ਬਸੰਤੁ ਮਹਲਾ ੧ ॥
basant mahalaa 1 |
Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ।
SikhNet (Spanish)Basant, Mejl Guru Nanak, Primer Canal Divino.
ਸਗਲ ਭਵਨ; ਤੇਰੀ ਮਾਇਆ ਮੋਹ ॥
sagal bhavan; teree maaeaa moh |
Sant Singh KhalsaAll the worlds have been fascinated and enchanted by Your Maya, O Lord.
Manmohan SinghThy mammon, O Lord, has bewitched all the worlds.
Manmohan Singh (Punjabi)ਤੇਰੀ ਮੋਹਨੀ ਨੇ ਹੇ ਪ੍ਰਭੂ! ਸਾਰਿਆਂ ਜਹਾਨਾਂ ਨੂੰ ਮੋਹਿਤ ਕਰ ਲਿਆ ਹੈ।
Fareedkot Teekaਸੰਪੂਰਨ ਭਵਨ ਤੇਰੀ ਮਾਯਾ ਕਰ ਮੋਹੇ ਹੂਏ ਹੈਂ॥
Prof. Sahib Singhਹੇ ਪ੍ਰਭੂ! ਸਾਰੇ ਭਵਨਾਂ ਵਿਚ (ਸਾਰੇ ਜਗਤ ਵਿਚ) ਤੇਰੀ ਮਾਇਆ ਦੇ ਮੋਹ ਦਾ ਪਸਾਰਾ ਹੈ।
SikhNet (Spanish)Oh Dios, los mundos están afligidos por el apego a Maya, la cual ha sido creada por Ti.
ਮੈ ਅਵਰੁ. ਨ ਦੀਸੈ; ਸਰਬ ਤੋਹ ॥
mai avar. na deesai; sarab toh |
Sant Singh KhalsaI do not see any other at all - You are everywhere.
Manmohan SinghI see not another, everywhere Thou are.
Manmohan Singh (Punjabi)ਮੈਨੂੰ ਹੋਰ ਕੋਈ ਨਹੀਂ ਦਿਸਦਾ, ਸਾਰੇ ਥਾਈ ਤੂੰ ਹੀ ਹੈ।
Fareedkot Teekaਮੈਨੂੰ ਅਵਰ ਤੇਰੇ ਸੇ ਭਿੰਨ ਕੋਈ ਦ੍ਰਿਸਟੀ ਨਹੀਂ ਆਵਤਾ ਸਰਬ ਰੂਪ ਤੇਰੇ ਹੀ ਹੈਂ॥
Prof. Sahib Singhਮੈਨੂੰ ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ, ਸਭ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ।ਪਦ ਅਰਥ ਤੋਹ = ਤੇਰਾ (ਪ੍ਰਕਾਸ਼)।
SikhNet (Spanish)No veo a nadie en realidad, a nadie más.
ਤੂ ਸੁਰਿ ਨਾਥਾ; ਦੇਵਾ ਦੇਵ ॥
too sur naathaa; devaa dev |
Sant Singh KhalsaYou are the Master of Yogis, the Divinity of the divine.
Manmohan SinghThou are the Lord of the great Yogis and gods.
