ਬਸੰਤੁ ਮਹਲਾ ੧ ॥
basant mahalaa 1 | Ang 1169
Sant Singh KhalsaBasant, First Mehl:
Manmohan SinghBasant 1st Guru.
Manmohan Singh (Punjabi)ਬਸੰਤ ਪਹਿਲੀ ਪਾਤਿਸ਼ਾਹੀ।
SikhNet (Spanish)Basant, Mejl Guru Nanak, Primer Canal Divino.
ਮੇਰੀ ਸਖੀ ਸਹੇਲੀ; ਸੁਨਹੁ ਭਾਇ ॥
meree sakhee sahelee; sunahu bhaae | Ang 1169
Sant Singh KhalsaO my friends and companions, listen with love in your heart.
Manmohan SinghO my mates and friends, listen to me with love.
Manmohan Singh (Punjabi)ਹੇ ਮੇਰੀਓ ਸਹੀਓ ਅਤੇ ਸਜਣੀਓ! ਮੇਰੀ ਗੱਲ ਪਿਆਰ ਨਾਲ ਸੁਣੋ।
Fareedkot Teekaਹੇ ਮੇਰੀ ਪ੍ਯਾਰੀਯੋ ਸਹੇਲੀਓ ਸੰਤ ਜਨੋਂ! (ਕਾਇ) ਪ੍ਰੇਮ ਕਰ ਕੇ ਸੁਨੋ॥
Prof. Sahib Singhਹੇ ਮੇਰੀ (ਸਤ ਸੰਗਣ) ਸਹੇਲੀਹੋ! ਪ੍ਰੇਮ ਨਾਲ (ਮੇਰੀ ਗੱਲ) ਸੁਣੋ,ਪਦ ਅਰਥ ਸਖੀ ਸਹੇਲੀ = ਹੇ ਸਖੀ ਸਹੇਲੀਓ! ਭਾਇ = ਪ੍ਰੇਮ ਨਾਲ।
SikhNet (Spanish)Oh compañeros, escuchen con atención y amor,
ਮੇਰਾ ਪਿਰੁ ਰੀਸਾਲੂ; ਸੰਗਿ ਸਾਇ ॥
meraa pir reesaaloo; sang saae | Ang 1169
Sant Singh KhalsaMy Husband Lord is Incomparably Beautiful; He is always with me.
Manmohan SinghHe, my Beauteous Spouse is ever with me.
Manmohan Singh (Punjabi)ਉਹ ਮੇਰਾ ਸੁੰਦਰ ਕੰਤ ਸਦਾ ਮੇਰੇ ਅੰਗ ਸੰਗ ਹੈ।
Fareedkot Teekaਮੇਰਾ ਪਿਰ ਜੋ (ਰੀਸਾਲੂ) ਸੁੰਦਰ ਹੈ (ਸਾਇ) ਸੋ ਸਾਥ ਹੀ ਹੈ॥
Prof. Sahib Singh(ਕਿ) ਮੇਰਾ ਸੁੰਦਰ ਪਤੀ-ਪ੍ਰਭੂ ਜਿਸ ਸਹੇਲੀ ਦੇ ਅੰਗ-ਸੰਗ ਹੈ ਉਹੀ ਸਹੇਲੀ (ਸੁਹਾਗਣਿ) ਹੈ।ਪਦ ਅਰਥ ਰੀਸਾਲੂ = ਸੋਹਣਾ, ਸੁੰਦਰ। ਸੰਗਿ = (ਜਿਸ ਦੇ) ਨਾਲ ਹੈ। ਸਾਇ = ਉਹੀ ਸਖੀ (ਸੁਹਾਗਣਿ ਹੈ)।
SikhNet (Spanish)mi Amado Dios de Belleza Incomprensible, habita siempre en mí, Incognoscible e invisible es Él,
ਓਹੁ ਅਲਖੁ. ਨ ਲਖੀਐ; ਕਹਹੁ ਕਾਇ ॥
ohu alakh. na lakheeai; kahahu kaae | Ang 1169
Sant Singh KhalsaHe is Unseen - He cannot be seen. How can I describe Him?
Manmohan SinghHe is Unseeable and can be seen not. How can I narrate Him?
