ੴ

ਸਿੱਖਬਾਣੀ · SikhBani

ਗਉੜੀ ਕਬੀਰ ਜੀ ॥

gaurree kabeer jee
Bhagat Kabir Ji ਭਗਤ ਕਬੀਰ ਜੀ · Raag Gauree · Ang 326 · 15 lines
Translations

ਗਉੜੀ ਕਬੀਰ ਜੀ ॥

gaurree kabeer jee |

Sant Singh KhalsaGauree, Kabeer Jee:
Manmohan SinghGauri Kabir Ji.
Manmohan Singh (Punjabi)ਗਉੜੀ ਕਬੀਰ ਜੀ।
SikhNet (Spanish)Gauri Kabir yi.

ਚੋਆ ਚੰਦਨ; ਮਰਦਨ ਅੰਗਾ ॥

choaa chandan; maradan angaa |

Sant Singh KhalsaYou may anoint your limbs with sandalwood oil,
Manmohan SinghThe body, to whose limbs the otto of sandal is applied,
Manmohan Singh (Punjabi)ਜਿਸ ਦੇਹਿ ਦੇ ਅੰਗਾਂ ਨੂੰ ਚੰਨਣ ਦਾ ਅਰਕ ਮਲਿਆ ਜਾਂਦਾ ਹੈ,
Fareedkot Teekaਚੰਦਨ ਕਾ ਅਤਰ ਜਿਸ ਸ਼ਰੀਰ ਕੇ ਅੰਗੋਂ ਕੋ ਮਲਤਾ ਥਾ॥
Prof. Sahib Singh(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,

ਪਦ ਅਰਥ ਚੋਆ = ਅਤਰ। ਮਰਦਨ = ਮਾਲਸ਼। ਅੰਗਾ = (ਸਰੀਰ ਦੇ) ਅੰਗਾਂ ਨੂੰ।

SikhNet (Spanish)Podrás untar tu cuerpo con aceite de Sándalo,

ਸੋ ਤਨੁ ਜਲੈ; ਕਾਠ ਕੈ ਸੰਗਾ ॥੧॥

so tan jalai; kaatth kai sangaa |1|

Sant Singh Khalsabut in the end, that body will be burned with the firewood. ||1||
Manmohan Singhis ultimately burned with the fire-wood.
Manmohan Singh (Punjabi)ਉਹ ਅੰਤ ਲਕੜੀਆਂ ਨਾਲ ਸਾੜ ਦਿੱਤੀ ਜਾਂਦੀ ਹੈ।
Fareedkot Teekaਸੋ ਤਨ ਅਬ ਕਾਠ ਕੇ ਸਾਥ ਜਲਤਾ ਹੈ॥੧॥
Prof. Sahib Singhਉਹ ਸਰੀਰ (ਆਖ਼ਰ ਨੂੰ) ਲੱਕੜਾਂ ਵਿਚ ਪਾ ਕੇ ਸਾੜਿਆ ਜਾਂਦਾ ਹੈ ॥੧॥

ਪਦ ਅਰਥ ਜਲੈ = ਸੜ ਜਾਂਦਾ ਹੈ। ਕਾਠ ਕੈ ਸੰਗਾ = ਲੱਕੜਾਂ ਨਾਲ ॥੧॥

SikhNet (Spanish)pero al final ese cuerpo será quemado junto con la madera.(1)

ਇਸੁ ਤਨ ਧਨ ਕੀ; ਕਵਨ ਬਡਾਈ ॥

eis tan dhan kee; kavan baddaaee |

Sant Singh KhalsaWhy should anyone take pride in this body or wealth?
Manmohan SinghWhat is there to be proud of in this body and wealth?
Manmohan Singh (Punjabi)ਇਸ ਦੇਹਿ ਅਤੇ ਦੌਲਤ ਅੰਦਰ ਹੰਕਾਰ ਕਰਨ ਵਾਲੀ ਕਿਹੜੀ ਸ਼ੈ ਹੈ?
Fareedkot Teekaਹੇ ਭਾਈ! ਇਸ ਤਨ ਔਰ ਧਨ ਕੀ ਕਿਆ ਵਡਿਆਈ ਹੈ॥
Prof. Sahib Singhਇਸ ਸਰੀਰ ਤੇ ਧਨ ਉੱਤੇ ਕੀਹ ਮਾਣ ਕਰਨਾ ਹੋਇਆ?

