ੴ

ਸਿੱਖਬਾਣੀ · SikhBani

ਰਾਮ ਰਾਮ ਸੰਗਿ ਕਰਿ ਬਿਉਹਾਰ ॥

raam raam sang kar biauhaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Gond · Ang 865 · 19 lines
Translations

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਰਾਮ ਰਾਮ ਸੰਗਿ; ਕਰਿ ਬਿਉਹਾਰ ॥

raam raam sang; kar biauhaar |

Sant Singh KhalsaDeal and trade only with the Lord, Raam, Raam.
Manmohan SinghHave thou dealings only with the Lord Master.
Manmohan Singh (Punjabi)ਤੂੰ ਕੇਵਲ ਸੁਆਮੀ ਮਾਲਕ ਨਾਲ ਹੀ ਵਣਜ ਵਪਾਰ ਕਰ।
Fareedkot Teekaਹੇ ਭਾਈ! ਰਾਮ ਰਾਮ ਕੇ ਸਾਥ ਹੀ ਤੂੰ ਸਭ ਬਿਵਹਾਰ ਕਰ, ਭਾਵ ਸੇ ਊਠਤ ਬੈਠਤ ਸੋਵਤ ਨਾਮੁ ਹੀ ਜਪੁ॥
Prof. Sahib Singh(ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ।

ਪਦ ਅਰਥ ਸੰਗਿ = ਨਾਲ। ਬਿਉਹਾਰ = ਵਣਜ, ਵਪਾਰ।

SikhNet (Spanish)Relaciónate sólo con el Señor, Ram, Ram; el Señor Ram, Ram, Ram,

ਰਾਮ ਰਾਮ ਰਾਮ; ਪ੍ਰਾਨ ਅਧਾਰ ॥

raam raam raam; praan adhaar |

Sant Singh KhalsaThe Lord, Raam, Raam, Raam, is the Support of the breath of life.
Manmohan SinghThe Lord Master's Name is the prop of my very life.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਹੀ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਰਾਮ ਰਾਮ ਹੀ ਮਨ ਬਾਣੀ ਔ ਪ੍ਰਾਨੋ ਕਾ ਅਧਾਰ ਜਾਨ॥
Prof. Sahib Singhਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ।

ਪਦ ਅਰਥ ਪ੍ਰਾਨ ਅਧਾਰ = ਜਿੰਦ ਦਾ ਆਸਰਾ।

SikhNet (Spanish)es el Soporte mismo de la Respiración de tu Vida.

ਰਾਮ ਰਾਮ ਰਾਮ; ਕੀਰਤਨੁ ਗਾਇ ॥

raam raam raam; keeratan gaae |

Sant Singh KhalsaSing the Kirtan of the Praises of the Lord, Raam, Raam, Raam.
Manmohan SinghSing thou the praise of the Lord Master's Name.
Manmohan Singh (Punjabi)ਤੂੰ ਸੁਆਮੀ ਮਾਲਕ ਦੇ ਨਾਮ ਦਾ ਜੱਸ ਗਾਇਨ ਕਰ।
Fareedkot Teekaਰਾਮ ਰਾਮ ਕਾ ਹੀ ਤੀਨੋਂ ਕਾਲ (ਕੀਰਤਨੁ) ਜਸ ਗਾਏ॥
Prof. Sahib Singhਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ,
SikhNet (Spanish)Canta siempre el Kirtan de las Alabanzas de tu Señor Ram, Ram, Ram,

ਰਮਤ ਰਾਮੁ; ਸਭ ਰਹਿਓ ਸਮਾਇ ॥੧॥

ramat raam; sabh rahio samaae |1|

Sant Singh KhalsaThe Lord is ever-present, all-pervading. ||1||
Manmohan SinghThe Omnipresent Lord is pervading all.
Manmohan Singh (Punjabi)ਸਰਬ-ਵਿਆਪਕ ਸੁਆਮੀ ਸਾਰੇ ਹੀ ਰਮ ਰਿਹਾ ਹੈ।
Fareedkot Teekaਜੋ ਰਾਮ ਸਭ ਮੈ ਸਮਾਇ ਰਹਿਆ ਹੈ ਤਿਸ ਕੋ (ਰਮਤ) ਉਚਾਰਤਾ ਰਹੁ॥੧॥
Prof. Sahib Singhਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ॥੧॥