Manmohan Singh (Punjabi)ਤੂੰ ਵਡਿਆਂ ਯੋਗੀਆਂ ਅਤੇ ਦੇਵਤਿਆਂ ਦਾ ਸੁਆਮੀ ਹੈ।
Fareedkot Teekaਤੂੰ (ਸੁਰਿ ਨਾਥਾ) ਇੰਦ੍ਰ, ਬ੍ਰਹਮਾਦਿਕ ਜੋ ਸਿਰਮਣੀ ਦੇਵਤਾ ਹੈਂ ਤਿਨ ਕਾ ਭੀ ਪ੍ਰਕਾਸਕੁ ਹੈ॥
Prof. Sahib Singhਤੂੰ ਦੇਵਤਿਆਂ ਦਾ ਨਾਥਾਂ ਦਾ ਭੀ ਦੇਵਤਾ ਹੈਂ।ਪਦ ਅਰਥ ਸੁਰਿ = ਦੇਵਤੇ।
SikhNet (Spanish)Eres el Maestro de los grandes Yoguis, el Dios de dioses, tengo añoranza por Tu Nombre,
ਹਰਿ ਨਾਮੁ ਮਿਲੈ; ਗੁਰ ਚਰਨ ਸੇਵ ॥੧॥
har naam milai; gur charan sev |1|
Sant Singh KhalsaServing at the Guru's Feet, the Name of the Lord is received. ||1||
Manmohan SinghServing the Guru's feet, God's Name is obtained.
Manmohan Singh (Punjabi)ਗੁਰਾਂ ਦੇ ਪੈਰਾਂ ਦੀ ਘਾਲ ਕਮਾਉਣ ਦੁਆਰਾ, ਵਾਹਿਗੁਰੂ ਦਾ ਨਾਮ ਪਰਾਪਤ ਹੋ ਜਾਂਦਾ ਹੈ।
Fareedkot Teekaਹੇ ਹਰੀ! ਮੇਰੇ ਕੋ ਤੇਰੇ ਨਾਮ ਜਪਣੇ ਕੋ ਅਰੁ ਗੁਰੋਂ ਕੇ ਚਰਨ ਸੇਵਨੇ ਕੋ ਮਿਲੇਂ॥੧॥
Prof. Sahib Singhਹੇ ਹਰੀ! ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ ਹੀ ਤੇਰਾ ਨਾਮ ਮਿਲਦਾ ਹੈ ॥੧॥
SikhNet (Spanish)oh Señor, y sólo por esto, es que estoy postrado en la Puerta del Guru. (1)
ਮੇਰੇ ਸੁੰਦਰ ਗਹਿਰ ਗੰਭੀਰ ਲਾਲ ॥
mere sundar gahir ganbheer laal |
Sant Singh KhalsaO my Beauteous, Deep and Profound Beloved Lord.
Manmohan SinghO my beauteous deep and unfathomable Beloved Lord,
Manmohan Singh (Punjabi)ਹੇ ਮੇਰੇ ਸੋਹਣੇ ਸੁਨੱਖੇ, ਡੂੰਘੇ ਅਤੇ ਬੇਥਾਹ ਪਿਆਰੇ ਪ੍ਰਭੂ,
Fareedkot Teekaਹੇ ਸੁੰਦ੍ਰ ਗਹਿਰ ਗੰਭੀਰ! ਮੇਰੇ ਪ੍ਯਾਰੇ॥
Prof. Sahib Singhਹੇ ਮੇਰੇ ਸੋਹਣੇ ਲਾਲ! ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ!ਪਦ ਅਰਥ ਲਾਲ = ਹੇ ਲਾਲ!