ਪਦ ਅਰਥ ਕਵਨ ਬਡਾਈ = ਕਿਹੜੀ ਵਡਿਆਈ ਹੈ? ਕੀਹ ਮਾਣ ਕਰਨਾ ਹੋਇਆ?

SikhNet (Spanish)¿Cómo puede uno estar orgulloso de su cuerpo o de sus riquezas?,

ਧਰਨਿ ਪਰੈ; ਉਰਵਾਰਿ. ਨ ਜਾਈ ॥੧॥ ਰਹਾਉ ॥

dharan parai; uravaar. na jaaee |1| rahaau |

Sant Singh KhalsaThey shall end up lying on the ground; they shall not go along with you to the world beyond. ||1||Pause||
Manmohan SinghThey remain lying on earth and go not with the mortal to the world-beyond. Pause.
Manmohan Singh (Punjabi)ਉਹ ਜਮੀਨ ਤੇ ਪਏ ਰਹਿ ਜਾਂਦੇ ਹਨ ਅਤੇ ਪ੍ਰਾਣੀ ਦੇ ਨਾਲ ਪ੍ਰਲੋਕ ਨੂੰ ਨਹੀਂ ਜਾਂਦੇ। ਠਹਿਰਾਓ।
Fareedkot Teekaਸਰੀਰ ਧਰਤੀ ਮੇਂ ਪੜਾ ਰਹ ਜਾਤਾ ਹੈ, ਧਨ ਭੀ (ਉਰਵਾਰਿ) ਈਹਾਂ ਹੀ ਰਹਤਾ ਹੈ ਪਰਲੋਕ ਮੇਂ ਸਾਥ ਨਹੀਂ ਜਾਤਾ ਹੈ। ਔਰ ਇਹ ਜੀਵ ਕੈਸੇ ਹੈ? ਐਸੇ ਤਨ ਧਨ ਕੇ ਸਾਥ ਪ੍ਰੀਤੀ ਕਰ ਕੇ ਪਰਮੇਸ੍ਵਰ ਸੇ ਬੇਮੁਖ ਹੋ ਰਹੇ ਹੈਂ॥੧॥ ਰਹਾਉ ॥☬ਸੋਈ ਦੇਖਾਵਤੇ ਹੈਂ:
Prof. Sahib Singhਇਹ ਇੱਥੇ ਹੀ ਧਰਤੀ ਤੇ ਪਏ ਰਹਿ ਜਾਂਦੇ ਹਨ (ਜੀਵ ਦੇ ਨਾਲ) ਨਹੀਂ ਜਾਂਦੇ ॥੧॥ ਰਹਾਉ ॥

ਪਦ ਅਰਥ ਧਰਨਿ = ਧਰਤੀ ਤੇ। ਪਰੈ = ਪਿਆ ਰਹਿ ਜਾਂਦਾ ਹੈ। ਉਰਵਾਰਿ = ਉਰਲੇ ਪਾਸੇ ਹੀ, ਇਥੇ ਹੀ। ਨ ਜਾਈ = (ਨਾਲ) ਨਹੀਂ ਜਾਂਦਾ ॥੧॥ ਰਹਾਉ ॥

SikhNet (Spanish)terminarán tendidos sobre el suelo y no se irán contigo al más allá. (1-Pausa)

