ੴ

ਸਿੱਖਬਾਣੀ · SikhBani

ਬਸਤ੍ਰ ਉਤਾਰਿ ਦਿਗੰਬਰੁ ਹੋਗੁ ॥

basatr utaar diganbar hog
Guru Amardas Ji ਗੁਰੂ ਅਮਰਦਾਸ ਜੀ · Raag Basant · Ang 1169 · 23 lines
Translations

ਬਸੰਤੁ ਮਹਲਾ ੩ ਤੀਜਾ ॥

basant mahalaa 3 teejaa |

Sant Singh KhalsaBasant, Third Mehl:
Manmohan SinghBasant 3rd Guru.
Manmohan Singh (Punjabi)ਬਸੰਤ ਤੀਜੀ ਪਾਤਿਸ਼ਾਹੀ।
SikhNet (Spanish)Basant, Mejl Guru Amar Das, Tercer Canal Divino.

ਬਸਤ੍ਰ ਉਤਾਰਿ; ਦਿਗੰਬਰੁ ਹੋਗੁ ॥

basatr utaar; diganbar hog |

Sant Singh KhalsaA person may take off his clothes and be naked.
Manmohan SinghWhat is it, if a man becomes naked by tasking off his cloths?
Manmohan Singh (Punjabi)ਕੀ ਹੋਇਆ, ਜੇਕਰ ਆਪਣੇ ਕਪੜੇ ਲਾਹ ਕੇ ਆਦਮੀ ਨੰਗਾ ਹੋ ਬਹਿੰਦਾ ਹੈ?
Fareedkot Teekaਬਸਤ੍ਰ ਉਤਾਰ ਕਰ (ਦਿਗੰਬਰੁ) ਨਗਨ ਹੂਆ ਤੋ ਕ੍ਯਾ ਹੈ॥
Prof. Sahib Singhਜੇ ਕੋਈ ਮਨੁੱਖ ਕੱਪੜੇ ਉਤਾਰ ਕੇ ਨਾਂਗਾ ਸਾਧੂ ਬਣ ਜਾਏ (ਤਾਂ ਭੀ ਵਿਅਰਥ ਹੀ ਉੱਦਮ ਹੈ)।

ਪਦ ਅਰਥ ਉਤਾਰਿ = ਉਤਾਰ ਕੇ, ਲਾਹ ਕੇ। ਦਿਗੰਬਰੁ = ਨਾਂਗਾ ਸਾਧੂ {ਦਿਗ-ਅੰਬਰੁ। ਦਿਗ = ਦਿਸ਼ਾ। ਅੰਬਰੁ = ਕੱਪੜਾ। ਦਿਗੰਬਰੁ = ਉਹ ਜਿਸ ਨੇ ਦਿਸ਼ਾ ਨੂੰ ਆਪਣਾ ਕੱਪੜਾ ਬਣਾਇਆ ਹੈ, ਨੰਗਾ}। ਹੋਗੁ = (ਜੇ) ਹੋ ਜਾਇਗਾ।

SikhNet (Spanish)Si eres vagabundo y andas desnudo por todas partes,

ਜਟਾਧਾਰਿ; ਕਿਆ ਕਮਾਵੈ ਜੋਗੁ ॥

jattaadhaar; kiaa kamaavai jog |

Sant Singh KhalsaWhat Yoga does he practice by having matted and tangled hair?
Manmohan SinghWearing matted hair, how can he practise Yog?
Manmohan Singh (Punjabi)ਵਾਲਾਂ ਦੀਆਂ ਲਿਟਾਂ ਧਾਰਨ ਕਰਨ ਦੁਆਰਾ, ਉਹ ਯੋਗ ਕਿਸ ਤਰ੍ਹਾਂ ਕਮਾ ਸਕਦਾ ਹੈ?
Fareedkot Teekaਜਟਾ ਧਾਰ ਕਰ ਜੋਗ ਕਮਾਯਾ ਤੋ ਕਯਾ ਹੈ॥
Prof. Sahib Singhਜਟਾ ਧਾਰ ਕੇ ਭੀ ਕੋਈ ਜੋਗ ਨਹੀਂ ਕਮਾਇਆ ਜਾ ਸਕਦਾ। (ਪਰਮਾਤਮਾ ਨਾਲ ਜੋਗ (ਮੇਲ) ਨਹੀਂ ਹੋ ਸਕੇਗਾ)।

ਪਦ ਅਰਥ ਧਾਰਿ = ਧਾਰ ਕੇ। ਕਿਆ = ਕੇਹੜਾ?

SikhNet (Spanish)si conservas tu greña larga y llena de lodo y así practicas la Yoga.

