ਸਿਰੀਰਾਗੁ ਮਹਲਾ ੫ ॥
sireeraag mahalaa 5 | Ang 70
Sant Singh KhalsaSiree Raag, Fifth Mehl:
Manmohan SinghSri Rag, Fifth Guru.
Manmohan Singh (Punjabi)ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
SikhNet (Spanish)Siri Rag, Mejl Guru Aryan, Quinto Canal Divino.
ਜਾ ਕਉ ਮੁਸਕਲੁ ਅਤਿ ਬਣੈ; ਢੋਈ. ਕੋਇ ਨ ਦੇਇ ॥
jaa kau musakal at banai; dtoee. koe na dee | Ang 70
Sant Singh KhalsaWhen you are confronted with terrible hardships, and no one offers you any support,
Manmohan SinghHe who is confronted with dire difficulty and whom none offers any asylum,
Manmohan Singh (Punjabi)ਉਹ ਜਿਸ ਉਤੇ ਭਾਰੀ ਔਕੜ ਆ ਬਣਦੀ ਹੈ ਅਤੇ ਜਿਸ ਨੂੰ ਕੋਈ ਪਨਾਹ ਨਹੀਂ ਦਿੰਦਾ।
Fareedkot Teekaਜਿਸ ਜੀਵ ਕੋ ਅਤ ਕਠਨਤਾ ਬਨ ਜਾਵੇ, ਤਿਸ ਕੋ ਅਪਨੇ ਪਾਸ ਕੋਈ (ਢੋਈ) ਨਿਕਟ ਹੋਨੇ ਨ ਦੇਵੇ॥
Prof. Sahib Singhਜਿਸ ਮਨੁੱਖ ਨੂੰ (ਕੋਈ) ਭਾਰੀ ਬਿਪਤਾ ਆ ਪਏ (ਜਿਸ ਤੋਂ ਬਚਣ ਲਈ) ਕੋਈ ਮਨੁੱਖ ਉਸ ਨੂੰ ਸਹਾਰਾ ਨਾਹ ਦੇਵੇ,ਪਦ ਅਰਥ ਕਉ = ਨੂੰ। ਅਤਿ = ਵਡੀ। ਮੁਸਕਲੁ = ਬਿਪਤਾ। ਢੋਈ = ਆਸਰਾ।
SikhNet (Spanish)Cuando uno se encuentra en graves problemas y no hay nadie que apoye;
ਲਾਗੂ ਹੋਏ ਦੁਸਮਨਾ; ਸਾਕ ਭਿ. ਭਜਿ ਖਲੇ ॥
laagoo hoe dusamanaa; saak bhi. bhaj khale | Ang 70
Sant Singh Khalsawhen your friends turn into enemies, and even your relatives have deserted you,
Manmohan SinghWhen friends turn into enemies and even the relations flee away,
Manmohan Singh (Punjabi)ਜਦ ਮਿਤ੍ਰ ਵੈਰੀ ਬਣ ਜਾਂਦੇ ਹਨ ਅਤੇ ਰਿਸ਼ਤੇਦਾਰ ਭੀ ਦੌੜ ਜਾਂਦੇ ਹਨ,
Fareedkot Teekaਔਰ ਸੱਤ੍ਰੂਓਂ ਕੇ ਸਮੁਦਾਇ ਵੀ ਲਾਗੂ ਮਾਰਨੇ ਵਾਲੇ ਹੋ ਜਾਵੇਂ ਔਰ ਸੰਬੰਧੀ ਜਨ ਭੀ ਛੋਡ ਕਰ ਭਾਗ ਜਾਵੈ॥
Prof. Sahib Singhਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ-ਸਨਬੰਧੀ ਉਸ ਤੋਂ ਪਰੇ ਦੌੜ ਜਾਣ,ਪਦ ਅਰਥ ਲਾਗੂ = ਮਾਰੂ। ਭਜਿ ਖਲੇ = ਦੌੜ ਗਏ।
SikhNet (Spanish)cuando sus adversarios y enemigos hacen complot en contra de él e incluso sus parientes lo abandonan;
ਸਭੋ ਭਜੈ ਆਸਰਾ; ਚੁਕੈ ਸਭੁ ਅਸਰਾਉ ॥
sabho bhajai aasaraa; chukai sabh asaraau | Ang 70
Sant Singh Khalsaand when all support has given way, and all hope has been lost
Manmohan Singhand when all the support gives way and all the succour is at an end.
Manmohan Singh (Punjabi)ਅਤੇ ਸਮੂਹ ਸਹਾਰਾ ਟੁੱਟ ਜਾਂਦਾ ਹੈ, ਤੇ ਸਾਰੀ ਮਦਦ ਖਤਮ ਹੋ ਜਾਂਦੀ ਹੈ।
Fareedkot Teekaਔਰ ਆਸਰਾ ਰੂਪ ਪਦਾਰਥ ਭੀ (ਭਜੈ) ਦੂਰ ਹੋ ਜਾਵੇ ਔਰ (ਅਸਰਾਉ) ਆਸਰਾ ਦੇਣੇ ਵਾਲੇ ਭੀ ਸਭ (ਚੁਕੈ) ਉਠ ਜਾਵੇਂ, ਭਾਵ ਏਹਿ ਕਿ ਜਿਨ ਪਦਾਰਥੋਂ ਔਰ ਪੁਰਸੋਂ ਕਾ ਭਰੋਸਾ ਥਾ, ਸੋ ਸਭ ਹੀ ਨਸ਼੍ਟ ਹੋ ਜਾਵੇਂ॥
Prof. Sahib Singhਉਸ ਦਾ ਹਰੇਕ ਕਿਸਮ ਦਾ ਆਸਰਾ ਖ਼ਤਮ ਹੋ ਜਾਏ, ਹਰੇਕ ਤਰ੍ਹਾਂ ਦਾ ਸਹਾਰਾ ਮੁੱਕ ਜਾਏ,ਪਦ ਅਰਥ ਚੁਕੈ = ਮੁੱਕ ਜਾਏ। ਅਸਰਾਉ = ਆਸਰਾ।
SikhNet (Spanish)cuando toda la ayuda se debilita y la esperanza se extingue,
ਚਿਤਿ ਆਵੈ ਓਸੁ ਪਾਰਬ੍ਰਹਮੁ; ਲਗੈ ਨ. ਤਤੀ ਵਾਉ ॥੧॥
chit aavai os paarabraham; lagai na. tatee vaau |1| Ang 70
Sant Singh Khalsa-if you then come to remember the Supreme Lord God, even the hot wind shall not touch you. ||1||
Manmohan SinghIf he then remembers the Supreme Lord, even the hot wind shall not touch him.
Manmohan Singh (Punjabi)ਜੇਕਰ ਤਦ ਉਹ ਸ਼ਰੋਮਣੀ ਸਾਹਿਬ ਨੂੰ ਯਾਦ ਕਰ ਲਵੇ ਤਾਂ ਉਸ ਨੂੰ ਗਰਮ ਹਵਾ ਭੀ ਨਹੀਂ ਛੂਹੇਗੀ।
Fareedkot Teekaਐਸੇ ਵਿਪਦਾਵਾਨ ਪੁਰਸ ਕੋ ਜੋ ਪਾਰਬ੍ਰਹਮ ਚਿਤ ਆਵੈ ਅਰਥਾਤ ਪਰਮੇਸ੍ਵਰ ਯਾਦ ਆਵੈ, ਤੋ ਤੱਤੀ ਪਉਣ ਭੀ ਨਹੀਂ ਲਗ ਸਕਤੀ, ਭਾਵ ਏਹਿ ਕਿ ਕਿਸੀ ਪ੍ਰਕਾਰ ਕਾ ਦੁਖ ਨਹੀਂ ਲਗ ਸਕਤਾ। ਐਸੇ ਤਿਸ ਦੀ ਕ੍ਰਿਪਾ ਕਾ ਫਲੁ ਹੈ॥੧॥
Prof. Sahib Singhਜੇ ਉਸ (ਬਿਪਤਾ ਮਾਰੇ) ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਯਾਦ) ਆ ਜਾਏ, ਤਾ ਉਸ ਦਾ ਵਾਲ ਭੀ ਵਿੰਗਾ ਨਹੀਂ ਹੁੰਦਾ ॥੧॥ਪਦ ਅਰਥ ਓਸੁ ਚਿਤਿ = ਉਸ ਦੇ ਚਿੱਤ ਵਿੱਚ ॥੧॥
SikhNet (Spanish)si ahí él recuerda al Señor, ni siquiera los vientos calientes lo tocan.(1)
ਸਾਹਿਬੁ; ਨਿਤਾਣਿਆ ਕਾ ਤਾਣੁ ॥
saahib; nitaaniaa kaa taan | Ang 70
Sant Singh KhalsaOur Lord and Master is the Power of the powerless.
Manmohan SinghThe Master is the might of the powerless.
Manmohan Singh (Punjabi)ਮਾਲਕ ਨਿਰਬਲਾਂ ਦਾ ਬਲ ਹੈ।
Fareedkot Teeka(ਸਾਹਿਬੁ) ਸ੍ਰੀ ਅਕਾਲ ਪੁਰਖ ਨਿਤਾਣਿਓਂ ਕਾ ਤਾਣੁ ਹੈ, ਅਰਥਾਤ ਨਿਰਬਲੋਂ ਕਾ ਬਲ ਹੈ॥
Prof. Sahib Singhਮਾਲਕ-ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ,
SikhNet (Spanish)Oh Maestro, Tú eres el Esplendor del débil.
ਆਇ ਨ ਜਾਈ. ਥਿਰੁ ਸਦਾ; ਗੁਰਸਬਦੀ ਸਚੁ ਜਾਣੁ ॥੧॥ ਰਹਾਉ ॥
aae na jaaee. thir sadaa; gurasabadee sach jaan |1| rahaau | Ang 70
Sant Singh KhalsaHe does not come or go; He is Eternal and Permanent. Through the Word of the Guru's Shabad, He is known as True. ||1||Pause||
Manmohan SinghHe comes and goes not and is ever permanent. By Guru's word know Him as True. Pause.
