ੴ

ਸਿੱਖਬਾਣੀ · SikhBani

ਰਾਜ ਲੀਲਾ ਤੇਰੈ ਨਾਮਿ ਬਨਾਈ ॥

raaj leelaa terai naam banaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 385 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਰਾਜ ਲੀਲਾ; ਤੇਰੈ ਨਾਮਿ ਬਨਾਈ ॥

raaj leelaa; terai naam banaaee |

Sant Singh KhalsaThe pleasures of royalty are derived from Your Name.
Manmohan SinghThe royal pomp and show Thy name has made.
Manmohan Singh (Punjabi)ਪਾਤਸ਼ਾਹੀ ਸ਼ਾਨ-ਸ਼ੌਕਤ ਤੇਰੇ ਨਾਮ ਨੇ ਬਣਾ ਛੱਡੀ ਹੈ।
Fareedkot Teekaਮੇਰੀ ਰਾਜ ਲੀਲਾ ਤੇਰੇ ਨਾਮ ਨੇ ਬਨਾਈ ਹੈ॥
Prof. Sahib Singhਹੇ ਪ੍ਰਭੂ! ਤੇਰੇ ਨਾਮ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ,

ਪਦ ਅਰਥ ਰਾਜ ਲੀਲਾ = ਰਾਜ ਦਾ ਮੌਜ-ਮੇਲਾ, ਰਾਜ ਤੋਂ ਮਿਲਣ ਵਾਲਾ ਸੁਖ-ਆਨੰਦ। ਤੇਰੈ ਨਾਮਿ = ਤੇਰੇ ਨਾਮ ਨੇ।

SikhNet (Spanish)Todos los gozos de la Realeza los recibo yo de Tu Nombre,

ਜੋਗੁ ਬਨਿਆ; ਤੇਰਾ ਕੀਰਤਨੁ ਗਾਈ ॥੧॥

jog baniaa; teraa keeratan gaaee |1|

Sant Singh KhalsaI attain Yoga, singing the Kirtan of Your Praises. ||1||
Manmohan SinghI attain to yoga by singing thine praises.
Manmohan Singh (Punjabi)ਤੇਰੀ ਕੀਰਤੀ ਗਾਇਨ ਕਰਨ ਦੁਆਰਾ, ਮੈਂ ਯੋਗ ਨੂੰ ਪਰਾਪਤ ਹੋ ਜਾਂਦਾ ਹਾਂ।
Fareedkot Teekaਔ ਤੇਰੇ ਗੁਣੋਂ ਕੇ ਗਾਨੇ ਕਰ ਕੇ ਜੋਗ ਬਨ ਗਾਇਆ ਹੈ॥੧॥
Prof. Sahib Singhਜਦੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ ਜਾਂਦਾ ਹੈ (ਦੁਨੀਆ ਵਾਲਾ ਸੁਖ ਤੇ ਫ਼ਕੀਰੀ ਵਾਲਾ ਸੁਖ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ) ॥੧॥

ਪਦ ਅਰਥ ਗਾਈ = ਮੈਂ ਗਾਂਦਾ ਹਾਂ ॥੧॥

SikhNet (Spanish)oh Señor; sí, cuando canto Tus Alabanzas, obtengo el Estado de Yoga. (1)

ਸਰਬ ਸੁਖਾ ਬਨੇ; ਤੇਰੈ ਓਲੑੈ ॥

sarab sukhaa bane; terai olai |

Sant Singh KhalsaAll comforts are obtained in Your Shelter.
Manmohan SinghIn Thy shelter, I obtain all the comforts.
Manmohan Singh (Punjabi)ਤੇਰੀ ਸ਼ਰਨ ਅੰਦਰ ਮੈਂ ਸਾਰੇ ਆਰਾਮ ਪਾਉਂਦਾ ਹਾਂ।
Fareedkot Teekaਹੇ ਸ੍ਵਾਮੀ! ਤੇਰੇ (ਓਲੈ) ਆਸਰੇ ਹੋਨੇ ਕਰ ਸਰਬ ਸੁਖਾਂ ਕੇ ਸਮਦਾਯ ਬਨੇ ਹੈਂ॥
Prof. Sahib Singhਹੇ ਪ੍ਰਭੂ! (ਉਦੋਂ ਤੋਂ) ਤੇਰੇ ਆਸਰੇ-ਪਰਨੇ ਰਹਿਣ ਨਾਲ ਮੇਰੇ ਵਾਸਤੇ ਸਾਰੇ ਸੁਖ ਹੀ ਸੁਖ ਬਣ ਗਏ ਹਨ,