ਪਦ ਅਰਥ ਰਮਤ = ਵਿਆਪਕ। ਸਭ = ਸਾਰੀ ਸ੍ਰਿਸ਼ਟੀ ਵਿਚ ॥੧॥

SikhNet (Spanish)pues Él esta siempre presente, siempre prevaleciendo en todo. (1)

ਸੰਤ ਜਨਾ ਮਿਲਿ; ਬੋਲਹੁ ਰਾਮ ॥

sant janaa mil; bolahu raam |

Sant Singh KhalsaJoining the humble Saints, chant the Lord's Name.
Manmohan SinghAssociating thyself with the pious persons, utter thou the Lord's Name.
Manmohan Singh (Punjabi)ਪਵਿੱਤਰ ਪੁਰਸ਼ਾਂ ਨੂੰ ਮਿਲ ਕੇ, ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
Fareedkot Teekaਸੰਤ ਜਨਾਂ ਸਾਥ ਮਿਲ ਕੇ ਰਾਮ ਨਾਮ ਬੋਲੋ॥
Prof. Sahib Singhਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ।

ਪਦ ਅਰਥ ਮਿਲਿ = ਮਿਲ ਕੇ।

SikhNet (Spanish)Asóciate con los Santos y recita el Nombre de Dios,

ਸਭ ਤੇ ਨਿਰਮਲ; ਪੂਰਨ ਕਾਮ ॥੧॥ ਰਹਾਉ ॥

sabh te niramal; pooran kaam |1| rahaau |

Sant Singh KhalsaThis is the most immaculate and perfect occupation of all. ||1||Pause||
Manmohan SinghOf all, this is the most immaculate and perfect occupation. Pause.
Manmohan Singh (Punjabi)ਸਾਰਿਆਂ ਨਾਲੋਂ ਇਹ ਪਰਮ ਪਵਿੱਤਰ ਅਤੇ ਮੁਕੰਮਲ ਕਾਰ ਵਿਹਾਰ ਹੈ। ਠਹਿਰਾਉ।
Fareedkot Teekaਸਭ ਕਾਮੋਂ ਸੇ ਸੁਧ ਔ ਪੂਰਨ ਏਹੀ ਕਾਮ ਹੈ॥੧॥ ਰਹਾਉ ॥
Prof. Sahib Singhਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ ॥੧॥ ਰਹਾਉ ॥

ਪਦ ਅਰਥ ਸਭ ਤੇ = ਸਭਨਾਂ (ਕੰਮਾਂ) ਨਾਲੋਂ। ਪੂਰਨ = ਸਫਲ ॥੧॥ ਰਹਾਉ ॥

SikhNet (Spanish)pues esta es la Tarea Piadosa, y de más alto Mérito.(1-Pausa)

ਰਾਮ ਰਾਮ ਧਨੁ; ਸੰਚਿ ਭੰਡਾਰ ॥

raam raam dhan; sanch bhanddaar |

Sant Singh KhalsaGather the treasure, the wealth of the Lord, Raam, Raam.
Manmohan SinghAmass thou the treasure of the wealth of God's Name.
Manmohan Singh (Punjabi)ਤੂੰ ਰੱਬ ਦੇ ਨਾਮ ਦੀ ਦੌਲਤ ਦਾ ਖਜਾਨਾ ਇਕੱਤਰ ਕਰ।
Fareedkot Teekaਰਾਮ ਰਾਮ ਧਨ ਕਾ ਹੀ ਭੰਡਾਰਾ (ਸੰਚਿ) ਇਕਤ੍ਰ ਕਰ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ,