Manmohan Singh (Punjabi)ਉਹ ਆਉਂਦਾ ਤੇ ਜਾਂਦਾ ਨਹੀਂ ਅਤੇ ਸਦੀਵੀ ਸਥਿਰ ਹੈ। ਗੁਰਾਂ ਦੇ ਸ਼ਬਦ ਦੁਆਰਾ ਉਸ ਨੂੰ ਸਤਿ ਸਮਝ। ਠਹਿਰਾਉ।
Fareedkot Teekaਪੁਨ: ਵਾਹਿਗੁਰੂ ਕੈਸਾ ਹੈ? (ਆਇ ਨ ਜਾਈ) ਜਨਮ ਮਰਨ ਸੇ ਰਹਿਤ ਹੈ ਔਰ ਸਦੀਵਕਾਲ ਸਥਿਰ ਹੈ॥☬ਪ੍ਰਸ਼ਨ: ਪ੍ਰਾਪਤਿ ਕੈਸੇ ਹੋਤਾ ਹੈ?☬ਉੱਤਰੁ: ਗੁਰ ਉਪਦੇਸ਼ ਕੇ ਸੱਚ ਕਰ ਮਾਨਨੇ ਸੇ ਪ੍ਰਾਪਤਿ ਹੋਤਾ ਹੈ॥
Prof. Sahib Singhਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ। (ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ॥੧॥ ਰਹਾਉ ॥ਪਦ ਅਰਥ ਆਇ ਨ ਜਾਈ = ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਥਿਰੁ = ਕਾਇਮ ਰਹਿਣ ਵਾਲਾ। ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ। ਜਾਣੁ = ਜਾਣ-ਪਛਾਣ ਪਾ, ਡੂੰਘੀ ਸਾਂਝ ਬਣਾ ॥੧॥ ਰਹਾਉ ॥
SikhNet (Spanish)Oh Tú, el Eterno, el Verdadero, a través de la Palabra del Guru eres conocido. (1-Pausa)
ਜੇ ਕੋ ਹੋਵੈ ਦੁਬਲਾ; ਨੰਗ ਭੁਖ ਕੀ ਪੀਰ ॥
je ko hovai dubalaa; nang bhukh kee peer | Ang 70
Sant Singh KhalsaIf you are weakened by the pains of hunger and poverty,
Manmohan SinghIf someone be weak from the pangs of poverty and hunger,
Manmohan Singh (Punjabi)ਜੇਕਰ ਕੋਈ ਜਣਾ ਕੰਗਾਲਤਾ ਅਤੇ ਭੁੱਖ ਦੋਖ ਦੀ ਪੀੜ ਕਰਕੇ ਨਿਰਬਲ ਹੋਵੇ,
Fareedkot Teekaਜੋ ਕਈ ਅਤਿ ਦੁਰਬਲ ਹੋਇ ਔਰ ਨੰਗ ਭੁਖ ਸੇ ਸਦਾ ਪੀੜਤ ਰਹੇ॥
Prof. Sahib Singhਜੇ ਕੋਈ ਮਨੁੱਖ (ਅਜੇਹਾ) ਕਮਜ਼ੋਰ ਹੋ ਜਾਏ (ਕਿ) ਭੁੱਖ ਨੰਗ ਦਾ ਦੁੱਖ (ਉਸ ਨੂੰ ਹਰ ਵੇਲੇ ਖਾਂਦਾ ਰਹੇ),ਪਦ ਅਰਥ ਦੁਬਲਾ = ਕਮਜ਼ੋਰ। ਪੀਰ = ਪੀੜਾ, ਦੁੱਖ।
SikhNet (Spanish)Si uno se siente débil y el hambre y la desgracia le acosan.
ਦਮੜਾ ਪਲੈ ਨਾ ਪਵੈ; ਨਾ ਕੋ ਦੇਵੈ ਧੀਰ ॥
damarraa palai naa pavai; naa ko devai dheer | Ang 70
Sant Singh Khalsawith no money in your pockets, and no one will give you any comfort,
Manmohan Singhand if he has got no money in his pocket, and there be none to give him consolation,
Manmohan Singh (Punjabi)ਅਤੇ ਜੇਕਰ ਉਸ ਦੀ ਜੇਬ ਵਿੱਚ ਕੋਈ ਰੁਪਿਆ ਪੈਸਾ ਨਾਂ ਹੋਵੇ ਅਤੇ ਉਸ ਨੂੰ ਕੋਈ ਭੀ ਧੀਰਜ ਦਲਾਸਾ ਨਾਂ ਦੇਵੇ,
Fareedkot Teekaਔਰ (ਦਮੜਾ) ਰੁਪ੍ਯਾ ਭੀ ਪੱਲੈ ਨਹੀਂ ਪੜੈ ਔਰ ਨਾ ਕੋਈ ਉਸ ਕੋ ਧੀਰਜ ਹੀ ਦੇਣੇ ਵਾਲਾ ਹੋਵੈ॥
Prof. Sahib Singhਜੇ ਉਸ ਦੇ ਪੱਲੇ ਪੈਸਾ ਨਾਹ ਹੋਵੇ, ਕੋਈ ਮਨੁੱਖ ਉਸ ਨੂੰ ਹੌਸਲਾ ਨਾ ਦੇਵੇ;ਪਦ ਅਰਥ ਧੀਰ = ਧੀਰਜ, ਹੌਸਲਾ, ਧਰਵਾਸ।
SikhNet (Spanish)Si se encuentra sin dinero y no hay nadie que le brinde ninguna comodidad.
ਸੁਆਰਥੁ ਸੁਆਉ. ਨ ਕੋ ਕਰੇ; ਨਾ ਕਿਛੁ ਹੋਵੈ ਕਾਜੁ ॥
suaarath suaau. na ko kare; naa kichh hovai kaaj | Ang 70
Sant Singh Khalsaand no one will satisfy your hopes and desires, and none of your works is accomplished
Manmohan Singhand if no one were to gratify his aim and desire, and no work of his be accomplished.
Manmohan Singh (Punjabi)ਅਤੇ ਜੇਕਰ ਕੋਈ ਭੀ ਉਸ ਦਾ ਮਨੋਰਥ ਤੇ ਖਾਹਿਸ਼ ਪੂਰੀਆਂ ਨਾਂ ਕਰੇ ਤੇ ਉਸ ਦਾ ਕੋਈ ਕੰਮ ਨੇਪਰੇ ਨਾਂ ਚੜ੍ਹੇ।
Fareedkot Teekaਔਰ (ਸ੍ਵਾਰਥੁ) ਅਪਨਾ ਜੋ ਪ੍ਰਜੋਜਨੁ ਹੈ ਆਪ ਭੀ ਨਾ ਕਰ ਸਕੇ, ਔਰ ਪਰਾਏ ਕਾ (ਸੁਆਉ) ਅਰਥੁ ਭੀ ਨਾ ਕਰ ਸਕੇ, ਵਾ ਕੋਈ ਪ੍ਰ ਪੁਰਸ ਉਸ ਅਪਦਾਵਾਨ ਕਾ ਕਾਰਜ ਨ ਕਰ ਸਕੇ, ਸਰੀਰ ਕੀ ਨ੍ਰਿਬਲਤਾ ਸੇ ਸੇਵਾ ਆਦਿ ਕਾਰਜ ਭੀ ਕੁਛ ਨਾ ਹੋ ਸਕੇ॥
Prof. Sahib Singhਕੋਈ ਮਨੁੱਖ ਉਸ ਦੀ ਲੋੜ ਗ਼ਰਜ਼ ਪੂਰੀ ਨਾਹ ਕਰੇ, ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾਹ ਚੜ੍ਹ ਸਕੇ,ਪਦ ਅਰਥ ਸੁਆਰਥੁ = ਆਪਣੀ ਗ਼ਰਜ਼। ਸੁਆਉ = ਸੁਆਰਥ, ਮਨੋਰਥ।
SikhNet (Spanish)Si no hay deseo alguno que se le haya cumplido, ni hay trabajo que haya podido realizar ni terminar.
ਚਿਤਿ ਆਵੈ ਓਸੁ ਪਾਰਬ੍ਰਹਮੁ; ਤਾ ਨਿਹਚਲੁ ਹੋਵੈ ਰਾਜੁ ॥੨॥
chit aavai os paarabraham; taa nihachal hovai raaj |2| Ang 70
Sant Singh Khalsa-if you then come to remember the Supreme Lord God, you shall obtain the eternal kingdom. ||2||
Manmohan SinghAnd if he in his heart, remembers the Supreme Lord, he shall have a permanent kingdom.
Manmohan Singh (Punjabi)ਅਤੇ ਜੇਕਰ ਉਹ ਆਪਣੇ ਦਿਲ ਵਿੱਚ, ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰ ਲਵੇ ਤਾਂ ਉਸਨੂੰ ਮੁਸਤਕਿਲ ਪਾਤਸ਼ਾਹੀ ਪ੍ਰਾਪਤ ਹੋਵੇਗੀ।
Fareedkot Teekaਜੇ ਕਰ ਪਾਰਬ੍ਰਹਮ ਕਾ ਸਿਮਰਨ ਉਸ ਕੇ ਚਿਤ ਮੇਂ ਪ੍ਰਾਪਤਿ ਹੋ ਜਾਵੈ, ਤੋ ਅਚੱਲ ਚੱਕ੍ਰਵਰਤੀ ਰਾਜ ਕੋ ਪ੍ਰਾਪਤਿ ਹੋਵੈ॥੨॥
Prof. Sahib Singh(ਅਜੇਹੀ ਦੁਰਦਸ਼ਾ ਵਿਚ ਹੁੰਦਿਆਂ ਭੀ) ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ (ਭਾਵ, ਉਸ ਦੀ ਆਤਮਕ ਅਵਸਥਾ ਅਜੇਹੇ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਾਹ ਡੋਲੇ) ॥੨॥ਪਦ ਅਰਥ ਨਿਹਚਲੁ = ਅਟੱਲ ॥੨॥
SikhNet (Spanish)Si él en su corazón recuerda al Señor Absoluto, obtendrá una respuesta y sus días serán ligeros. (2)
ਜਾ ਕਉ ਚਿੰਤਾ ਬਹੁਤੁ ਬਹੁਤੁ; ਦੇਹੀ ਵਿਆਪੈ ਰੋਗੁ ॥
jaa kau chintaa bahut bahut; dehee viaapai rog | Ang 70
Sant Singh KhalsaWhen you are plagued by great and excessive anxiety, and diseases of the body;
Manmohan SinghHe who is plagued by very excessive anxiety and bodily ailment,
Manmohan Singh (Punjabi)ਉਹ ਜੋ ਪਰਮ ਘਣੇ ਫਿਕਰ ਤੇ ਸਰੀਰ ਦੀ ਬੀਮਾਰੀ ਦਾ ਸਤਾਇਆ ਹੋਇਆ ਹੈ।
Fareedkot Teekaਪੁਨ: ਜਿਸ ਕੋ ਚਿੰਤਾ ਬਹੁਤ ਹੋਵੈ ਔਰ ਸਰੀਰ ਭੀ ਚਿੰਤਾ ਕਰ ਕੇ ਰੋਗੀ ਰਹੇ॥
Prof. Sahib Singhਜਿਸ ਮਨੁੱਖ ਨੂੰ ਹਰ ਵੇਲੇ ਬੜੀ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ (ਕੋਈ ਨ ਕੋਈ) ਰੋਗ ਗ੍ਰਸੀ ਰੱਖੇ,ਪਦ ਅਰਥ ਦੇਹੀ = ਸਰੀਰ (ਨੂੰ)। ਵਿਆਪੈ = ਜ਼ੋਰ ਪਾ ਲਏ।
SikhNet (Spanish)Si uno tiene pensamientos de ansiedad y su cuerpo es atacado por la enfermedad,
ਗ੍ਰਿਸਤਿ ਕੁਟੰਬਿ ਪਲੇਟਿਆ; ਕਦੇ ਹਰਖੁ. ਕਦੇ ਸੋਗੁ ॥
grisat kuttanb palettiaa; kade harakh. kade sog | Ang 70
Sant Singh Khalsawhen you are wrapped up in the attachments of household and family, sometimes feeling joy, and then other times sorrow;
Manmohan SinghHe who is wrapped up in household and family and sometimes feels joy and sometimes sorrow;
Manmohan Singh (Punjabi)ਉਹ ਜੋ ਘਰ ਬਾਰ ਤੇ ਟੱਬਰ ਕਬੀਲੇ ਵਿੱਚ ਲਪੇਟਿਆ ਹੋਇਆ ਹੈ ਅਤੇ ਕਿਸੇ ਵੇਲੇ ਖੁਸ਼ੀ ਤੇ ਕਿਸੇ ਵੇਲੇ ਅਫਸੋਸ ਮਹਿਸੂਸ ਕਰਦਾ ਹੈ,
Fareedkot Teekaਔਰ ਕੁਟੰਬ ਮੇਂ ਲਪੇਟਿਆ ਹੂਆ ਗ੍ਰਹਸਤੀ ਹੋਵੈ, (ਕਦੇ) ਕਬੀ ਪੁਤ੍ਰ ਜਨਮਾਦਿਕ ਸੇ (ਹਰਖੁ) ਖੁਸੀ ਹੋ ਜਾਵੇ ਔਰ ਕਦੇ ਕਬੀ ਤਿਨ ਕੇ ਮਰਨਾਦਿਕ ਸੇ ਸੋਗਵੰਤ ਹੋ ਜਾਵੇ॥
Prof. Sahib Singhਜੇਹੜਾ ਗ੍ਰਿਹਸਤ (ਦੇ ਜੰਜਾਲ) ਵਿਚ ਪਰਵਾਰ (ਦੇ ਜੰਜਾਲ) ਵਿਚ (ਸਦਾ) ਫਸਿਆ ਰਹੇ, ਜਿਸ ਨੂੰ ਕਦੇ ਕੋਈ ਖ਼ੁਸ਼ੀ ਹੈ ਤੇ ਕਦੇ ਕੋਈ ਗ਼ਮ ਘੇਰੀ ਰਖਦਾ ਹੈ,ਪਦ ਅਰਥ ਗ੍ਰਿਸਤਿ = ਗ੍ਰਿਹਸਤ ਵਿਚ। ਹਰਖੁ = ਖ਼ੁਸ਼ੀ। ਸੋਗੁ = ਚਿੰਤਾ।
SikhNet (Spanish)y está involucrado emocionalmente en su hogar, y tiene a veces penas y a veces placeres.
