ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ ੫ ॥
gaurree kabeer jee kee naal ralaae likhiaa mahalaa 5 |
Sant Singh KhalsaGauree, Kabeer Jee, With Writings Of The Fifth Mehl:
Manmohan SinghGauri Kabir Ji, together with the 5th Guru.
Manmohan Singh (Punjabi)ਗਉੜੀ ਕਬੀਰ ਜੀ ਨਾਲ ਮਿਲਾ ਕੇ ਪੰਜਵੀਂ ਪਾਤਿਸ਼ਾਹੀ।
Fareedkot Teekaਜਬ ਕਬੀਰ ਜੀ ਗੁਰੂ ਅਰਜਨ ਜੀ ਕੇ ਦਰਸਨ ਕੋ ਆਏ ਤਬ ਗੁਰੂ ਜੀ ਨੇ ਇਹ ਸਬਦ ਸਿਰੋਪਾਉ ਬਖਸਿਆ। ਸਬਦ ਗੁਰੂ ਜੀ ਕਾ ਹੈ ਨਾਮ ਕਬੀਰ ਜੀ ਕਾ ਕਰ ਦੀਆ ਹੈ। ਇਸ ਤਰਾਂ ਕੇ ਸਬਦ ਇਸੀ ਪਰਸੰਗ ਮੇਂ ਸਮਝ ਲੈਣੇ।
SikhNet (Spanish)Gauri Kabir yi, Con Versos del Quinto Canal Divino, Mejl Guru Aryan.
ਐਸੋ ਅਚਰਜੁ; ਦੇਖਿਓ ਕਬੀਰ ॥
aiso acharaj; dekhio kabeer |
Sant Singh KhalsaKabeer has seen such wonders!
Manmohan SinghKabir has seen such wonders.
Manmohan Singh (Punjabi)ਕਬੀਰ ਐਹੋ ਜਿਹੇ ਅਸਚਰਜ ਵੇਖੇ ਹਨ।
Fareedkot Teekaਕਬੀਰ ਜੀ ਕਹਤੇ ਹੈਂ: ਸੰਸਾਰ ਮੇਂ ਐਸਾ ਆਸਚਰਜ ਦੇਖਿਆ ਹੈ॥
Prof. Sahib Singhਹੇ ਕਬੀਰ! ਮੈਂ ਇਕ ਅਜੀਬ ਤਮਾਸ਼ਾ ਵੇਖਿਆ ਹੈ,ਪਦ ਅਰਥ ਅਚਰਜੁ = ਅਨੋਖਾ ਕੌਤਕ, ਅਜੀਬ ਤਮਾਸ਼ਾ।
SikhNet (Spanish)Tan extrañas son las maneras del mundo, oh, dice Kabir,
ਦਧਿ ਕੈ ਭੋਲੈ; ਬਿਰੋਲੈ ਨੀਰੁ ॥੧॥ ਰਹਾਉ ॥
dadh kai bholai; birolai neer |1| rahaau |
Sant Singh KhalsaMistaking it for cream, the people are churning water. ||1||Pause||
Manmohan SinghMistaking if for curd, man is churning water. Pause.
