ਜੀਅ ਜੰਤ੍ਰ ਸਭ; ਤਾ ਕੈ ਹਾਥ ॥
jeea jantr sabh; taa kai haath |
Sant Singh KhalsaAll beings and creatures are in His Hands.
Manmohan SinghAll the men and creatures are in His hands.
Manmohan Singh (Punjabi)ਸਾਰੇ ਇਨਸਾਨ ਅਤੇ ਪਸ਼ੂ ਪੰਛੀ ਉਸ ਦੇ ਹੱਥਾਂ ਵਿੱਚ ਹਨ।
Fareedkot Teekaਇਹ ਸੰਪੂਰਨ ਜੀਅ ਜੰਤ ਤਿਸੀ ਕੇ ਹਾਥ ਮੇਂ ਹੈਂ॥
Prof. Sahib Singhਸਾਰੇ ਜੀਵ ਜੰਤ ਉਸ ਪ੍ਰਭੂ ਦੇ ਵੱਸ ਵਿਚ ਹਨ,ਪਦ ਅਰਥ ਹਾਥ = ਵੱਸ ਵਿਚ। ਕੋ = ਦਾ।
SikhNet (Spanish)Toda vida está en Manos del Señor;
ਦੀਨ ਦਇਆਲ; ਅਨਾਥ ਕੋ ਨਾਥੁ ॥
deen deaal; anaath ko naath |
Sant Singh KhalsaHe is Merciful to the meek, the Patron of the patronless.
Manmohan SinghHe is Merciful to the meek and the Patron of the patronless.
Manmohan Singh (Punjabi)ਉਹ ਮਸਕੀਨਾਂ ਤੇ ਮਿਹਰਬਾਨ ਹੈ ਅਤੇ ਨਿਖ਼ਸਮਿਆਂ ਦਾ ਖ਼ਸਮ ਹੈ।
Fareedkot Teekaਸੋ ਪ੍ਰਭੂ ਦੀਨੋਂ ਪਰ ਦ੍ਯਾਲ ਅਨਾਥੋਂ ਕਾ ਨਾਥ ਹੈ॥
Prof. Sahib Singhਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ, ਤੇ, ਅਨਾਥਾਂ ਦਾ ਮਾਲਿਕ ਹੈ।ਪਦ ਅਰਥ ਨਾਥੁ = ਮਾਲਕ।
SikhNet (Spanish)Él es Bondadoso con los afligidos
ਜਿਸੁ ਰਾਖੈ; ਤਿਸੁ. ਕੋਇ ਨ ਮਾਰੈ ॥
jis raakhai; tis. koe na maarai |
Sant Singh KhalsaNo one can kill those who are protected by Him.
Manmohan SinghNone can kill him whom God preserves.
Manmohan Singh (Punjabi)ਉਸ ਨੂੰ ਕੋਈ ਨਹੀਂ ਮਾਰ ਸਕਦਾ ਜਿਸ ਨੂੰ ਵਾਹਿਗੁਰੂ ਰਖਦਾ ਹੈ।
Fareedkot Teekaਜਿਸ ਕੌ ਵਹੁ ਰਾਖਤਾ ਹੈ ਤਿਸ ਕੋ ਕੋਈ ਮਾਰ ਨਹੀਂ ਸਕਤਾ ਹੈ॥
Prof. Sahib Singhਜਿਸ ਜੀਵ ਨੂੰ ਪ੍ਰਭੂ ਆਪ ਰੱਖਦਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ।
SikhNet (Spanish)y brinda Aliento a los desesperados.
ਸੋ ਮੂਆ; ਜਿਸੁ ਮਨਹੁ ਬਿਸਾਰੈ ॥
so mooaa; jis manahu bisaarai |
Sant Singh KhalsaOne who is forgotten by God, is already dead.
Manmohan SinghHe whom the Lord forgets in His mind, is already dead.