SikhNet (Spanish)Oh Bello, Profundo e Insondable Amor. Eres Tú Quien sostiene todo, oh Tú,
ਗੁਰਮੁਖਿ ਰਾਮ ਨਾਮ ਗੁਨ ਗਾਏ; ਤੂ ਅਪਰੰਪਰੁ ਸਰਬ ਪਾਲ ॥੧॥ ਰਹਾਉ ॥
guramukh raam naam gun gaae; too aparanpar sarab paal |1| rahaau |
Sant Singh KhalsaAs Gurmukh, I sing the Glorious Praises of the Lord's Name. You are Infinite, the Cherisher of all. ||1||Pause||
Manmohan Singhby the Guru's grace I sing Thine praises; Thou are infinite and the cherisher of all. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਤੇਰੀ ਮਹਿਮਾ ਗਾਹਿਨ ਕਰਦਾ ਹਾਂ; ਤੂੰ ਬੇਅੰਤ ਅਤੇ ਸਾਰਿਆਂ ਦਾ ਪਾਲਣ-ਪੋਸਣਹਾਰ ਹੈ। ਠਹਿਰਾਉ।
Fareedkot Teekaਹੇ ਰਾਮ! ਗੁਰਮੁਖਾਂ ਨੇ ਤੇਰੇ ਨਾਮ ਕੋ ਜਪਾ ਔਰ ਤੇਰੇ ਗੁਣ ਗਾਏ ਹੈਂ। ਤੂੰ ਸਰਬ ਕਾ ਪਰਾ ਔਰ ਸਭ ਕਾ ਪਾਲਣੇ ਵਾਲਾ ਹੈਂ॥੧॥ ਰਹਾਉ ॥
Prof. Sahib Singhਹੇ ਸਭ ਜੀਵਾਂ ਨੂੰ ਪਾਲਣ ਵਾਲੇ ਪ੍ਰਭੂ! ਤੂੰ ਬੜਾ ਹੀ ਬੇਅੰਤ ਹੈਂ। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਤੇਰੀ ਸਿਫ਼ਤ-ਸਾਲਾਹ ਕਰਦਾ ਹੈ ॥੧॥ ਰਹਾਉ ॥ਪਦ ਅਰਥ ਗੁਰਮੁਖਿ = ਗੁਰੂ ਦੇ ਦੱਸੇ ਰਸਤੇ ਤੁਰ ਕੇ। ਸਰਬ ਪਾਲ = ਹੇ ਸਰਬ ਨੂੰ ਪਾਲਣ ਵਾਲੇ! ਅਪਰੰਪਰੁ = ਪਰੇ ਤੋਂ ਪਰੇ, ਬੇਅੰਤ ॥੧॥ ਰਹਾਉ ॥
SikhNet (Spanish)Lo más Alto de lo alto, canto sólo Tu Alabanza a través de Tu Nombre, por la Gracia del Guru. (1-Pausa)
ਬਿਨੁ ਸਾਧ; ਨ ਪਾਈਐ. ਹਰਿ ਕਾ ਸੰਗੁ ॥
bin saadh; na paaeeai. har kaa sang |
Sant Singh KhalsaWithout the Holy Saint, association with the Lord is not obtained.
Manmohan SinghWithout the saint, God's association is obtained not.
Manmohan Singh (Punjabi)ਸੰਤ ਦੇ ਬਗੈਰ ਹਰੀ ਦੀ ਸੰਗਤ ਪਰਾਪਤ ਨਹੀਂ ਹੁੰਦੀ।
Fareedkot Teekaਹੇ ਹਰੀ! ਸੰਤੋਂ ਸੇ ਬਿਨਾਂ ਤੇਰਾ ਸੰਗੁ ਪ੍ਰਾਪਤਿ ਨਹੀਂ ਹੋਤਾ॥
Prof. Sahib Singhਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਸਾਥ ਪ੍ਰਾਪਤ ਨਹੀਂ ਹੁੰਦਾ,ਪਦ ਅਰਥ ਸਾਧ = ਗੁਰੂ।
SikhNet (Spanish)Sin el Santo, uno no Te logra encontrar, sí, sin el Guru,
ਬਿਨੁ ਗੁਰ; ਮੈਲ ਮਲੀਨ ਅੰਗੁ ॥
bin gur; mail maleen ang |
Sant Singh KhalsaWithout the Guru, one's very fiber is stained with filth.
Manmohan SinghWithout the Guru, man's mind remains filthy with filth.
