ੴ

ਸਿੱਖਬਾਣੀ · SikhBani

ਪਾਵਤੁ ਰਲੀਆ ਜੋਬਨਿ ਬਲੀਆ ॥

paavat raleea joban baleea
Guru Arjan Dev Ji ਗੁਰੂ ਅਰਜਨ ਦੇਵ ਜੀ · Raag Aasaa · Ang 385 · 11 lines
Translations

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਪਾਵਤੁ ਰਲੀਆ; ਜੋਬਨਿ ਬਲੀਆ ॥

paavat raleea; joban baleea |

Sant Singh KhalsaThe mortal revels in joy, in the vigor of youth;
Manmohan SinghIn the vigour of youth, man enjoys or has revelments.
Manmohan Singh (Punjabi)ਜੁਆਨੀ ਦੇ ਜੋਸ਼ ਵਿੱਚ ਇਨਸਾਨ ਰੰਗ-ਰਲੀਆਂ ਮਾਣਦਾ ਜਾ ਪਾਉਂਦਾ ਹੈ।
Fareedkot Teekaਪੁਰਸੁ (ਪਾਵਤੁ ਰਲੀਆ) ਆਨੰਦ ਪਾਇ ਰਹਾ ਹੈ ਜੋਬਨ ਕਰ ਬਲਵਾਨ ਭੀ ਹੈ॥
Prof. Sahib Singh(ਹੇ ਭਾਈ! ਜਿਤਨਾ ਚਿਰ) ਜੁਆਨੀ ਵਿਚ (ਸਰੀਰਕ) ਤਾਕਤ ਮਿਲੀ ਹੋਈ ਹੈ (ਮਨੁੱਖ ਬੇਪ੍ਰਵਾਹ ਹੋ ਕੇ) ਮੌਜਾਂ ਮਾਣਦਾ ਰਹਿੰਦਾ ਹੈ,

ਪਦ ਅਰਥ ਪਾਵਤੁ = ਪਾਂਦਾ ਹੈ, ਮਾਣਦਾ ਹੈ। ਰਲੀਆ = ਮੌਜਾਂ। ਜੋਬਨਿ = ਜੁਆਨੀ ਵਿਚ, ਜੁਆਨੀ ਦੇ ਸਮੇਂ ਵਿਚ। ਬਲੀਆ = ਬਲਵਾਨ, ਤਾਕਤ ਵਾਲਾ।

SikhNet (Spanish)La chispa de la juventud hace al hombre revolcarse de alegría,

ਨਾਮ ਬਿਨਾ; ਮਾਟੀ ਸੰਗਿ ਰਲੀਆ ॥੧॥

naam binaa; maattee sang raleea |1|

Sant Singh Khalsabut without the Name, he mingles with dust. ||1||
Manmohan SinghBut without the Name, he mingles with dust.
Manmohan Singh (Punjabi)ਪਰ ਨਾਮ ਦੇ ਬਾਝੋਂ ਉਹ ਖਾਕ ਨਾਲ ਮਿਲ ਜਾਂਦਾ ਹੈ।
Fareedkot Teekaਪਰੰਤੂ ਬਿਨਾਂ ਨਾਮ ਸੇ ਮਟੀ ਸੇ ਮਿਲ ਜਾਨਾ ਹੈ॥੧॥
Prof. Sahib Singhਸਰੀਰ ਆਖ਼ਿਰ ਮਿੱਟੀ ਨਾਲ ਮਿਲ ਜਾਂਦਾ ਹੈ, (ਤੇ ਜੀਵਾਤਮਾ) ਪਰਮਾਤਮਾ ਦੇ ਨਾਮ ਤੋਂ ਬਿਨਾ (ਖ਼ਾਲੀ ਹੱਥ) ਹੀ ਰਹਿ ਜਾਂਦਾ ਹੈ ॥੧॥

