ੴ

ਸਿੱਖਬਾਣੀ · SikhBani

ਘਟ ਘਟ ਅੰਤਰਿ ਤੁਮਹਿ ਬਸਾਰੇ ॥

ghatt ghatt antar tumeh basaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 740 · 9 lines
Translations

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਘਟ ਘਟ ਅੰਤਰਿ; ਤੁਮਹਿ ਬਸਾਰੇ ॥

ghatt ghatt antar; tumeh basaare |

Sant Singh KhalsaYou dwell deep within the heart of each and every being.
Manmohan SinghAmongst all the hearts, abidest Thou, O Lord.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਤੂੰ ਵਸਦਾ ਹੈ, ਹੇ ਪ੍ਰਭੂ!
Fareedkot Teekaਘਟ ਘਟ ਕੇ ਅੰਤਰ ਤੁਮ ਹੀ ਬਸ ਰਹੇ ਹੋ॥
Prof. Sahib Singhਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਵੱਸਦਾ ਹੈਂ,

ਪਦ ਅਰਥ ਘਟ = ਸਰੀਰ। ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਤੁਮਹਿ = ਤੁਮ ਹੀ, ਤੂੰ ਹੀ। ਬਸਾਰੇ = ਵੱਸ ਰਿਹਾ ਹੈਂ।

SikhNet (Spanish)Tú, oh Señor, habitas en todos los corazones

ਸਗਲ ਸਮਗ੍ਰੀ; ਸੂਤਿ ਤੁਮਾਰੇ ॥੧॥

sagal samagree; soot tumaare |1|

Sant Singh KhalsaThe entire universe is strung on Your Thread. ||1||
Manmohan SinghThe entire creation is strung upon Thy thread.
Manmohan Singh (Punjabi)ਸਾਰੀ ਰਚਨਾ ਤੇਰੇ ਧਾਗੇ ਅੰਦਰ ਪਰੋਤੀ ਹੋਈ ਹੈ।
Fareedkot Teekaਸਗਲ ਪ੍ਰਪੰਚ ਰੂਪ ਸਮਗ੍ਰੀ ਤੁਮਾਰੇ (ਸੂਤਿ) ਸੱਤਾ ਕੇ ਆਸਰੇ ਹੈ, ਵਾ ਤੁਮਾਰੇ ਹੁਕਮ ਰੂਪ ਸੂਤ੍ਰ ਮੇਂ ਪਰੋਈ ਹੋਈ ਹੈ॥੧॥
Prof. Sahib Singh(ਦੁਨੀਆ ਦੀਆਂ) ਸਾਰੀਆਂ ਚੀਜ਼ਾਂ ਤੇਰੀ ਹੀ ਮਰਯਾਦਾ ਦੇ ਧਾਗੇ ਵਿਚ (ਪ੍ਰੋਤੀਆਂ ਹੋਈਆਂ) ਹਨ ॥੧॥

ਪਦ ਅਰਥ ਸਗਲ ਸਮਗ੍ਰੀ = ਸਾਰੀਆਂ ਚੀਜ਼ਾਂ। ਸੂਤਿ = ਧਾਗੇ ਵਿਚ ॥੧॥

SikhNet (Spanish)el Universo entero está hilvanado con Tu Propio Hilo, el de Tu Ley.(1)

ਤੂੰ ਪ੍ਰੀਤਮ; ਤੂੰ ਪ੍ਰਾਨ ਅਧਾਰੇ ॥

toon preetam; toon praan adhaare |

Sant Singh KhalsaYou are my Beloved, the Support of my breath of life.
Manmohan SinghThou art my Beloved and Thou the support of my very life
Manmohan Singh (Punjabi)ਤੂੰ ਮੇਰਾ ਦਿਲਬਰ ਹੈ ਅਤੇ ਤੂੰ ਹੀ ਮੇਰੀ ਜਿੰਦ-ਜਾਨ ਦਾ ਆਸਰਾ।
Fareedkot Teekaਤੂੰ ਹੀ ਮਨ ਕਾ ਪ੍ਰੀਤਮ ਹੈਂ ਔ ਤੂੰ ਹੀ ਪ੍ਰਾਨੋਂ ਕਾ ਆਸਰਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਾਡਾ ਪ੍ਰੀਤਮ ਹੈਂ, ਤੂੰ ਸਾਡੀ ਜਿੰਦ ਦਾ ਆਸਰਾ ਹੈਂ।

