ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok, First Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਸੀਹਾ ਬਾਜਾ ਚਰਗਾ ਕੁਹੀਆ; ਏਨਾ ਖਵਾਲੇ ਘਾਹ ॥
seehaa baajaa charagaa kuheea; enaa khavaale ghaah |
Sant Singh KhalsaTigers, hawks, falcons and eagles-the Lord could make them eat grass.
Manmohan SinghThe tigers, hawks, kites and falcons them the Lord causes to eat grass.
Manmohan Singh (Punjabi)ਸ਼ੇਰਾਂ, ਬਾਜਾਂ, ਇੱਲਾਂ ਤੇ ਬਹਿਰੀਆਂ ਇਹਨਾਂ ਨੂੰ ਸਾਹਿਬ ਘਾਸ ਖੁਆ ਦਿੰਦਾ ਹੈ।
Fareedkot Teekaਹੇ ਮਹਾਰਾਜ! (ਸੀਹਾਂ) ਸੇਰੋਂ ਕੋ ਔਰ ਬਾਜੋਂ ਕੋ, ਪੁਨਾ ਚਰਗਾਂ ਤਥਾ ਕੁਹੀਆਂ ਇਤ੍ਯਾਦੀ ਮਾਸ ਅਹਾਰੀਓਂ ਕੋ ਚਾਹੇ ਤੋ ਘਾਸ ਖੁਵਾਲ ਦੇਵੇ॥
Prof. Sahib Singhਪ੍ਰਭੂ ਸ਼ੇਰਾਂ, ਬਾਜਾਂ, ਚਰਗਾਂ, ਕੁਹੀਆ (ਆਦਿਕ ਮਾਸਾਹਾਰੀਆਂ ਨੂੰ ਜੇ ਚਾਹੇ ਤਾਂ) ਘਾਹ ਖਵਾ ਦੇਂਦਾ ਹੈ (ਭਾਵ, ਉਹਨਾਂ ਦੀ ਮਾਸ ਖਾਣ ਦੀ ਵਾਦੀ ਤਬਦੀਲ ਕਰ ਦੇਂਦਾ ਹੈ)।
SikhNet (Spanish)Si el Señor lo desea, Él podría hacer a los tigres, a los milanos y a los halcones comer pasto.
ਘਾਹੁ ਖਾਨਿ. ਤਿਨਾ ਮਾਸੁ ਖਵਾਲੇ; ਏਹਿ ਚਲਾਏ ਰਾਹ ॥
ghaahu khaan. tinaa maas khavaale; ehi chalaae raah |
Sant Singh KhalsaAnd those animals which eat grass-He could make them eat meat. He could make them follow this way of life.
Manmohan SinghWho eat grass, them He causes to eat meat. This way of life He can set going.
Manmohan Singh (Punjabi)ਜੋ ਘਾਸ ਖਾਂਦੇ ਹਨ, ਉਹਨਾਂ ਨੂੰ ਉਹ ਗੋਸਤ ਖੁਆ ਦਿੰਦਾ ਹੈ। ਇਹ ਜੀਵਨ ਦਾ ਮਾਰਗ ਉਹ ਜਾਰੀ ਕਰ ਸਕਦਾ ਹੈ।
Fareedkot Teekaਔਰ ਜੋ ਘਾਸ ਖਾਣੇ ਵਾਲੇ ਹੈਂ ਤਿਨ ਕੋ ਮਾਸ ਖੁਲਾਇ ਦੇਤਾ ਹੈ, ਏਹ ਰਸਤੇ ਚਲਾਉਣੇ ਕੋ ਤੂੰ ਹੀ ਸਾਮਰਥ ਹੈਂ॥
Prof. Sahib Singhਜੋ ਘਾਹ ਖਾਂਦੇ ਹਨ ਉਹਨਾਂ ਨੂੰ ਮਾਸ ਖਵਾ ਦੇਂਦਾ ਹੈ-ਸੋ, ਪ੍ਰਭੂ ਇਹੋ ਜਿਹੇ ਰਾਹ ਤੋਰ ਦੇਂਦਾ ਹੈ।
SikhNet (Spanish)Y a los animales que se alimentan de pasto los podría hacer carnívoros.
ਨਦੀਆ ਵਿਚਿ. ਟਿਬੇ ਦੇਖਾਲੇ; ਥਲੀ ਕਰੇ ਅਸਗਾਹ ॥
nadeea vich. ttibe dekhaale; thalee kare asagaah |
Sant Singh KhalsaHe could raise dry land from the rivers, and turn the deserts into bottomless oceans.
Manmohan SinghHe exhibits mounds in rivers and the deserts He makes into unfathomable oceans.
