ੴ

ਸਿੱਖਬਾਣੀ · SikhBani

Ang 865

Sri Guru Granth Sahib · Raag Gond · 4 shabads, 58 lines
Translations
Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਰਾਮ ਰਾਮ ਸੰਗਿ; ਕਰਿ ਬਿਉਹਾਰ ॥

raam raam sang; kar biauhaar |

Sant Singh KhalsaDeal and trade only with the Lord, Raam, Raam.
Manmohan SinghHave thou dealings only with the Lord Master.
Manmohan Singh (Punjabi)ਤੂੰ ਕੇਵਲ ਸੁਆਮੀ ਮਾਲਕ ਨਾਲ ਹੀ ਵਣਜ ਵਪਾਰ ਕਰ।
Fareedkot Teekaਹੇ ਭਾਈ! ਰਾਮ ਰਾਮ ਕੇ ਸਾਥ ਹੀ ਤੂੰ ਸਭ ਬਿਵਹਾਰ ਕਰ, ਭਾਵ ਸੇ ਊਠਤ ਬੈਠਤ ਸੋਵਤ ਨਾਮੁ ਹੀ ਜਪੁ॥
Prof. Sahib Singh(ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ।

ਪਦ ਅਰਥ ਸੰਗਿ = ਨਾਲ। ਬਿਉਹਾਰ = ਵਣਜ, ਵਪਾਰ।

SikhNet (Spanish)Relaciónate sólo con el Señor, Ram, Ram; el Señor Ram, Ram, Ram,

ਰਾਮ ਰਾਮ ਰਾਮ; ਪ੍ਰਾਨ ਅਧਾਰ ॥

raam raam raam; praan adhaar |

Sant Singh KhalsaThe Lord, Raam, Raam, Raam, is the Support of the breath of life.
Manmohan SinghThe Lord Master's Name is the prop of my very life.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਹੀ ਮੇਰੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਰਾਮ ਰਾਮ ਹੀ ਮਨ ਬਾਣੀ ਔ ਪ੍ਰਾਨੋ ਕਾ ਅਧਾਰ ਜਾਨ॥
Prof. Sahib Singhਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ।

ਪਦ ਅਰਥ ਪ੍ਰਾਨ ਅਧਾਰ = ਜਿੰਦ ਦਾ ਆਸਰਾ।

SikhNet (Spanish)es el Soporte mismo de la Respiración de tu Vida.

ਰਾਮ ਰਾਮ ਰਾਮ; ਕੀਰਤਨੁ ਗਾਇ ॥

raam raam raam; keeratan gaae |

Sant Singh KhalsaSing the Kirtan of the Praises of the Lord, Raam, Raam, Raam.
Manmohan SinghSing thou the praise of the Lord Master's Name.
Manmohan Singh (Punjabi)ਤੂੰ ਸੁਆਮੀ ਮਾਲਕ ਦੇ ਨਾਮ ਦਾ ਜੱਸ ਗਾਇਨ ਕਰ।
Fareedkot Teekaਰਾਮ ਰਾਮ ਕਾ ਹੀ ਤੀਨੋਂ ਕਾਲ (ਕੀਰਤਨੁ) ਜਸ ਗਾਏ॥
Prof. Sahib Singhਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ,
SikhNet (Spanish)Canta siempre el Kirtan de las Alabanzas de tu Señor Ram, Ram, Ram,

ਰਮਤ ਰਾਮੁ; ਸਭ ਰਹਿਓ ਸਮਾਇ ॥੧॥

ramat raam; sabh rahio samaae |1|

Sant Singh KhalsaThe Lord is ever-present, all-pervading. ||1||
Manmohan SinghThe Omnipresent Lord is pervading all.
Manmohan Singh (Punjabi)ਸਰਬ-ਵਿਆਪਕ ਸੁਆਮੀ ਸਾਰੇ ਹੀ ਰਮ ਰਿਹਾ ਹੈ।
Fareedkot Teekaਜੋ ਰਾਮ ਸਭ ਮੈ ਸਮਾਇ ਰਹਿਆ ਹੈ ਤਿਸ ਕੋ (ਰਮਤ) ਉਚਾਰਤਾ ਰਹੁ॥੧॥
Prof. Sahib Singhਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ ॥੧॥

ਪਦ ਅਰਥ ਰਮਤ = ਵਿਆਪਕ। ਸਭ = ਸਾਰੀ ਸ੍ਰਿਸ਼ਟੀ ਵਿਚ ॥੧॥

SikhNet (Spanish)pues Él esta siempre presente, siempre prevaleciendo en todo. (1)

ਸੰਤ ਜਨਾ ਮਿਲਿ; ਬੋਲਹੁ ਰਾਮ ॥

sant janaa mil; bolahu raam |

Sant Singh KhalsaJoining the humble Saints, chant the Lord's Name.
Manmohan SinghAssociating thyself with the pious persons, utter thou the Lord's Name.
Manmohan Singh (Punjabi)ਪਵਿੱਤਰ ਪੁਰਸ਼ਾਂ ਨੂੰ ਮਿਲ ਕੇ, ਤੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰ।
Fareedkot Teekaਸੰਤ ਜਨਾਂ ਸਾਥ ਮਿਲ ਕੇ ਰਾਮ ਨਾਮ ਬੋਲੋ॥
Prof. Sahib Singhਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ।

ਪਦ ਅਰਥ ਮਿਲਿ = ਮਿਲ ਕੇ।

SikhNet (Spanish)Asóciate con los Santos y recita el Nombre de Dios,

ਸਭ ਤੇ ਨਿਰਮਲ; ਪੂਰਨ ਕਾਮ ॥੧॥ ਰਹਾਉ ॥

sabh te niramal; pooran kaam |1| rahaau |

Sant Singh KhalsaThis is the most immaculate and perfect occupation of all. ||1||Pause||
Manmohan SinghOf all, this is the most immaculate and perfect occupation. Pause.
Manmohan Singh (Punjabi)ਸਾਰਿਆਂ ਨਾਲੋਂ ਇਹ ਪਰਮ ਪਵਿੱਤਰ ਅਤੇ ਮੁਕੰਮਲ ਕਾਰ ਵਿਹਾਰ ਹੈ। ਠਹਿਰਾਉ।
Fareedkot Teekaਸਭ ਕਾਮੋਂ ਸੇ ਸੁਧ ਔ ਪੂਰਨ ਏਹੀ ਕਾਮ ਹੈ॥੧॥ ਰਹਾਉ ॥
Prof. Sahib Singhਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ ॥੧॥ ਰਹਾਉ ॥

ਪਦ ਅਰਥ ਸਭ ਤੇ = ਸਭਨਾਂ (ਕੰਮਾਂ) ਨਾਲੋਂ। ਪੂਰਨ = ਸਫਲ ॥੧॥ ਰਹਾਉ ॥

SikhNet (Spanish)pues esta es la Tarea Piadosa, y de más alto Mérito.(1-Pausa)

ਰਾਮ ਰਾਮ ਧਨੁ; ਸੰਚਿ ਭੰਡਾਰ ॥

raam raam dhan; sanch bhanddaar |

Sant Singh KhalsaGather the treasure, the wealth of the Lord, Raam, Raam.
Manmohan SinghAmass thou the treasure of the wealth of God's Name.
Manmohan Singh (Punjabi)ਤੂੰ ਰੱਬ ਦੇ ਨਾਮ ਦੀ ਦੌਲਤ ਦਾ ਖਜਾਨਾ ਇਕੱਤਰ ਕਰ।
Fareedkot Teekaਰਾਮ ਰਾਮ ਧਨ ਕਾ ਹੀ ਭੰਡਾਰਾ (ਸੰਚਿ) ਇਕਤ੍ਰ ਕਰ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ,

ਪਦ ਅਰਥ ਸੰਚਿ = ਇਕੱਠਾ ਕਰ। ਭੰਡਾਰ = ਖ਼ਜ਼ਾਨੇ।

SikhNet (Spanish)Junta las Riquezas de tu Señor, el Dios,

ਰਾਮ ਰਾਮ ਰਾਮ; ਕਰਿ ਆਹਾਰ ॥

raam raam raam; kar aahaar |

Sant Singh KhalsaLet your sustenance be the Lord, Raam, Raam, Raam.
Manmohan SinghMake thou the Lord Master's Name thy only fare.
Manmohan Singh (Punjabi)ਤੂੰ ਸੁਆਮੀ ਮਾਲਕ ਦੇ ਨਾਮ ਨੂੰ ਹੀ ਆਪਣਾ ਭੋਜਨ ਬਣਾ।
Fareedkot Teekaਮਨ ਬਾਨੀ ਕਰ ਕੇ ਰਾਮ ਕਾ ਹੀ (ਆਹਾਰ) ਭੋਜਨ, ਭਾਵ ਅਧਾਰ ਕਰੁ॥
Prof. Sahib Singhਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ।

ਪਦ ਅਰਥ ਆਹਾਰ = (ਜਿੰਦ ਦੀ) ਖ਼ੁਰਾਕ।

SikhNet (Spanish)y siente al Nombre del Señor como lo más Bello en ti.