Manmohan Singh (Punjabi)ਗੁਰਾਂ ਦੇ ਬਾਝੋਂ, ਜੀਵ ਦਾ ਹਿਰਦਾ ਗੰਦਗੀ ਨਾਲ ਗੰਦਾ ਰਹਿੰਦਾ ਹੈ।
Fareedkot Teekaਗੁਰੂ ਸੇ ਬਿਨਾਂ ਰਾਗ ਦ੍ਵੈਖ ਮੈਲ ਕਰ (ਅੰਗੁ) ਰਿਦਾ ਮਲੀਨ ਰਹਿਤਾ ਹੈ॥
Prof. Sahib Singh(ਕਿਉਂਕਿ) ਗੁਰੂ ਤੋਂ ਬਿਨਾ ਮਨੁੱਖ ਦਾ ਸਰੀਰ (ਵਿਕਾਰਾਂ ਦੀ) ਮੈਲ ਨਾਲ ਗੰਦਾ ਰਹਿੰਦਾ ਹੈ।
SikhNet (Spanish)nuestras extremidades se encuentran manchadas.
ਬਿਨੁ ਹਰਿ ਨਾਮ; ਨ ਸੁਧੁ ਹੋਇ ॥
bin har naam; na sudh hoe |
Sant Singh KhalsaWithout the Lord's Name, one cannot become pure.
Manmohan SinghWithout God's name, one becomes not pure.
Manmohan Singh (Punjabi)ਰੱਬ ਦੇ ਨਾਮ ਦੇ ਬਾਝੋਂ ਬੰਦਾ ਪਵਿੱਤਰ ਨਹੀਂ ਹੁੰਦਾ।
Fareedkot Teekaਹੇ ਹਰੀ! ਤੇਰੇ ਨਾਮ ਜਪੇ ਬਿਨਾਂ ਰਿਦਾ ਸੁਧ ਨਹੀਂ ਹੋਤਾ॥
Prof. Sahib Singhਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਰੀਰ) ਪਵਿਤ੍ਰ ਨਹੀਂ ਹੋ ਸਕਦਾ।ਪਦ ਅਰਥ ਸੁਧੁ = ਪਵਿਤ੍ਰ।
SikhNet (Spanish)Sin Tu Nombre, uno no es purificado, y es a través de la Palabra del Shabd del Guru,
ਗੁਰ ਸਬਦਿ ਸਲਾਹੇ; ਸਾਚੁ ਸੋਇ ॥੨॥
gur sabad salaahe; saach soe |2|
Sant Singh KhalsaThrough the Word of the Guru's Shabad, sing the Praises of the True Lord. ||2||
Manmohan SinghThrough the Guru's word, the mortal sings the praise of that True Lord.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ, ਪ੍ਰਾਣੀ ਉਸ ਸੱਚੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ।
Fareedkot Teekaਗੁਰ ਸਬਦ ਕਰ ਜੋ ਤੈਨੂੰ ਸਲਾਹਤੇ ਹੈਂ, (ਸੋਇ) ਸੋਈ ਤੇਰੇ ਸਾਚ ਸ੍ਵਰੂਪ ਕੋ ਪਾਵਤੇ ਹੈਂ॥੨॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੨॥
SikhNet (Spanish)que uno Te alaba, oh Uno Verdadero. (2)
ਜਾ ਕਉ; ਤੂ ਰਾਖਹਿ ਰਖਨਹਾਰ ॥
jaa kau; too raakheh rakhanahaar |
Sant Singh KhalsaO Savior Lord, that person whom You have saved
Manmohan SinghOne whom Thou saved; O saviour Lord,
Manmohan Singh (Punjabi)ਜਿਸ ਦੀ ਤੂੰ ਰੱਖਿਆ ਕਰਦਾ ਹੈ, ਹੇ ਰੱਖਿਅਕ ਪ੍ਰਭੂ,
Fareedkot Teekaਹੇ ਰਾਖਨਹਾਰੇ! ਜਿਸ ਕੋ ਤੂੰ ਰਾਖਨਾ ਚਾਹੁਤਾ ਹੈਂ॥
Prof. Sahib Singhਹੇ ਰੱਖਣਹਾਰ ਪ੍ਰਭੂ! ਜਿਸ ਨੂੰ ਤੂੰ ਆਪ (ਵਿਕਾਰਾਂ ਤੋਂ) ਬਚਾਂਦਾ ਹੈਂ,
SikhNet (Spanish)Oh mi Dios Protector, aquél a quien quieres salvar,
ਸਤਿਗੁਰੂ ਮਿਲਾਵਹਿ; ਕਰਹਿ ਸਾਰ ॥
satiguroo milaaveh; kareh saar |
Sant Singh Khalsa- You lead him to meet the True Guru, and so take care of him.