Manmohan Singh (Punjabi)ਉਹ ਦਰਿਆਵਾਂ ਅੰਦਰ ਉਚੇ ਟਿੱਲੇ ਵਿਖਾਲ ਦਿੰਦਾ ਹੈ। ਅਤੇ ਰੇਗਿਸਤਾਨ ਨੂੰ ਉਹ ਅਥਾਹ ਸਮੁੰਦਰ ਬਣਾ ਦਿੰਦਾ ਹੈ।
Fareedkot Teekaਨਦੀਓਂ ਕੇ ਬੀਚ ਟਿੱਬੇ ਦੇਖਾਲਤਾ ਹੈਂ, ਔਰ ਥਲੋਂ ਕੇ ਬੀਚ ਅਥਾਹ ਜਲ ਚੜਾ ਦੇਤਾ ਹੈਂ॥
Prof. Sahib Singhਪ੍ਰਭੂ (ਵਗਦੀਆਂ) ਨਦੀਆਂ ਵਿਚ ਟਿੱਬੇ ਵਿਖਾਲ ਦੇਂਦਾ ਹੈ, ਰੇਤਲੇ ਥਾਵਾਂ ਨੂੰ ਡੂੰਘੇ ਪਾਣੀ ਬਣਾ ਦੇਂਦਾ ਹੈ।ਪਦ ਅਰਥ ਅਸਗਾਹ = ਡੂੰਘੇ ਪਾਣੀ।
SikhNet (Spanish)Él podría secar los bancos de los ríos e inundar los desiertos.
ਕੀੜਾ ਥਾਪਿ ਦੇਇ ਪਾਤਿਸਾਹੀ; ਲਸਕਰ ਕਰੇ ਸੁਆਹ ॥
keerraa thaap dee paatisaahee; lasakar kare suaah |
Sant Singh KhalsaHe could appoint a worm as king, and reduce an army to ashes.
Manmohan SinghA worm, He appoints to kingship and He reduces an army to ashes.
Manmohan Singh (Punjabi)ਇੱਕ ਕੀਟ ਨੂੰ ਉਹ ਬਾਦਸ਼ਾਹੀ ਤੇ ਸਥਾਪਨ ਕਰ ਦਿੰਦਾ ਹੈ ਅਤੇ ਫੌਜ ਨੂੰ ਉਹ ਰਾਖ ਬਣਾ ਦਿੰਦਾ ਹੈ।
Fareedkot Teeka(ਕੀੜਾ) ਤੁੱਛ ਜੀਵ ਕੋ ਪਾਤਸ਼ਾਹੀ ਤਖਤ ਪਰ ਥਾਪ ਦੇਵੇ ਔਰ ਲਸ਼ਕਰੋਂ ਕੋ ਚਾਹੇ ਤੌ ਭਸਮ ਕਰ ਦੇਵੇਂ॥
Prof. Sahib Singhਕੀੜੇ ਨੂੰ ਬਾਦਸ਼ਾਹੀ (ਤਖ਼ਤ) ਉੱਤੇ ਥਾਪ ਦੇਂਦਾ ਹੈ (ਬਿਠਾ ਦੇਂਦਾ ਹੈ), (ਤੇ ਬਾਦਸ਼ਾਹਾਂ ਦੇ) ਲਸ਼ਕਰਾਂ ਨੂੰ ਸੁਆਹ ਕਰ ਦੇਂਦਾ ਹੈ।
SikhNet (Spanish)A un gusano lo podría hacer rey, y convertir en polvo los ejércitos.
ਜੇਤੇ ਜੀਅ. ਜੀਵਹਿ ਲੈ ਸਾਹਾ; ਜੀਵਾਲੇ. ਤਾ ਕਿ ਅਸਾਹ ॥
jete jeea. jeeveh lai saahaa; jeevaale. taa ki asaah |
Sant Singh KhalsaAll beings and creatures live by breathing, but He could keep us alive, even without the breath.
Manmohan SinghAll the sentient beings live by breathing. What can breath do then, if He wishes to sustain life?
Manmohan Singh (Punjabi)ਸਾਰੇ ਪ੍ਰਾਣਧਾਰੀ ਸਵਾਸ ਲੈ ਕੇ ਜਿਉਂਦੇ ਹਨ। ਸਵਾਸ ਤਦ ਕੀ ਕਰ ਸਕਦਾ ਹੈ, ਜੇਕਰ ਉਹ ਜਿਉਂਣਾ ਚਾਹੇ?
