ੴ

ਸਿੱਖਬਾਣੀ · SikhBani

ਏਕੁ ਬਗੀਚਾ ਪੇਡ ਘਨ ਕਰਿਆ ॥

ek bageechaa pedd ghan kariaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 385 · 12 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਏਕੁ ਬਗੀਚਾ; ਪੇਡ ਘਨ ਕਰਿਆ ॥

ek bageechaa; pedd ghan kariaa |

Sant Singh KhalsaThere is a garden, in which so many plants have grown.
Manmohan SinghThere is a garden, wherein are planted so many plants.
Manmohan Singh (Punjabi)ਇਕ ਬਾਗ ਹੈ, ਜਿਸ ਵਿੱਚ ਬਹੁਤੇ ਪੌਦੇ ਲੱਗੇ ਹੋਏ ਹਨ।
Fareedkot Teekaਏਕ ਬ੍ਰਹਮਾਂਡ ਰੂਪ ਬਗੀਚਾ ਹੈ ਤਿਸ ਮੇਂ (ਪੇਡ) ਬ੍ਰਿਖ ਦੇਵਤਾ ਦੈਤ ਮਾਨੁਖ੍ਯ ਪਸੁ ਪੰਛੀ ਰੂਪ (ਆ) ਸਰਬ ਓਰ ਤੇ ਘਨੇ ਕਰੇ ਹੈਂ॥
Prof. Sahib Singhਹੇ ਭਾਈ! ਇਹ ਜਗਤ ਇਕ ਬਗ਼ੀਚਾ ਹੈ ਜਿਸ ਵਿਚ (ਸਿਰਜਣਹਾਰ-ਮਾਲੀ ਨੇ) ਬੇਅੰਤ ਬੂਟੇ ਲਾਏ ਹੋਏ ਹਨ।

ਪਦ ਅਰਥ ਬਗੀਚਾ = ਬਾਗ਼, ਸੰਸਾਰ-ਬਗੀਚਾ। ਪੇਡ = ਰੁੱਖ, ਬੂਟੇ, ਜੀਵ। ਘਨ = ਬਹੁਤ, ਅਨੇਕਾਂ। ਕਰਿਆ = ਪੈਦਾ ਕੀਤੇ ਹਨ।

SikhNet (Spanish)La asociación de los Santos es un jardín en donde están los árboles frondosos

ਅੰਮ੍ਰਿਤ ਨਾਮੁ; ਤਹਾ ਮਹਿ ਫਲਿਆ ॥੧॥

amrit naam; tahaa meh faliaa |1|

Sant Singh KhalsaThey bear the Ambrosial Nectar of the Naam as their fruit. ||1||
Manmohan Singhthey bear the Nectarean name as fruit.
Manmohan Singh (Punjabi)ਉਨ੍ਹਾਂ ਨੂੰ ਅੰਮ੍ਰਿਤਮਈ ਨਾਮ ਦਾ ਮੇਵਾ ਲੱਗਾ ਹੈ।
Fareedkot Teekaਅਨੇਕ ਪ੍ਰਕਾਰ ਕੇ ਕਰਮੋਂ ਕੇ ਫਲ੍ਹ ਹੈਂ ਪਰੰਤੂ ਅੰਮ੍ਰਿਤ ਰੂਪ ਨਾਮ ਭੀ ਤਿਸ ਮੇਂ ਫਲ ਰਹਾ ਹੈ॥੧॥
Prof. Sahib Singh(ਰੰਗਾ ਰੰਗ ਦੇ ਜੀਵ ਪੈਦਾ ਕੀਤੇ ਹੋਏ ਹਨ, ਇਹਨਾਂ ਵਿਚੋਂ ਜਿਨ੍ਹਾਂ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੰਜਿਆ ਜਾ ਰਿਹਾ) ਹੈ, ਉਹਨਾਂ ਵਿਚ (ਉੱਚੇ ਆਤਮਕ ਜੀਵਨ ਦਾ) ਫ਼ਲ ਲੱਗ ਰਿਹਾ ਹੈ ॥੧॥

ਪਦ ਅਰਥ ਫਲਿਆ = ਫਲ ਲੱਗਾ ॥੧॥

SikhNet (Spanish)que dan sombra y producen la Fruta del Néctar del Naam, el Nombre del Señor. (1)