ਰਾਤਿ ਜਿ ਸੋਵਹਿ; ਦਿਨ ਕਰਹਿ ਕਾਮ ॥

raat ji soveh; din kareh kaam |

Sant Singh KhalsaThey sleep by night and work during the day,
Manmohan SinghThey, who sleep by night and work by day,
Manmohan Singh (Punjabi)ਜੋ ਰਾਤਰੀ ਨੂੰ ਸੌਦੇਂ ਹਨ ਤੇ ਦਿਨ ਨੂੰ ਕੰਮ ਕਰਦੇ ਹਨ,
Fareedkot Teekaਜੋ ਰਾਤਿ ਕੋ ਸੋਵਤੇ ਹੈਂ ਦਿਨ ਕੋ ਕਾਮ ਕਰਤੇ ਹੈਂ॥
Prof. Sahib Singhਜੋ ਮਨੁੱਖ ਰਾਤ ਨੂੰ ਸੁੱਤੇ ਰਹਿੰਦੇ ਹਨ (ਭਾਵ, ਰਾਤ ਤਾਂ ਸੁੱਤਿਆਂ ਗੁਜ਼ਾਰ ਦੇਂਦੇ ਹਨ), ਤੇ ਦਿਨੇ (ਦੁਨਿਆਵੀ) ਕੰਮ-ਧੰਧੇ ਕਰਦੇ ਰਹਿੰਦੇ ਹਨ,

ਪਦ ਅਰਥ ਦਿਨ = ਦਿਨੇ, ਸਾਰਾ ਦਿਨ। ਕਾਮ = ਕੰਮ-ਕਾਰ। ਕਰਹਿ = ਕਰਦੇ ਹਨ। ਜਿ = ਜੋ ਮਨੁੱਖ।

SikhNet (Spanish)Uno duerme de noche y trabaja de día,

ਇਕੁ ਖਿਨੁ; ਲੇਹਿ ਨ. ਹਰਿ ਕੋ ਨਾਮ ॥੨॥

eik khin; lehi na. har ko naam |2|

Sant Singh Khalsabut they do not chant the Lord's Name, even for an instant. ||2||
Manmohan Singhand repeat not God's Name even for an instant,
Manmohan Singh (Punjabi)ਅਤੇ ਇਕ ਮੁਹਤ ਭਰ ਭੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਨਹੀਂ ਕਰਦੇ,
Fareedkot Teekaਏਕ ਖਿਨ ਮਾਤ੍ਰ ਭੀ ਹਰੀ ਕਾ ਨਾਮ ਨਹੀਂ ਲੇਤੇ॥੨॥
Prof. Sahib Singhਪਰ ਇਕ ਪਲ ਮਾਤ੍ਰ ਭੀ ਪ੍ਰਭੂ ਦਾ ਨਾਮ ਨਹੀਂ ਜਪਦੇ ॥੨॥

ਪਦ ਅਰਥ ਇਕੁ ਖਿਨੁ = ਰਤਾ ਭਰ ਭੀ, ਪਲ ਮਾਤ੍ਰ ਭੀ। ਨ ਲੈਹਿ = ਨਹੀਂ ਲੈਂਦੇ ॥੨॥

SikhNet (Spanish)pero no recita el Naam, el Nombre del Señor ni por un momento.(2)

ਹਾਥਿ ਤ ਡੋਰ; ਮੁਖਿ ਖਾਇਓ ਤੰਬੋਰ ॥

haath ta ddor; mukh khaaeo tanbor |

Sant Singh KhalsaThey hold the string of the kite in their hands, and chew betel leaves in their mouths,
Manmohan Singhwho hold kite string in their hand and chew betel with their mouth,
Manmohan Singh (Punjabi)ਜੋ ਆਪਣੇ ਹੱਥ ਵਿੱਚ ਪਤੰਗ ਦੀ ਰੱਸੀ ਫੜੀ ਰੱਖਦੇ ਹਨ ਅਤੇ ਆਪਣੇ ਮੂੰਹ ਨਾਲ ਪਾਨ ਚੱਬਦੇ ਹਨ,
Fareedkot Teekaਹਾਥੋਂ ਮੇਂ ਤਾਂ ਬਾਜੋਂ ਕੀ ਡੋਰਾ ਪਕੜੀਆਂ ਹੈਂ ਵਾ ਹਾਥ ਪਸਾਰੀ ਰਖਤੇ ਹੈਂ ਔਰ ਮੁਖ ਮੇਂ ਪਾਨ ਖਾਇਆ ਹੈ॥
Prof. Sahib Singhਜੋ ਮਨੁੱਖ ਮੂੰਹ ਵਿਚ ਤਾਂ ਪਾਨ ਚੱਬ ਰਹੇ ਹਨ, ਤੇ ਜਿਨ੍ਹਾਂ ਦੇ ਹੱਥ ਵਿਚ (ਬਾਜਾਂ ਦੀਆਂ) ਡੋਰਾਂ ਹਨ (ਭਾਵ, ਜੋ ਸ਼ਿਕਾਰ ਆਦਿਕ ਸ਼ੁਗਲ ਵਿਚ ਰੁੱਝੇ ਰਹਿੰਦੇ ਹਨ),