ਮਨੁ ਨਿਰਮਲੁ ਨਹੀ ਦਸਵੈ ਦੁਆਰ ॥

man niramal nahee dasavai duaar |

Sant Singh KhalsaIf the mind is not pure, what use is it to hold the breath at the Tenth Gate?
Manmohan SinghWhat avails it to hold the breath within the tenth gate, if the mind is not pure?
Manmohan Singh (Punjabi)ਸੁਆਸ ਨੂੰ ਦਸਮੇ ਦੁਆਰੇ ਰੋਕਣ ਦਾ ਕੀ ਫਾਇਦਾ ਹੈ, ਜੇਕਰ ਮਨੂਆ ਪਵਿੱਤਰ ਨਹੀਂ?
Fareedkot Teekaਮਨ ਨਿਰਮਲ ਨਹੀਂ ਹੂਆ, ਦਸਵੇਂ ਦ੍ਵਾਰੇ ਪ੍ਰਾਣ ਠਹਿਰਾਏ ਤੋ ਕ੍ਯਾ ਹੈ॥
Prof. Sahib Singhਦਸਵੇਂ ਦੁਆਰ ਵਿਚ ਪ੍ਰਾਣ ਚੜ੍ਹਾਇਆਂ ਭੀ ਮਨ ਪਵਿਤ੍ਰ ਨਹੀਂ ਹੁੰਦਾ।

ਪਦ ਅਰਥ ਦਸਵੈ ਦੁਆਰ = ਪ੍ਰਾਣ ਦਸਵੇਂ ਦੁਆਰ ਚੜ੍ਹਾਇਆਂ, ਪ੍ਰਾਣਾਯਾਮ ਕੀਤਿਆਂ।

SikhNet (Spanish)Si mantienes la respiración en la Décima Puerta, pero tu mente no es pura,

ਭ੍ਰਮਿ ਭ੍ਰਮਿ ਆਵੈ; ਮੂੜੑਾ ਵਾਰੋ ਵਾਰ ॥੧॥

bhram bhram aavai; moorraa vaaro vaar |1|

Sant Singh KhalsaThe fool wanders and wanders, entering the cycle of reincarnation again and again. ||1||
Manmohan SinghThe foolish person wanders, wanders and enters into transmigration again and again.
Manmohan Singh (Punjabi)ਮੂਰਖ ਪੁਰਸ਼ ਭਟਕਦਾ ਹੈ ਭਟਕਦਾ ਹੈ ਅਤੇ ਮੁੜ ਮੁੜ ਕੇ ਆਵਾਗਉਣ ਵਿੱਚ ਪੈਦਾ ਹੈ।
Fareedkot Teekaਜੂਨੀਆਂ ਵਿਚ ਭ੍ਰਮ ਭ੍ਰਮ ਕਰ ਮੂਰਖ ਬਾਰੰਬਾਰ ਆਵਤਾ ਜਾਤਾ, ਭਾਵ ਜਨਮਤਾ ਮਰਤਾ ਹੈ॥੧॥
Prof. Sahib Singh(ਅਜੇਹੇ ਸਾਧਨਾਂ ਵਿਚ ਲੱਗਾ ਹੋਇਆ) ਮੂਰਖ ਭਟਕ ਭਟਕ ਕੇ ਮੁੜ ਮੁੜ ਜਨਮ ਲੈਂਦਾ ਹੈ ॥੧॥

ਪਦ ਅਰਥ ਭ੍ਰਮਿ ਭ੍ਰਮਿ = ਭਟਕ ਭਟਕ ਕੇ। ਮੂੜਾ = ਮੂਰਖ। ਵਾਰੋ ਵਾਰ = ਮੁੜ ਮੁੜ ॥੧॥

SikhNet (Spanish)entonces vagarás de nacimiento en nacimiento y tus idas y venidas no cesarán. (1)

ਏਕੁ ਧਿਆਵਹੁ; ਮੂੜੑ ਮਨਾ ॥

ek dhiaavahu; moorra manaa |

Sant Singh KhalsaMeditate on the One Lord, O my foolish mind,
Manmohan SinghO my silly soul, contemplate thou the One Lord alone,
Manmohan Singh (Punjabi)ਹੇ ਮੇਰੀ ਮੂਰਖ ਜਿੰਦੜੀਏ! ਤੂੰ ਕੇਵਲ ਇਕ ਸੁਆਮੀ ਦਾ ਸਿਮਰਨ ਕਰ,
Fareedkot Teekaਹੇ ਮੂਰਖ ਮਨ! ਏਕ ਪਰਮੇਸ੍ਵਰ ਕੋ ਧ੍ਯਾਵਨਾ ਕਰੁ॥
Prof. Sahib Singhਹੇ ਮੂਰਖ ਮਨ! ਇਕ ਪਰਮਾਤਮਾ ਨੂੰ ਸਿਮਰ।