ਰਾਮ ਰਾਮ; ਵੀਸਰਿ. ਨਹੀ ਜਾਇ ॥

raam raam; veesar. nahee jaae |

Sant Singh KhalsaNever forget the Lord, Raam, Raam.
Manmohan SinghForget thou not he Lord's Name.
Manmohan Singh (Punjabi)ਤੂੰ ਸੁਆਮੀ ਦੇ ਨਾਮ ਨੂੰ ਨਾਂ ਭੁਲਾ।
Fareedkot Teekaਰਾਮ ਨਾਮ ਜਪਨਾਂ ਵਿਸਰ ਨਾ ਜਾਏ॥
Prof. Sahib Singh(ਵੇਖੀਂ!) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ,
SikhNet (Spanish)Nunca te olvides de Él,

ਕਰਿ ਕਿਰਪਾ ਗੁਰਿ; ਦੀਆ ਬਤਾਇ ॥੨॥

kar kirapaa gur; deea bataae |2|

Sant Singh KhalsaIn His Mercy, the Guru has revealed this to me. ||2||
Manmohan SinghThe Guru has mercifully revealed the Name to me.
Manmohan Singh (Punjabi)ਮਿਹਰ ਧਾਰ ਕੇ, ਗੁਰਾਂ ਨੇ ਮੈਨੂੰ ਨਾਮ ਦਰਸਾ ਦਿੱਤਾ ਹੈ।
Fareedkot Teekaਜੋ ਗੁਰੋਂ ਨੇ ਕ੍ਰਿਪਾ ਕਰ ਕੇ ਬਤਾਇ ਦੀਆ ਹੈ॥੨॥
Prof. Sahib Singhਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ॥੨॥

ਪਦ ਅਰਥ ਗੁਰਿ = ਗੁਰੂ ਨੇ। ਕਰਿ = ਕਰ ਕੇ ॥੨॥

SikhNet (Spanish)pues con Él eres bendecido por el Guru en Su Misericordia. (2)

ਰਾਮ ਰਾਮ ਰਾਮ; ਸਦਾ ਸਹਾਇ ॥

raam raam raam; sadaa sahaae |

Sant Singh KhalsaThe Lord, Raam, Raam, Raam, is always our help and support.
Manmohan SinghThe Lord Master's Name is ever a helper of mine.
Manmohan Singh (Punjabi)ਸੁਆਮੀ ਮਾਲਕ ਦਾ ਨਾਮ ਸਦੀਵ ਹੀ ਮੇਰਾ ਸਹਾਇਤ ਹੈ।
Fareedkot Teekaਰਾਮ ਰਾਮ ਮਨ ਤਨ ਬਾਣੀ ਕਰ ਕੇ ਸਦਾ ਸਹਾਈ ਜਾਨ॥
Prof. Sahib Singhਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ,

ਪਦ ਅਰਥ ਸਹਾਇ = ਸਹਾਇਤਾ ਕਰਨ ਵਾਲਾ।

SikhNet (Spanish)Dios es siempre nuestro Soporte,

ਰਾਮ ਰਾਮ ਰਾਮ; ਲਿਵ ਲਾਇ ॥

raam raam raam; liv laae |

Sant Singh KhalsaEmbrace love for the Lord, Raam, Raam, Raam.
Manmohan SinghEmbrace thou love for the Lord Master's Name.
Manmohan Singh (Punjabi)ਤੂੰ ਸੁਆਮੀ ਮਾਲਕ ਦੇ ਨਾਮ ਨਾਲ ਪਿਰਹੜੀ ਪਾ।
Fareedkot Teekaਰਾਮ ਰਾਮ ਰਮਿਆ ਜਾਣ ਕੇ ਬਿਰਤੀ ਕੋ ਲਗਾਇ॥
Prof. Sahib Singhਉਸ ਦੇ ਚਰਨਾਂ ਵਿਚ ਸਦਾ ਸੁਰਤ ਜੋੜੀ ਰੱਖ।

ਪਦ ਅਰਥ ਲਿਵ ਲਾਇ = ਸੁਰਤ ਜੋੜ।

SikhNet (Spanish)nuestro Único Santuario; entona entonces tu ser en tu Señor, tu Dios.

ਰਾਮ ਰਾਮ ਜਪਿ; ਨਿਰਮਲ ਭਏ ॥

raam raam jap; niramal bhe |

Sant Singh KhalsaThrough the Lord, Raam, Raam, Raam, I have become immaculate.
Manmohan SinghUttering the Lord's Name, I have become immaculate,
Manmohan Singh (Punjabi)ਪ੍ਰਭੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਪਵਿੱਤਰ ਹੋ ਗਿਆ ਹਾਂ,
Fareedkot Teekaਜਿਨੋਂ ਨੇ ਰਾਮ ਰਾਮ ਜਪਿਆ ਹੈ, ਸੋ ਨਿਰਮਲ ਹੂਏ ਹੈਂ॥
Prof. Sahib Singhਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ,

ਪਦ ਅਰਥ ਨਿਰਮਲ = ਪਵਿੱਤਰ।

SikhNet (Spanish)Contemplando al Señor uno es purificado

ਜਨਮ ਜਨਮ ਕੇ; ਕਿਲਬਿਖ ਗਏ ॥੩॥

janam janam ke; kilabikh ge |3|

Sant Singh KhalsaThe sins of countless incarnations have been taken away. ||3||
Manmohan Singhand my sins of many births are washed off.
Manmohan Singh (Punjabi)ਅਤੇ ਮੇਰੇ ਅਨੇਕਾਂ ਜਨਮਾਂ ਦੇ ਪਾਪ ਧੋਤੇ ਗਏ ਹਨ।
Fareedkot Teekaਅਰੁ ਤਿਨ ਕੇ ਜਨਮੋਂ ਜਨਮੋਂ ਕੇ ਪਾਪ ਸਭ ਦੂਰ ਹੋ ਗਏ ਹੈਂ॥੩॥
Prof. Sahib Singhਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੩॥

ਪਦ ਅਰਥ ਕਿਲਬਿਖ = ਪਾਪ ॥੩॥

SikhNet (Spanish)y todos nuestros errores acumulados de las pasadas encarnaciones son erradicados. (3)

ਰਮਤ ਰਾਮ; ਜਨਮ ਮਰਣੁ ਨਿਵਾਰੈ ॥

ramat raam; janam maran nivaarai |

Sant Singh KhalsaUttering the Lord's Name, birth and death are finished.
Manmohan SinghUttering the Lord's Name, births and deaths come to an end.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੰਮਣੇ ਅਤੇ ਮਰਨੇ ਮੁੱਕ ਜਾਂਦੇ ਹਨ।
Fareedkot Teekaਜੋ ਮਨ ਕਰ ਕੇ ਰਾਮ ਨਾਮ ਕੋ (ਰਮਤ) ਚਿੰਤਨ ਕਰਤੇ ਹੈਂ, ਸੋ ਅਪਨੇ ਜਨਮ ਮਰਨ ਕੋ ਨਵਿਰਤ ਕਰ ਲੇਤੇ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ।

ਪਦ ਅਰਥ ਰਮਤ = ਉਚਾਰਦਿਆਂ, ਸਿਮਰਦਿਆਂ। ਨਿਵਾਰੈ = ਦੂਰ ਕਰ ਦੇਂਦਾ ਹੈ।

SikhNet (Spanish)Recitando el Nombre del Señor uno se sobrepone a la ronda de nacimientos y muertes.

ਉਚਰਤ ਰਾਮ; ਭੈ ਪਾਰਿ ਉਤਾਰੈ ॥

aucharat raam; bhai paar utaarai |

Sant Singh KhalsaRepeating the Lord's Name, one crosses over the terrifying world-ocean.
Manmohan SinghRepeating the Lord's Name, the mortal crosses the awful world-ocean.
Manmohan Singh (Punjabi)ਸਾਈਂ ਦੇ ਨਾਮ ਦਾ ਜਾਪ ਕਰਨ ਦੁਆਰਾ ਪ੍ਰਾਣੀ ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਜੋ ਬਾਣੀ ਕਰ ਰਾਮ ਉਚਾਰਤੇ ਹੈਂ ਤਿਨ ਕੋ ਭੀ ਰਾਮੁ ਸੰਸਾਰ ਕੇ ਭੈ ਸੇ ਪਾਰ ਉਤਾਰਤਾ ਹੈ॥
Prof. Sahib Singhਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ।

ਪਦ ਅਰਥ ਉਚਰਤ = ਉਚਾਰਦਿਆਂ। ਭੈ ਪਾਰਿ = ਡਰ ਤੋਂ ਪਾਰ।

SikhNet (Spanish)Recitando el Nombre de Dios uno es llevado a través del mar de la existencia.

