ਏਕੁ; ਆਪਿ ਬਿਸਥਾਰੁ ॥

aapeh ek; aap bisathaar |

Sant Singh KhalsaHe Himself is the One, and He Himself is the many.
Manmohan SinghHe Himself is One and Himself many.
Manmohan Singh (Punjabi)ਉਹ ਆਪੇ ਹੀ ਇਕੱਲਾ ਹੈ ਅਤੇ ਆਪੇ ਹੀ ਅਨੇਕ।
Fareedkot Teekaਆਪ ਹੀ ਏਕ ਰੂਪ ਹੈਂ ਪੁਨਾ ਆਪ ਹੀ ਅਪਨੇ ਸੇ ਬਿਸਥਾਰ ਕਰ ਲੇਤਾ ਹੈਂ॥
Prof. Sahib Singhਆਪ ਹੀ ਇੱਕ ਹੈ (ਸ੍ਰਿਸ਼ਟੀ ਰਚਣ ਤੋਂ ਪਹਿਲਾਂ), ਤੇ ਆਪ ਹੀ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ।

ਪਦ ਅਰਥ ਆਪਹਿ = ਆਪ ਹੀ। ਬਿਸਥਾਰੁ = ਖਿਲਾਰਾ, ਪਸਾਰਾ।

SikhNet (Spanish)Él es el Uno y también el Infinitamente Variado.

ਜਾ ਤਿਸੁ ਭਾਵੈ; ਤਾ ਸ੍ਰਿਸਟਿ ਉਪਾਏ ॥

jaa tis bhaavai; taa srisatt upaae |

Sant Singh KhalsaWhen it pleases Him, He creates the world.
Manmohan SinghWhen it pleases Him then does He create the world.
Manmohan Singh (Punjabi)ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਉਹ ਜੱਗ ਨੂੰ ਰਚ ਦਿੰਦਾ ਹੈ।
Fareedkot Teekaਜਬ ਤਿਸ ਕੌ ਭਾਵਤਾ ਹੈ ਤਬ ਸ੍ਰਿਸਟੀ ਕੋ ਉਪਜਾਵਤਾ ਹੈ॥
Prof. Sahib Singhਜਦੋਂ ਉਸ ਨੂੰ ਚੰਗਾ ਲੱਗਦਾ ਹੈ ਤਾਂ ਸ੍ਰਿਸ਼ਟੀ ਰਚ ਲੈਂਦਾ ਹੈ,

ਪਦ ਅਰਥ ਉਪਾਏ = ਪੈਦਾ ਕਰਦਾ ਹੈ।

SikhNet (Spanish)Es por Su Voluntad que el Universo se crea

ਆਪਨੈ ਭਾਣੈ; ਲਏ ਸਮਾਏ ॥

aapanai bhaanai; le samaae |

Sant Singh KhalsaAs He pleases, He absorbs it back into Himself.
Manmohan SinghBy His pleasure, He absorbs it in Himself.
Manmohan Singh (Punjabi)ਆਪਣੀ ਰਜ਼ਾ ਦੁਆਰਾ ਉਹ ਇਸ ਨੂੰ ਆਪਦੇ ਵਿੱਚ ਲੀਨ ਕਰ ਲੈਦਾ ਹੈ।
Fareedkot Teekaਪੁਨਾ ਆਪਣੇ ਭਾਣੇ ਮੇਂ ਹੀ ਸਭ ਕੌ ਸਮਾਇ ਲੇਤਾ ਹੈ॥
Prof. Sahib Singhਜਦੋਂ ਉਸ ਨੂੰ ਚੰਗਾ ਲੱਗਦਾ ਹੈ (ਜਗਤ ਨੂੰ ਆਪਣੇ ਵਿਚ) ਸਮੇਟ ਲੈਂਦਾ ਹੈ।

ਪਦ ਅਰਥ ਲਏ ਸਮਾਏ = ਸਮੇਟ ਲੈਂਦਾ ਹੈ।

SikhNet (Spanish)y por Su Voluntad también que se resuelve en Él nuevamente.

ਤੁਮ ਤੇ ਭਿੰਨ; ਨਹੀ ਕਿਛੁ ਹੋਇ ॥

tum te bhin; nahee kichh hoe |

Sant Singh KhalsaWithout You, nothing can be done.
Manmohan Singhwithout Thee nothing can be done.
Manmohan Singh (Punjabi)ਤੇਰੇ ਬਿਨਾ ਕੁਝ ਭੀ ਕੀਤਾ ਨਹੀਂ ਜਾ ਸਕਦਾ।
Fareedkot Teekaਤੁਮ ਸੇ ਭਿੰਨ ਨਾ ਕੁਛ ਭਯਾ ਹੈ ਔ ਨਾ ਹੋਗਾ॥
Prof. Sahib Singh(ਹੇ ਪ੍ਰਭੂ!) ਤੈਥੋਂ ਵੱਖਰਾ ਕੁਝ ਨਹੀਂ ਹੈ,

ਪਦ ਅਰਥ ਭਿੰਨ = ਵੱਖਰਾ।

SikhNet (Spanish)Nada existe ajeno a Ti, Señor;

ਆਪਨ ਸੂਤਿ; ਸਭੁ ਜਗਤੁ ਪਰੋਇ ॥

aapan soot; sabh jagat paroe |

Sant Singh KhalsaUpon Your thread, You have strung the whole world.
Manmohan SinghOn thy string, Thou has strung the whole world.
Manmohan Singh (Punjabi)ਆਪਦੇ ਧਾਗੇ ਅੰਦਰ ਤੂੰ ਸਾਰੇ ਜੱਗ ਨੂੰ ਪ੍ਰੋਤਾ ਹੋਇਆ ਹੈ।
Fareedkot Teekaਆਪਨੀ ਸੱਤਾ ਰੂਪੀ ਸੂਤ੍ਰ ਮੇਂ ਤੈਨੇ ਸਭ ਜਗਤ ਪਰੋਇਆ ਹੂਆ ਹੈ॥
Prof. Sahib Singhਤੂੰ (ਆਪਣੇ ਹੁਕਮ-ਰੂਪ) ਧਾਗੇ ਵਿਚ ਸਾਰੇ ਜਗਤ ਨੂੰ ਪ੍ਰੋ ਰੱਖਿਆ ਹੈ।

ਪਦ ਅਰਥ ਸੂਤਿ = ਧਾਗੇ ਵਿਚ।

SikhNet (Spanish)en el Hilo de Tu Voluntad se engarzan las esferas del cosmos entero.