Manmohan Singh (Punjabi)ਦਹੀਂ ਦੇ ਭੁਲੇਖੇ ਅੰਦਰ ਆਦਮੀ ਪਾਣੀ ਨੂੰ ਰਿੜਕ ਰਿਹਾ ਹੈ। ਠਹਿਰਾਓ।
Fareedkot Teekaਦਹੀ ਕੇ ਭੁਲਾਵੈ ਜਲ ਕੋ ਰਿੜਕ ਰਹੇ ਹੈਂ, ਭਾਵ ਇਹ ਕਿ ਨਿਸਕਾਮ ਕਰਮੋਂ ਕੇ ਭੂਲਾਵੇ ਸਕਾਮ ਕਰਤੇ ਹੈਂ। ਤਿਨ ਕਾ ਅੰਤਸ਼ਕਰਨ ਸੁਧ ਨਹੀਂ ਹੋਤਾ॥੧॥ ਰਹਾਉ ॥
Prof. Sahib Singhਕਿ (ਜੀਵ) ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ ॥੧॥ ਰਹਾਉ ॥ਪਦ ਅਰਥ ਦਧਿ = ਦਹੀਂ। ਭੋਲੈ = ਭੁਲੇਖੇ। ਬਿਰੋਲੈ = ਰਿੜਕ ਰਿਹਾ ਹੈ। ਨੀਰੁ = ਪਾਣੀ ॥੧॥ ਰਹਾਉ ॥
SikhNet (Spanish)que en vez de batir crema, uno bate agua para conseguir mantequilla. (1-Pausa)
ਹਰੀ ਅੰਗੂਰੀ; ਗਦਹਾ ਚਰੈ ॥
haree angooree; gadahaa charai |
Sant Singh KhalsaThe donkey grazes upon the green grass;
Manmohan SinghThe donkey grazes the green plumules,
Manmohan Singh (Punjabi)ਖੋਤਾ ਕੱਚੀਆਂ ਕਚਾਰ ਕਰੂੰਬਲਾਂ ਚਰਦਾ ਹੈ,
Fareedkot Teekaਵਿਖਿਓਂ ਰੂਪੀ ਹਰੀ ਅੰਗੂਰੀ ਕੋ ਮਨ ਰੂਪੀ ਗਧਾ ਚਰਤਾ ਹੈ⁽¹⁾॥
Prof. Sahib Singhਮੂਰਖ ਜੀਵ ਮਨ-ਭਾਉਂਦੇ ਵਿਕਾਰ ਮਾਣਦਾ ਹੈ,ਪਦ ਅਰਥ ਗਦਹਾ = ਖੋਤਾ, ਮੂਰਖ ਮਨ। ਹਰੀ ਅੰਗੂਰੀ = ਵਿਕਾਰਾਂ ਦੀ ਸੱਜਰੀ ਅੰਗੂਰੀ, ਮਨ-ਭਾਉਂਦੇ ਵਿਕਾਰ। ਚਰੈ = ਚੁਗਦਾ ਹੈ, ਮਾਣਦਾ ਹੈ।
SikhNet (Spanish)Cada mañana el burro rumia el pasto verde de la maldad;
ਨਿਤ ਉਠਿ ਹਾਸੈ; ਹੀਗੈ ਮਰੈ ॥੧॥
nit utth haasai; heegai marai |1|
Sant Singh Khalsaarising each day, he laughs and brays, and then dies. ||1||
Manmohan Singhand rising daily laughs, brays and finally dies.
Manmohan Singh (Punjabi)ਅਤੇ ਹਰ ਰੋਜ਼ ਊਠ ਕੇ ਹੱਸਦਾ, ਹੀਗਦਾ ਅਤੇ ਓੜਕ ਮਰ ਜਾਂਦਾ ਹੈ।
Fareedkot Teekaਨਿਤਾਪ੍ਰਤੀ ਉਠ ਕਰ ਪ੍ਰਸੰਨ ਹੋਤਾ ਹੈ, (ਹੀਗੈ) ਹੰਕਾਰ ਕਰ ਜਨਮਤਾ ਮਰਤਾ ਹੈ॥੧॥
Prof. Sahib Singhਇਸੇ ਤਰ੍ਹਾਂ ਸਦਾ ਹੱਸਦਾ ਤੇ (ਖੋਤੇ ਵਾਂਗ) ਹੀਂਗਦਾ ਰਹਿੰਦਾ ਹੈ (ਆਖ਼ਰ) ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ॥੧॥ਪਦ ਅਰਥ ਉਠਿ = ਉਠ ਕੇ। ਹਾਸੈ = ਹੱਸਦਾ ਹੈ। ਮਰੈ = (ਜੰਮਦਾ) ਮਰਦਾ ਹੈ ॥੧॥
SikhNet (Spanish)cada mañana se levanta sólo para rebuznar hasta morir. (1)
ਮਾਤਾ ਭੈਸਾ; ਅੰਮੁਹਾ ਜਾਇ ॥
maataa bhaisaa; amuhaa jaae |
Sant Singh KhalsaThe bull is intoxicated, and runs around wildly.
Manmohan SinghThe intoxicated he-buffalo and ultimately falls into hell.