ਐਸਾ ਕਰਹੁ; ਬੀਚਾਰੁ ਗਿਆਨੀ ॥

aisaa karahu; beechaar giaanee |

Sant Singh KhalsaConsider this, O wise one,
Manmohan SinghThink of such a doctrine, O divine,
Manmohan Singh (Punjabi)ਕੋਈ ਐਹੋ ਜੇਹੀ ਤਰਕੀਬ ਸੋਚ, ਹੇ ਬ੍ਰਹਿਮ ਬੇਤੇ,
Fareedkot Teekaਹੇ ਭਾਈ! ਗ੍ਯਾਨੀ ਪੁਰਸੋਂ ਕੇ ਸਾਥ ਮਿਲ ਕਰ ਐਸਾ ਬਿਚਾਰ ਕਰਹੁ॥
Prof. Sahib Singhਹੇ ਗਿਆਨਵਾਨ ਮਨੁੱਖ! ਕੋਈ ਇਹੋ ਜਿਹੀ ਵਿਚਾਰ ਕਰ,

ਪਦ ਅਰਥ ਗਿਆਨੀ = ਹੇ ਗਿਆਨਵਾਨ ਮਨੁੱਖ!

SikhNet (Spanish)Considera esto, Oh sabio,

ਜਾ ਤੇ ਪਾਈਐ; ਪਦੁ ਨਿਰਬਾਨੀ ॥

jaa te paaeeai; pad nirabaanee |

Sant Singh Khalsaby which you may attain the state of Nirvaanaa.
Manmohan Singhby which thou may obtain the status of salvation.
Manmohan Singh (Punjabi)ਜਿਸ ਦੁਆਰਾ ਤੂੰ ਮੋਖਸ਼ ਦੇ ਦਰਜੇ ਨੂੰ ਪਾ ਲਵੇ।
Fareedkot Teekaਜਿਸ ਬਿਚਾਰ ਕਰਨੇ ਕਰ ਨਿਰਬੰਧ ਪਦ ਪ੍ਰਾਪਤ ਹੋਇ॥
Prof. Sahib Singhਜਿਸ ਦੀ ਬਰਕਤਿ ਨਾਲ ਉਹ (ਆਤਮਕ) ਦਰਜਾ ਪ੍ਰਾਪਤ ਹੋ ਜਾਏ ਜਿਥੇ ਕੋਈ ਵਾਸਨਾ ਨਾਹ ਪੋਹ ਸਕੇ।

ਪਦ ਅਰਥ ਜਾ ਤੇ = ਜਿਸ (ਵਿਕਾਰ) ਦੀ ਸਹਾਇਤਾ ਨਾਲ। ਪਦੁ = ਦਰਜਾ। ਨਿਰਬਾਨੀ = ਵਾਸਨਾ-ਰਹਿਤ, ਜਿਥੇ ਮਾਇਆ ਦੀਆਂ ਵਾਸਨਾਂ ਪੋਹ ਨ ਸਕਣ।

SikhNet (Spanish)medita de tal forma que obtengas el Estado de Nirvana.

ਆਸਿ ਪਾਸਿ ਬਿਖੂਆ ਕੇ ਕੁੰਟਾ; ਬੀਚਿ ਅੰਮ੍ਰਿਤੁ ਹੈ ਭਾਈ ਰੇ ॥੧॥ ਰਹਾਉ ॥

aas paas bikhooaa ke kunttaa; beech amrit hai bhaaee re |1| rahaau |

Sant Singh KhalsaAll around this garden are pools of poison, but within it is the Ambrosial Nectar, O Siblings of Destiny. ||1||Pause||
Manmohan SinghAll around the garden, there are pools of poison and within it is the Nectar, O brother. Pause.
Manmohan Singh (Punjabi)ਬਾਗ ਦੇ ਆਲੇ ਦੁਆਲੇ ਜ਼ਹਿਰ ਦੀਆਂ ਛੱਪੜੀਆਂ ਹਨ ਅਤੇ ਜਿਸ ਦੇ ਵਿੱਚ ਸੁਧਾਸਰ ਹੈ, ਹੇ ਵੀਰ! ਠਹਿਰਾਉ।
Fareedkot Teekaਆਸ ਪਾਸ ਚਾਰੋਂ ਓਰ ਬਿਖ ਕੇ (ਕੁੰਟਾ) ਕੁਸੰਗੀ ਲੋਗ ਹੈਂ, ਬੀਚ ਅੰਮ੍ਰਿਤ ਰੂਪ ਸਤਸੰਗ ਹੈ॥੧॥ ਰਹਾਉ ॥
Prof. Sahib Singhਹੇ ਭਾਈ! ਤੇਰੇ ਚੁਫੇਰੇ (ਮਾਇਆ ਦੇ ਮੋਹ ਦੇ) ਜ਼ਹਰ ਦੇ ਚਸ਼ਮੇ (ਚੱਲ ਰਹੇ ਹਨ ਜੋ ਆਤਮਕ ਮੌਤ ਲੈ ਆਉਂਦੇ ਹਨ; ਪਰ ਤੇਰੇ) ਅੰਦਰ (ਨਾਮ-) ਅੰਮ੍ਰਿਤ (ਦਾ ਚਸ਼ਮਾ ਚੱਲ ਰਿਹਾ) ਹੈ ॥੧॥ ਰਹਾਉ ॥

