ਜਨੁ ਲਾਗਾ; ਹਰਿ ਏਕੈ ਨਾਇ ॥
jan laagaa; har ekai naae | Ang 292
Sant Singh KhalsaThe Lord's humble servant is committed to His Name.
Manmohan SinghLord's slave is attached with His Name alone.
Manmohan Singh (Punjabi)ਸੁਆਮੀ ਦਾ ਗੋਲਾ ਕੇਵਲ ਉਸ ਦੇ ਨਾਮ ਨਾਲ ਹੀ ਜੁੜਿਆ ਹੋਇਆ ਹੈ।
Fareedkot Teekaਜੋ ਜਨ ਏਕ ਹਰੀ ਕੇ ਨਾਮ ਮੇਂ ਲਗਾ ਹੈ॥
Prof. Sahib Singh(ਜੋ) ਸੇਵਕ ਇਕ ਪ੍ਰਭੂ ਦੇ ਨਾਮ ਵਿਚ ਟਿਕਿਆ ਹੋਇਆ ਹੈ,ਪਦ ਅਰਥ ਨਾਇ = ਨਾਮ ਵਿਚ।
SikhNet (Spanish)El hombre de Dios se integra en el Nombre y jamás sufre desilusión.
ਤਿਸ ਕੀ ਆਸ; ਨ ਬਿਰਥੀ ਜਾਇ ॥
tis kee aas; na birathee jaae | Ang 292
Sant Singh KhalsaHis hopes do not go in vain.
Manmohan SinghHis hope goes not in vain.
Manmohan Singh (Punjabi)ਉਸ ਦੀ ਉਮੈਦ ਵਿਅਰਥ ਨਹੀਂ ਜਾਂਦੀ।
Fareedkot Teekaਤਿਸ ਕੀ ਆਸਾ ਵਿਅਰਥ ਨਹੀਂ ਜਾਤੀ ਹੈ॥
Prof. Sahib Singhਉਸ ਦੀ ਆਸ ਕਦੇ ਖ਼ਾਲੀ ਨਹੀਂ ਜਾਂਦੀ।
SikhNet (Spanish)Sabe bien que es Sirviente de su Señor y que su deber es atenderlo;
ਸੇਵਕ ਕਉ; ਸੇਵਾ ਬਨਿ ਆਈ ॥
sevak kau; sevaa ban aaee | Ang 292
Sant Singh KhalsaThe servant's purpose is to serve;
Manmohan SinghIt behoves the servant to perform service.
Manmohan Singh (Punjabi)ਟਹਿਲੂਏ ਨੂੰ ਟਹਿਲ ਕਰਨੀ ਹੀ ਸ਼ੋਭਦੀ ਹੈ।
Fareedkot Teekaਜਿਸ ਸੇਵਕ ਕੋ ਤਿਸ ਕੀ ਸੇਵਾ ਬਨਿ ਆਈ ਅਰਥਾਤ ਤਿਸ ਸੇ ਹੋਇ ਆਈ ਹੈ॥
Prof. Sahib Singhਸੇਵਕ ਨੂੰ ਇਹ ਫੱਬਦਾ ਹੈ ਕਿ ਸਭ ਦੀ ਸੇਵਾ ਕਰੇ।
SikhNet (Spanish)así, fluye en Su Voluntad y aspira al más alto Éxtasis.
ਹੁਕਮੁ ਬੂਝਿ; ਪਰਮ ਪਦੁ ਪਾਈ ॥
hukam boojh; param pad paaee | Ang 292
Sant Singh Khalsaobeying the Lord's Command, the supreme status is obtained.
Manmohan SinghBy obeying God's order he obtains the supreme status.
