ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਕਵਨ ਕਾਜ; ਮਾਇਆ ਵਡਿਆਈ ॥
kavan kaaj; maaeaa vaddiaaee |
Sant Singh KhalsaWhat is the use of the glory of Maya?
Manmohan SinghOf what avail is the glory of the worldly valuables,
Manmohan Singh (Punjabi)ਕਿਹੜੇ ਕੰਮ ਹੈ ਸੰਸਾਰੀ ਪਦਾਰਥਾਂ ਦੀ ਪ੍ਰਭਤਾ,
Fareedkot Teekaਹੇ ਭਾਈ! ਮਾਯਾ ਕੀ ਵਡਿਆਈ ਕਿਸ ਕੰਮ ਹੈ॥
Prof. Sahib Singhਹੇ ਭਾਈ! ਉਸ ਮਾਇਆ ਦੇ ਕਾਰਨ ਮਿਲੀ ਵਡਿਆਈ ਭੀ ਕਿਸੇ ਕੰਮ ਨਹੀਂ,ਪਦ ਅਰਥ ਕਵਨ ਕਾਜ = ਕਿਸ ਕੰਮ?
SikhNet (Spanish)¿De qué vale la Gloria de las riquezas mundanas,
ਜਾ ਕਉ ਬਿਨਸਤ; ਬਾਰ ਨ ਕਾਈ ॥੧॥
jaa kau binasat; baar na kaaee |1|
Sant Singh KhalsaIt disappears in no time at all. ||1||
Manmohan Singhwhich take no time to disappear?
Manmohan Singh (Punjabi)ਜਿਨ੍ਹਾਂ ਨੂੰ ਨਾਸ ਹੁੰਦਿਆਂ ਕੋਈ ਵੇਲਾ ਨਹੀਂ ਲੱਗਦਾ।
Fareedkot Teekaਜਿਸ ਕੇ ਦੂਰ ਹੋਤੇ ਦੇਰੀ ਕੋਈ ਨਹੀਂ ਲਾਗਤੀ ਹੈ॥੧॥
Prof. Sahib Singhਜਿਸ ਮਾਇਆ ਦੇ ਨਾਸ ਹੁੰਦਿਆਂ ਰਤਾ ਚਿਰ ਨਹੀਂ ਲੱਗਦਾ ॥੧॥ਪਦ ਅਰਥ ਕਉ = ਜਿਸ (ਮਾਇਆ) ਨੂੰ। ਬਾਰ = ਦੇਰ। ਕਾਈ ਬਾਰ = ਕੋਈ ਭੀ ਦੇਰ ॥੧॥
SikhNet (Spanish)si uno las puede perder en cualquier momento?(1)
ਇਹੁ ਸੁਪਨਾ; ਸੋਵਤ ਨਹੀ ਜਾਨੈ ॥
eihu supanaa; sovat nahee jaanai |
Sant Singh KhalsaThis is a dream, but the sleeper does not know it.
Manmohan SinghThis world is a dream, but one in sleep knows it not.
Manmohan Singh (Punjabi)ਇਹ ਜਹਾਨ ਇਕ ਸੁਫਨਾ ਹੈ ਪਰ ਸੁੱਤਾ ਪਿਆ ਬੰਦਾ ਇਸ ਨੂੰ ਜਾਣਦਾ ਨਹੀਂ।
Fareedkot Teekaਇਹ ਜਗਤ ਸੁਪਨਾ, ਭਾਵ ਮਿਥ੍ਯਾ ਹੈ, ਇਹ ਜੀਵ ਅਗ੍ਯਾਨ ਨਿੰਦ੍ਰਾ ਮੇਂ ਸੋਏ ਹੂਏ ਨਹੀਂ ਜਾਨਤੇ ਹੈਂ॥
Prof. Sahib Singhਹੇ ਭਾਈ! ਇਹ (ਜਗਤ ਇਉਂ ਹੈ, ਜਿਵੇਂ) ਸੁਪਨਾ (ਹੁੰਦਾ) ਹੈ, (ਸੁਪਨੇ ਵਿਚ) ਸੁੱਤਾ ਹੋਇਆ ਮਨੁੱਖ (ਇਹ) ਨਹੀਂ ਜਾਣਦਾ (ਕਿ ਮੈਂ ਸੁੱਤਾ ਪਿਆ ਹਾਂ, ਤੇ ਸੁਪਨਾ ਵੇਖ ਰਿਹਾ ਹਾਂ।ਪਦ ਅਰਥ ਜਾਨੈ = ਜਾਣਦਾ, ਸਮਝਦਾ।
SikhNet (Spanish)El mundo no es sino un sueño, pero el que está dormido no se entera
ਅਚੇਤ ਬਿਵਸਥਾ ਮਹਿ ਲਪਟਾਨੈ ॥੧॥ ਰਹਾਉ ॥
achet bivasathaa meh lapattaanai |1| rahaau |
Sant Singh KhalsaIn his unconscious state, he clings to it. ||1||Pause||
Manmohan SinghIn an unconscious state, He is clung to it. Pause.