Manmohan Singh (Punjabi)ਜਿਸ ਨੂੰ ਸੁਆਮੀ ਆਪਦੇ ਚਿੱਤ ਵਿਚੋਂ ਭੁਲਾ ਦਿੰਦਾ ਹੈ, ਉਹ ਅੱਗੇ ਹੀ ਮਰਿਆ ਹੈ।
Fareedkot Teekaਜਿਸ ਕੋ ਵਹੁ ਮਨ ਸੇ ਵਿਸਾਰੇ ਸੇ ਮ੍ਰਿਤਕ ਜਾਨੋ॥
Prof. Sahib Singhਮੋਇਆ ਹੋਇਆ (ਤਾਂ) ਉਹ ਜੀਵ ਹੈ ਜਿਸ ਨੂੰ ਪ੍ਰਭੂ ਭੁਲਾ ਦੇਂਦਾ ਹੈ।ਪਦ ਅਰਥ ਮਨਹੁ = ਮਨ ਤੋਂ। ਬਿਸਾਰੈ = ਭੁਲਾ ਦੇਂਦਾ ਹੈ।
SikhNet (Spanish)Dios es quien sostiene y quien destruye
ਤਿਸੁ ਤਜਿ; ਅਵਰ ਕਹਾ ਕੋ ਜਾਇ ॥
tis taj; avar kahaa ko jaae |
Sant Singh KhalsaLeaving Him, where else could anyone go?
Manmohan SinghLeaving Him why should any one go to another.
Manmohan Singh (Punjabi)ਉਸ ਨੂੰ ਛੱਡ ਕੇ, ਕੋਈ ਜਣਾ ਹੋਰਸ ਕੋਲ ਕਿਉਂ ਜਾਵੇ?
Fareedkot Teekaਤਿਸ ਕੋ ਤਿਆਗ ਕਰ ਕਹਾਂ ਕੋਈ ਜਾਵੇ॥
Prof. Sahib Singhਉਸ ਪ੍ਰਭੂ ਨੂੰ ਛੱਡ ਕੇ ਹੋਰ ਕਿਥੇ ਕੋਈ ਜਾਏ?ਪਦ ਅਰਥ ਤਜਿ = ਛੱਡ ਕੇ। ਅਵਰ ਕਹਾ = ਹੋਰ ਕਿਥੇ? ਕੋ = ਕੋਈ ਮਨੁੱਖ।
SikhNet (Spanish)¿a quién puede acudirse si se abandona al Señor?
ਸਭ ਸਿਰਿ; ਏਕੁ ਨਿਰੰਜਨ ਰਾਇ ॥
sabh sir; ek niranjan raae |
Sant Singh KhalsaOver the heads of all is the One, the Immaculate King.
Manmohan SinghOver the heads of all is the One Pure King.
Manmohan Singh (Punjabi)ਸਾਰਿਆਂ ਦੇ ਸਿਰਾਂ ਉਤੇ ਇਕ ਪਵਿੱਤ੍ਰ ਪਾਤਸ਼ਾਹ ਹੈ।
Fareedkot Teekaਜੋ ਸਭ ਮੇਂ ਏਕ ਨਿਰੰਜਨ ਰਾਇ ਵਿਆਪਕ ਹੈ॥
Prof. Sahib Singhਸਭ ਜੀਵਾਂ ਦੇ ਸਿਰ ਤੇ ਇਕ ਆਪ ਹੀ ਪ੍ਰਭੂ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।ਪਦ ਅਰਥ ਸਭ ਸਿਰਿ = ਸਾਰਿਆਂ ਦੇ ਸਿਰ ਉਤੇ। ਨਿਰੰਜਨ ਰਾਇ = ਉਹ ਰਾਜਾ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ।
SikhNet (Spanish)Dios, el Rey de la creación, es Quien controla todo;
ਜੀਅ ਕੀ ਜੁਗਤਿ; ਜਾ ਕੈ ਸਭ ਹਾਥਿ ॥
jeea kee jugat; jaa kai sabh haath |
Sant Singh KhalsaThe ways and means of all beings are in His Hands.