Manmohan Singhhim Thou lead on to the True Guru, and this wise Thou take care of him.
Manmohan Singh (Punjabi)ਉਸ ਨੂੰ ਤੁੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ ਅਤੇ ਇਸ ਤਰ੍ਹਾਂ ਤੂੰ ਉਸ ਦੀ ਸੰਭਾਲ ਕਰਦਾ ਹੈ।
Fareedkot Teekaਤਿਸ ਕੀ (ਸਾਰ) ਸੰਭਾਲ ਕਰ ਕੇ ਸਤਿਗੁਰੂ ਕੋ ਮਿਲਾਇ ਦੇਤਾ ਹੈਂ॥
Prof. Sahib Singhਜਿਸ ਨੂੰ ਤੂੰ ਗੁਰੂ ਮਿਲਾਂਦਾ ਹੈਂ ਤੇ ਜਿਸ ਦੀ ਤੂੰ ਸੰਭਾਲ ਕਰਦਾ ਹੈਂ,ਪਦ ਅਰਥ ਸਾਰ = ਸੰਭਾਲ।
SikhNet (Spanish)a ese ser lo guías hasta el Guru Verdadero, esta es la forma en que lo cuidas.
ਬਿਖੁ ਹਉਮੈ ਮਮਤਾ; ਪਰਹਰਾਇ ॥
bikh haumai mamataa; paraharaae |
Sant Singh KhalsaYou take away his poisonous egotism and attachment.
Manmohan SinghThou purge him of the poisonous pride and worldly love.
Manmohan Singh (Punjabi)ਤੂੰ ਉਸ ਦਾ ਜ਼ਹਿਰੀਲਾ ਹੰਕਾਰ ਅਤੇ ਸੰਸਾਰੀ ਮੋਹ ਨਵਿਰਤ ਕਰ ਦਿੰਦਾ ਹੈ।
Fareedkot Teekaਤਿਸ ਕੀ ਹਉਮੈਂ, ਮਮਤਾ ਜੋ ਬਿਖ ਰੂਪ ਹੈ ਤਿਸ ਕੋ ਭੀ (ਪਰਹਰਾਇ) ਤ੍ਯਾਗਨ ਕਰਾਇ ਦੇਤਾ ਹੈ॥
Prof. Sahib Singhਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਮਲਕੀਅਤਾਂ ਬਣਾਣ ਦੇ ਜ਼ਹਰ ਨੂੰ ਦੂਰ ਕਰ ਲੈਂਦਾ ਹੈ।ਪਦ ਅਰਥ ਬਿਖੁ = ਜ਼ਹਰ। ਪਰਹਰਾਇ = ਦੂਰ ਕਰਾ ਲੈਂਦਾ ਹੈ।
SikhNet (Spanish)Él se libera entonces del vicio del ego
ਸਭਿ ਦੂਖ ਬਿਨਾਸੇ; ਰਾਮ ਰਾਇ ॥੩॥
sabh dookh binaase; raam raae |3|
Sant Singh KhalsaYou dispel all his sufferings, O Sovereign Lord God. ||3||
Manmohan SinghThrough Thee, O sovereign Lord, all his sufferings are dispelled.