Manmohan Singh (Punjabi)ਉਹ ਅਦ੍ਰਿਸ਼ਟ ਹੈ ਅਤੇ ਵੇਖਿਆ ਨਹੀਂ ਜਾ ਸਕਦਾ। ਮੈਂ ਉਸ ਨੂੰ ਕਿਸ ਤਰ੍ਹਾਂ ਵਰਣਨ ਕਰ ਸਕਦੀ ਹਾਂ?
Fareedkot Teekaਓਹ ਅਲਖ ਰੂਪ ਹੈ ਬਿਨਾਂ ਗੁਰੂ ਸੇ ਲਖਾ ਨਹੀਂ ਜਾਤਾ, ਮੈਂ (ਕਾਇ) ਕਯਾ ਕਹੂੰ॥
Prof. Sahib Singhਉਹ (ਸੋਹਣਾ ਪ੍ਰਭੂ) ਬਿਆਨ ਤੋਂ ਪਰੇ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਦੱਸੋ (ਹੇ ਸਹੇਲੀਹੋ!) ਉਹ (ਫਿਰ) ਕਿਵੇਂ (ਮਿਲੇ)।ਪਦ ਅਰਥ ਓਹੁ = ਉਹ ਪਿਰ-ਪ੍ਰਭੂ। ਕਹਹੁ = ਦੱਸੋ। ਕਾਇ = ਕਿਵੇਂ (ਦਿੱਸੇ, ਮਿਲੇ)?
SikhNet (Spanish)¿cómo entonces lo podriamos describir?
ਗੁਰਿ ਸੰਗਿ ਦਿਖਾਇਓ; ਰਾਮ ਰਾਇ ॥੧॥
gur sang dikhaaeo; raam raae |1| Ang 1170
Sant Singh KhalsaThe Guru has shown me that my Sovereign Lord God is with me. ||1||
Manmohan SinghThe Sovereign Lord, the Guru has shown me with me.
Manmohan Singh (Punjabi)ਪਾਤਿਸ਼ਾਹ ਪ੍ਰਮੇਸ਼ਰ ਨੂੰ ਗੁਰਾਂ ਨੇ ਮੇਰੇ ਨਾਲ ਹੀ ਵਿਖਾਲ ਦਿਤਾ ਹੈ।
Fareedkot Teekaਪਰੰਤੂ ਓਹ ਰਾਮ ਰਾਜਾ ਗੁਰੋਂ ਨੇ ਸੰਗ ਹੀ ਦਿਖਾ ਦੀਆ ਹੈ॥੧॥
Prof. Sahib Singhਗੁਰੂ ਨੇ ਉਹ ਪ੍ਰਕਾਸ਼-ਰੂਪ ਪ੍ਰਭੂ ਜਿਸ ਸਹੇਲੀ ਨੂੰ ਅੰਗ-ਸੰਗ ਵਿਖਾ ਦਿੱਤਾ ਹੈ, (ਉਸੇ ਨੂੰ ਉਹ ਮਿਲਿਆ ਹੈ) ॥੧॥ਪਦ ਅਰਥ ਗੁਰਿ = ਗੁਰੂ ਨੇ। ਸੰਗਿ = ਨਾਲ ਹੀ ॥੧॥
SikhNet (Spanish)Es el Guru Quien revela Su Soberana Presencia en mi interior. (1)
ਮਿਲੁ ਸਖੀ ਸਹੇਲੀ; ਹਰਿ ਗੁਨ ਬਨੇ ॥
mil sakhee sahelee; har gun bane | Ang 1170
Sant Singh KhalsaJoining together with my friends and companions, I am adorned with the Lord's Glorious Virtues.
Manmohan SinghMeeting with my mates and friends, I am adorned by singing God's praise.