ਪਦ ਅਰਥ ਪ੍ਰਾਨ ਅਧਾਰੇ = ਜਿੰਦ ਦਾ ਆਸਰਾ।

SikhNet (Spanish)Tú eres nuestro Bienamado Señor, eres lo principal de nuestra respiración vital,

ਤੁਮ ਹੀ ਪੇਖਿ ਪੇਖਿ; ਮਨੁ ਬਿਗਸਾਰੇ ॥੧॥ ਰਹਾਉ ॥

tum hee pekh pekh; man bigasaare |1| rahaau |

Sant Singh KhalsaBeholding You, gazing upon You, my mind blossoms forth. ||1||Pause||
Manmohan SinghSeeing, seeing Thee, my soul has blossomed. Pause.
Manmohan Singh (Punjabi)ਤੈਨੂੰ ਵੇਖ, ਵੇਖ ਕੇ ਮੇਰੀ ਆਤਮਾ ਪਰਫੁਲਤ ਹੋ ਗਈ ਹੈ। ਠਹਿਰਾਉ।
Fareedkot Teekaਤੁਮਾਰੇ ਕੋ ਹੀ ਦੇਖ ਦੇਖ ਮਨ ਪ੍ਰਸੰਨ ਹੋਤਾ ਹੈ॥੧॥ ਰਹਾਉ ॥
Prof. Sahib Singhਤੈਨੂੰ ਹੀ ਵੇਖ ਵੇਖ ਕੇ (ਸਾਡਾ) ਮਨ ਖ਼ੁਸ਼ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਪੇਖਿ = ਵੇਖ ਕੇ। ਬਿਗਸਾਰੇ = ਖਿੜਦਾ ਹੈ ॥੧॥ ਰਹਾਉ ॥

SikhNet (Spanish)y teniendo Tu Visión, mi mente está para siempre en flor. (1-Pausa)

ਅਨਿਕ ਜੋਨਿ. ਭ੍ਰਮਿ ਭ੍ਰਮਿ; ਭ੍ਰਮਿ ਹਾਰੇ ॥

anik jon. bhram bhram; bhram haare |

Sant Singh KhalsaWandering, wandering, wandering through countless incarnations, I have grown so weary.
Manmohan SinghWandering, wandering and wandering through many existences I have grown weary.
Manmohan Singh (Punjabi)ਬਹੁਤੀਆਂ ਜੂਨੀਆਂ ਅੰਦਰ ਭਟਕ, ਭਟਕ, ਭਟਕ ਕੇ ਮੈਂ ਹਰ ਹੁਟ ਗਿਆ ਹਾਂ।
Fareedkot Teekaਭ੍ਰਮ ਕੇ ਭ੍ਰਮਾਏ ਹੂਏ ਅਨੇਕ ਜੋਨੀਓਂ ਮੇਂ ਫਿਰ ਫਿਰਕੇ ਹਮ ਹਾਰੇ ਹੈਂ॥
Prof. Sahib Singhਹੇ ਪ੍ਰਭੂ! (ਤੈਥੋਂ ਵਿਛੁੜ ਕੇ ਜੀਵ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਥੱਕ ਜਾਂਦੇ ਹਨ।