ਸਭ ਤੇ ਊਚ; ਰਾਮ ਪਰਗਾਸ ॥

sabh te aooch; raam paragaas |

Sant Singh KhalsaThe Luminous Lord is the highest of all.
Manmohan SinghThe Luminous Lord is the highest of all.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਸਾਰਿਆਂ ਨਾਲੋਂ ਉਚਾ ਹੈ।
Fareedkot Teekaਵਾ ਪ੍ਰਕਾਸ ਰੂਪ ਰਾਮ ਸਭ ਤੇ ਊਚਾ ਹੈ॥
Prof. Sahib Singhਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ,

ਪਦ ਅਰਥ ਪਰਗਾਸ = ਚਾਨਣ।

SikhNet (Spanish)Lo más sublime es que el Señor florezca en el corazón de uno;

ਨਿਸਿ ਬਾਸੁਰ ਜਪਿ; ਨਾਨਕ ਦਾਸ ॥੪॥੮॥੧੦॥

nis baasur jap; naanak daas |4|8|10|

Sant Singh KhalsaNight and day, servant Nanak meditates on Him. ||4||8||10||
Manmohan SinghNight and day serf Nanak meditates on Him.
Manmohan Singh (Punjabi)ਰਾਤ ਦਿਨ ਨਫਰ ਨਾਨਕ ਉਸ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਦਾਸ ਹੋਇਕੇ ਰਾਤਿ ਦਿਨ ਤਿਸ ਕੇ ਨਾਮ ਕੋ ਜਪ॥੪॥੮॥੧੦॥☬ਕਾਮਾਦਿਕੋਂ ਬਿਕਾਰੋਂ ਕੀ ਜਗਤ ਪਰ ਪ੍ਰਬਲਤਾ ਔ ਭਗਤੋਂ ਪਰ ਨਿਰਬਲਤਾ ਦਿਖਾਵਤੇ ਹੈਂ:
Prof. Sahib Singhਹੇ ਦਾਸ ਨਾਨਕ! ਦਿਨ ਰਾਤ ਉਸ ਦਾ ਨਾਮ ਜਪਿਆ ਕਰ ॥੪॥੮॥੧੦॥

ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ ॥੪॥੮॥੧੦॥

SikhNet (Spanish)así que habita siempre, dice Nanak, en ese Señor, del cual eres esclavo.(4-8-10)

Open this shabad →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਉਨ ਕਉ; ਖਸਮਿ ਕੀਨੀ ਠਾਕਹਾਰੇ ॥

aun kau; khasam keenee tthaakahaare |

Sant Singh KhalsaMy Lord and Master has held back the five demons.
Manmohan SinghMy Master has held the five demons in check.
Manmohan Singh (Punjabi)ਮੇਰੇ ਮਾਲਕ ਨੇ ਉਨ੍ਹਾਂ ਪੰਜਾਂ ਭੂਤਨਿਆਂ ਨੂੰ ਰੋਕ ਰੱਖਿਆ ਹੈ।
Fareedkot Teekaਉਨ ਪੰਚ ਕਾਮਾਦਿਕੋਂ ਕੋ (ਖਸਮਿ) ਪਰਮੇਸ੍ਵਰ ਨੇ ਭਗਤੋਂ ਕੀ ਓਰ ਸੇ ਰੋਕ ਕਰੀ ਹੈ। ਇਸੀ ਸੇ ਵਹੁ ਭਗਤੋਂ ਸੇ ਹਾਰੇ ਹੈਂ, ਭਾਵ ਅਧੀਨ ਹੂਏ ਹੈਂ॥
Prof. Sahib Singhਹੇ ਭਾਈ! ਜਦੋਂ ਮਾਲਕ-ਪ੍ਰਭੂ ਨੇ ਉਹਨਾਂ (ਪੰਜਾਂ ਚੌਧਰੀਆਂ) ਨੂੰ ਵਰਜਿਆ, ਤਾਂ ਉਹ (ਪ੍ਰਭੂ ਦੇ ਸੇਵਕਾਂ ਦੇ ਸਾਹਮਣੇ) ਹਾਰ ਮੰਨ ਗਏ।

ਪਦ ਅਰਥ ਉਨ ਕਉ = ਉਹਨਾਂ (ਕਾਮਾਦਿਕ ਪੰਜਾਂ) ਨੂੰ। ਖਸਮਿ = ਖਸਮ-ਪ੍ਰਭੂ ਨੇ। ਠਾਕ = ਮਨਾਹੀ। ਹਾਰੇ = (ਸੰਤ ਜਨਾਂ ਦੇ ਸਾਹਮਣੇ ਉਹ) ਹਾਰ ਗਏ ਹਨ।

SikhNet (Spanish)Mi Maestro ha canalizado mis cinco pasiones

ਦਾਸ ਸੰਗ ਤੇ; ਮਾਰਿ ਬਿਦਾਰੇ ॥

daas sang te; maar bidaare |

Sant Singh KhalsaHe conquered them, and scared them away from the Lord's slave.
Manmohan SinghHe has belaboured and scared them away from associating with (me) His slave.
Manmohan Singh (Punjabi)ਉਸ ਨੇ ਉਨ੍ਹਾਂ ਆਪਣੇ ਗੋਲੇ (ਮੇਰੇ) ਨਾਲ ਮਿਲਣ ਤੋਂ ਮਾਰ ਕੇ ਪਰੇ ਹਟਾ ਦਿੱਤਾ ਹੈ।
Fareedkot Teekaਪੁਨਹ ਜੋ ਭਗਤੋਂ ਕੇ ਸੰਗੀ ਹੂਏ ਹੈਂ ਤਿਨ (ਤੇ) ਭੀ ਸੋ ਮਾਰ ਕੇ ਦੂਰ ਕੀਏ ਹੈਂ॥
Prof. Sahib Singhਆਪਣੇ ਸੇਵਕਾਂ ਪਾਸੋਂ (ਪ੍ਰਭੂ ਨੇ ਉਹਨਾਂ ਨੂੰ) ਮਾਰ ਕੇ ਭਜਾ ਦਿੱਤਾ।

ਪਦ ਅਰਥ ਸੰਗ ਤੇ = ਸੰਗ ਤੋਂ, ਪਾਸੋਂ। ਮਾਰਿ = ਮਾਰ ਕੇ। ਬਿਦਾਰੇ = ਨਾਸ ਕਰ ਦਿੱਤੇ।

SikhNet (Spanish)y las ha asustado para que ya no se asocien conmigo.

ਗੋਬਿੰਦ ਭਗਤ ਕਾ; ਮਹਲੁ ਨ ਪਾਇਆ ॥

gobind bhagat kaa; mehal na paaeaa |

Sant Singh KhalsaThey cannot find the mansion of the Lord's devotee.
Manmohan SinghThey can find not the mansion of the Lord's saint.
Manmohan Singh (Punjabi)ਉਹ ਸੁਆਮੀ ਦੇ ਸੰਤ ਦੇ ਮੰਦਰ ਨੂੰ ਲੱਭ ਨਹੀਂ ਸਕਦੇ।
Fareedkot Teekaਜੋ ਗੋਬਿੰਦ ਕਾ ਭਗਤ ਹੈ ਤਿਸ ਕਾ ਬਿਕਾਰੋਂ ਨੇ (ਮਹਲ) ਅਸਥਾਨ ਅੰਤਹਕਰਣ ਰੂਪ (ਮਹਲੁ) ਅਸਥਾਨ ਨਹੀਂ ਪਾਇਆ ਹੈ॥
Prof. Sahib Singhਉਹ ਚੌਧਰੀ ਪਰਮਾਤਮਾ ਦੇ ਭਗਤਾਂ ਦਾ ਟਿਕਾਣਾ ਲੱਭ ਨਾਹ ਸਕੇ,

ਪਦ ਅਰਥ ਮਹਲੁ = ਟਿਕਾਣਾ।

SikhNet (Spanish)Como no encontraron la Mansión del Devoto del Señor abierta, no pudieron entrar.

ਰਾਮ ਜਨਾ ਮਿਲਿ; ਮੰਗਲੁ ਗਾਇਆ ॥੧॥

raam janaa mil; mangal gaaeaa |1|

Sant Singh KhalsaJoining together, the Lord's humble servants sing the songs of joy. ||1||
Manmohan SinghMeeting together, the Lord's slave sing the Lord's praise.
Manmohan Singh (Punjabi)ਇਕੱਠੇ ਹੋ ਕੇ, ਸਾਹਿਬ ਦੇ ਗੋਲੇ ਸਾਹਿਬ ਦੀ ਕੀਰਤੀ ਗਾਇਨ ਕਰਦੇ ਹਨ।
Fareedkot Teekaਕਿਉਂਕਿ ਰਾਮ ਕੇ ਭਗਤ ਜਨੋਂ ਨੇ ਮਿਲ ਕੇ ਸੰਤੋਂ ਸਾਥ ਭਗਵਤ ਕੇ ਜਸ ਰੂਪ ਮੰਗਲ ਕੋ ਗਾਇਆ ਹੈ। ਅੰਤਸਕਰਣ ਤਿਨ ਕੇ ਭਜਨ ਸੇ ਕਬੀ ਖਾਲੀ ਨਹੀਂ ਹੈ ਬਿਕਾਰ ਕਹਾਂ ਵਸੇ॥੧॥
Prof. Sahib Singh(ਕਿਉਂਕਿ) ਪਰਮਾਤਮਾ ਦੇ ਸੇਵਕਾਂ ਨੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆ ਹੈ ॥੧॥

ਪਦ ਅਰਥ ਮਿਲਿ = ਮਿਲ ਕੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ ॥੧॥

SikhNet (Spanish)Por ello los Esclavos del Señor cantan llenos de Dicha y en Éxtasis.(1)

ਸਗਲ ਸ੍ਰਿਸਟਿ ਕੇ; ਪੰਚ ਸਿਕਦਾਰ ॥

sagal srisatt ke; panch sikadaar |

Sant Singh KhalsaThe five demons are the rulers of the whole world,
Manmohan SinghThe five demons are the rulers of the entire world,
Manmohan Singh (Punjabi)ਪੰਜ ਭੂਤਨੇ ਸਾਰੇ ਜਹਾਨ ਦੇ ਹਾਕਮ ਹਨ,
Fareedkot Teekaਸਾਰੀ ਸ੍ਰਿਸਟੀ ਕੇ ਪੰਚ ਕਾਮਾਦਿ (ਸਿਕਦਾਰ) ਠਾਣੇਦਾਰ ਹੈਂ॥
Prof. Sahib Singhਹੇ ਭਾਈ! (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ-ਇਹ) ਪੰਜ ਸਾਰੀ ਸ੍ਰਿਸ਼ਟੀ ਦੇ ਚੌਧਰੀ ਹਨ।

