ੴ

ਸਿੱਖਬਾਣੀ · SikhBani

ਸੰਤ ਕ੍ਰਿਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖੁ ਜਾਰੇ ॥

sant kripaal deaal damodar kaam krodh bikh jaare
Guru Arjan Dev Ji ਗੁਰੂ ਅਰਜਨ ਦੇਵ ਜੀ · Raag Dhanaasree · Ang 680, 681 · 7 lines
Translations

ਧਨਾਸਰੀ ਮਹਲਾ ੫ ॥

dhanaasaree mahalaa 5 | Ang 680

Sant Singh KhalsaDhanaasaree, Fifth Mehl:
Manmohan SinghDhanasri 5th Guru.
Manmohan Singh (Punjabi)ਧਨਾਸਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Aryan, Quinto Canal Divino.

ਸੰਤ ਕ੍ਰਿਪਾਲ ਦਇਆਲ ਦਮੋਦਰ; ਕਾਮ ਕ੍ਰੋਧ ਬਿਖੁ ਜਾਰੇ ॥

sant kripaal deaal damodar; kaam krodh bikh jaare | Ang 680

Sant Singh KhalsaThe Saints are kind and compassionate; they burn away their sexual desire, anger and corruption.
Manmohan SinghThe Kind and compassionate Lord's saints burn their lust, wrath and vice.
Manmohan Singh (Punjabi)ਮਿਹਰਬਾਨ ਤੇ ਦਇਆਵਾਨ ਸਾਹਿਬ ਦੇ ਸਾਧੂ ਆਪਣੀ ਕਾਮ ਚੇਸ਼ਟਾ, ਗੁੱਸੇ ਤੇ ਪਾਪ ਨੂੰ ਸਾੜ ਸੁੱਟਦੇ ਹਨ।
Fareedkot Teekaਜਬ ਐਸੇ ਸੰਤ ਕ੍ਰਿਪਾਲ ਹੂਏ ਤਬ ਗੋਬਿੰਦ ਦਿਆਲ ਭਯਾ, ਤਿਸੀ ਤੇ ਹਮ ਨੇ ਕਾਮ, ਕ੍ਰੋਧ ਆਦੀ ਵਿਸੇ ਵਿਕਾਰ ਸਭੀ ਜਲਾਇ ਦੀਏ ਹੈਂ॥
Prof. Sahib Singhਹੇ ਭਾਈ! (ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਸਦਾ ਟਿਕਾਈ ਰੱਖਣ ਵਾਲੇ) ਸੰਤ ਜਨ ਕਿਰਪਾ ਦੇ ਸੋਮੇ ਦਇਆ ਦੇ ਸੋਮੇ ਪਰਮਾਤਮਾ (ਦਾ ਰੂਪ ਹਨ); ਉਹ ਆਪਣੇ ਅੰਦਰੋਂ ਕਾਮ ਕ੍ਰੋਧ (ਆਦਿਕ ਵਿਕਾਰਾਂ ਦਾ) ਜ਼ਹਰ ਸਾੜ ਲੈਂਦੇ ਹਨ।

ਪਦ ਅਰਥ ਦਮੋਦਰ = {दाम = उदर} ਪਰਮਾਤਮਾ। ਬਿਖੁ = ਜ਼ਹਰ। ਜਾਰੇ = ਸਾੜ ਦਿੱਤਾ।

SikhNet (Spanish)Los Santos bondadosos son en sí la encarnación de Dios, ellos han desvanecido en mí los vicios de la lujuria y del enojo.

ਰਾਜੁ ਮਾਲੁ ਜੋਬਨੁ ਤਨੁ ਜੀਅਰਾ; ਇਨ ਊਪਰਿ ਲੈ ਬਾਰੇ ॥੧॥

raaj maal joban tan jeearaa; in aoopar lai baare |1| Ang 680

Sant Singh KhalsaMy power, wealth, youth, body and soul are a sacrifice to them. ||1||
Manmohan SinghMy royal wealth, youth, body and soul are a sacrifice unto them.
Manmohan Singh (Punjabi)ਮੇਰਾ ਰਾਜ ਭਾਗ, ਦੌਲਤ, ਜੁਆਨੀ ਦੇਹ ਤੇ ਆਤਮਾ ਉਨ੍ਹਾਂ ਉਤੋਂ ਕੁਰਬਾਨ ਹਨ।
Fareedkot Teekaਰਾਜ ਔ ਮਾਲ, ਜੋਬਨ, ਤਨ ਆਦੀ ਸੰਪੂਰਨ ਪਦਾਰਥ ਇਸ ਜੀਵ ਕੇ ਸੰਯੁਕਤਿ ਤਿਨ ਸੰਤੋਂ ਪਰ ਲੈਕਰ ਸਭ ਵਾਰਨੇ ਕਰ ਦੀਏ ਹੈਂ॥੧॥
Prof. Sahib Singhਅਜੇਹੇ ਸੰਤਾਂ ਤੋਂ ਰਾਜ ਮਾਲ ਜੁਆਨੀ ਸਰੀਰ ਜਿੰਦ-ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ ॥੧॥