Manmohan Singh (Punjabi)ਹਰੀ ਦੇ ਫੁਰਮਾਨ ਦੀ ਪਾਲਣਾ ਕਰਕੇ ਉਹ ਮਹਾਨ ਮਰਤਬਾ ਪਾ ਲੈਦਾ ਹੈ।
Fareedkot Teekaਤਿਸ ਨੇ ਪਰਮ ਪਦੁ ਕੇ ਦੇਨੇ ਹਾਰੀ ਸਮਝ ਸਤਿਗੁਰੋਂ ਸੇ ਪਾਈ ਹੈ॥
Prof. Sahib Singhਪ੍ਰਭੂ ਦੀ ਰਜ਼ਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ।ਪਦ ਅਰਥ ਬੂਝਿ = ਸਮਝ ਕੇ। ਪਰਮ ਪਦੁ = ਉੱਚਾ ਦਰਜਾ।
SikhNet (Spanish)Ninguna otra consideración guarda aquél
ਇਸ ਤੇ ਊਪਰਿ; ਨਹੀ ਬੀਚਾਰੁ ॥
eis te aoopar; nahee beechaar | Ang 292
Sant Singh KhalsaBeyond this, he has no other thought.
Manmohan SinghAbove this, there is no other meditation for him,
Manmohan Singh (Punjabi)(ਉਸ ਲਈ) ਇਸ ਤੋਂ ਉਚੇਰਾ ਹੋਰ ਕੋਈ ਸਿਮਰਨ ਨਹੀਂ,
Fareedkot Teekaਉਸ ਕੇ ਮਨ ਮੇਂ ਇਸ ਤੇ ਊਪਰ ਕੋਈ ਵੀਚਾਰੁ ਵੱਡਾ ਨਹੀਂ ਹੈ॥
Prof. Sahib Singhਉਹਨਾਂ ਨੂੰ ਇਸ (ਨਾਮ ਸਿਮਰਨ) ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁੱਝਦਾ;ਪਦ ਅਰਥ ਇਸ ਤੇ ਊਪਰਿ = ਇਸ ਤੋਂ ਉਤਾਂਹ, ਇਸ ਤੋਂ ਚੰਗੀ।
SikhNet (Spanish)que alberga a Dios en su corazón.
ਜਾ ਕੈ ਮਨਿ ਬਸਿਆ ਨਿਰੰਕਾਰੁ ॥
jaa kai man basiaa nirankaar | Ang 292
Sant Singh KhalsaWithin his mind, the Formless Lord abides.
Manmohan Singhwithin whose mind abides the Formless Lord.
Manmohan Singh (Punjabi)ਜਿਸ ਦੇ ਚਿੱਤ ਅੰਦਰ ਆਕਾਰ-ਰਹਿਤ ਸਾਈਂ ਵਸਦਾ ਹੈ।
Fareedkot Teekaਜਿਨ ਕੇ ਮਨ ਮੇਂ ਆਪ ਨਿਰੰਕਾਰ ਬਸਾ ਹੈ॥
Prof. Sahib Singhਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ।ਪਦ ਅਰਥ ਜਾ ਕੇ ਮਨਿ = ਜਿਨ੍ਹਾਂ ਦੇ ਮਨ ਵਿਚ।
SikhNet (Spanish)El Señor lo libera del cautiverio de la envidia,
ਬੰਧਨ ਤੋਰਿ; ਭਏ ਨਿਰਵੈਰ ॥
bandhan tor; bhe niravair | Ang 292
Sant Singh KhalsaHis bonds are cut away, and he becomes free of hatred.
Manmohan SinghHe cuts his fetter and becomes free from enmity,
Manmohan Singh (Punjabi)ਉਹ ਆਪਦੀਆਂ ਬੇੜੀਆਂ ਕੱਟ ਸੁੱਟਦਾ ਹੈ, ਦੁਸ਼ਮਨੀ-ਰਹਿਤ ਹੋ ਜਾਂਦਾ ਹੈ,
Fareedkot Teekaਸੋ ਬੰਧਨੋਂ ਕੋ ਤੋੜ ਕਰ ਕੇ ਸਭ ਸੇ ਨਿਰਵੈਰ ਭਏ ਹੈਂ॥
Prof. Sahib Singh(ਮਾਇਆ ਦੇ) ਬੰਧਨ ਤੋੜ ਕੇ ਉਹ ਨਿਰਵੈਰ ਹੋ ਜਾਂਦੇ ਹਨ,
SikhNet (Spanish)mientras él con Devoción Lo alaba noche y día a los Pies del Guru.