ਪਦ ਅਰਥ ਸਗਲ = ਸਾਰੀ। ਸਿਕਦਾਰ = ਸਰਦਾਰ, ਚੌਧਰੀ।

SikhNet (Spanish)Esos cinco ladrones rigen el mundo entero,

ਰਾਮ ਭਗਤ ਕੇ; ਪਾਨੀਹਾਰ ॥੧॥ ਰਹਾਉ ॥

raam bhagat ke; paaneehaar |1| rahaau |

Sant Singh Khalsabut they are just water-carriers for the Lord's devotee. ||1||Pause||
Manmohan Singhbut they are the water-carriers of the Lord's saint. Pause.
Manmohan Singh (Punjabi)ਪਰ ਸੁਆਮੀ ਦੇ ਸਾਧੂ ਦੇ ਉਹ ਪਾਣੀ ਭਰਨ ਵਾਲੇ ਹਨ। ਠਹਿਰਾਉ।
Fareedkot Teekaਪਰੰਤੂ ਰਾਮ ਜੀ ਕੇ ਭਗਤੋਂ ਕੇ ਤੋ ਨੌਕਰ ਹੋਇ ਕੇ ਪਾਨੀ ਭਰਨੇਹਾਰ ਹੈਂ, ਭਾਵ ਸੇ ਅਧੀਨ ਰਹਿਤੇ ਹੈਂ॥੧॥ ਰਹਾਉ ॥
Prof. Sahib Singhਪਰ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਇਹ ਨੌਕਰ ਹੋ ਕੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਪਾਨੀਹਾਰ = ਪਾਣੀ ਭਰਨ ਵਾਲੇ ਗ਼ੁਲਾਮ ॥੧॥ ਰਹਾਉ ॥

SikhNet (Spanish)pero deseosamente se vuelven los esclavos el Devoto del Señor. (1-Pausa)

ਜਗਤ ਪਾਸ ਤੇ; ਲੇਤੇ ਦਾਨੁ ॥

jagat paas te; lete daan |

Sant Singh KhalsaThey collect taxes from the world,
Manmohan SinghThey exact tribute from the world.
Manmohan Singh (Punjabi)ਸੰਸਾਰ ਪਾਸੋਂ ਉਹ ਖਿਰਾਜ ਲੈਂਦੇ ਹਨ।
Fareedkot Teekaਔਰ ਜੋ ਜਗਤ ਹੈ ਤਿਸ ਸੇ ਵਹੁ (ਦਾਨੁ) ਡੰਨ ਲੇਤੇ ਹੈਂ, ਭਾਵ ਸੁਭ ਗੁਨੋਂ ਕੋ ਖੋਸ ਲੇਤੇ ਹੈਂ॥
Prof. Sahib Singhਹੇ ਭਾਈ! ਇਹ ਪੰਜ ਚੌਧਰੀ ਦੁਨੀਆ (ਦੇ ਲੋਕਾਂ) ਪਾਸੋਂ ਡੰਨ ਲੈਂਦੇ ਹਨ,

ਪਦ ਅਰਥ ਪਾਸ ਤੇ = ਪਾਸ ਤੋਂ, ਪਾਸੋਂ। ਦਾਨੁ = ਡੰਨ।

SikhNet (Spanish)Ellos ponen sus demandas en el mundo entero,

ਗੋਬਿੰਦ ਭਗਤ ਕਉ; ਕਰਹਿ ਸਲਾਮੁ ॥

gobind bhagat kau; kareh salaam |

Sant Singh Khalsabut they bow in subservience to God's devotees.
Manmohan SinghUnto the Lord's devotee they make obeisance.
Manmohan Singh (Punjabi)ਸੁਆਮੀ ਦੇ ਸ਼ਰਧਾਲੂ ਨੂੰ ਇਹ ਪਰਣਾਮ ਕਰਦੇ ਹਨ।
Fareedkot Teekaਪਰੰਤੂ ਜੋ ਗੋਬਿੰਦ ਭਗਤ ਹੈਂ ਤਿਨ ਕੋ ਤੋ (ਸਲਾਮੁ) ਨਮਸਕਾਰ ਕਰਤੇ ਹੈਂ॥
Prof. Sahib Singhਪਰ ਪ੍ਰਭੂ ਦੇ ਭਗਤਾਂ ਨੂੰ ਨਮਸਕਾਰ ਕਰਦੇ ਹਨ।

ਪਦ ਅਰਥ ਕਰਹਿ = ਕਰਦੇ ਹਨ।

SikhNet (Spanish)pero saludan en reverencia siempre a los Devotos del Señor;

ਲੂਟਿ ਲੇਹਿ; ਸਾਕਤ ਪਤਿ ਖੋਵਹਿ ॥

loott lehi; saakat pat khoveh |

Sant Singh KhalsaThey plunder and dishonor the faithless cynics,
Manmohan SinghThey plunder and dishonour the mammon worshipper.
Manmohan Singh (Punjabi)ਉਹ ਮਾਇਆ ਦੇ ਉਪਾਸ਼ਕਾਂ ਨੂੰ ਲੁੱਟ ਪੁੱਟ ਕੇ ਬੇਇੱਜ਼ਤਤ ਕਰਦੇ ਹਨ।
Fareedkot Teekaਪੁਨਹ ਜੋ (ਸਾਕਤੁ) ਭੂਲੇ ਹੂਏ ਹੈਂ ਤਿਨ ਕੀ ਤੋ ਇਜਤ ਖੋਇਕੇ ਲੂਟ ਲੇਤੇ ਹੈਂ। ਭਾਵ ਜੋ ਯਦਿ ਕਿੰਚਤ ਕੋਈ ਸੁਭ ਕਰਮ ਪੂਰਬ ਜਨਮ ਕੇ ਹੈਂ, ਸੋ ਖੋਹ ਲੇਤੇ ਹੈਂ॥
Prof. Sahib Singhਪ੍ਰਭੂ ਨਾਲੋਂ ਵਿਛੁੜੇ ਬੰਦਿਆਂ ਦੀ ਆਤਮਕ ਰਾਸਿ-ਪੂੰਜੀ ਲੁੱਟ ਲੈਂਦੇ ਹਨ, (ਸਾਕਤ ਇਥੇ ਆਪਣੀ) ਇੱਜ਼ਤ ਗਵਾ ਲੈਂਦੇ ਹਨ,

ਪਦ ਅਰਥ ਸਾਕਤ = ਪ੍ਰਭੂ ਨਾਲੋਂ ਟੁੱਟੇ ਹੋਏ ਬੰਦੇ। ਪਤਿ = ਇੱਜ਼ਤ। ਖੋਵਹਿ = ਗਵਾ ਲੈਂਦੇ ਹਨ।

SikhNet (Spanish)roban y ultrajan a los amantes de Maya,

ਸਾਧ ਜਨਾ ਪਗ; ਮਲਿ ਮਲਿ ਧੋਵਹਿ ॥੨॥

saadh janaa pag; mal mal dhoveh |2|

Sant Singh Khalsabut they massage and wash the feet of the Holy. ||2||
Manmohan SinghThey rub and wash the feet of the saintly persons.
Manmohan Singh (Punjabi)ਉਹ ਸੰਤ ਸਰੂਪ ਪੁਰਸ਼ਾਂ ਦੇ ਪੈਰ ਮਲਦੇ ਅਤੇ ਧੋਂਦੇ ਹਨ।
Fareedkot Teekaਸੰਤ ਜਨੋਂ ਕੇ ਪੈਰ ਮਲ ਮਲ ਕੇ ਧੋਵਤੇ ਹੈਂ, ਭਾਵ ਅਧੀਨ ਰਹਤੇ ਹੈਂ॥੨॥
Prof. Sahib Singhਪਰ ਇਹ ਚੌਧਰੀ ਗੁਰਮੁਖਾਂ ਦੇ ਪੈਰ ਮਲ ਮਲ ਕੇ ਧੋਂਦੇ ਹਨ ॥੨॥

ਪਦ ਅਰਥ ਪਗ = ਪੈਰ {ਬਹੁ-ਵਚਨ}। ਮਲਿ = ਮਲ ਕੇ ॥੨॥

SikhNet (Spanish)pero lavan con Amor los Pies de los Santos del Señor. (2)

ਪੰਚ ਪੂਤ ਜਣੇ; ਇਕ ਮਾਇ ॥

panch poot jane; ik maae |

Sant Singh KhalsaThe One Mother gave birth to the five sons,
Manmohan SinghOne God, the mother, has given birth to the five sons,
Manmohan Singh (Punjabi)ਇਕ ਵਾਹਿਗੁਰੂ ਮਾਤਾ ਨੇ ਪੰਜਾਂ ਪੁਤਰਾਂ ਨੂੰ ਜਨਮ ਦਿੱਤਾ ਹੈ,
Fareedkot Teekaਏਕ ਮਾਇਆ ਨੇ (ਵਿਆਇ) ਪਰਸੂਤ ਹੋਇਕੇ ਪੰਚ ਭੂਤ, ਭਾਵ ਪੰਚ ਤਤ ਜਣੇ ਹੈਂ॥
Prof. Sahib Singh(ਇਹ ਕਾਮਾਦਿਕ) ਪੰਜੇ ਪੁੱਤਰ ਭੀ ਉਸ ਨੇ ਪੈਦਾ ਕੀਤੇ ਹਨ।