ਪਦ ਅਰਥ ਏਕੁ = ਇਕ ਪ੍ਰਭੂ ਨੂੰ।

SikhNet (Spanish)Habita en el Único Señor, oh mente ignorante,

ਪਾਰਿ ਉਤਰਿ ਜਾਹਿ; ਇਕ ਖਿਨਾਂ ॥੧॥ ਰਹਾਉ ॥

paar utar jaeh; ik khinaan |1| rahaau |

Sant Singh Khalsaand you shall cross over to the other side in an instant. ||1||Pause||
Manmohan Singhand thou shall cross over in an instant. Pause.
Manmohan Singh (Punjabi)ਅਤੇ ਤੇਰਾ ਇਕ ਨਿਮਖ ਵਿੱਚ ਪਾਰ ਉਤਾਰਾ ਹੋ ਜਾਵੇਗਾ। ਠਹਿਰਾਉ।
Fareedkot Teekaਜਿਸ ਕਰ ਕੇ ਏਕ ਖਿਨ ਵਿਖੇ ਸੰਸਾਰ ਸਮੁੰਦ੍ਰ ਸੇ ਪਾਰ ਉਤਰ ਜਾਵੇਂ॥੧॥ ਰਹਾਉ ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਇਕ ਪਲ ਵਿਚ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਹਿਂਗਾ ॥੧॥ ਰਹਾਉ ॥

ਪਦ ਅਰਥ ਇਕ ਖਿਨਾਂ = ਇਕ ਪਲ ਵਿਚ ॥੧॥ ਰਹਾਉ ॥

SikhNet (Spanish)para que así seas llevado a través, de forma instantánea. (1-Pausa)

ਸਿਮ੍ਰਿਤਿ ਸਾਸਤ੍ਰ; ਕਰਹਿ ਵਖਿਆਣ ॥

simrit saasatr; kareh vakhiaan |

Sant Singh KhalsaSome recite and expound on the Simritees and the Shaastras;
Manmohan SinghThey, who expound 27 Simritis and 6 Shastras,
Manmohan Singh (Punjabi)ਜੋ 27 ਸਿਮਰਤੀਆਂ ਤੇ 6 ਸ਼ਾਸਤਰਾਂ ਦੀ ਵਿਆਖਿਆ ਕਰਦੇ ਹਨ,
Fareedkot Teekaਏਕ ਪੁਰਸ ਸਤਾਈ ਸਿਮ੍ਰਿਤੀਆਂ ਔਰ ਖਟ ਸਾਸਤ੍ਰੋਂ ਕੋ ਕਥਨ ਕਰਤੇ ਹੈਂ॥
Prof. Sahib Singh(ਪੰਡਿਤ ਲੋਕ) ਸਿਮ੍ਰਿਤੀਆਂ ਤੇ ਸ਼ਾਸਤ੍ਰ (ਹੋਰਨਾਂ ਨੂੰ ਪੜ੍ਹ ਪੜ੍ਹ ਕੇ) ਸੁਣਾਂਦੇ ਹਨ,

ਪਦ ਅਰਥ ਕਰਹਿ = (ਜੋ ਮਨੁੱਖ) ਕਰਦੇ ਹਨ।

SikhNet (Spanish)Si recitas o explicas los Smritis y los Shastras,

ਨਾਦੀ ਬੇਦੀ ਪੜੑਹਿ ਪੁਰਾਣ ॥

naadee bedee parreh puraan |

Sant Singh Khalsasome sing the Vedas and read the Puraanas;
Manmohan Singhand the pipers and reciters, who read 18 Puranas,
Manmohan Singh (Punjabi)ਅਤੇ ਬਸਰੀ ਵਜਾਣ ਵਾਲੇ ਦੇ ਪਾਠੀ ਜੋ 18 ਪੁਰਾਣਾ ਨੂੰ ਵਾਚਦੇ ਹਨ,
Fareedkot Teekaਇਕ ਨਾਦ ਬਜਾਵਤੇ ਹੈਂ ਔਰ ਇਕ (ਬੇਦੀ) ਬੇਦ ਪਾਠੀ ਹੈਂ ਔਰ ਇਕ ਪੁਰਾਣੋਂ ਕੋ ਪੜਤੇ ਹੈਂ॥
Prof. Sahib Singhਜੋਗੀ ਨਾਦ ਵਜਾਂਦੇ ਹਨ, ਪੰਡਿਤ ਵੇਦ ਪੜ੍ਹਦੇ ਹਨ, ਕੋਈ ਪੁਰਾਣ ਪੜ੍ਹਦੇ ਹਨ,

ਪਦ ਅਰਥ ਨਾਦੀ = ਨਾਦ ਵਜਾਣ ਵਾਲੇ ਜੋਗੀ। ਬੇਦੀ = ਬੇਦ ਪੜ੍ਹਨ ਵਾਲੇ ਪੰਡਿਤ।

SikhNet (Spanish)si lees los Vedas y los Puranas, o habitas en la Palabra del Shabd,

