ੴ

ਸਿੱਖਬਾਣੀ · SikhBani

ਗਉੜੀ ਕਬੀਰ ਜੀ ਪੰਚਪਦੇ₂ ॥

gaurree kabeer jee panchapade₂
Bhagat Kabir Ji ਭਗਤ ਕਬੀਰ ਜੀ · Raag Gauree · Ang 326 · 13 lines
Translations

ਗਉੜੀ ਕਬੀਰ ਜੀ ਪੰਚਪਦੇ₂ ॥

gaurree kabeer jee panchapade₂ |

Sant Singh KhalsaGauree, Kabeer Jee, Panch-Padhay:
Manmohan SinghGauri Kabir Ji. Panchpade.
Manmohan Singh (Punjabi)ਗਉੜੀ ਕਬੀਰ ਜੀ। ਪੰਚਪਦੇ।
Fareedkot Teekaਅਰਥਾਤ ਪੰਜ ਪੰਜ ਪਦੋਂ ਕੇ ਦੋ ਸਬਦ ਕਹੈਂਗੇ।
SikhNet (Spanish)Gauri Kabir yi, Panch-Pada.

ਜਿਉ ਜਲ ਛੋਡਿ; ਬਾਹਰਿ ਭਇਓ ਮੀਨਾ ॥

jiau jal chhodd; baahar bheo meenaa |

Sant Singh KhalsaI am like a fish out of water,
Manmohan SinghI am like the fish, which leaving water goes out of it,
Manmohan Singh (Punjabi)ਮੈਂ ਉਸ ਮੱਛੀ ਦੀ ਮਾਨਿੰਦ ਹਾਂ, ਜੋ ਪਾਣੀ ਨੂੰ ਤਿਆਗ ਬਾਹਰਵਾਰ ਚਲੀ ਜਾਂਦੀ ਹੈ,
Fareedkot Teekaਜੈਸੇ ਜਲ ਕੋ ਛੋਡਿ ਕਰ ਬਾਹਰ ਹੂਆ ਮਛ ਦੁਖ ਪਾਵਤਾ ਹੈ, ਤੈਸੇ ਤੂੰ ਪਾਵੇਗਾ॥
Prof. Sahib Singh(ਮੈਨੂੰ ਲੋਕ ਕਹਿ ਰਹੇ ਹਨ ਕਿ) ਜਿਵੇਂ ਮੱਛ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਆਉਂਦਾ ਹੈ (ਤਾਂ ਦੁਖੀ ਹੋ ਹੋ ਕੇ ਮਰ ਜਾਂਦਾ ਹੈ;

ਪਦ ਅਰਥ ਮੀਨਾ = ਮੱਛ।

SikhNet (Spanish)Como el pez que cuando deja el agua muere,

ਪੂਰਬ ਜਨਮ; ਹਉ ਤਪ ਕਾ ਹੀਨਾ ॥੧॥

poorab janam; hau tap kaa heenaa |1|

Sant Singh Khalsabecause in my previous life, I did not practice penance and intense meditation. ||1||
Manmohan Singhbecause in the former life I performed not toilsome service.
Manmohan Singh (Punjabi)ਕਿਉਂਕਿ ਮੈਂ ਪਿਛਲੇ ਜੀਵਨ ਵਿੱਚ ਕਰੜੀ ਘਾਲ ਨਹੀਂ ਕਮਾਈ ਸੀ।
Fareedkot Teeka(ਹਉ) ਮੈਂ ਜਾਣਿਆ ਹੈ ਪੂਰਬ ਜਨਮ ਤੂੰ ਤਪ ਕਾ ਹੀਣਾ ਹੈ॥੧॥
Prof. Sahib Singhਤਿਵੇਂ) ਮੈਂ ਭੀ ਪਿਛਲੇ ਜਨਮਾਂ ਵਿਚ ਤਪ ਨਹੀਂ ਕੀਤਾ (ਤਾਹੀਏਂ ਮੁਕਤੀ ਦੇਣ ਵਾਲੀ ਕਾਂਸ਼ੀ ਨੂੰ ਛੱਡ ਕੇ ਮਗਹਰ ਆ ਗਿਆ ਹਾਂ) ॥੧॥

ਪਦ ਅਰਥ ਪੂਰਬ ਜਨਮ = ਪਿਛਲੇ ਜਨਮਾਂ ਦਾ। ਹਉ = ਮੈਂ। ਹੀਨਾ = ਸੱਖਣਾ ॥੧॥

SikhNet (Spanish)así fui privado de la Meditación del Señor en vidas anteriores. (1)