ਪਦ ਅਰਥ ਹਾਥਿ = (ਉਹਨਾਂ ਦੇ) ਹੱਥ ਵਿਚ। ਤ = ਤਾਂ। ਡੋਰ = (ਬਾਜਾਂ ਦੀਆਂ) ਡੋਰਾਂ। ਮੁਖਿ = ਮੂੰਹ ਵਿਚ। ਤੰਬੋਰ = ਪਾਨ।

SikhNet (Spanish)Uno mastica hojas de areca para tener la boca fragante,

ਮਰਤੀ ਬਾਰ; ਕਸਿ ਬਾਧਿਓ ਚੋਰ ॥੩॥

maratee baar; kas baadhio chor |3|

Sant Singh Khalsabut at the time of death, they shall be tied up tight, like thieves. ||3||
Manmohan Singhare at the time of death firmly bound as thieves.
Manmohan Singh (Punjabi)ਉਹ ਮਰਨ ਦੇ ਵੇਲੇ ਤਸਕਰਾਂ ਦੀ ਮਾਨਿੰਦ ਖਿੱਚ ਕੇ ਨਰੜੇ ਜਾਂਦੇ ਹਨ।
Fareedkot Teekaਤਿਨ ਪਰਮੇਸ੍ਵਰ ਸੇ ਬੇਮੁਖੋਂ ਕੋ ਸਜਾਇ ਹੋਤੀ ਹੈ। ਸੋ ਦਿਖਾਵਤੇ ਹੂਏ ਕਹਤੇ ਹੈਂ: ਸੋ ਮਰਨੇ ਕੇ ਸਮੇਂ ਜਮਦੂਤੋਂ ਨੇ ਐਸੇ ਖੈਂਚ ਕੇ ਬਾਂਧ ਲੀਆ ਹੈ ਜੈਸੇ ਚੋਰ ਬਾਂਧ ਲਈਤਾ ਹੈ॥੩॥☬ਜੇ ਕਹੇ ਇਸ ਸੰਸਾਰ ਮੇਂ ਸੁਖੀ ਕੌਨ ਹੂਏ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਉਹ ਮਰਨ ਵੇਲੇ ਚੋਰਾਂ ਵਾਂਗ ਕੱਸ ਕੇ ਬੱਧੇ ਜਾਂਦੇ ਹਨ ॥੩॥

ਪਦ ਅਰਥ ਕਸਿ = ਕੱਸ ਕੇ, ਘੁੱਟ ਕੇ। ਚੋਰ = ਚੋਰਾਂ ਵਾਂਗ ॥੩॥

SikhNet (Spanish)y se divierte volando papalotes, pero al morir, uno es apresado como ladrón. (3)

