ਗੋਂਡ ਮਹਲਾ ੫ ॥
gondd mahalaa 5 |
Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.
ਗੁਰੁ ਮੇਰੀ ਪੂਜਾ; ਗੁਰੁ ਗੋਬਿੰਦੁ ॥
gur meree poojaa; gur gobind |
Sant Singh KhalsaI worship and adore my Guru; the Guru is the Lord of the Universe.
Manmohan SinghI worship my Guru. My Guru is himself the Lord.
Manmohan Singh (Punjabi)ਮੈਂ ਕੇਵਲ ਆਪਣੇ ਗੁਰਾਂ ਦੀ ਉਪਾਸ਼ਨਾ ਕਰਦਾ ਹੈ। ਮੇਰੇ ਗੁਰੂ ਜੀ ਖੁਦ ਹੀ ਪਰਮੇਸ਼ਰ ਹਨ।
Fareedkot Teekaਯਾਂ ਤੇ ਗੁਰੂ ਕਾ ਨਾਮ ਜਪਨਾਂ ਹੀ ਮੇਰੀ ਪੂਜਾ ਹੈ ਪੁਨਹ ਗੁਰੂ ਹੀ ਮੇਰਾ (ਗੋਬਿੰਦੁ) ਪਰਮੇਸ੍ਵਰ ਹੈ॥
Prof. Sahib Singhਹੇ ਭਾਈ! (ਮੇਰਾ) ਗੁਰੂ (ਗੁਰੂ ਦੀ ਸਰਨ ਹੀ) ਮੇਰੇ ਵਾਸਤੇ (ਦੇਵ-) ਪੂਜਾ ਹੈ, (ਮੇਰਾ) ਗੁਰੂ ਗੋਬਿੰਦ (ਦਾ ਰੂਪ) ਹੈ।
SikhNet (Spanish)Alabo sólo al Guru, pues mi Guru es Dios;
ਗੁਰੁ ਮੇਰਾ ਪਾਰਬ੍ਰਹਮੁ; ਗੁਰੁ ਭਗਵੰਤੁ ॥
gur meraa paarabraham; gur bhagavant |
Sant Singh KhalsaMy Guru is the Supreme Lord God; the Guru is the Lord God.
Manmohan SinghMy Guru is the Transcendent Lord and my Guru, the Auspicious Master.
Manmohan Singh (Punjabi)ਮੇਰਾ ਗੁਰੂ ਜੀ ਪਰਮ-ਪ੍ਰਭੂ ਹੈ ਅਤੇ ਮੇਰਾ ਗੁਰੂ ਹੀ ਮੁਬਾਰਕ ਮਾਲਕ।
Fareedkot Teekaਗੁਰੂ ਹੀ ਮੇਰਾ ਪਾਰਬ੍ਰਹਮ ਹੈ, ਗੁਰੂ ਹੀ ਮੇਰਾ ਭਗਵੰਤ ਹੈ॥
Prof. Sahib Singhਮੇਰਾ ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਬੜੀ ਸਮਰਥਾ ਦਾ ਮਾਲਕ ਹੈ।ਪਦ ਅਰਥ ਭਗਵੰਤੁ = ਸਮਰਥਾ ਵਾਲਾ।
SikhNet (Spanish)mi Guru es el Señor Trascendente, Él es el Dios de Gloria.
ਗੁਰੁ ਮੇਰਾ ਦੇਉ; ਅਲਖ ਅਭੇਉ ॥
gur meraa deo; alakh abheo |
Sant Singh KhalsaMy Guru is divine, invisible and mysterious.
Manmohan SinghMy Guru, is the Imperceptible and Inscrutable Luminous Lord.