ਪਾਖੰਡ ਦ੍ਰਿਸਟਿ; ਮਨਿ ਕਪਟੁ ਕਮਾਹਿ ॥

paakhandd drisatt; man kapatt kamaeh |

Sant Singh Khalsabut they practice hypocrisy and deception with their eyes and minds.
Manmohan Singhbut if their eye and mind practise hypocrisy and deception;
Manmohan Singh (Punjabi)ਪ੍ਰੰਤੂ ਜੇਕਰ ਉਨ੍ਹਾਂ ਦੀ ਅੱਖ ਤੇ ਚਿੱਤ, ਦੰਭ ਅਤੇ ਖੋਟ ਕਮਾਉਂਦੇ ਹਨ,
Fareedkot Teekaਜੇਕਰ ਪੂਰਬੋਕਤ ਕਰਮੋਂ ਕੋ ਪਾਖੰਡ ਦ੍ਰਿਸਟੀ ਸੇ ਕਰਤੇ ਹੈਂ ਔਰ ਮਨ ਮੇਂ ਕਪਟ ਕਮਾਵਤੇ ਹੈਂ॥
Prof. Sahib Singhਪਰ ਉਹਨਾਂ ਦੀ ਨਿਗਾਹ ਪਖੰਡ ਵਾਲੀ ਹੈ, ਮਨ ਵਿਚ ਉਹ ਖੋਟ ਕਮਾਂਦੇ ਹਨ।

ਪਦ ਅਰਥ ਦ੍ਰਿਸਟਿ = ਨਿਗਾਹ, ਨਜ਼ਰ। ਮਨਿ = ਮਨ ਵਿਚ। ਕਮਾਹਿ = ਜੋ ਕਮਾਂਦੇ ਹਨ।

SikhNet (Spanish)pero tus ojos y tu mente están puestos en Guile,

ਤਿਨ ਕੈ ਰਮਈਆ; ਨੇੜਿ ਨਾਹਿ ॥੨॥

tin kai rameea; nerr naeh |2|

Sant Singh KhalsaThe Lord does not even come near them. ||2||
Manmohan Singhthen the Pervading God comes not near them.
Manmohan Singh (Punjabi)ਵਿਆਪਕ ਵਾਹਿਗੁਰੂ ਉਨ੍ਹਾਂ ਦੇ ਨਜ਼ਦੀਕ ਨਹੀਂ ਜਾਂਦਾ।
Fareedkot Teekaਤਿਨ ਕੇ ਪ੍ਰਮੇਸ੍ਵਰ ਸਮੀਪ ਨਹੀਂ ਹੈ, ਭਾਵ ਤਿਨ ਕੋ ਪ੍ਰਾਪਤਿ ਨਹੀਂ ਹੋਤਾ॥੨॥
Prof. Sahib Singhਪਰਮਾਤਮਾ ਅਜੇਹੇ ਬੰਦਿਆਂ ਦੇ ਨੇੜੇ ਨਹੀਂ (ਢੁਕਦਾ) ॥੨॥
SikhNet (Spanish)Dios nunca vendrá a ti. (2)

ਜੇ ਕੋ ਐਸਾ; ਸੰਜਮੀ ਹੋਇ ॥

je ko aisaa; sanjamee hoe |

Sant Singh KhalsaEven if someone practices such self-discipline,
Manmohan SinghIf there be such a practiser of self-control,
Manmohan Singh (Punjabi)ਜੇਕਰ ਕੋਈ ਇਹੋ ਜਿਹਾ ਸਵੈ-ਜ਼ਬਤ ਕਮਾਉਣ ਵਾਲਾ ਹੋਵੇ,
Fareedkot Teekaਜੇ ਕੋ ਐਸਾ ਸੰਜਮੀ ਕਿਆ ਅਤੀ ਇੰਦ੍ਰੇਜਿਤ ਹੋਵੇ॥
Prof. Sahib Singhਜੇ ਕੋਈ ਅਜੇਹਾ ਬੰਦਾ ਭੀ ਹੋਵੇ ਜੋ ਆਪਣੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਕਰਦਾ ਹੋਵੇ,

ਪਦ ਅਰਥ ਸੰਜਮੀ = ਸੰਜਮ ਰੱਖਣ ਵਾਲਾ, ਇੰਦ੍ਰਿਆਂ ਨੂੰ ਕਾਬੂ ਕਰਨ ਦਾ ਜਤਨ ਕਰਨ ਵਾਲਾ।

SikhNet (Spanish)Si practicas el autocontrol y alabas a Dios de alguna forma especial.

ਕ੍ਰਿਆ ਵਿਸੇਖ; ਪੂਜਾ ਕਰੇਇ ॥

kriaa visekh; poojaa karee |

Sant Singh Khalsacompassion and devotional worship
Manmohan Singhwho performs good deed and worship,
Manmohan Singh (Punjabi)ਜੋ ਚੰਗੇ ਕਰਮ ਅਤੇ ਉਪਾਸ਼ਨਾ ਕਰਦਾ ਹੈ,
Fareedkot Teeka(ਕ੍ਰਿਆ) ਨੇਤੀ, ਧੋਤੀ ਆਦਿਕ ਔ ਵਿਸੇਸ ਕਰ ਕੇ ਠਾਕੁਰ ਪੂਜਾ ਕਰੇ॥
Prof. Sahib Singhਕਿਸੇ ਉਚੇਚੀ ਕਿਸਮ ਦੀ ਕ੍ਰਿਆ ਕਰਦਾ ਹੋਵੇ, ਦੇਵ-ਪੂਜਾ ਭੀ ਕਰੇ,