ਪਦ ਅਰਥ ਭ੍ਰਮਿ = ਭਟਕ ਕੇ। ਹਾਰੇ = ਥੱਕ ਜਾਂਦੇ ਹਨ।

SikhNet (Spanish)He vagado por miles y miles de vientres,

ਓਟ ਗਹੀ ਅਬ ਸਾਧ ਸੰਗਾਰੇ ॥੨॥

ott gahee ab saadh sangaare |2|

Sant Singh KhalsaNow, I hold tight to the Saadh Sangat, the Company of the Holy. ||2||
Manmohan SinghI have now grasped the refuge of the saints' congregation.
Manmohan Singh (Punjabi)ਮੈਂ ਹੁਣ ਸਤਿਸੰਗਤ ਦੀ ਪਨਾਹ ਪਕੜ ਲਈ ਹੈ।
Fareedkot Teekaਏਹ ਬਿਚਾਰਕੇ ਅਬ ਸਾਧ ਸੰਗਤ ਕੀ ਓਟ (ਗਹੀ) ਪਕੜੀ ਹੈ॥੨॥
Prof. Sahib Singhਮਨੁੱਖਾ ਜਨਮ ਵਿਚ ਆ ਕੇ (ਤੇਰੀ ਮੇਹਰ ਨਾਲ) ਸਾਧ ਸੰਗਤਿ ਦਾ ਆਸਰਾ ਲੈਂਦੇ ਹਨ ॥੨॥

ਪਦ ਅਰਥ ਗਹੀ = ਫੜੀ। ਅਬ = ਹੁਣ, ਮਨੁੱਖਾ ਜਨਮ ਵਿਚ ॥੨॥

SikhNet (Spanish)pero ahora busco el Refugio de Tus Santos.(2)

ਅਗਮ ਅਗੋਚਰੁ ਅਲਖ ਅਪਾਰੇ ॥

agam agochar alakh apaare |

Sant Singh KhalsaYou are inaccessible, incomprehensible, invisible and infinite.
Manmohan SinghThou, O Lord, art Inaccessible, Incomprehensible, Invisible and infinite.
Manmohan Singh (Punjabi)ਤੂੰ ਹੇ ਸੁਆਮੀ! ਅਪਹੁੰਚ, ਅਗਾਧ, ਅਦ੍ਰਿਸ਼ਟ ਅਤੇ ਅਨੰਤ ਹੈ।
Fareedkot Teekaਹੇ ਮਨਇੰਦ੍ਰੀਓਂ ਕੇ ਅਵਿਸੇ ਅਲਖ ਅਪਾਰ ਸਰੂਪ!॥
Prof. Sahib Singhਹੇ ਭਾਈ! (ਪਰਮਾਤਮਾ) ਜੋ ਅਪਹੁੰਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜੋ ਮਨੁੱਖ ਦੀ ਸਮਝ ਤੋਂ ਪਰੇ ਹੈ, ਅਤੇ ਜੋ ਬੇਅੰਤ ਹੈ,

ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹ ਹੋ ਸਕੇ। ਅਪਾਰੇ = ਬੇਅੰਤ।

SikhNet (Spanish)Eres nuestro Incognoscible, Imperecedero e Infinito Señor,

ਨਾਨਕੁ ਸਿਮਰੈ; ਦਿਨੁ ਰੈਨਾਰੇ ॥੩॥੯॥੧੫॥

naanak simarai; din rainaare |3|9|15|

Sant Singh KhalsaNanak remembers You in meditation, day and night. ||3||9||15||
Manmohan SinghDay and Night, Nanak meditates on Thee, O God.
Manmohan Singh (Punjabi)ਦਿਨ ਰਾਤ, ਤੇਰਾ ਆਰਾਧਨਾ ਕਰਦਾ ਹੈ, ਹੇ ਵਾਹਿਗੁਰੂ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਿਨ ਰਾਤ ਤੇਰਾ ਸਿਮਰਨ ਕਰਤਾ ਹੂੰ॥੩॥੯॥੧੫॥
Prof. Sahib Singh(ਸਾਧ ਸੰਗਤਿ ਦੀ ਬਰਕਤਿ ਨਾਲ) ਨਾਨਕ ਦਿਨ ਰਾਤ ਉਸ ਦਾ ਨਾਮ ਸਿਮਰਦਾ ਹੈ ॥੩॥੯॥੧੫॥

ਪਦ ਅਰਥ ਨਾਨਕ ਸਿਮਰੈ = ਨਾਨਕ ਸਿਮਰਦਾ ਹੈ। ਰੈਨਾਰੇ = ਰਾਤ ॥੩॥੯॥੧੫॥

SikhNet (Spanish)y así Nanak medita en Ti por siempre y para siempre.(3-9-15)
Answers quote the Granth verbatim with Ang citations. AI commentary is not Gurbani and not a religious ruling.