ਪਦ ਅਰਥ ਆਸਿ ਪਾਸਿ = ਤੇਰੇ ਚਾਰ ਚੁਫੇਰੇ। ਬਿਖੂਆ = ਜ਼ਹਰ। ਕੁੰਟਾ = ਕੁੰਡ, ਚਸ਼ਮੇ। ਬੀਚਿ = (ਤੇਰੇ) ਅੰਦਰ। ਭਾਈ ਰੇ = ਹੇ ਭਾਈ! ॥੧॥ ਰਹਾਉ ॥

SikhNet (Spanish)En todos los alrededores hay charcos de veneno, pero dentro del jardín está el Néctar del Señor. (1‑Pausa)

ਸਿੰਚਨਹਾਰੇ ਏਕੈ ਮਾਲੀ ॥

sinchanahaare ekai maalee |

Sant Singh KhalsaThere is only one gardener who tends it.
Manmohan SinghThere is but one gardener to irrigate.
Manmohan Singh (Punjabi)ਪਾਣੀ ਦੇਣ ਲਈ ਕੇਵਲ ਇਕ ਹੀ ਬਾਗਬਾਨ ਹੈ।
Fareedkot Teekaਇਨ ਸਭ ਬ੍ਰਿਖੋਂ ਕੇ ਸਿੰਚਨ ਹਾਰੇ ਏਕ ਅਕਾਲ ਪੁਰਖ ਜੀ ਮਾਲੀ ਹੈਂ॥
Prof. Sahib Singh(ਹੇ ਭਾਈ! ਆਤਮਕ ਜੀਵਨ ਵਾਸਤੇ ਨਾਮ-ਜਲ) ਸਿੰਜਣ ਵਾਲੇ ਉਸ ਇਕ (ਸਿਰਜਣਹਾਰ-) ਮਾਲੀ ਨੂੰ (ਆਪਣੇ ਹਿਰਦੇ ਵਿਚ ਸੰਭਾਲ ਰੱਖੋ)

