ਸਲੋਕ ਦੋਹਾ ਮਃ ੫ ॥
salok dohaa mahalaa 5 |
Sant Singh KhalsaSalok, Dohaa, Fifth Mehl:
Manmohan SinghCouplet 5th Guru.
Manmohan Singh (Punjabi)ਦੋ ਤੁਕਾਂ ਪੰਜਵੀਂ ਪਾਤਸ਼ਾਹੀ।
Fareedkot Teekaਦੋਹਰੇ ਕੀ ਗੱਲ ਚੌਵੀ ੨ ਮਾਤ੍ਰ ਮੇਂ ਦੋਇ ਤੁਕਾਂ ਹੈ ਅਗੇ ਸਲੋਕ ਹੈਂ।
SikhNet (Spanish)Slok Doja, Mejl Guru Aryan, Quinto Canal Divino.
ਏਕੁ ਜਿ ਸਾਜਨੁ ਮੈ ਕੀਆ; ਸਰਬ ਕਲਾ ਸਮਰਥੁ ॥
ek ji saajan mai keea; sarab kalaa samarath |
Sant Singh KhalsaI have made the One Lord my Friend; He is All-powerful to do everything.
Manmohan SinghI have made Him the Friend, who is capable of doing everything.
Manmohan Singh (Punjabi)ਮੈਂ ਉਸ ਨੂੰ ਆਪਣਾ ਦੋਸਤ ਬਣਾਇਆ ਹੈ, ਜੋ ਸਾਰਾ ਕੁਛ ਕਰਨ-ਯੋਗ ਹੈ।
Fareedkot Teekaਜੋ ਏਕ ਮੈਨੇ ਵਾਹਿਗੁਰੂ ਮਿਤ੍ਰ ਕੀਆ ਹੈ, ਸੋ ਸਰਬ ਕਲਾ ਸਾਮ੍ਰਥ ਹੈ॥
Prof. Sahib Singhਮੈਂ ਇਕ ਉਸ (ਹਰੀ) ਨੂੰ ਹੀ ਆਪਣਾ ਮਿੱਤ੍ਰ ਬਣਾਇਆ ਹੈ ਜੋ ਸਾਰੀਆਂ ਤਾਕਤਾਂ ਵਾਲਾ ਹੈ।
ਪਦ ਅਰਥ ਜਿ = ਜੋ। ਕਲਾ = ਸੱਤਿਆ, ਤਾਕਤ।
SikhNet (Spanish)Me apoyo en mi único Amigo, mi Todopoderoso Señor.
ਜੀਉ ਹਮਾਰਾ ਖੰਨੀਐ; ਹਰਿ ਮਨ ਤਨ ਸੰਦੜੀ ਵਥੁ ॥੧॥
jeeo hamaaraa khaneeai; har man tan sandarree vath |1|
Sant Singh KhalsaMy soul is a sacrifice to Him; the Lord is the treasure of my mind and body. ||1||
Manmohan SinghOnto Him my soul is a sacrifice, God is the wealth of my mind and body.
Manmohan Singh (Punjabi)ਉਸ ਦੇ ਉਤੋਂ ਮੇਰੀ ਜਿੰਦੜੀ ਕੁਰਬਾਨ ਹੈ। ਮੇਰੇ ਚਿੱਤ ਤੇ ਸਰੀਰ ਦੀ ਵਾਹਿਗੁਰੂ ਦੋਲਤ ਹੈ।
Fareedkot Teekaਤਿਸ ਕੇ ਊਪਰ ਸੇ ਹਮਾਰਾ ਜੀਉ (ਖੰਨੀਐ) ਟੁਕੜੇ ਹੋਤਾ ਹੈ, ਕਿਯੋਂਕਿ ਵੋਹੀ ਮੇਰੇ ਮਨ ਤਨ ਕੀ (ਵਥੁ) ਵਸਤੂ ਹੈ ਅਰਥਾਤ ਮੇਰੇ ਮਨ ਤਨ ਕਾ ਆਸਰਾ ਹੈ॥੧॥
Prof. Sahib Singhਪਰਮਾਤਮਾ ਹੀ ਮਨ ਤੇ ਤਨ ਦੇ ਕੰਮ ਆਉਣ ਵਾਲੀ ਅਸਲੀ ਚੀਜ਼ ਹੈ, ਮੇਰੀ ਜਿੰਦ ਉਸ ਤੋਂ ਸਦਕੇ ਹੈ ॥੧॥
ਪਦ ਅਰਥ ਖੰਨੀਐ = ਟੋਟੇ ਟੋਟੇ ਹੋਵੇ, ਕੁਰਬਾਨ ਜਾਵੇ, ਸਦਕੇ ਹੋਵੇ। ਸੰਦੜੀ = ਦੀ। ਵਥੁ = ਵਸਤ, ਚੀਜ਼ ॥੧॥
SikhNet (Spanish)Ofrezco mi ser en sacrificio a Aquél que es el Asta Principal de mi cuerpo y de mi mente. (1)