Manmohan Singh (Punjabi)ਮੇਰੇ ਗੁਰਦੇਵ ਜੀ ਅਗਾਧ ਅਤੇ ਭੇਦ-ਰਹਿਤ ਪ੍ਰਕਾਸ਼ਵਾਨ ਪ੍ਰਭੂ ਹਨ।
Fareedkot Teekaਗੁਰੂ ਅਲਖ ਅਭੇਦ ਰੂਪ ਮੇਰਾ ਪ੍ਰਕਾਸਕ ਹੈ॥
Prof. Sahib Singhਮੇਰਾ ਗੁਰੂ ਉਸ ਪ੍ਰਕਾਸ਼-ਰੂਪ ਪ੍ਰਭੂ ਦਾ ਰੂਪ ਹੈ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।ਪਦ ਅਰਥ ਦੇਉ = ਪ੍ਰਕਾਸ਼-ਰੂਪ ਪ੍ਰਭੂ। ਅਲਖ = ਅ-ਲੱਖ, ਜਿਸ ਦਾ ਸਰੂਪ ਬਿਆਨ ਤੋਂ ਪਰੇ ਹੈ। ਅਭੇਉ = ਅ-ਭੇਉ, ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ।
SikhNet (Spanish)El Guru es el Dios, Incognoscible y Misterioso;
ਸਰਬ ਪੂਜ; ਚਰਨ ਗੁਰ ਸੇਉ ॥੧॥
sarab pooj; charan gur seo |1|
Sant Singh KhalsaI serve at the Guru's feet, which are worshipped by all. ||1||
Manmohan SinghI serve the Guru's feet which are adorned by all.
Manmohan Singh (Punjabi)ਮੈਂ ਗੁਰਾਂ ਦੇ ਚਰਨਾਂ ਦਾ ਸੇਵਾ ਕਮਾਉਂਦਾ ਹਾਂ ਜਿਨ੍ਹਾਂ ਦੇ ਸਾਰੇ ਹੀ ਉਪਾਸ਼ਨਾ ਕਰਦੇ ਹਨ।
Fareedkot Teekaਸਰਬ ਕੀ ਪੂਜਾ ਹੋ ਜਾਤੀ ਹੈ ਜੇ ਗੁਰਾਂ ਕੇ ਚਰਨੋਂ ਕੀ ਸੇਵਾ ਕਰੀਏ॥੧॥
Prof. Sahib Singhਮੈਂ ਤਾਂ ਉਹਨਾਂ ਗੁਰ-ਚਰਨਾਂ ਦੀ ਸਰਨ ਪਿਆ ਰਹਿੰਦਾ ਹਾਂ ਜਿਨ੍ਹਾਂ ਨੂੰ ਸਾਰੀ ਸ੍ਰਿਸ਼ਟੀ ਪੂਜਦੀ ਹੈ ॥੧॥ਪਦ ਅਰਥ ਸਰਬ ਪੂਜ ਚਰਨ ਗੁਰ = ਗੁਰੂ ਦੇ ਚਰਨ ਜਿਨ੍ਹਾਂ ਦੀ ਪੂਜਾ ਸਾਰੀ ਸ੍ਰਿਸ਼ਟੀ ਕਰਦੀ ਹੈ। ਸੇਉ = ਸੇਉਂ, ਮੈਂ ਸੇਂਵਦਾ ਹਾਂ ॥੧॥
SikhNet (Spanish)así yo sirvo a los Pies del Señor que son alabados por todos. (1)
ਗੁਰ ਬਿਨੁ; ਅਵਰੁ ਨਾਹੀ ਮੈ ਥਾਉ ॥
gur bin; avar naahee mai thaau |
Sant Singh KhalsaWithout the Guru, I have no other place at all.
Manmohan SinghWithout the Guru, I have no other place.