ਪਦ ਅਰਥ ਮਾਟੀ ਸੰਗਿ = ਮਿੱਟੀ ਨਾਲ। ਰਲੀਆ = ਰਲ ਜਾਂਦਾ ਹੈ, ਮਿਲ ਜਾਂਦਾ ਹੈ ॥੧॥

SikhNet (Spanish)pero sin el Naam, el Nombre del Señor, solamente se mezcla con la tierra. (1)

ਕਾਨ ਕੁੰਡਲੀਆ; ਬਸਤ੍ਰ ਓਢਲੀਆ ॥

kaan kunddaleea; basatr odtaleea |

Sant Singh KhalsaHe may wear ear-rings and fine clothes,
Manmohan SinghHe may wear ear-rings and fine clothes,
Manmohan Singh (Punjabi)ਉਹ ਕੰਨਾਂ ਦੀਆਂ ਨੱਤੀਆਂ ਅਤੇ ਪੁਸ਼ਾਕੇ ਪਹਿਨ ਲਵੇ,
Fareedkot Teekaਕਾਨੋਂ ਮੇਂ ਕੁੰਡਲ ਪਹਰੇ ਹੂਏ ਹੈਂ ਬਸਤ੍ਰ ਭੀ ਓਢੇ ਹੂਏ ਹੈਂ॥
Prof. Sahib Singh(ਹੇ ਭਾਈ! ਮਨੁੱਖ) ਕੰਨਾਂ ਵਿਚ (ਸੋਨੇ ਦੇ) ਕੁੰਡਲ ਪਾ ਕੇ (ਸੋਹਣੇ ਸੋਹਣੇ) ਕੱਪੜੇ ਪਹਿਨਦਾ ਹੈ,

ਪਦ ਅਰਥ ਕਾਨ = ਕੰਨਾਂ ਵਿਚ। ਕੁੰਡਲੀਆ = (ਸੋਨੇ ਦੇ) ਕੁੰਡਲ। ਓਡਲੀਆ = ਪਹਿਨਦਾ।

SikhNet (Spanish)Sobre sus orejas ondulan las trenzas negras y se viste de ropa fina.

ਸੇਜ ਸੁਖਲੀਆ; ਮਨਿ ਗਰਬਲੀਆ ॥੧॥ ਰਹਾਉ ॥

sej sukhaleea; man garabaleea |1| rahaau |

Sant Singh Khalsaand have a comfortable bed, and his mind may be so proud. ||1||Pause||
Manmohan Singhand have comfortable couch of which he may be proud in his mind. Pause.
Manmohan Singh (Punjabi)ਅਤੇ ਉਸ ਦਾ ਸੁਖਦਾਈ ਪਲੰਘ ਹੋਵੇ, ਜਿਸ ਦਾ ਕਿ ਉਹ ਆਪਣੇ ਚਿੱਤ ਵਿੱਚ ਹੰਕਾਰ ਕਰਦਾ ਹੋਵੇ। ਠਹਿਰਾਉ।
Fareedkot Teekaਸੇਜ੍ਯ ਭੀ (ਸੁਖਲੀਆ) ਸੁਖਦਾਇਕ ਪ੍ਰਾਪਤਿ ਹੈ, ਇਨ ਪਦਾਰਥੋਂ ਕਰ ਮਨ ਮੇਂ ਗਰਬ ਕਰਤਾ ਹੈ॥੧॥ ਰਹਾਉ ॥
Prof. Sahib Singhਨਰਮ ਨਰਮ ਬਿਸਤ੍ਰਿਆਂ ਉਤੇ (ਸੌਂਦਾ ਹੈ), (ਤੇ ਇਹਨਾਂ ਮਿਲੇ ਹੋਏ ਸੁਖਾਂ ਦਾ ਆਪਣੇ) ਮਨ ਵਿਚ ਮਾਣ ਕਰਦਾ ਹੈ (ਪਰ ਇਹ ਨਹੀਂ ਸਮਝਦਾ ਕਿ ਇਹ ਸਰੀਰ ਆਖ਼ਿਰ ਮਿੱਟੀ ਹੋ ਜਾਣਾ ਹੈ, ਇਹ ਪਦਾਰਥ ਇਥੇ ਹੀ ਰਹਿ ਜਾਣੇ ਹਨ। ਸਦਾ ਦਾ ਸਾਥ ਨਿਬਾਹੁਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ) ॥੧॥ ਰਹਾਉ ॥