ਪਦ ਅਰਥ ਤੇਰੈ ਓਲ੍ਹ੍ਹੈ = ਤੇਰੇ ਆਸਰੇ (ਰਹਿਣ ਨਾਲ)।

SikhNet (Spanish)Cuando busco Tu Refugio estoy siempre en Paz,

ਭ੍ਰਮ ਕੇ ਪਰਦੇ; ਸਤਿਗੁਰ ਖੋਲੑੇ ॥੧॥ ਰਹਾਉ ॥

bhram ke parade; satigur kholae |1| rahaau |

Sant Singh KhalsaThe True Guru has removed the veil of doubt. ||1||Pause||
Manmohan SinghThe True Guru has removed the curtains of doubt. Pause.
Manmohan Singh (Punjabi)ਸੱਚੇ ਗੁਰਾਂ ਨੇ ਵਹਿਮ ਦੇ ਪੜਦੇ ਦੂਰ ਕਰ ਦਿਤੇ ਹਨ। ਠਹਿਰਾਉ।
Fareedkot Teekaਅਰੁ ਭ੍ਰਮ ਕੇ ਪਰਦੇ ਸਤਿਗੁਰੋਂ ਨੇ ਖੋਲ ਦੀਏ ਹੈਂ॥੧॥ ਰਹਾਉ ॥
Prof. Sahib Singh(ਜਦੋਂ ਤੋਂ) ਸਤਿਗੁਰੂ ਨੇ (ਮੇਰੇ ਅੰਦਰੋਂ ਮਾਇਆ ਦੀ ਖ਼ਾਤਰ) ਭਟਕਣਾ ਪੈਦਾ ਕਰਨ ਵਾਲੇ ਪੜਦੇ ਖੋਹਲ ਦਿੱਤੇ ਹਨ (ਤੇ ਤੇਰੇ ਨਾਲੋਂ ਮੇਰੀ ਵਿੱਥ ਮੁੱਕ ਗਈ ਹੈ) ॥੧॥ ਰਹਾਉ ॥

ਪਦ ਅਰਥ ਭ੍ਰਮ = ਭਟਕਣਾ ॥੧॥ ਰਹਾਉ ॥

SikhNet (Spanish)y por la Gracia del Guru, el velo de la duda es desgarrado. (1‑Pausa)

ਹੁਕਮੁ ਬੂਝਿ; ਰੰਗ ਰਸ ਮਾਣੇ ॥

hukam boojh; rang ras maane |

Sant Singh KhalsaUnderstanding the Command of the Lord's Will, I revel in pleasure and joy.
Manmohan SinghUnderstanding the Lord's will I enjoy pleasure and dainties.
Manmohan Singh (Punjabi)ਸਾਹਿਬ ਦੀ ਰਜ਼ਾ ਨੂੰ ਸਮਝ ਕੇ ਮੈਂ ਖੁਸ਼ੀਆਂ ਅਤੇ ਨਿਆਮਤਾ ਭੋਗਦਾ ਹਾਂ।
Fareedkot Teekaਤੇਰੇ ਹੁਕਮ ਕੌ ਬੂਝਿ ਕਰ ਭਗਤੋਂ ਨੇ ਰਸੋਂ ਕੇ ਆਨੰਦ ਭੋਗੇ ਹੈਂ॥
Prof. Sahib Singhਹੇ ਪ੍ਰਭੂ! ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸਾਰੇ ਆਤਮਕ ਆਨੰਦ ਮਾਣ ਰਿਹਾ ਹਾਂ,

ਪਦ ਅਰਥ ਬੂਝਿ = ਸਮਝ ਕੇ।

SikhNet (Spanish)Teniendo la Visión del Señor, revoloteo en gozo;

