ੴ

ਸਿੱਖਬਾਣੀ · SikhBani

ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥

sachaa teraa hukam guramukh jaaniaa
Guru Nanak Dev Ji ਗੁਰੂ ਨਾਨਕ ਦੇਵ ਜੀ · Raag Maajh · Ang 144 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਾਉੜੀ।
SikhNet (Spanish)Pauri.

ਸਚਾ ਤੇਰਾ ਹੁਕਮੁ; ਗੁਰਮੁਖਿ ਜਾਣਿਆ ॥

sachaa teraa hukam; guramukh jaaniaa |

Sant Singh KhalsaTrue is the Hukam of Your Command. To the Gurmukh, it is known.
Manmohan SinghTrue is Thine command, O Lord! Through the Guru, it is known.
Manmohan Singh (Punjabi)ਸੱਚਾ ਹੈ ਤੇਰਾ ਫੁਰਮਾਨ ਹੇ ਸੁਆਮੀ! ਗੁਰਾਂ ਦੁਆਰਾ ਇਹ ਜਾਣਿਆ ਜਾਂਦਾ ਹੈ।
Fareedkot Teekaਹੇ ਵਾਹਿਗੁਰੂ! ਤੇਰਾ ਸਚਾ ਹੁਕਮ ਗੁਰਮੁਖੋਂ ਨੇ ਜਾਣਿਆ ਹੈ॥
Prof. Sahib Singh(ਹੇ ਪ੍ਰਭੂ!) ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਗੁਰੂ ਦੇ ਸਨਮੁਖ ਹੋਇਆਂ ਇਸ ਦੀ ਸਮਝ ਪੈਂਦੀ ਹੈ।
SikhNet (Spanish)Verdadero es Tu Comando; a través del Guru es conocido.

ਗੁਰਮਤੀ ਆਪੁ ਗਵਾਇ; ਸਚੁ ਪਛਾਣਿਆ ॥

guramatee aap gavaae; sach pachhaaniaa |

Sant Singh KhalsaThrough the Guru's Teachings, selfishness and conceit are eradicated, and the Truth is realized.
Manmohan SinghEradicating self by the Guru's instruction, I have recognised the Truth.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਆਪਣਾ ਆਪ ਗੁਆ ਕੇ ਮੈਂ ਸੱਚ ਨੂੰ ਸਿਞਾਣ ਲਿਆ ਹੈ।
Fareedkot Teekaਗੁਰਮਤੀਓਂ ਨੇ (ਆਪੁ) ਹੰਕਾਰ ਕੋ ਗਵਾਇ ਕਰ ਸਚ ਰੂਪ ਤੇਰੇ ਕੋ ਪਛਾਣਿਆ ਹੈ॥
Prof. Sahib Singhਜਿਸ ਨੇ ਗੁਰੂ ਦੀ ਮਤਿ ਲੈ ਕੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੇ ਤੈਨੂੰ ਸਦਾ ਕਾਇਮ ਰਹਿਣ ਵਾਲੇ ਨੂੰ ਪਛਾਣ ਲਿਆ ਹੈ।

ਪਦ ਅਰਥ ਆਪੁ = ਆਪਣੇ ਆਪ ਨੂੰ। ਆਪਿ = ਖ਼ੁਦ ਹੀ। {ਨੋਟ: ਲਫ਼ਜ਼ 'ਆਪੁ' ਅਤੇ 'ਆਪਿ' ਦਾ ਫ਼ਰਕ ਸਮਝਣ-ਯੋਗ ਹੈ।}

SikhNet (Spanish)Aquél que pierde el sentido de su individualidad, conoce la Verdad.

ਸਚੁ ਤੇਰਾ ਦਰਬਾਰੁ; ਸਬਦੁ ਨੀਸਾਣਿਆ ॥

sach teraa darabaar; sabad neesaaniaa |

Sant Singh KhalsaTrue is Your Court. It is proclaimed and revealed through the Word of the Shabad.
Manmohan SinghTrue is Thine Court which becomes manifest through the Guru's gospel.
Manmohan Singh (Punjabi)ਸੱਚੀ ਹੈ ਤੇਰੀ ਦਰਗਾਹ ਜੋ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਗਟ ਹੁੰਦੀ ਹੈ।
Fareedkot Teekaਤੇਰਾ ਸਚਾ (ਦਰਬਾਰੁ) ਸ੍ਵਰੂਪ ਹੈ ਪੁਨਾ ਸ਼ਬਦ ਬ੍ਰਹਮ ਰੂਪ ਤੂੰ (ਨੀਸਾਣਿਆ) ਪ੍ਰਗਟ ਹੈਂ, ਵਾ ਉਪਦੇਸ਼ ਕਰ ਪ੍ਰਗਟੁ ਹੋਤਾ ਹੈਂ ਵਾ ਏਹੁ ਬਾਤ ਖੇਦ ਮੇਂ ਪ੍ਰਗਟੁ ਹੈ॥
Prof. Sahib Singhਹੇ ਪ੍ਰਭੂ! ਤੇਰਾ ਦਰਬਾਰ ਸਦਾ-ਥਿਰ ਹੈ, (ਇਸ ਤਕ ਅੱਪੜਨ ਲਈ ਗੁਰੂ ਦਾ) ਸ਼ਬਦ ਰਾਹਦਾਰੀ ਹੈ।