ਗਉਣੁ ਕਰੇ ਚਹੁ ਕੁੰਟ ਕਾ; ਘੜੀ ਨ ਬੈਸਣੁ ਸੋਇ ॥
gaun kare chahu kuntt kaa; gharree na baisan soe | Ang 70
Sant Singh Khalsawhen you are wandering around in all four directions, and you cannot sit or sleep even for a moment
Manmohan Singhand wanders in four directions and cannot sit or sleep even for a moment;
Manmohan Singh (Punjabi)ਅਤੇ ਚੌਹੀਂ ਪਾਸੀਂ ਭਟਕਦਾ ਫਿਰਦਾ ਹੈ ਅਤੇ ਇਕ ਮੁਹਤ ਭਰ ਲਈ ਭੀ ਬੈਠ ਜਾ ਸੌ ਨਹੀਂ ਸਕਦਾ।
Fareedkot Teekaਔਰ ਚਾਰੋਂ ਕੁੰਟਾਂ ਕਾ ਭ੍ਰਮਣਾ ਕਰੇ, ਘੜੀ ਭਰ ਭੀ ਇਸਥਰ ਹੋ ਕਰ ਬੈਠਨਾ ਨ ਮਿਲੇ ਅਰੁ ਸੌਣਾ ਭੀ ਨਾ ਮਿਲੇ॥
Prof. Sahib Singhਜੇਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤਰ੍ਹਾਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਭਰ ਬਹਿਣਾ ਭੀ ਨਸੀਬ ਨਹੀਂ ਹੁੰਦਾ,ਪਦ ਅਰਥ ਗਉਣੁ = ਗਮਨ, ਭ੍ਰਮਨ। ਬੈਸਣੁ = ਬੈਠਣਾ, ਆਰਾਮ। ਸੋਇ = ਉਹ ਮਨੁੱਖ।
SikhNet (Spanish)Y vaga alrededor de los cuatro continentes, sin encontrar sosiego.
ਚਿਤਿ ਆਵੈ ਓਸੁ ਪਾਰਬ੍ਰਹਮੁ; ਤਨੁ ਮਨੁ ਸੀਤਲੁ ਹੋਇ ॥੩॥
chit aavai os paarabraham; tan man seetal hoe |3| Ang 70
Sant Singh Khalsa-if you come to remember the Supreme Lord God, then your body and mind shall be cooled and soothed. ||3||
Manmohan SinghWere he to reflect over the Supreme Lord, his body and soul shall be cooled (rest at peace).
Manmohan Singh (Punjabi)ਜੇਕਰ ਉਹ ਸ਼ੋਮਣੀ ਸਾਹਿਬ ਦਾ ਅਰਾਧਨ ਕਰੇ ਤਾਂ ਉਸ ਦੀ ਦੇਹਿ ਤੇ ਆਤਮਾ ਠੰਢੇ (ਸ਼ਾਂਤ) ਹੋ ਜਾਂਦੇ ਹਨ।
Fareedkot Teekaਝੇ ਕਰ ਪਾਰਬ੍ਰਹਮੁ ਕਾ ਚਿੱਤ ਮੇਂ ਸਿਮਰਨ ਹੋਇ ਆਵੈ, ਤੌ ਉਸ ਕਾ ਤਨੁ ਮਨੁ ਸੀਤਲੁ ਹੋ ਜਾਵੇ॥੩॥
Prof. Sahib Singhਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵੱਸੇ, ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ ਉਸ ਦਾ ਮਨ (ਸੰਤੋਖ ਨਾਲ) ਠੰਢਾ-ਠਾਰ ਹੋ ਜਾਂਦਾ ਹੈ ॥੩॥
SikhNet (Spanish)Si él recuerda al Señor en su corazón, su cuerpo y mente serán refrescados.(3)
ਕਾਮਿ ਕਰੋਧਿ ਮੋਹਿ ਵਸਿ ਕੀਆ; ਕਿਰਪਨ ਲੋਭਿ ਪਿਆਰੁ ॥
kaam karodh mohi vas keea; kirapan lobh piaar | Ang 70
Sant Singh KhalsaWhen you are under the power of sexual desire, anger and worldly attachment, or a greedy miser in love with your wealth;
Manmohan SinghMan may be in the power of lust wrath and worldly love, and be a miser through love of greed;
Manmohan Singh (Punjabi)ਬੰਦਾ ਵਿਸ਼ੇ ਭੋਗ ਗੁੱਸੇ ਤੇ ਸੰਸਾਰੀ ਮਮਤਾ ਦੇ ਅਖਤਿਆਰ ਵਿੱਚ ਹੋਵੇ ਤੇ ਲਾਲਚ ਦੀ ਪ੍ਰੀਤ ਰਾਹੀਂ ਕੰਜੂਸ ਹੋ ਗਿਆ ਹੋਵੇ।
Fareedkot Teekaਕਾਮ ਕ੍ਰੋਧ ਤਥਾ ਮੋਹ ਇਨ ਬਿਕਾਰੋਂ ਕਾ ਬਸਿ ਕੀਆ ਹੂਆ, ਕਿਰਪਣ ਜੋ ਧਨ ਕੋ ਬ੍ਯਵਹਾਰ ਤਥਾ ਪਰਮਾਰਥ ਮੇਂ ਆਪ ਲਗਾਵਣੇ ਵਾਲਾ ਨਾ ਹੋਵੈ, ਔਰ (ਲੋਭਿ ਪਿਆਰੁ) ਧਨ ਕੇ ਲੋਭ ਹੀ ਮੇਂ ਪਿਆਰ ਹੋਵੈ॥
Prof. Sahib Singhਜੇ ਕਿਸੇ ਮਨੁੱਖ ਨੂੰ ਕਾਮ ਨੇ ਕ੍ਰੋਧ ਨੇ ਮੋਹ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੋਵੇ, ਜੇ ਉਸ ਸ਼ੂਮ ਦਾ ਪਿਆਰ (ਸਦਾ) ਲੋਭ ਵਿਚ ਹੀ ਹੋਵੇ,ਪਦ ਅਰਥ ਕਾਮਿ = ਕਾਮ ਨੇ। ਮੋਹਿ = ਮੋਹ ਨੇ। ਕਿਰਪਨ = ਕੰਜੂਸ। ਲੋਭਿ = ਲੋਭ ਵਿਚ।
SikhNet (Spanish)Aquél que vive siendo controlado por la lujuria, el enojo, el apego y la miserable avaricia
ਚਾਰੇ ਕਿਲਵਿਖ. ਉਨਿ ਅਘ ਕੀਏ; ਹੋਆ ਅਸੁਰ ਸੰਘਾਰੁ ॥
chaare kilavikh. un agh kee; hoaa asur sanghaar | Ang 70
Sant Singh Khalsaif you have committed the four great sins and other mistakes; even if you are a murderous fiend
Manmohan SinghHe may have committed the four major sins and other misdeeds; and be a demon to kill,
Manmohan Singh (Punjabi)ਉਸ ਨੇ ਚਾਰੋਂ ਹੀ ਬੱਜਰ ਪਾਪ ਤੇ ਹੋਰ ਕੁਕਰਮ ਕੀਤੇ ਹੋਣ ਤੇ ਮਾਰ ਸੁੱਟਣ ਲਈਂ ਉਹ ਰਾਖਸ਼ ਹੋਵੇ,
Fareedkot Teeka(ਚਾਰੇ ਕਿਲਵਿਖ) ਗੋਘਾਤ ੧, ਗੁਰੂ ਪਤਨੀਰਮਨਾ ੨, ਬ੍ਰਹਮ ਹਤ੍ਯਾ ੩, ਏਕ ਸੇਰ ਸੇ ਅਧਿਕ ਕੰਚਨ ਕੀ ਚੋਰੀ ਕਰਨਾ ੪, ਯਦ੍ਯਪਿ ਅਲਪ ਸ੍ਵਰਨ ਕਾ ਚੁਰਾਉਨਾ ਭੀ ਪਾਪ ਹੀ ਹੈ, ਪਰੰਤੂ ਸੇਰ ਸੇ ਅਧਿਕ ਕਿਲਵਿਖੋਂ ਮੇਂ ਕਹਾ ਹੈ, ਭਾਵ ਯਹਿ ਕਿ ਚਾਰੋਂ ਮਹਾਂ ਪਾਪ ਹੈਂ, ਇਨ ਚਾਰੋਂ ਕੇ ਜੋ ਕਰਨੇ ਵਾਲੇ ਹੈਂ। ਇਨ ਚਾਰੋਂ ਕਿਲਵਿਖੀ੍ਯੋਂ ਕਾ ਸੰਗੀ ਭੀ ਇਨ ਕੇ ਤੁਲ ਹੀ ਪਾਂਚਵਾਂ ਪਾਪੀ ਹੋਤਾ ਹੈ।☬ਨਨੂੰ: ਸੰਗਤਿ ਤੋ ਘੜੀ ਪਲ ਮਾਤ੍ਰ ਕਿਸੀ ਸੰਜੋਗ ਸੇ ਭੀ ਹੋ ਜਾਤੀ ਹੈ?☬ਉੱਤ੍ਰ: ਸ਼ਾਸਤ੍ਰ ਮੇਂ ਨਿਯਮ ਕੀਯਾ ਹੈ, ਜੋ ਜਿਸ ਕੀ ਏਕ ਬਰਖ ਪ੍ਰ੍ਯੰਤ ਸੰਗਤਿ ਕਰੇ ਸੋ ਤਿਸ ਕੇ ਤੁਲ ਹੋ ਜਾਤਾ ਹੈ। ਪੁਨਃ ਬਿਸ੍ਵਾਸਘਾਤ ਤਥਾ ਕ੍ਰਿਤਘਨਤਾ ਆਦਿਕ ਭੀ (ਅਘ) ਪਾਪ ਕੀਏ ਹੋਇ ਅਰਥਾਤ (ਉਨ) ਤਿਸ ਪੁਰਸ ਨੇ ਸਭੀ ਕਿਲਵਿਖ ਤਥਾ ਕ੍ਰਿਤਘਨਤਾ ਆਦਿ ਆਪ ਭੀ ਕੀਏ ਹੋਇ, ਔਰ (ਅਸੁਰ ਸੰਘਾਰ) ਅਸੁਰੀ ਸੰਪਤਾ ਕੇ ਗੁਣੋਂ ਕਰ ਮਾਰਿਆ ਹੂਆ ਹੋਇ, ਵਾ ਦੈਤੋਂ ਕੇ ਤੁਲ ਜੀਵੋਂ ਕੇ ਮਾਰਨੇ ਵਾਲਾ ਭੀ ਹੂਆ ਹੈ॥
Prof. Sahib Singhਜੇ ਉਸ ਨੇ (ਉਹਨਾਂ ਵਿਕਾਰਾਂ ਦੇ ਵੱਸ ਹੋ ਕੇ) ਚਾਰੇ ਹੀ ਉੱਘੇ ਪਾਪ ਅਪਰਾਧ ਕੀਤੇ ਹੋਏ ਹੋਣ, ਜੇ ਉਹ ਅਜੇਹਾ ਭੈੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ,ਪਦ ਅਰਥ ਕਿਲਵਿਖ = ਪਾਪ। ਉਨਿ = ਉਸ ਨੇ। ਅਘ = ਪਾਪ। ਚਾਰੇ ਕਿਲਵਿਖ = {ਬ੍ਰਾਹਮਣ ਕੈਲੀ ਘਾਤ ਕੰਞਕਾ, ਅਣਚਾਰੀ ਕਾ ਧਾਨੁ}। ਅਸੁਰ ਸੰਘਾਰੁ = ਸੰਘਾਰਨ ਜੋਗ ਅਸੁਰ।
SikhNet (Spanish)y que también bebe, se roba el oro, trata de seducir a la esposa del Guru, mata a la vaca o al brahmán y está siendo destruido por sus acciones
ਪੋਥੀ ਗੀਤ ਕਵਿਤ ਕਿਛੁ; ਕਦੇ. ਨ ਕਰਨਿ ਧਰਿਆ ॥
pothee geet kavit kichh; kade. na karan dhariaa | Ang 70
Sant Singh Khalsawho has never taken the time to listen to sacred books, hymns and poetry
Manmohan Singhand he may never have given his ear to sacred books, hymns and poetry.