ਅਬ ਕਹੁ ਰਾਮ; ਕਵਨ ਗਤਿ ਮੋਰੀ ॥

ab kahu raam; kavan gat moree |

Sant Singh KhalsaNow tell me, Lord, what will my condition be?
Manmohan SinghSay now, O Lord, what shall be my condition?
Manmohan Singh (Punjabi)ਹੁਣ ਦੱਸ ਹੇ ਪ੍ਰਭੂ! ਮੇਰੀ ਦਸ਼ਾ ਕੀ ਹੋਏਗੀ?
Fareedkot Teeka(ਰਾਮ) ਹੇ ਭਾਈ! (ਮੋਰੀ) ਮੇਰੀ ਬਾਤ ਸੁਣ, ਅਬ ਕਹ ਤੂੰ ਤੇਰੀ ਕਿਆ ਖੋਟੀ ਗਤੀ ਹੋਵੇਗੀ॥☬ਖੋਟੀ ਗਤੀ ਕਾ ਕਾਰਣ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਹੇ ਮੇਰੇ ਰਾਮ! ਹੁਣ ਮੈਨੂੰ ਦੱਸ, ਮੇਰਾ ਕੀਹ ਹਾਲ ਹੋਵੇਗਾ?

ਪਦ ਅਰਥ ਕਵਨ = ਕਿਹੜੀ, ਕਿਹੋ ਜਿਹੀ? ਗਤਿ = ਹਾਲਤ, ਹਾਲ। ਮੋਰੀ = ਮੇਰੀ।

SikhNet (Spanish)Di, oh Señor, ¿cuál será mi condición ahora que he abandonado la Ciudad Santa de Benares,

ਤਜੀ ਲੇ ਬਨਾਰਸ; ਮਤਿ ਭਈ ਥੋਰੀ ॥੧॥ ਰਹਾਉ ॥

tajee le banaaras; mat bhee thoree |1| rahaau |

Sant Singh KhalsaI left Benares - I had little common sense. ||1||Pause||
Manmohan SinghPeople tell me, that I was left with little sense, when I left Banaras. Pause.
Manmohan Singh (Punjabi)ਲੋਕ ਮੈਨੂੰ ਆਖਦੇ ਹਨ ਕਿ ਜਦ ਮੈਂ ਬਨਾਰਸ ਛੱਡਿਆ ਮੇਰੀ ਅਕਲ ਮਾਰੀ ਗਈ ਸੀ। ਠਹਿਰਾਓ।
Fareedkot Teekaਤੈਨੇ ਕਾਂਸੀ ਤਿਆਗ ਦਈ ਹੈ, ਮੈਂ ਜਾਣਿਆ ਹੈ ਤੇਰੀ ਮਤਿ ਤੁਛਿ ਹੋ ਗਈ ਹੈ॥੧॥ ਰਹਾਉ ॥
Prof. Sahib Singhਮੈਂ ਕਾਂਸ਼ੀ ਛੱਡ ਆਇਆ ਹਾਂ (ਕੀ ਇਹ ਠੀਕ ਹੈ ਕਿ) ਮੇਰੀ ਮੱਤ ਮਾਰੀ ਗਈ ਹੈ? ॥੧॥ ਰਹਾਉ ॥

ਪਦ ਅਰਥ ਤਜੀਲੇ = ਮੈਂ ਛੱਡ ਦਿੱਤਾ ਹੈ। ਬਨਾਰਸਿ = ਕਾਂਸ਼ੀ ਨਗਰੀ। ਥੋਰੀ = ਥੋੜੀ ॥੧॥ ਰਹਾਉ ॥

SikhNet (Spanish)debido a mi falta de sabiduría? (1-Pausa)

ਸਗਲ ਜਨਮੁ; ਸਿਵ ਪੁਰੀ ਗਵਾਇਆ ॥

sagal janam; siv puree gavaaeaa |

Sant Singh KhalsaI wasted my whole life in the city of Shiva;
Manmohan SinghAll my life I wasted in the city of Shiva.
Manmohan Singh (Punjabi)ਮੈਂ ਆਪਣਾ ਸਾਰਾ ਜੀਵਨ ਸ਼ਿਵਜੀ ਦੇ ਸ਼ਹਿਰ ਵਿੱਚ ਗੁਆ ਲਿਆ ਹੈ।
Fareedkot Teekaਤੈਂ ਸੰਪੂਰਨ ਜਨਮੁ ਸਿਵ ਪੁਰੀ ਮੇਂ ਗਵਾਇਆ ਹੈ॥
Prof. Sahib Singh(ਹੇ ਰਾਮ! ਮੈਨੂੰ ਲੋਕ ਆਖਦੇ ਹਨ-) ਤੂੰ ਸਾਰੀ ਉਮਰ ਕਾਂਸ਼ੀ ਵਿਚ ਵਿਅਰਥ ਗੁਜ਼ਾਰ ਦਿੱਤੀ,