Manmohan Singh (Punjabi)ਤੇਰੇ ਰਾਹੀਂ, ਹੇ ਪਾਤਿਸ਼ਾਹ ਪਰੇਮਸ਼ਰ! ਉਸ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
Fareedkot Teekaਪੁਨਹ ਹੇ ਰਾਮ ਰਾਇ! ਤਿਸ ਕੇ ਸਭ ਦੁਖ ਬਿਨਾਸ ਕਰ ਦੇਤਾ ਹੈਂ॥੩॥
Prof. Sahib Singhਹੇ ਰਾਮਰਾਇ! ਤੇਰੀ ਮੇਹਰ ਨਾਲ ਉਸ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੩॥ਪਦ ਅਰਥ ਸਭਿ = ਸਾਰੇ। ਰਾਮਰਾਇ = ਹੇ ਪ੍ਰਕਾਸ਼-ਰੂਪ ਪ੍ਰਭੂ! ॥੩॥
SikhNet (Spanish)y todas sus aflicciones son disipadas, oh mi Rey, Dios mío. (3)
ਊਤਮ ਗਤਿ ਮਿਤਿ; ਹਰਿ ਗੁਨ ਸਰੀਰ ॥
aootam gat mit; har gun sareer |
Sant Singh KhalsaHis state and condition are sublime; the Lord's Glorious Virtues permeate his body.
Manmohan SinghSublime becomes man's state and condition, fi he cultivates God's virtues in his body,
Manmohan Singh (Punjabi)ਜੇਕਰ ਉਹ ਆਪਦੀ ਦੇਹਿ ਅੰਦਰ ਰੱਬ ਦੀਆਂ ਨੇਕੀਆਂ ਕਾਸ਼ਤ ਕਰ ਲਵੇ, ਤਾਂ ਬੰੇਦ ਦੀ ਦਸ਼ਾ ਤੇਹਾਲਤ ਸ਼੍ਰੇਸ਼ਟ ਹੋ ਜਾਂਦੀ ਹੈ।
Fareedkot Teeka(ਊਤਮ ਗਤਿ) ਮੋਖ ਦੀ (ਮਿਤਿ) ਮ੍ਰਯਾਦਾ ਤਿਸ ਨੇ ਪਾਈ ਹੈ, ਜਿਸ ਨੇ ਹੇ ਹਰੀ! ਸਰੀਰ ਮੇਂ ਤੇਰੇ ਗੁਨ ਧਾਰਨ ਕੀਏ ਹੈਂ॥
Prof. Sahib Singhਜਿਸ ਮਨੁੱਖ ਦੇ ਅੰਦਰ ਪ੍ਰਭੂ ਦੇ ਗੁਣ ਵੱਸ ਪੈਂਦੇ ਹਨ ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ ਉਹ ਫ਼ਰਾਖ਼-ਦਿਲ ਹੋ ਜਾਂਦਾ ਹੈ,ਪਦ ਅਰਥ ਗਤਿ = ਆਤਮਕ ਅਵਸਥਾ।
SikhNet (Spanish)Sublime es el Estado de uno, si uno cultiva los Méritos de Dios.
ਗੁਰਮਤਿ ਪ੍ਰਗਟੇ; ਰਾਮ ਨਾਮ ਹੀਰ ॥
guramat pragatte; raam naam heer |
Sant Singh KhalsaThrough the Word of the Guru's Teachings, the diamond of the Lord's Name is revealed.