ਜਾ ਕਉ ਪ੍ਰਭ ਜੀਉ; ਆਪਿ ਬੁਝਾਏ ॥

jaa kau prabh jeeo; aap bujhaae |

Sant Singh KhalsaOne whom God Himself inspires to understand
Manmohan SinghHe whom the Venerable Lord Himself instructs,
Manmohan Singh (Punjabi)ਜਿਸ ਨੂੰ ਪੂਜਯ ਪ੍ਰਭੂ ਖੁਦ ਸਿਖ-ਮਤ ਦਿੰਦਾ ਹੈ।
Fareedkot Teekaਹੇ ਪ੍ਰਭੂ ਜੀ! ਤੂੰ ਜਿਸ ਕਉ ਆਪ ਸਮਝਾਵਤਾ ਹੈਂ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਜੀ ਆਪ ਸੂਝ ਬਖ਼ਸ਼ਦੇ ਹਨ,

ਪਦ ਅਰਥ ਬੁਝਾਏ = ਸੂਝ ਦੇਂਦਾ ਹੈ।

SikhNet (Spanish)Si la mente es receptiva a la Verdad, se alcanza el Regalo del Nombre.

ਸਚੁ ਨਾਮੁ; ਸੋਈ ਜਨੁ ਪਾਏ ॥

sach naam; soee jan paae |

Sant Singh Khalsa- that person obtains the True Name.
Manmohan SinghThat man attains the True Name.
Manmohan Singh (Punjabi)ਉਹ ਆਦਮੀ ਸਤਿਨਾਮ ਨੂੰ ਪ੍ਰਾਪਤ ਕਰ ਲੈਦਾ ਹੈ।
Fareedkot Teekaਸੋਈ ਜਨੁ ਤੇਰੇ ਸਚੁ ਨਾਮੁ ਕੋ ਪਾਵਤਾ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਨਾਮ ਹਾਸਲ ਕਰ ਲੈਂਦਾ ਹੈ।
SikhNet (Spanish)Aquél que ha comprendido la Realidad Última,

ਸੋ ਸਮਦਰਸੀ; ਤਤ ਕਾ ਬੇਤਾ ॥

so samadarasee; tat kaa betaa |

Sant Singh KhalsaHe looks impartially upon all, and he knows the essential reality.
Manmohan SinghHe is an impartial looker and knower of Reality.
Manmohan Singh (Punjabi)ਉਹ ਇਕਸਾਰ ਵੇਖਣ ਵਾਲਾ ਤੇ ਅਸਲੀਅਤ ਦੇ ਜਾਨਣ ਵਾਲਾ ਹੈ।
Fareedkot Teekaਸੋਈ ਸਮਦ੍ਰਿਸਟੀ ਤਤ ਸਰੂਪ ਕਾ ਜਾਨਣੇ ਹਾਰਾ ਹੋਤਾ ਹੈ॥
Prof. Sahib Singhਉਹ ਮਨੁੱਖ ਸਭ ਵਲ ਇਕ ਨਜ਼ਰ ਨਾਲ ਤੱਕਦਾ ਹੈ, ਅਕਾਲ ਪੁਰਖ ਦਾ ਮਹਰਮ ਹੋ ਜਾਂਦਾ ਹੈ।

ਪਦ ਅਰਥ ਸਮਦਰਸੀ = ਸਭ ਨੂੰ ਇਕੋ ਨਜ਼ਰ ਨਾਲ ਤੱਕਣ ਵਾਲਾ।

SikhNet (Spanish)mira a todos con imparcialidad;

ਨਾਨਕ; ਸਗਲ ਸ੍ਰਿਸਟਿ ਕਾ ਜੇਤਾ ॥੧॥

naanak; sagal srisatt kaa jetaa |1|

Sant Singh KhalsaO Nanak, he conquers the whole world. ||1||
Manmohan SinghNanak he is the victor of the whole world.
Manmohan Singh (Punjabi)ਨਾਨਕ, ਉਹ ਸਾਰੇ ਸੰਸਾਰ ਨੂੰ ਜਿੱਤਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਜਨ ਸਰਬ ਸ੍ਰਿਸਟੀ ਕੇ ਜੀਤਨੇ ਹਾਰਾ ਹੋਤਾ ਹੈ॥੧॥☬ਤਿਸ ਮਹਾਤਮਾ ਕੀ ਦ੍ਰਿਸਟੀ ਕਹਤੇ ਹੈਂ:
Prof. Sahib Singhਹੇ ਨਾਨਕ! ਉਹ ਸਾਰੇ ਜਗਤ ਦਾ ਜਿੱਤਣ ਵਾਲਾ ਹੈ ॥੧॥

ਪਦ ਅਰਥ ਜੇਤਾ = ਜਿੱਤਣ ਵਾਲਾ। ਤਤ = ਅਸਲੀਅਤ। ਬੇਤਾ = ਜਾਣਨ ਵਾਲਾ ॥੧॥

SikhNet (Spanish)con esta experiencia en verdad que ha conquistado el mundo. (1)