ਪਦ ਅਰਥ ਸੰਚਿ = ਇਕੱਠਾ ਕਰ। ਭੰਡਾਰ = ਖ਼ਜ਼ਾਨੇ।

SikhNet (Spanish)Junta las Riquezas de tu Señor, el Dios,

ਰਾਮ ਰਾਮ ਰਾਮ; ਕਰਿ ਆਹਾਰ ॥

raam raam raam; kar aahaar |

Sant Singh KhalsaLet your sustenance be the Lord, Raam, Raam, Raam.
Manmohan SinghMake thou the Lord Master's Name thy only fare.
Manmohan Singh (Punjabi)ਤੂੰ ਸੁਆਮੀ ਮਾਲਕ ਦੇ ਨਾਮ ਨੂੰ ਹੀ ਆਪਣਾ ਭੋਜਨ ਬਣਾ।
Fareedkot Teekaਮਨ ਬਾਨੀ ਕਰ ਕੇ ਰਾਮ ਕਾ ਹੀ (ਆਹਾਰ) ਭੋਜਨ, ਭਾਵ ਅਧਾਰ ਕਰੁ॥
Prof. Sahib Singhਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ।

ਪਦ ਅਰਥ ਆਹਾਰ = (ਜਿੰਦ ਦੀ) ਖ਼ੁਰਾਕ।

SikhNet (Spanish)y siente al Nombre del Señor como lo más Bello en ti.

ਰਾਮ ਰਾਮ; ਵੀਸਰਿ. ਨਹੀ ਜਾਇ ॥

raam raam; veesar. nahee jaae |

Sant Singh KhalsaNever forget the Lord, Raam, Raam.
Manmohan SinghForget thou not he Lord's Name.
Manmohan Singh (Punjabi)ਤੂੰ ਸੁਆਮੀ ਦੇ ਨਾਮ ਨੂੰ ਨਾਂ ਭੁਲਾ।
Fareedkot Teekaਰਾਮ ਨਾਮ ਜਪਨਾਂ ਵਿਸਰ ਨਾ ਜਾਏ॥
Prof. Sahib Singh(ਵੇਖੀਂ!) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ,
SikhNet (Spanish)Nunca te olvides de Él,

ਕਰਿ ਕਿਰਪਾ ਗੁਰਿ; ਦੀਆ ਬਤਾਇ ॥੨॥

kar kirapaa gur; deea bataae |2|

Sant Singh KhalsaIn His Mercy, the Guru has revealed this to me. ||2||
Manmohan SinghThe Guru has mercifully revealed the Name to me.
Manmohan Singh (Punjabi)ਮਿਹਰ ਧਾਰ ਕੇ, ਗੁਰਾਂ ਨੇ ਮੈਨੂੰ ਨਾਮ ਦਰਸਾ ਦਿੱਤਾ ਹੈ।
Fareedkot Teekaਜੋ ਗੁਰੋਂ ਨੇ ਕ੍ਰਿਪਾ ਕਰ ਕੇ ਬਤਾਇ ਦੀਆ ਹੈ॥੨॥
Prof. Sahib Singhਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ॥੨॥

ਪਦ ਅਰਥ ਗੁਰਿ = ਗੁਰੂ ਨੇ। ਕਰਿ = ਕਰ ਕੇ ॥੨॥

SikhNet (Spanish)pues con Él eres bendecido por el Guru en Su Misericordia. (2)

ਰਾਮ ਰਾਮ ਰਾਮ; ਸਦਾ ਸਹਾਇ ॥

raam raam raam; sadaa sahaae |

Sant Singh KhalsaThe Lord, Raam, Raam, Raam, is always our help and support.
Manmohan SinghThe Lord Master's Name is ever a helper of mine.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਸਦੀਵ ਹੀ ਮੇਰਾ ਸਹਾਇਤ ਹੈ।
Fareedkot Teekaਰਾਮ ਰਾਮ ਮਨ ਤਨ ਬਾਣੀ ਕਰ ਕੇ ਸਦਾ ਸਹਾਈ ਜਾਨ॥
Prof. Sahib Singhਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ,