Fareedkot Teekaਜਿਤਨੇ ਜੀਵ ਹੈਂ, ਸੋ ਸ੍ਵਾਸੋਂ ਕੋ ਲੇ ਕਰ ਜੀਵਤੇ ਹੈਂ, ਜੇ ਕਰ (ਅਸਾਹ) ਸ੍ਵਾਸੋਂ ਸੇ ਬਿਨਾਂ ਜੀਵਾਲੇ ਤੌ ਕਿਆ ਅਸਚਰਜ ਹੈ॥
Prof. Sahib Singhਜਿਤਨੇ ਭੀ ਜੀਵ (ਜਗਤ ਵਿਚ) ਜੀਊਂਦੇ ਹਨ, ਸਾਹ ਲੈ ਕੇ ਜੀਊਂਦੇ ਹਨ, (ਭਾਵ, ਤਦ ਤਕ ਜੀਊਂਦੇ ਹਨ ਜਦ ਤਕ ਸਾਹ ਲੈਂਦੇ ਹਨ, (ਪਰ ਜੇ ਪ੍ਰਭੂ) ਜੀਊਂਦੇ ਰੱਖਣੇ ਚਾਹੇ, ਤਾਂ 'ਸਾਹ' ਦੀ ਭੀ ਕੀਹ ਮੁਥਾਜੀ ਹੈ?
SikhNet (Spanish)Todas las criaturas viven por la respiración, pero Él podría conservar a uno, aun sin respirar, si así lo deseara.
ਨਾਨਕ. ਜਿਉ ਜਿਉ ਸਚੇ ਭਾਵੈ; ਤਿਉ ਤਿਉ ਦੇਇ ਗਿਰਾਹ ॥੧॥
naanak. jiau jiau sache bhaavai; tiau tiau dee giraah |1|
Sant Singh KhalsaO Nanak, as it pleases the True Lord, He gives us sustenance. ||1||
Manmohan SinghNanak, as it pleases the True Lord, so does He give sustenance.
Manmohan Singh (Punjabi)ਨਾਨਕ ਜਿਸ ਤਰ੍ਹਾਂ ਸੱਚੇ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਊਹ ਰੋਜੀ ਦਿੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੈਸੇ ਹੇ ਸਚੇ! ਤੇਰੇ ਕੋ ਭਾਵਤਾ ਹੈ, ਤੈਸੇ ਤੈਸੇ ਹੀ ਭੋਜਨ ਕੇ ਗਿਰਾਸ ਦੇਤਾ ਹੈਂ, ਭਾਵ ਏਹਿ ਕਿ ਸਭ ਕੁਛ ਆਪ ਕੇ ਅਧੀਨ ਹੈ॥੧॥
Prof. Sahib Singhਹੇ ਨਾਨਕ! ਜਿਵੇਂ ਜਿਵੇਂ ਪ੍ਰਭੂ ਦੀ ਰਜ਼ਾ ਹੈ, ਤਿਵੇਂ ਤਿਵੇਂ (ਜੀਵਾਂ) ਨੂੰ ਰੋਜ਼ੀ ਦੇਂਦਾ ਹੈ ॥੧॥ਪਦ ਅਰਥ ਗਿਰਾਹ = ਗਿਰਾਹੀ, ਰੋਟੀ। ਕਿਅ ਸਾਹ = ਕਿਆ ਸਾਹ? ਸਾਹ ਦੀ ਕੀਹ ਲੋੜ ਪੈਂਦੀ ਹੈ? ਲਫ਼ਜ਼ 'ਕਿਆ' ਦੇ ਥਾਂ 'ਕਿਆ ਵਰਤਿਆ ਗਿਆ ਹੈ। ਇਸ 'ਵਾਰ' ਵਿਚ ਲਫ਼ਜ਼ 'ਕਿਆ' ਬਹੁਤ ਵਾਰੀ ਆਇਆ ਹੈ; ਜਿਵੇਂ "ਕਿਆ ਮੈਦਾ...", "ਮਛੀ ਤਾਰੂ ਕਿਆ ਕਰੇ", ਇਸ ਲਫ਼ਜ਼ 'ਕਿਅ' ਤੇ 'ਕਿਆ ਦਾ ਭਾਵ ਮਿਲਦਾ ਹੈ। ਪਰ ਲਫ਼ਜ਼ 'ਕਿ' ਨੂੰ ਤੇ 'ਅਸਾਹ' ਨੂੰ ਵੱਖ ਕਰਕੇ 'ਕਿ' ਦਾ ਅਰਥ "ਕੀ ਅਚਰਜ" "ਕੀ ਵੱਡੀ ਗੱਲ" ਕਰਨਾ ਅਸੁੱਧ ਹੈ। 'ਗੁਰਬਾਣੀ' ਵਿਚੋਂ ਹੋਰਥੈ ਕਿਤੇ ਭੀ ਐਸਾ ਪ੍ਰਮਾਣ ਮਿਲਣਾ ਚਾਹੀਦਾ ਹੈ।, ਸੋ, ਪਦ-ਛੇਦ 'ਕਿਅ ਸਾਹ' ਚਾਹੀਦਾ ਹੈ ॥੧॥
SikhNet (Spanish)Oh, dice Nanak, así como el Uno Verdadero lo desea, así el hombre habita. (1)