Manmohan Singh (Punjabi)ਅਤੇ ਪਵਿੱਤਰ ਪੁਸਤਕਾਂ, ਭਜਨ ਤੇ ਕਵਿਤਾ ਵੱਲ ਉਸ ਨੇ ਕਦਾਚਿੱਤ ਆਪਣਾ ਕੰਨ ਹੀ ਨਾਂ ਕੀਤਾ ਹੋਵੇ।
Fareedkot Teekaਔਰ ੩ ਪੋਥੀ ਸ਼ਾਸਤ੍ਰ, (ਗੀਤ) ਸੰਗੀਤ ਔਰ (ਕਵਿਤ) ਕਾਬ੍ਯ, ਜਿਨ ਮੇਂ ਵਾਹਿਗੁਰੂ ਕਾ ਨਾਮ ਗੁੰਥਤ ਹੋਇ, ਸੋ ਕਭੀ ਨਹੀਂ ਕਾਨ (ਧਰਿਆ) ਧਾਰਨ ਕੀਆ ਹੋਇ, ਭਾਵ ਯੇਹ ਕਿ ਕਭੀ ਨਹੀਂ ਸੁਣਾ ਹੋਇ॥
Prof. Sahib Singhਜੇ ਉਸ ਨੇ ਕਦੇ ਭੀ ਕੋਈ ਧਰਮ ਪੁਸਤਕ ਕੋਈ ਧਰਮ ਗੀਤ ਕੋਈ ਧਾਰਮਿਕ ਕਵਿਤਾ ਸੁਣੀ ਨਾਹ ਹੋਵੇ,ਪਦ ਅਰਥ ਕਰਨਿ = ਕੰਨ ਵਿਚ। ਕਰਨਿ ਧਰਿਆ = ਸੁਣਿਆ।
SikhNet (Spanish)y nunca presta oídos al Libro y a la poesía del Alma.
ਚਿਤਿ ਆਵੈ ਓਸੁ ਪਾਰਬ੍ਰਹਮੁ; ਤਾ ਨਿਮਖ ਸਿਮਰਤ ਤਰਿਆ ॥੪॥
chit aavai os paarabraham; taa nimakh simarat tariaa |4| Ang 70
Sant Singh Khalsa-if you then come to remember the Supreme Lord God, and contemplate Him, even for a moment, you shall be saved. ||4||
Manmohan SinghIf he thinks of the Supreme Lord, then, by remembering Him even for a moment, he is saved.
Manmohan Singh (Punjabi)ਜੋ ਉਹ ਸ਼੍ਰੋਮਣੀ ਸਾਹਿਬ ਨੂੰ ਚੇਤੇ ਕਰ ਲਵੇ ਤਦ ਉਸ ਨੂੰ ਇਕ ਮੁਹਤ ਭਰ ਲਈ ਅਰਾਧਨ ਨਾਲ ਉਹ ਪਾਰ ਉਤਰ ਜਾਂਦਾ ਹੈ।
Fareedkot Teekaਪਰੰਤੂ ਜੇ ਉਸ ਕੋ ਪਾਰਬ੍ਰਹਮ ਕਾ ਸਿਮਰਨੁ ਚਿਤ ਮੇਂ ਯਾਦ ਹੋਇ ਆਵੈ, ਤਬ ਏਕ ਨਿਮਖ ਮਾਤ੍ਰ ਕੇ ਸਿਮਰਣ ਸੇ ਮੁਕਤਿ ਹੋ ਗਿਆ ਹੈ॥☬ਪ੍ਰਿਥਮ ਚਾਰ ਪੌੜੀ੍ਯੋਂ ਮੇਂ ਵਾਹਗੁਰੂ ਕੇ ਸਿਮਰਣੇ ਸੇ ਨੀਚੋਂ ਕੋ ਊਚਤਾ ਦਿਖਾਈ ਹੈ। ਤਬ ਔਰ ਚਾਰ ਪਉੜੀਓਂ ਮੇਂ ਵਾਹਿਗੁਰੂ ਕੇ ਸਿਮਰਣ ਬਿਨਾ ਜੋ ਊਚ ਹੈਂ ਤਿਨ ਕੀ ਨੀਚਤਾ ਦਿਖਾਤੇ ਹੈਂ:
Prof. Sahib Singhਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਹ ਅੱਖ ਦੇ ਫੋਰ ਜਿਤਨੇ ਜਿਤਨੇ ਸਮੇ ਲਈ ਹੀ ਪ੍ਰਭੂ ਦਾ ਸਿਮਰਨ ਕਰ ਕੇ (ਇਹਨਾਂ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ ॥੪॥
SikhNet (Spanish)Si él recuerda al Señor con todo su corazón, aunque sea por un pequeño instante, él será salvado de la propia oscuridad de su conciencia. (4)
ਸਾਸਤ ਸਿੰਮ੍ਰਿਤਿ ਬੇਦ ਚਾਰਿ; ਮੁਖਾਗਰ ਬਿਚਰੇ ॥
saasat sinmrit bed chaar; mukhaagar bichare | Ang 70
Sant Singh KhalsaPeople may recite by heart the Shaastras, the Simritees and the four Vedas;
Manmohan SinghThough the mortal may repeat by heart (the six) treatises on philosophy, (twenty seven) ceremonial books and four Vedas;
Manmohan Singh (Punjabi)ਭਾਵੇਂ ਪ੍ਰਾਣੀ ਫਲਸਫੇ ਦੇ (ਛੇ) ਗ੍ਰੰਥ, (ਸਤਾਈ) ਕਰਮਕਾਂਡੀ ਪੁਸਤਕਾਂ ਅਤੇ ਚਾਰੇ ਵੇਦ ਮੂੰਹ ਜਬਾਨੀ ਉਚਾਰਣ ਕਰੇ।
Fareedkot Teekaਸਾਸਤ੍ਰ ਵੇਦਾਂਤ ਆਦਿ ੬, ਔਰ ਸਿੰਮ੍ਰਤੀਆਂ ਮਨੂ ਆਦਿ ੨੭, ਔਰ ਬੇਦ ਰਿਗ ਆਦਿ ੪, (ਮੁਖਾਗਰ) ਕੰਠ ਹੋਇ ਔਰ (ਬਿਚਰੇ) ਵੀਚਾਰਤਾ ਭੀ ਹੋਇ॥
Prof. Sahib Singhਜੇ ਕੋਈ ਮਨੁੱਖ ਚਾਰੇ ਵੇਦ ਸਾਰੇ ਸ਼ਾਸਤ੍ਰ ਤੇ ਸਾਰੀਆਂ ਸਿਮ੍ਰਿਤੀਆਂ ਨੂੰ ਮੂੰਹ-ਜ਼ਬਾਨੀ (ਉਚਾਰ ਕੇ) ਵਿਚਾਰ ਸਕਦਾ ਹੋਵੇ,ਪਦ ਅਰਥ ਮੁਖਾਗਰ = {ਮੁਖ ਅੱਗ੍ਰ} ਜ਼ਬਾਨੀ।
SikhNet (Spanish)Si uno recita con sus labios los Shastras, los textos Semíticos y los cuatro Vedas
ਤਪੇ ਤਪੀਸਰ ਜੋਗੀਆ; ਤੀਰਥਿ ਗਵਨੁ ਕਰੇ ॥
tape tapeesar jogeea; teerath gavan kare | Ang 70
Sant Singh Khalsathey may be ascetics, great, self-disciplined Yogis; they may visit sacred shrines of pilgrimage
Manmohan SinghThough he may be a penitent, a great sage or a yogi and may visit places of pilgrimage;
Manmohan Singh (Punjabi)ਭਾਵੇਂ ਉਹ ਪਸਚਾਤਾਪੀ, ਵੱਡਾ ਰਿਸ਼ੀ ਤੇ ਯੋਗੀ ਹੋਵੇ, ਤੇ ਯਾਤ੍ਰਾ-ਅਸਥਾਨਾਂ ਤੇ ਰਟਨ ਕਰੇ,
Fareedkot Teekaਪੁਨ: ਤਪ ਕਰਨੇ ਸੇ ਤਪੀ ਭੀ ਹੋਇ, ਵਾ (ਤਪੀਸਰ) ਤਪੀਓਂ ਕਾ ਮਹੰਤ ਹੋਇ, ਪੁਨਃ ਜੋਗ ਸਾਧੀ ਹੋਇ, ਔਰ ਸਤੀ ਤੀਰਥੋਂ ਕੀ ਜਾਤ੍ਰਾ ਕਰਤਾ ਹੋਇ॥
Prof. Sahib Singhਜੇ ਉਹ ਵੱਡੇ ਵੱਡੇ ਤਪੀਆਂ ਤੇ ਜੋਗੀਆਂ ਵਾਂਗ (ਹਰੇਕ) ਤੀਰਥ ਉਤੇ ਜਾਂਦਾ ਹੋਵੇ,ਪਦ ਅਰਥ ਬਿਚਰੇ = ਵਿਚਾਰ ਸਕੇ। ਤੀਰਥਿ = ਤੀਰਥ ਉਤੇ।
SikhNet (Spanish)y vive como un gran asceta y Yogui y se baña en las aguas santas.