ਗੁਰਮਤਿ ਰਸਿ ਰਸਿ; ਹਰਿ ਗੁਨ ਗਾਵੈ ॥

guramat ras ras; har gun gaavai |

Sant Singh KhalsaThrough the Guru's Teachings, and immersed in His Love, sing the Glorious Praises of the Lord.
Manmohan SinghIf under Guru's instruction and immersed in love, thou sing the God's praise,
Manmohan Singh (Punjabi)ਗੁਰਾਂ ਦੀ ਸਿਖਿਆ ਤਾਬੇ ਅਤੇ ਪ੍ਰੇਮ ਅੰਦਰ ਭਿੱਜ ਜੇਕਰ ਤੂੰ ਹਰੀ ਦਾ ਜੱਸ ਗਾਇਨ ਕਰੇਂ,
Fareedkot Teekaਜੋ ਗੁਰ ਸਿਖ੍ਯਾ ਕੋ ਧਾਰ ਕਰ (ਰਸਿ) ਪਰੇਮ ਸੇ (ਰਸਿ) ਤਦਾਕਾਰ ਹੋ ਕਰ ਹਰੀ ਕੇ ਗੁਨੋ ਕੋ ਗਾਵਤੇ ਹੈਂ॥
Prof. Sahib Singhਜੋ ਮਨੁੱਖ ਸਤਿਗੁਰੂ ਦੀ ਮੱਤ ਲੈ ਕੇ ਬੜੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਉਂਦਾ ਹੈ,

ਪਦ ਅਰਥ ਗੁਰਮਤਿ = ਗੁਰੂ ਦੀ ਮੱਤ ਲੈ ਕੇ। ਰਸਿ ਰਸਿ = ਸੁਆਦ ਲੈ ਲੈ ਕੇ, ਬੜੇ ਪ੍ਰੇਮ ਨਾਲ।

SikhNet (Spanish)Cantando la Alabanza del Señor con Devoción,

ਰਾਮੈ ਰਾਮ ਰਮਤ; ਸੁਖੁ ਪਾਵੈ ॥੪॥

raamai raam ramat; sukh paavai |4|

Sant Singh KhalsaChant the Name of the Lord, Raam, Raam, and find peace. ||4||
Manmohan Singhand remember the All-pervading Lord, thou shalt obtain. Peace.
Manmohan Singh (Punjabi)ਅਤੇ ਸਰਬ-ਵਿਆਪਕ ਸੁਆਮੀ ਦਾ ਸਿਮਰਨ ਕਰੇਂ ਤਾਂ ਤੂੰ ਆਰਾਮ ਪ੍ਰਾਪਤ ਕਰ ਲਵੇਗਾਂ।
Fareedkot Teekaਸੋ ਪੁਰਖ ਰਾਮ ਨਾਮ ਜਪਤੇ ਹੂਏ ਸੁਖ ਪਾਵਤੇ ਹੈਂ॥੪॥
Prof. Sahib Singhਉਹ ਕੇਵਲ ਪ੍ਰਭੂ ਨੂੰ ਸਿਮਰ ਸਿਮਰ ਕੇ ਸੁਖ ਮਾਣਦਾ ਹੈ ॥੪॥

ਪਦ ਅਰਥ ਰਾਮੈ ਰਾਮ = ਕੇਵਲ ਰਾਮ ਨੂੰ। ਰਮਤ = ਸਿਮਰ ਸਿਮਰ ਕੇ ॥੪॥

SikhNet (Spanish)como lo instruye el Guru, uno encuentra la Paz Eterna y el Éxtasis.(4)

ਕਿਰਪਾ ਕਰਿ ਕੈ; ਨਾਮੁ ਦ੍ਰਿੜਾਈ ॥

kirapaa kar kai; naam drirraaee |

Sant Singh KhalsaIn His Mercy, He implants the Naam within us;
Manmohan SinghHe, within whom the Lord mercifully establishes His Name,
Manmohan Singh (Punjabi)ਜਿਸ ਦੇ ਅੰਦਰ ਮਿਹਰ ਧਾਰ ਕੇ ਪ੍ਰਭੂ ਆਪਣਾ ਨਾਮ ਪੱਕਾ ਕਰਦਾ ਹੈ,
Fareedkot Teekaਔਰ ਜਿਨ ਕੋ ਗੁਰੋਂ ਨੇ ਕ੍ਰਿਪਾ ਕਰ ਕੇ ਨਾਮ ਕੀ ਪ੍ਰੀਤੀ ਦ੍ਰਿੜ ਕਰਵਾਈ ਹੈ॥
Prof. Sahib Singhਪ੍ਰਭੂ ਆਪਣੀ ਮਿਹਰ ਕਰ ਕੇ ਜਿਸ ਦੇ ਹਿਰਦੇ ਵਿਚ ਆਪਣਾ ਨਾਮ ਟਿਕਾਉਂਦਾ ਹੈ,