Open this shabad →

Shabad Guru Arjan Dev Ji Raag Gauree

ਜੀਅ ਜੰਤ੍ਰ ਸਭ; ਤਾ ਕੈ ਹਾਥ ॥

jeea jantr sabh; taa kai haath |

Sant Singh KhalsaAll beings and creatures are in His Hands.
Manmohan SinghAll the men and creatures are in His hands.
Manmohan Singh (Punjabi)ਸਾਰੇ ਇਨਸਾਨ ਅਤੇ ਪਸ਼ੂ ਪੰਛੀ ਉਸ ਦੇ ਹੱਥਾਂ ਵਿੱਚ ਹਨ।
Fareedkot Teekaਇਹ ਸੰਪੂਰਨ ਜੀਅ ਜੰਤ ਤਿਸੀ ਕੇ ਹਾਥ ਮੇਂ ਹੈਂ॥
Prof. Sahib Singhਸਾਰੇ ਜੀਵ ਜੰਤ ਉਸ ਪ੍ਰਭੂ ਦੇ ਵੱਸ ਵਿਚ ਹਨ,

ਪਦ ਅਰਥ ਹਾਥ = ਵੱਸ ਵਿਚ। ਕੋ = ਦਾ।

SikhNet (Spanish)Toda vida está en Manos del Señor;

ਦੀਨ ਦਇਆਲ; ਅਨਾਥ ਕੋ ਨਾਥੁ ॥

deen deaal; anaath ko naath |

Sant Singh KhalsaHe is Merciful to the meek, the Patron of the patronless.
Manmohan SinghHe is Merciful to the meek and the Patron of the patronless.
Manmohan Singh (Punjabi)ਉਹ ਮਸਕੀਨਾਂ ਤੇ ਮਿਹਰਬਾਨ ਹੈ ਅਤੇ ਨਿਖ਼ਸਮਿਆਂ ਦਾ ਖ਼ਸਮ ਹੈ।
Fareedkot Teekaਸੋ ਪ੍ਰਭੂ ਦੀਨੋਂ ਪਰ ਦ੍ਯਾਲ ਅਨਾਥੋਂ ਕਾ ਨਾਥ ਹੈ॥
Prof. Sahib Singhਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਤੇ, ਅਨਾਥਾਂ ਦਾ ਮਾਲਿਕ ਹੈ।

ਪਦ ਅਰਥ ਨਾਥੁ = ਮਾਲਕ।

SikhNet (Spanish)Él es Bondadoso con los afligidos

ਜਿਸੁ ਰਾਖੈ; ਤਿਸੁ. ਕੋਇ ਨ ਮਾਰੈ ॥

jis raakhai; tis. koe na maarai |

Sant Singh KhalsaNo one can kill those who are protected by Him.
Manmohan SinghNone can kill him whom God preserves.
Manmohan Singh (Punjabi)ਉਸ ਨੂੰ ਕੋਈ ਨਹੀਂ ਮਾਰ ਸਕਦਾ ਜਿਸ ਨੂੰ ਵਾਹਿਗੁਰੂ ਰਖਦਾ ਹੈ।
Fareedkot Teekaਜਿਸ ਕੌ ਵਹੁ ਰਾਖਤਾ ਹੈ ਤਿਸ ਕੋ ਕੋਈ ਮਾਰ ਨਹੀਂ ਸਕਤਾ ਹੈ॥
Prof. Sahib Singhਜਿਸ ਜੀਵ ਨੂੰ ਪ੍ਰਭੂ ਆਪ ਰੱਖਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ।
SikhNet (Spanish)y brinda Aliento a los desesperados.

ਸੋ ਮੂਆ; ਜਿਸੁ ਮਨਹੁ ਬਿਸਾਰੈ ॥

so mooaa; jis manahu bisaarai |

Sant Singh KhalsaOne who is forgotten by God, is already dead.
Manmohan SinghHe whom the Lord forgets in His mind, is already dead.
Manmohan Singh (Punjabi)ਜਿਸ ਨੂੰ ਸੁਆਮੀ ਆਪਦੇ ਚਿੱਤ ਵਿਚੋਂ ਭੁਲਾ ਦਿੰਦਾ ਹੈ, ਉਹ ਅੱਗੇ ਹੀ ਮਰਿਆ ਹੈ।
Fareedkot Teekaਜਿਸ ਕੋ ਵਹੁ ਮਨ ਸੇ ਵਿਸਾਰੇ ਸੇ ਮ੍ਰਿਤਕ ਜਾਨੋ॥
Prof. Sahib Singhਮੋਇਆ ਹੋਇਆ (ਤਾਂ) ਉਹ ਜੀਵ ਹੈ ਜਿਸ ਨੂੰ ਪ੍ਰਭੂ ਭੁਲਾ ਦੇਂਦਾ ਹੈ।

ਪਦ ਅਰਥ ਮਨਹੁ = ਮਨ ਤੋਂ। ਬਿਸਾਰੈ = ਭੁਲਾ ਦੇਂਦਾ ਹੈ।

SikhNet (Spanish)Dios es quien sostiene y quien destruye

ਤਿਸੁ ਤਜਿ; ਅਵਰ ਕਹਾ ਕੋ ਜਾਇ ॥

tis taj; avar kahaa ko jaae |

Sant Singh KhalsaLeaving Him, where else could anyone go?
Manmohan SinghLeaving Him why should any one go to another.
Manmohan Singh (Punjabi)ਉਸ ਨੂੰ ਛੱਡ ਕੇ, ਕੋਈ ਜਣਾ ਹੋਰਸ ਕੋਲ ਕਿਉਂ ਜਾਵੇ?
Fareedkot Teekaਤਿਸ ਕੋ ਤਿਆਗ ਕਰ ਕਹਾਂ ਕੋਈ ਜਾਵੇ॥
Prof. Sahib Singhਉਸ ਪ੍ਰਭੂ ਨੂੰ ਛੱਡ ਕੇ ਹੋਰ ਕਿਥੇ ਕੋਈ ਜਾਏ?