Manmohan Singh (Punjabi)ਗੁਰਾਂ ਦੇ ਬਾਝੋਂ ਮੇਰਾ ਹੋਰ ਕੋਈ ਟਿਕਾਣਾ ਨਹੀਂ।
Fareedkot Teekaਗੁਰੋਂ ਸੇ ਬਿਨਾ ਮੇਰਾ ਥਾਉਂ ਔਰ ਨਹੀਂ ਹੈ, ਭਾਵ ਕੋਈ ਮੇਰਾ ਆਸਰਾ ਨਹੀਂ ਹੈ॥
Prof. Sahib Singhਹੇ ਭਾਈ! (ਮਾਇਆ ਦੇ ਮੋਹ ਦੇ ਘੁੱਪ ਹਨੇਰੇ ਵਿਚੋਂ ਬਚਣ ਲਈ) ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਥਾਂ ਨਹੀਂ ਸੁੱਝਦਾ (ਜਿਸ ਦਾ ਆਸਰਾ ਲੈ ਸਕਾਂ।ਪਦ ਅਰਥ ਅਵਰੁ ਥਾਉ = ਹੋਰ ਥਾਂ।
SikhNet (Spanish)No tengo ningún otro lugar a donde ir más que al Guru;
ਅਨਦਿਨੁ ਜਪਉ; ਗੁਰੂ ਗੁਰ ਨਾਉ ॥੧॥ ਰਹਾਉ ॥
anadin jpau; guroo gur naau |1| rahaau |
Sant Singh KhalsaNight and day, I chant the Name of Guru, Guru. ||1||Pause||
Manmohan SinghNight and day, contemplate I the great Guru's Name. Pause.
Manmohan Singh (Punjabi)ਰਾਤ ਦਿਨ ਮੈਂ, ਵਿਸ਼ਾਲ ਗੁਰਾਂ ਦੇ ਨਾਮ ਦਾ ਆਰਾਧਨ ਕਰਦਾ ਹਾਂ। ਠਹਿਰਾਉ।
Fareedkot Teekaਇਸ ਤੇ ਰਾਤ ਦਿਨ ਗੁਰੂ ਗੁਰੂ ਨਾਮ ਜਪਤਾ ਹੂੰ॥੧॥ ਰਹਾਉ ॥
Prof. Sahib Singhਸੋ) ਮੈਂ ਹਰ ਵੇਲੇ ਗੁਰੂ ਦਾ ਨਾਮ ਹੀ ਜਪਦਾ ਹਾਂ (ਗੁਰੂ ਦੀ ਓਟ ਤੱਕੀ ਬੈਠਾ ਹਾਂ) ॥੧॥ ਰਹਾਉ ॥ਪਦ ਅਰਥ ਅਨਦਿਨੁ = ਹਰ ਰੋਜ਼। ਜਪਉ = ਜਪਉਂ, ਮੈਂ ਜਪਦਾ ਹਾਂ ॥੧॥ ਰਹਾਉ ॥
SikhNet (Spanish)por eso medito siempre en el Nombre Guru, Guru. (1-Pausa)
ਗੁਰੁ ਮੇਰਾ ਗਿਆਨੁ; ਗੁਰੁ ਰਿਦੈ ਧਿਆਨੁ ॥
gur meraa giaan; gur ridai dhiaan |
Sant Singh KhalsaThe Guru is my spiritual wisdom, the Guru is the meditation within my heart.
Manmohan SinghThe Guru is my Divine knowledge and within my mind, reflect I on the Guru.
Manmohan Singh (Punjabi)ਗੁਰੂ ਜੀ ਮੇਰੀ ਬ੍ਰਹਿਮ ਵੀਚਾਰ ਹਨ ਅਤੇ ਆਪਣੇ ਮਨ ਅੰਦਰ ਮੈਂ ਗੁਰਾਂ ਦਾ ਹੀ ਚਿੰਤਨ ਕਰਦਾ ਹਾਂ।
Fareedkot Teekaਗੁਰੂ ਹੀ ਮੇਰਾ ਗ੍ਯਾਨ ਰੂਪ ਹੈ ਇਸੀ ਤੇ ਮੈਂ ਗੁਰੋਂ ਕਾ ਹੀ ਰਿਦੇ ਬੀਚ ਧ੍ਯਾਨ ਕਰਤਾ ਹੂੰ॥
Prof. Sahib Singhਹੇ ਭਾਈ! ਗੁਰੂ ਹੀ ਮੇਰੇ ਵਾਸਤੇ ਧਾਰਮਿਕ ਚਰਚਾ ਹੈ, ਗੁਰੂ (ਸਦਾ ਮੇਰੇ) ਹਿਰਦੇ ਵਿਚ ਟਿਕਿਆ ਹੋਇਆ ਹੈ, ਇਹੀ ਮੇਰੀ ਸਮਾਧੀ ਹੈ।ਪਦ ਅਰਥ ਗਿਆਨੁ = ਧਾਰਮਿਕ ਚਰਚਾ। ਰਿਦੈ = ਹਿਰਦੇ ਵਿਚ। ਧਿਆਨੁ = ਸਮਾਧੀ।
SikhNet (Spanish)El Guru es mi Sabiduría y no contemplo a nadie en mi corazón más que a Él.