ਪਦ ਅਰਥ ਪੰਚ ਪੂਤ = (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ; ਇਹ) ਪੰਜ ਪੁੱਤਰ। ਜਣੇ = ਜੰਮੇ ਹਨ। ਮਾਇ = ਮਾਇਆ ਨੇ।

SikhNet (Spanish)Maya, su madre, ha dado a luz a las cinco pasiones

ਉਤਭੁਜ ਖੇਲੁ ਕਰਿ; ਜਗਤ ਵਿਆਇ ॥

autabhuj khel kar; jagat viaae |

Sant Singh Khalsaand began the play of the created world.
Manmohan Singhand setting afoot the play of the four sources of creation, like the earth-born etc; has created the world.
Manmohan Singh (Punjabi)ਅਤੇ ਧਰਤੀ-ਉਤਪੰਨ ਆਦਿ, ਚਾਰ ਉਤਪਤੀ ਦੇ ਸੋਮਿਆਂ ਦੀ ਖੇਡ ਜਾਰੀ ਕਰਕੇ, ਸੰਸਾਰ ਨੂੰ ਰਚਿਆ ਹੈ।
Fareedkot Teekaਪੁਨਾ ਉਸ ਸੇ ਉਤਭੁਜ ਆਦੀ ਚਾਰ ਖਾਣੀ ਰੂਪ ਖੇਲ ਜਗਤ ਕੋ ਉਪਾਵਨਾ ਕਰਾ ਹੈ। ਵਾ ਕਾਮਾਦੀ ਪੰਚ ਪੂਤ ਏਕ ਮਾਯਾ ਨੇ ਉਤਪਤਿ ਕੀਏ ਹੈਂ।☬ਜੇ ਕਹੇ ਵਹੁ ਮਾਯਾ ਕੌਨ ਹੈ? ਤਬ ਕਹਤੇ ਹੈਂ:☬(ਉਤਭੁਜ) ਉਤਕ੍ਰਿਸਟ ਹੈ। ਭੁਜਾਂ ਜਿਸ ਕੀਆਂ, ਭਾਵ ਪਰਮੇਸਰ ਦੀ ਸਤਾ ਪਾਇਕਰ (ਵਿਆਇ) ਪਰਸੂਤ, ਭਾਵ ਪ੍ਰਾਣੰਮ ਕਰ ਜਿਸ ਨੇ ਜਗਤ ਰੂਪ ਖੇਲ ਕੋ ਪ੍ਰਗਟ ਕੀਆ ਹੈ॥
Prof. Sahib Singh(ਹੇ ਭਾਈ! ਪ੍ਰਭੂ ਦੇ ਹੁਕਮ ਵਿਚ) ਮਾਇਆ ਨੇ ਉਤਭੁਜ ਆਦਿਕ ਖੇਡ ਰਚਾ ਕੇ ਇਹ ਜਗਤ ਪੈਦਾ ਕੀਤਾ ਹੈ।

ਪਦ ਅਰਥ ਉਤਭੁਜ ਖੇਲੁ = (ਅੰਡਜ, ਜੇਰਜ, ਸੇਤਜ) ਉਤਭੁਜ (ਚਾਰ ਖਾਣੀਆਂ) ਦਾ ਤਮਾਸ਼ਾ। ਕਰਿ = ਕਰ ਕੇ, ਰਚ ਕੇ। ਵਿਆਇ = ਪੈਦਾ ਕਰਦੀ ਹੈ।

SikhNet (Spanish)y ha creado al mundo entero a través de las cuatro fuentes materiales.

ਤੀਨਿ ਗੁਣਾ ਕੈ ਸੰਗਿ; ਰਚਿ ਰਸੇ ॥

teen gunaa kai sang; rach rase |

Sant Singh KhalsaWith the three qualities joined together, they celebrate.
Manmohan SinghUniting with the three qualities the mortals make merry.
Manmohan Singh (Punjabi)ਤਿੰਨਾਂ ਲੱਛਣਾਂ ਨਾਲ ਜੁੜ ਕੇ ਪ੍ਰਾਣੀ ਅਨੰਦ ਮਾਣਦੇ ਹਨ।
Fareedkot Teekaਪੁਰਸ ਤ੍ਰਿਗੁਣਾਤਮਕ ਜੋ ਜੀਵ ਹੈਂ ਤਿਨੋਂ ਗੁਣੋਂ ਵਾ ਵਿਕਾਰੋਂ ਕੇ ਸੰਗ (ਰਚਿ) ਮਿਲ ਕੇ ਤਦਾਕਾਰ ਹੋ ਰਹੇ ਹੈਂ॥
Prof. Sahib Singh(ਦੁਨੀਆ ਦੇ ਲੋਕ ਮਾਇਆ ਦੇ) ਤਿੰਨ ਗੁਣਾਂ ਨਾਲ ਇੱਕ-ਮਿਕ ਹੋ ਕੇ ਰਸ ਮਾਣ ਰਹੇ ਹਨ।

ਪਦ ਅਰਥ ਤੀਨਿ = ਤਿੰਨ। ਤੀਨਿ ਗੁਣਾ = (ਰਜੋ, ਸਤੋ, ਤਮੋ) ਤਿੰਨ ਗੁਣ। ਕੈ ਸੰਗਿ = ਦੇ ਨਾਲ। ਰਚਿ = ਇਕ-ਮਿਕ ਹੋ ਕੇ। ਰਸੇ = ਮਸਤ ਹਨ।

SikhNet (Spanish)Con todo gozo ellas habitan en las tres Gunas,

ਇਨ ਕਉ ਛੋਡਿ; ਊਪਰਿ ਜਨ ਬਸੇ ॥੩॥

ein kau chhodd; aoopar jan base |3|

Sant Singh KhalsaRenouncing these three qualities, the Lord's humble servants rise above them. ||3||
Manmohan SinghForsaking these three modes, the Lord's slaves abide above them.
Manmohan Singh (Punjabi)ਇਨ੍ਹਾਂ ਤਿੰਨਾਂ ਹੀ ਅਵਸਥਾਵਾਂ ਨੂੰ ਤਿਆਗ ਕੇ, ਸਾਈਂ ਦੇ ਗੋਲੇ ਉਨ੍ਹਾਂ ਤੋਂਹ ਉਚੇਰੇ ਨਿਵਾਸ ਕਰਦੇ ਹਨ।
Fareedkot Teekaਸੰਤ ਜਨ ਇਨਪੰਚੋਂ ਵਿਕਾਰੋਂ ਕੋ ਛੋਡ ਕਰ ਉਪਰਾਮ ਹੋਇਕੈ ਜਗਤ ਮੇਂ ਬਸੇ ਹੈਂ॥੩॥
Prof. Sahib Singhਪਰਮਾਤਮਾ ਦੇ ਭਗਤ ਇਹਨਾਂ ਨੂੰ ਛੱਡ ਕੇ ਉੱਚੇ ਆਤਮਕ ਮੰਡਲ ਵਿਚ ਵੱਸਦੇ ਹਨ ॥੩॥

ਪਦ ਅਰਥ ਜਨ = ਪ੍ਰਭੂ ਦੇ ਸੇਵਕ ॥੩॥

SikhNet (Spanish)pero el Devoto del Señor vive siempre por arriba de ellas. (3)

ਕਰਿ ਕਿਰਪਾ; ਜਨ ਲੀਏ ਛਡਾਇ ॥

kar kirapaa; jan lee chhaddaae |

Sant Singh KhalsaIn His Mercy, He saves His humble servants.
Manmohan SinghThe Lord has mercifully rescued His slaves.
Manmohan Singh (Punjabi)ਸੁਆਮੀ ਨੇ ਮਿਹਰ ਧਾਰ ਕੇ ਆਪਣੇ ਗੋਲਿਆਂ ਨੂੰ ਛੁਡਾ ਲਿਆ ਹੈ।
Fareedkot Teekaਕਿਰਪਾ ਕਰ ਕੇ ਵਾਹਿਗੁਰੂ ਨੇ ਸੰਤ ਜਨ ਛਡਾਇ ਲੀਏ ਹੈਂ॥
Prof. Sahib Singh(ਹੇ ਭਾਈ!) ਪ੍ਰਭੂ ਨੇ ਮੇਹਰ ਕਰ ਕੇ ਸੰਤ ਜਨਾਂ ਨੂੰ ਇਹਨਾਂ ਪਾਸੋਂ ਬਚਾ ਰੱਖਿਆ ਹੈ।
SikhNet (Spanish)El Señor, por Su Misericordia, ha liberado a Sus Sirvientes de su trampa,