Manmohan Singh (Punjabi)ਬੇਖਬਰੀ ਦੇ ਹਾਲਤ ਵਿੱਚ ਉਹ ਇਸ ਨੂੰ ਚਿਮੜਿਆ ਹੋਇਆ ਹੈ। ਠਹਿਰਾਉ।
Fareedkot Teeka(ਅਚੇਤ) ਮੂਰਖਤਾਈ ਕੀ (ਬਿਵਸਥਾ) ਦਸਾ ਕਰ ਸੰਸਾਰ ਮੇਂ ਹੀ ਲਪਟ ਰਹੇ ਹੈਂ॥੧॥ ਰਹਾਉ ॥
Prof. Sahib Singhਇਸੇ ਤਰ੍ਹਾਂ ਮਨੁੱਖ ਜਗਤ ਦੇ ਮੋਹ ਵਾਲੀ) ਗ਼ਾਫ਼ਲ ਹਾਲਤ ਵਿਚ (ਜਗਤ ਦੇ ਮੋਹ ਨਾਲ) ਚੰਬੜਿਆ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਅਚੇਤ = ਗ਼ਾਫ਼ਲ। ਬਿਵਸਥਾ = ਹਾਲਤ। ਲਪਟਾਨੈ = ਚੰਬੜਿਆ ਰਹਿੰਦਾ ਹੈ ॥੧॥ ਰਹਾਉ ॥
SikhNet (Spanish)y se aferra a él con su ser inconsciente. (1-Pausa)
ਮਹਾ ਮੋਹਿ; ਮੋਹਿਓ ਗਾਵਾਰਾ ॥
mahaa mohi; mohio gaavaaraa |
Sant Singh KhalsaThe poor fool is enticed by the great attachments of the world.
Manmohan SinghThe ignorant one is bewitched by the great worldly attachment.
Manmohan Singh (Punjabi)ਬੇਸਮਝ ਬੰਦੇ ਨੂੰ ਮਹਾਨ ਸੰਸਾਰੀ ਲਗਨ ਨੇ ਫਰੇਫਤਾ ਕਰ ਲਿਆ ਹੈ।
Fareedkot Teeka(ਮਹਾ ਮੋਹਿ) ਅਗ੍ਯਾਨ ਕਰ ਮੋਹਿਆ ਹੂਆ ਮੂਰਖ॥
Prof. Sahib Singhਹੇ ਭਾਈ! ਮੂਰਖ ਮਨੁੱਖ ਮਾਇਆ ਦੇ ਵੱਡੇ ਮੋਹ ਵਿਚ ਮਸਤ ਰਹਿੰਦਾ ਹੈ,ਪਦ ਅਰਥ ਮੋਹਿ = ਮੋਹ ਵਿਚ। ਮੋਹਿਓ = ਮੋਹਿਆ ਰਹਿੰਦਾ ਹੈ, ਮਸਤ ਰਹਿੰਦਾ ਹੈ। ਗਾਵਾਰਾ = ਮੂਰਖ।
SikhNet (Spanish)El pobre ignorante está saturado de apegos
ਪੇਖਤ ਪੇਖਤ; ਊਠਿ ਸਿਧਾਰਾ ॥੨॥
pekhat pekhat; aootth sidhaaraa |2|
Sant Singh KhalsaGazing upon them, watching them, he must still arise and depart. ||2||
Manmohan SinghBefore the eyes, the very eyes of all, he arises and departs.
Manmohan Singh (Punjabi)ਸਾਰਿਆਂ ਦੇ ਤਕਦੇ ਤਕਦੇ ਉਹ ਖੜਾ ਹੋ ਟੁਰ ਜਾਂਦਾ ਹੈ।
Fareedkot Teekaਦੇਖਤਿਆਂ ਉਠ ਕਰ ਚਲਾ ਜਾਤਾ ਹੈ॥੨॥
Prof. Sahib Singhਪਰ ਵੇਂਹਦਿਆਂ ਵੇਂਹਦਿਆਂ ਹੀ (ਇਥੋਂ) ਉਠ ਕੇ ਤੁਰ ਪੈਂਦਾ ਹੈ ॥੨॥ਪਦ ਅਰਥ ਸਿਧਾਰਾ = ਤੁਰ ਪੈਂਦਾ ਹੈ ॥੨॥
SikhNet (Spanish)y no sabe cuándo va a morir. (2)
ਊਚ ਤੇ ਊਚ; ਤਾ ਕਾ ਦਰਬਾਰਾ ॥
aooch te aooch; taa kaa darabaaraa |
Sant Singh KhalsaThe Royal Court of His Darbaar is the highest of the high.
Manmohan SinghThe highest of the high is His court.