Manmohan SinghBy the Guru's instruction, the gem of the Lord's Name becomes manifest.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਸਾਈਂ ਦੇ ਨਾਮ ਦਾ ਹੀਰਾ ਜਾਹਰ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਮਤਿ ਕਰਿ ਜਿਸ ਨੇ, ਹੇ ਰਾਮ! ਤੇਰੇ ਨਾਮ ਜਪੇ ਹੈਂ ਤਿਸ ਕੋ ਹੀਰਾ ਰੂਪ ਆਪ ਪ੍ਰਗਟ ਹੋਏ ਹੋ॥
Prof. Sahib Singhਗੁਰੂ ਦੀ ਮੱਤ ਤੇ ਤੁਰ ਕੇ ਉਸ ਦੇ ਅੰਦਰ ਪ੍ਰਭੂ-ਨਾਮ ਦਾ ਹੀਰਾ ਚਮਕ ਪੈਂਦਾ ਹੈ,ਪਦ ਅਰਥ ਹੀਰ = ਹੀਰਾ।
SikhNet (Spanish)Sí, a través de la Palabra del Shabd del Guru, la Joya de Su Nombre se vuelve manifiesta
ਲਿਵ ਲਾਗੀ ਨਾਮਿ; ਤਜਿ ਦੂਜਾ ਭਾਉ ॥
liv laagee naam; taj doojaa bhaau |
Sant Singh KhalsaHe is lovingly attuned to the Naam; he is rid of the love of duality.
Manmohan SinghThen one is attuned to the Lord's Name and is rid of another's love.
Manmohan Singh (Punjabi)ਤਦ ਇਨਸਾਨ ਦਾ ਪ੍ਰਭੂ ਦੇ ਨਾਮ ਨਾਲ ਪਿਆਰ ਪੈ ਜਾਂਦਾ ਹੈ ਤੇ ਉਹ ਦਵੈਤ-ਭਾਵ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਤਿਸ ਪੁਰਸ ਕੀ ਬ੍ਰਿਤੀ ਨਾਮ ਮੇਂ ਲਾਗੀ ਹੈ ਔਰ ਦ੍ਵੈਤ ਭਾਵ ਕੋ ਤਿਸ ਨੇ ਤ੍ਯਾਗ ਦੀਆ ਹੈ॥
Prof. Sahib Singhਮਾਇਆ ਦਾ ਪਿਆਰ ਤਿਆਗ ਕੇ ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ।ਪਦ ਅਰਥ ਤਜਿ = ਤਜ ਕੇ। ਦੂਜਾ ਭਾਉ = ਪ੍ਰਭੂ ਤੋਂ ਬਿਨਾ ਹੋਰ ਦਾ ਪਿਆਰ।
SikhNet (Spanish)y libre de la dualidad es entonado en el Nombre de Dios.
ਜਨ ਨਾਨਕ; ਹਰਿ ਗੁਰੁ, ਗੁਰ ਮਿਲਾਉ ॥੪॥੫॥
jan naanak; har gur, gur milaau |4|5|
Sant Singh KhalsaO Lord, let servant Nanak meet the Guru. ||4||5||
Manmohan SinghO God, make Thou slave Nanak meet the great Guru.
Manmohan Singh (Punjabi)ਹੇ ਵਾਹਿਗੁਰੂ! ਤੂੰ ਗੋਲੇ ਨਾਨਕ ਨੂੰ ਵਿਸ਼ਾਲ ਗੁਰਾਂ ਨਾਲ ਮਿਲਾ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ ਵੱਡੇ! ਤੇਰੇ ਮੇਂ ਗੁਰੋਂ ਨੇ ਤਿਸ ਜਨ ਕੋ ਮਿਲਾਇਆ ਹੈ॥੪॥੫॥☬ਉਪਦੇਸ:
Prof. Sahib Singhਹੇ ਪ੍ਰਭੂ! (ਮੇਰੀ ਤੇਰੇ ਦਰ ਤੇ ਅਰਦਾਸਿ ਹੈ ਕਿ) ਮੈਨੂੰ ਦਾਸ ਨਾਨਕ ਨੂੰ ਗੁਰੂ ਮਿਲਾ, ਗੁਰੂ ਦਾ ਮਿਲਾਪ ਕਰਾ ਦੇ ॥੪॥੫॥ਪਦ ਅਰਥ ਗੁਰ ਮਿਲਾਉ = ਗੁਰੂ ਦਾ ਮਿਲਾਪ ॥੪॥੫॥
SikhNet (Spanish)Oh Señor, guíame hasta el Guru para que pueda tener Tu Visión. (4-5)