ਪਦ ਅਰਥ ਸਗਲ ਜਨਮੁ = ਸਾਰੀ ਉਮਰ। ਸਿਵਪੁਰੀ = ਸ਼ਿਵ ਦੀ ਨਗਰੀ ਕਾਂਸ਼ੀ ਵਿਚ। ਗਵਾਇਆ = ਵਿਅਰਥ ਗੁਜ਼ਾਰ ਦਿੱਤਾ।

SikhNet (Spanish)Desperdicié casi toda mi vida en el pueblo de Shiva,

ਮਰਤੀ ਬਾਰ; ਮਗਹਰਿ ਉਠਿ ਆਇਆ ॥੨॥

maratee baar; magahar utth aaeaa |2|

Sant Singh Khalsaat the time of my death, I moved to Magahar. ||2||
Manmohan SinghAt the time of death I have shifted to Magahar.
Manmohan Singh (Punjabi)ਮਰਨ ਵੇਲੇ ਮੈਂ ਮਗਹਰ ਨੂੰ ਉਠਾ ਕੇ ਆ ਗਿਆ ਹਾਂ।
Fareedkot Teekaਮਰਨੇ ਕੇ ਸਮੇਂ ਮਗਹਰ ਮੇਂ ਉਠ ਆਇਆ ਹੈ॥੨॥
Prof. Sahib Singh(ਕਿਉਂਕਿ ਹੁਣ ਜਦੋਂ ਮੁਕਤੀ ਮਿਲਣੀ ਸੀ ਤਾਂ) ਮਰਨ ਵੇਲੇ (ਕਾਂਸ਼ੀ) ਛੱਡ ਕੇ ਮਗਹਰ ਤੁਰ ਆਇਆ ਹੈਂ ॥੨॥

ਪਦ ਅਰਥ ਮਰਤੀ ਬਾਰ = ਮਰਨ ਵੇਲੇ। ਉਠਿ = ਉੱਠ ਕੇ, ਛੱਡ ਕੇ ॥੨॥

SikhNet (Spanish)y mira, al momento de la muerte, vine a la maldita ciudad de Magajar. (2)

ਬਹੁਤੁ ਬਰਸ; ਤਪੁ ਕੀਆ ਕਾਸੀ ॥

bahut baras; tap keea kaasee |

Sant Singh KhalsaFor many years, I practiced penance and intense meditation at Kaashi;
Manmohan SinghFor many years I did penance at Kashi (Banaras).
Manmohan Singh (Punjabi)ਘਣੇਰੇ ਸਾਲ ਮੈਂ ਕਾਂਸ਼ੀ (ਬਨਾਰਸ) ਵਿੱਚ ਤਪੱਸਿਆ ਕੀਤੀ।
Fareedkot Teekaਤੈਨੇ ਕਾਸੀ ਮੇਂ ਬਹੁਤ ਬਰਸ ਤਪੁ ਕੀਆ ਹੈ॥
Prof. Sahib Singh(ਹੇ ਪ੍ਰਭੂ! ਲੋਕ ਕਹਿੰਦੇ ਹਨ-) ਤੂੰ ਕਾਂਸ਼ੀ ਵਿਚ ਰਹਿ ਕੇ ਕਈ ਸਾਲ ਤਪ ਕੀਤਾ (ਪਰ ਉਸ ਤਪ ਦਾ ਕੀਹ ਲਾਭ?)