ਖਟੁ ਕਰਮਾ ਤੇ ਦੁਗੁਣੇ; ਪੂਜਾ ਕਰਤਾ. ਨਾਇ ॥
khatt karamaa te dugune; poojaa karataa. naae | Ang 70
Sant Singh Khalsaand perform the six ceremonial rituals, over and over again, performing worship services and ritual bathings.
Manmohan Singhand though he may perform six rites twice over and bath and perform worship;
Manmohan Singh (Punjabi)ਅਤੇ ਭਾਵੇਂ ਉਹ ਛੇ ਸੰਸਕਾਰਾਂ ਨੂੰ ਦੂਹਰੀ ਵਾਰ ਕਰੇ ਅਤੇ ਨ੍ਰਾਂ ਕੇ ਉਪਾਸ਼ਨਾ ਕਰੇ।
Fareedkot Teekaਔਰ ਖਟ ਕਰਮੋਂ ਸੇ ਦੁਗਨੇ(੧੨) ਦ੍ਵਾਦਸ ਕਰਮ, ਸੰਧ੍ਯਾ ੧, ਸਨਾਨ ੨, ਜਪ ੩, ਹੋਮ ੪, ਆਥਿਤ ਪੂਜਨ ੫, ਦੇਵਾਰਚਨ ੬, ਬੇਦ ਪਢਨ ੭, ਔਰ ਪਢਾਉਨਾ ੮, ਯੱਗ ਕਰਨਾ ੯, ਔਰ ਕਰਾਉਨਾ ੧੦, ਦਾਨ ਦੇਨਾ ੧੧, ਔਰ ਦਾਨ ਲੇਨਾ, ਨਾਇ ਕਰ ਠਾਕਰ ਪੂਜਾ ਭੀ ਕਰਤਾ ਹੋਇ ੧੨, ਇਨ ਸਭਨੋਂ ਕੋ ਕਰਤਾ ਭੀ ਹੈ॥
Prof. Sahib Singhਜੇ ਉਹ (ਤੀਰਥਾਂ ਉਤੇ) ਇਸ਼ਨਾਨ ਕਰ ਕੇ (ਦੇਵੀ ਦੇਵਤਿਆਂ ਦੀ) ਪੂਜਾ ਕਰਦਾ ਹੋਵੇ ਤੇ (ਮੰਨੇ-ਪਰਮੰਨੇ) ਛੇ (ਧਾਰਮਿਕ) ਕੰਮਾਂ ਨਾਲੋਂ ਦੂਣੇ (ਧਾਰਮਿਕ ਕਰਮ ਨਿੱਤ) ਕਰਦਾ ਹੋਵੇ;ਪਦ ਅਰਥ ਨਾਇ = ਨਾ ਕੇ।
SikhNet (Spanish)Y realiza las doce acciones de un practicante y hace Alabanza después de las abluciones.
ਰੰਗੁ. ਨ ਲਗੀ ਪਾਰਬ੍ਰਹਮ; ਤਾ ਸਰਪਰ ਨਰਕੇ ਜਾਇ ॥੫॥
rang. na lagee paarabraham; taa sarapar narake jaae |5| Ang 70
Sant Singh KhalsaEven so, if they have not embraced love for the Supreme Lord God, then they shall surely go to hell. ||5||
Manmohan SinghYet if he has not embraced love for the Supreme Lord, he shall, assuredly, go to hell then.
Manmohan Singh (Punjabi)ਫਿਰ ਵੀ ਜੇਕਰ ਉਸ ਦੀ ਪ੍ਰੀਤ ਸ਼ਰੋਮਣੀ ਸਾਹਿਬ ਨਾਲ ਨਹੀਂ ਗੰਢੀ ਗਈ, ਤਦ, ਉਹ ਨਿਸਚਿਤ ਹੀ ਦੋਜਖ ਨੂੰ ਜਾਏਗਾ।
Fareedkot Teekaਝੇ ਕਰ ਪਾਰਬ੍ਰਹਮ ਮੇਂ (ਰੰਗੁ) ਪ੍ਰੇਮ ਨਹੀਂ ਲਗੇ ਤੋ (ਸਰਪਰ) ਆਵਸ੍ਯਮੇਵ ਨਰਕ ਮੇਂ ਜਾ ਪੜੇਗਾ॥☬ਨਨੂੰ: ਯਗ੍ਯਾਦਿਕੋਂ ਕਾ ਫਲ ਸ੍ਵਰਗਾਦਿਕ ਲਿਖਾ ਹੈ, ਔਰ ਸ੍ਰੀ ਗੁਰੂ ਜੀ ਤਿਨ ਕਾ ਫਲ ਨਰਕ ਕਹਤੇ ਹੈਂ, ਇਸ ਸੇ ਗੁਰਵਾਕ੍ਯ ਸੇ ਵਿਰੁਧ ਅਰਥ ਕੇ ਪ੍ਰਤਿਪਾਦਿਕ ਹੂਏ?☬ਉੱਤ੍ਰ: ਭਗਵਤ ਭਕਤਿ ਵਿਰੁੱਧ ਜਿਤਨੇ ਕਰਮ ਹੈਂ, ਸੋ ਸਭੀ ਦੁਖ ਕਾ ਕਾਰਨ ਹੈ। ਭਾਵ ਯਹਿ ਜੋ ਕਰਮ ਅਹੰਕਾਰ ਪੂਰਬਕ ਕੀਏ ਜਾਤੇ ਹੈਂ ਤਿਨ ਕਾ ਫਲ ਸ੍ਵਰਗਾਦਿਕ ਮਿਲਤਾ ਹੈ। ਪਰੰਤੂ ਵਹਾਂ ਭੀ ਈਰਖਾਦਿ ਦੁਖ ਬਨੇ ਰਹਿਤੇ ਹੈਂ। ਪੁੰਨੋਂ ਕੇ ਖੀਣ ਹੋਨੇ ਸੇ ਤਹਾਂ ਤੇ ਗਿਰਾਯਾ ਜਾਤਾ ਹੈ। ਇਸ ਪਰ ਰਾਜਾ ਨ੍ਰਿਗ ਕਾ ਦ੍ਰਿਸ੍ਟਾਂਤ ਪ੍ਰਸਿੱਧ ਹੈ ਅਰਥਾਤ ਇਨ ਕਰਮੋਂ ਕੇ ਕਰਨੇ ਸੇ ਦੁਖੋ ਕੀ ਨਿਬ੍ਰਿਤੀ ਕਬੀ ਨਹੀਂ ਹੋਤੀ। ਤਾਂ ਤੇ ਭਗਵਤ ਭਕ੍ਤਿ ਬਿਨਾ ਕਬੀ ਸੁਖ ਕੀ ਪ੍ਰਾਪਤੀ ਨਹੀਂ ਹੈ॥
Prof. Sahib Singhਪਰ ਜੇ ਪਰਮਾਤਮਾ (ਦੇ ਚਰਨਾਂ) ਦਾ ਪਿਆਰ (ਉਸ ਦੇ ਅੰਦਰ) ਨਹੀਂ ਹੈ, ਤਾਂ ਉਹ ਜ਼ਰੂਰ ਨਰਕ ਵਿਚ ਹੀ ਜਾਂਦਾ ਹੈ ॥੫॥ਪਦ ਅਰਥ ਖਟੁ = ਛੇ। ਸਰਪਰ = ਜ਼ਰੂਰ ॥੫॥
SikhNet (Spanish)Si él no está enamorado del Señor, entonces, seguramente, se perderá en la oscuridad de su conciencia. (5)
ਰਾਜ ਮਿਲਕ ਸਿਕਦਾਰੀਆ; ਰਸ ਭੋਗਣ ਬਿਸਥਾਰ ॥
raaj milak sikadaareea; ras bhogan bisathaar | Ang 70
Sant Singh KhalsaYou may possess empires, vast estates, authority over others, and the enjoyment of myriads of pleasures;
Manmohan SinghThough one may have empire, principality, lordship and plentiful enjoyments of dainties.
Manmohan Singh (Punjabi)ਭਾਵੇਂ ਆਦਮੀ ਕੋਲ ਬਾਦਸ਼ਾਹੀ, ਰਜਵਾੜਾ, ਸਰਦਾਰੀ ਅਤੇ ਘਨੇਰੇ ਸੁਆਦਿਸ਼ਟ ਅਨੰਦ ਹੋਣ।
Fareedkot Teeka(ਰਾਜ) ਦੇਸੋਂ ਕੀ ਹਕੂਮਤਿ, (ਮਿਲਕ) ਮਾਲਕੀਤ, (ਸਿਕਦਾਰੀਆ) ਸਰਦਾਰੀਆਂ, ਜਿਸ ਕੇ ਘਰ ਮੇਂ ਬਹੁਤ ਹੋ ਜਾਵੈਂ, ਭਾਵ ਏਹਿ ਕਿ ਤਿਨ ਕੇ ਕੁਲ ਮੇਂ ਬਹੁਤ ਪੁਸਤੋਂ ਤਕ ਸਰਦਾਰੀ ਮਰਾਤਬੇ ਕੋ ਪਹੁਚ ਜਾਵੈਂ, ਔਰ ਸਬਦਾਦਿ ਵਿਸ੍ਯੋਂ ਕੋ ਅਧਿਕਤਾ ਸੇ ਭੋਗਣਾ ਕਰੇ॥
Prof. Sahib Singhਜੇ ਕਿਸੇ ਮਨੁੱਖ ਨੂੰ (ਮੁਲਕਾਂ ਦੇ) ਰਾਜ ਮਿਲੇ ਹੋਏ ਹੋਣ, ਬੇਅੰਤ ਜ਼ਮੀਨਾਂ ਦੀ ਮਾਲਕੀ ਮਿਲੀ ਹੋਵੇ, ਜੇ (ਉਸ ਦੀਆਂ ਹਰ ਥਾਂ) ਸਰਦਾਰੀਆਂ ਬਣੀਆਂ ਹੋਈਆਂ ਹੋਣ, ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਭੋਗ ਭੋਗਦਾ ਹੋਵੇ,ਪਦ ਅਰਥ ਮਿਲਕ = ਮਿਲਖ, ਜ਼ਮੀਨ।
SikhNet (Spanish)El dominio sobre otros. Vastas propiedades en las que se puede rigir y gozar de muchos placeres.
