ਧਨਾਸਰੀ ਮਹਲਾ ੫ ॥
dhanaasaree mahalaa 5 |
Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.
ਅਪਨੀ ਉਕਤਿ ਖਲਾਵੈ ਭੋਜਨ; ਅਪਨੀ ਉਕਤਿ ਖੇਲਾਵੈ ॥
apanee ukat khalaavai bhojan; apanee ukat khelaavai |
Sant Singh KhalsaIn His own way, He provides us with our food; in His own way, He plays with us.
Manmohan SinghBy His contrivance, the Lord feeds us with sustenance and by His contrivance, He makes us play.
Manmohan Singh (Punjabi)ਆਪਣੀ ਯੁਕਤੀ ਦੁਆਰਾ, ਪ੍ਰਭੂ ਸਾਨੂੰ ਆਹਰ ਛਕਾਉਂਦਾ ਹੈ ਅਤੇ ਆਪਣੀ ਯੁਕਤੀ ਦੁਆਰਾ ਹੀ ਉਹ ਸਾਨੂੰ ਖਿਡਾਉਂਦਾ ਹੈ।
Fareedkot Teekaਤੂੰ ਅਪਨੀ (ਉਕਤਿ) ਬਾਣੀ, ਭਾਵ ਹੁਕਮ ਸੇ ਭੋਜਨ ਖੁਲਾਵਤਾ ਹੈਂ ਔਰ ਅਪਨੀ (ਉਕਤਿ) ਬਾਣੀ ਕਰ ਹੀ ਚੇਸਟਾ ਕਰਾਵਤਾ ਹੈਂ॥
Prof. Sahib Singhਹੇ ਭਾਈ! ਪਰਮਾਤਮਾ ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖਾਣ-ਪੀਣ ਲਈ ਦੇਂਦਾ ਹੈ, ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖੇਡਾਂ ਵਿਚ ਪਰਚਾਈ ਰੱਖਦਾ ਹੈ।ਪਦ ਅਰਥ ਉਕਤਿ = ਜੁਗਤਿ, ਢੰਗ, ਤਰੀਕਾ, ਵਿਓਂਤ। ਖਲਾਵੈ ਭੋਜਨ = ਖਾਣਾ ਖੁਆਂਦਾ ਹੈ। ਖੇਲਾਵੈ = ਖਿਡਾਂਦਾ ਹੈ।
SikhNet (Spanish)Nuestro Dios, en Su Voluntad, nos alimenta y nos entona.
ਸਰਬ ਸੂਖ ਭੋਗ ਰਸ ਦੇਵੈ; ਮਨ ਹੀ ਨਾਲਿ ਸਮਾਵੈ ॥੧॥
sarab sookh bhog ras devai; man hee naal samaavai |1|
Sant Singh KhalsaHe blesses us with all comforts, enjoyments and delicacies, and he permeates our minds. ||1||
Manmohan SinghHe blesses us with all the comforts, enjoyments and dainties and abides with our mind.
Manmohan Singh (Punjabi)ਉਹ ਸਾਨੂੰ ਸਾਰੇ ਆਰਾਮ, ਭੋਗ-ਬਿਲਾਸ ਅਤੇ ਨਿਆਮਤਾਂ ਬਖਸ਼ਦਾ ਹੈ ਅਤੇ ਸਾਡੀ ਜਿੰਦ ਤੇ ਨਾਲ ਵਸਦਾ ਹੈ।
Fareedkot Teekaਸੰਪੂਰਨ ਸੁਖ ਔਰ ਰਸੋਂ ਕੇ ਭੋਗ ਦੇਤਾ ਹੈਂ, ਪੁਨਾ ਅਧਿਸਠਾਨ ਰੂਪਤਾ ਕਰ ਕੇ ਮਨ ਕੇ ਸਾਥ ਹੀ ਸਮਾਇ ਰਹਾ ਅਰਥਾਤ ਅਭੇਦ ਹੋ ਰਹਾ ਹੈ॥੧॥
Prof. Sahib Singh(ਆਪਣੇ ਹੀ ਢੰਗ ਨਾਲ ਜੀਵਾਂ ਨੂੰ) ਸਾਰੇ ਸੁਖ ਦੇਂਦਾ ਹੈ, ਸਾਰੇ ਸੁਆਦਲੇ ਪਦਾਰਥ ਦੇਂਦਾ ਹੈ, ਤੇ, ਸਦਾ ਸਭ ਦੇ ਅੰਗ-ਸੰਗ ਟਿਕਿਆ ਰਹਿੰਦਾ ਹੈ ॥੧॥ਪਦ ਅਰਥ ਸਰਬ = ਸਾਰੇ। ਮਨ ਹੀ ਨਾਲਿ = ਸਾਡੇ ਮਨ ਦੇ ਨਾਲ ਹੀ, ਸਾਡੇ ਸਦਾ ਅੰਗ-ਸੰਗ। ਸਮਾਵੈ = ਮੌਜੂਦ ਰਹਿੰਦਾ ਹੈ ॥੧॥
SikhNet (Spanish)Él nos bendice con Éxtasis y con todas las Dichas y así habita siempre en nuestra mente. (1)
ਹਮਰੇ ਪਿਤਾ ਗੋਪਾਲ ਦਇਆਲ ॥
hamare pitaa gopaal deaal |
Sant Singh KhalsaOur Father is the Lord of the World, the Merciful Lord.