ਪਦ ਅਰਥ ਦ੍ਰਿੜਾਈ = (ਹਿਰਦੇ ਵਿਚ) ਪੱਕਾ ਕਰਾਉਂਦਾ ਹੈ, ਜਪਾਉਂਦਾ ਹੈ।

SikhNet (Spanish)Él, sobre quien ha recaído la Gracia del Señor, enaltece el Nombre de Dios en su corazón

ਹਰਿ ਹਰਿ ਬਾਸੁ; ਸੁਗੰਧ ਬਸਾਈ ॥੫॥

har har baas; sugandh basaaee |5|

Sant Singh Khalsainhale deeply the sweet aroma and fragrance of the Lord, Har, Har. ||5||
Manmohan Singhimbibes God Master's odour and frangrace in his heart.
Manmohan Singh (Punjabi)ਉਹ ਵਾਹਿਗੁਰੂ ਮਾਲਕ ਦੀ ਮਹਿਕ ਅਤੇ ਖੁਸ਼ਬੂ ਨੂੰ ਆਪਣੇ ਦਿਲ ਅੰਦਰ ਟਿਕਾ ਲੈਂਦਾ ਹੈ।
Fareedkot Teekaਤਿਨੋਂ ਨੇ ਰਿਦੇ ਮੇਂ ਸੇ (ਬਾਸੁ) ਬਸਾਨਾ (ਹਰਿ) ਤਿਆਗ ਕੇ ਹਰੀ ਕੇ ਜਸੁ ਰੂਪੀ ਸੁਗੰਧ ਬਸਾਈ ਹੈ॥੫॥
Prof. Sahib Singhਉਸ ਵਿਚ ਉਹ 'ਨਾਮ' ਦੀ ਖ਼ੁਸ਼ਬੋ ਦਾ ਵਾਸ ਕਰਾ ਦੇਂਦਾ ਹੈ ॥੫॥

ਪਦ ਅਰਥ ਹਰਿ ਹਰਿ ਸੁਗੰਧ = ਹਰੀ ਦੇ ਨਾਮ ਦੀ ਖ਼ੁਸ਼ਬੋ। ਬਸਾਈ = ਵਸਾਉਂਦਾ ਹੈ ॥੫॥

SikhNet (Spanish)y la Fragancia del Señor cubre todo su ser.(5)

ਕਹਤ ਕਬੀਰ; ਚੇਤਿ ਰੇ ਅੰਧਾ ॥

kehat kabeer; chet re andhaa |

Sant Singh KhalsaSays Kabeer, remember Him, you blind fool!
Manmohan SinghSays Kabir, remember thou thy Lord, O blind man.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਆਪਣੇ ਸੁਆਮੀ ਦਾ ਚਿੰਤਨ ਕਰ, ਹੇ ਮੁਨਾਖੇ ਮਨੁੱਖ!
Fareedkot Teekaਕਬੀਰ ਜੀ ਕਹਤੇ ਹੈਂ: ਹੇ ਅਗਿਆਨੀ ਜੀਵ! ਰਾਮ ਕੋ ਜਪ॥
Prof. Sahib Singhਕਬੀਰ ਆਖਦਾ ਹੈ-ਹੇ ਅਗਿਆਨੀ ਜੀਵ! ਪ੍ਰਭੂ ਨੂੰ ਸਿਮਰ।