ਪਦ ਅਰਥ ਵਿਸੇਖ = ਵਿਸ਼ੇਸ਼, ਉਚੇਚੀ। ਕਰੇਇ = (ਜੋ ਮਨੁੱਖ) ਕਰਦਾ ਹੈ।

SikhNet (Spanish)Si en tu mente hay avaricia

ਅੰਤਰਿ ਲੋਭੁ; ਮਨੁ ਬਿਖਿਆ ਮਾਹਿ ॥

antar lobh; man bikhiaa maeh |

Sant Singh Khalsa- if he is filled with greed, and his mind is engrossed in corruption,
Manmohan Singhbut if within him is avarice and his mind is engrossed in sins;
Manmohan Singh (Punjabi)ਪ੍ਰੰਤੂ ਜੇਕਰ ਉਸ ਦੇ ਅੰਦਰ ਲਾਲਚ ਹੈ ਅਤੇ ਉਸ ਦਾ ਚਿੱਤ ਪਾਪਾਂ ਅੰਦਰ ਖਚਤ ਹੈ,
Fareedkot Teekaਜਿਸ ਕੇ ਮਨ ਅੰਤਰ ਲੋਭ ਹੈ ਔਰ ਸਰੀਰੁ ਬਿਖ੍ਯੋਂ ਮੇਂ ਲਾਗਾ ਹੂਆ ਹੈ॥
Prof. Sahib Singhਪਰ ਜੇ ਉਸ ਦੇ ਅੰਦਰ ਲੋਭ ਹੈ, ਜੇ ਉਸ ਦਾ ਮਨ ਮਾਇਆ ਦੇ ਮੋਹ ਵਿਚ ਹੀ ਫਸਿਆ ਪਿਆ ਹੈ,

ਪਦ ਅਰਥ ਅੰਤਰਿ = ਅੰਦਰ, ਮਨ ਦੇ ਅੰਦਰ। ਬਿਖਿਆ = ਮਾਇਆ।

SikhNet (Spanish)y vives apegado al vicio,

ਓਇ; ਨਿਰੰਜਨੁ ਕੈਸੇ ਪਾਹਿ ॥੩॥

oe; niranjan kaise paeh |3|

Sant Singh Khalsahow can he find the Immaculate Lord? ||3||
Manmohan Singhhow can he obtain the Immaculate Lord?
Manmohan Singh (Punjabi)ਉਹ ਪਵਿੱਤ੍ਰ ਪ੍ਰਭੂ ਨੂੰ ਕਿਸ ਤਰ੍ਹਾਂ ਪਾ ਸਕਦਾ ਹੈ?
Fareedkot Teekaਸੋ ਪੁਰਸ਼ ਨਿਰੰਜਨ ਕੋ ਕੈਸੇ ਪ੍ਰਾਪਤਿ ਹੋਵੇ, ਭਾਵ ਨਹੀਂ ਹੋਤਾ॥੩॥
Prof. Sahib Singhਤਾਂ ਅਜੇਹੇ ਬੰਦੇ ਭੀ ਮਾਇਆ ਤੋਂ ਨਿਰਲੇਪ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ ॥੩॥

ਪਦ ਅਰਥ ਓਇ = ਅਜੇਹੇ ਬੰਦੇ। ਪਾਹਿ = ਪ੍ਰਾਪਤ ਕਰਨ ॥੩॥

SikhNet (Spanish)¿cómo puedes pensar que podrías obtener al Dios Inmaculado? (3)

ਕੀਤਾ ਹੋਆ; ਕਰੇ ਕਿਆ ਹੋਇ ॥

keetaa hoaa; kare kiaa hoe |

Sant Singh KhalsaWhat can the created being do?
Manmohan SinghWhat can be done the one, who himself is a creation,
Manmohan Singh (Punjabi)ਰਚੇ ਹੋਏ ਦੇ ਕਰਨ ਦੁਆਰਾ ਕੀ ਹੋ ਸਕਦਾ ਹੈ,
Fareedkot Teekaਕੀਤਾ ਹੂਆ ਜੀਉ ਕ੍ਯਾ ਕਰੇ ਅਰੁ ਇਸ ਤੇ ਕਯਾ ਹੋਵੇ॥
Prof. Sahib Singh(ਪਰ ਜੀਵਾਂ ਦੇ ਭੀ ਕੀਹ ਵੱਸ?) ਸਭ ਕੁਝ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ। ਜੀਵ ਦੇ ਕੀਤਿਆਂ ਕੁਝ ਨਹੀਂ ਹੋ ਸਕਦਾ।

ਪਦ ਅਰਥ ਕੀਤਾ ਹੋਆ = ਸਭ ਕੁਝ ਪਰਮਾਤਮਾ ਦਾ ਕੀਤਾ ਹੋ ਰਿਹਾ ਹੈ। ਕਰੇ ਕਿਆ ਹੋਇ = ਜੀਵ ਦੇ ਕੀਤਿਆਂ ਕੀਹ ਹੋ ਸਕਦਾ ਹੈ?