ਪਦ ਅਰਥ ਤਜਿ = ਛੱਡ ਕੇ। ਅਵਰ ਕਹਾ = ਹੋਰ ਕਿਥੇ? ਕੋ = ਕੋਈ ਮਨੁੱਖ।

SikhNet (Spanish)¿a quién puede acudirse si se abandona al Señor?

ਸਭ ਸਿਰਿ; ਏਕੁ ਨਿਰੰਜਨ ਰਾਇ ॥

sabh sir; ek niranjan raae |

Sant Singh KhalsaOver the heads of all is the One, the Immaculate King.
Manmohan SinghOver the heads of all is the One Pure King.
Manmohan Singh (Punjabi)ਸਾਰਿਆਂ ਦੇ ਸਿਰਾਂ ਉਤੇ ਇਕ ਪਵਿੱਤ੍ਰ ਪਾਤਸ਼ਾਹ ਹੈ।
Fareedkot Teekaਜੋ ਸਭ ਮੇਂ ਏਕ ਨਿਰੰਜਨ ਰਾਇ ਵਿਆਪਕ ਹੈ॥
Prof. Sahib Singhਸਭ ਜੀਵਾਂ ਦੇ ਸਿਰ ਤੇ ਇਕ ਆਪ ਹੀ ਪ੍ਰਭੂ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।

ਪਦ ਅਰਥ ਸਭ ਸਿਰਿ = ਸਾਰਿਆਂ ਦੇ ਸਿਰ ਉਤੇ। ਨਿਰੰਜਨ ਰਾਇ = ਉਹ ਰਾਜਾ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।

SikhNet (Spanish)Dios, el Rey de la creación, es Quien controla todo;

ਜੀਅ ਕੀ ਜੁਗਤਿ; ਜਾ ਕੈ ਸਭ ਹਾਥਿ ॥

jeea kee jugat; jaa kai sabh haath |

Sant Singh KhalsaThe ways and means of all beings are in His Hands.
Manmohan SinghIn whose power are all the plans of the mortals,
Manmohan Singh (Punjabi)ਜਿਸ ਦੇ ਵੱਸ ਵਿੱਚ ਪ੍ਰਾਣੀ ਦੀਆਂ ਸਾਰੀਆਂ ਤਦਬੀਰਾਂ ਹਨ,
Fareedkot Teekaਸਰਬ ਜੀਵੋਂ ਕੀ ਜੁਗਤੀ ਜਿਸ ਕੇ ਹਾਥ ਮੇਂ ਹੈ॥
Prof. Sahib Singhਜਿਸ ਦੇ ਵੱਸ ਵਿਚ ਸਭ ਜੀਵਾਂ ਦੀ ਜ਼ਿੰਦਗੀ ਦਾ ਭੇਤ ਹੈ,
SikhNet (Spanish)en Sus Manos está el secreto de toda vida.

ਅੰਤਰਿ ਬਾਹਰਿ; ਜਾਨਹੁ ਸਾਥਿ ॥

antar baahar; jaanahu saath |

Sant Singh KhalsaInwardly and outwardly, know that He is with you.
Manmohan Singhknow that He is with thee within and without.
Manmohan Singh (Punjabi)ਜਾਣ ਲੈ ਕਿ ਉਹ ਅੰਦਰ ਤੇ ਬਾਹਰ ਤੇਰੇ ਨਾਲ ਹੈ।
Fareedkot Teekaਹੇ ਭਾਈ! ਤਿਸ ਕੋ ਅੰਤਰ ਬਾਹਰ ਅਪਨੇ ਸਾਥ ਹੀ ਜਾਨੋ॥
Prof. Sahib Singhਉਸ ਪ੍ਰਭੂ ਨੂੰ ਅੰਦਰ ਬਾਹਰ ਸਭ ਥਾਈਂ ਅੰਗ-ਸੰਗ ਜਾਣਹੁ।
SikhNet (Spanish)Él es quien te acompaña en tu interior y fuera de ti también.

ਗੁਨ ਨਿਧਾਨ; ਬੇਅੰਤ ਅਪਾਰ ॥

gun nidhaan; beant apaar |

Sant Singh KhalsaHe is the Ocean of excellence, infinite and endless.
Manmohan SinghHe is an Ocean of excellences Infinite and Endless.
Manmohan Singh (Punjabi)ਉਹ ਗੁਣਾ ਦਾ ਸਮੁੰਦਰ, ਅਨੰਤ ਅਤੇ ਓੜਕ-ਰਹਿਤ ਹੈ।
Fareedkot Teekaਗੁਣੋਂ ਕਾ ਅਪਾਰ (ਨਿਧਾਨ) ਖਜਾਨਾ ਵਹੁ ਬਿਅੰਤ ਰੂਪ ਹੈ॥
Prof. Sahib Singhਜੋ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ ਤੇ ਅਪਾਰ ਹੈ,
SikhNet (Spanish)Él es un Océano de Excelencias, Infinito y Sin Barreras.

