ਗਉੜੀ ਕਬੀਰ ਜੀ ॥
gaurree kabeer jee | Ang 328
Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.
ਮਨ ਕਾ ਸੁਭਾਉ; ਮਨਹਿ ਬਿਆਪੀ ॥
man kaa subhaau; maneh biaapee | Ang 328
Sant Singh KhalsaThe natural tendency of the mind is to chase the mind.
Manmohan SinghThe mind's nature is to pursue the mind and to chasten it.
Manmohan Singh (Punjabi)ਮਨੂਏ ਦੀ ਖ਼ਸਲਤ ਹੈ, ਮਨੂਏ ਦੇ ਪਿਛੇ ਪੈਣਾ ਅਤੇ ਇਸ ਦਾ ਸੁਧਾਰ ਕਰਨਾ।
Fareedkot Teekaਮਨ ਕਾ ਸੁਭਾਉ ਜੋ ਹੈ ਸੰਕਲਪ ਬਿਕਲਪ ਤਿਸ ਕੀ ਪੀੜਾ ਮਨ ਕੋ ਬਿਆਪੀ ਹੂਈ ਹੈ, ਭਾਵ ਇਹ ਕਿ ਕਲਪਨਾ ਕਰਤਾ ਦੁਖੀ ਰਹਤਾ ਹੈ॥
Prof. Sahib Singh(ਹਰੇਕ ਮਨੁੱਖ ਦੇ) ਮਨ ਦੀ ਅੰਦਰਲੀ ਲਗਨ (ਜੋ ਭੀ ਹੋਵੇ ਉਹ ਉਸ ਮਨੁੱਖ ਦੇ) ਸਾਰੇ ਮਨ (ਭਾਵ, ਮਨ ਦੀ ਸਾਰੀ ਦੌੜ-ਭੱਜ, ਸਾਰੇ ਮਨੁੱਖੀ ਜੀਵਨ) ਉਤੇ ਪ੍ਰਭਾਵ ਪਾ ਰੱਖਦੀ ਹੈ,ਪਦ ਅਰਥ ਮਨਹਿ ਬਿਆਪੀ = (ਸਾਰੇ) ਮਨ ਉੱਤੇ ਪ੍ਰਭਾਵ ਪਾ ਰੱਖਦਾ ਹੈ, (ਸਾਰੇ) ਮਨ ਨੂੰ ਵੇੜ੍ਹੀ ਰੱਖਦਾ ਹੈ।
SikhNet (Spanish)Por costumbre, la mente busca con afán concebirse a sí misma; por lo tanto, si uno anula su mente,
ਮਨਹਿ ਮਾਰਿ; ਕਵਨ ਸਿਧਿ ਥਾਪੀ ॥੧॥
maneh maar; kavan sidh thaapee |1| Ang 329
Sant Singh KhalsaWho has established himself as a Siddha, a being of miraculous spiritual powers, by killing his mind? ||1||
Manmohan SinghWho has become a perfect person, by killing his mind.
Manmohan Singh (Punjabi)ਆਪਣੇ ਮਨੂਏ ਨੂੰ ਮਾਰ ਕੇ ਕੌਣ ਪੂਰਨ ਪੁਰਸ਼ ਬਣਿਆ ਹੈ?
Fareedkot Teekaਜਿਨੋਂ ਨੇ ਐਸੇ ਮਨ ਕੋ ਮਾਰਿਆ ਹੈ, ਤਿਨ ਕੋ ਕਵਨ ਸੀ ਸਿਧੀ ਥਾਪਨੀ ਰਹੀ ਹੈ ਅਰਥਾਤ ਸਰਬ ਸਿਧੀਆਂ ਤਿਨ ਕੋ ਪ੍ਰਾਪਤ ਹੋਈ ਹੈਂ॥੧॥
Prof. Sahib Singh(ਤਾਂ ਫਿਰ) ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, (ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ) ॥੧॥ਪਦ ਅਰਥ ਮਨਹਿ ਮਾਰਿ = ਮਨ ਨੂੰ ਮਾਰ ਕੇ। ਕਵਨ ਸਿਧਿ = ਕਿਹੜੀ ਸਫਲਤਾ? ਥਾਪੀ = ਮਿਥ ਲਈ ਹੈ, ਖੱਟ ਲਈ ਹੈ ॥੧॥
SikhNet (Spanish)¿cómo podrá volverse adepto? (1)
ਕਵਨੁ ਸੁ ਮੁਨਿ; ਜੋ ਮਨੁ ਮਾਰੈ ॥
kavan su mun; jo man maarai | Ang 329
Sant Singh KhalsaWho is that silent sage, who has killed his mind?
