ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਸਿਮਰਿ ਸਿਮਰਿ ਤਾ ਕਉ; ਹਉ ਜੀਵਾ ॥
simar simar taa kau; hau jeevaa |
Sant Singh KhalsaMeditating, meditating in remembrance on Him, I live.
Manmohan SinghRemembering and remembering Him, I live,
Manmohan Singh (Punjabi)ਉਸ ਦਾ ਆਰਾਧਨ, ਆਰਾਧਨ ਕਰ ਕੇ ਮੈਂ ਜੀਉਂਦਾ ਹਾਂ।
Fareedkot Teeka(ਤਾ ਕਉ) ਤੇਰੇ ਕੇ ਮਨੋਂ ਤਨੋਂ ਸਿਮਰ ਸਿਮਰ ਕੇ ਮੈਂ ਜੀਵਤਾ ਹੂੰ॥
Prof. Sahib Singhਹੇ ਭਾਈ! (ਭਗਤ ਜਨਾਂ ਦੇ ਅੰਗ-ਸੰਗ ਰਹਿਣ ਵਾਲੇ) ਉਸ (ਪ੍ਰਭੂ ਦੇ ਨਾਮ) ਨੂੰ ਮੈਂ ਸਦਾ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ।ਪਦ ਅਰਥ ਤਾ ਕਉ = ਉਸ (ਪਰਮਾਤਮਾ ਦੇ ਨਾਮ) ਨੂੰ। ਹਉ = ਮੈਂ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।
SikhNet (Spanish)Vivo contemplando a mi Señor.
ਚਰਣ ਕਮਲ ਤੇਰੇ; ਧੋਇ ਧੋਇ ਪੀਵਾ ॥੧॥
charan kamal tere; dhoe dhoe peevaa |1|
Sant Singh KhalsaI wash Your Lotus Feet, and drink in the wash water. ||1||
Manmohan SinghI wash Thine lotus feet and drink the wash, O Lord.
Manmohan Singh (Punjabi)ਮੈਂ ਤੇਰੇ ਕੰਵਲ ਰੂਚੀ ਚਰਨ ਧੋਂਦਾ ਹਾਂ ਤੇ ਧੋਣ ਨੂੰ ਪੀਂਦਾ ਹਾਂ, ਹੇ ਸੁਆਮੀ!
Fareedkot Teekaਤੇਰੇ ਚਰਨ ਕਵਲੋਂ ਕੇ ਧੋਇ ਧੋਇ ਕੇ ਪੀਵਤਾ ਹੂੰ॥੧॥
Prof. Sahib Singhਹੇ ਪ੍ਰਭੂ! ਮੈਂ ਤੇਰੇ ਸੋਹਣੇ ਚਰਨ ਧੋ ਧੋ ਕੇ (ਨਿੱਤ) ਪੀਂਦਾ ਹਾਂ ॥੧॥ਪਦ ਅਰਥ ਪੀਵਾ = ਪੀਵਾਂ, ਮੈਂ ਪੀਂਦਾ ਹਾਂ ॥੧॥
SikhNet (Spanish)Me bebo el agua con la que lavé el Loto de Sus Pies.(1)
ਸੋ ਹਰਿ ਮੇਰਾ. ਅੰਤਰਜਾਮੀ ॥
so har meraa. antarajaamee |
Sant Singh KhalsaHe is my Lord, the Inner-knower, the Searcher of hearts.
Manmohan SinghHe, my Lord, is the searcher of hearts.
Manmohan Singh (Punjabi)ਉਹ ਮੇਰਾ ਸੁਆਮੀ ਦਿਲ ਦੀਆਂ ਜਾਨਣਹਾਰ ਹੈ।
Fareedkot Teekaਹੇ ਹਰੀ! ਸੋ ਤੂੰ ਅੰਤਰਯਾਮੀ ਹੈਂ॥
Prof. Sahib Singhਹੇ ਭਾਈ! ਮਾਲਕ-ਪ੍ਰਭੂ ਆਪਣੇ ਭਗਤ ਜਨਾਂ ਦੇ ਨਾਲ ਵੱਸਦਾ ਹੈ।ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।
SikhNet (Spanish)Él, mi Señor, es el Conocedor Íntimo de mi corazón.
ਭਗਤ ਜਨਾ ਕੈ ਸੰਗਿ. ਸੁਆਮੀ ॥੧॥ ਰਹਾਉ ॥
bhagat janaa kai sang. suaamee |1| rahaau |
Sant Singh KhalsaMy Lord and Master abides with His humble devotees. ||1||Pause||
Manmohan SinghThe Lord abides with the pious persons. Pause.