Manmohan Singh (Punjabi)ਮਤਵਾਲਾ ਝੋਟਾ ਅਮੋੜ ਭੱਜਿਆ ਫਿਰਦਾ ਹੈ।
Fareedkot Teekaਪੁਨਾ ਮਨ ਕੈਸਾ ਹੈ ਮਸਤ ਭੈਸਾ ਹੈ, ਅਮੋੜ ਹੀ ਜਾਤਾ ਹੈ, ਭਾਵ ਇਹ ਕਿ ਵੇਦ ਸਾਸਤ੍ਰ ਔਰ ਗੁਰੋਂ ਕੀ ਆਗਿਆ ਰੂਪੀ ਬਾੜ ਚੀਰ ਕਰ ਵਿਖੇ ਖੇਤੀ ਕੋ ਖਾਤਾ ਹੈ॥
Prof. Sahib Singhਮਸਤੇ ਹੋਏ ਸੰਢੇ ਵਰਗਾ ਮਨ ਅਮੋੜ-ਪੁਣਾ ਕਰਦਾ ਹੈ,ਪਦ ਅਰਥ ਮਾਤਾ = ਮਸਤਿਆ ਹੋਇਆ। ਭੈਸਾ = ਸੰਢਾ। ਅੰਮੁਹਾ = ਅਮੋੜ। ਅੰਮੁਹਾ = ਜਾਇ = ਅਮੋੜ-ਪੁਣਾ ਕਰਦਾ ਹੈ।
SikhNet (Spanish)El búfalo está intoxicado por el ego, y nada lo disciplina;
ਕੁਦਿ ਕੁਦਿ ਚਰੈ; ਰਸਾਤਲਿ ਪਾਇ ॥੨॥
kud kud charai; rasaatal paae |2|
Sant Singh KhalsaHe romps and eats and then falls into hell. ||2||
Manmohan SinghIt gambols, skips, eats and ultimately falls into hell.
Manmohan Singh (Punjabi)ਉਹ ਨੱਚਦਾ ਟੱਪਦਾ, ਖਾਂਦਾ ਅਤੇ ਆਖਰ ਨੂੰ ਨਰਕ ਵਿੱਚ ਪੈ ਜਾਂਦਾ ਹੈ।
Fareedkot Teekaਕੁਦਿ ਕੁਦਿ ਕਰ ਅਰਥਾਤ ਪ੍ਰਸੰਨ ਹੋ ਕਰ ਚਰਤਾ ਖਾਤਾ ਹੈ। ਅੰਤ ਕੋ ਨੀਚੇ ਨਰਕੋਂ ਮੇਂ ਜਾ ਪੜਤਾ ਹੈ ਵਾ ਸੁਭ ਕਰਮੋਂ ਕੀ ਛਾਲ ਲਗਾਇ ਕਰ ਸ੍ਵਰਗ ਮੇਂ (ਚਰੈ) ਚੜ ਜਾਤਾ ਹੈ ਅਰਥਾਤ ਪ੍ਰਾਪਤਿ ਹੋ ਜਾਤਾ ਹੈ, ਪੁੰਨ ਭੋਗ ਕਰ ਨੀਚੇ ਗਰਾਇ ਦੇਈਤਾ ਹੈ॥੨॥
Prof. Sahib Singhਕੁੱਦਦਾ ਹੈ (ਭਾਵ, ਅਹੰਕਾਰ ਕਰਦਾ ਹੈ) ਵਿਸ਼ਿਆਂ ਦੀ ਖੇਤੀ ਚੁਗਦਾ ਰਹਿੰਦਾ ਹੈ, ਤੇ ਨਰਕ ਵਿਚ ਪੈ ਜਾਂਦਾ ਹੈ ॥੨॥ਪਦ ਅਰਥ ਰਸਾਤਲਿ = ਨਰਕ ਵਿਚ। ਪਾਇ = ਪੈਂਦਾ ਹੈ ॥੨॥
SikhNet (Spanish)trata de arrasar a otros y así cae en la oscuridad de su mente. (2)
ਕਹੁ ਕਬੀਰ; ਪਰਗਟੁ ਭਈ ਖੇਡ ॥
kahu kabeer; paragatt bhee khedd |
Sant Singh KhalsaSays Kabeer, a strange sport has become manifest:
Manmohan SinghSays Kabir, a strange sport has become manifest,
Manmohan Singh (Punjabi)ਕਬੀਰ ਜੀ ਆਖਦੇ ਹਨਇਕ ਅਤਭੁਤ ਖੇਲ ਜਾਹਰ ਹੋ ਆਈ ਹੈ,
Fareedkot Teekaਕਬੀਰ ਜੀ ਕਹਤੇ ਹੈਂ: ਏਹ ਖੇਡ ਸੰਤ ਜਨੋਂ ਕੋ ਪ੍ਰਗਟ ਭਈ ਹੈ॥
Prof. Sahib Singhਕਬੀਰ ਆਖਦਾ ਹੈ- (ਮੈਨੂੰ ਤਾਂ) ਇਹ ਅਜੀਬ ਤਮਾਸ਼ਾ ਸਮਝ ਵਿਚ ਆ ਗਿਆ ਹੈ,ਪਦ ਅਰਥ ਪਰਗਟੁ ਭਈ = ਸਮਝ ਵਿਚ ਆ ਗਈ ਹੈ।
SikhNet (Spanish)Dice Kabir, veo claramente el juego extraño del mundo,
ਲੇਲੇ ਕਉ; ਚੂਘੈ ਨਿਤ ਭੇਡ ॥੩॥
lele kau; chooghai nit bhedd |3|
Sant Singh Khalsathe sheep is sucking the milk of her lamb. ||3||
Manmohan Singhthe sheep ever sucks the milk of her lamb.
Manmohan Singh (Punjabi)ਭੇਡ ਹਮੇਸ਼ਾਂ ਆਪਣੀ ਛੇਲੀ ਨੂੰ ਚੁੰਘਦੀ ਹੈ।
Fareedkot Teekaਲੇਲੇ ਜੋ ਭੇਡ ਕੇ ਬੱਚੇ ਬੁਧੀ ਜੰਨ੍ਯ ਪਦਾਰਥ ਹੈਂ, ਤਿਨ ਕੋ ਬੁਧੀ ਭੋਗਤੀ ਹੈ; ਵਾ ਮਾਇਆ ਭੇਡ ਜੀਵ ਰੂਪ ਲੇਲੇ ਕੋ ਚੂਘ ਰਹੀ ਹੈ; ਅਰਥਾਤ ਅਪਨੇ ਵਸ ਕਰ ਜੀਵ ਕੇ ਗੁਨੋ ਕੋ ਖੈਂਚ ਰਹੀ ਹੈ॥੩॥☬ਜੇ ਕਹੇ ਇਹ ਸਮਝ ਕਹਾਂ ਸੇ ਪ੍ਰਾਪਤ ਭਈ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਤਮਾਸ਼ਾ ਇਹ ਹੈ ਕਿ) ਸੰਸਾਰੀ ਜੀਵਾਂ ਦੀ ਬੁੱਧੀ ਮਨ ਦੇ ਪਿਛੇ ਲੱਗੀ ਫਿਰਦੀ ਹੈ ॥੩॥ਪਦ ਅਰਥ ਲੇਲਾ = (ਭਾਵ) ਮਨ। ਭੇਡ = (ਭਾਵ) ਮੱਤ, ਬੁੱਧੀ ॥੩॥
SikhNet (Spanish)en que la oveja de la mente mama de la leche de su propia cría. (3)
ਰਾਮ ਰਮਤ; ਮਤਿ ਪਰਗਟੀ ਆਈ ॥
raam ramat; mat paragattee aaee |
Sant Singh KhalsaChanting the Lord's Name, my intellect is enlightened.
Manmohan SinghRepeating Lord's Name my intellect is illumined.