Manmohan Singh (Punjabi)ਆਪਣੀਆਂ ਸਹੇਲੀਆਂ ਅਤੇ ਸਜਣੀਆਂ ਨਾਲ ਮਿਲ ਕੇ, ਮੈਂ ਵਾਹਿਗੁਰੂ ਦਾ ਜੱਸ ਗਾਉਣ ਦੁਆਰਾ ਸ਼ਸ਼ੋਭਤ ਹੋ ਗਈ ਹਾਂ।
Fareedkot Teeka(ਸਖੀ ਸਹੇਲੀ) ਪ੍ਯਾਰੀਆਂ ਸਹੇਲੀਆਂ ਪਰਮੇਸ੍ਵਰ ਕੀਆਂ ਸੰਤ ਜਨ ਤਿਨ ਕੇ ਸੰਗ ਮਿਲ ਕੇ ਹਰੀ ਕੇ ਗੁਨ ਪਾਇ ਕੇ ਹਮ (ਬਨੇ) ਸੋਭਤੇ ਭਏ ਹਾਂ॥
Prof. Sahib Singhਹੇ ਮੇਰੀ ਸਖੀ ਸਹੇਲੀਹੋ! ਰਲ ਕੇ ਬੈਠੋ (ਤੇ ਪ੍ਰਭੂ-ਪਤੀ ਦੇ ਗੁਣ ਗਾਵੋ) ਪ੍ਰਭੂ ਦੇ ਗੁਣ ਗਾਵਣੇ ਹੀ (ਮਨੁੱਖਾ ਜਨਮ ਵਿਚ) ਫਬਦੇ ਹਨ।ਪਦ ਅਰਥ ਬਨੇ = ਫਬਦੇ ਹਨ।
SikhNet (Spanish)Vengan, estemos juntos, oh hermanos y cultivemos las Virtudes de Dios y entonces el Señor se regocijará con Sus Esposas,
ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ; ਗੁਰਮੁਖਿ ਖੋਜਤ ਮਨ ਮਨੇ ॥੧॥ ਰਹਾਉ ॥
har prabh sang kheleh var kaaman; guramukh khojat man mane |1| rahaau | Ang 1170
Sant Singh KhalsaThe sublime soul-brides play with their Lord God. The Gurmukhs look within themselves; their minds are filled with faith. ||1||Pause||
Manmohan SinghThe sublime brides play with their Lord Master. Searching within, by the Guru's grace, their mind is propitiated. Pause.
Manmohan Singh (Punjabi)ਸ੍ਰੇਸ਼ਟ ਪਤਨੀਆਂ ਆਪਣੇ ਸੁਆਮੀ ਮਾਲਕ ਨਾਲ ਖੇਡਦੀਆਂ ਹਨ। ਗੁਰਾਂ ਦੀ ਦਇਆ ਦੁਆਰਾ, ਆਪਣੇ ਅੰਦਰ ਨੂੰ ਭਾਲ, ਉਨ੍ਹਾਂ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਜੋ ਹਰੀ ਪ੍ਰਭੂ ਕੇ ਸੰਗ ਖੇਲਤੀ ਹੈਂ ਵਹੀ ਸੰਤ ਰੂਪ (ਵਰ) ਸ੍ਰੇਸਟਿ ਕਾਮਨੀ ਹੈਂ। ਗੁਰੋਂ ਦ੍ਵਾਰੇ ਖੋਜਤੇ ਹੂਏ ਤਿਨ ਕੇ (ਮਨ) ਅੰਤਸਕਰਨ ਪਰਮੇਸ੍ਵਰ ਵਿਖੇ (ਮਨੇ) ਪਤੀਆਏ ਹੈਂ॥੧॥ ਰਹਾਉ ॥
Prof. Sahib Singhਖਸਮ-ਪ੍ਰਭੂ ਦੀਆਂ ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਪਰਮਾਤਮਾ ਦੇ ਨਾਲ ਖੇਡਦੀਆਂ ਹਨ, ਗੁਰੂ ਦੀ ਰਾਹੀਂ ਪ੍ਰਭੂ ਦੀ ਭਾਲ ਕਰਦਿਆਂ ਉਹਨਾਂ ਦੇ ਮਨ (ਪ੍ਰਭੂ ਦੀ ਯਾਦ ਵਿਚ) ਪਤੀਜ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਵਰ ਕਾਮਨਿ = ਖਸਮ-ਪ੍ਰਭੂ ਦੀਆਂ ਜੀਵ-ਇਸਤ੍ਰੀਆਂ। ਮਨੇ = ਮੰਨੇ, ਪਤੀਜ ਜਾਂਦੇ ਹਨ ॥੧॥ ਰਹਾਉ ॥
SikhNet (Spanish)sí, buscando en nuestro interior, a través de la Palabra del Shabd del Guru, la mente cree. (1-Pausa)
ਮਨਮੁਖੀ ਦੁਹਾਗਣਿ; ਨਾਹਿ ਭੇਉ ॥
manamukhee duhaagan; naeh bheo | Ang 1170
Sant Singh KhalsaThe self-willed manmukhs, suffering in separation, do not understand this mystery.