ਨਾਨਕ ਦਾਸ; ਸਦਾ ਬਲਿਹਾਰ ॥੨॥

naanak daas; sadaa balihaar |2|

Sant Singh KhalsaSlave Nanak is forever a sacrifice to Him. ||2||
Manmohan SinghSerf Nanak is ever a sacrifice unto Him.
Manmohan Singh (Punjabi)ਨਫ਼ਰ ਨਾਨਕ ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸਦਾ ਤਿਸ ਕੇ ਬਲਿਹਾਰਨੇ ਜਾਤੇ ਹੈਂ॥੨॥
Prof. Sahib Singhਹੇ ਨਾਨਕ! (ਆਖ, ਪ੍ਰਭੂ ਦੇ) ਸੇਵਕ ਉਸ ਤੋਂ ਸਦਕੇ ਹਨ ॥੨॥
SikhNet (Spanish)Yo como Su humilde Esclavo, Le ofrezco mi vida. (2)

Open this shabad →

Shabad Guru Arjan Dev Ji Raag Gauree

ਪੂਰਨ ਪੂਰਿ ਰਹੇ; ਦਇਆਲ ॥

pooran poor rahe; deaal |

Sant Singh KhalsaThe Perfect, Merciful Lord is pervading everywhere.
Manmohan SinghThe perfect compassionate Lord is fully pervading every where,
Manmohan Singh (Punjabi)ਮੁਕੰਮਲ ਮਿਹਰਬਾਨ ਮਾਲਕ ਹਰ ਥਾਂ ਪਰੀਪੂਰਨ ਹੋ ਰਿਹਾ ਹੈ,
Fareedkot Teekaਵਹੁ ਪੂਰਨ ਪੁਰਖ ਜੀ ਦਿਆਲੂ ਸਰਬ ਮੇਂ ਬਿਆਪਕ ਹੋ ਰਹੇ ਹੈਂ॥
Prof. Sahib Singhਦਇਆ ਦੇ ਘਰ ਪ੍ਰਭੂ ਜੀ ਸਭ ਥਾਈਂ ਭਰਪੂਰ ਹਨ,

ਪਦ ਅਰਥ ਪੂਰਿ ਰਹੇ = ਸਭ ਥਾਈਂ ਵਿਆਪਕ ਹਨ।

SikhNet (Spanish)En todas partes se encuentra presente el Perfecto Señor

ਸਭ ਊਪਰਿ; ਹੋਵਤ ਕਿਰਪਾਲ ॥

sabh aoopar; hovat kirapaal |

Sant Singh KhalsaHis kindness extends to all.
Manmohan Singhand is Merciful to all.
Manmohan Singh (Punjabi)ਅਤੇ ਸਾਰਿਆਂ ਉਤੇ ਮੇਹਰਵਾਨ ਹੈ।
Fareedkot Teekaਪੁਨਾ ਸਭ ਊਪਰ ਕ੍ਰਿਪਾਲ ਹੋਤੇ ਹੈਂ॥
Prof. Sahib Singhਤੇ ਸਭ ਜੀਵਾਂ ਤੇ ਮੇਹਰ ਕਰਦੇ ਹਨ।
SikhNet (Spanish)y a todos brinda Sus Bondades.

ਅਪਨੇ ਕਰਤਬ; ਜਾਨੈ ਆਪਿ ॥

apane karatab; jaanai aap |

Sant Singh KhalsaHe Himself knows His own ways.
Manmohan SinghHis affairs He Himself knows.
Manmohan Singh (Punjabi)ਆਪਣੇ ਕੰਮ ਉਹ ਆਪੇ ਹੀ ਜਾਣਦਾ ਹੈ।
Fareedkot Teekaਸੋ ਅਪਨੇ ਗੁਣੋਂ ਕੋ ਆਪ ਹੀ ਜਾਨਤਾ ਹੈ॥
Prof. Sahib Singhਪ੍ਰਭੂ ਆਪਣੇ ਖੇਲ ਆਪ ਜਾਣਦਾ ਹੈ,
SikhNet (Spanish)Sólo Él sabe lo que hace,

ਅੰਤਰਜਾਮੀ; ਰਹਿਓ ਬਿਆਪਿ ॥

antarajaamee; rahio biaap |

Sant Singh KhalsaThe Inner-knower, the Searcher of hearts, is present everywhere.
Manmohan SinghThe knower of hearts is contained in everything.
Manmohan Singh (Punjabi)ਦਿਲਾਂ ਦੀਆਂ ਜਾਨਣਹਾਰ ਹਰ ਵਸਤੂ ਅੰਦਰ ਰਮਿਆ ਹੋਇਆ ਹੈ।
Fareedkot Teekaਸੋ ਅੰਤਰਯਾਮੀ ਸਰਬ ਮੇਂ ਵਿਆਪ ਰਹਾ ਹੈ॥
Prof. Sahib Singhਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਸਭ ਥਾਈਂ ਮੌਜੂਦ ਹੈ।

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ।

SikhNet (Spanish)pues Él habita en cada corazón y prevalece en todo.

ਪ੍ਰਤਿਪਾਲੈ; ਜੀਅਨ ਬਹੁ ਭਾਤਿ ॥

pratipaalai; jeean bahu bhaat |

Sant Singh KhalsaHe cherishes His living beings in so many ways.
Manmohan SinghThe Lord cherishes the beings in diverse ways.
Manmohan Singh (Punjabi)ਸੁਆਮੀ ਅਨੇਕਾਂ ਤਰੀਕਿਆਂ ਨਾਲ ਜੀਵਾਂ ਦੀ ਪਰਵਰਸ਼ ਕਰਦਾ ਹੈ।
Fareedkot Teekaਬਹੁਤ ਪ੍ਰਕਾਰ ਸੇ ਜੀਵੋਂ ਕੋ ਪ੍ਰਤਿਪਾਲਤਾ ਹੈ॥
Prof. Sahib Singhਜੀਵਾਂ ਨੂੰ ਕਈ ਤਰੀਕੀਆਂ ਨਾਲ ਪਾਲਦਾ ਹੈ,

