ਜੀਵਨ ਪਦੁ ਨਿਰਬਾਣੁ; ਇਕੋ ਸਿਮਰੀਐ ॥
jeevan pad nirabaan; iko simareeai |
Sant Singh KhalsaTo obtain the state of life of Nirvaanaa, meditate in remembrance on the One Lord.
Manmohan SinghTo gain the immortal status remember thou the One pure Lord.
Manmohan Singh (Punjabi)ਅਬਿਨਾਸੀ ਦਰਜਾ ਪਾਉਣ ਲਈ ਤੂੰ ਇਕ ਪਵਿੱਤ੍ਰ ਪ੍ਰਭੂ ਦਾ ਅਰਾਧਨ ਕਰ।
Fareedkot Teekaਜੋ ਜੀਵਨ ਪਦ ਔਰ (ਨਿਰਬਾਣ) ਨਿਰਬੰਧ ਸ੍ਵਰੂਪ ਹੈ ਤਿਸ ਏਕ ਕਾ ਸਿਮਰਨ ਕਰੀਏ॥
Prof. Sahib Singhਜੇ ਵਾਸ਼ਨਾ-ਰਹਿਤ ਇਕ ਪ੍ਰਭੂ ਨੂੰ ਸਿਮਰੀਏ ਤਾਂ ਅਸਲੀ ਜੀਵਨ ਦਾ ਦਰਜਾ ਹਾਸਲ ਹੁੰਦਾ ਹੈ,ਪਦ ਅਰਥ ਜੀਵਨ ਪਦੁ = ਅਸਲੀ ਜ਼ਿੰਦਗੀ ਦਾ ਦਰਜਾ। ਨਿਰਬਾਣੁ = (ਨਿਰਵਾਣ) ਵਾਸ਼ਨਾ-ਰਹਿਤ ਪ੍ਰਭੂ।
SikhNet (Spanish)Contempla solamente a tu Único Señor y obtendrás el Estado de Nirvana, el objetivo de tu vida.
ਦੂਜੀ ਨਾਹੀ ਜਾਇ; ਕਿਨਿ ਬਿਧਿ ਧੀਰੀਐ ॥
doojee naahee jaae; kin bidh dheereeai |
Sant Singh KhalsaThere is no other place; how else can we be comforted?
Manmohan SinghThere is no other place. How can we be content with another?
Manmohan Singh (Punjabi)ਦੂਸਰੀ ਕੋਈ ਜਗ੍ਹਾ ਨਹੀਂ। ਹੋਰਸ ਨਾਲ ਸਾਡੀ ਕਿਸ ਤਰ੍ਹਾਂ ਤਸੱਲੀ ਹੋ ਸਕਦੀ ਹੈ?
Fareedkot Teekaਤਿਸ ਏਕ ਸੇ ਬਿਨਾਂ ਦੂਸਰਾ ਅਸਥਾਨ ਕੋਈ ਨਹੀਂ ਕਿਸ ਪ੍ਰਕਾਰ ਧੀਰਜ ਕਰੀਏ ਅਰਥਾਤ ਵਾਹਿਗੁਰੂ ਕੇ ਨਾਮ ਬਿਨਾਂ ਧੀਰਜ ਨਹੀਂ ਹੋਤਾ॥
Prof. Sahib Singh(ਪਰ ਇਸ ਅਵਸਥਾ ਦੀ ਪ੍ਰਾਪਤੀ ਲਈ) ਕੋਈ ਹੋਰ ਥਾਂ ਨਹੀਂ ਹੈ, (ਕਿਉਂਕਿ) ਕਿਸੇ ਹੋਰ ਤਰੀਕੇ ਨਾਲ ਮਨ ਟਿਕ ਨਹੀਂ ਸਕਦਾ।ਪਦ ਅਰਥ ਜਾਇ = ਥਾਂ। ਕਿਨਿ ਬਿਧਿ = ਕਿਸ ਤਰ੍ਹਾਂ। ਧੀਰੀਐ = ਧੀਰਜ ਆਵੇ, ਮਨ ਟਿਕੇ।
SikhNet (Spanish)No hay ningún otro lugar a donde ir; ¿cómo puede uno contentarse con la idea de otro?
ਡਿਠਾ ਸਭੁ ਸੰਸਾਰੁ; ਸੁਖੁ ਨ. ਨਾਮ ਬਿਨੁ ॥
dditthaa sabh sansaar; sukh na. naam bin |
Sant Singh KhalsaI have seen the whole world - without the Lord's Name, there is no peace at all.
Manmohan SinghI have seen the whole world, there is no peace without the Lord's Name.