Manmohan SinghGod, the Compassionate Cherisher of the universe, is my Father.
Manmohan Singh (Punjabi)ਕੁਲ ਆਲਮ ਨੂੰ ਪਾਲਣਹਾਰ ਦਇਆਵਾਨ ਵਾਹਿਗੁਰੂ ਮੇਰਾ ਪਿਤਾ ਹੈ।
Fareedkot Teekaਹੇ ਗੋਬਿੰਦ ਗੋਪਾਲ! ਹਮਾਰੇ ਆਪ ਪਿਤਾ ਰੂਪ ਹੋ॥
Prof. Sahib Singhਹੇ ਦਇਆ ਦੇ ਘਰ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਾਡੇ ਪਿਤਾ ਪ੍ਰਭੂ!ਪਦ ਅਰਥ ਗੋਪਾਲ = ਹੇ ਸ੍ਰਿਸ਼ਟੀ ਦੇ ਪਾਲਣਹਾਰ!
SikhNet (Spanish)Mi Dios, mi Padre, es Bondadoso, Él es el Único Soporte Verdadero que hay en la Tierra.
ਜਿਉ ਰਾਖੈ ਮਹਤਾਰੀ ਬਾਰਿਕ ਕਉ; ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥
jiau raakhai mahataaree baarik kau; taise hee prabh paal |1| rahaau |
Sant Singh KhalsaJust as the mother protects her children, God nurtures and cares for us. ||1||Pause||
Manmohan SinghAs the mother looks after her child, so nurtures me the Lord. Pause.
Manmohan Singh (Punjabi)ਜਿਸ ਤਰ੍ਹਾਂ ਮਾਂ ਆਪਣੇ ਬੱਚੇ ਦੀ ਰਖਵਾਲੀ ਕਰਦੀ ਹੈ, ਏਸੇ ਤਰ੍ਹਾਂ ਹੀ ਸਾਹਿਬ ਮੇਰੀ ਪਰਵਰਿਸ਼ ਕਰਦਾ ਹੈ। ਠਹਿਰਾਉ।
Fareedkot Teekaਜੈਸੇ ਮਾਤਾ ਬਾਲਕ ਕੋ ਪ੍ਰੇਮ ਕਰ ਰਾਖਤੀ ਹੈ, ਤੈਸੇ ਹੀ ਤੁਮ ਹਮਾਰੀ ਪ੍ਰਤਿਪਾਲਾ ਕਰਤੇ ਹੋ॥੧॥ ਰਹਾਉ ॥
Prof. Sahib Singhਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਹੈ ਤਿਵੇਂ ਹੀ ਤੂੰ ਸਾਨੂੰ ਜੀਵਾਂ ਨੂੰ ਪਾਲਣ ਵਾਲਾ ਹੈਂ ॥੧॥ ਰਹਾਉ ॥ਪਦ ਅਰਥ ਮਹਤਾਰੀ = ਮਾਂ। ਬਾਰਿਕ ਕਉ = ਬੱਚੇ ਨੂੰ। ਪਾਲ = ਪਾਲਣ ਵਾਲਾ ॥੧॥ ਰਹਾਉ ॥
SikhNet (Spanish)Y así como la madre cuida a su bebé, así nuestro Padre nos conserva íntegros. (1-Pausa)
ਮੀਤ ਸਾਜਨ ਸਰਬ ਗੁਣ ਨਾਇਕ; ਸਦਾ ਸਲਾਮਤਿ ਦੇਵਾ ॥
meet saajan sarab gun naaeik; sadaa salaamat devaa |
Sant Singh KhalsaYou are my friend and companion, the Master of all excellences, O eternal and permanent Divine Lord.
Manmohan SinghO my ever permanent Luminous Lord. Thou art my Friend and Associate, and the Master of all the excellences.