Manmohan SinghThe separated egocentrics know not his mystery,
Manmohan Singh (Punjabi)ਵਿਛੜੀਆਂ ਹੋਈਆਂ ਮਨਮਤੀਆਂ ਇਸ ਭੇਤ ਨੂੰ ਨਹੀਂ ਜਾਣਦੀਆਂ,
Fareedkot Teekaਮਨਮੁਖੀ ਦੁਹਾਗਣੀਓਂ ਕੋ ਤਿਸ ਕਾ ਭੇਦ ਨਹੀਂ ਹੋਤਾ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਭਾਗ-ਹੀਣ ਜੀਵ-ਇਸਤ੍ਰੀਆਂ ਨੂੰ ਇਹ ਗੁੱਝੀ ਗੱਲ ਸਮਝ ਨਹੀਂ ਆਉਂਦੀ,ਪਦ ਅਰਥ ਮਨਮੁਖੀ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ। ਦੁਹਾਗਣਿ = ਭਾਗ ਹੀਣ। ਭੇਉ = ਭੇਤ।
SikhNet (Spanish)Los arrogantes Manmukjs, estando separados de Dios, no llegan a conocer Su Misterio,
ਓਹੁ ਘਟਿ ਘਟਿ ਰਾਵੈ; ਸਰਬ ਪ੍ਰੇਉ ॥
ohu ghatt ghatt raavai; sarab preo | Ang 1170
Sant Singh KhalsaThe Beloved Lord of all celebrates in each and every heart.
Manmohan Singhthat He, the Lord of all, makes merry in all hearts.
Manmohan Singh (Punjabi)ਕਿ ਉਹ ਸਾਰਿਆਂ ਦਾ ਸੁਆਮੀ ਸਾਰਿਆਂ ਦਿਲਾਂ ਅੰਦਰ ਅਨੰਦ ਮਾਣ ਰਿਹਾ ਹੈ।
Fareedkot Teekaਓਹ ਸਰਬ ਕਾ (ਪ੍ਰੇਉ) ਪਤੀ ਘਟ ਘਟ ਮੇਂ ਭੋਗ ਰਹਾ ਹੈ॥
Prof. Sahib Singhਕਿ ਉਹ ਸਭ ਦਾ ਪਿਆਰਾ ਪ੍ਰਭੂ ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ।ਪਦ ਅਰਥ ਸਰਬ ਪ੍ਰੇਉ = ਸਭ ਦਾ ਪਿਆਰਾ।
SikhNet (Spanish)pues Él, el Amado Señor de todo, prevalece en todos los corazones
ਗੁਰਮੁਖਿ ਥਿਰੁ ਚੀਨੈ; ਸੰਗਿ ਦੇਉ ॥
guramukh thir cheenai; sang deo | Ang 1170
Sant Singh KhalsaThe Gurmukh is stable, knowing that God is always with him.
Manmohan SinghSeeing God with him, the Guruward is rendered ever-stable.
Manmohan Singh (Punjabi)ਵਾਹਿਗੁਰੂ ਨੂੰ ਆਪਣੇ ਨਾਲ ਵੇਖ, ਗੁਰੂ-ਅਨੁਸਾਰੀ ਸਦੀਵੀ ਸਥਿਰ ਹੋ ਜਾਂਦਾ ਹੈ।
Fareedkot Teekaਗੁਰਮੁਖਿ (ਦੇਉ) ਪਰਮਾਤਮਾ ਕੋ ਸੰਗ ਜਾਨ ਕਰ ਇਸਥਤ ਹੂਏ ਹੈਂ॥
Prof. Sahib Singhਗੁਰੂ ਦੇ ਦੱਸੇ ਰਸਤੇ ਤੁਰਨ ਵਾਲੀ ਜੀਵ-ਇਸਤ੍ਰੀ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਕਾਸ਼-ਰੂਪ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖਦੀ ਹੈ।ਪਦ ਅਰਥ ਦੇਉ = ਪ੍ਰਕਾਸ਼-ਰੂਪ ਪ੍ਰਭੂ।
SikhNet (Spanish)y el ser consciente en Dios, Lo ve para siempre en el interior de su ser.
ਗੁਰਿ. ਨਾਮੁ ਦ੍ਰਿੜਾਇਆ; ਜਪੁ ਜਪੇਉ ॥੨॥
gur. naam drirraaeaa; jap japeo |2| Ang 1170
Sant Singh KhalsaThe Guru has implanted the Naam within me; I chant it, and meditate on it. ||2||
Manmohan SinghThe Guru has implanted the Name within me, and I contemplate and remember it.
Manmohan Singh (Punjabi)ਗੁਰਾਂ ਨੇ ਮੇਰਾ ਅੰਦਰ ਨਾਮ ਪੱਕਾ ਕੀਤਾ ਹੈ, ਅਤੇ ਮੈਂ ਇਸ ਦਾ ਆਰਾਧਨ ਤੇ ਸਿਰਮਨ ਕਰਦਾ ਹਾਂ।
Fareedkot Teekaਸੋ ਗੁਰੋਂ ਨੇ ਜਿਨ ਕੋ ਨਾਮ ਦ੍ਰਿੜਾਯਾ ਹੈ ਓਹ ਆਪ ਜਪ ਕੋ ਜਪਤੇ ਹੈਂ ਅਰ ਔਰੋਂ ਕੋ ਜਪਾਵਤੇ ਹੈਂ॥੨॥
Prof. Sahib Singhਗੁਰੂ ਨੇ ਉਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਹੈ, ਉਹ ਉਸੇ ਨਾਮ ਦਾ ਜਾਪ ਜਪਦੀ ਹੈ ॥੨॥ਪਦ ਅਰਥ ਗੁਰਿ = ਗੁਰੂ ਨੇ ॥੨॥
SikhNet (Spanish)Él enaltece en el interior de su ser el Nombre conferido del Guru, y Lo contempla a todo momento. (2)
ਬਿਨੁ ਗੁਰ; ਭਗਤਿ ਨ ਭਾਉ ਹੋਇ ॥
bin gur; bhagat na bhaau hoe | Ang 1170
Sant Singh KhalsaWithout the Guru, devotional love does not well up within.
Manmohan SinghWithout the Guru, the love for God's service wells up not within the mortal.
Manmohan Singh (Punjabi)ਗੁਰਾਂ ਦੇ ਬਗੈਰ, ਪ੍ਰਾਣੀ ਦੇ ਅੰਦਰ ਵਾਹਿਗੁਰੂ ਦੀ ਸੇਵਾ ਦਾ ਪਿਆਰ ਉਤਪੰਨ ਨਹੀਂ ਹੁੰਦਾ।
Fareedkot Teekaਬਿਨਾਂ ਗੁਰੋਂ ਸੇ ਭਗਤੀ ਮੇਂ (ਭਾਉ) ਪ੍ਰੇਮੁ ਨਹੀਂ ਹੋਤਾ ਹੈ॥
Prof. Sahib Singh(ਹੇ ਮੇਰੀ ਸਹੇਲੀਹੋ!) ਗੁਰੂ ਦੀ ਸਰਨ ਪੈਣ ਤੋਂ ਬਿਨਾ ਨਾਹ ਪਰਮਾਤਮਾ ਨਾਲ ਪਿਆਰ ਬਣ ਸਕਦਾ ਹੈ ਨਾਹ ਉਸ ਦੀ ਭਗਤੀ ਹੋ ਸਕਦੀ ਹੈ।ਪਦ ਅਰਥ ਭਾਉ = ਪ੍ਰੇਮ।
SikhNet (Spanish)Sin el Guru, ni la Devoción ni el Amor por Dios, se edifican en nuestro interior,
ਬਿਨੁ ਗੁਰ; ਸੰਤ. ਨ ਸੰਗੁ ਦੇਇ ॥
bin gur; sant. na sang dee | Ang 1170
Sant Singh KhalsaWithout the Guru, one is not blessed with the Society of the Saints.