Manmohan Singh (Punjabi)ਮੈਂ ਸਾਰਾ ਜਹਾਨ ਵੇਖ ਲਿਆ ਹੈ, ਬਗੈਰ ਪ੍ਰਭੂ ਦੇ ਨਾਮ ਦੇ ਕੋਈ ਆਰਾਮ ਨਹੀਂ।
Fareedkot Teekaਸੰਪੂਰਨ ਜਗਤ ਦੇਖਿਆ ਹੈ ਨਾਮ ਸੇ ਬਿਨਾਂ ਸੁਖ ਕਿਸੀ ਕੋ ਨਹੀਂ॥
Prof. Sahib Singhਸਾਰਾ ਸੰਸਾਰ (ਟੋਲ ਕੇ) ਵੇਖਿਆ ਹੈ, ਪ੍ਰਭੂ ਦੇ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ।
SikhNet (Spanish)He visto el mundo entero en todos sus aspectos y he concluido que no hay Paz sin el Naam.
ਤਨੁ ਧਨੁ ਹੋਸੀ ਛਾਰੁ; ਜਾਣੈ ਕੋਇ ਜਨੁ ॥
tan dhan hosee chhaar; jaanai koe jan |
Sant Singh KhalsaBody and wealth shall return to dust - hardly anyone realizes this.
Manmohan SinghThe body and wealth shall become dust but hardly any one understands this.
Manmohan Singh (Punjabi)ਦੇਹਿ ਤੇ ਦੌਲਤ ਮਿੱਟੀ ਹੋ ਜਾਣਗੇ ਪ੍ਰੰਤੂ ਕੋਈ ਵਿਰਲਾ ਜਣਾ ਹੀ ਇਸ ਨੂੰ ਸਮਝਦਾ ਹੈ।
Fareedkot Teekaਕਿਯੋਂਕਿ ਤਨ ਔਰ ਧਨ ਸਬ ਭਸਮ ਹੋ ਜਾਣੇ ਵਾਲਾ ਹੈ, ਪਰੰਤੂ ਇਹੁ ਅਭਿਪ੍ਰਾਇ ਕੋਈ ਵਿਰਲਾ ਹੀ ਪੁਰਸ ਜਾਣਤਾ ਹੈ॥
Prof. Sahib Singh(ਜਗਤ ਇਸ ਤਨ ਤੇ ਧਨ ਵਿਚ ਸੁਖ ਭਾਲਦਾ ਹੈ) ਇਹ ਸਰੀਰ ਤੇ ਧਨ ਨਾਸ ਹੋ ਜਾਣਗੇ, ਪਰ ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ।ਪਦ ਅਰਥ ਛਾਰੁ = ਸੁਆਹ।
SikhNet (Spanish)Tu cuerpo y tus tesoros se volverán polvo, pero excepcional es aquél que se da cuenta de esto.
ਰੰਗ ਰੂਪ ਰਸ ਬਾਦਿ; ਕਿ ਕਰਹਿ ਪਰਾਣੀਆ ॥
rang roop ras baad; ki kareh paraaneea |
Sant Singh KhalsaPleasure, beauty and delicious tastes are useless; what are you doing, O mortal?
Manmohan SinghPleasure, beauty and relishes are vain. What are thou engaged in, O Mortal.
Manmohan Singh (Punjabi)ਮੌਜ ਬਹਾਰ, ਸੁੰਦਰਤਾ ਅਤੇ ਸੁਆਦ ਬੇਅਰਥ ਹਨ। ਤੂੰ ਕਾਹਦੇ ਵਿੱਚ ਲਗਿਆ ਹੋਇਆ ਹੈ, ਹੇ ਫ਼ਾਨੀ ਬੰਦਿਆ?
Fareedkot Teekaਜੋ ਰੰਗੁ ਰੂਪ ਰਸ ਆਦਿ ਵਿਖੇ ਹੈਂ, ਸੋ (ਬਾਦਿ) ਬਿਅਰਥ ਹੈਂ। ਹੇ ਪ੍ਰਾਣੀ! ਇਨ ਕਾ ਭੋਗਣਾ ਕਿਆ ਕਰਤਾ ਹੈ॥
Prof. Sahib Singhਹੇ ਪ੍ਰਾਣੀ! ਤੂੰ ਕੀਹ ਕਰ ਰਿਹਾ ਹੈਂ? (ਭਾਵ, ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਦੇ) ਰੰਗ-ਰੂਪ ਤੇ ਰਸ ਸਭ ਵਿਅਰਥ ਹਨ (ਇਹਨਾਂ ਦੇ ਪਿੱਛੇ ਲੱਗਿਆਂ ਮਨ ਦਾ ਟਿਕਾਓ ਹਾਸਲ ਨਹੀਂ ਹੁੰਦਾ)?ਪਦ ਅਰਥ ਬਾਦਿ = ਵਿਅਰਥ। ਰਸ = ਚਸਕੇ। ਕਰਹਿ = ਤੂੰ ਕਰਦਾ ਹੈਂ।
SikhNet (Spanish)¿Qué puede hacer el hombre con alegrías, belleza y sabores que se esfuman en un instante?
ਜਿਸੁ ਭੁਲਾਏ ਆਪਿ; ਤਿਸੁ. ਕਲ ਨਹੀ ਜਾਣੀਆ ॥
jis bhulaae aap; tis. kal nahee jaaneea |
Sant Singh KhalsaOne whom the Lord Himself misleads, does not understand His awesome power.
Manmohan SinghHe whom God Himself deludes understands not His might.