ਪਦ ਅਰਥ ਬਹੁਤੁ ਬਰਸ = ਕਈ ਸਾਲਾਂ ਤਕ। ਕਾਸ਼ੀ = ਕਾਂਸ਼ੀ ਵਿਚ।

SikhNet (Spanish)Hice penitencia en Kashi por muchos, muchos años,

ਮਰਨੁ ਭਇਆ; ਮਗਹਰ ਕੀ ਬਾਸੀ ॥੩॥

maran bheaa; magahar kee baasee |3|

Sant Singh Khalsanow that my time to die has come, I have come to dwell at Magahar! ||3||
Manmohan SinghNow when it came to dying, I have come to dwell at Magahar.
Manmohan Singh (Punjabi)ਹੁਣ ਜਦ ਮਰਨ ਨੂੰ ਆ ਢੁਕਿਆ ਹਾਂ, ਮੈਂ ਮਗਹਰ ਆ ਕੇ ਨਿਵਾਸ ਕਰ ਲਿਆ ਹੈ।
Fareedkot Teekaਮਰਨਾ ਤੇਰਾ ਮਗਹਰ ਕੀ ਬਾਸੀ ਮੇਂ ਹੂਆ ਹੈ॥੩॥☬ਅਬ ਕਬੀਰ ਜੀ ਹੇਤੂ ਦੁਆਰਾ ਉੱਤਰੁ ਕਹਤੇ ਹੈਂ:
Prof. Sahib Singhਜਦੋਂ ਮਰਨ ਦਾ ਵੇਲਾ ਆਇਆ ਤਾਂ ਮਗਹਰ ਆ ਵੱਸਿਓਂ ॥੩॥

ਪਦ ਅਰਥ ਮਰਨੁ = ਮੌਤ। ਬਾਸੀ = ਵਾਸ, ਵਸੇਬਾ ॥੩॥

SikhNet (Spanish)y cuando llegó la hora de morir, corrí hacia acá.(3)

ਕਾਸੀ ਮਗਹਰ; ਸਮ ਬੀਚਾਰੀ ॥

kaasee magahar; sam beechaaree |

Sant Singh KhalsaKaashi and Magahar - I consider them the same.
Manmohan SinghBanaras and Magahar I consider alike.
Manmohan Singh (Punjabi)ਬਨਾਰਸ ਅਤੇ ਮਗਹਰ ਮੈਂ ਇਕਸਾਰ ਖਿਆਲ ਕਰਦਾ ਹਾਂ।
Fareedkot Teekaਹਮਨੇ ਤੋ ਕਾਸੀ ਔਰ ਮਗਹਰ ਸਮ ਵੀਚਾਰੀ ਹੈ॥
Prof. Sahib Singh(ਹੇ ਰਾਮ! ਲੋਕ ਬੋਲੀ ਮਾਰਦੇ ਹਨ-) ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ,

ਪਦ ਅਰਥ ਸਮ = ਇਕੋ ਜਿਹੇ। ਬੀਚਾਰੀ = ਸਮਝੇ ਹਨ।

SikhNet (Spanish)Yo veo a Kashi y a Magajar iguales,

ਓਛੀ ਭਗਤਿ; ਕੈਸੇ ਉਤਰਸਿ ਪਾਰੀ ॥੪॥

ochhee bhagat; kaise utaras paaree |4|

Sant Singh KhalsaWith inadequate devotion, how can anyone swim across? ||4||
Manmohan SinghHow can one, with scanty devotion swim across.
Manmohan Singh (Punjabi)ਅਲਪ ਅਨੁਰਾਗ ਵਾਲਾ ਬੰਦਾ ਕਿਸ ਤਰ੍ਹਾਂ ਤਰ ਸਕਦਾ ਹੈ?
Fareedkot Teeka(ਓਛੀ) ਤੁਛ ਭਗਤੀ ਕਰ ਕੈਸੇ ਪਾਰ ਉਤਰੀਤਾ ਹੈ? ਜੋ ਕਾਸੀ ਮੇਂ ਮੁਕਤਿ ਕਰੇ ਅਰ ਬਾਹਰ ਮਰਨੇ ਸੇ ਨ ਮੁਕਤ ਕਰੇ, ਤਾਂ ਤੇ ਹਮਨੇ ਐਸੇ ਅਭੇਦ ਭਗਤੀ ਕਰੀ ਹੈ ਜਹਾਂ ਸਰੀਰ ਤਿਆਗੇ ਤਹਾਂ ਹੀ ਮੋਖ ਹੈ॥੪॥
Prof. Sahib Singhਇਸ ਹੋਛੀ ਭਗਤੀ ਨਾਲ (ਜੋ ਤੂੰ ਕਰ ਰਿਹਾ ਹੈਂ) ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ? ॥੪॥