ਪਦ ਅਰਥ ਜੀਅਨ = ਜੀਵਾਂ ਨੂੰ। ਬਹੁ ਭਾਤਿ = ਕਈ ਤਰੀਕਿਆਂ ਨਾਲ।

SikhNet (Spanish)De múltiples maneras provee el Señor a Sus criaturas

ਜੋ ਜੋ ਰਚਿਓ; ਸੁ ਤਿਸਹਿ ਧਿਆਤਿ ॥

jo jo rachio; su tiseh dhiaat |

Sant Singh KhalsaThat which He has created meditates on Him.
Manmohan SinghWhomsoever He has made that meditates on Him.
Manmohan Singh (Punjabi)ਜਿਸ ਕਿਸੇ ਨੂੰ ਉਸ ਨੇ ਬਣਾਇਆ ਹੈ, ਉਹ ਉਸ ਨੂੰ ਸਿਮਰਦਾ ਹੈ।
Fareedkot Teekaਜੋ ਜੀਵ ਤਿਸ ਨੇ ਰਚਾ ਹੈ, ਸੋ ਸਭ ਤਿਸ ਕੌ ਧਿਆਵਤਾ ਹੈ॥
Prof. Sahib Singhਜੋ ਜੋ ਜੀਵ ਉਸ ਨੇ ਪੈਦਾ ਕੀਤਾ ਹੈ, ਉਹ ਉਸੇ ਪ੍ਰਭੂ ਨੂੰ ਸਿਮਰਦਾ ਹੈ।
SikhNet (Spanish)y todas ellas Lo contemplan sólo a Él.

ਜਿਸੁ ਭਾਵੈ; ਤਿਸੁ ਲਏ ਮਿਲਾਇ ॥

jis bhaavai; tis le milaae |

Sant Singh KhalsaWhoever pleases Him, He blends into Himself.
Manmohan SinghWhosoever pleases Him, him He blends with Himself.
Manmohan Singh (Punjabi)ਜਿਹੜਾ ਕੋਈ ਉਸ ਨੂੰ ਚੰਗਾ ਲੱਗਦਾ ਹੈ, ਉਸ ਨੂੰ ਉਹ ਆਪਣੇ ਨਾਲ ਅਭੇਦ ਕਰ ਲੈਦਾ ਹੈ।
Fareedkot Teekaਜਿਸ ਕੋ ਭਾਵੈ ਤਿਸ ਕੋ ਅਪਨੇ ਮੇਂ ਮਿਲਾਇ ਲੇਤਾ ਹੈ॥
Prof. Sahib Singhਜਿਸ ਉਤੇ ਤ੍ਰੁੱਠਦਾ ਹੈ ਉਸ ਨੂੰ ਨਾਲ ਜੋੜ ਲੈਂਦਾ ਹੈ,
SikhNet (Spanish)Aquél a quien Dios elige, es integrado en sí mismo

ਭਗਤਿ ਕਰਹਿ; ਹਰਿ ਕੇ ਗੁਣ ਗਾਇ ॥

bhagat kareh; har ke gun gaae |

Sant Singh KhalsaThey perform His devotional service and sing the Glorious Praises of the Lord.
Manmohan SinghSuch person performs God's service and sings His praises.
Manmohan Singh (Punjabi)ਐਸਾ ਪੁਰਸ਼ ਵਾਹਿਗੁਰੂ ਦੀ ਸੇਵਾ ਕਮਾਉਂਦਾ ਹੈ ਅਤੇ ਉਸ ਦੇ ਜੰਸ ਗਾਇਨ ਕਰਦਾ ਹੈ।
Fareedkot Teekaਪਰੰਤੂ ਜੋ ਹਰੀ ਕੇ ਗੁਣੋਂ ਕੌ ਗਾਇਕਰ ਭਗਤੀ ਕਰਤਾ ਹੈ, ਸੋਈ ਮਿਲਤਾ ਹੈ॥
Prof. Sahib Singh(ਜਿਨ੍ਹਾਂ ਤੇ ਤ੍ਰੁੱਠਦਾ ਹੈ) ਉਹ ਉਸ ਦੇ ਗੁਣ ਗਾ ਕੇ ਉਸ ਦੀ ਭਗਤੀ ਕਰਦੇ ਹਨ।
SikhNet (Spanish)y destina su existencia a cantar las Alabanzas y a servir a su Señor.

ਮਨ ਅੰਤਰਿ; ਬਿਸ੍ਵਾਸੁ ਕਰਿ ਮਾਨਿਆ ॥

man antar; bisvaas kar maaniaa |

Sant Singh KhalsaWith heart-felt faith, they believe in Him.
Manmohan SinghWith faith within his mind he worships the Lord.
Manmohan Singh (Punjabi)ਆਪਣੇ ਚਿੱਤ ਅੰਦਰ ਭਰੋਸਾ ਧਾਰਕੇ ਉਹ ਸੁਆਮੀ ਦੀ ਪੂਜਾ ਕਰਦਾ ਹੈ।
Fareedkot Teekaਜਿਨੋਂ ਨੇ ਅਪਨੇ ਮਨ ਅੰਤਰ ਨਿਸਚਾ ਕਰ ਕੇ ਤਿਸ ਕਾ ਮਨਨ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਮਨ ਵਿਚ ਸ਼ਰਧਾ ਧਾਰ ਕੇ ਪ੍ਰਭੂ ਨੂੰ (ਸੱਚਮੁਚ ਹੋਂਦ ਵਾਲਾ) ਮੰਨ ਲਿਆ ਹੈ,

ਪਦ ਅਰਥ ਬਿਸ੍ਵਾਸੁ = ਯਕੀਨ,ਸ਼ਰਧਾ।

SikhNet (Spanish)Tal Devoto conquista inquebrantable Fe en Dios.