ਬਾਗ ਸੁਹਾਵੇ ਸੋਹਣੇ; ਚਲੈ ਹੁਕਮੁ ਅਫਾਰ ॥
baag suhaave sohane; chalai hukam afaar | Ang 70
Sant Singh Khalsayou may have delightful and beautiful gardens, and issue unquestioned commands;
Manmohan SinghHe may have delightful and beauteous gardens and he may issue unchallengeable orders;
Manmohan Singh (Punjabi)ਉਸ ਪਾਸ ਮਨੋਹਰ ਤੇ ਸੁੰਦਰ ਚਮਨ ਹੋਣ ਤੇ ਉਹ ਅਮੋੜ ਫੁਰਮਾਨ ਜਾਰੀ ਕਰੇ,
Fareedkot Teekaਔਰ ਬਾਗ਼ ਭੀ ਸੁਭਾਇਮਾਨ ਪ੍ਰਾਪਤਿ ਹੋਇ, ਔਰ ਉਸ ਮੇਂ ਬਡੇ ਬਡੇ ਸੋਹਨੇ ਮੰਦਰ ਭੀ ਬਨੇ ਹੋਇ, ਮੰਦਰ ਕਾ ਅਧ੍ਯਾਰ ਹੈ ਹੁਕਮ ਭੀ (ਅਫਾਰ) ਅਮੋੜ ਚਲੈ॥
Prof. Sahib Singhਜੇ ਉਸ ਦੇ ਪਾਸ ਸੋਹਣੇ ਸੁੰਦਰ ਬਾਗ਼ ਹੋਣ, ਜੇ (ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ) ਅਹੰਕਾਰੀ (ਹੋਏ) ਦਾ ਹੁਕਮ ਹਰ ਕੋਈ ਮੰਨਦਾ ਹੋਵੇ,ਪਦ ਅਰਥ ਅਫਾਰ = ਆਫਰੇ ਹੋਏ ਦਾ, ਅਹੰਕਾਰੀ ਦਾ।
SikhNet (Spanish)Bellos jardines y el orgullo de comandar todos sus extensos alrededores.
ਰੰਗ ਤਮਾਸੇ ਬਹੁ ਬਿਧੀ; ਚਾਇ ਲਗਿ ਰਹਿਆ ॥
rang tamaase bahu bidhee; chaae lag rahiaa | Ang 70
Sant Singh Khalsayou may have enjoyments and entertainments of all sorts and kinds, and continue to enjoy exciting pleasures
Manmohan Singhand he may have revels and entertainments of many sorts and continue enjoying buoyant pleasures;
Manmohan Singh (Punjabi)ਵੁਸ ਕੋਲ ਅਨੇਕਾਂ ਕਿਸਮਾਂ ਦੀਆਂ ਰੰਗ-ਰਲੀਆਂ ਤੇ ਦਿਲ ਬਹਿਲਾਵੇ ਹੋਣ, ਅਤੇ ਉਹ ਉਮੰਗ-ਭਰੀਆਂ ਮੌਜ-ਬਹਾਰਾ ਮਾਣਦਾ ਰਹਿੰਦਾ ਹੋਵੇ।
Fareedkot Teekaਰੰਗ ਰੰਗ ਕੇ ਤਮਾਸ਼ੇ ਕੌਤਕ ਔਰ ਬਹੁਤ ਪ੍ਰਕਾਰ ਕੇ (ਚਾਉ) ਉਤਸ਼ਾਹ ਇਨ ਮੇਂ ਲਗਾ ਰਹਾ ਹੋਇ॥
Prof. Sahib Singhਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ-ਤਮਾਸ਼ਿਆਂ ਵਿਚ ਚਾ-ਮਲਾਰ ਵਿਚ ਰੁੱਝਾ ਰਹਿੰਦਾ ਹੋਵੇ,ਪਦ ਅਰਥ ਚਾਇ = ਚਾ ਵਿਚ।
SikhNet (Spanish)Participar y ser entretenido en obras majestuosas y maravillosos espectáculos; todo esto es en vano.
ਚਿਤਿ. ਨ ਆਇਓ ਪਾਰਬ੍ਰਹਮੁ; ਤਾ ਸਰਪ ਕੀ ਜੂਨਿ ਗਇਆ ॥੬॥
chit. na aaeo paarabraham; taa sarap kee joon geaa |6| Ang 70
Sant Singh Khalsa-and yet, if you do not come to remember the Supreme Lord God, you shall be reincarnated as a snake. ||6||
Manmohan SinghYet, if he muse not over the Lofty Lord, then, he shall go (be born) in the serpent species.
Manmohan Singh (Punjabi)ਫਿਰ ਵੀ ਜੇਕਰ ਉਹ ਸੱਚੇ ਸੁਆਮੀ ਦਾ ਸਿਮਰਨ ਨਹੀਂ ਕਰਦਾ, ਤਦ ਉਹ ਸੱਪ ਦੀਆਂ ਜੂਨੀਆਂ ਅੰਦਰ ਜਾਵੇਗਾ (ਜਨਮੇਗਾ)।
Fareedkot Teekaਪਰੰਤੂ ਜੋ ਪਾਰਬ੍ਰਹਮ ਕਾ ਸਿਮਰਨ ਨਾ ਪ੍ਰਾਪਤਿ ਹੋਇ ਤੌ ਸਰਪ ਕੀ ਜੋਨਿ ਮੇਂ ਜਾ ਪ੍ਰਾਪਤਿ ਹੂਆ, ਜਥਾ ਨਹੁ ਖੁਰਾਜਾ ਸਰਪ ਕੀ ਜੋਨੀ ਕੋ ਪ੍ਰਾਪਤਿ ਭਯਾ॥੬॥
Prof. Sahib Singhਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਾਹ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਨ ਵਿਚ ਗਿਆ ਸਮਝੋ ॥੬॥
SikhNet (Spanish)Pues si uno no medita en el Señor en su corazón, obtiene la vida de una serpiente.(6)
ਬਹੁਤੁ ਧਨਾਢਿ ਅਚਾਰਵੰਤੁ; ਸੋਭਾ ਨਿਰਮਲ ਰੀਤਿ ॥
bahut dhanaadt achaaravant; sobhaa niramal reet | Ang 70
Sant Singh KhalsaYou may possess vast riches, maintain virtuous conduct, have a spotless reputation and observe religious customs;
Manmohan SinghOne may be very wealthy and of good conduct and have spotless reputation and mode of life;
Manmohan Singh (Punjabi)ਬੰਦਾ ਘਣਾ ਅਮੀਰ ਤੇ ਚੰਗੇ ਚਾਲ ਚਲਣ ਵਾਲਾ ਹੋਵੇ, ਅਤੇ ਉਸ ਦੀ ਬੇਦਾਗ ਸ਼ੁਹਰਤ ਤੇ ਜੀਵਨ ਰਹੁ-ਰੀਤੀ ਹੋਵੇ।
Fareedkot Teekaਬਹੁਤ (ਧਨਾਢਿ) ਧਨਵਾਨ ਹੋਇ, ਪੁਨਃ ਸ੍ਰੇਸ੍ਟ ਆਚਾਰੋਂ ਕੇ ਧਾਰਨੇ ਵਾਲਾ ਹੋਇ, ਔਰ ਸੋਭਾ ਸੰਜੁਗਤਿ ਹੋਇ, ਔਰ ਨਿਰਮਲ ਮਰਜਾਦਾ ਵਾਲਾ ਹੋਇ॥
Prof. Sahib Singhਜੇ ਕੋਈ ਮਨੁੱਖ ਬੜੇ ਧਨ ਵਾਲਾ ਹੋਵੇ, ਚੰਗੀ ਰਹਿਣੀ-ਬਹਿਣੀ ਵਾਲਾ ਹੋਵੇ, ਸੋਭਾ ਵਾਲਾ ਹੋਵੇ ਤੇ ਸਾਫ਼ ਸੁਥਰੀ ਜੀਵਨ-ਮਰਯਾਦਾ ਵਾਲਾ ਹੋਵੇ,ਪਦ ਅਰਥ ਅਚਾਰਵੰਤੁ = ਚੰਗੀ ਰਹਿਣੀ ਬਹਿਣੀ ਵਾਲਾ।
SikhNet (Spanish)Uno podrá tener vastas riquezas, cultura, gloria, actitudes piadosas en su vida;
ਮਾਤ ਪਿਤਾ ਸੁਤ ਭਾਈਆ; ਸਾਜਨ ਸੰਗਿ ਪਰੀਤਿ ॥
maat pitaa sut bhaaeea; saajan sang pareet | Ang 70
Sant Singh Khalsayou may have the loving affections of mother, father, children, siblings and friends;
Manmohan SinghHe may bear affection with his mother, father, sons, brothers and friends,
Manmohan Singh (Punjabi)ਉਸ ਦੀ ਆਪਣੀ ਅੰਮੜੀ, ਬਾਬਲ, ਪੁਤ੍ਰਾਂ ਵੀਰਾਂ ਅਤੇ ਮਿੱਤਰਾਂ ਨਾਲ ਮੁਹੱਬਤ ਹੋਵੇ,
Fareedkot Teekaਮਾਤਾ, ਪਿਤਾ, ਪੁਤ੍ਰ, ਭ੍ਰਾਤਾ ਔਰ ਸੱਜਨ ਪੁਰਖੋਂ ਕੇ ਸਾਥ ਪ੍ਰੀਤੀ ਹੋਇ॥
Prof. Sahib Singhਜੇ ਉਸ ਦਾ ਆਪਣੇ ਮਾਂ ਪਿਉ ਪੁੱਤਰਾਂ ਭਰਾਵਾਂ ਤੇ ਸੱਜਣਾਂ-ਮਿੱਤਰਾਂ ਨਾਲ ਪ੍ਰੇਮ ਹੋਵੇ,ਪਦ ਅਰਥ ਸੁਤ = ਪੁੱਤਰ।
SikhNet (Spanish)amor a los parientes, hijos, hermanos y amigos;
ਲਸਕਰ ਤਰਕਸਬੰਦ ਬੰਦ; ਜੀਉ ਜੀਉ. ਸਗਲੀ ਕੀਤ ॥
lasakar tarakasaband band; jeeo jeeo. sagalee keet | Ang 70
Sant Singh Khalsayou may have armies well-equipped with weapons, and all may salute you with respect;
Manmohan Singhand he may possess weapons-equipped-army and all may salute and welcome him meekly;
Manmohan Singh (Punjabi)ਉਸ ਕੋਲਿ ਹਥਿਆਰ ਬੰਦ ਸੈਨਾ ਹੋਵੇ, ਅਤੇ ਸਾਰੇ ਉਸ ਨੂੰ ਸਲਾਮ ਕਰਦੇ ਤੇ ਨਿਮ੍ਰਿਤਾ ਨਾਲ ਜੀ ਆਇਆਂ ਆਖਦੇ ਹੋਣ।
Fareedkot Teekaਤਥਾ ਤੀਰੋਂ ਕੇ ਭਾਥੇ (ਬੰਦ) ਬਾਂਧਨੇ ਵਾਲੀ ਜੋ ਸੈਨਾ ਹੈ, ਸੋ ਜੀਉ ਜੀਉ ਕਰ ਸਭ (ਬੰਦ) ਬੰਦਨਾ ਕਰਨੇ ਵਾਲੀ ਹੋਇ॥
Prof. Sahib Singhਜੇ ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾਂ ਕਰਦੇ ਹੋਣ, ਸਾਰੀ ਸ੍ਰਿਸ਼ਟੀ ਹੀ ਉਸ ਨੂੰ 'ਜੀ ਜੀ' ਆਖਦੀ ਹੋਵੇ,ਪਦ ਅਰਥ ਤਰਕਸਬੰਦ ਲਸਕਰ = ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ। ਬੰਦ = ਬੰਦਨਾ। ਜੀਉ ਜੀਉ = ਜੀ ਜੀ!