ਪਦ ਅਰਥ ਜੀਅਰਾ = ਜਿੰਦ। ਇਨ ਊਪਰਿ = ਇਹਨਾਂ ਸੰਤ ਜਨਾਂ ਤੋਂ। ਬਾਰੇ = ਸਦਕੇ, ਕੁਰਬਾਨ ॥੧॥

SikhNet (Spanish)Así mis propiedades, mis riquezas, mi belleza y mi Alma, las entrego todas al Servicio de los Santos. (1)

ਮਨਿ ਤਨਿ ਰਾਮ ਨਾਮ ਹਿਤਕਾਰੇ ॥

man tan raam naam hitakaare | Ang 680

Sant Singh KhalsaWith my mind and body, I love the Lord's Name.
Manmohan SinghWith my mind and body I love the Lord's Name.
Manmohan Singh (Punjabi)ਮੈਂ ਆਪਣੇ ਮਨੋ ਤਨੋ ਪ੍ਰਭੂ ਦੇ ਨਾਮ ਨੂੰ ਪਿਆਰ ਕਰਦਾ ਹਾਂ।
Fareedkot Teekaਹੇ ਵਾਹਿਗੁਰੂ! ਜੋ ਤੇਰੇ ਸੰਤ ਮਨ ਤਨ ਸੇ ਨਾਮ ਮੇਂ ਹਿਤ ਕਰਤੇ ਹੈਂ॥
Prof. Sahib Singhਹੇ ਭਾਈ! ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸਦਾ ਪਿਆਰ ਬਣਿਆ ਰਹਿੰਦਾ ਹੈ,

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਹਿਤਕਾਰੇ = ਪਿਆਰ।

SikhNet (Spanish)Con mente y cuerpo, amo el Nombre del Señor, con Paz, Equilibrio,

ਸੂਖ ਸਹਜ ਆਨੰਦ ਮੰਗਲ ਸਹਿਤ; ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥

sookh sehaj aanand mangal sahit; bhav nidh paar utaare | rahaau | Ang 680

Sant Singh KhalsaWith peace, poise, pleasure and joy, He has carried me across the terrifying world-ocean. ||Pause||
Manmohan SinghWith peace, poise, gladness and glee, the Lord has ferried me across the terrible world ocean. Pause.
Manmohan Singh (Punjabi)ਸੁਖ ਆਰਾਮ, ਅਡੋਲਤਾ, ਖੁਸ਼ੀ ਅਤੇ ਪ੍ਰਸੰਨਤਾ ਨਾਲ ਪ੍ਰਭੂ ਨੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਠਹਿਰਾਉ।
Fareedkot Teekaਸੋ ਸੰਤ ਜਨ (ਸਹਜ ਸੁਖ) ਆਤਮ ਸੁਖ ਔਰ ਅਨੰਦ ਮੰਗਲ ਸਹਿਤ ਕਰ ਕੇ ਆਪ ਨੇ ਸੰਸਾਰ ਸਮੁੰਦ੍ਰ ਸੇ ਪਾਰ ਉਤਾਰੇ ਹੈਂ॥ ਰਹਾਉ ॥
Prof. Sahib Singhਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਮਾਣਦੇ ਹਨ, (ਹੋਰਨਾਂ ਨੂੰ ਭੀ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ ਰਹਾਉ॥

ਪਦ ਅਰਥ ਸਹਜ = ਆਤਮਕ ਅਡੋਲਤਾ। ਸਹਿਤ = ਸਮੇਤ। ਭਵਨਿਧਿ = ਸੰਸਾਰ-ਸਮੁੰਦਰ। ਪਾਰਿ ਉਤਾਰੇ = ਪਾਰ ਲੰਘਾ ਦਿੱਤਾ ਹੈ ॥ਰਹਾਉ॥

SikhNet (Spanish)Dicha y Placer me ha llevado a través del océano del mundo. (Pausa) P. 681.