SikhNet (Spanish)Oh, ¿qué es lo que la criatura puede hacer o lograr?

ਜਿਸ ਨੋ; ਆਪਿ ਚਲਾਏ ਸੋਇ ॥

jis no; aap chalaae soe |

Sant Singh KhalsaThe Lord Himself moves him.
Manmohan Singhdriven by the God Himself.
Manmohan Singh (Punjabi)ਜਿਸ ਨੂੰ ਕਿ ਉਹ ਸੁਆਮੀ ਖੁਦ ਹੀ ਚਲਾਉਂਦਾ ਹੈ।
Fareedkot Teekaਜਿਸ ਜੀਵ ਨੂੰ ਜਿਸ ਤਰਫ ਆਪ ਚਲਾਵਤਾ ਹੈ, ਸੋ ਤਿਸੀ ਤਰਫ ਚਲਤਾ ਹੈ॥
Prof. Sahib Singhਜਿਸ ਜੀਵ ਨੂੰ ਜਿਵੇਂ ਪਰਮਾਤਮਾ ਜੀਵਨ ਪੰਧ ਉੱਤੇ ਤੋਰਿਆ ਚਾਹੁੰਦਾ ਹੈ, (ਉਹ ਜੀਵ ਉਹੀ ਰਸਤਾ ਅਖ਼ਤਿਆਰ ਕਰਦਾ ਹੈ)।

ਪਦ ਅਰਥ ਜਿਸ ਨੋ = ਜਿਸ ਜੀਵ ਨੂੰ। ਸੋਇ = ਉਹ ਪਰਮਾਤਮਾ।

SikhNet (Spanish)Pues es Dios Quien conduce todo a Su Voluntad.

ਨਦਰਿ ਕਰੇ; ਤਾਂ ਭਰਮੁ ਚੁਕਾਏ ॥

nadar kare; taan bharam chukaae |

Sant Singh KhalsaIf the Lord casts His Glance of Grace, then his doubts are dispelled.
Manmohan SinghIf the Lord shows mercy, then does He dispel man's doubt.
Manmohan Singh (Punjabi)ਜੇਕਰ ਸੁਆਮੀ ਮਿਹਰ ਧਾਰੇ, ਤਦ ਉਹ ਬੰਦੇ ਦਾ ਸੰਦੇਹ ਦੂਰ ਕਰ ਦਿੰਦਾ ਹੈ।
Fareedkot Teekaਜੇ ਪਰਮੇਸ੍ਵਰ ਨਦਰ ਕਰੇ ਤਾਂ ਰਿਦੇ ਸੇ ਭ੍ਰਮ ਚੁਕਾਇ ਦੇਵੇ ਹੈ॥
Prof. Sahib Singhਜਦੋਂ ਪ੍ਰਭੂ ਆਪ (ਕਿਸੇ ਜੀਵ ਉਤੇ) ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਸ ਦੀ ਭਟਕਣਾ ਦੂਰ ਕਰਦਾ ਹੈ।

ਪਦ ਅਰਥ ਨਦਰਿ = ਮੇਹਰ ਦੀ ਨਿਗਾਹ। ਭਰਮੁ = ਭਟਕਣਾ। ਚੁਕਾਏ = ਦੂਰ ਕਰਦਾ ਹੈ।

SikhNet (Spanish)Si Él nos muestra Su Compasión uno se libera de sus propias ilusiones

ਹੁਕਮੈ ਬੂਝੈ; ਤਾਂ ਸਾਚਾ ਪਾਏ ॥੪॥

hukamai boojhai; taan saachaa paae |4|

Sant Singh KhalsaIf the mortal realizes the Hukam of the Lord's Command, he obtains the True Lord. ||4||
Manmohan SinghWhen man realises His will, then obtains he the True Lord.
Manmohan Singh (Punjabi)ਜਦ ਬੰਦਾ ਉਸ ਦੀ ਰਜ਼ਾ ਨੂੰ ਅਨੁਭਵ ਕਰ ਲੈਂਦਾ ਹੈ, ਤਦ ਉਹ ਸੱਚੇ ਸੁਆਮੀ ਨੂੰ ਪਾ ਲੈਂਦਾ ਹੈ।
Fareedkot Teekaਜੀਉ ਪਰਮੇਸ੍ਵਰ ਕੇ ਹੁਕਮ ਕੋ ਬੂਝੈ ਤੋ ਸਚਾ ਜੋ ਪਰਮੇਸ੍ਵਰ ਹੈ ਤਿਸ ਕੋ ਪਾਵਤਾ ਹੈ॥੪॥
Prof. Sahib Singh(ਪ੍ਰਭੂ ਦੀ ਮੇਹਰ ਨਾਲ ਹੀ ਜਦੋਂ ਜੀਵ) ਪ੍ਰਭੂ ਦਾ ਹੁਕਮ ਸਮਝਦਾ ਹੈ ਤਾਂ ਉਸ ਦਾ ਮਿਲਾਪ ਹਾਸਲ ਕਰ ਲੈਂਦਾ ਹੈ ॥੪॥