ਗੁਰੁ ਗੋਪਾਲੁ; ਪੁਰਖੁ ਭਗਵਾਨੁ ॥
gur gopaal; purakh bhagavaan |
Sant Singh KhalsaThe Guru is the Lord of the World, the Primal Being, the Lord God.
Manmohan SinghMy Guru is the cherisher of the world and the Omnipotent Glorious God.
Manmohan Singh (Punjabi)ਮੇਰੇ ਗੁਰੂ ਜੀ ਸੰਸਾਰ ਦੇ ਪਾਲਣ-ਪੋਸਣਹਾਰ ਅਤੇ ਸਰਬ-ਸ਼ਕਤੀਵਾਨ ਕੀਰਤੀਵਾਨ ਵਾਹਿਗੁਰੂ ਹਨ।
Fareedkot Teekaਪ੍ਰਿਥੀਪਾਲਕ ਜੋ ਭਗਵਨ ਹੈ, ਸੋਈ ਪੁਰਖ ਰੂਪ ਗੁਰੂ ਹੈ॥
Prof. Sahib Singhਗੁਰੂ ਉਸ ਭਗਵਾਨ ਦਾ ਰੂਪ ਹੈ ਜੋ ਸਰਬ-ਵਿਆਪਕ ਹੈ ਅਤੇ ਸ੍ਰਿਸ਼ਟੀ ਦਾ ਪਾਲਣਹਾਰ ਹੈ।
SikhNet (Spanish)Mi Guru es el Maestro de la Tierra, el Ser Cósmico, el Dios Glorioso.
ਗੁਰ ਕੀ ਸਰਣਿ; ਰਹਉ ਕਰ ਜੋਰਿ ॥
gur kee saran; rhau kar jor |
Sant Singh KhalsaWith my palms pressed together, I remain in the Guru's Sanctuary.
Manmohan SinghWith joined hands, remain under the protection of the Guru.
Manmohan Singh (Punjabi)ਹੱਥ ਜੋੜ ਕੇ, ਮੈਂ ਗੁਰਾਂ ਦੀ ਪਨਾਹ ਤਾਬੇ ਵਸਦਾ ਹਾਂ।
Fareedkot Teekaਇਸੀ ਤੇ ਮੈਂ ਦੋਵੇਂ ਹਾਥ ਜੋੜ ਕੇ, ਭਾਵ ਨਿਮ੍ਰ ਹੂਆ ਹੂਆ ਗੁਰੋਂ ਕੀ ਸਰਨ ਰਹਿਤਾ ਹੂੰ॥
Prof. Sahib Singhਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਸਦਾ) ਗੁਰੂ ਦੀ ਸਰਨ ਪਿਆ ਰਹਿੰਦਾ ਹਾਂ।ਪਦ ਅਰਥ ਰਹਉ = ਰਹਉਂ, ਮੈਂ ਰਹਿੰਦਾ ਹਾਂ। ਕਰ ਜੋਰਿ = (ਦੋਵੇਂ) ਹੱਥ ਜੋੜ ਕੇ।
SikhNet (Spanish)Me conservo siempre en el Refugio del Guru orando con mis palmas juntas,
ਗੁਰੂ ਬਿਨਾ; ਮੈ. ਨਾਹੀ ਹੋਰੁ ॥੨॥
guroo binaa; mai. naahee hor |2|
Sant Singh KhalsaWithout the Guru, I have no other at all. ||2||
Manmohan SinghWithout the Guru, I have not another.