Manmohan Singh (Punjabi)ਹੇ ਮੇਰੇ ਸਦੀਵੀ, ਪੱਕੇ ਅਤੇ ਪ੍ਰਕਾਸ਼ਵਾਨ ਪ੍ਰਭੂ! ਤੂੰ ਮੇਰਾ ਮਿੱਤਰ ਤੇ ਯਾਰ ਅਤੇ ਸਾਰੀਆਂ ਖੂਬੀਆਂ ਦਾ ਮਾਲਕ ਹੈ।
Fareedkot Teekaਹੇ ਤੀਨੋਂ ਕਾਲੋਂ ਮੇਂ ਵਾ ਮਨ ਤਨ ਸੇ ਹਮਾਰੇ ਮਿਤ੍ਰ, ਸਰਬ ਗੁਣੋਂ ਕੇ (ਨਾਇਕ) ਸ੍ਵਾਮੀ! ਤੁਮ ਸਦਾ ਹੀ (ਸਲਾਮਤਿ) ਇਸਥਿਤ ਅਰਥਾਤ ਅਬਿਨਾਸੀ (ਦੇਵਾ) ਪ੍ਰਕਾਸ ਰੂਪ ਹੈਂ॥
Prof. Sahib Singhਹੇ ਪ੍ਰਕਾਸ਼-ਰੂਪ ਪ੍ਰਭੂ! ਤੂੰ ਸਾਡਾ ਮਿੱਤਰ ਹੈਂ, ਸਜਣ ਹੈਂ, ਸਾਰੇ ਗੁਣਾਂ ਦਾ ਮਾਲਕ ਹੈਂ, ਸਭ ਦੀ ਜੀਵਨ ਅਗਵਾਈ ਕਰਨ ਵਾਲਾ ਹੈਂ; ਸਦਾ ਜੀਊਂਦਾ ਹੈਂ;ਪਦ ਅਰਥ ਸਰਬ ਗੁਣ = ਸਾਰੇ ਗੁਣਾਂ ਵਾਲਾ। ਨਾਇਕ = ਆਗੂ, ਜੀਵਨ-ਅਗਵਾਈ ਕਰਨ ਵਾਲਾ। ਸਲਾਮਤਿ = ਜੀਊਂਦਾ। ਦੇਵਾ = ਪ੍ਰਕਾਸ਼-ਰੂਪ ਪ੍ਰਭੂ।
SikhNet (Spanish)Él es nuestro Amigo y Compañero, el Maravilloso Rey de todos, el Dios que siempre es y será.
ਈਤ ਊਤ. ਜਤ ਕਤ ਤਤ ਤੁਮ ਹੀ; ਮਿਲੈ ਨਾਨਕ. ਸੰਤ ਸੇਵਾ ॥੨॥੮॥੩੯॥
eet aoot. jat kat tat tum hee; milai naanak. sant sevaa |2|8|39|
Sant Singh KhalsaHere, there and everywhere, You are pervading; please, bless Nanak to serve the Saints. ||2||8||39||
Manmohan SinghHere, there and every where, O Lord, Thou art contained. Bless Thou, Nanak, with the service of Thine saints.
Manmohan Singh (Punjabi)ਏਥੇ ਓਥੇ ਅਤੇ ਹਰ ਥਾਂ ਤੂੰ, ਹੇ ਸਾਹਿਬ! ਰਮਿਆ ਹੋਇਆ ਹੈ ਆਪਣੇ ਸੰਤਾਂ ਦੀ ਚਾਰਕੀ ਤੂੰ ਨਾਨਕ ਨੂੰ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਲੋਕ ਔ (ਊਤ) ਪ੍ਰਲੋਕ ਮੇਂ ਜਹਾਂ ਕਹਾਂ ਤਹਾਂ, ਭਾਵ ਤੀਨ ਲੋਕ ਮੇਂ, ਹੇ ਮੇਰੇ ਪ੍ਰਭੂ! ਤੁਮ ਹੀ ਦ੍ਰਿਸ੍ਟ ਆਵਤੇ ਹੋ। ਤਾਂ ਤੇ ਆਪ ਪਾਸੋਂ ਮੇਰੇ ਕੋ ਸੰਤੋਂ ਕੀ ਸੇਵਾ ਕਾ ਹੀ ਦਾਨ ਮਿਲੈ॥੨॥੮॥੩੯॥☬ਸੰਤੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਤੂੰ ਹਰ ਥਾਂ ਇਸ ਲੋਕ ਵਿਚ ਪਰਲੋਕ ਵਿਚ ਮੌਜੂਦ ਹੈਂ। ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪਿਆਂ ਉਹ ਪ੍ਰਭੂ ਮਿਲਦਾ ਹੈ ॥੨॥੮॥੩੯॥ਪਦ ਅਰਥ ਈਤ = ਇਸ ਲੋਕ ਵਿਚ। ਊਤ = ਪਰਲੋਕ ਵਿਚ। ਜਤ ਕਤ ਤਤ = ਜਿੱਥੇ ਕਿੱਥੇ ਤਿੱਥੇ, ਹਰ ਥਾਂ। ਨਾਨਕ = ਹੇ ਨਾਨਕ! ॥੨॥੮॥੩੯॥
SikhNet (Spanish)Él está aquí, allá y en todas partes, Él nos encuentra a través del Servicio de los Santos. (2-8-39)