ਸਤਿਗੁਰ ਸੇਵਾ; ਮਹਾ ਨਿਰਬਾਣੇ ॥੨॥

satigur sevaa; mahaa nirabaane |2|

Sant Singh KhalsaServing the True Guru, I obtain the supreme state of Nirvaanaa. ||2||
Manmohan Singhby serving the True Guru, I obtain the supreme bliss.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ ਮੈਂ ਪਰਮ ਅਨੰਦ ਨੂੰ ਪਾਉਂਦਾ ਹਾਂ।
Fareedkot Teekaਸਤਗੁਰੋਂ ਕੀ ਸੇਵਾ ਕਰ ਅਤੀ (ਨਿਰਬਾਣੇ) ਨ੍ਰਿਦੁਖੁ ਹੂਏ ਹੈਂ॥੨॥
Prof. Sahib Singhਸਤਿਗੁਰੂ ਦੀ (ਦੱਸੀ) ਸੇਵਾ ਦੀ ਬਰਕਤਿ ਨਾਲ ਮੈਨੂੰ ਬੜੀ ਉੱਚੀ ਵਾਸਨਾ-ਰਹਿਤ ਅਵਸਥਾ ਪ੍ਰਾਪਤ ਹੋ ਗਈ ਹੈ ॥੨॥

ਪਦ ਅਰਥ ਨਿਰਬਾਣੇ = ਵਾਸਨਾ-ਰਹਿਤ ਅਵਸਥਾ ॥੨॥

SikhNet (Spanish)sirviendo al Verdadero Guru, obtengo el Estado Supremo de Nirvana. (2)

ਜਿਨਿ ਤੂੰ ਜਾਤਾ; ਸੋ ਗਿਰਸਤ ਉਦਾਸੀ ਪਰਵਾਣੁ ॥

jin toon jaataa; so girasat udaasee paravaan |

Sant Singh KhalsaOne who recognizes You is recognized as a householder, and as a renunciate.
Manmohan SinghHe who recognises Thee, is approved as a house-holder and an ascetic.
Manmohan Singh (Punjabi)ਜੋ ਤੈਨੂੰ ਸਿੰਆਣਦਾ ਹੈ, ਉਹ ਬਤੌਰ ਇਕ ਘਰਬਾਰੀ ਤੇ ਤਿਆਗੀ ਦੇ ਕਬੂਲ ਪੈ ਜਾਂਦਾ ਹੈ।
Fareedkot Teekaਜਿਸ ਨੇ ਤੁਝੇ ਜਾਨਾ ਹੈ, ਸੋ ਗ੍ਰਿਸਤੀ ਅਰ ਉਦਾਸੀ ਪ੍ਰਮਾਨ ਹੂਆ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ ਉਹ ਚਾਹੇ ਗ੍ਰਿਹਸਤੀ ਹੈ ਚਾਹੇ ਤਿਆਗੀ ਉਹ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ।

ਪਦ ਅਰਥ ਜਿਨਿ = ਜਿਸ ਨੇ। ਤੂੰ = ਤੈਨੂੰ। ਉਦਾਸੀ = ਤਿਆਗੀ। ਪਰਵਾਣੁ = ਕਬੂਲ।

SikhNet (Spanish)Aquél que Te conoce, es reconocido como un asceta y un sostenedor de hogar.

ਨਾਮਿ ਰਤਾ; ਸੋਈ ਨਿਰਬਾਣੁ ॥੩॥

naam rataa; soee nirabaan |3|

Sant Singh KhalsaImbued with the Naam, the Name of the Lord, he dwells in Nirvaanaa. ||3||
Manmohan SinghHe, who is imbued with the Name is an anchorite.
Manmohan Singh (Punjabi)ਜੋ ਨਾਮ ਨਾਲ ਰੰਗਿਆ ਹੈ, ਉਹੀ ਸੰਨਿਆਸੀ ਹੈ।
Fareedkot Teekaਹੇ ਨਾਮੀ! ਜੋ ਤੇਰੇ ਮੇਂ ਮਿਲਾ ਹੈ, ਸੋਈ ਨਿਰਬੰਧ ਹੂਆ ਹੈ॥੩॥
Prof. Sahib Singhਜੇਹੜਾ ਮਨੁੱਖ, ਹੇ ਪ੍ਰਭੂ! ਤੇਰੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ ਉਹੀ ਸਦਾ ਦੁਨੀਆ ਦੀਆਂ ਵਾਸਨਾ ਤੋਂ ਬਚਿਆ ਰਹਿੰਦਾ ਹੈ ॥੩॥