ਪਦ ਅਰਥ ਏਕੈ ਮਾਲੀ = ਇਕ ਮਾਲੀ ਨੂੰ ਹੀ (ਹਿਰਦੇ ਵਿਚ ਸੰਭਾਲ ਰੱਖ)।

SikhNet (Spanish)Solamente hay un Jardinero que atiende a las plantas,

ਖਬਰਿ ਕਰਤੁ ਹੈ; ਪਾਤ ਪਤ ਡਾਲੀ ॥੨॥

khabar karat hai; paat pat ddaalee |2|

Sant Singh KhalsaHe takes care of every leaf and branch. ||2||
Manmohan SinghHe takes care of every leaf and branch.
Manmohan Singh (Punjabi)ਉਹ ਹਰ ਇਕ ਪੱਤੇ ਅਤੇ ਟਹਿਣੀ ਦੀ ਰਖਵਾਲੀ ਕਰਦਾ ਹੈ।
Fareedkot Teekaਜੋ ਕ੍ਰਿਪਾ ਰੂਪ ਜਲ ਸੇ ਜਥਾ ਜੋਗ ਸਭ ਭਾਂਤ ਕੇ ਬ੍ਰਿਖੋਂ ਕੇ ਪਤ੍ਰ ਔਰ ਡਾਲੀਓਂ ਕੀ (ਪਾਤ) ਪੰਕਤੀ ਕੀ ਖਬਰ ਸਾਰ ਕਰਤਾ ਹੈ, ਭਾਵ ਛੋਟੇ ਬਡੇ ਜੀਵੋਂ ਕੋ ਖਾਨ ਪਾਨ ਆਦਿਕ ਦੇਤਾ ਹੈ॥੨॥
Prof. Sahib Singhਜੋ ਹਰੇਕ ਬੂਟੇ ਦੇ ਪੱਤਰ ਪੱਤਰ ਡਾਲੀ ਡਾਲੀ ਦੀ ਸੰਭਾਲ ਕਰਦਾ ਹੈ (ਜੋ ਹਰੇਕ ਜੀਵ ਦੇ ਆਤਮਕ ਜੀਵਨ ਦੇ ਹਰੇਕ ਪਹਿਲੂ ਦਾ ਖ਼ਿਆਲ ਰੱਖਦਾ ਹੈ) ॥੨॥

ਪਦ ਅਰਥ ਖਬਰਿ ਕਰਤ ਹੈ = ਸਾਰ ਲੈਂਦਾ ਹੈ। ਪਾਤ ਪਤ = ਹਰੇਕ ਪੱਤੇ ਦੀ ॥੨॥

SikhNet (Spanish)y Él se encarga de cada rama y de cada hoja. (2)

ਸਗਲ ਬਨਸਪਤਿ; ਆਣਿ ਜੜਾਈ ॥

sagal banasapat; aan jarraaee |

Sant Singh KhalsaHe brings all sorts of plants and plants them there.
Manmohan SinghHe brings all kinds of plants and implants them, there.
Manmohan Singh (Punjabi)ਉਹ ਸਾਰੀਆਂ ਕਿਸਮਾਂ ਦੇ ਪੌਦੇ ਲਿਆ ਕੇ, ਉਥੇ ਲਾਉਂਦਾ ਹੈ।
Fareedkot Teekaਜੀਵੋਂ ਰੂਪ ਜਿਤਨੀ ਬਨਾਸਪਤੀ ਹੈ ਸਭ ਮਾਯਾ ਸਕਤੀ ਕੋ (ਆਣਿ) ਲੇ ਕਰ ਜਟਿਤ ਕਰੀ ਹੈ ਵਾ ਆਪਤੇ ਭਿੰਨ ਕਰ ਜੜਾਈ ਹੈ॥
Prof. Sahib Singh(ਹੇ ਭਾਈ! ਉਸ ਮਾਲੀ ਨੇ ਇਸ ਜਗਤ-ਬਗ਼ੀਚੇ ਵਿਚ) ਸਾਰੀ ਬਨਸਪਤੀ ਲਿਆ ਕੇ ਸਜਾ ਦਿੱਤੀ ਹੈ (ਰੰਗਾ ਰੰਗ ਦੇ ਜੀਵ ਪੈਦਾ ਕਰ ਕੇ ਸੰਸਾਰ-ਬਗ਼ੀਚੇ ਨੂੰ ਸੋਹਣਾ ਬਣਾ ਦਿੱਤਾ ਹੈ)।

ਪਦ ਅਰਥ ਸਗਲ ਬਨਸਪਤਿ = ਸਾਰੀ ਬਨਸਪਤੀ, ਬੇਅੰਤ ਜੀਅ ਜੰਤ। ਆਣਿ = ਲਿਆ ਕੇ। ਜੜਾਈ = ਸਜਾ ਦਿੱਤੀ ਹੈ।