Manmohan SinghWho is that silent sage, who has killed his mind?
Manmohan Singh (Punjabi)ਉਹ ਕਿਹੜਾ ਚੁੱਪ ਕੀਤਾ ਰਿਸ਼ੀ ਹੈ, ਜਿਸ ਨੇ ਆਪਣੇ ਮਨੂਏ ਦਾ ਅਭਾਵ ਕਰ ਦਿਤਾ ਹੈ?
Fareedkot Teekaਜੋ ਮਨ ਕੋ ਮਾਰੇ ਤਿਸ ਕੇ ਸਮਾਨ ਕੌਨ ਮੁਨੀ ਹੈ, ਸਮਾਨ ਪਦ ਕਾ ਅਧਿਆਹਾਰ ਹੈ॥
Prof. Sahib Singhਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ?
SikhNet (Spanish)Dime, ¿quién es el Siddha con sus poderes milagrosos que aniquila su mente? Porque si anula su mente,
ਮਨ ਕਉ ਮਾਰਿ; ਕਹਹੁ ਕਿਸੁ ਤਾਰੈ ॥੧॥ ਰਹਾਉ ॥
man kau maar; kahahu kis taarai |1| rahaau | Ang 329
Sant Singh KhalsaBy killing the mind, tell me, who is saved? ||1||Pause||
Manmohan SinghBy killing the mind, say, whom else shall he get emancipated. Pause.
Manmohan Singh (Punjabi)ਮਨੂਏ ਨੂੰ ਤਬਾਹ ਕਰਕੇ, ਦੱਸੋ ਉਹ ਹੋਰ ਕੀਹਦਾ ਪਾਰ ਉਤਾਰਾ ਕਰਾਏਗਾ? ਠਹਿਰਾਉ।
Fareedkot Teekaਜਿਸ ਨੇ ਮਨ ਕੋ ਮਾਰਿਆ ਹੈ, ਸੋ ਕਿਸ ਇੰਦ੍ਰੈ ਕੌ ਤਾੜੇਗਾ ਅਰਥਾਤ ਤਿਸ ਕੇ ਸਭ ਇੰਦ੍ਰੈ ਅਧੀਨ ਹੋ ਜਾਵਤੇ ਹੈਂ; ਵਾ ਕਿਸ ਕੋ ਤਾਰੇਗਾ, ਭਾਵ ਉਸ ਕੇ ਭਾਣੇ ਕੋਈ ਭੂਲਾ ਹੀ ਨਹੀਂ; ਵਾ ਕਿਸ ਕੋ ਤਾਰੇ, ਭਾਵ ਤਰਨਾ ਬੂਡਨਾ ਨਹੀਂ ਰਹਾ॥੧॥ ਰਹਾਉ ॥☬ਪ੍ਰਸ਼ਨ: ਮਨ ਕੇ ਨ ਮਾਰਨੇ ਮੇਂ ਜੀਵ ਕੋ ਕਿਆ ਹਾਨੀ ਹੈ? ਤਿਸ ਪਰ ਕਹਤੇ ਹੈਂ:
Prof. Sahib Singhਦੱਸੋ, ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ? ॥੧॥ ਰਹਾਉ ॥ਪਦ ਅਰਥ ਸੁਭਾਉ = {ਸ੍ਵ-ਭਾਵ} ਨਿਜ ਦੀ ਲਗਨ, ਰੁਚੀ। ਮਾਰਿ = ਮਾਰ ਕੇ। ਕਹਹੁ = ਦੱਸੋ। ਕਿਸੁ = ਕਿਸ ਨੂੰ? ॥੧॥ ਰਹਾਉ ॥
SikhNet (Spanish)¿qué es lo que le queda por emancipar? (1-Pausa)
ਮਨ ਅੰਤਰਿ; ਬੋਲੈ ਸਭੁ ਕੋਈ ॥
man antar; bolai sabh koee | Ang 329
Sant Singh KhalsaEveryone speaks through the mind.