ਜਿਸ ਕੇ ਸੇ; ਤਿਨਿ ਰਖੇ ਹਟਾਇ ॥

jis ke se; tin rakhe hattaae |

Sant Singh KhalsaThey belong to Him, and so He saves them by driving out the five.
Manmohan SinghHe, to whom they belong; he has saved them by driving away the sins.
Manmohan Singh (Punjabi)ਜਿਸ ਦੀ ਉਹ ਮਲਕੀਅਤ ਹਨ, ਉਸ ਨੇ ਪਾਪਾਂ ਨੂੰ ਪਰੇ ਹਟਾ ਕੇ, ਉਨ੍ਹਾਂ ਦੀ ਰੱਖਿਆ ਕੀਤੀ ਹੈ।
Fareedkot Teekaਜਿਸ ਕੀ ਆਗਿਆ ਸੇ ਵਿਕਾਰ ਉਤਪਤਿ ਹੂਏ ਥੇ ਤਿਸੀ ਹਰੀ ਨੇ ਸੰਤੋਂ ਕੀ ਤਰਫ ਜਾਨੇ ਸੇ ਹਟਾਇ ਰਖੇ ਹੈਂ, ਭਾਵ ਪਰਮੇਸਰ ਕੀ ਆਗਿਆ ਸੇ ਬਿਕਾਰ ਭਗਤੋਂ ਕੋ ਬਲੁ ਨਹੀਂ ਪਾਵਤੇ॥
Prof. Sahib Singh(ਇਹ ਕਾਮਾਦਿਕ) ਜਿਸ (ਪ੍ਰਭੂ) ਦੇ ਬਣਾਏ ਹੋਏ ਹਨ, ਉਸ ਨੇ ਇਹਨਾਂ ਨੂੰ (ਸੰਤ ਜਨਾਂ ਪਾਸੋਂ) ਪਰੇ ਰੋਕ ਰੱਖਿਆ ਹੈ।

ਪਦ ਅਰਥ ਜਿਸ ਕੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}। ਸੇ = ਸਨ। ਤਿਨਿ = ਉਸ (ਪ੍ਰਭੂ) ਨੇ। ਹਟਾਇ = ਰੋਕ ਕੇ।

SikhNet (Spanish)pues Él libera a los Sirvientes que pertenecen a Él.

ਕਹੁ ਨਾਨਕ; ਭਗਤਿ ਪ੍ਰਭ ਸਾਰੁ ॥

kahu naanak; bhagat prabh saar |

Sant Singh KhalsaSays Nanak, devotion to God is noble and sublime.
Manmohan SinghSays Nanak, sublime is the Lord's devotion.
Manmohan Singh (Punjabi)ਗੁਰੂ ਜੀ ਆਖਦੇ ਹਨ, ਸਰੇਸ਼ਟ ਹੈ ਉਨ੍ਹਾਂ ਦੀ ਪ੍ਰੇਮ-ਭਾਵਨਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਭਗਤੀ ਪ੍ਰਭੂ ਕੀ ਸ੍ਰੇਸ੍ਟ ਹੈ॥
Prof. Sahib Singhਨਾਨਕ ਆਖਦਾ ਹੈ- (ਹੇ ਭਾਈ!) ਪ੍ਰਭੂ ਦੀ ਭਗਤੀ ਕਰਿਆ ਕਰ।

ਪਦ ਅਰਥ ਸਾਰੁ = ਸੰਭਾਲ।

SikhNet (Spanish)Dice Nanak, vive con la Devoción del Señor en tu mente,

ਬਿਨੁ ਭਗਤੀ; ਸਭ ਹੋਇ ਖੁਆਰੁ ॥੪॥੯॥੧੧॥

bin bhagatee; sabh hoe khuaar |4|9|11|

Sant Singh KhalsaWithout devotion, all just waste away uselessly. ||4||9||11||
Manmohan SinghWithout the Lord's meditation, all are distressed.
Manmohan Singh (Punjabi)ਸਾਈਂ ਦੇ ਸਿਮਰਨ ਦੇ ਬਾਝੋਂ ਸਾਰੇ ਹੀ ਦੁਖੀ ਹੁੰਦੇ ਹਨ।
Fareedkot Teekaਬਿਨਾ ਭਗਵਤ ਕੀ ਭਗਤੀ ਸੇ ਸਭ ਖੁਆਰ ਹੋਤੇ ਹੈਂ॥੪॥੯॥੧੧॥☬ਪੁਨਹ ਰਾਮ ਕੀ ਉਪਾਸਨਾ ਕੋ ਬੂਨੀ ਖਨਨ ਨਯਾਇ ਸੇ ਦ੍ਰਿੜ ਕਰਾਵਤੇ ਹੈਂ:
Prof. Sahib Singhਭਗਤੀ ਤੋਂ ਬਿਨਾ ਸਾਰੀ ਸ੍ਰਿਸ਼ਟੀ (ਇਹਨਾਂ ਚੌਧਰੀਆਂ ਦੇ ਵੱਸ ਪੈ ਕੇ) ਖ਼ੁਆਰ ਹੁੰਦੀ ਹੈ ॥੪॥੯॥੧੧॥

ਪਦ ਅਰਥ ਸਭ = ਸਾਰੀ ਸ੍ਰਿਸ਼ਟੀ ॥੪॥੯॥੧੧॥

SikhNet (Spanish)pues sin Devoción todos son destruidos. (4-9-11)

Open this shabad →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਕਲਿ ਕਲੇਸ ਮਿਟੇ; ਹਰਿ ਨਾਇ ॥

kal kales mitte; har naae |

Sant Singh KhalsaSuffering and troubles are eradicated by the Lord's Name.
Manmohan SinghThrough God's Name, all the suffering s and strifes are dispelled.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਰਾਹੀਂ ਸਾਰੇ ਦੁੱਖਣੇ ਅਤੇ ਝਗੜੇ ਦੂਰ ਹੋ ਜਾਂਦੇ ਹਨ।
Fareedkot Teekaਹੇ ਭਾਈ! ਹਰੀ ਨਾਮ ਕੇ ਜਪਨੇ ਕਰ ਸੰਤੋਂ ਕੇ ਕਲਪਨਾ ਔ ਕਲੇਸ ਸਭ ਮਿਟੇ ਹੈਂ॥
Prof. Sahib Singhਹੇ ਭਾਈ! ਪ੍ਰਭੂ ਦੇ ਨਾਮ ਦੀ ਬਰਕਤ ਨਾਲ (ਸੰਤ ਜਨਾਂ ਦੇ ਅੰਦਰੋਂ) ਝਗੜੇ-ਬਖੇੜੇ ਮਿਟ ਜਾਂਦੇ ਹਨ।

ਪਦ ਅਰਥ ਕਲਿ ਕਲੇਸ = ਝਗੜੇ-ਬਖੇੜੇ। ਨਾਇ = ਨਾਮ ਦੀ ਰਾਹੀਂ {ਲਫ਼ਜ਼ 'ਨਾਉ' ਤੋਂ ਕਰਣ ਕਾਰਕ ਇਕ-ਵਚਨ ਹੈ 'ਨਾਇ'}।

SikhNet (Spanish)A través del Nombre del Señor, todas nuestras aflicciones son erradicadas;

ਦੁਖ ਬਿਨਸੇ; ਸੁਖ ਕੀਨੋ ਠਾਉ ॥

dukh binase; sukh keeno tthaau |

Sant Singh KhalsaPain is dispelled, and peace takes its place.
Manmohan SinghMiseries are ended and peace takes their place.
Manmohan Singh (Punjabi)ਮੁਸੀਬਤਾਂ ਮੁੱਕ ਜਾਂਦੀਆਂ ਹਨ ਤੇ ਆਰਾਮ ਉਨ੍ਹਾਂ ਦੀ ਥਾਂ ਪਾ ਲੈਂਦਾ ਹੈ।
Fareedkot Teekaਦੁਖ ਭੀ ਬਿਨਸ ਗਏ ਹੈਂ ਪੁਨਹ ਸੁਖ ਨੇ ਥਾਉ ਕੀਆ ਹੈ, ਭਾਵ ਸੇ ਸੁਖ ਤਿਨ ਮੇਂ ਆਏ ਹੈਂ॥
Prof. Sahib Singhਉਹਨਾਂ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ। ਸੁਖ ਉਹਨਾਂ ਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੇ ਹਨ।

ਪਦ ਅਰਥ ਸੁਖ ਕੀਨੋ ਠਾਉ = ਸੁਖਾਂ ਨੇ ਆਪਣਾ ਥਾਂ ਬਣਾ ਲਿਆ।

SikhNet (Spanish)nos liberamos de todos nuestros males y nos llenamos de Éxtasis.