ਪਦ ਅਰਥ ਸੇਜ ਸੁਖਲੀਆ = ਸੁਖਾਲੀ ਸੇਜ, ਨਰਮ ਨਰਮ ਬਿਸਤ੍ਰੇ। ਮਨਿ = ਮਨ ਵਿਚ। ਗਰਬਲੀਆ = ਗਰਬ ਕਰਦਾ ਹੈ, ਅਹੰਕਾਰ ਕਰਦਾ ਹੈ ॥੧॥ ਰਹਾਉ ॥

SikhNet (Spanish)Su lecho es acogedor y su mente está inflada de ego. (1‑Pausa)

ਤਲੈ ਕੁੰਚਰੀਆ; ਸਿਰਿ ਕਨਿਕ ਛਤਰੀਆ ॥

talai kunchareea; sir kanik chhatareea |

Sant Singh KhalsaHe may have elephants to ride, and golden umbrellas over his head;
Manmohan SinghHe may have elephants to ride and gold umbrellas over his head.
Manmohan Singh (Punjabi)ਉਸ ਪਾਸ ਚੜ੍ਹਨ ਨੂੰ ਹਾਥੀ ਹੋਣ ਅਤੇ ਉਸ ਦੇ ਸੀਸ ਉਤੇ ਸੋਨੇ ਦਾ ਛਤਰ ਹੋਵੇ।
Fareedkot Teekaਨੀਚੇ (ਕੁੰਚਰੀਆ) ਹਸਤੀ ਹੈ ਸਿਰ ਪਰ ਸੋਨੇ ਕਾ ਛਤ੍ਰ ਹੈ॥
Prof. Sahib Singh(ਹੇ ਭਾਈ! ਮਨੁੱਖ ਨੂੰ ਜੇ ਸਵਾਰੀ ਕਰਨ ਵਾਸਤੇ ਆਪਣੇ) ਹੇਠ ਹਾਥੀ (ਭੀ ਮਿਲਿਆ ਹੋਇਆ ਹੈ, ਤੇ ਉਸ ਦੇ) ਸਿਰ ਉਤੇ ਸੋਨੇ ਦਾ ਛਤਰ ਝੁੱਲ ਰਿਹਾ ਹੈ,

ਪਦ ਅਰਥ ਤਲੈ = ਹੇਠ। ਕੁੰਚਰੀਆ = ਹਾਥੀ। ਸਿਰਿ = ਸਿਰ ਉੱਤੇ। ਕਨਿਕ ਛਤਰੀਆ = ਸੋਨੇ ਦਾ ਛਤਰ।

SikhNet (Spanish)Monta los elefantes y sobre su cabeza ondula un abanico de oro,

ਹਰਿ ਭਗਤਿ ਬਿਨਾ; ਲੇ ਧਰਨਿ ਗਡਲੀਆ ॥੨॥

har bhagat binaa; le dharan gaddaleea |2|

Sant Singh Khalsabut without devotional worship to the Lord, he is buried beneath the dirt. ||2||
Manmohan SinghBut without God's meditation, he is buried beneath the earth.
Manmohan Singh (Punjabi)ਪਰ ਵਾਹਿਗੁਰੂ ਦੇ ਸਿਮਰਨ ਦੇ ਬਗੈਰ ਉਹ ਜਮੀਨ ਦੇ ਹੇਠਾਂ ਦੱਬ ਦਿਤਾ ਜਾਂਦਾ ਹੈ।
Fareedkot Teekaਪਰੰਤੂ ਹਰਿ ਭਕ੍ਤਿ ਬਿਨਾ ਲੈਕਰ ਪ੍ਰਿਥਵੀ ਮੇਂ ਗਾਡ ਦੀਆ ਜਾਏਗਾ॥੨॥
Prof. Sahib Singh(ਤਾਂ ਭੀ ਸਰੀਰ ਆਖ਼ਿਰ) ਧਰਤੀ ਵਿਚ ਹੀ ਮਿਲਾਇਆ ਜਾਂਦਾ ਹੈ (ਇਹਨਾਂ ਪਦਾਰਥਾਂ ਦੇ ਮਾਣ ਵਿਚ ਮਨੁੱਖ) ਪਰਮਾਤਮਾ ਦੀ ਭਗਤੀ ਤੋਂ ਵਾਂਜਿਆ ਹੀ ਰਹਿ ਜਾਂਦਾ ਹੈ ॥੨॥