Manmohan Singh (Punjabi)ਉਚਿਆ ਦੀ ਪਰਮ ਉਚੀ ਹੈ ਉਸ ਦੀ ਕਚਹਿਰੀ।
Fareedkot Teekaਬ੍ਰਹਮਾਦੀ ਦੇਵਤਿਓਂ ਸੇ ਭੀ ਵਾਹਿਗੁਰੂ ਕਾ ਦਰਬਾਰ ਊਚਾ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦਾ ਨਾਮ ਹੀ ਜਪ) ਉਸ ਦਾ ਦਰਬਾਰ ਉੱਚੇ ਤੋਂ ਉੱਚਾ ਹੈ।ਪਦ ਅਰਥ ਤਾ ਕਾ = ਉਸ (ਪਰਮਾਤਮਾ) ਦਾ।
SikhNet (Spanish)En lo más Alto de lo alto está la Corte del Señor,
ਕਈ ਜੰਤ; ਬਿਨਾਹਿ ਉਪਾਰਾ ॥੩॥
kee jant; binaeh upaaraa |3|
Sant Singh KhalsaHe creates and destroys countless beings. ||3||
Manmohan SinghMyriads of beings He creates and destroys.
Manmohan Singh (Punjabi)ਕ੍ਰੜਾਂ ਹੀ ਜੀਵ ਉਹ ਰਚਦਾ ਤੇ ਨਾਸ ਕਰਦਾ ਹੈ।
Fareedkot Teekaਕਈ ਜੰਤ ਉਸ ਕੇ ਹੁਕਮ ਵਿਚ ਮਰਤੇ ਜਨਮਤੇ ਹੈਂ॥੩॥
Prof. Sahib Singhਉਹ ਅਨੇਕਾਂ ਜੀਵਾਂ ਨੂੰ ਨਾਸ ਭੀ ਕਰਦਾ ਹੈ, ਤੇ, ਪੈਦਾ ਭੀ ਕਰਦਾ ਹੈ ॥੩॥ਪਦ ਅਰਥ ਬਿਨਾਹਿ = ਨਾਸ ਕਰ ਕੇ। ਉਪਾਰਾ = ਪੈਦਾ ਕਰਦਾ ਹੈ ॥੩॥
SikhNet (Spanish)Quien crea seres con millones de formas y después Él Mismo las destruye.(3)
ਦੂਸਰ ਹੋਆ ਨਾ ਕੋ ਹੋਈ ॥
doosar hoaa naa ko hoee |
Sant Singh KhalsaThere has never been any other, and there shall never be.
Manmohan SinghThere has not been another, nor shall there ever be.
Manmohan Singh (Punjabi)ਨਾਂ ਕੋਈ ਹੋਰ ਹੋਇਆ ਹੈ, ਨਾਂ ਹੀ ਕੋਈ ਕਦੇ ਹੋਵੇਗਾ।
Fareedkot Teekaਉਸ ਜੈਸਾ ਦੂਸਰਾ ਕੋਈ ਨ ਪੀਛੇ ਹੂਆ ਨਾ ਆਗੇ ਹੋਇਗਾ॥
Prof. Sahib Singhਜਿਸ ਪਰਮਾਤਮਾ ਵਰਗਾ ਹੋਰ ਕੋਈ ਦੂਜਾ ਨਾਹ ਅਜੇ ਤਕ ਕੋਈ ਹੋਇਆ ਹੈ, ਨਾਹ ਹੀ (ਅਗਾਂਹ ਨੂੰ) ਹੋਵੇਗਾ,ਪਦ ਅਰਥ ਕੋ = ਕੋਈ। ਹੋਈ = ਹੋਵੇਗਾ।
SikhNet (Spanish)No hay nadie más ni nunca lo habrá,
ਜਪਿ ਨਾਨਕ; ਪ੍ਰਭ ਏਕੋ ਸੋਈ ॥੪॥੧੦॥੧੬॥
jap naanak; prabh eko soee |4|10|16|
Sant Singh KhalsaO Nanak, meditate on the One God. ||4||10||16||
Manmohan SinghContemplate thou, O Nanak, that one Lord alone.
Manmohan Singh (Punjabi)ਤੂੰ ਹੇ ਨਾਨਕ! ਕੇਵਲ ਉਸ ਅਦੁੱਤੀ ਸਾਹਿਬ ਦਾ ਸਿਮਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਜੋ (ਏਕੋ) ਅਦੁਤੀ ਬ੍ਰਹਮ ਹੈ ਤਿਸ ਕੋ ਜਪੋ॥੪॥੧੦॥੧੬॥
Prof. Sahib Singhਹੇ ਨਾਨਕ! ਉਸ ਇਕ ਪਰਮਾਤਮਾ ਦਾ ਨਾਮ ਹੀ ਜਪਿਆ ਕਰ ॥੪॥੧੦॥੧੬॥
SikhNet (Spanish)mejor habita, dice Nanak, en el Único Señor. (4-10-16)