Manmohan Singh (Punjabi)ਸਾਈਂ ਦਾ ਨਾਮ ਉਚਾਰਨ ਕਰਨ ਨਾਲ ਮੇਰੀ ਬੁੱਧ ਰੌਸ਼ਨ ਹੋ ਗਈ ਹੈ।
Fareedkot Teekaਰਾਮ ਕੇ (ਰਮਤ) ਜਪਣੇ ਸੇ ਮਤਿ ਪਰਗਟੀ ਆਈ ਹੈ॥
Prof. Sahib Singh(ਇਹ ਸਮਝ ਕਿਸ ਨੇ ਪਾਈ ਹੈ?) ਹੇ (ਜਿਸ ਗੁਰੂ ਦੀ ਬਰਕਤਿ ਨਾਲ) ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ (ਮੇਰੀ) ਬੁੱਧੀ ਜਾਗ ਪਈ ਹੈ (ਤੇ ਮਨ ਦੇ ਪਿਛੇ ਤੁਰਨੋਂ ਹਟ ਗਈ ਹੈ)ਪਦ ਅਰਥ ਰਾਮ ਰਮਤ = ਪ੍ਰਭੂ ਨੂੰ ਸਿਮਰਦਿਆਂ। ਮਤਿ = ਬੁੱਧੀ। ਪਰਗਟੀ ਆਈ = ਜਾਗ ਪਈ ਹੈ।
SikhNet (Spanish)Contemplando el Naam, el Nombre del Señor, mi mente está iluminada;
ਕਹੁ ਕਬੀਰ; ਗੁਰਿ. ਸੋਝੀ ਪਾਈ ॥੪॥੧॥੧੪॥
kahu kabeer; gur. sojhee paaee |4|1|14|
Sant Singh KhalsaSays Kabeer, the Guru has blessed me with this understanding. ||4||1||14||
Manmohan SinghSays Kabir, the Guru has imparted understanding to me.
Manmohan Singh (Punjabi)ਕਬੀਰ ਆਖਦਾ ਹੈ, ਗੁਰਾਂ ਨੇ ਮੈਨੂੰ ਸਮਝ ਦਰਸਾ ਦਿੱਤੀ ਹੈ।
Fareedkot Teekaਕਬੀਰ ਜੀ ਕਹਤੇ ਹੈਂ: ਰਾਮ ਜਪਨੇ ਕੀ ਸੋਝੀ ਗੁਰਾਂਦ੍ਵਾਰੇ ਪਾਈ ਹੈ॥੪॥੧॥੧੪॥☬ਏਕ ਕਾਲ ਮੇਂ ਕਬੀਰ ਜੀ ਮਘਾਹ ਧਰਤੀ ਮੇਂ ਰਹਤੇ ਥੇ, ਜਹਾਂ ਮਰ ਕਰ ਜੀਵ ਦੁਰਗਤੀ ਕੋ ਪ੍ਰਾਪਤਿ ਹੋਤੇ ਹੈਂ। ਕਬੀਰ ਜੀ ਕਾ ਨਿਹਚਾ ਦੇਖਣੇ ਵਾਸਤੇ ਬਿਸਨ ਚਤਰਭੁਜ ਆਕਰ ਕਹਤੇ ਭਏ:
Prof. Sahib Singhਕਬੀਰ ਆਖਦਾ ਹੈ- (ਉਸ) ਸਤਿਗੁਰੂ ਨੇ ਇਹ ਸਮਝ ਬਖ਼ਸ਼ੀ ਹੈ ॥੪॥੧॥੧੪॥ਪਦ ਅਰਥ ਗੁਰਿ = ਗੁਰੂ ਨੇ ॥੪॥੧॥੧੪॥