ਪਦ ਅਰਥ ਨੀਸਾਣਿਆ = ਨੀਸਾਣ, ਰਾਹਦਾਰੀ, ਪਰਵਾਨਾ।

SikhNet (Spanish)Verdadera es Tu Corte, oh Señor, proclamada a través de la Palabra del Shabd.

ਸਚਾ ਸਬਦੁ ਵੀਚਾਰਿ; ਸਚਿ ਸਮਾਣਿਆ ॥

sachaa sabad veechaar; sach samaaniaa |

Sant Singh KhalsaMeditating deeply on the True Word of the Shabad, I have merged into the Truth.
Manmohan SinghBy meditating on the True Name I have been absorbed in the True One.
Manmohan Singh (Punjabi)ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੱਤ ਪੁਰਖ ਅੰਦਰ ਲੀਨ ਹੋ ਗਿਆ ਹਾਂ।
Fareedkot Teekaਹੇ ਸਚ ਰੂਪ ਬ੍ਰਹਮ! ਜਿਨ੍ਹੋਂ ਨੇ ਤੇਰਾ ਵੀਚਾਰ ਕੀਆ ਹੈ, ਸੋ ਹੇ ਸਚ ਸਰੂਪ! ਤੇਰੇ ਮੇਂ ਸਮਾਏ ਹੈਂ॥
Prof. Sahib Singhਜਿਨ੍ਹਾਂ ਨੇ ਸੱਚੇ ਸ਼ਬਦ ਨੂੰ ਵਿਚਾਰਿਆ ਹੈ, ਉਹ ਸੱਚ ਵਿਚ ਲੀਨ ਹੋ ਜਾਂਦੇ ਹਨ।
SikhNet (Spanish)Habitando en la Verdadera Palabra, uno se inmerge en Tu Verdad.

ਮਨਮੁਖ ਸਦਾ ਕੂੜਿਆਰ; ਭਰਮਿ ਭੁਲਾਣਿਆ ॥

manamukh sadaa koorriaar; bharam bhulaaniaa |

Sant Singh KhalsaThe self-willed manmukhs are always false; they are deluded by doubt.
Manmohan SinghThy self-willed are ever false. They are deluded by doubt.
Manmohan Singh (Punjabi)ਆਪ ਹੁਦਰੇ ਸਦੀਵ ਹੀ ਝੂਠੇ ਹਨ, ਵਹਿਮ ਨੇ ਉਹਨਾਂ ਨੂੰ ਕੁਰਾਹੇ ਪਾ ਛੱਡਿਆ ਹੈ।
Fareedkot Teekaਔਰ ਮਨਮੁਖ ਝੂਠੇ ਭਰਮ ਸਾਦ ਭੂਲੇ ਹੂਏ ਹੈਂ॥
Prof. Sahib Singh(ਪਰ) ਮਨ ਦੇ ਪਿੱਛੇ ਤੁਰਨ ਵਾਲੇ ਕੂੜ (ਹੀ) ਵਿਹਾਝਦੇ ਹਨ, ਭਟਕਣਾ ਵਿਚ ਖੁੰਝੇ ਫਿਰਦੇ ਹਨ।

ਪਦ ਅਰਥ ਕੂੜਿਆਰ = ਕੂੜ ਦੇ ਵਪਾਰੀ (ਜਿਵੇਂ ਸੁਨਿਆਰ, ਲੋਹਾਰ)

SikhNet (Spanish)Las criaturas necias son falsas; están engañadas por la duda.