ਜਪਿ ਜਪਿ ਅੰਮ੍ਰਿਤ ਨਾਮੁ; ਅਘਾਏ ॥

jap jap amrit naam; aghaae |

Sant Singh KhalsaMeditating, chanting the Ambrosial Naam, the Name of the Lord, I am satisfied.
Manmohan SinghRemembering and contemplating the Nectar-Name, I am satiated
Manmohan Singh (Punjabi)ਸੁਧਾਸਰੂਪ-ਨਾਮ ਦਾ ਸਿਮਰਨ ਅਤੇ ਆਰਾਧਨ ਕਰਨ ਦੁਆਰਾ, ਮੈਂ ਤ੍ਰਿਪਤ ਹੋ ਗਿਆ ਹਾਂ।
Fareedkot Teekaਨਾਮ ਅੰਮ੍ਰਿਤ ਕੋ ਜਪ ਜਪ ਕੇ ਤ੍ਰਿਪਤਿ ਹੂਏ ਹੈਂ॥
Prof. Sahib Singhਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ਜਪ ਕੇ (ਸੰਤ ਜਨ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਰਹਿੰਦੇ ਹਨ।

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਅਘਾਏ = ਰੱਜ ਗਏ।

SikhNet (Spanish)Meditando en el Nombre Ambrosial, nuestra Alma es saciada

ਸੰਤ ਪ੍ਰਸਾਦਿ; ਸਗਲ ਫਲ ਪਾਏ ॥੧॥

sant prasaad; sagal fal paae |1|

Sant Singh KhalsaBy the Grace of the Saints, I have received all fruitful rewards. ||1||
Manmohan SinghBy saints' grace, I have attained all the fruits.
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ, ਮੈਨੂੰ ਸਾਰੇ ਮੇਵੇ ਪਰਾਪਤ ਹੋ ਗਏ ਹਨ।
Fareedkot Teekaਸੰਤੋਂ ਕੀ ਕ੍ਰਿਪਾ ਸੇ ਤਿਨੋਂ ਨੇ ਸਗਲ ਫਲ ਪਾਏ ਹੈਂ॥੧॥
Prof. Sahib Singhਗੁਰੂ ਦੀ ਕਿਰਪਾ ਨਾਲ ਉਹ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥

ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਪਾਏ = ਪ੍ਰਾਪਤ ਕਰ ਲਏ ॥੧॥

SikhNet (Spanish)y por la Gracia del Santo, uno se satisface enteramente. (1)

ਰਾਮ ਜਪਤ; ਜਨ ਪਾਰਿ ਪਰੇ ॥

raam japat; jan paar pare |

Sant Singh KhalsaMeditating on the Lord, His humble servant is carried across,
Manmohan SinghMeditating on the Lord, His slaves ferry across the world-ocean,
Manmohan Singh (Punjabi)ਸਾਹਿਬ ਦਾ ਸਿਮਰਨ ਕਰਨ ਦੁਆਰਾ, ਉਸ ਦੇ ਗੋਲੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ,
Fareedkot Teekaਜਨ ਰਾਮ ਕੋ ਜਪਤੇ ਹੂਏ ਸੰਸਾਰ ਸਾਗਰ ਸੇ ਪਾਰ ਪਏ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਦਾ ਨਾਮ ਜਪਦਿਆਂ ਪਰਮਾਤਮਾ ਦੇ ਭਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।

ਪਦ ਅਰਥ ਜਪਤ = ਜਪਦਿਆਂ। ਪਰੇ = ਪਏ, ਲੰਘ ਗਏ।

SikhNet (Spanish)Viviendo en el Señor uno es llevado a través del mar de la existencia,

ਜਨਮ ਜਨਮ ਕੇ ਪਾਪ ਹਰੇ ॥੧॥ ਰਹਾਉ ॥

janam janam ke paap hare |1| rahaau |

Sant Singh Khalsaand the sins of countless incarnations are taken away. ||1||Pause||
Manmohan Singhand their sins of many births are washed off.
Manmohan Singh (Punjabi)ਅਤੇ ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਕਸਮਲ ਧੋਤੇ ਜਾਂਦੇ ਹਨ।
Fareedkot Teekaਪੁਨਾ ਜਨਮ ਜਨਮਾਤ੍ਰਾਂ ਕੇ ਪਾਪ ਤਿਨ ਕੇ ਹਰੇ ਗਏ ਹੈਂ॥੧॥ ਰਹਾਉ ॥
Prof. Sahib Singhਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਹਰੇ = ਦੂਰ ਕਰ ਲਏ ॥੧॥ ਰਹਾਉ ॥

SikhNet (Spanish)los errores que cargamos a través de nuestras encarnaciones pasadas son borrados. (1-Pausa)

ਗੁਰ ਕੇ ਚਰਨ; ਰਿਦੈ ਉਰਿ ਧਾਰੇ ॥

gur ke charan; ridai ur dhaare |

Sant Singh KhalsaI have enshrined the Guru's feet within my heart,
Manmohan SinghEnshrining the Guru's feet within my mind,
Manmohan Singh (Punjabi)ਗੁਰਾਂ ਦੇ ਚਰਨ ਆਪਣੇ ਮਨ ਅੰਦਰ ਟਿਕਾ ਕੇ,
Fareedkot Teekaਕਿਉਂਕਿ ਤਿਨੋਂ ਨੇ ਗੁਰੋਂ ਕੇ ਚਰਨ ਰਿਦੇ (ਉਰਿ) ਬੀਚ ਧਾਰੇ ਹੈਂ॥
Prof. Sahib Singhਹੇ ਭਾਈ! ਸੰਤ ਜਨ ਆਪਣੇ ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖਦੇ ਹਨ।

ਪਦ ਅਰਥ ਰਿਦੈ = ਹਿਰਦੇ ਵਿਚ। ਉਰਿ = ਹਿਰਦੇ ਵਿਚ। ਧਾਰੇ = (ਜਿਨ੍ਹਾਂ ਨੇ) ਟਿਕਾਏ।

SikhNet (Spanish)Si uno alaba los Pies del Guru en el corazón,

ਅਗਨਿ ਸਾਗਰ ਤੇ; ਉਤਰੇ ਪਾਰੇ ॥

agan saagar te; utare paare |

Sant Singh Khalsaand crossed over the ocean of fire.
Manmohan SinghI have crossed the ocean of fire.
Manmohan Singh (Punjabi)ਮੈਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਗਿਆ ਹਾਂ।
Fareedkot Teekaਇਸੀ ਤੇ ਸੰਸਾਰ ਅਗਨਿ ਸਾਗਰ ਸੇ ਸੰਤ ਪਾਰ ਉਤਰੇ ਹੈਂ॥
Prof. Sahib Singh(ਪੂਰੀ ਸਰਧਾ ਨਾਲ ਗੁਰੂ ਦੇ ਸ਼ਬਦ ਨੂੰ ਮਨ ਵਿਚ ਟਿਕਾਈ ਰੱਖਦੇ ਹਨ), ਇਸ ਤਰ੍ਹਾਂ ਉਹ ਤ੍ਰਿਸ਼ਨਾ-ਅੱਗ ਦੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਪਦ ਅਰਥ ਅਗਨਿ = ਤ੍ਰਿਸ਼ਨਾ ਦੀ ਅੱਗ। ਤੇ = ਤੋਂ।

SikhNet (Spanish)uno es llevado a través del mar de fuego,

ਜਨਮ ਮਰਣ; ਸਭ ਮਿਟੀ ਉਪਾਧਿ ॥

janam maran; sabh mittee upaadh |

Sant Singh KhalsaAll the painful diseases of birth and death have been eradicated.
Manmohan SinghI am rid of all the ills of coming and going,
Manmohan Singh (Punjabi)ਮੈਂ ਆਉਣ ਤੇ ਜਾਣ ਦਿਆਂ ਸਾਰਿਆਂ ਰੋਗਾਂ ਤੋਂ ਖਲਾਸੀ ਪਾ ਗਿਆ ਹਾਂ,
Fareedkot Teekaਤਿਨ ਕੀ ਜਨਮ ਜਨਮ ਕੀ ਉਪਾਧਿ ਸਭ ਮਿਟੀ ਹੈ॥
Prof. Sahib Singhਉਹ ਜਨਮ ਮਰਨ ਦੇ ਗੇੜ ਦਾ ਸਾਰਾ ਬਖੇੜਾ ਹੀ ਮੁਕਾ ਲੈਂਦੇ ਹਨ,

ਪਦ ਅਰਥ ਸਭ ਉਪਾਧਿ = ਸਾਰੀ ਉਪਾਧੀ, ਸਾਰਾ ਬਖੇੜਾ।

SikhNet (Spanish)se acaba la ronda de nacimientos y muertes y todos los males que conlleva.

ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥੨॥

prabh siau laagee sehaj samaadh |2|

Sant Singh KhalsaI am attached to God in celestial Samaadhi. ||2||
Manmohan Singhand am attached to the Lord in profound trance.
Manmohan Singh (Punjabi)ਤੇ ਅਫੁਰ ਤਾੜੀ ਅਦਰ ਸੁਆਮੀ ਨਾਲ ਜੁੜ ਗਿਆ ਹਾਂ।
Fareedkot Teekaਪ੍ਰਭੂ ਕੇ ਸਾਥ ਸੁਤੇ ਹੀ ਤਿਨ ਕੀ ਸਮਾਧੀ ਲਾਗੀ ਹੈ॥੨॥
Prof. Sahib Singhਆਤਮਕ ਅਡੋਲਤਾ ਦੀ ਰਾਹੀਂ ਉਹਨਾਂ ਦੀ ਸੁਰਤ ਪ੍ਰਭੂ ਨਾਲ ਜੁੜੀ ਰਹਿੰਦੀ ਹੈ ॥੨॥

ਪਦ ਅਰਥ ਸਿਉ = ਨਾਲ, ਵਿਚ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ ॥੨॥

SikhNet (Spanish)Uno es entonado en el Señor, envuelto en el Trance de Equilibrio. (2)