Manmohan Singh (Punjabi)ਗੁਰਾਂ ਦੇ ਬਗੈਰ ਮੋਰਾ ਹੋਰ ਕੋਈ ਨਹੀਂ।
Fareedkot Teekaਕਿਉਂਕਿ ਗੁਰੋਂ ਸੇ ਬਿਨਾ ਮੇਰਾ ਔਰ ਆਸਰਾ ਨਹੀਂ ਹੈ॥੨॥
Prof. Sahib Singhਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਆਸਰਾ ਨਹੀਂ ਸੁੱਝਦਾ ॥੨॥ਪਦ ਅਰਥ ਹੋਰੁ = ਹੋਰ ਥਾਂ ॥੨॥
SikhNet (Spanish)y no tengo a nadie en quien apoyarme más que en Él. (2)
ਗੁਰੁ ਬੋਹਿਥੁ; ਤਾਰੇ ਭਵ ਪਾਰਿ ॥
gur bohith; taare bhav paar |
Sant Singh KhalsaThe Guru is the boat to cross over the terrifying world-ocean.
Manmohan SinghThe Guru is the boat to cross the dreadful world-ocean.
Manmohan Singh (Punjabi)ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਗੁਰੂ ਜੀ ਜਹਾਜ਼ ਹਨ।
Fareedkot Teekaਸੰਸਾਰ ਰੂਪ ਸਮੁੰਦ੍ਰ ਕੇ ਪਾਰ ਉਤਾਰਨੇ ਕੋ ਗੁਰ ਉਪਦੇਸ ਜਹਾਜ ਹੈ॥
Prof. Sahib Singhਹੇ ਭਾਈ! ਗੁਰੂ ਜਹਾਜ਼ ਹੈ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।ਪਦ ਅਰਥ ਬੋਹਿਬੁ = ਜਹਾਜ਼। ਭਵ = ਸੰਸਾਰ-ਸਮੁੰਦਰ।
SikhNet (Spanish)El Guru es el Barco con el que cruzamos el mar de la existencia.
ਗੁਰ ਸੇਵਾ; ਜਮ ਤੇ ਛੁਟਕਾਰਿ ॥
gur sevaa; jam te chhuttakaar |
Sant Singh KhalsaServing the Guru, one is released from the Messenger of Death.
Manmohan SinghBy Guru's service, man is released from the clutches of the death's couriers.
Manmohan Singh (Punjabi)ਗੁਰਾਂ ਦੀ ਦੀ ਘਾਲ-ਸੇਵਾ ਦੁਆਰਾ, ਇਨਸਾਨ ਮੌਤ ਦੇ ਦੂਤਾਂ ਦੇ ਪੰਜੇ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਗੁਰੋਂ ਕੀ ਸੇਵਾ ਸੇ ਹੀ ਜਮ ਸੇ ਛੁਟਕਾਰਾ ਹੋਤਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਜਮਾਂ (ਦੇ ਡਰ) ਤੋਂ ਖ਼ਲਾਸੀ ਮਿਲ ਜਾਂਦੀ ਹੈ।ਪਦ ਅਰਥ ਤੇ = ਤੋਂ। ਛੁਟਕਾਰਿ = ਖ਼ਲਾਸੀ।
SikhNet (Spanish)A través del Servicio del Guru uno es liberado de las garras de la muerte.
ਅੰਧਕਾਰ ਮਹਿ; ਗੁਰ ਮੰਤ੍ਰੁ ਉਜਾਰਾ ॥
andhakaar meh; gur mantru ujaaraa |
Sant Singh KhalsaIn the darkness, the Guru's Mantra shines forth.
Manmohan SinghGuru's instruction illumines the darkness.