ਅਨਦਿਨੁ ਪੂਜਹਿ; ਗੁਰ ਕੇ ਪੈਰ ॥
anadin poojeh; gur ke pair | Ang 292
Sant Singh KhalsaNight and day, he worships the Feet of the Guru.
Manmohan Singhand night and day, adores Guru's feet.
Manmohan Singh (Punjabi)ਅਤੇ ਰੈਣ ਦਿਹੁੰ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕਰਦਾ ਹੈ।
Fareedkot Teekaਔਰ ਦਿਨੇ ਰਾਤ ਸਤਿਗੁਰੋਂ ਕੇ ਚਰਨ ਕਮਲ ਪੂਜਤੇ ਹੈਂ॥
Prof. Sahib Singhਤੇ ਹਰ ਵੇਲੇ ਸਤਿਗੁਰੂ ਦੇ ਚਰਨ ਪੂਜਦੇ ਹਨ।
SikhNet (Spanish)Tal Devoto encuentra Paz en este mundo y Felicidad en el siguiente.
ਇਹ ਲੋਕ ਸੁਖੀਏ; ਪਰਲੋਕ ਸੁਹੇਲੇ ॥
eih lok sukhee; paralok suhele | Ang 292
Sant Singh KhalsaHe is at peace in this world, and happy in the next.
Manmohan SinghHe is at ease in this world hereafter.
Manmohan Singh (Punjabi)ਉਹ ਇਸ ਜਹਾਨ ਅੰਦਰ ਸੁਖੀ ਅਤੇ ਅਗਲੇ ਜਹਾਨ ਵਿੱਚ ਖੁਸ਼ ਪ੍ਰਸੰਨ ਹੋਵੇਗਾ।
Fareedkot Teekaਇਸ ਲੋਕ ਮੇਂ ਵਹੁ ਸੁਖੀ ਭਏ ਹੈਂ ਪੁਨਾ ਪ੍ਰਲੋਕ ਮੇਂ ਸੁਖੀ ਹੋਵੈਂਗੇ॥
Prof. Sahib Singhਉਹ ਮਨੁੱਖ ਇਸ ਜਨਮ ਵਿਚ ਸੁਖੀ ਹਨ, ਤੇ ਪਰਲੋਕ ਵਿਚ ਭੀ ਸੌਖੇ ਹੁੰਦੇ ਹਨ,
SikhNet (Spanish)Oh, dice Nanak, el Señor Dios lo une en Su Ser.
ਨਾਨਕ. ਹਰਿ ਪ੍ਰਭਿ; ਆਪਹਿ ਮੇਲੇ ॥੪॥
naanak. har prabh; aapeh mele |4| Ang 293
Sant Singh KhalsaO Nanak, the Lord God unites him with Himself. ||4||
Manmohan SinghNanak the Lord God unites him with Himself.
Manmohan Singh (Punjabi)ਨਾਨਕ ਵਾਹਿਗੁਰੂ ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੇ ਜਨ ਹਰਿ ਪ੍ਰਭੂ ਨੇ ਆਪੁ ਹੀ ਅਪਨੇ ਮੇਲੇ ਹੈਂ॥੪॥
Prof. Sahib Singh(ਕਿਉਂਕਿ) ਹੇ ਨਾਨਕ! ਪ੍ਰਭੂ ਨੇ ਆਪ ਉਹਨਾਂ ਨੂੰ (ਆਪਣੇ ਨਾਲ) ਮਿਲਾ ਲਿਆ ਹੈ ॥੪॥ਪਦ ਅਰਥ ਆਪਹਿ = ਆਪ ਹੀ ॥੪॥
SikhNet (Spanish)Participa del Júbilo de la Compañía de los Santos (4)