ਥਾਨ ਥਨੰਤਰਿ ਏਕੋ ਸੁਆਮੀ ॥

thaan thanantar eko suaamee |

Sant Singh KhalsaIn all places and interspaces, the One, our Lord and Master is contained.
Manmohan SinghIn all the spaces and inter-spaces the One Lord is contained.
Manmohan Singh (Punjabi)ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾ ਅੰਦਰ ਇਕ ਪ੍ਰਭੂ ਰਮਿਆ ਹੋਇਆ ਹੈ।
Fareedkot Teekaਜੋ ਸਗਲ ਘਟਾਂ ਕੇ ਅੰਤਰਿ ਹੋ ਕੇ ਪ੍ਰੇਰ ਰਹਾ ਹੈ॥
Prof. Sahib Singhਹੇ ਭਾਈ! ਜੇਹੜਾ ਮਾਲਕ-ਪ੍ਰਭੂ ਆਪ ਹੀ ਹਰੇਕ ਥਾਂ ਵਿਚ ਵੱਸ ਰਿਹਾ ਹੈ,

ਪਦ ਅਰਥ ਥਨੰਤਰਿ = ਥਾਨ ਅੰਤਰਿ। ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ।

SikhNet (Spanish)El Maestro compenetra todo el espacio y el espacio interior; sí, Él,

ਸਗਲ ਘਟਾ ਕਾ ਅੰਤਰਜਾਮੀ ॥

sagal ghattaa kaa antarajaamee |

Sant Singh KhalsaHe is the Inner-knower of all hearts.
Manmohan SinghThe Lord is the Inner-knower of all the hearts.
Manmohan Singh (Punjabi)ਪ੍ਰਭੂ ਸਮੂਹ ਦਿਲਾਂ ਦੀਆਂ ਅੰਦਰਲੀਆਂ ਜਾਨਣਹਾਰ ਹੈ।
Fareedkot Teekaਸੋ ਥਾਨੋਂ ਥਨੰਤਰੋਂ ਮੇਂ ਏਕ ਹੀ ਸੁਆਮੀ ਤਿਨੋਂ ਨੇ ਜਾਣਿਆ ਹੈ॥
Prof. Sahib Singhਅਤੇ ਸਾਰੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ,

ਪਦ ਅਰਥ ਘਟਾ ਕਾ = ਘਟਾਂ ਕਾ, ਸਰੀਰਾਂ ਦਾ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।

SikhNet (Spanish)el Señor, es el Conocedor Íntimo de todos los corazones.

ਕਰਿ ਕਿਰਪਾ; ਜਾ ਕਉ ਮਤਿ ਦੇਇ ॥

kar kirapaa; jaa kau mat dee |

Sant Singh KhalsaOne whom the Lord blesses with understanding,
Manmohan SinghHe, whom the Lord mercifully blesses with the right understanding,
Manmohan Singh (Punjabi)ਜਿਸ ਨੂੰ ਸੁਆਮੀ ਮਿਹਰ ਧਾਰ ਕੇ ਯਥਾਰਥ ਸਮਝ ਪਰਦਾਨ ਕਰਦਾ ਹੈ,
Fareedkot Teekaਜਿਸ ਕੋ ਕ੍ਰਿਪਾ ਕਰ ਕੇ ਪਰਮੇਸ੍ਵਰ ਅਪਨੀ ਭਗਤੀ ਕੀ ਬੁਧੀ ਦੇਤਾ ਹੈ॥
Prof. Sahib Singhਉਹ ਪ੍ਰਭੂ ਜਿਸ ਮਨੁੱਖ ਨੂੰ ਮੇਹਰ ਕਰ ਕੇ ਸੂਝ ਬਖ਼ਸ਼ਦਾ ਹੈ,

ਪਦ ਅਰਥ ਜਾ ਕਉ = ਜਿਸ ਮਨੁੱਖ ਨੂੰ। ਦੇਈ = ਦੇਂਦਾ ਹੈ।

SikhNet (Spanish)A aquél que tiene la Gracia del Señor Lo vuelve sabio,

ਆਠ ਪਹਰ; ਪ੍ਰਭ ਕਾ ਨਾਉ ਲੇਇ ॥੩॥

aatth pehar; prabh kaa naau lee |3|

Sant Singh Khalsachants the Name of God, twenty-four hours a day. ||3||
Manmohan Singhhe utters the Lord's Name through the eight watches.
Manmohan Singh (Punjabi)ਉਹ ਅੱਠੇ ਪਹਿਰ ਹੀ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਸੋ ਅਠੇ ਪਹਿਰ ਪਰਮੇਸ੍ਵਰ ਕਾ ਨਾਮੁ ਲੇਤਾ ਹੈ॥੩॥
Prof. Sahib Singhਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੩॥

ਪਦ ਅਰਥ ਲੇਇ = ਲੈਂਦਾ ਹੈ ॥੩॥

SikhNet (Spanish)siéndolo éste recita el Nombre de Dios a través de las rondas del día y de la noche. (3)

ਜਾ ਕੈ ਅੰਤਰਿ; ਵਸੈ ਪ੍ਰਭੁ ਆਪਿ ॥

jaa kai antar; vasai prabh aap |

Sant Singh KhalsaDeep within, God Himself abides;
Manmohan SinghHe, within whom the Lord Himself abides;
Manmohan Singh (Punjabi)ਜਿਸ ਦੇ ਅੰਦਰ ਸਾਹਿਬ ਖੁਦ ਨਿਵਾਸ ਰੱਖਦਾ ਹੈ;
Fareedkot Teekaਪੁਨਹ ਜਿਸ ਕੇ ਅੰਤਰਿ ਆਪ ਪ੍ਰਭੂ ਨਿਵਾਸ ਕਰਤਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪ ਆ ਪਰਗਟ ਹੁੰਦਾ ਹੈ,

ਪਦ ਅਰਥ ਕੈ ਅੰਤਰਿ = ਦੇ ਅੰਦਰ।

SikhNet (Spanish)El corazón de aquél en el

ਤਾ ਕੈ ਹਿਰਦੈ; ਹੋਇ ਪ੍ਰਗਾਸੁ ॥

taa kai hiradai; hoe pragaas |

Sant Singh Khalsawithin his heart, the Divine Light shines forth.
Manmohan Singhin his mind dawns the Divine Light.
Manmohan Singh (Punjabi)ਉਸ ਦੇ ਮਨ ਵਿੱਚ ਈਸ਼ਵਰੀ ਨੂਰ ਉਦੈ ਹੋ ਆਉਂਦਾ ਹੈ।
Fareedkot Teekaਤਿਸ ਕੇ ਰਿਦੇ ਮੇਂ ਪ੍ਰਕਾਸ ਹੋਤਾ ਹੈ॥
Prof. Sahib Singhਉਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ।

ਪਦ ਅਰਥ ਤਾ ਕੈ ਹਿਰਦੈ = ਉਸ (ਮਨੁੱਖ) ਦੇ ਹਿਰਦੇ ਵਿਚ। ਪ੍ਰਗਾਸੁ = (ਆਤਮਕ ਜੀਵਨ ਦਾ) ਚਾਨਣ।

SikhNet (Spanish)que el Señor habita, es iluminado.

ਭਗਤਿ ਭਾਇ; ਹਰਿ ਕੀਰਤਨੁ ਕਰੀਐ ॥

bhagat bhaae; har keeratan kareeai |

Sant Singh KhalsaWith loving devotion, sing the Kirtan of the Lord's Praises.
Manmohan SinghWith devotion and love, Sing thou the praise of thy God.
Manmohan Singh (Punjabi)ਸ਼ਰਧਾ ਅਤੇ ਪ੍ਰੇ ਨਾਲ, ਤੂੰ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰ।
Fareedkot Teekaਤਾਂ ਤੇ ਪ੍ਰੇਮਾ ਭਗਤੀ ਕਰ ਕੇ ਹਰੀ ਕਾ ਕੀਰਤਨ ਕਰਤੇ ਰਹੀਏ॥
Prof. Sahib Singhਹੇ ਭਾਈ! ਭਗਤੀ ਦੀ ਭਾਵਨਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਭਾਇ = ਭਾਉ ਅਨੁਸਾਰ, ਪ੍ਰੇਮ ਨਾਲ। ਕਰੀਐ = ਕਰਨਾ ਚਾਹੀਦਾ ਹੈ।

SikhNet (Spanish)Con todo Amor y Adoración canta el Kirtan de las Alabanzas del Señor,

ਜਪਿ ਪਾਰਬ੍ਰਹਮੁ; ਨਾਨਕ ਨਿਸਤਰੀਐ ॥੪॥੧੦॥੧੨॥

jap paarabraham; naanak nisatareeai |4|10|12|

Sant Singh KhalsaMeditate on the Supreme Lord God, O Nanak, and you shall be saved. ||4||10||12||
Manmohan SinghMeditating on the Transcendent Lord, O Nanak, thou shalt be emancipated.
Manmohan Singh (Punjabi)ਪਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ! ਤੇਰੀ ਕਲਿਆਣ ਹੋ ਜਾਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਪਾਰਬ੍ਰਹਮ ਕੋ ਜਪ ਕਰ ਤਰੀਤਾ ਹੈ॥੪॥੧੦॥੧੨॥☬ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੪॥੧੦॥੧੨॥

ਪਦ ਅਰਥ ਜਪਿ = ਜਪ ਕੇ। ਨਿਸਤਰੀਐ = ਪਾਰ ਲੰਘ ਜਾਈਦਾ ਹੈ ॥੪॥੧੦॥੧੨॥

SikhNet (Spanish)medita en el Dios Supremo, oh, dice Nanak, y serás liberado. (4-10-12)

Open this shabad →

Shabad Guru Arjan Dev Ji Raag Gond continues on Ang 866

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

Open this shabad (19 lines, Angs 865-866) →

Ang 865 of 1430