ਧੰਨਿ ਸੁ ਥਾਨੁ. ਧੰਨਿ ਓਇ ਭਵਨਾ; ਜਾ ਮਹਿ ਸੰਤ ਬਸਾਰੇ ॥

dhan su thaan. dhan oe bhavanaa; jaa meh sant basaare | Ang 681

Sant Singh KhalsaBlessed is that place, and blessed is that house, in which the Saints dwell.
Manmohan SinghBlessed it the place and blessed the house wherein dwell the saints of God.
Manmohan Singh (Punjabi)ਸੁਲੱਖਣਾ ਹੈ ਉਹ ਥਾਂ ਅਤੇ ਸੁਲੱਖਣਾ ਉਹ ਘਰ ਜਿਸ ਵਿੱਚ ਵਾਹਿਗੁਰੂ ਦੇ ਸੰਤ ਨਿਵਾਸ ਕਰਦੇ ਹਨ।
Fareedkot Teekaਸੋ ਅਸਥਾਨ ਭੀ ਧੰਨ੍ਯ ਔਰ ਵੁਹ ਗ੍ਰਿਹ ਭੀ ਧੰਨ੍ਯ ਹੈ, ਜਿਸ ਮੇਂ ਸੰਤ ਬਸਤੇ ਹੈਂ॥
Prof. Sahib Singhਹੇ ਭਾਈ! ਉਹ ਥਾਂ ਭਾਗਾਂ ਵਾਲਾ ਹੈ, ਉਹ ਘਰ ਭਾਗਾਂ ਵਾਲੇ ਹਨ, ਜਿਨ੍ਹਾਂ ਵਿਚ ਸੰਤ ਜਨ ਵੱਸਦੇ ਹਨ।

ਪਦ ਅਰਥ ਧੰਨਿ = ਭਾਗਾਂ ਵਾਲਾ। ਸੁ = ਉਹ। ਓਇ = {ਲਫ਼ਜ਼ 'ਓਹ' ਤੋਂ ਬਹੁ-ਵਚਨ}। ਭਵਨਾ = ਘਰ। ਜਾ ਮਹਿ = ਜਿਨ੍ਹਾਂ ਵਿਚ। ਬਸਾਰੇ = ਵੱਸਦੇ ਹਨ।

SikhNet (Spanish)Bendito es el lugar donde habitan los Santos,

ਜਨ ਨਾਨਕ ਕੀ ਸਰਧਾ. ਪੂਰਹੁ ਠਾਕੁਰ; ਭਗਤ ਤੇਰੇ. ਨਮਸਕਾਰੇ ॥੨॥੯॥੪੦॥

jan naanak kee saradhaa. poorahu tthaakur; bhagat tere. namasakaare |2|9|40| Ang 681

Sant Singh KhalsaFulfill this desire of servant Nanak, O Lord Master, that he may bow in reverence to Your devotees. ||2||9||40||
Manmohan SinghO Lord, fulfill this desire of slave Nanak, that he may make obeisance unto Thine saints.
Manmohan Singh (Punjabi)ਹੇ ਸਾਹਿਬ! ਗੋਲੇ ਨਾਨਕ ਦੀ ਇਹ ਸੱਧਰ ਪੂਰੀ ਕਰ ਕਿ ਉਹ ਤੇਰਿਆਂ ਸੰਤਾਂ, ਭਗਤਾਂ ਨੂੰ ਪ੍ਰਣਾਮ ਕਰੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਠਾਕੁਰ! ਮੈਂ ਜਨ ਕੀ ਸਰਧਾ ਪੂਰਨ ਕਰੀਏ, ਜੋ ਮੈਂ ਤੇਰੇ ਐਸੇ ਭਗਤੋਂ ਕੋ ਨਮਸਕਾਰ ਕਰਤਾ ਰਹੂੰ॥੨॥੯॥੪੦॥☬ਅਪਨੀ ਲਾਭ ਦਿਸਾ ਉਚਾਰਨ ਕਰਤੇ ਹੈਂ:
Prof. Sahib Singhਹੇ ਠਾਕੁਰ! ਦਾਸ ਨਾਨਕ ਦੀ ਤਾਂਘ ਪੂਰੀ ਕਰ, ਕਿ ਤੇਰੇ ਭਗਤਾਂ ਨੂੰ ਸਦਾ ਸਿਰ ਨਿਵਾਂਦਾ ਰਹੇ ॥੨॥੯॥੪੦॥

ਪਦ ਅਰਥ ਸਰਧਾ = ਤਾਂਘ। ਪੂਰਹੁ = ਪੂਰੀ ਕਰੋ ॥੨॥੯॥੪੦॥

SikhNet (Spanish)cumple el deseo del Sirviente Nanak, oh Señor Maestro, de que se pueda postrar en Reverencia a Tus Devotos. (2-9-40)
Answers quote the Granth verbatim with Ang citations. AI commentary is not Gurbani and not a religious ruling.