SikhNet (Spanish)ejércitos armados que le saludan con absoluto respeto.
ਚਿਤਿ. ਨ ਆਇਓ ਪਾਰਬ੍ਰਹਮੁ; ਤਾ ਖੜਿ ਰਸਾਤਲਿ ਦੀਤ ॥੭॥
chit. na aaeo paarabraham; taa kharr rasaatal deet |7| Ang 71
Sant Singh KhalsaBut still, if you do not come to remember the Supreme Lord God, then you shall be taken and consigned to the most hideous hell! ||7||
Manmohan SinghYet, if such man remembers not the Lofty Lord, he shall be taken and consigned to the hideous hell then.
Manmohan Singh (Punjabi)ਪ੍ਰੰਤੂ ਜੇਕਰ ਇਹੋ ਜਿਹਾ ਬੰਦਾ ਉੱਚੇ ਸਾਹਿਬ ਦਾ ਸਿਮਰਨ ਨਹੀਂ ਕਰਦਾ ਤਦ ਉਸ ਨੂੰ ਲੈ ਜਾ ਕੇ ਕੁੰਭੀ ਨਰਕ ਸੁਟ ਦਿਤਾ ਜਾਵੇਗਾ।
Fareedkot Teekaਪਰੰਤੂ ਜੋ ਪਾਰਬ੍ਰਹਮ ਕਰਤਾ ਪੁਰਖ ਚਿਤ ਮੇਂ ਨ ਆਵੈ ਅਰਥਾਤ ਸਿਮਰਨ ਨਾ ਕਰੈ ਤੋ (ਖੜਿ) ਲੈ ਜਾਇ ਕਰ (ਰਸਾਤਲਿ) ਨਰਕ ਮੇਂ ਦੀਆ ਜਾਤਾ ਹੈ॥੭॥
Prof. Sahib Singhਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਨਹੀਂ ਵੱਸਦਾ ਤਾਂ ਉਹ (ਆਖ਼ਰ) ਲਿਜਾ ਕੇ ਨਰਕ ਵਿਚ ਪਾਇਆ ਜਾਂਦਾ ਹੈ ॥੭॥ਪਦ ਅਰਥ ਖੜਿ = ਲੈ ਜਾ ਕੇ। ਰਸਾਤਲਿ = ਰਸਾਤਲ ਵਿਚ, ਨਰਕ ਵਿਚ ॥੭॥
SikhNet (Spanish)Pero si él no recuerda al Supremo Señor en su corazón, se sumergirá sin esperanza en la obscura profundidad de su conciencia.(7)
ਕਾਇਆ ਰੋਗੁ ਨ ਛਿਦ੍ਰੁ ਕਿਛੁ; ਨਾ ਕਿਛੁ ਕਾੜਾ ਸੋਗੁ ॥
kaaeaa rog na chhidru kichh; naa kichh kaarraa sog | Ang 71
Sant Singh KhalsaYou may have a body free of disease and deformity, and have no worries or grief at all;
Manmohan SinghMan may possess body free from disease and deformity and may have no heart-burning and grief;
Manmohan Singh (Punjabi)ਆਦਮੀ ਦੀ ਕਿਸੇ ਬੀਮਾਰੀ ਤੇ ਨੁਕਸ ਤੋਂ ਬਿਨਾ ਦੇਹੀ ਹੋਵੇ ਅਤੇ ਉਸ ਨੂੰ ਕੋਈ ਦਿਲ ਦਾ ਸਾੜਾ ਤੇ ਗ਼ਮ ਨਾਂ ਹੋਵੇ।
Fareedkot Teekaਸਰੀਰ ਮੇਂ ਰੋਗ ਭੀ ਨ ਹੋਇ ਔਰ ਨ ਕਛੂ (ਛਿਦ੍ਰ) ਦੋਸ ਹੋਇ, ਔਰ ਨਾ ਕੋਈ ਝੋਰਾ ਹੋਇ ਔਰ ਨਾ ਕਿਸੀ ਪ੍ਰਕਾਰ ਕਾ ਸੇਕ ਹੋਇ॥
Prof. Sahib Singhਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੇ ਕੋਈ ਰੋਗ ਨਾਹ ਲੱਗਾ ਹੋਵੇ, ਕੋਈ ਕਿਸੇ ਤਰ੍ਹਾਂ ਦੀ ਤਕਲਫ਼ਿ ਨਾਹ ਆਈ ਹੋਵੇ, ਕਿਸੇ ਤਰ੍ਹਾਂ ਦਾ ਕੋਈ ਚਿੰਤਾ-ਫ਼ਿਕਰ ਉਸ ਨੂੰ ਨਾਹ ਹੋਵੇ,ਪਦ ਅਰਥ ਕਾਇਆ = ਸਰੀਰ। ਛਿਦ੍ਰੁ = ਨੁਕਸ, ਛੇਕ, ਐਬ। ਕਾੜਾ = ਫ਼ਿਕਰ, ਚਿੰਤਾ।
SikhNet (Spanish)Con un cuerpo perfecto, libre de enfermedades o deformidades y una vida sin preocupaciones,
ਮਿਰਤੁ. ਨ ਆਵੀ ਚਿਤਿ ਤਿਸੁ; ਅਹਿਨਿਸਿ ਭੋਗੈ ਭੋਗੁ ॥
mirat. na aavee chit tis; ahinis bhogai bhog | Ang 71
Sant Singh Khalsayou may be unmindful of death, and night and day revel in pleasures;
Manmohan SinghHe may not think of death and day and night revel in pleasures;
Manmohan Singh (Punjabi)ਉਹ ਮੌਤ ਦਾ ਖਿਆਲ ਤੱਕ ਭੀ ਨਾਂ ਕਰਦਾ ਹੋਵੇ ਅਤੇ ਦਿਹੁੰ ਰੈਣ ਮੌਜ ਬਹਾਰਾ ਮਾਣਦਾ ਹੋਵੇ,
Fareedkot Teekaਮੌਤ ਤੌ ਤਿਸ ਕੋ ਯਾਦ ਨਾ ਹੋਇ, (ਅਹਿਨਿਸਿ) ਰਾਤ੍ਰ ਦਿਨ ਭੋਗੋਂ ਹੀ ਕੋ ਭੋਗਤਾ ਰਹੇ॥
Prof. Sahib Singhਜੇ ਉਸ ਨੂੰ ਕਦੇ ਮੌਤ (ਦਾ ਫ਼ਿਕਰ) ਚੇਤੇ ਨਾਹ ਆਇਆ ਹੋਵੇ, ਜੇ ਉਹ ਦਿਨ ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ,ਪਦ ਅਰਥ ਮਿਰਤੁ = {मृत्यु} ਮੌਤ। ਅਹਿ = ਦਿਨ। ਨਿਸਿ = ਰਾਤ।
SikhNet (Spanish)sin importarle la muerte, uno se regocija en placeres, noche y día,
ਸਭ ਕਿਛੁ ਕੀਤੋਨੁ ਆਪਣਾ; ਜੀਇ. ਨ ਸੰਕ ਧਰਿਆ ॥
sabh kichh keeton aapanaa; jee. na sank dhariaa | Ang 71
Sant Singh Khalsayou may take everything as your own, and have no fear in your mind at all;
Manmohan Singhand he may have made everything his own and entertain no mental fear:
Manmohan Singh (Punjabi)ਅਤੇ ਉਸ ਨੇ ਸਾਰੀ ਚੀਜ਼ ਆਪਣੀ ਨਿੱਜ ਦੀ ਬਣਾ ਲਈ ਹੋਵੇ ਅਤੇ ਉਸ ਦੇ ਮਨ ਵਿੱਚ ਕੋਈ ਡਰ ਭੀ ਨਾਂ ਹੋਵੇ।
Fareedkot Teekaਔਰ ਸਭ ਕਿਛੁ ਰਾਜਾਦਿਕ ਅਪਨਾ ਹੀ ਕਰ ਲੀਆ ਹੋਇ, ਔਰ ਚਿਤ ਮੇਂ ਕਿਸੀ ਸਤ੍ਰੂ ਕੀ ਸੰਕਾ ਕੋ ਭੀ ਨਾ ਧਾਰਨ ਕੀਆ ਹੋਵੈ॥
Prof. Sahib Singhਜੇ ਉਸ ਨੇ ਦੁਨੀਆ ਦੀ ਹਰੇਕ ਚੀਜ਼ ਨੂੰ ਆਪਣੀ ਬਣਾ ਲਿਆ ਹੋਵੇ, ਕਦੇ ਉਸ ਦੇ ਚਿਤ ਵਿਚ (ਆਪਣੀ ਮਲਕੀਅਤ ਬਾਰੇ) ਕੋਈ ਸ਼ੰਕਾ ਨਾਹ ਉਠਿਆ ਹੋਵੇ,ਪਦ ਅਰਥ ਜੀਇ = ਜਿੰਦ ਵਿਚ, ਦਿਲ ਵਿਚ। ਸੰਕ = ਸ਼ੰਕਾ, ਝਾਕਾ।
SikhNet (Spanish)y hace lo que a uno se le antoja sin ningún temor en su mente.
ਚਿਤਿ. ਨ ਆਇਓ ਪਾਰਬ੍ਰਹਮੁ; ਜਮਕੰਕਰ ਵਸਿ ਪਰਿਆ ॥੮॥
chit. na aaeo paarabraham; jamakankar vas pariaa |8| Ang 71
Sant Singh Khalsabut still, if you do not come to remember the Supreme Lord God, you shall fall under the power of the Messenger of Death. ||8||
Manmohan SinghIf he remembers not the Lofty Lord he shall fall in the power of death's myrmidon.
Manmohan Singh (Punjabi)ਜੇਕਰ ਉਹ ਉਚੇ ਸਾਹਿਬ ਨੂੰ ਯਾਦ ਨਹੀਂ ਕਰਦਾ ਤਾਂ ਉਹ ਮੌਤ ਦੇ ਦੂਤ ਦੇ ਕਾਬੂ ਵਿੱਚ ਆ ਜਾਏਗਾ।
Fareedkot Teekaਜੇ ਕਰ ਪਾਰਬ੍ਰਹਮ ਕਾ ਸਿਮਰਣ ਨਹੀਂ ਕੀਆ, ਤੋ (ਜਮ ਕੰਕਰ) ਜਮਦੂਤੋਂ ਕੇ ਬਸਿ ਪੜਾ ਹੈ॥੮॥☬ਸ੍ਰੀ ਗੁਰੂ ਜੀ ਅਬ ਨਿਜ ਸਿਧਾਂਤ ਔਰ ਸ੍ਰੀ ਵਾਹਿਗੁਰੂ ਕੀ ਕਿਰਪਾ ਦਿਖਾਵਤੇ ਹੈਂ:
Prof. Sahib Singhਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਹੀਂ ਆਇਆ ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਪੈਂਦਾ ਹੈ ॥੮॥ਪਦ ਅਰਥ ਕੰਕਰ = ਕਿੰਕਰ, ਨੌਕਰ। ਵਸਿ = ਵੱਸ ਵਿਚ ॥੮॥
SikhNet (Spanish)Si tal ser no recuerda al Señor en su corazón, será entregado a los mensajeros de Yama. (8)
ਕਿਰਪਾ ਕਰੇ ਜਿਸੁ ਪਾਰਬ੍ਰਹਮੁ; ਹੋਵੈ ਸਾਧੂ ਸੰਗੁ ॥
kirapaa kare jis paarabraham; hovai saadhoo sang | Ang 71
Sant Singh KhalsaThe Supreme Lord showers His Mercy, and we find the Saadh Sangat, the Company of the Holy.