Manmohan SinghIt is through the mind that everyone speaks.
Manmohan Singh (Punjabi)ਮਨੁਏ ਦੇ ਰਾਹੀਂ ਹੀ ਹਰ ਕੋਈ ਬੋਲਦਾ ਹੈ।
Fareedkot Teekaਮਨ ਕੇ ਅਧੀਨ ਹੋ ਕਰ ਸਭ ਕੋਈ ਬੋਲਤਾ ਹੈ, ਭਾਵ ਮਨਮਤ ਕਰ ਜੀਵ ਕਰਮੋਂ ਕੋ ਕਰਤਾ ਹੈ॥
Prof. Sahib Singhਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ (ਭਾਵ, ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ, ਉਹਨਾਂ ਲਈ ਪ੍ਰੇਰਨਾ ਮਨ ਵਲੋਂ ਹੀ ਹੁੰਦੀ ਹੈ;ਪਦ ਅਰਥ ਮਨ ਅੰਤਰਿ = ਮਨ ਦੇ ਅੰਦਰ, ਮਨ ਦੇ ਅਸਰ ਹੇਠ, ਮਨ ਦਾ ਪ੍ਰੇਰਿਆ ਹੋਇਆ। ਸਭੁ ਕੋਈ = ਹਰੇਕ ਜੀਵ।
SikhNet (Spanish)Es a través de la mente que la fuerza de la vida se expresa,
ਮਨ ਮਾਰੇ ਬਿਨੁ; ਭਗਤਿ ਨ ਹੋਈ ॥੨॥
man maare bin; bhagat na hoee |2| Ang 329
Sant Singh KhalsaWithout killing the mind, devotional worship is not performed. ||2||
Manmohan SinghWithout killing the (evil of) mind, Lord's devotional service is not performed.
Manmohan Singh (Punjabi)ਮਨੁਏ ਦੀ ਬਦੀ ਤਬਾਹ ਕੀਤੇ ਬਗੈਰ ਸੁਆਮੀ ਦੀ ਪ੍ਰੇਮ-ਮਈ ਸੇਵਾ ਨਹੀਂ ਹੁੰਦੀ।
Fareedkot Teekaਮਨ ਕੇ ਚੰਚਲ ਸੁਭਾਉ ਮਾਰੇ ਬਿਨਾਂ ਭਗਤੀ ਨਹੀਂ ਹੋਤੀ ਹੈ॥੨॥
Prof. Sahib Singhਇਸ ਵਾਸਤੇ) ਮਨ ਨੂੰ ਮਾਰਨ ਤੋਂ ਬਿਨਾ (ਭਾਵ, ਮਨ ਨੂੰ ਵਿਕਾਰਾਂ ਤੋਂ ਹੋੜਨ ਤੋਂ ਬਿਨਾ) ਭਗਤੀ (ਭੀ) ਨਹੀਂ ਹੋ ਸਕਦੀ ॥੨॥
SikhNet (Spanish)sin embargo, sin destruir la maldad de la mente, uno no puede alabar al Señor. (2)
ਕਹੁ ਕਬੀਰ; ਜੋ ਜਾਨੈ ਭੇਉ ॥
kahu kabeer; jo jaanai bheo | Ang 329
Sant Singh KhalsaSays Kabeer, one who knows the secret of this mystery,
Manmohan SinghSays Kabir, he who understands this secret,
Manmohan Singh (Punjabi)ਕਬੀਰ ਜੀ ਆਖਦੇ ਹਨ, ਜੋ ਇਸ ਭੇਤ ਨੂੰ ਸਮਝਦਾ ਹੈ,
Fareedkot Teekaਕਬੀਰ ਜੀ ਕਹਤੇ ਹੈਂ: ਜੋ ਭੇਦ ਕੋ ਜਾਣੇ ਅਰਥਾਤ ਸਾਸਤ੍ਰ ਕੇ ਅਭਿਪ੍ਰਾਇ ਕੋ ਸਮਝੇ॥
Prof. Sahib Singhਕਬੀਰ ਆਖਦਾ ਹੈ- ਜੋ ਮਨੁੱਖ ਇਸ ਰਮਜ਼ ਨੂੰ ਸਮਝਦਾ ਹੈ,ਪਦ ਅਰਥ ਭੇਉ = ਭੇਦ।
SikhNet (Spanish)Dice Kabir, aquél que puede resolver este misterio de la mente,
ਮਨੁ ਮਧੁਸੂਦਨੁ; ਤ੍ਰਿਭਵਣ ਦੇਉ ॥੩॥੨੮॥
man madhusoodan; tribhavan deo |3|28| Ang 329
Sant Singh Khalsabeholds within his own mind the Lord of the three worlds. ||3||28||
Manmohan Singhwithin his mind sees God, the Lord of three worlds.