Manmohan Singh (Punjabi)ਸਾਈਂ ਪਵਿੱਤਰ-ਪੁਰਸ਼ਾਂ ਦੇ ਨਾਲ ਵਸਦਾ ਹੈ। ਠਹਿਰਾਉ।
Fareedkot Teekaਭਗਤ ਜਨੋਂ ਕੇ (ਸੰਗਿ) ਸਾਥ ਰਹਨੇ ਵਾਲਾ ਔ ਸੋ ਤੂੰ ਮੇਰਾ ਸ੍ਵਾਮੀ ਹੈਂ॥੧॥ ਰਹਾਉ ॥
Prof. Sahib Singhਮੇਰਾ ਉਹ ਹਰੀ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ ॥ਪਦ ਅਰਥ ਕੈ ਸੰਗਿ = ਦੇ ਨਾਲ ॥੧॥ ਰਹਾਉ ॥
SikhNet (Spanish)Si, Él, el Dios, habita siempre en Sus Devotos. (1-Pausa)
ਸੁਣਿ ਸੁਣਿ ਅੰਮ੍ਰਿਤ ਨਾਮੁ; ਧਿਆਵਾ ॥
sun sun amrit naam; dhiaavaa |
Sant Singh KhalsaHearing, hearing Your Ambrosial Naam, I meditate on it.
Manmohan SinghHearing and hearing Thy Nectar-Name, I meditate on it.
Manmohan Singh (Punjabi)ਤੇਰੇ ਸੁਧਾ-ਸਰੂਪ ਨਾਮ ਨੂੰ ਸੁਣ ਸੁਣ ਕੇ, ਮੈਂ ਇਸ ਦਾ ਆਰਾਧਨ ਕਰਦਾ ਹਾਂ।
Fareedkot Teekaਸੁਣ ਸੁਣ ਕੇ ਤੇਰਾ ਨਾਮ ਅੰਮ੍ਰਿਤ ਧਿਆਵਤਾ ਹੂੰ॥
Prof. Sahib Singhਹੇ ਪ੍ਰਭੂ! ਮੁੜ ਮੁੜ (ਇਹ) ਸੁਣ ਕੇ (ਕਿ ਤੇਰਾ) ਨਾਮ ਆਤਮਕ ਜੀਵਨ ਦੇਣ ਵਾਲਾ (ਹੈ,) ਮੈਂ (ਤੇਰਾ ਨਾਮ) ਸਿਮਰਦਾ ਰਹਿੰਦਾ ਹਾਂ,ਪਦ ਅਰਥ ਸੁਣਿ = ਸੁਣ ਕੇ। ਧਿਆਵਾ = ਧਿਆਵਾਂ।
SikhNet (Spanish)Oh Señor, escuchando Tu Nombre de Néctar,
ਆਠ ਪਹਰ; ਤੇਰੇ ਗੁਣ ਗਾਵਾ ॥੨॥
aatth pehar; tere gun gaavaa |2|
Sant Singh KhalsaTwenty-four hours a day, I sing Your Glorious Praises. ||2||
Manmohan SinghThe eight watches through, I sing Thine praises.
Manmohan Singh (Punjabi)ਅੱਠੇ ਪਹਿਰ ਹੀ ਮੈਂ ਤੇਰਾ ਜੱਸ ਗਾਇਨ ਕਰਦਾ ਹਾਂ।
Fareedkot Teekaਆਠ ਪਹਿਰ ਹੀ ਤੇਰੇ ਗੁਨ ਗਾਵਤਾ ਹੂੰ॥੨॥
Prof. Sahib Singhਅੱਠੇ ਪਹਰ ਮੈਂ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹਾਂ ॥੨॥ਪਦ ਅਰਥ ਗਾਵਾ = ਗਾਵਾਂ ॥੨॥
SikhNet (Spanish)yo vivo en Ti y también canto noche y día Tus Alabanzas. (2)
ਪੇਖਿ ਪੇਖਿ ਲੀਲਾ; ਮਨਿ ਆਨੰਦਾ ॥
pekh pekh leelaa; man aanandaa |
Sant Singh KhalsaBeholding, beholding Your divine play, my mind is in bliss.
Manmohan SinghSeeing and seeing Thine wonderous plays, my mind is in joy.
Manmohan Singh (Punjabi)ਤੇਰੇ ਅਦਭੁਤ ਕੌਤਕ ਵੇਖ ਵੇਖ ਕੇ, ਮੇਰਾ ਚਿੱਤ ਖੁਸ਼ੀ ਵਿੱਚ ਹੈ।
Fareedkot Teekaਦੇਖ ਦੇਖ ਕੇ ਲੀਲਾ ਕੋ ਮਨ ਬਹੁਤ ਆਨੰਦ ਹੂਆ ਹੈ॥
Prof. Sahib Singhਹੇ ਪ੍ਰਭੂ! ਤੇਰੇ ਕੌਤਕ ਵੇਖ ਵੇਖ ਕੇ ਮੇਰੇ ਮਨ ਵਿਚ ਆਨੰਦ ਪੈਦਾ ਹੁੰਦਾ ਹੈਪਦ ਅਰਥ ਪੇਖਿ = ਵੇਖ ਕੇ। ਲੀਲਾ = ਕੌਤਕ, ਖੇਡ। ਮਨਿ = ਮਨ ਵਿਚ।
SikhNet (Spanish)Viendo Tu Soporte, mi mente está en inmensa Dicha,
ਗੁਣ ਅਪਾਰ; ਪ੍ਰਭ ਪਰਮਾਨੰਦਾ ॥੩॥
gun apaar; prabh paramaanandaa |3|
Sant Singh KhalsaYour Glorious Virtues are infinite, O God, O Lord of supreme bliss. ||3||
Manmohan SinghInfinite are Thine virtues, O the Lord of supreme Bliss.