Manmohan Singh (Punjabi)ਗੁਰਾਂ ਦਾ ਉਪਦੇਸ਼ ਅਨ੍ਹੇਰੇ ਵਿੱਚ ਚਾਨਣ ਕਰ ਦਿੰਦਾ ਹੈ।
Fareedkot Teekaਪ੍ਰਲੋਕ ਕੇ ਅੰਧੇਰੇ ਮੇਂ ਗੁਰੋਂ ਕੇ ਉਪਦੇਸ ਕਾ ਹੀ ਚਾਨਣਾ ਹੈ॥
Prof. Sahib Singh(ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਵਿਚ ਗੁਰੂ ਦਾ ਉਪਦੇਸ਼ ਹੀ (ਆਤਮਕ ਜੀਵਨ ਦਾ) ਚਾਨਣ ਦੇਂਦਾ ਹੈ।ਪਦ ਅਰਥ ਅੰਧਕਾਰ = ਘੁੱਪ ਹਨੇਰਾ। ਮੰਤ੍ਰੁ = ਉਪਦੇਸ਼, ਸ਼ਬਦ। ਉਜਾਰਾ = ਚਾਨਣ।
SikhNet (Spanish)En los abismos de la oscuridad el Mantra del Guru es la Única Luz;
ਗੁਰ ਕੈ ਸੰਗਿ; ਸਗਲ ਨਿਸਤਾਰਾ ॥੩॥
gur kai sang; sagal nisataaraa |3|
Sant Singh KhalsaWith the Guru, all are saved. ||3||
Manmohan SinghIn the Guru's association all are emancipated.
Manmohan Singh (Punjabi)ਗੁਰਾਂ ਦੀ ਸੰਗਤ ਅੰਦਰ ਸਾਰੇ ਪਾਰ ਉਤਰ ਜਾਂਦੇ ਹਨ।
Fareedkot Teekaਗੁਰੋਂ ਕੇ ਸੰਗ ਕਰ ਕੇ ਸਕਲ ਜਾਤੀ ਕਾ ਨਿਸਤਾਰਾ ਹੋਤਾ ਹੈ॥੩॥
Prof. Sahib Singhਗੁਰੂ ਦੀ ਸੰਗਤਿ ਵਿਚ ਰਿਹਾਂ ਸਾਰੇ ਜੀਵਾਂ ਦਾ ਪਾਰ-ਉਤਾਰਾ ਹੋ ਜਾਂਦਾ ਹੈ ॥੩॥ਪਦ ਅਰਥ ਕੈ ਸੰਗਿ = ਦੀ ਸੰਗਤਿ ਵਿਚ। ਸਗਲ = ਸਾਰੇ ਜੀਵ। ਨਿਸਤਾਰਾ = ਪਾਰ-ਉਤਾਰਾ ॥੩॥
SikhNet (Spanish)es en la asociación con el Guru que uno es totalmente redimido. (3)
ਗੁਰੁ ਪੂਰਾ; ਪਾਈਐ ਵਡਭਾਗੀ ॥
gur pooraa; paaeeai vaddabhaagee |
Sant Singh KhalsaThe Perfect Guru is found, by great good fortune.
Manmohan SinghBy great good destiny the Perfect Guru is attained.
Manmohan Singh (Punjabi)ਭਾਰੀ ਚੰਗੀ ਪ੍ਰਾਲਭਧ ਦੁਆਰਾ ਪੂਰਨ ਗੁਰੂ ਪਰਾਪਤ ਹੁੰਦੇ ਹਨ।
Fareedkot Teekaਪਰੰਤੂ ਗੁਰ ਪੂਰਾ ਵਡੇ ਭਾਗੋਂ ਕਰ ਕੇ ਪਾਈਤਾ ਹੈ॥
Prof. Sahib Singhਹੇ ਭਾਈ! ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਮਿਲਦਾ ਹੈ।ਪਦ ਅਰਥ ਵਡਭਾਗੀ = ਵੱਡੇ ਭਾਗਾਂ ਨਾਲ। ਪਾਈਐ = ਮਿਲਦਾ ਹੈ।
SikhNet (Spanish)Por una buena fortuna uno encuentra al Guru Perfecto
ਗੁਰ ਕੀ ਸੇਵਾ; ਦੂਖੁ. ਨ ਲਾਗੀ ॥
gur kee sevaa; dookh. na laagee |
Sant Singh KhalsaServing the Guru, pain does not afflict anyone.