ਪਦ ਅਰਥ ਧਰਨਿ = ਧਰਤੀ। ਗਡਲੀਆ = ਦੱਬ ਦਿੱਤਾ ॥੨॥

SikhNet (Spanish)pero sin la Devoción al Señor, es enterrado en el polvo. (2)

ਰੂਪ ਸੁੰਦਰੀਆ; ਅਨਿਕ ਇਸਤਰੀਆ ॥

roop sundareea; anik isatareea |

Sant Singh KhalsaHe may enjoy many women, of exquisite beauty;
Manmohan SinghHe may enjoy many women of exquisite beauty.
Manmohan Singh (Punjabi)ਉਹ ਮਹਾਂ ਸੁਹਣੀਆਂ ਬਹੁਤੀਆਂ ਤਰੀਮਤਾਂ ਨੂੰ ਮਾਣ ਲਵੇ।
Fareedkot Teekaਸੁੰਦਰ ਰੂਪ ਵਾਲੀਆਂ ਅਨੇਕ ਇਸਤ੍ਰੀਆਂ ਭੀ ਹੈਂ॥
Prof. Sahib Singh(ਹੇ ਭਾਈ! ਜੇ) ਸੋਹਣੇ ਰੂਪ ਵਾਲੀਆਂ ਅਨੇਕਾਂ ਇਸਤ੍ਰੀਆਂ (ਭੀ ਮਿਲੀਆਂ ਹੋਈਆਂ ਹਨ ਤਾਂ ਭੀ ਕੀਹ ਹੋਇਆ?)
SikhNet (Spanish)Mantiene un harem de gran belleza y exquisito encanto,

ਹਰਿ ਰਸ ਬਿਨੁ; ਸਭਿ ਸੁਆਦ ਫਿਕਰੀਆ ॥੩॥

har ras bin; sabh suaad fikareea |3|

Sant Singh Khalsabut without the sublime essence of the Lord, all tastes are tasteless. ||3||
Manmohan SinghBut without the elixir of God, all the relishes are insipid.
Manmohan Singh (Punjabi)ਪਰ ਵਾਹਿਗੁਰੂ ਦੇ ਅੰਮ੍ਰਿਤ ਦੇ ਬਗੈਰ ਸਾਰੇ ਸਵਾਦ ਫਿਕਲੇ ਹਨ।
Fareedkot Teekaਪਰੰਤੂ ਹਰਿ ਨਾਮ ਬਿਨਾਂ ਸਭ ਸੁਆਦ ਫੀਕੇ ਹੈਂ॥੩॥
Prof. Sahib Singhਪਰਮਾਤਮਾ ਦੇ ਨਾਮ ਦੇ ਸੁਆਦ ਦੇ ਟਾਕਰੇ ਤੇ (ਦੁਨੀਆ ਵਾਲੇ ਇਹ) ਸਾਰੇ ਸੁਆਦ ਫਿੱਕੇ ਹਨ ॥੩॥

ਪਦ ਅਰਥ ਸਭਿ = ਸਾਰੇ। ਫਿਕਰੀਆ = ਫਿੱਕੇ ॥੩॥

SikhNet (Spanish)pero sin la Esencia del Señor, insípidos son todos los demás sabores. (3)

