ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਸੁ ਸਰਬ ਸੁਖਾ ਫਲ ਲੋੜੀਅਹਿ; ਸੋ ਸਚੁ ਕਮਾਵਉ ॥
jis sarab sukhaa fal lorreeeh; so sach kamaavau |
Sant Singh KhalsaOne who longs for all comforts and rewards should practice Truth.
Manmohan SinghHe who desires all comforts and gifts should practise Truth.
Manmohan Singh (Punjabi)ਜੋ ਸਾਰੇ ਆਰਾਮ ਅਤੇ ਦਾਤਾ ਚਾਹੁੰਦਾ ਹੈ, ਉਹ ਸੱਚ ਦੀ ਕਮਾਈ ਕਰੇ।
Fareedkot Teekaਜੇ ਸਰਬ ਸੁਖੋਂ ਔ (ਸੁ) ਸ੍ਰੇਸ੍ਟ ਫਲੋਂ ਕੋ ਚਾਹਤੇ ਹੋ ਤੌ ਸਚੇ ਕਾ ਨਾਮ ਕਮਾਵਉ॥
Prof. Sahib Singhਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ, ਜਿਸ ਪਾਸੋਂ ਸਾਰੇ ਸੁਖ ਤੇ ਸਾਰੇ ਫਲ ਮੰਗੀਦੇ ਹਨ।ਪਦ ਅਰਥ ਜਿਸੁ = ਜਿਸ (ਪ੍ਰਭੂ) ਪਾਸੋਂ। ਲੋੜੀਅਹਿ = ਮੰਗਦੇ ਹਨ। ਕਮਾਵਉ = ਮੈਂ ਕਮਾਵਾਂ, (ਭਾਵ,) ਸਿਮਰਨ ਕਰਾਂ। {ਇਹ ਲਫ਼ਜ਼ 'ਵਰਤਮਾਨ ਕਾਲ ਉੱਤਮ ਪੁਰਖ, ਇਕ-ਵਚਨ' ਹੈ। ਇਸ ਦਾ ਅਰਥ 'ਕਮਾਓ' ਕਰਨਾ ਗ਼ਲਤ ਹੈ, ਉਸ ਹਾਲਤ ਵਿਚ ਇਸ ਦਾ ਜੋੜ ਹੁੰਦਾ 'ਕਮਾਵਹੁ' ਜੋ ਵਿਆਕਰਨ ਅਨੁਸਾਰ 'ਹੁਕਮੀ ਭਵਿੱਖਤ, ਮਧਮ ਪੁਰਖ, ਬਹੁ-ਵਚਨ' ਹੈ}।
SikhNet (Spanish)Practica esa Verdad que nos bendice con el Fruto del Éxtasis.
ਨੇੜੈ ਦੇਖਉ ਪਾਰਬ੍ਰਹਮੁ; ਇਕੁ ਨਾਮੁ ਧਿਆਵਉ ॥
nerrai dekhau paarabraham; ik naam dhiaavau |
Sant Singh KhalsaBehold the Supreme Lord God near you, and meditate on the Naam, the Name of the One Lord.
Manmohan SinghSee thou the Supreme Lord near and meditate on the Name alone.
Manmohan Singh (Punjabi)ਤੂੰ ਸ਼੍ਰੋਮਣੀ ਸਾਹਿਬ ਨੂੰ ਨਿਕਟ ਹੀ ਵੇਖ ਅਤੇ ਕੇਵਲ ਨਾਮ ਦਾ ਹੀ ਆਰਾਧਨ ਕਰ।
Fareedkot Teekaਔਰ ਏਕ ਵਾਹਿਗੁਰੂ ਕੇ ਨਾਮ ਕੋ ਧਿਆਵੋਗੇ ਤੋ ਪਾਰਬ੍ਰਹਮ ਕੋ ਨਿਕਟ ਹੀ ਦੇਖੋਗੇ॥
Prof. Sahib Singhਉਸ ਪਾਰਬ੍ਰਹਮ ਨੂੰ ਆਪਣੇ ਅੰਗ-ਸੰਗ ਵੇਖਾਂ ਤੇ ਕੇਵਲ ਉਸੇ ਦਾ ਹੀ ਨਾਮ ਧਿਆਵਾਂ।ਪਦ ਅਰਥ ਦੇਖਉ = ਮੈਂ ਦੇਖਾਂ। ਧਿਆਵਉ = ਮੈਂ ਧਿਆਵਾਂ।
SikhNet (Spanish)Ve que tu Señor está cerca y contempla solamente Su Nombre.
ਹੋਇ ਸਗਲ ਕੀ ਰੇਣੁਕਾ; ਹਰਿ ਸੰਗਿ ਸਮਾਵਉ ॥
hoe sagal kee renukaa; har sang samaavau |
Sant Singh KhalsaBecome the dust of all men's feet, and so merge with the Lord.
Manmohan SinghBe Thou the dust of the feet of all men and get blended with God.