ਵਿਸਟਾ ਅੰਦਰਿ ਵਾਸੁ; ਸਾਦੁ. ਨ ਜਾਣਿਆ ॥

visattaa andar vaas; saad. na jaaniaa |

Sant Singh KhalsaThey dwell in manure, and they do not know the taste of the Name.
Manmohan SinghIn ordure is their abode. They know not the Name's relish.
Manmohan Singh (Punjabi)ਗੰਦਗੀ ਵਿੱਚ ਉਹਨਾਂ ਦਾ ਵਸੇਬਾ ਹੈ। ਊਹ ਨਾਮ ਦੇ ਸਵਾਦ ਨੂੰ ਨਹੀਂ ਜਾਣਦੇ।
Fareedkot Teekaਕਿਉਂਕਿ ਵਿਸਟਾ ਰੂਪ ਮੰਦ ਕਰਮੋਂ ਮੇਂ ਵਾ ਮਾਤਾ ਕੇ ਗਰਭ ਮੇਂ ਸਦਾ ਵਾਸਾ ਹੈ ਅਰੁ ਤੇਰਾ ਅਨੰਦ ਨਹੀਂ ਜਾਣਿਆ ਹੈ॥
Prof. Sahib Singhਉਹਨਾਂ ਦਾ ਵਸੇਬਾ ਗੰਦ ਵਿਚ ਹੀ ਰਹਿੰਦਾ ਹੈ, (ਸ਼ਬਦ ਦਾ) ਆਨੰਦ ਉਹ ਨਹੀਂ ਸਮਝ ਸਕੇ।
SikhNet (Spanish)Ellas viven en la mugre, y no conocen el Sabor del Uno Verdadero.

ਵਿਣੁ ਨਾਵੈ ਦੁਖੁ ਪਾਇ; ਆਵਣ ਜਾਣਿਆ ॥

vin naavai dukh paae; aavan jaaniaa |

Sant Singh KhalsaWithout the Name, they suffer the agonies of coming and going.
Manmohan SinghWithout God's Name, they suffer agony in coming and going.
Manmohan Singh (Punjabi)ਰੱਬ ਦੇ ਨਾਮ ਦੇ ਬਾਝੋਂ ਉਹ ਆਉਣ ਤੇ ਜਾਣ ਦਾ ਕਸ਼ਟ ਉਠਾਉਂਦੇ ਹਨ।
Fareedkot Teekaਔਰ ਨਾਮ ਜਪੇ ਸੇ ਬਿਨਾਂ ਜਨਮ ਮਰਣ ਕਾ ਦੁਖ ਪਾਵਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਦੁੱਖ ਪਾ ਕੇ ਜਨਮ ਮਰਨ (ਦੇ ਚੱਕਰ ਵਿਚ ਪਏ ਰਹਿੰਦੇ ਹਨ)।
SikhNet (Spanish)Ellas van y vienen, sin tener Conciencia del Naam, el Nombre del Señor.

ਨਾਨਕ. ਪਾਰਖੁ ਆਪਿ; ਜਿਨਿ. ਖੋਟਾ ਖਰਾ ਪਛਾਣਿਆ ॥੧੩॥

naanak. paarakh aap; jin. khottaa kharaa pachhaaniaa |13|

Sant Singh KhalsaO Nanak, the Lord Himself is the Appraiser, who distinguishes the counterfeit from the genuine. ||13||
Manmohan SinghNanak the Lord Himself is the Assayer, who distinguishes the counterfeit and the genuine.
Manmohan Singh (Punjabi)ਨਾਨਕ ਸਾਹਿਬ ਆਪੇ ਹੀ ਪ੍ਰਤੱਖ ਕਰਨਹਾਰ ਹੈ। ਜੋ ਨਕਲੀ ਤੇ ਅਸਲੀ ਨੂੰ ਸਿਞਾਣ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਪਾਰਖੁ) ਸਰਾਫ ਵਤ ਤੂੰ ਆਪ ਹੀ ਹੈਂ ਖੋਟੇ ਖਰੇ ਕੋ ਤੈਨੇ ਆਪ ਹੀ ਪਛਾਣਾ ਹੈ॥੧੩॥☬ਵਾਹਿਗੁਰੂ ਕੀ ਸਕਤੀ ਦੇਖਾਵਤੇ ਹੈਂ:
Prof. Sahib Singhਹੇ ਨਾਨਕ! ਪਰਖਣ ਵਾਲਾ ਪ੍ਰਭੂ ਆਪ ਹੀ ਹੈ, ਜਿਸ ਨੇ ਖੋਟੇ ਖਰੇ ਨੂੰ ਪਛਾਣਿਆ ਹੈ (ਭਾਵ, ਪ੍ਰਭੂ ਆਪ ਹੀ ਜਾਣਦਾ ਹੈ ਕਿ ਖੋਟਾ ਕੌਣ ਹੈ ਤੇ ਖਰਾ ਕੌਣ ਹੈ) ॥੧੩॥
SikhNet (Spanish)Dice Nanak, solamente el Señor es Quien nos pone a prueba, porque ¿quién más podría decir quiénes son falsos y quién es verdadero? (13)
Answers quote the Granth verbatim with Ang citations. AI commentary is not Gurbani and not a religious ruling.