ਪਦ ਅਰਥ ਰੇ ਅੰਧਾ = ਹੇ ਅੰਨ੍ਹੇ ਮਨੁੱਖ! ਚੇਤਿ = ਯਾਦ ਕਰ।

SikhNet (Spanish)Dice Kabir, oh mente ignorante, contempla a tu Señor,

ਸਤਿ ਰਾਮੁ; ਝੂਠਾ ਸਭੁ ਧੰਧਾ ॥੬॥੧੬॥

sat raam; jhootthaa sabh dhandhaa |6|16|

Sant Singh KhalsaThe Lord is True; all worldly affairs are false. ||6||16||
Manmohan SinghTrue is the Lord and false are all the worldly affairs.
Manmohan Singh (Punjabi)ਸੱਚਾ ਹੈ ਸੁਆਮੀ ਅਤੇ ਕੂੜੇ ਹਨ ਸਮੂਹ ਸੰਸਾਰੀ ਵਿਹਾਰ।
Fareedkot Teekaਕਿਉਂਕਿ ਸਤ ਸਰੂਪ ਤੋ ਏਕ ਰਾਮ ਹੀ ਹੈ ਔਰ ਵਿਵਹਾਰ ਸਭ ਝੂਠਾ ਹੈ॥੬॥੧੬॥
Prof. Sahib Singhਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ, ਬਾਕੀ ਸਾਰਾ ਜੰਜਾਲ ਨਾਸ ਹੋ ਜਾਣ ਵਾਲਾ ਹੈ ॥੬॥੧੬॥

ਪਦ ਅਰਥ ਸਤਿ = ਸਦਾ ਅਟੱਲ ਰਹਿਣ ਵਾਲਾ। ਝੂਠਾ = ਨਾਸ ਹੋ ਜਾਣ ਵਾਲਾ, ਥਿਰ ਨਾਹ ਰਹਿਣ ਵਾਲਾ ॥੬॥੧੬॥

* ਸ਼ਬਦ ਦਾ ਭਾਵ: ਇਹ ਸਰੀਰ, ਇਹ ਧਨ ਪਦਾਰਥ, ਇਹ ਰਾਜ ਰੰਗ-ਕੋਈ ਭੀ ਅੰਤ ਵੇਲੇ ਮਨੁੱਖ ਦੇ ਕੰਮ ਨਹੀਂ ਆ ਸਕਦੇ। ਸਗੋਂ ਜਿਉਂ ਜਿਉਂ ਜੀਵ ਇਹਨਾਂ ਪਦਾਰਥਾਂ ਦੇ ਮੋਹ ਵਿਚ ਰੁੱਝਦੇ ਹਨ, ਤਿਉਂ ਤਿਉਂ ਅਖ਼ੀਰ ਵੇਲੇ ਵਧੀਕ ਦੁੱਖੀ ਹੁੰਦੇ ਹਨ। ਪ੍ਰਭੂ ਦਾ ਇਕ 'ਨਾਮ' ਹੀ ਸਦਾ ਸਹਾਈ ਹੈ। ਜਿਸ ਉੱਤੇ ਪ੍ਰਭੂ ਮੇਹਰ ਕਰੇ, ਉਸ ਨੂੰ 'ਨਾਮ' ਗੁਰੂ-ਦਰ ਤੋਂ ਮਿਲਦਾ ਹੈ। * ਨੋਟ: ਦੁਨੀਆ ਦੀ ਅਸਾਰਤਾ ਦੇ ਸਧਾਰਨ ਬਿਆਨ ਵਿਚ, ਮਰੇ ਮਨੁੱਖ ਦੇ ਸਿਰਫ਼ ਸਾੜੇ ਜਾਣ ਦਾ ਹੀ ਜ਼ਿਕਰ ਸਾਬਤ ਕਰਦਾ ਹੈ ਕਿ ਕਬੀਰ ਜੀ ਹਿੰਦੂ-ਘਰ ਵਿਚ ਜੰਮੇ-ਪਲੇ ਸਨ। 'ਬੋਲੀ' ਭੀ ਸਾਰੀ ਹਿੰਦੂਆਂ ਵਾਲੀ ਹੀ ਵਰਤਦੇ ਹਨ।

SikhNet (Spanish)porque sólo el Señor es Verdadero; todo lo demás es falso. (6‑16)
Answers quote the Granth verbatim with Ang citations. AI commentary is not Gurbani and not a religious ruling.