Manmohan SinghWithout the Guru, the Lord blesses not man with the saints association.
Manmohan Singh (Punjabi)ਗੁਰਾਂ ਦੇ ਬਗੈਰ, ਪ੍ਰਭੂ ਪ੍ਰਾਣੀ ਨੂੰ ਸਾਧੂਆਂ ਦੀ ਸੰਗਤ ਪਰਦਾਨ ਨਹੀਂ ਕਰਦਾ।
Fareedkot Teekaਔ ਬਿਨਾਂ ਗੁਰੋਂ ਸੇ ਪਰਮੇਸ੍ਵਰ ਸੰਤੋਂ ਕਾ ਸੰਗੁ ਨਹੀਂ ਦੇਤਾ ਹੈ॥
Prof. Sahib Singhਸੰਤ ਗੁਰੂ ਦੀ ਸਰਨ ਤੋਂ ਬਿਨਾ ਉਹ (ਪਿਆਰਾ ਪ੍ਰਭੂ) ਆਪਣਾ ਸਾਥ ਨਹੀਂ ਬਖ਼ਸ਼ਦਾ।ਪਦ ਅਰਥ ਸੰਗੁ = ਸਾਥ। ਨ ਦੇਇ = ਨਹੀਂ ਦੇਂਦਾ।
SikhNet (Spanish)tampoco somos conducidos a la Sociedad de los Santos.
ਬਿਨੁ ਗੁਰ; ਅੰਧੁਲੇ ਧੰਧੁ ਰੋਇ ॥
bin gur; andhule dhandh roe | Ang 1170
Sant Singh KhalsaWithout the Guru, the blind cry out, entangled in worldly affairs.
Manmohan SinghWithout the Guru, the blind one wails in worldly pursuits.
Manmohan Singh (Punjabi)ਗੁਰਾਂ ਦੇ ਬਾਝੋਂ, ਅੰਨ੍ਹਾਂ ਇਨਸਾਨ ਸੰਸਾਰੀ ਧੰਦਿਆਂ ਅੰਦਰ ਰੋਂਦਾ ਹੈ।
Fareedkot Teekaਬਿਨਾਂ ਗੁਰੋਂ ਤੇ ਅੰਧੇ ਜੀਵ ਧੰਧ੍ਯੋਂ ਮੇਂ ਰੋਵਤੇ ਹੈਂ॥
Prof. Sahib Singhਗੁਰੂ ਦੇ ਦਰ ਤੇ ਆਉਣ ਤੋਂ ਬਿਨਾ ਮਾਇਆ-ਮੋਹ ਵਿਚ ਅੰਨ੍ਹੇ ਹੋਏ ਜੀਵ ਨੂੰ ਦੁਨੀਆ ਦਾ ਜੰਜਾਲ ਹੀ ਵਿਆਪਦਾ ਹੈ, ਉਹ ਸਦਾ ਦੁਖੀ ਹੀ ਰਹਿੰਦਾ ਹੈ।ਪਦ ਅਰਥ ਅੰਧੁਲੇ = (ਮਾਇਆ-ਮੋਹ ਵਿਚ) ਅੰਨ੍ਹੇ ਹੋਏ ਜੀਵ ਨੂੰ। ਧੰਧੁ = ਜੰਜਾਲ (ਵਿਆਪਦਾ ਹੈ)। ਰੋਇ = (ਉਹ) ਦੁਖੀ ਰਹਿੰਦਾ ਹੈ, ਰੋਂਦਾ ਹੈ।
SikhNet (Spanish)Sin el Guru, uno permanece ciego e involucrado en la contienda.
ਮਨੁ ਗੁਰਮੁਖਿ ਨਿਰਮਲੁ; ਮਲੁ. ਸਬਦਿ ਖੋਇ ॥੩॥
man guramukh niramal; mal. sabad khoe |3| Ang 1170
Sant Singh KhalsaThat mortal who becomes Gurmukh becomes immaculate; the Word of the Shabad washes away his filth. ||3||
Manmohan SinghWashing off filth by the supreme Guru's instruction, man is rendered immaculate.