Manmohan SinghHe on whom the Exalted Lord showers mercy obtains the society of saints.
Manmohan Singh (Punjabi)ਜਿਸ ਉਤੇ ਉਤਕ੍ਰਿਸ਼ਟਤ ਸਾਹਿਬ ਆਪਣੀ ਰਹਿਮਤ ਨਿਛਾਵਰ ਕਰਦਾ ਹੈ, ਉਸ ਨੂੰ ਸਤਿ ਸੰਗਤ ਪ੍ਰਾਪਤ ਹੁੰਦੀ ਹੈ।
Fareedkot Teekaਜਿਸ ਪਰ ਪਾਰਬ੍ਰਹਮ ਕਿਰਪਾ ਕਰੇ, ਤਿਸ ਕੋ ਸਾਧੂਓਂ ਕੀ ਸੰਗਤਿ ਹੋਤੀ ਹੈ॥
Prof. Sahib Singhਜਿਸ (ਵਡ-ਭਾਗੀ) ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਤ ਸੰਗ ਪ੍ਰਪਤ ਹੁੰਦਾ ਹੈ।ਪਦ ਅਰਥ ਓਹੁ = ਉਹ (ਸਾਧੂ ਸੰਗੁ)।
SikhNet (Spanish)Pero aquél que tiene la Gracia del Señor, llega hasta la Saad Sangat, la Sociedad de los Santos.
ਜਿਉ ਜਿਉ ਓਹੁ ਵਧਾਈਐ; ਤਿਉ ਤਿਉ ਹਰਿ ਸਿਉ ਰੰਗੁ ॥
jiau jiau ohu vadhaaeeai; tiau tiau har siau rang | Ang 71
Sant Singh KhalsaThe more time we spend there, the more we come to love the Lord.
Manmohan SinghThe more he frequents the saints' congregation the more the Love for the Lord.
Manmohan Singh (Punjabi)ਜਿੰਨਾ ਜਿਆਦਾ ਉਹ ਸਤਿਸੰਗਤ ਅੰਦਰ ਜੁੜਦਾ ਹੈ, ਓਨਾ ਹੀ ਜਿਆਦਾ ਉਸ ਦਾ ਸਾਈਂ ਨਾਲ ਪਿਆਰ ਪੈ ਜਾਂਦਾ ਹੈ।
Fareedkot Teekaਜੈਸੇ ਜੈਸੇ ਉਸ ਸਤਿਸੰਗਿ ਕੋ ਵਧਾਈਐ ਹੈ, ਤੈਸੇ ਤੈਸੇ ਹੀ ਹਰੀ ਸੇ ਪ੍ਰੇਮ ਬਢਤਾ ਹੈ॥
Prof. Sahib Singh(ਤੇ ਇਹ ਇਕ ਕੁਦਰਤੀ ਨਿਯਮ ਹੈ ਕਿ) ਜਿਉਂ ਜਿਉਂ ਉਹ (ਸਤ ਸੰਗ ਵਿਚ ਬੈਠਣਾ) ਵਧਾਇਆ ਜਾਂਦਾ ਹੈ ਤਿਉਂ ਤਿਉਂ ਪਰਮਾਤਮਾ ਨਾਲ ਪਿਆਰ (ਭੀ ਵਧਦਾ ਜਾਂਦਾ ਹੈ)।ਪਦ ਅਰਥ ਰੰਗੁ = ਪ੍ਰੇਮ।
SikhNet (Spanish)Mientras más la frecuenta, más crece su Amor a Dios,
ਦੁਹਾ ਸਿਰਿਆ ਕਾ ਖਸਮੁ ਆਪਿ; ਅਵਰੁ. ਨ ਦੂਜਾ ਥਾਉ ॥
duhaa siriaa kaa khasam aap; avar. na doojaa thaau | Ang 71
Sant Singh KhalsaThe Lord is the Master of both worlds; there is no other place of rest.
Manmohan SinghGod Himself is the Lord of both the ends (this world and the next one). There is no other second place of rest.
Manmohan Singh (Punjabi)ਵਾਹਿਗੁਰੂ ਖੁਦ ਦੋਹਾਂ ਹੀ ਕਿਨਾਰਿਆਂ ਦਾ ਸੁਆਮੀ ਹੈ। ਹੋਰ ਕੋਈ ਦੂਸਰੀ ਆਰਾਮ ਦੀ ਥਾਂ ਨਹੀਂ।
Fareedkot Teekaਊਪਰ ਜੋ ਚਾਰ ਪਉੜੀਓਂ ਮੇਂ ਸੁਕ੍ਰਿਤੀ, ਔਰ ੪ ਪਉੜੀਓਂ ਮੇਂ ਦੁਕ੍ਰਿਤੀ ਜੀਵੋਂ ਕਾ ਕਥਨ ਕਰ ਆਏ ਹੈਂ, ਸੋ ਦੋਨੋ ਕਾ ਮਾਲਿਕ ਆਪ ਹੀ ਹੈ, ਤਿਸ ਬਿਨਾ ਔਰ ਦੂਸਰਾ ਅਸਥਾਨ ਕੋਈ ਨਹੀਂ ਹੈ॥
Prof. Sahib Singh(ਪਰ ਦੁਨੀਆ ਦਾ ਮੋਹ ਤੇ ਪ੍ਰਭੂ-ਚਰਨਾਂ ਦਾ ਪਿਆਰ ਇਹਨਾਂ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ (ਕਿਸੇ ਨੂੰ ਮਾਇਆ ਦੇ ਮੋਹ ਵਿਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਪ੍ਰਭੂ ਤੋਂ ਬਿਨਾ ਜੀਵਾਂ ਵਸਤੇ) ਕੋਈ ਹੋਰ ਦੂਜਾ ਸਹਾਰਾ ਨਹੀਂ ਹੈ।
SikhNet (Spanish)pues de ambos mundos Él es el Señor, no existe otro lugar a donde ir más que el de Él.
ਸਤਿਗੁਰ ਤੁਠੈ ਪਾਇਆ; ਨਾਨਕ. ਸਚਾ ਨਾਉ ॥੯॥੧॥੨੬॥
satigur tutthai paaeaa; naanak. sachaa naau |9|1|26| Ang 71
Sant Singh KhalsaWhen the True Guru is pleased and satisfied, O Nanak, the True Name is obtained. ||9||1||26||
Manmohan SinghWhen the True Guru is mightily pleased, O Nanak! the True Name is obtained.
Manmohan Singh (Punjabi)ਜਦ ਸਚੇ ਗੁਰੂ ਜੀ ਪਰਮ-ਪਰਸੰਨ ਹੋ ਜਾਂਦੇ ਹਨ, ਹੈ ਨਾਨਕ! ਸਚਾ ਨਾਮ ਪਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਅਰਜਨ ਦੇਵ ਜੀ ਕਹਤੇ ਹੈਂ: ਤਿਸ ਸਚੇ ਸ੍ਵਾਮੀ ਕਾ ਨਾਮੁ ਜਬ ਸਤਿਗੁਰੂ ਪ੍ਰਸੰਨ ਹੋਤੇ ਹੈਂ ਤਬ ਮਿਲਤਾ ਹੈ, ਅੰਨ੍ਯਥਾ ਨਹੀਂ ਮਿਲਤਾ, ਔਰ ਜਬ ਨਾਮੁ ਮਿਲਤਾ ਹੈ ਤਬੀ ਮੁਕ੍ਤਿ ਪ੍ਰਾਪਤਿ ਹੋਤੀ ਹੈ॥੯॥੧॥੨੬॥☬ਸ੍ਰੀ ਗੁਰੂ ਅਰਜਨ ਦੇਵ ਜੀ ਕੇ ਪਾਸ ਸਿਖੋਂ ਨੈ ਪ੍ਰਸਨ ਕੀਆ, ਹੇ ਭਗਵਨ! ਧ੍ਯਾਨੀ ਗ੍ਯਾਨੀ ਤਥਾ ਯੋਗੀ ਆਦਿਕ ਅਨੇਕ ਪੰਥ ਹੈਂ। ਇਨ ਮੇਂ ਸੇ ਪ੍ਰਭੂ ਕੋ ਕਿਸਨੇ ਪਾਯਾ ਹੈ, ਔਰ ਕੌਨ ਸੀ ਬਾਤ ਪਰਮੇਸ੍ਵਰ ਕੋ ਭਾਵਤੀ ਹੈ, ਔਰ ਇਨ ਮੇਂ ਬੜਾ ਔਰ ਛੋਟਾ ਕੌਨ ਹੈ, ਸੋ ਕਿਰਪਾ ਕਰ ਕੇ ਕਹੀਏ ਔਰ ਆਪਣਾ ਸਿਧਾਂਤ ਭੀ ਕਥਨ ਕੀਜੀਏ? ਸ੍ਰੀ ਗੁਰੂ ਜੀ ਤਿਨ ਕੋ ਕਈ ਪ੍ਰਕਾਰ ਕੇ ਮਾਰਗ ਦਿਖਲਾਇ ਕਰ ਨਿਜ ਸਿਧਾਂਤ ਸੰਯੁਕ੍ਤ ਉਨ ਕੇ ਪ੍ਰਸਨੋ ਕਾ ਉੱਤਰ ਕਹਤੇ ਹੈਂ: ਇਸ ਸ਼ਬਦ ਕਾ ਅਰਥ ਸੰਪੂਰਣ ਇਕੱਤ੍ਰ ਹੀ ਲਿਖਾ ਹੈ॥ ਇਸ ਮੇਂ ਦੂਸਰੀ ਪਉੜੀ ਕੀ ਤੀਸਰੀ ਤੁਕ ਕਾ ਔਰ ਚੌਥੀ ਪਉੜੀ ਕੀ ਪ੍ਰਿਥਮ ਤੁਕ ਕਾ ਅੰਨ੍ਵੈ ੭ ਸਾਤਵੀਂ ਪੌੜੀ ਕੀ ਦੂਸਰੀ ਤੁਕ ਸੇ ਉਪਰਾਂਤ ਕ੍ਰਮ ਪੂਰਬਕ ਕੀਯਾ ਹੈ।
Prof. Sahib Singhਹੇ ਨਾਨਕ! (ਜਦੋਂ ਪ੍ਰਭੂ ਦੀ ਮਿਹਰ ਹੋਵੇ, ਤਾਂ ਉਹ ਗੁਰੂ ਮਿਲਾਂਦਾ ਹੈ, ਤੇ) ਗੁਰੂ ਦੇ ਪ੍ਰਸੰਨ ਹੋਇਆਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ॥੯॥੧॥੨੬॥{70-71}ਪਦ ਅਰਥ ਤੁਠੈ = ਪ੍ਰਸੰਨ ਹੋਣ ਨਾਲ ॥੯॥੧॥੨੬॥{70-71}
SikhNet (Spanish)Dice Nanak, a través de las Bendiciones del Guru Verdadero uno recibe el Nombre del Señor. (1-9-26)