ਪਦ ਅਰਥ ਸਹਾਇ = ਸਹਾਇਤਾ ਕਰਨ ਵਾਲਾ।

SikhNet (Spanish)Dios es siempre nuestro Soporte,

ਰਾਮ ਰਾਮ ਰਾਮ; ਲਿਵ ਲਾਇ ॥

raam raam raam; liv laae |

Sant Singh KhalsaEmbrace love for the Lord, Raam, Raam, Raam.
Manmohan SinghEmbrace thou love for the Lord Master's Name.
Manmohan Singh (Punjabi)ਤੂੰ ਸੁਆਮੀ ਮਾਲਕ ਦੇ ਨਾਮ ਨਾਲ ਪਿਰਹੜੀ ਪਾ।
Fareedkot Teekaਰਾਮ ਰਾਮ ਰਮਿਆ ਜਾਣ ਕੇ ਬਿਰਤੀ ਕੋ ਲਗਾਇ॥
Prof. Sahib Singhਉਸ ਦੇ ਚਰਨਾਂ ਵਿਚ ਸਦਾ ਸੁਰਤ ਜੋੜੀ ਰੱਖ।

ਪਦ ਅਰਥ ਲਿਵ ਲਾਇ = ਸੁਰਤ ਜੋੜ।

SikhNet (Spanish)nuestro Único Santuario; entona entonces tu ser en tu Señor, tu Dios.

ਰਾਮ ਰਾਮ ਜਪਿ; ਨਿਰਮਲ ਭਏ ॥

raam raam jap; niramal bhe |

Sant Singh KhalsaThrough the Lord, Raam, Raam, Raam, I have become immaculate.
Manmohan SinghUttering the Lord's Name, I have become immaculate,
Manmohan Singh (Punjabi)ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਪਵਿੱਤਰ ਹੋ ਗਿਆ ਹਾਂ,
Fareedkot Teekaਜਿਨੋਂ ਨੇ ਰਾਮ ਰਾਮ ਜਪਿਆ ਹੈ, ਸੋ ਨਿਰਮਲ ਹੂਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ,

ਪਦ ਅਰਥ ਨਿਰਮਲ = ਪਵਿੱਤਰ।

SikhNet (Spanish)Contemplando al Señor uno es purificado

ਜਨਮ ਜਨਮ ਕੇ; ਕਿਲਬਿਖ ਗਏ ॥੩॥

janam janam ke; kilabikh ge |3|

Sant Singh KhalsaThe sins of countless incarnations have been taken away. ||3||
Manmohan Singhand my sins of many births are washed off.
Manmohan Singh (Punjabi)ਅਤੇ ਮੇਰੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।
Fareedkot Teekaਅਰੁ ਤਿਨ ਕੇ ਜਨਮੋਂ ਜਨਮੋਂ ਕੇ ਪਾਪ ਸਭ ਦੂਰ ਹੋ ਗਏ ਹੈਂ॥੩॥
Prof. Sahib Singhਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੩॥

ਪਦ ਅਰਥ ਕਿਲਬਿਖ = ਪਾਪ ॥੩॥

SikhNet (Spanish)y todos nuestros errores acumulados de las pasadas encarnaciones son erradicados. (3)

ਰਮਤ ਰਾਮ; ਜਨਮ ਮਰਣੁ ਨਿਵਾਰੈ ॥

ramat raam; janam maran nivaarai |

Sant Singh KhalsaUttering the Lord's Name, birth and death are finished.
Manmohan SinghUttering the Lord's Name, births and deaths come to an end.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੰਮਣੇ ਅਤੇ ਮਰਨੇ ਮੁੱਕ ਜਾਂਦੇ ਹਨ।
Fareedkot Teekaਜੋ ਮਨ ਕਰ ਕੇ ਰਾਮ ਨਾਮ ਕੋ (ਰਮਤ) ਚਿੰਤਨ ਕਰਤੇ ਹੈਂ, ਸੋ ਅਪਨੇ ਜਨਮ ਮਰਨ ਕੋ ਨਵਿਰਤ ਕਰ ਲੇਤੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ।

ਪਦ ਅਰਥ ਰਮਤ = ਉਚਾਰਦਿਆਂ, ਸਿਮਰਦਿਆਂ। ਨਿਵਾਰੈ = ਦੂਰ ਕਰ ਦੇਂਦਾ ਹੈ।

SikhNet (Spanish)Recitando el Nombre del Señor uno se sobrepone a la ronda de nacimientos y muertes.