Manmohan Singh (Punjabi)ਤੂੰ ਸਾਰਿਆਂ ਬੰਦਿਆਂ ਦੇ ਪੈਰਾ ਦੀ ਧੂੜ ਹੋ ਕੇ ਅਤੇ ਵਾਹਿਗੁਰੂ ਨਾਲ ਅਭੇਦ ਹੋ ਜਾ।
Fareedkot Teekaਪੁਨਾ ਜੇ ਕਰ ਸਭ ਕੇ ਚਰਨੋਂ ਕੀ ਧੂੜ ਹੋ ਕਰ ਰਹੋਗੇ ਅਰਥਾਤ ਨਿਮ੍ਰਤਾ ਰਖੋਗੇ ਤੌ ਹਰੀ ਕੇ ਸਾਥ (ਸਮਾਵਉ) ਅਭੇਦ ਹੋ ਜਾਵੋਗੇ॥
Prof. Sahib Singhਸਭ ਦੇ ਚਰਨਾਂ ਦੀ ਧੂੜ ਹੋ ਕੇ ਮੈਂ ਪਰਮਾਤਮਾ ਵਿਚ ਲੀਨ ਹੋ ਜਾਵਾਂ।ਪਦ ਅਰਥ ਸਮਾਵਉ = ਮੈਂ ਸਮਾ ਜਾਵਾਂ।
SikhNet (Spanish)Sé el polvo de los pies de todos los hombres, e inmerge tu ser individual en el ser de tu Señor.
ਦੂਖੁ. ਨ ਦੇਈ ਕਿਸੈ ਜੀਅ; ਪਤਿ ਸਿਉ ਘਰਿ ਜਾਵਉ ॥
dookh. na deee kisai jeea; pat siau ghar jaavau |
Sant Singh KhalsaDo not cause any being to suffer, and you shall go to your true home with honor.
Manmohan SinghCause not annoyance to any being and go to thy Home with honour.
Manmohan Singh (Punjabi)ਕਿਸੇ ਭੀ ਪ੍ਰਾਣਧਾਰੀ ਨੂੰ ਤਕਲੀਫ ਨਾਂ ਦੇ ਅਤੇ ਇਜ਼ਤ ਨਾਲ ਆਪਣੇ ਧਾਮ ਨੂੰ ਜਾ।
Fareedkot Teekaਕਿਸੇ ਪੁਰਸ ਕੋ ਦੁਖ ਦੇਣੇ ਵਾਲੇ ਨ ਹੋਈਏ ਤੋ ਪ੍ਰਤਿਸ੍ਟਾ ਸਹਤ ਵਾਹਿਗੁਰੂ ਕੀ ਦ੍ਰਗਾਹ ਮੇਂ ਜਾਵੋਗੇ॥
Prof. Sahib Singhਮੈਂ ਕਿਸੇ ਭੀ ਜੀਵ ਨੂੰ ਦੁੱਖ ਨਾ ਦਿਆਂ ਤੇ (ਇਸ ਤਰ੍ਹਾਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਵਾਂ (ਭਾਵ, ਪ੍ਰਭੂ ਦੀ ਹਜ਼ੂਰੀ ਵਿਚ ਅੱਪੜਾਂ)।ਪਦ ਅਰਥ ਦੇਈ = ਮੈਂ ਦੇਵਾਂ। ਜਾਵਉ = ਮੈਂ ਜਾਵਾਂ।
SikhNet (Spanish)No le hagas daño a nadie para que puedas ir a tu Verdadero Hogar con Honor
ਪਤਿਤ ਪੁਨੀਤ. ਕਰਤਾ ਪੁਰਖੁ; ਨਾਨਕ ਸੁਣਾਵਉ ॥੧੭॥
patit puneet. karataa purakh; naanak sunaavau |17|
Sant Singh KhalsaNanak speaks of the Purifier of sinners, the Creator, the Primal Being. ||17||
Manmohan SinghNanak tells about the Name of the Lord Creator, the Purifier of the sinners.
Manmohan Singh (Punjabi)ਨਾਨਕ, ਪਾਪੀਆਂ ਨੂੰ ਪਵਿਤ੍ਰ ਕਰਨ ਵਾਲੇ, ਸੁਆਮੀ ਸਿਰਜਣਹਾਰ ਦੇ ਨਾਮ ਬਾਰੇ ਸੁਣਾਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਾਪੀਓਂ ਕੇ ਪਵਿਤ੍ਰ ਕਰਨੇ ਵਾਲੇ ਕਰਤਾ ਪੁਰਖ ਕਾ ਜਸ ਸ੍ਰਵਨ ਕਰੋ ਪੁਨਾ ਔਰੋਂ ਕੋ ਸੁਣਾਵੋ॥
Prof. Sahib Singhਹੇ ਨਾਨਕ! ਮੈਂ ਹੋਰਨਾਂ ਨੂੰ ਭੀ ਦੱਸਾਂ ਕਿ ਕਰਤਾਰ ਅਕਾਲ ਪੁਰਖ (ਵਿਕਾਰਾਂ ਵਿਚ) ਡਿੱਗਿਆਂ ਹੋਇਆਂ ਨੂੰ ਭੀ ਪਵਿੱਤ੍ਰ ਕਰਨ ਵਾਲਾ ਹੈ ॥੧੭॥ਪਦ ਅਰਥ ਸੁਣਾਵਉ = ਮੈਂ (ਹੋਰਨਾਂ ਨੂੰ ਭੀ) ਸੁਣਾਵਾਂ ॥੧੭॥
SikhNet (Spanish)y recita el Nombre de tu Señor Creador, el Espíritu Divino, el Purificador de los que manchan su Conciencia.(17)