Manmohan Singh (Punjabi)ਉਹ ਆਪਣੇ ਮਨੂਏ ਅੰਦਰ ਹੀ ਤਿੰਨਾਂ ਜਹਾਨਾਂ ਦੇ ਸੁਆਮੀ ਵਾਹਿਗੁਰੂ ਨੂੰ ਵੇਖ ਲੈਦਾ ਹੈ।
Fareedkot Teekaਔਰ ਮਨ ਜੋ (ਮਧ) ਦੈਤ ਕੇ ਸਮ ਅਰਥਾਤ ਅਤੀ ਬਲੀ ਹੈ ਤਿਸ ਕੋ (ਸੂਦਨੁ) ਨਸ਼ਟ ਕਰੇ ਸੋ ਪੁਰਸ਼ ਤ੍ਰਿਭਵਣ ਕਾ (ਦੇਉ) ਪ੍ਰਕਾਸ਼ਕ ਹੈ, ਭਾਵ ਇਹ ਕਿ ਪਰਮੇਸ੍ਵਰ ਰੂਪ ਹੈ॥੬॥੨੮॥☬ਏਕ ਅਨੀਸਰ ਵਾਦੀ ਪੰਡਤ ਕੋ ਕਬੀਰ ਜੀ ਕਹਤੇ ਹੈਂ ਕਿ ਜੇ ਤੂੰ ਈਸ੍ਵਰ ਕੋ ਨਹੀਂ ਮਾਨਤਾ ਹੈ ਤਬ ਹਮ ਤੇਰੇ ਸੇ ਪੂਛਤੇ ਹੈਂ:
Prof. Sahib Singhਉਸ ਦਾ ਮਨ ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੩॥੨੮॥ਪਦ ਅਰਥ ਮਧੁ ਸੂਦਨੁ = ਮਧੂ ਦੈਂਤ ਨੂੰ ਮਾਰਨ ਵਾਲਾ, ਪਰਮਾਤਮਾ। ਤ੍ਰਿਭਵਣ ਦੇਉ = ਤਿੰਨਾਂ ਲੋਕਾਂ ਨੂੰ ਚਾਨਣ ਕਰਨ ਵਾਲਾ ॥੩॥੨੮॥
* ਸ਼ਬਦ ਦਾ ਭਾਵ: ਜੋ ਜੋ ਚੰਗਾ-ਮੰਦਾ ਕੰਮ ਮਨੁੱਖ ਕਰਦਾ ਰਹਿੰਦਾ ਹੈ ਉਹਨਾਂ ਸਭਨਾਂ ਦੇ ਸੰਸਕਾਰ ਮਨੁੱਖ ਦੇ ਅੰਦਰ ਇਕੱਠੇ ਹੁੰਦੇ ਰਹਿੰਦੇ ਹਨ, ਸੰਸਕਾਰਾਂ ਦੇ ਇਸ ਇਕੱਠ ਦਾ ਨਾਮ ਹੈ 'ਮਨ'। ਜਦੋਂ ਕੋਈ ਇਕ ਖ਼ਾਸ ਚੰਗੀ ਜਾਂ ਮੰਦੀ ਵਾਦੀ ਬਣ ਜਾਏ ਤਾਂ ਉਹ ਮਨ ਦੇ ਬਾਕੀ ਦੇ ਸੰਸਕਾਰਾਂ ਨੂੰ ਦਬਾ ਰੱਖਦੀ ਹੈ ਤੇ ਮਨੁੱਖ ਦੇ ਸਾਰੇ ਜੀਵਨ ਨੂੰ ਓਧਰ ਹੀ ਪਲਟਾ ਲੈਂਦੀ ਹੈ। ਮਨੁੱਖ ਦੀ ਸਾਰੀ ਦੌੜ-ਭੱਜ ਮਨ ਦੇ ਇਹਨਾਂ ਸੰਸਕਾਰਾਂ ਦੀ ਪ੍ਰੇਰਨਾ ਦੇ ਆਸਰੇ ਹੁੰਦੀ ਹੈ। ਜੇ ਮਨ ਨੂੰ ਮਾਰਨ ਦਾ ਜਤਨ ਕੀਤਾ ਜਾਏ, ਮਨ ਨੂੰ ਉੱਕਾ ਹੀ ਮੁਕਾ ਦੇਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਮਨੁੱਖਾ ਜੀਵਨ ਦੀ ਸਾਰੀ ਕ੍ਰਿਆ ਹੀ ਮੁੱਕ ਜਾਏ। ਸੋ, ਮਨ ਨੂੰ ਮੁਕਾਉਣਾ ਨਹੀਂ, ਇਸ ਦੀਆਂ ਉਹਨਾਂ ਰੁਚੀਆਂ ਨੂੰ ਵੱਸ ਵਿਚ ਲਿਆਉਣਾ ਹੈ ਜੋ ਮੰਦੇ ਪਾਸੇ ਲੈ ਜਾਂਦੀਆਂ ਹਨ, ਜਿਵੇਂ: _ ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥ ਜਿਉ ਗੋਡਹੁ ਤਿਉ ਸੁਖੁ ਪਾਵਹੁ ਕਿਰਤੁ ਨ ਮੇਟਿਆ ਜਾਈ ॥ (ਬਸੰਤੁ ਮਹਲਾ ੧)। ਕਾਮ (=ਪਿਆਰ) ਤੇ ਕ੍ਰੋਧ ਨੂੰ ਮੁਕਾਉਣਾ ਨਹੀਂ, ਇਹਨਾਂ ਨੂੰ ਬਸੋਲੇ ਬਣਾਣਾ ਹੈ। ਜ਼ਿਮੀਦਾਰ ਖੇਤੀ ਵਿਚੋਂ ਗੋਡੀ ਕਰ ਕੇ ਘਾਹ-ਬੂਟ ਪੁੱਟਦਾ ਹੈ, ਪਰ ਕਮਾਦ, ਕਪਾਹ ਆਦਿ ਦੇ ਬੂਟਿਆਂ ਨੂੰ ਧਿਆਨ ਨਾਲ ਬਚਾਈ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖਾ-ਜੀਵਨ ਰੂਪ ਫ਼ਸਲ ਵਿਚੋਂ ਵਿਕਾਰਾਂ ਦੇ ਸੰਸਕਾਰਾਂ-ਰੂਪ ਨਦੀਨ ਨੂੰ ਜੜ੍ਹੋਂ ਪੁੱਟਣਾ ਹੈ; ਵਿਕਾਰਾਂ ਦੇ ਸੰਸਕਾਰਾਂ ਉਤੇ, ਮਾਨੋ, ਕ੍ਰੋਧ ਵਰਤਣਾ ਹੈ; ਪਰ ਸ਼ੁਭ ਗੁ
SikhNet (Spanish)encuentra a la mente como el Dios de los tres mundos. (3-28)