ਪਦ ਅਰਥ ਹੁਕਮੈ = ਪਰਮਾਤਮਾ ਦੇ ਹੁਕਮ ਨੂੰ ॥੪॥

SikhNet (Spanish)y si uno realiza Su Voluntad uno logra al Señor Verdadero. (4)

ਜਿਸੁ ਜੀਉ ਅੰਤਰੁ; ਮੈਲਾ ਹੋਇ ॥

jis jeeo antar; mailaa hoe |

Sant Singh KhalsaIf someone's soul is polluted within,
Manmohan SinghHe whose mind is filthy from within,
Manmohan Singh (Punjabi)ਜਿਸ ਜੀਵ ਦੀ ਆਤਮਾ ਅੰਦਰੋ ਪਲੀਤ ਹੈ,
Fareedkot Teekaਜਿਸ ਜੀਵ ਕਾ ਅੰਤਹਕਰਨ ਮਲੀਣ ਹੋਵੈ॥
Prof. Sahib Singhਜਿਸ ਮਨੁੱਖ ਦਾ ਅੰਦਰਲਾ ਆਤਮਾ (ਵਿਕਾਰਾਂ ਨਾਲ) ਮੈਲਾ ਹੋ ਜਾਂਦਾ ਹੈ,

ਪਦ ਅਰਥ ਅੰਤਰੁ = ਅੰਦਰਲਾ {ਬੰਦ ਨੰ: ੩ ਵਿਚ ਲਫ਼ਜ਼ 'ਅੰਤਰਿ' ਸੰਬੰਧਕ ਹੈ। ਦੋਹਾਂ ਲਫ਼ਜ਼ਾਂ ਦਾ ਜੋੜ ਵੇਖੋ। ਲਫ਼ਜ਼ 'ਅੰਤਰੁ' ਵਿਸ਼ੇਸ਼ਣ ਹੈ ਲਫ਼ਜ਼ 'ਜੀਉ' ਦਾ}।

SikhNet (Spanish)Aquél que lleva un interior manchado y sucio,

ਤੀਰਥ ਭਵੈ; ਦਿਸੰਤਰ ਲੋਇ ॥

teerath bhavai; disantar loe |

Sant Singh Khalsawhat is the use of his traveling to sacred shrines of pilgrimage all over the world?
Manmohan Singhwhat benefit can he avail in wandering over the holy places of the world?
Manmohan Singh (Punjabi)ਉਸ ਨੂੰ ਜਹਾਨ ਦੇ ਮੁਲਕਾਂ ਦੇ ਧਰਮ ਅਸਥਾਨਾ ਤੇ ਫਿਰਨ ਦਾ ਕੀ ਫਾਇਦਾ ਹੈ?
Fareedkot Teekaਵਹੁ ਭਾਵੇਂ ਤੀਰਥੋਂ ਦਿਸੰਤਰੋਂ ਔਰ ਲੋਕੋਂ ਮੇਂ ਭ੍ਰਮਨਾ ਕਰੇ, ਤਾਂ ਵੀ ਤਿਸ ਕੇ ਸੰਸਾਰ ਬੰਧਨ ਨਹੀਂ ਟੂਟਤੇ॥☬ਜੇ ਕਹੇ ਕਿਸ ਤਰਾਂ ਟੂਟੈਂ?
Prof. Sahib Singhਉਹ ਜੇ ਤੀਰਥਾਂ ਉਤੇ ਭੀ ਜਾਂਦਾ ਹੈ ਜੇ ਉਹ ਜਗਤ ਵਿਚ ਹੋਰ ਹੋਰ ਦੇਸਾਂ ਵਿਚ ਭੀ (ਵਿਰਕਤ ਰਹਿਣ ਲਈ) ਤੁਰਿਆ ਫਿਰਦਾ ਹੈ (ਤਾਂ ਭੀ ਉਸ ਦੇ ਮਾਇਆ ਵਾਲੇ ਬੰਧਨ ਟੁੱਟਦੇ ਨਹੀਂ)।

ਪਦ ਅਰਥ ਦਿਸੰਤਰ = ਦੇਸ ਅੰਤਰ, ਹੋਰ ਹੋਰ ਦੇਸਾਂ ਵਿਚ। ਲੋਇ = ਲੋਕ ਵਿਚ, ਜਗਤ ਵਿਚ।

SikhNet (Spanish)ni visitando los lugares santos o vagando por el mundo entero, podrá ser purificado.