ਪਦ ਅਰਥ ਓਛੀ = ਹੋਛੀ, ਅਧੂਰੀ। ਕੈਸੇ = ਕਿਸ ਤਰ੍ਹਾਂ? ਉਤਰਸਿ = ਤੂੰ ਉਤਰੇਂਗਾ। ਪਾਰੀ = ਪਾਰ ॥੪॥

SikhNet (Spanish)pero aquéllos cuya alabanza es falsa, oh, ¿cómo podrán ellos nadar a través?(4)

ਕਹੁ ਗੁਰ ਗਜ ਸਿਵ; ਸਭੁ ਕੋ ਜਾਨੈ ॥

kahu gur gaj siv; sabh ko jaanai |

Sant Singh KhalsaSays Kabeer, the Guru and Ganaysha and Shiva all know
Manmohan SinghSays Kabir my Guru, Ganesh, Shiva and all know,
Manmohan Singh (Punjabi)ਕਬੀਰ ਜੀ ਆਖਦੇ ਹਨ, ਮੇਰਾ ਗੁਰੂ ਗਣੇਸ਼, ਸ਼ਿਵਜੀ ਅਤੇ ਸਾਰੇ ਹੀ ਜਾਣਦੇ ਹਨ,
Fareedkot Teekaਦੇਵਤਿਓਂ ਕੇ ਬ੍ਰਿਹਸਪਤ ਗੁਰੂ ਵਾ ਮੇਰੇ ਗੁਰੂ ਰਾਮਾਨੰਦ ਜੀ, (ਗਜ) ਗਜਾਨਨ ਗਣੇਸ ਜੀ ਔਰ ਸਿਵ ਜੀ ਔਰ ਸਭ ਕੋਈ ਜਾਨੈ ਹੈ॥
Prof. Sahib Singh(ਹੇ ਕਬੀਰ!) ਆਖ-ਹਰੇਕ ਮਨੁੱਖ ਗਣੇਸ਼ ਤੇ ਸ਼ਿਵ ਨੂੰ ਹੀ ਪਛਾਣਦਾ ਹੈ (ਭਾਵ, ਹਰੇਕ ਮਨੁੱਖ ਇਹੀ ਸਮਝ ਰਿਹਾ ਹੈ ਕਿ ਸ਼ਿਵ ਮੁਕਤੀਦਾਤਾ ਹੈ ਤੇ ਗਣੇਸ਼ ਦੀ ਨਗਰੀ ਮੁਕਤੀ ਖੋਹਣ ਵਾਲੀ ਹੈ);

ਪਦ ਅਰਥ ਗੁਰ ਗਜਿ = ਗਣੇਸ਼। ਸਭੁ ਕੋ = ਹਰੇਕ ਮਨੁੱਖ। ਜਾਨੈ = ਪਛਾਣਦਾ ਹੈ (ਭਾਵ, ਸਮਝਦਾ ਹੈ ਕਿ ਇਹ ਗਣੇਸ਼ ਤੇ ਸ਼ਿਵ ਹੀ ਮੁਕਤੀ ਦੇਣ ਵਾਲੇ ਤੇ ਖੋਹਣ ਵਾਲੇ ਹਨ)।