ਮਾਇਆ ਛਲੀਆ; ਬਿਕਾਰ ਬਿਖਲੀਆ ॥

maaeaa chhaleea; bikaar bikhaleea |

Sant Singh KhalsaDeluded by Maya, the mortal is led into sin and corruption.
Manmohan SinghDeluded by mammon, the mortal is led into sin and evil.
Manmohan Singh (Punjabi)ਮੋਹਨੀ ਦਾ ਬਹਿਕਾਇਆ ਹੋਇਆ ਪ੍ਰਾਣੀ ਪਾਪ ਤੇ ਬਦੀ ਵਿੱਚ ਜਾ ਪੈਂਦਾ ਹੈ।
Fareedkot Teekaਮਾਯਾ ਛਲ ਰੂਪ ਹੈ ਬਿਕਾਰ ਬਿਖ ਰੂਪ ਹੈਂ॥
Prof. Sahib Singh(ਹੇ ਭਾਈ! ਚੇਤਾ ਰੱਖੋ ਕਿ) ਮਾਇਆ ਠੱਗਣ ਵਾਲੀ ਹੀ ਹੈ (ਆਤਮਕ ਜੀਵਨ ਦਾ ਸਰਮਾਇਆ ਲੁੱਟ ਲੈਂਦੀ ਹੈ), (ਦੁਨੀਆ ਦੇ ਵਿਸ਼ੇ-) ਵਿਕਾਰ ਜ਼ਹਰ-ਭਰੇ ਹਨ (ਆਤਮਕ ਮੌਤ ਦਾ ਕਾਰਨ ਬਣਦੇ ਹਨ)।

ਪਦ ਅਰਥ ਛਲੀਆ = ਛਲਣ ਵਾਲੀ, ਠੱਗਣ ਵਾਲੀ। ਬਿਖਲੀਆ = ਵਿਹੁਲੇ, ਜ਼ਹਰੀਲੇ।

SikhNet (Spanish)La Maya embustera es vana y ponzoñosa,

ਸਰਣਿ ਨਾਨਕ; ਪ੍ਰਭ ਪੁਰਖ ਦਇਅਲੀਆ ॥੪॥੪॥੫੫॥

saran naanak; prabh purakh deialeea |4|4|55|

Sant Singh KhalsaNanak seeks the Sanctuary of God, the All-powerful, Compassionate Lord. ||4||4||55||
Manmohan SinghI, O Nanak, has sought the protection of the omnipotent, compassionate Lord.
Manmohan Singh (Punjabi)ਮੈਂ, ਹੇ ਨਾਨਕ! ਸਰਬ-ਸ਼ਕਤੀਵਾਨ, ਮਿਹਰਬਾਨ ਸੁਆਮੀ ਦੀ ਪਨਾਹ ਲਈ ਹੈ।
Fareedkot Teekaਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਦ੍ਯਾਲ ਪੁਰਖੁ ਪ੍ਰਭੁ! ਮੈਂ ਆਪ ਕੀ ਸਰਣ ਹੂੰ, ਤਾਂ ਤੇ ਛਲ ਰੂਪ ਮਾਯਾ ਤੇ ਮੇਰੇ ਕੋ ਰਾਖ ਲੀਜੀਏ॥੪॥੪॥੫੫॥☬ਸਰਣ ਪ੍ਰਾਪਤ ਹੋਨੇ ਕਾ ਬਿਚਾਰ:
Prof. Sahib Singhਹੇ ਨਾਨਕ! (ਆਖ-) ਹੇ ਪ੍ਰਭੂ! ਹੇ ਦਇਆਲ ਪੁਰਖ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਇਸ ਮਾਇਆ ਤੋਂ ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ॥੪॥੪॥੫੫॥

ਪਦ ਅਰਥ ਨਾਨਕ = ਹੇ ਨਾਨਕ! ਪ੍ਰਭ = ਹੇ ਪ੍ਰਭੂ! ਪੁਰਖ ਦਇਆਲੀਆ = ਹੇ ਦਇਆਲ ਪੁਰਖ! ॥੪॥੪॥੫੫॥

SikhNet (Spanish)así que entrégate a tu Compasivo Señor y Maestro. (4‑4‑55)
Answers quote the Granth verbatim with Ang citations. AI commentary is not Gurbani and not a religious ruling.