* ਸ਼ਬਦ ਦਾ ਭਾਵ: ਜਦ ਤਾਈਂ ਮਨੁੱਖ ਗੁਰੂ ਤੋਂ ਬੇਮੁਖ ਹੈ ਤੇ ਨਾਮ ਨਹੀਂ ਜਪਦਾ, ਤਦ ਤਕ ਇਸ ਦੀ ਅਕਲ ਭ੍ਰਿਸ਼ਟੀ ਰਹਿੰਦੀ ਹੈ, ਵਿਕਾਰੀ ਮਨ ਦੇ ਪਿਛੇ ਲਗੀ ਫਿਰਦੀ ਹੈ। ਗੁਰੂ ਦੀ ਮਿਹਰ ਨਾਲ ਨਾਮ ਜਪੀਏ ਤਾਂ ਬੁੱਧੀ ਮਨ ਦੇ ਪਿਛੇ ਤੁਰਨੋਂ ਹਟ ਜਾਂਦੀ ਹੈ।੧੪। * ਨੋਟ: ਇਸ ਸ਼ਬਦ ਦਾ ਸਿਰਲੇਖ ਦੱਸਦਾ ਹੈ ਕਿ ਇਹ ਸ਼ਬਦ ਇਕੱਲੇ ਕਬੀਰ ਜੀ ਦਾ ਨਹੀਂ ਹੈ, ਇਸ ਵਿਚ ਗੁਰੂ ਅਰਜਨ ਸਾਹਿਬ ਜੀ ਦਾ ਭੀ ਹਿੱਸਾ ਹੈ ਤੇ ਕੁਦਰਤੀ ਤੌਰ ਤੇ ਉਹ ਅਖ਼ੀਰਲਾ ਬੰਦ ਹੀ ਹੋ ਸਕਦਾ ਹੈ ਤੀਜੇ ਬੰਦ ਵਿਚ ਕਬੀਰ ਜੀ ਦਾ ਨਾਮ ਆਉਂਦਾ ਹੈ ਤੇ ਇਥੇ ਉਹ ਆਪਣਾ ਮਜ਼ਮੂਨ ਮੁਕਾ ਦੇਂਦੇ ਹਨ। ਸ਼ੁਰੂ ਵਿਚ ਲਿਖਦੇ ਹਨ ਕਿ ਜਗਤ ਵਿਚ ਇਕ ਅਜੀਬ ਤਮਾਸ਼ਾ ਹੋ ਰਿਹਾ ਹੈ-ਜੀਵ, ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ (ਭਾਵ, ਵਿਅਰਥ ਤੇ ਉਲਟਾ ਕੰਮ ਕਰ ਰਿਹਾ ਹੈ ਜਿਸ ਵਿਚੋਂ ਕੋਈ ਲਾਭ ਨਹੀਂ ਹੋਣਾ)। ਲਾਭ ਵਾਲਾ ਕੰਮ ਤਾਂ ਇਹ ਹੈ ਜਿਵੇਂ ਸਿਖ ਰੋਜ਼ ਅਰਦਾਸ ਕਰਦਾ ਹੈ-'ਮਨ ਨੀਵਾਂ, ਮੱਤ ਉੱਚੀ, ਮੱਤ ਕਾ ਰਾਖਾ ਵਾਹਿਗੁਰੂ', ਭਾਵ, ਵਾਹਿਗੁਰੂ ਦੇ ਸਿਮਰਨ ਵਿਚ ਜੁੜੀ ਰਹੇ ਬੁੱਧੀ, ਤੇ ਇਹੋ ਜਿਹੀ ਬੁੱਧੀ ਦੇ ਅਧੀਨ ਰਹੇ ਮਨ। ਪਰ ਕਬੀਰ ਜੀ ਕਹਿੰਦੇ ਹਨ ਕਿ ਜਗਤ ਵਿਚ ਉਲਟੀ ਖੇਡ ਹੋ ਰਹੀ ਹੈ। ਬੁਧੀ ਮਨ ਨੂੰ ਚੁੰਘਦੀ ਫਿਰਦੀ ਹੈ, ਬੁੱਧੀ ਵਿਕਾਰੀ ਮਨ ਦੇ ਪਿੱਛੇ ਲੱਗੀ ਫਿਰਦੀ ਹੈ। ਲੋਕਾਂ ਨੂੰ ਇਸ ਤਮਾਸ਼ੇ ਦੀ ਸਮਝ ਹੀ ਨਹੀਂ ਆ ਰਹੀ, ਪਰ ਕਬੀਰ ਨੇ ਇਹ ਤਮਾਸ਼ਾ ਸਮਝ ਲਿਆ ਹੈ। ਕਬੀਰ ਜੀ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਇਸ ਤਮਾਸ਼ੇ ਦੀ ਸਮਝ
SikhNet (Spanish)sí, el Guru me ha despertado a la Verdad Elevada. (4-1-14)