ਕਰਨਹਾਰੁ; ਨਾਨਕ. ਇਕੁ ਜਾਨਿਆ ॥੩॥

karanahaar; naanak. ik jaaniaa |3|

Sant Singh KhalsaO Nanak, they realize the One, the Creator Lord. ||3||
Manmohan SinghThe One Master, Nanak recognises as the Creator.
Manmohan Singh (Punjabi)ਇਕ ਮਾਲਕ ਨੂੰ ਹੀ ਨਾਨਕ, ਸਿਰਜਣਹਾਰ ਕਰਕੇ ਜਾਣਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਸਰਬ ਜਗਤ ਕੇ ਕਰਨੇ ਹਾਰੇ ਏਕ ਵਾਹਿਗੁਰੂ ਜੀ ਕੌ ਤਿਨੋਂ ਨੇ ਹੀ ਜਾਣਿਆ ਹੈ॥੩॥
Prof. Sahib Singhਹੇ ਨਾਨਕ! ਉਸ ਨੇ ਉਸ ਇੱਕ ਕਰਤਾਰ ਨੂੰ ਹੀ ਪਛਾਣਿਆ ਹੈ ॥੩॥
SikhNet (Spanish)Todos los sucesos en verdad proceden del Señor, el Uno Absoluto.(3)

Open this shabad →

Shabad Guru Arjan Dev Ji Raag Gauree continues on Ang 293

ਜਨੁ ਲਾਗਾ; ਹਰਿ ਏਕੈ ਨਾਇ ॥

jan laagaa; har ekai naae |

Sant Singh KhalsaThe Lord's humble servant is committed to His Name.
Manmohan SinghLord's slave is attached with His Name alone.
Manmohan Singh (Punjabi)ਸੁਆਮੀ ਦਾ ਗੋਲਾ ਕੇਵਲ ਉਸ ਦੇ ਨਾਮ ਨਾਲ ਹੀ ਜੁੜਿਆ ਹੋਇਆ ਹੈ।
Fareedkot Teekaਜੋ ਜਨ ਏਕ ਹਰੀ ਕੇ ਨਾਮ ਮੇਂ ਲਗਾ ਹੈ॥
Prof. Sahib Singh(ਜੋ) ਸੇਵਕ ਇਕ ਪ੍ਰਭੂ ਦੇ ਨਾਮ ਵਿਚ ਟਿਕਿਆ ਹੋਇਆ ਹੈ,

ਪਦ ਅਰਥ ਨਾਇ = ਨਾਮ ਵਿਚ।

SikhNet (Spanish)El hombre de Dios se integra en el Nombre y jamás sufre desilusión.

ਤਿਸ ਕੀ ਆਸ; ਨ ਬਿਰਥੀ ਜਾਇ ॥

tis kee aas; na birathee jaae |

Sant Singh KhalsaHis hopes do not go in vain.
Manmohan SinghHis hope goes not in vain.
Manmohan Singh (Punjabi)ਉਸ ਦੀ ਉਮੈਦ ਵਿਅਰਥ ਨਹੀਂ ਜਾਂਦੀ।
Fareedkot Teekaਤਿਸ ਕੀ ਆਸਾ ਵਿਅਰਥ ਨਹੀਂ ਜਾਤੀ ਹੈ॥
Prof. Sahib Singhਉਸ ਦੀ ਆਸ ਕਦੇ ਖ਼ਾਲੀ ਨਹੀਂ ਜਾਂਦੀ।
SikhNet (Spanish)Sabe bien que es Sirviente de su Señor y que su deber es atenderlo;

ਸੇਵਕ ਕਉ; ਸੇਵਾ ਬਨਿ ਆਈ ॥

sevak kau; sevaa ban aaee |

Sant Singh KhalsaThe servant's purpose is to serve;
Manmohan SinghIt behoves the servant to perform service.
Manmohan Singh (Punjabi)ਟਹਿਲੂਏ ਨੂੰ ਟਹਿਲ ਕਰਨੀ ਹੀ ਸ਼ੋਭਦੀ ਹੈ।
Fareedkot Teekaਜਿਸ ਸੇਵਕ ਕੋ ਤਿਸ ਕੀ ਸੇਵਾ ਬਨਿ ਆਈ ਅਰਥਾਤ ਤਿਸ ਸੇ ਹੋਇ ਆਈ ਹੈ॥
Prof. Sahib Singhਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ।
SikhNet (Spanish)así, fluye en Su Voluntad y aspira al más alto Éxtasis.

ਹੁਕਮੁ ਬੂਝਿ; ਪਰਮ ਪਦੁ ਪਾਈ ॥

hukam boojh; param pad paaee |

Sant Singh Khalsaobeying the Lord's Command, the supreme status is obtained.
Manmohan SinghBy obeying God's order he obtains the supreme status.
Manmohan Singh (Punjabi)ਹਰੀ ਦੇ ਫੁਰਮਾਨ ਦੀ ਪਾਲਣਾ ਕਰਕੇ ਉਹ ਮਹਾਨ ਮਰਤਬਾ ਪਾ ਲੈਦਾ ਹੈ।
Fareedkot Teekaਤਿਸ ਨੇ ਪਰਮ ਪਦੁ ਕੇ ਦੇਨੇ ਹਾਰੀ ਸਮਝ ਸਤਿਗੁਰੋਂ ਸੇ ਪਾਈ ਹੈ॥
Prof. Sahib Singhਪ੍ਰਭੂ ਦੀ ਰਜ਼ਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ।