Manmohan Singh (Punjabi)ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ, ਗਿਲਾਜ਼ਤ ਨੂੰ ਧੋ ਕੇ ਇਨਸਾਨ ਪਵਿੱਤਰ ਹੋ ਜਾਂਦਾ ਹੈ।
Fareedkot Teekaਗੁਰਮੁਖੋਂ ਕਾ ਮਨੁ ਨਿਰਮਲੁ ਹੂਆ ਹੈ। ਗੁਰ ਸਬਦਿ ਕਰ ਰਾਗਾਦਿ ਮਲ ਕੋ ਤਿਨੋਂ ਨੇ ਖੋਇ ਦੀਆ ਹੈ॥੩॥
Prof. Sahib Singhਪਰ ਗੁਰੂ ਦੀ ਸ਼ਰਨ ਪੈਣ ਵਾਲਾ ਗੁਰੂ ਦੇ ਸ਼ਬਦ ਦੀ ਰਾਹੀਂ ਪੈ ਮਨ ਦੀ ਮੈਲ ਦਾ ਨਾਸ਼ ਕਰ ਕੇ ਮਨ ਨਿਰਮਲ ਕਰ ਲੈਂਦਾ ਹੈ ॥੩॥ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਖੋਇ = ਨਾਸ ਕਰਦਾ ਹੈ ॥੩॥
SikhNet (Spanish)Sí, a través del Guru la mente es purgada, por medio de la Palabra del Shabd del Guru la mente de uno es limpiada. (3)
ਗੁਰਿ ਮਨੁ ਮਾਰਿਓ; ਕਰਿ ਸੰਜੋਗੁ ॥
gur man maario; kar sanjog | Ang 1170
Sant Singh KhalsaUniting with the Guru, the mortal conquers and subdues his mind.
Manmohan SinghMeeting with the Guru, man stills his mind.
Manmohan Singh (Punjabi)ਗੁਰਾਂ ਨਾਲ ਮਿਲ ਕੇ ਬੰਦਾ ਆਪਣੇ ਮਨੂਏ ਨੂੰ ਜਿੱਤ ਲੈਂਦਾ ਹੈ।
Fareedkot Teekaਗੁਰੋਂ ਕੇ ਸੰਜੋਗ ਕਰ ਕੇ ਜਿਨੋਂ ਨੇ ਮਨ ਕੋ ਮਾਰਾ ਹੈ॥
Prof. Sahib Singhਗੁਰੂ ਨੇ (ਪਰਮਾਤਮਾ ਨਾਲ) ਸੰਜੋਗ ਬਣਾ ਕੇ ਜਿਸ ਦਾ ਮਨ (ਮਾਇਆ ਦੇ ਮੋਹ ਵਲੋਂ) ਮਾਰ ਦਿੱਤਾ ਹੈ,ਪਦ ਅਰਥ ਗੁਰਿ = ਗੁਰੂ ਨੇ। ਕਰਿ = ਕਰ ਕੇ। ਸੰਜੋਗੁ = (ਪ੍ਰਭੂ ਨਾਲ) ਮਿਲਾਪ।
SikhNet (Spanish)Es uniéndose al Guru que uno logra conquistar su ser
ਅਹਿਨਿਸਿ ਰਾਵੇ; ਭਗਤਿ ਜੋਗੁ ॥
ahinis raave; bhagat jog | Ang 1170
Sant Singh KhalsaDay and night, he savors the Yoga of devotional worship.
Manmohan SinghDay and night he revels in the Yoga of Lord's love-worship.