ਉਚਰਤ ਰਾਮ; ਭੈ ਪਾਰਿ ਉਤਾਰੈ ॥

aucharat raam; bhai paar utaarai |

Sant Singh KhalsaRepeating the Lord's Name, one crosses over the terrifying world-ocean.
Manmohan SinghRepeating the Lord's Name, the mortal crosses the awful world-ocean.
Manmohan Singh (Punjabi)ਸਾਈਂ ਦੇ ਨਾਮ ਦਾ ਜਾਪ ਕਰਨ ਦੁਆਰਾ ਪ੍ਰਾਣੀ ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਜੋ ਬਾਣੀ ਕਰ ਰਾਮ ਉਚਾਰਤੇ ਹੈਂ ਤਿਨ ਕੋ ਭੀ ਰਾਮੁ ਸੰਸਾਰ ਕੇ ਭੈ ਸੇ ਪਾਰ ਉਤਾਰਤਾ ਹੈ॥
Prof. Sahib Singhਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ।

ਪਦ ਅਰਥ ਉਚਰਤ = ਉਚਾਰਦਿਆਂ। ਭੈ ਪਾਰਿ = ਡਰ ਤੋਂ ਪਾਰ।

SikhNet (Spanish)Recitando el Nombre de Dios uno es llevado a través del mar de la existencia.

ਸਭ ਤੇ ਊਚ; ਰਾਮ ਪਰਗਾਸ ॥

sabh te aooch; raam paragaas |

Sant Singh KhalsaThe Luminous Lord is the highest of all.
Manmohan SinghThe Luminous Lord is the highest of all.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਸਾਰਿਆਂ ਨਾਲੋਂ ਉਚਾ ਹੈ।
Fareedkot Teekaਵਾ ਪ੍ਰਕਾਸ ਰੂਪ ਰਾਮ ਸਭ ਤੇ ਊਚਾ ਹੈ॥
Prof. Sahib Singhਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ,

ਪਦ ਅਰਥ ਪਰਗਾਸ = ਚਾਨਣ।

SikhNet (Spanish)Lo más sublime es que el Señor florezca en el corazón de uno;

ਨਿਸਿ ਬਾਸੁਰ ਜਪਿ; ਨਾਨਕ ਦਾਸ ॥੪॥੮॥੧੦॥

nis baasur jap; naanak daas |4|8|10|

Sant Singh KhalsaNight and day, servant Nanak meditates on Him. ||4||8||10||
Manmohan SinghNight and day serf Nanak meditates on Him.
Manmohan Singh (Punjabi)ਰਾਤ ਦਿਨ ਨਫਰ ਨਾਨਕ ਉਸ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸ ਹੋਇਕੇ ਰਾਤਿ ਦਿਨ ਤਿਸ ਕੇ ਨਾਮ ਕੋ ਜਪ॥੪॥੮॥੧੦॥☬ਕਾਮਾਦਿਕੋਂ ਬਿਕਾਰੋਂ ਕੀ ਜਗਤ ਪਰ ਪ੍ਰਬਲਤਾ ਔ ਭਗਤੋਂ ਪਰ ਨਿਰਬਲਤਾ ਦਿਖਾਵਤੇ ਹੈਂ:
Prof. Sahib Singhਹੇ ਦਾਸ ਨਾਨਕ! ਦਿਨ ਰਾਤ ਉਸ ਦਾ ਨਾਮ ਜਪਿਆ ਕਰ ॥੪॥੮॥੧੦॥

ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ ॥੪॥੮॥੧੦॥

SikhNet (Spanish)así que habita siempre, dice Nanak, en ese Señor, del cual eres esclavo.(4-8-10)
Answers quote the Granth verbatim with Ang citations. AI commentary is not Gurbani and not a religious ruling.