SikhNet (Spanish)Todo tipo de árboles son traídos y plantados ahí,

ਸਗਲੀ ਫੂਲੀ; ਨਿਫਲ. ਨ ਕਾਈ ॥੩॥

sagalee foolee; nifal. na kaaee |3|

Sant Singh KhalsaThey all bear fruit - none is without fruit. ||3||
Manmohan SinghThey all bear fruit, none is without the fruit.
Manmohan Singh (Punjabi)ਸਾਰਿਆਂ ਨੂੰ ਮੇਵਾ ਲੱਗਦਾ ਹੈ, ਕੋਈ ਭੀ ਮੇਵੇ ਦੇ ਬਿਨਾਂ ਨਹੀਂ।
Fareedkot Teeka(ਸਗਲੀ ਫੂਲੀ) ਸਭ ਅਪਨੇ ਅਪਨੇ ਕਰਮੋਂ ਕੋ ਕਰਤੇ ਹੈਂ, ਸੁਖ ਦੁਖ ਰੂਪ ਫਲ ਸੇ ਰਹਿਤ ਕੋਈ ਨਹੀਂ ਹੈ॥੩॥
Prof. Sahib Singhਸਾਰੀ ਬਨਸਪਤੀ ਫੁੱਲ ਦੇ ਰਹੀ ਹੈ, ਕੋਈ ਬੂਟਾ ਫਲ ਤੋਂ ਖ਼ਾਲੀ ਨਹੀਂ (ਹਰੇਕ ਜੀਵ ਮਾਇਆ ਦੇ ਆਹਰੇ ਲੱਗਾ ਹੋਇਆ ਹੈ) ॥੩॥

ਪਦ ਅਰਥ ਫੂਲੀ = ਫੁੱਲ ਦੇ ਰਹੀ ਹੈ, ਫੁੱਲ ਲੱਗ ਰਹੇ ਹਨ। ਨਿਫਲ = ਫਲ ਤੋਂ ਖ਼ਾਲੀ ॥੩॥

SikhNet (Spanish)y todos crecen y ninguno se queda sin dar su fruta. (3)

ਅੰਮ੍ਰਿਤ ਫਲੁ ਨਾਮੁ; ਜਿਨਿ. ਗੁਰ ਤੇ ਪਾਇਆ ॥

amrit fal naam; jin. gur te paaeaa |

Sant Singh KhalsaOne who receives the Ambrosial Fruit of the Naam from the Guru
Manmohan SinghHe, who receives the Nectarean fruit of the Name from the Guru,
Manmohan Singh (Punjabi)ਜੋ ਗੁਰਾਂ ਦੇ ਪਾਸੋਂ ਨਾਮ ਦਾ ਸੁਧਾ ਸਰੂਪ ਮੇਵਾ ਪਰਾਪਤ ਕਰਦਾ ਹੈ,
Fareedkot Teekaਜਿਸ ਨੇ ਉਸ ਬਾਗ ਮੇਂ ਸੇ ਨਿਸਕਾਮ ਕਰਮੋਂ ਕਾ ਫਲ੍ਹ ਰੂਪ ਅੰਮ੍ਰਿਤ ਨਾਮ ਸਤਗੁਰੋਂ ਸੇ ਪਾਇਆ ਹੈ॥
Prof. Sahib Singh(ਪਰ) ਜਿਸ ਮਨੁੱਖ ਨੇ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ ਹੈ,

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਗੁਰ ਤੇ = ਗੁਰੂ ਪਾਸੋਂ।

SikhNet (Spanish)Aquél que a través del Guru recibe la Fruta Ambrosial del Néctar del Naam,

ਨਾਨਕ ਦਾਸ; ਤਰੀ ਤਿਨਿ ਮਾਇਆ ॥੪॥੫॥੫੬॥

naanak daas; taree tin maaeaa |4|5|56|

Sant Singh Khalsa- O Nanak, such a servant crosses over the ocean of Maya. ||4||5||56||
Manmohan SinghO slave Nanak, he crosses over the world's ocean.
Manmohan Singh (Punjabi)ਹੇ ਗੋਲੇ ਨਾਨਕ! ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਦਾਸ ਨੇ ਮਾਯਾ ਤਰੀ ਹੈ ਅਰਥਾਤ ਮਾਯਾ ਸੇ ਪਾਰ ਹੂਆ ਹੈ॥੪॥੫॥੪੬॥
Prof. Sahib Singhਹੇ ਦਾਸ ਨਾਨਕ! (ਆਖ-) ਉਸ ਨੇ ਮਾਇਆ (ਦੀ ਨਦੀ) ਪਾਰ ਕਰ ਲਈ ਹੈ ॥੪॥੫॥੫੬॥

ਪਦ ਅਰਥ ਤਰੀ = ਪਾਰ ਕਰ ਲਈ, ਪਾਰ ਲੰਘ ਗਿਆ। ਤਿਨਿ = ਉਸ (ਮਨੁੱਖ) ਨੇ ॥੪॥੫॥੫੬॥

SikhNet (Spanish)el Nombre del Señor, ese Devoto, oh, dice Nanak, cruza el mar de la Maya. (4‑5‑56)
Answers quote the Granth verbatim with Ang citations. AI commentary is not Gurbani and not a religious ruling.