Manmohan Singh (Punjabi)ਤਾਂ ਦਿਨ ਤੇ ਰੈਣ ਉਹ ਸੁਆਮੀ ਦੀ ਪਿਆਰੀ ਉਪਾਸ਼ਨਾ ਦੇ ਯੋਗ ਅੰਦਰ ਮੌਜਾਂ ਮਾਣਦਾ ਹੈ।
Fareedkot Teekaਸੋ ਰਾਤ੍ਰ ਦਿਨ ਭਗਤੀ ਜੋਗ ਕਰ ਅਨੰਦ ਕੋ ਭੋਗਤੇ ਹੈਂ॥
Prof. Sahib Singhਉਹ ਦਿਨ ਰਾਤ ਪਰਮਾਤਮਾ ਦੀ ਭਗਤੀ ਦੇ ਮਿਲਾਪ ਨੂੰ ਮਾਣਦਾ ਹੈ।ਪਦ ਅਰਥ ਅਹਿ = ਦਿਨ। ਨਿਸਿ = ਰਾਤ। ਰਾਵੇ = ਮਾਣਦਾ ਹੈ। ਭਗਤਿ ਜੋਗੁ = ਭਗਤੀ ਦੀ ਰਾਹੀਂ ਹੋਇਆ ਮਿਲਾਪ।
SikhNet (Spanish)y continuamente se regocija en la Yoga de la Devoción de Dios.
ਗੁਰ ਸੰਤ ਸਭਾ; ਦੁਖੁ ਮਿਟੈ ਰੋਗੁ ॥
gur sant sabhaa; dukh mittai rog | Ang 1170
Sant Singh KhalsaAssociating with the Saint Guru, suffering and sickness are ended.
Manmohan SinghAssociating with the saint-Guru, miseries and maladies are ended.
Manmohan Singh (Punjabi)ਸਾਧੂ-ਗੁਰਾਂ ਦੀ ਸੰਗਤ ਕਰਨ ਦੁਆਰਾ ਦੁਖੜੇ ਅਤੇ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।
Fareedkot Teekaਗੁਰੂ ਜੋ ਸੰਤ ਹੈਂ ਤਿਨ ਕੀ ਸਭਾ ਮੇਂ ਦੁਖ ਦੇਣੇ ਵਾਲਾ ਅਗ੍ਯਾਨ ਰੋਗ ਮਿਟ ਜਾਤਾ ਹੈ॥
Prof. Sahib Singhਸੰਤ ਗੁਰੂ ਦੀ ਸੰਗਤ ਵਿਚ (ਬੈਠਿਆਂ ਜੀਵ ਦਾ) ਦੁੱਖ ਮਿਟ ਜਾਂਦਾ ਹੈ ਰੋਗ ਦੂਰ ਹੋ ਜਾਂਦਾ ਹੈ,
SikhNet (Spanish)Asociándose con el Santo Guru, uno se libera de todos sus males.
ਜਨ ਨਾਨਕ; ਹਰਿ ਵਰੁ ਸਹਜ ਜੋਗੁ ॥੪॥੬॥
jan naanak; har var sehaj jog |4|6| Ang 1170
Sant Singh KhalsaServant Nanak merges with his Husband Lord, in the Yoga of intuitive ease. ||4||6||
Manmohan SinghServant Nanak has easily met his God, the spouse.
Manmohan Singh (Punjabi)ਨੌਕਰ ਨਾਨਕ ਸੁਖੈਨ ਹੀ ਆਪਣੇ ਵਾਹਿਗੁਰੂ ਕੰਤ ਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਰਿ ਵਰ ਕਾ ਸਹਿਜੇ (ਜੋਗੁ) ਮਿਲਾਪ ਹੋ ਜਾਤਾ ਹੈ॥੪॥੬॥☬ਮਨ ਕੇ ਪ੍ਰਥਾਇ ਗੁਰ ਮਹਿਮਾਂ ਦਿਖਾਵਤੇ ਹੈਂ:
Prof. Sahib Singh(ਕਿਉਂਕਿ) ਹੇ ਦਾਸ ਨਾਨਕ! ਉਸ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ ਉਸ ਨੂੰ ਅਡੋਲ ਅਵਸਥਾ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ ॥੪॥੬॥ਪਦ ਅਰਥ ਹਰਿ ਵਰੁ = ਪ੍ਰਭੂ ਪਤੀ। ਸਹਜ ਜੋਗੁ = ਅਡੋਲ ਅਵਸਥਾ ਦਾ ਮਿਲਾਪ ॥੪॥੬॥
SikhNet (Spanish)Dice Nanak, así es que a través del Guru uno es bendecido con la Yoga del Equilibrio. (4-6)