ਪਦ ਅਰਥ ਨਾਮਿ = ਨਾਮ ਵਿਚ। ਨਿਰਬਾਣੁ = ਵਾਸਨਾ ਤੋਂ ਰਹਿਤ ॥੩॥

SikhNet (Spanish)Sí, aquél que está imbuido en Tu Nombre habita siempre en Nirvana, donde quiera que esté. (3)

ਜਾ ਕਉ ਮਿਲਿਓ; ਨਾਮੁ ਨਿਧਾਨਾ ॥

jaa kau milio; naam nidhaanaa |

Sant Singh KhalsaOne who has obtained the treasure of the Naam
Manmohan SinghHe who has obtained the Name treasure,
Manmohan Singh (Punjabi)ਜਿਸ ਨੂੰ ਨਾਮ ਦਾ ਕੋਸ਼ ਪਰਾਪਤ ਹੋਇਆ ਹੈ,
Fareedkot Teekaਜਿਸ ਕੋ ਨਾਮ ਰੂਪੀ ਨਿਧੀ ਮਿਲੀ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਨਾਮ-ਖ਼ਜ਼ਾਨਾ ਮਿਲ ਗਿਆ ਹੈ,

ਪਦ ਅਰਥ ਜਾ ਕਉ = ਜਿਸ ਨੂੰ। ਨਿਧਾਨਾ = ਖ਼ਜ਼ਾਨਾ।

SikhNet (Spanish)Dice Nanak, aquél que ha recolectado el Tesoro del Naam,

ਭਨਤਿ ਨਾਨਕ; ਤਾ ਕਾ ਪੂਰ ਖਜਾਨਾ ॥੪॥੬॥੫੭॥

bhanat naanak; taa kaa poor khajaanaa |4|6|57|

Sant Singh Khalsa- prays Nanak, his treasure-house is filled to overflowing. ||4||6||57||
Manmohan SinghSays Nanak, brimful is the store-house of him.
Manmohan Singh (Punjabi)ਗੁਰੂ ਜੀ ਆਖਦੇ ਹਨ, ਪਰੀ-ਪੂਰਨ ਹੈ ਉਸ ਦਾ ਭੰਡਾਰਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕਾ ਅੰਤਸਕਰਣ ਰੂਪ ਖਜਾਨਾ ਪੂਰਨ ਹੋ ਗਿਆ ਹੈ॥੪॥੬॥੫੭॥☬ਸੰਤੋਂ ਪ੍ਰਤੀ ਜਗ੍ਯਾਸੂ ਕਾ ਪ੍ਰਸ੍ਨ ਰੂਪ ਕਥਨ ਹੈ:
Prof. Sahib Singhਨਾਨਕ ਆਖਦਾ ਹੈ-ਉਸ ਦਾ (ਉੱਚੇ ਆਤਮਕ ਜੀਵਨ ਦੇ ਗੁਣਾਂ ਦਾ) ਖ਼ਜ਼ਾਨਾ ਸਦਾ ਭਰਿਆ ਰਹਿੰਦਾ ਹੈ ॥੪॥੬॥੫੭॥

ਪਦ ਅਰਥ ਭਨਤਿ = ਆਖਦਾ ਹੈ। ਪੂਰ = ਭਰਿਆ ਹੋਇਆ ॥੪॥੬॥੫੭॥

SikhNet (Spanish)el Nombre del Señor, llena está su Alma con el Éxtasis Supremo. (4‑6‑57)
Answers quote the Granth verbatim with Ang citations. AI commentary is not Gurbani and not a religious ruling.