ਨਾਨਕ ਮਿਲੀਐ; ਸਤਿਗੁਰ ਸੰਗ ॥

naanak mileeai; satigur sang |

Sant Singh KhalsaO Nanak, when one joins the Society of the True Guru,
Manmohan SinghNanak, when man meets with the society of the True Guru,
Manmohan Singh (Punjabi)ਨਾਨਕ, ਜਦ ਜੀਵ ਸਚੇ ਗੁਰਾਂ ਦੀ ਸੰਗ ਨਾਲ ਜੁੜ ਜਾਂਦਾ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸੁਧ ਚਿਤ ਹੋ ਕਰ ਸਤਿਗੁਰੋਂ ਕੇ ਸਾਥ ਮਿਲੀਏ॥
Prof. Sahib Singhਹੇ ਨਾਨਕ! ਜੇ ਗੁਰੂ ਦਾ ਮੇਲ ਪ੍ਰਾਪਤ ਹੋਵੇ ਤਾਂ ਹੀ ਪਰਮਾਤਮਾ ਮਿਲਦਾ ਹੈ,
SikhNet (Spanish)Dice Nanak, es cuando uno encuentra al Guru Verdadero,

ਤਉ ਭਵਜਲ ਕੇ ਤੂਟਸਿ ਬੰਧ ॥੫॥੪॥

tau bhavajal ke toottas bandh |5|4|

Sant Singh Khalsathen the bonds of the terrifying world-ocean are broken. ||5||4||
Manmohan Singhit is then that his bonds of the terrible world-ocean are loosened.
Manmohan Singh (Punjabi)ਤਦ ਉਸ ਦੇ ਭਿਆਨਕ ਸੰਸਾਰ ਸਮੁੰਦਰ ਦੇ ਜੁੜ ਵਢੇ ਜਾਂਦੇ ਹਨ।
Fareedkot Teekaਤਬ (ਭਵਜਲ) ਸੰਸਾਰ ਕੇ ਬੰਧਨ ਟੂਟ ਜਾਤੇ ਹੈਂ॥੫॥੪॥☬ਪਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੂਏ ਕਹਤੇ ਹੈਂ:
Prof. Sahib Singhਤਦੋਂ ਹੀ ਸੰਸਾਰ-ਸਮੁੰਦਰ ਵਾਲੇ ਬੰਧਨ ਟੁੱਟਦੇ ਹਨ ॥੫॥੪॥

ਪਦ ਅਰਥ ਤਉ = ਤਦੋਂ। ਬੰਧ = ਬੰਧਨ ॥੫॥੪॥

* ਨੋਟ: ਇਹ ਸ਼ਬਦ 'ਮਹਲਾ ੩' ਦਾ ਹੈ। ਅੰਕ ੩ ਨੂੰ "ਤੀਜਾ" ਪੜ੍ਹਨਾ ਹੈ। ਇਸੇ ਤਰ੍ਹਾਂ 'ਮਹਲਾ' ੧, ੨, ੪, ੫, ੯' ਦੇ ਅੰਕਾਂ ਨੂੰ ਪਹਿਲਾ, ਦੂਜਾ, ਚੌਥਾ, ਪੰਜਵਾਂ ਤੇ ਨਾਂਵਾਂ ਪੜ੍ਹਨਾ ਹੈ। * ਨੋਟ: ਬਾਣੀ ਦਰਜ ਕਰਨ ਬਾਰੇ ਸਾਰੇ ਗੁਰੂ ਗ੍ਰੰਥ ਸਾਹਿਬ ਵਿਚ ਵਰਤੀ ਮਰਯਾਦਾ ਅਨੁਸਾਰ ਇਸ ਰਾਗ ਵਿਚ ਭੀ ਗੁਰੂ ਨਾਨਕ ਸਾਹਿਬ ਦੇ ਸ਼ਬਦ-ਸੰਗ੍ਰਹ ਤੋਂ ਪਿਛੋਂ ਗੁਰੂ ਅਮਰਦਾਸ ਜੀ ਦੇ ਸ਼ਬਦ ਦਰਜ ਹਨ। ਫਿਰ, ਇਹ ਵੱਖਰਾ ਸ਼ਬਦ ਗੁਰੂ ਅਮਰਦਾਸ ਜੀ ਦਾ ਇਥੇ ਕਿਉਂ ਦਿੱਤਾ ਗਿਆ ਹੈ? ਇਸ ਸਾਰੇ ਸ਼ਬਦ ਨੂੰ ਗਹੁ ਨਾਲ ਪੜ੍ਹੋ। ਇਸ ਤੋਂ ਪਹਿਲਾ ਸ਼ਬਦ ਨੰ: ੩ ਭੀ ਫਿਰ ਪੜ੍ਹੋ। ਦੋਹਾਂ ਵਿਚ ਭੇਖ ਤੇ ਕਰਮ-ਕਾਂਡ ਦੀ ਨਿਖੇਧੀ ਹੈ। ਸਿਮਰਨ ਨੂੰ ਜਨਮ-ਮਨੋਰਥ ਦੱਸਿਆ ਹੈ। ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਖ਼ਿਆਲ ਦੀ ਪ੍ਰੋੜ੍ਹਤਾ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਸ਼ਬਦ ਗੁਰੂ ਅਮਰਦਾਸ ਜੀ ਦੇ ਪਾਸ ਮੌਜੂਦ ਸੀ।

SikhNet (Spanish)que las amarras de uno son quitadas y logra la Emancipación. (5-4)
Answers quote the Granth verbatim with Ang citations. AI commentary is not Gurbani and not a religious ruling.