ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਫਿਰਦੀ ਫਿਰਦੀ ਦਹ ਦਿਸਾ; ਜਲ ਪਰਬਤ ਬਨਰਾਇ ॥
firadee firadee deh disaa; jal parabat banaraae |
Sant Singh KhalsaRoaming and wandering in the ten directions, over water, mountains and forests
Manmohan SinghThe kite, roams and wanders in ten direction over waters, mountains and forests,
Manmohan Singh (Punjabi)ਗਿੱਧ ਪਾਣੀਆਂ, ਪਹਾੜਾ ਅਤੇ ਜੰਗਲਾਂ ਉਤੇ ਦਸੀ ਪਾਸੀਂ ਭੌਦੀਂ ਅਤੇ ਭਟਕਦੀ ਹੈ,
Fareedkot Teekaਜਲੋਂ ਔਰ ਥਲੋਂ ਪਰਬਤੋਂ ਪੁਨਾ ਬਨਾਸਪਤੀਓਂ ਮੇਂ ਦਸੋ ਦਿਸਾ ਮੇਂ ਫਿਰਤੀ ਫਿਰਤੀ॥
Prof. Sahib Singhਦਸੀਂ ਪਾਸੀਂ ਦਰਿਆਵਾਂ, ਪਹਾੜਾਂ ਅਤੇ ਰੁੱਖਾਂ-ਬਿਰਖਾਂ ਤੇ ਉੱਡਦੀ ਉੱਡਦੀ-
ਪਦ ਅਰਥ ਦਹ = ਦਸ। ਦਿਸਾ = ਪਾਸੇ। ਦਹਦਿਸਾ = ਦਸੀਂ ਪਾਸੀਂ, ਹਰ ਪਾਸੇ। ਬਨਰਾਇ = ਬਨਸਪਤੀ।
SikhNet (Spanish)El zopilote vuela por los mares, los bosques y por todo tipo de paisajes,
ਜਿਥੈ ਡਿਠਾ ਮਿਰਤਕੋ; ਇਲ ਬਹਿਠੀ ਆਇ ॥੨॥
jithai dditthaa miratako; il bahitthee aae |2|
Sant Singh Khalsa- wherever the vulture sees a dead body, he flies down and lands. ||2||
Manmohan Singhbut comes and alights where is sees any carrion.
Manmohan Singh (Punjabi)ਪਰ ਉਥੇ ਆ ਕੇ ਬੈਠ ਜਾਂਦੀ ਹੈ, ਜਿਥੇ ਇਹ ਕੋਈ ਮੁਰਦਾਰ ਵੇਖਦੀ ਹੈ।
Fareedkot Teekaਜੈਸੇ ਇਲ ਜਹਾਂ ਮ੍ਰਿਤਕ ਪੜਾ ਦੇਖਤੀ ਹੈ ਤਹਾਂ ਆਇ ਬੈਠਤੀ ਹੈ, ਤੈਸੇ ਹੀ ਜਿਸ ਇਸਤ੍ਰੀ, ਧਨ ਆਦੀ ਕੇ ਵਿਜੋਗ ਕਰ ਗ੍ਰਹਿ ਛੋਡ ਵੈਰਾਗਵਾਨ ਹੋ ਕਰ ਬਨਵਾਸੀ ਹੂਆ ਫਿਰਤਾ ਥਾ, ਜਬ ਵਹੀ ਪਦਾਰਥ ਰੂਪੀ ਮੁਰਦਾਰ ਮਿਲਾ ਤਬੀ ਉਸ ਪਰ ਗਿਰ ਪੜਾ॥੨॥
Prof. Sahib Singhਇੱਲ ਨੇ ਜਿਥੇ ਮੁਰਦਾਰ ਆ ਵੇਖਿਆ ਓਥੇ ਆ ਬੈਠੀ (ਇਹੀ ਹਾਲ ਉਸ ਮਨ ਦਾ ਹੈ ਪਰਮਾਤਮਾ ਤੋਂ ਵਿੱਛੜ ਕੇ ਵਿਕਾਰਾਂ ਤੇ ਆ ਡਿੱਗਦਾ ਹੈ) ॥੨॥
ਪਦ ਅਰਥ ਮਿਰਤਕੋ = ਮੁਰਦਾਰ। ਬਹਿਠੀ = ਬੈਠਦੀ ਹੈ। ਜਲ = (ਭਾਵ) ਦਰਿਆ ਆਦਿਕ ॥੨॥
SikhNet (Spanish)pero desciende sólo por la carroña, así son los malhechores.(2)