Manmohan Singh (Punjabi)ਜਿਸ ਨੂੰ ਵਾਹਿਗੁਰੂ ਖੁਦ ਕੁਰਾਹੇ ਪਾਉਂਦਾ ਹੈ, ਉਹ ਉਸ ਦੀ ਸ਼ਕਤੀ ਨੂੰ ਨਹੀਂ ਸਮਝਦਾ।
Fareedkot Teekaਜਿਸ ਕੋ ਆਪ ਭੁਲਾਵਤਾ ਹੈ ਤਿਸ ਪੁਰਸ ਨੇ ਵਾਹਗੁਰੂ ਕੀ (ਕਲੁ) ਸ਼ਕਤੀ ਨਹੀਂ ਜਾਣੀ ਹੈ॥
Prof. Sahib Singh(ਪਰ ਜੀਵ ਦੇ ਭੀ ਕੀਹ ਵੱਸ?) ਪ੍ਰਭੂ ਜਿਸ ਮਨੁੱਖ ਨੂੰ ਆਪ ਕੁਰਾਹੇ ਪਾਂਦਾ ਹੈ, ਉਸ ਨੂੰ ਮਨ ਦੀ ਸ਼ਾਂਤੀ ਦੀ ਸਾਰ ਨਹੀਂ ਆਉਂਦੀ।ਪਦ ਅਰਥ ਕਲ = ਸ਼ਾਂਤੀ ਦੀ ਸਾਰ।
SikhNet (Spanish)No obstante, aquél que es cegado por el Mismo Señor, no conoce Su Poder.
ਰੰਗਿ ਰਤੇ ਨਿਰਬਾਣੁ; ਸਚਾ ਗਾਵਹੀ ॥
rang rate nirabaan; sachaa gaavahee |
Sant Singh KhalsaThose who are imbued with the Love of the Lord attain Nirvaanaa, singing the Praises of the True One.
Manmohan SinghThey who are imbued with the love of the Pure Lord sing the True Name.
Manmohan Singh (Punjabi)ਜੋ ਪੱਵਿਤ੍ਰ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਹਨ, ਉਹ ਸਤਿਨਾਮ ਦਾ ਗਾਇਨ ਕਰਦੇ ਹਨ।
Fareedkot Teekaਜੋ (ਨਿਰਬਾਣੁ) ਵਾਹਗੁਰੂ ਕੇ ਰੰਗ ਮੇਂ ਰਤੇ ਹੈਂ, ਸੋ ਸਚਾ ਨਾਮ ਗਾਵਤੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਹਨ, ਉਹ ਉਸ ਸਦਾ ਕਾਇਮ ਰਹਿਣ ਵਾਲੇ ਤੇ ਵਾਸ਼ਨਾ-ਰਹਿਤ ਪ੍ਰਭੂ ਨੂੰ ਗਾਉਂਦੇ ਹਨ।ਪਦ ਅਰਥ ਰੰਗਿ = ਪਿਆਰ ਵਿਚ। ਗਾਵਹੀ = ਗਾਉਂਦੇ ਹਨ।
SikhNet (Spanish)Aquéllos que se bañaron en el Amor del Señor, cantaron las Alabanzas del Uno Verdadero y se liberaron.
ਨਾਨਕ. ਸਰਣਿ ਦੁਆਰਿ; ਜੇ ਤੁਧੁ ਭਾਵਹੀ ॥੨॥
naanak. saran duaar; je tudh bhaavahee |2|
Sant Singh KhalsaNanak: those who are pleasing to Your Will, O Lord, seek Sanctuary at Your Door. ||2||
Manmohan SinghNanak whosoever are pleasing to Thee, O Lord, seek the shelter at Thy door.
Manmohan Singh (Punjabi)ਨਾਨਕ, ਜਿਹੜੇ ਭੀ ਤੈਨੂੰ ਚੰਗੇ ਲਗਦੇ ਹਨ, ਹੇ ਸਾਹਿਬ! ਉਹ ਤੇਰੇ ਦਰ ਦੀ ਪਨਾਹ ਲੋੜਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇ ਤੇਰੇ ਕੋ ਏਹੁ ਸਿਖ੍ਯਾ ਭਾਵਤੀ ਹੈ ਤੌ ਹਰੀ ਕੇ ਦੁਆਰੇ ਕੀ ਸਰਨ ਪੜ॥੨॥
Prof. Sahib Singhਹੇ ਨਾਨਕ! (ਪ੍ਰਭੂ ਅੱਗੇ ਇਹ ਅਰਜ਼ੋਈ ਕਰ-ਹੇ ਪ੍ਰਭੂ!) ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ ਤੇ ਤੇਰੀ ਸ਼ਰਨ ਆਉਂਦੇ ਹਨ ॥੨॥ਪਦ ਅਰਥ ਦੁਆਰਿ = ਦਰ ਤੇ। ਭਾਵਹੀ = ਚੰਗੇ ਲੱਗਣ ॥੨॥
SikhNet (Spanish)Oh, dice Nanak, sólo si la Gracia está con uno, busca Refugio en la Puerta del Señor. (2)