Manmohan SinghThrough Guru's service pain befalls not the mortal.
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਰਾਹੀਂ ਪ੍ਰਾਣੀ ਨੂੰ ਤਕਲੀਫ ਨਹੀਂ ਵਾਪਰਦੀ।
Fareedkot Teekaਗੁਰੋਂ ਕੀ ਸੇਵਾ ਮੇਂ ਦੁਖ ਨਹੀਂ ਲਾਗਤਾ॥
Prof. Sahib Singhਗੁਰੂ ਦੀ ਸਰਨ ਪਿਆਂ ਕੋਈ ਦੁੱਖ ਪੋਹ ਨਹੀਂ ਸਕਦਾ।
SikhNet (Spanish)y a través del Servicio del Guru a uno no le aflige ningún dolor.
ਗੁਰ ਕਾ ਸਬਦੁ; ਨ ਮੇਟੈ ਕੋਇ ॥
gur kaa sabad; na mettai koe |
Sant Singh KhalsaNo one can erase the Word of the Guru's Shabad.
Manmohan SinghNo one can undo the Guru's order.
Manmohan Singh (Punjabi)ਗੁਰਾਂ ਦੇ ਹੁਕਮ ਨੂੰ ਕੋਈ ਭੀ ਮੇਟ ਨਹੀਂ ਸਕਦਾ।
Fareedkot Teekaਗੁਰੋਂ ਕਾ (ਸਬਦੁ) ਉਪਦੇਸ ਵਾ ਹੁਕਮ ਕੋਈ ਨਹੀਂ ਮੇਟਤਾ ਹੈ॥
Prof. Sahib Singh(ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦਾ ਸ਼ਬਦ (ਵੱਸ ਪਏ ਉਸ ਦੇ ਅੰਦਰੋਂ) ਕੋਈ ਮਨੁੱਖ (ਆਤਮਕ ਜੀਵਨ ਦੇ ਉਜਾਰੇ ਨੂੰ) ਮਿਟਾ ਨਹੀਂ ਸਕਦਾ।
SikhNet (Spanish)Nadie puede destruir la Palabra Eterna del Guru;
ਗੁਰੁ ਨਾਨਕੁ; ਨਾਨਕੁ ਹਰਿ ਸੋਇ ॥੪॥੭॥੯॥
gur naanak; naanak har soe |4|7|9|
Sant Singh KhalsaNanak is the Guru; Nanak is the Lord Himself. ||4||7||9||
Manmohan SinghNanak is the Guru and Nanak himself is He, the Lord.
Manmohan Singh (Punjabi)ਨਾਨਕ ਗੁਰੂ ਹੈ ਅਤੇ ਨਾਨਕ ਖੁਦ ਹੀ ਉਹ ਸੁਆਮੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਤੋ ਹਰੀ ਅਦੁਤੀ ਕਾ ਸਰੂਪ ਹੈਂ ਪੁਨਹ (ਨਾਨਕੁ) ਅਦੁਤੀ ਹਰੀ ਗੁਰੂ ਰੁਪ ਹੈ, ਭਾਵ ਸੇ ਅਭੇਦ ਹੈ। ਜੈਸੇ ਹਰੀ ਕਾ ਹੁਕਮ ਤੈਸੇ ਗੁਰੋਂ ਕਾ ਹੁਕਮ ਅਮੇਟ ਹੈ॥੪॥੭॥੮॥☬ਰਾਮ ਨਾਮ ਕੀ ਉਪਾਸਨਾ ਕਾ ਉਪਦੇਸ ਕਰਤੇ ਹੈਂ:
Prof. Sahib Singhਹੇ ਭਾਈ! ਗੁਰੂ ਨਾਨਕ ਉਸ ਪਰਮਾਤਮਾ ਦਾ ਰੂਪ ਹੈ ॥੪॥੭॥੯॥
SikhNet (Spanish)sí, Nanak es el Guru, pues Nanak es Dios Mismo. (4-7-9)