ਪਦ ਅਰਥ ਬੂਝਿ = ਸਮਝ ਕੇ। ਪਰਮ ਪਦੁ = ਉੱਚਾ ਦਰਜਾ।

SikhNet (Spanish)Ninguna otra consideración guarda aquél

ਇਸ ਤੇ ਊਪਰਿ; ਨਹੀ ਬੀਚਾਰੁ ॥

eis te aoopar; nahee beechaar |

Sant Singh KhalsaBeyond this, he has no other thought.
Manmohan SinghAbove this, there is no other meditation for him,
Manmohan Singh (Punjabi)(ਉਸ ਲਈ) ਇਸ ਤੋਂ ਉਚੇਰਾ ਹੋਰ ਕੋਈ ਸਿਮਰਨ ਨਹੀਂ,
Fareedkot Teekaਉਸ ਕੇ ਮਨ ਮੇਂ ਇਸ ਤੇ ਊਪਰ ਕੋਈ ਵੀਚਾਰੁ ਵੱਡਾ ਨਹੀਂ ਹੈ॥
Prof. Sahib Singhਉਹਨਾਂ ਨੂੰ ਇਸ (ਨਾਮ ਸਿਮਰਨ) ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ;

ਪਦ ਅਰਥ ਇਸ ਤੇ ਊਪਰਿ = ਇਸ ਤੋਂ ਉਤਾਂਹ, ਇਸ ਤੋਂ ਚੰਗੀ।

SikhNet (Spanish)que alberga a Dios en su corazón.

ਜਾ ਕੈ ਮਨਿ ਬਸਿਆ ਨਿਰੰਕਾਰੁ ॥

jaa kai man basiaa nirankaar |

Sant Singh KhalsaWithin his mind, the Formless Lord abides.
Manmohan Singhwithin whose mind abides the Formless Lord.
Manmohan Singh (Punjabi)ਜਿਸ ਦੇ ਚਿੱਤ ਅੰਦਰ ਆਕਾਰ-ਰਹਿਤ ਸਾਈਂ ਵਸਦਾ ਹੈ।
Fareedkot Teekaਜਿਨ ਕੇ ਮਨ ਮੇਂ ਆਪ ਨਿਰੰਕਾਰ ਬਸਾ ਹੈ॥
Prof. Sahib Singhਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ।

ਪਦ ਅਰਥ ਜਾ ਕੇ ਮਨਿ = ਜਿਨ੍ਹਾਂ ਦੇ ਮਨ ਵਿਚ।

SikhNet (Spanish)El Señor lo libera del cautiverio de la envidia,

ਬੰਧਨ ਤੋਰਿ; ਭਏ ਨਿਰਵੈਰ ॥

bandhan tor; bhe niravair |

Sant Singh KhalsaHis bonds are cut away, and he becomes free of hatred.
Manmohan SinghHe cuts his fetter and becomes free from enmity,
Manmohan Singh (Punjabi)ਉਹ ਆਪਦੀਆਂ ਬੇੜੀਆਂ ਕੱਟ ਸੁੱਟਦਾ ਹੈ, ਦੁਸ਼ਮਨੀ-ਰਹਿਤ ਹੋ ਜਾਂਦਾ ਹੈ,
Fareedkot Teekaਸੋ ਬੰਧਨੋਂ ਕੋ ਤੋੜ ਕਰ ਕੇ ਸਭ ਸੇ ਨਿਰਵੈਰ ਭਏ ਹੈਂ॥
Prof. Sahib Singh(ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ,
SikhNet (Spanish)mientras él con Devoción Lo alaba noche y día a los Pies del Guru.

ਅਨਦਿਨੁ ਪੂਜਹਿ; ਗੁਰ ਕੇ ਪੈਰ ॥

anadin poojeh; gur ke pair |

Sant Singh KhalsaNight and day, he worships the Feet of the Guru.
Manmohan Singhand night and day, adores Guru's feet.
Manmohan Singh (Punjabi)ਅਤੇ ਰੈਣ ਦਿਹੁੰ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕਰਦਾ ਹੈ।
Fareedkot Teekaਔਰ ਦਿਨੇ ਰਾਤ ਸਤਿਗੁਰੋਂ ਕੇ ਚਰਨ ਕਮਲ ਪੂਜਤੇ ਹੈਂ॥
Prof. Sahib Singhਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਹਨ।
SikhNet (Spanish)Tal Devoto encuentra Paz en este mundo y Felicidad en el siguiente.

ਇਹ ਲੋਕ ਸੁਖੀਏ; ਪਰਲੋਕ ਸੁਹੇਲੇ ॥

eih lok sukhee; paralok suhele |

Sant Singh KhalsaHe is at peace in this world, and happy in the next.
Manmohan SinghHe is at ease in this world hereafter.
Manmohan Singh (Punjabi)ਉਹ ਇਸ ਜਹਾਨ ਅੰਦਰ ਸੁਖੀ ਅਤੇ ਅਗਲੇ ਜਹਾਨ ਵਿੱਚ ਖੁਸ਼ ਪ੍ਰਸੰਨ ਹੋਵੇਗਾ।
Fareedkot Teekaਇਸ ਲੋਕ ਮੇਂ ਵਹੁ ਸੁਖੀ ਭਏ ਹੈਂ ਪੁਨਾ ਪ੍ਰਲੋਕ ਮੇਂ ਸੁਖੀ ਹੋਵੈਂਗੇ॥
Prof. Sahib Singhਉਹ ਮਨੁੱਖ ਇਸ ਜਨਮ ਵਿਚ ਸੁਖੀ ਹਨ, ਤੇ ਪਰਲੋਕ ਵਿਚ ਭੀ ਸੌਖੇ ਹੁੰਦੇ ਹਨ,
SikhNet (Spanish)Oh, dice Nanak, el Señor Dios lo une en Su Ser.

Open this shabad (10 lines, Angs 292-293) →

Ang 292 of 1430