SikhNet (Spanish)Dice Kabir, el Guru, Ghanesa y Shiva,

ਮੁਆ ਕਬੀਰੁ; ਰਮਤ ਸ੍ਰੀ ਰਾਮੈ ॥੫॥੧੫॥

muaa kabeer; ramat sree raamai |5|15|

Sant Singh Khalsathat Kabeer died chanting the Lord's Name. ||5||15||
Manmohan Singhthat Kabir died uttering Lord's holy Name.
Manmohan Singh (Punjabi)ਕਿ ਕਬੀਰ ਸੁਆਮੀ ਦੇ ਪਵਿੱਤਰ ਨਾਮ ਦਾ ਉਚਾਰਨ ਕਰਦਾ ਹੋਇਆ ਮਰ ਗਿਆ।
Fareedkot Teekaਕਬੀਰ ਜੀ ਕਹਤੇ ਹੈਂ: ਕਿ ਸ੍ਰੀ ਰਾਮ ਜਪਤੇ ਹੂਏ ਕਬੀਰ ਨੇ ਦੇਹ ਤਿਆਗੀ ਹੈ, ਤਾਂ ਤੇ ਰਾਮ ਮੇਂ ਹੀ ਰਮ ਰਹਿਆ ਹੈ ਐਸੇ ਹੀ ਕਹੇਗੇ॥੫॥☬ਬਿਸਨ ਜੀ ਨੇ ਸੁਨ ਕਰ ਕਹਾ: ਹੇ ਭਗਤਿ! ਤੂੰ ਐਸੇ ਨਿਹਚੇ ਵਾਲਾ ਧੰਨ੍ਯ ਹੈ। ਵਾ ਸਾਰਾ ਸਨਮੁਖ ਬੇਨਤੀ ਪਰ ਲਗਾ ਲੈਣਾ॥੫॥☬ਕੋਈ ਰਾਜਸੀ ਲੋਕ ਮ੍ਰਿਤ ਹੂਆ ਥਾ, ਤਿਸ ਕੋ ਦੇਖ ਕਰ ਵੈਰਾਗ ਸਮੈਂ ਸਬਦ ਉਚਾਰਤੇ ਹੈਂ:
Prof. Sahib Singhਪਰ ਕਬੀਰ ਤਾਂ ਪ੍ਰਭੂ ਦਾ ਸਿਮਰਨ ਕਰ ਕਰ ਕੇ ਆਪਾ-ਭਾਵ ਹੀ ਮਿਟਾ ਬੈਠਾ ਹੈ (ਕਬੀਰ ਨੂੰ ਇਹ ਪਤਾ ਕਰਨ ਦੀ ਲੋੜ ਹੀ ਨਹੀਂ ਰਹੀ ਕਿ ਉਸ ਦੀ ਕੀਹ ਗਤੀ ਹੋਵੇਗੀ) ॥੫॥੧੫॥

ਪਦ ਅਰਥ ਮੁਆ ਕਬੀਰੁ = ਕਬੀਰ ਮਰ ਗਿਆ ਹੈ ਆਪਾ ਭਾਵ ਤੋਂ, ਕਬੀਰ ਦੀ ਮੈਂ-ਮੇਰੀ ਮਿਟ ਗਈ ਹੈ। ਰਮਤ = ਸਿਮਰ ਸਿਮਰ ਕੇ ॥੫॥੧੫॥

* ਸ਼ਬਦ ਦਾ ਭਾਵ: ਕਿਸੇ ਖ਼ਾਸ ਦੇਸ ਜਾਂ ਨਗਰੀ ਵਿਚੋਂ ਮੁਕਤੀ ਨਹੀਂ ਮਿਲ ਸਕਦੀ। ਮੁਕਤ ਉਹੀ ਹੈ ਜੋ ਪ੍ਰਭੂ ਦਾ ਭਜਨ ਕਰ ਕੇ ਆਪਣੇ ਅੰਦਰੋਂ 'ਮੈਂ-ਮੇਰੀ' ਮਿਟਾ ਚੁਕਿਆ ਹੈ।੧੫। * ਨੋਟ: ਆਮ ਲੋਕਾਂ ਵਿਚ ਇਹ ਵਹਿਮ ਪੈਦਾ ਕੀਤਾ ਗਿਆ ਹੋਇਆ ਹੈ ਕਿ ਬਨਾਰਸ ਆਦਿਕ ਤੀਰਥ ਉੱਤੇ ਸਰੀਰ ਤਿਆਗਿਆਂ ਜੀਵ ਨੂੰ ਮੁਕਤੀ ਮਿਲ ਜਾਂਦੀ ਹੈ। ਕਬੀਰ ਜੀ ਲੋਕਾਂ ਦੇ ਇਸ ਭਰਮ ਨੂੰ ਦੂਰ ਕਰਨ ਲਈ ਅਖ਼ੀਰਲੀ ਉਮਰੇ ਬਨਾਰਸ ਛੱਡ ਆਏ ਤੇ ਮਗਹਰ ਆ ਵੱਸੇ। ਮਗਹਰ ਬਾਰੇ ਇਹ ਵਹਿਮ ਹੈ ਕਿ ਇਹ ਧਰਤੀ ਸਰਾਪੀ ਹੋਈ ਹੈ। ਜੋ ਇੱਥੇ ਮਰਦਾ ਹੈ, ਉਹ ਖੋਤੇ ਦੀ ਜੂਨੇ ਪੈਂਦਾ ਹੈ। ਮਗਹਰ ਗੋਰਖਪੁਰ ਤੋਂ ੧੫ ਮੀਲਾਂ ਤੇ ਹੈ।

SikhNet (Spanish)todos saben que Kabir murió cantando el Naam, el Nombre del Señor.(5-15)
Answers quote the Granth verbatim with Ang citations. AI commentary is not Gurbani and not a religious ruling.