Manmohan SinghIn whose power are all the plans of the mortals,
Manmohan Singh (Punjabi)ਜਿਸ ਦੇ ਵੱਸ ਵਿੱਚ ਪ੍ਰਾਣੀ ਦੀਆਂ ਸਾਰੀਆਂ ਤਦਬੀਰਾਂ ਹਨ,
Fareedkot Teekaਸਰਬ ਜੀਵੋਂ ਕੀ ਜੁਗਤੀ ਜਿਸ ਕੇ ਹਾਥ ਮੇਂ ਹੈ॥
Prof. Sahib Singhਜਿਸ ਦੇ ਵੱਸ ਵਿਚ ਸਭ ਜੀਵਾਂ ਦੀ ਜ਼ਿੰਦਗੀ ਦਾ ਭੇਤ ਹੈ,
SikhNet (Spanish)en Sus Manos está el secreto de toda vida.
ਅੰਤਰਿ ਬਾਹਰਿ; ਜਾਨਹੁ ਸਾਥਿ ॥
antar baahar; jaanahu saath |
Sant Singh KhalsaInwardly and outwardly, know that He is with you.
Manmohan Singhknow that He is with thee within and without.
Manmohan Singh (Punjabi)ਜਾਣ ਲੈ ਕਿ ਉਹ ਅੰਦਰ ਤੇ ਬਾਹਰ ਤੇਰੇ ਨਾਲ ਹੈ।
Fareedkot Teekaਹੇ ਭਾਈ! ਤਿਸ ਕੋ ਅੰਤਰ ਬਾਹਰ ਅਪਨੇ ਸਾਥ ਹੀ ਜਾਨੋ॥
Prof. Sahib Singhਉਸ ਪ੍ਰਭੂ ਨੂੰ ਅੰਦਰ ਬਾਹਰ ਸਭ ਥਾਈਂ ਅੰਗ-ਸੰਗ ਜਾਣਹੁ।
SikhNet (Spanish)Él es quien te acompaña en tu interior y fuera de ti también.
ਗੁਨ ਨਿਧਾਨ; ਬੇਅੰਤ ਅਪਾਰ ॥
gun nidhaan; beant apaar |
Sant Singh KhalsaHe is the Ocean of excellence, infinite and endless.
Manmohan SinghHe is an Ocean of excellences Infinite and Endless.
Manmohan Singh (Punjabi)ਉਹ ਗੁਣਾ ਦਾ ਸਮੁੰਦਰ, ਅਨੰਤ ਅਤੇ ਓੜਕ-ਰਹਿਤ ਹੈ।
Fareedkot Teekaਗੁਣੋਂ ਕਾ ਅਪਾਰ (ਨਿਧਾਨ) ਖਜਾਨਾ ਵਹੁ ਬਿਅੰਤ ਰੂਪ ਹੈ॥
Prof. Sahib Singhਜੋ ਗੁਣਾਂ ਦਾ ਖ਼ਜ਼ਾਨਾ ਹੈ, ਬੇਅੰਤ ਹੈ ਤੇ ਅਪਾਰ ਹੈ,
SikhNet (Spanish)Él es un Océano de Excelencias, Infinito y Sin Barreras.
ਨਾਨਕ ਦਾਸ; ਸਦਾ ਬਲਿਹਾਰ ॥੨॥
naanak daas; sadaa balihaar |2|
Sant Singh KhalsaSlave Nanak is forever a sacrifice to Him. ||2||
Manmohan SinghSerf Nanak is ever a sacrifice unto Him.
Manmohan Singh (Punjabi)ਨਫ਼ਰ ਨਾਨਕ ਹਮੇਸ਼ਾਂ ਉਸ ਉਤੋਂ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਸਦਾ ਤਿਸ ਕੇ ਬਲਿਹਾਰਨੇ ਜਾਤੇ ਹੈਂ॥੨॥
Prof. Sahib Singhਹੇ ਨਾਨਕ! (ਆਖ, ਪ੍ਰਭੂ ਦੇ) ਸੇਵਕ ਉਸ ਤੋਂ ਸਦਕੇ ਹਨ ॥੨॥
SikhNet (Spanish)Yo como Su humilde Esclavo, Le ofrezco mi vida. (2)