Manmohan Singh (Punjabi)ਬੇਅੰਤ ਹਨ ਤੇਰੀਆਂ ਨੇਕੀਆਂ, ਹੇ ਪਰਮ ਪ੍ਰਸੰਨਤਾ ਦੇ ਸੁਆਮੀ!
Fareedkot Teekaਹੇ ਪ੍ਰਭੂ ਪ੍ਰਮਾਨੰਦ ਸਰੂਪ! ਤੇਰੇ ਗੁਨ ਅਪਾਰ ਹੈਂ॥੩॥
Prof. Sahib Singhਹੇ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ! ਤੇਰੇ ਗੁਣ ਬੇਅੰਤ ਹਨ ॥੩॥ਪਦ ਅਰਥ ਪ੍ਰਭ = ਹੇ ਪ੍ਰਭੂ! ਪਰਮਾਨੰਦਾ = ਪਰਮ ਆਨੰਦ ਦਾ ਮਾਲਕ ॥੩॥
SikhNet (Spanish)pues Infinitas son Tus Virtudes, Oh Señor de Supremo Éxtasis. (3)
ਜਾ ਕੈ ਸਿਮਰਨਿ; ਕਛੁ ਭਉ. ਨ ਬਿਆਪੈ ॥
jaa kai simaran; kachh bhau. na biaapai |
Sant Singh KhalsaMeditating in remembrance on Him, fear cannot touch me.
Manmohan SinghBy remembering whom no fear befalls one;
Manmohan Singh (Punjabi)ਜਿਸ ਨੂੰ ਯਾਦ ਕਰਨ ਦੁਆਰਾ ਕੁਝ ਡਰ ਨਹੀਂ ਲੱਗਦਾ,
Fareedkot Teekaਜਿਸ ਆਪ ਕੇ ਨਾਮ ਸਿਮਰਨ ਕਰ ਕੋਈ ਭਉ ਨਹੀਂ ਬਯਾਪਤਾ॥
Prof. Sahib Singhਜਿਸ ਦੇ ਸਿਮਰਨ ਦੀ ਬਰਕਤਿ ਨਾਲ ਕੋਈ ਡਰ ਪੋਹ ਨਹੀਂ ਸਕਦਾ,ਪਦ ਅਰਥ ਕੈ ਸਿਮਰਨਿ = ਦੇ ਸਿਮਰਨ ਦੀ ਰਾਹੀਂ। ਬਿਆਪੈ = ਜ਼ੋਰ ਪਾ ਸਕਦਾ।
SikhNet (Spanish)Meditando en Ti uno es liberado de todos sus miedos,
ਸਦਾ ਸਦਾ; ਨਾਨਕ ਹਰਿ ਜਾਪੈ ॥੪॥੧੧॥੧੭॥
sadaa sadaa; naanak har jaapai |4|11|17|
Sant Singh KhalsaForever and ever, Nanak meditates on the Lord. ||4||11||17||
Manmohan Singhthat Lord Nanak meditates upon for ever and eye.
Manmohan Singh (Punjabi)ਉਸ ਸਾਹਿਬ ਦਾ ਨਾਨਕ, ਸਦੀਵ ਤੇ ਹਮੇਸ਼ਾਂ ਲਈ ਆਰਾਧਨ ਕਰਦਾ ਹੈ।
Fareedkot Teekaਇਸੀ ਤੇ ਸਦਾ ਸਦਾ ਗੁਰੂ ਜੀ ਕਹਤੇ ਹੈਂ: ਹੇ ਹਰੀ! ਹਮ ਤੇਰੇ ਕੋ ਜਪਤੇ ਹੈਂ॥੪॥੧੧॥੧੭॥
Prof. Sahib Singhਹੇ ਨਾਨਕ! ਤੂੰ ਭੀ ਸਦਾ ਹੀ ਉਸ ਹਰੀ ਦਾ ਨਾਮ ਜਪਿਆ ਕਰ ॥੪॥੧੧॥੧੭॥ਪਦ ਅਰਥ ਜਾਪੈ = ਜਾਪਿ, ਜਪਿਆ ਕਰ ॥੪॥੧੧॥੧੭॥
SikhNet (Spanish)Nanak habita en Él, por siempre y para siempre.(4-11-17)