ਮਾਝ ਮਹਲਾ ੫ ॥
maajh mahalaa 5 | Ang 107
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਐਥੈ ਤੂੰਹੈ; ਆਗੈ ਆਪੇ ॥
aithai toonhai; aagai aape | Ang 107
Sant Singh KhalsaYou are here, and You are hereafter.
Manmohan SinghHere Thou art and here-after Thou Thyself shalt be.
Manmohan Singh (Punjabi)ੲੈਥੇ ਤੂੰ ਹੈ ਅਤੇ ਏਦੂੰ ਮਗਰੋਂ ਤੂੰ ਆਪ ਹੀ ਹੋਵੇਗਾ।
Fareedkot Teekaਇਸ ਲੋਕੁ ਮੇਂ ਤੂੰਹੀ ਪੂਰਨ ਹੈਂ ਆਗੈ ਪ੍ਰਲੋਕੁ ਮੇਂ ਭੀ ਆਪ ਹੀ ਹੈਂ॥
Prof. Sahib Singhਹੇ ਕਰਤਾਰ! ਇਸ ਲੋਕ ਵਿਚ ਮੇਰਾ ਤੂੰ ਹੀ ਸਹਾਰਾ ਹੈਂ, ਤੇ ਪਰਲੋਕ ਵਿਚ ਭੀ ਮੇਰਾ ਤੂੰ ਆਪ ਹੀ ਆਸਰਾ ਹੈਂ।ਪਦ ਅਰਥ ਐਥੈ = ਇਸ ਲੋਕ ਵਿਚ। ਆਗੈ = ਪਰਲੋਕ ਵਿਚ। ਆਪੇ = (ਤੂੰ) ਆਪ ਹੀ।
SikhNet (Spanish)Tú estás aquí y aquí después;
ਜੀਅ ਜੰਤ੍ਰ; ਸਭਿ ਤੇਰੇ ਥਾਪੇ ॥
jeea jantr; sabh tere thaape | Ang 107
Sant Singh KhalsaAll beings and creatures were created by You.
Manmohan SinghAll the human beings and other creatures are established by Thee.
Manmohan Singh (Punjabi)ਸਾਰੇ ਇਨਸਾਨ ਅਤੇ ਹੋਰ ਪਸ਼ੂ ਪੰਛੀ ਤੇਰੇ ਅਸਥਾਪਨ ਕੀਤੇ ਹੋਏ ਹਨ।
Fareedkot Teekaਸੂਖਮ ਅਸਥੂਲ ਜੀਵ ਸਭਿ ਤੇਰੇ ਅਸਥਾਪਨ ਕੀਏ ਹੂਏ ਹੈਂ॥
Prof. Sahib Singhਸਾਰੇ ਜੀਅ ਜੰਤ ਤੇਰੇ ਹੀ ਸਹਾਰੇ ਹਨ।ਪਦ ਅਰਥ ਸਭਿ = ਸਾਰੇ। ਥਾਪੇ = ਪੈਦਾ ਕੀਤੇ ਹੋਏ।
SikhNet (Spanish)todas Tus criaturas son Tu Propia Creación.
ਤੁਧੁ ਬਿਨੁ. ਅਵਰੁ ਨ ਕੋਈ ਕਰਤੇ; ਮੈ ਧਰ ਓਟ ਤੁਮਾਰੀ ਜੀਉ ॥੧॥
tudh bin. avar na koee karate; mai dhar ott tumaaree jeeo |1| Ang 107
Sant Singh KhalsaWithout You, there is no other, O Creator. You are my Support and my Protection. ||1||
Manmohan SinghWithout Thee there is no other, O Creator! Thou art my support and protection.
Manmohan Singh (Punjabi)ਤੇਰੇ ਬਾਝੋਂ, ਹੋਰ ਕੋਈ ਨਹੀਂ, ਹੇ ਸਿਰਜਣਹਾਰ ਤੂੰ ਹੀ ਮੇਰਾ ਆਸਰਾ ਅਤੇ ਪਨਾਹ ਹੈਂ।
Fareedkot Teekaਹੇ ਕਰਤੇ ਵਾਹਿਗੁਰ!ੂ ਤੇਰੇ ਸੇ ਭਿੰਨ ਔਰ ਕੋਈ ਨਹੀਂ ਹੈ, ਮਨ ਕਰ ਮੁਝੇ (ਧਰ) ਅਧਾਰੁ ਤਨ ਕਰ ਕੇ (ਓਂਟ) ਸਰਣ ਤੁਮਾਰੀ ਹੀ ਹੈ॥੧॥
Prof. Sahib Singhਹੇ ਕਰਤਾਰ! ਤੈਥੋਂ ਬਿਨਾ ਮੈਨੂੰ ਕੋਈ ਹੋਰ (ਸਹਾਈ) ਨਹੀਂ (ਦਿੱਸਦਾ), ਮੈਨੂੰ ਤੇਰੀ ਹੀ ਓਟ ਹੈ ਤੇਰਾ ਹੀ ਆਸਰਾ ਹੈ ॥੧॥ਪਦ ਅਰਥ ਕਰਤੇ = ਹੇ ਕਰਤਾਰ! ਧਰ = ਆਸਰਾ। ਓਟ = ਸਹਾਰਾ ॥੧॥
SikhNet (Spanish)Sin Ti, oh Creador, no tengo cobijo; sí Tú eres el Santuario que yo busco, oh Amado. (1)
ਰਸਨਾ ਜਪਿ ਜਪਿ ਜੀਵੈ ਸੁਆਮੀ ॥
rasanaa jap jap jeevai suaamee | Ang 107
Sant Singh KhalsaThe tongue lives by chanting and meditating on the Lord's Name.
Manmohan SinghThe tongue is alive by ever uttering the Lord's Name.
Manmohan Singh (Punjabi)ਸਾਈਂ ਦੇ ਨਾਮ ਦਾ ਸਦਾ ਉਚਾਰਣ ਕਰਕੇ ਜੀਭਾ ਜੀਊਦੀ ਹੈ।
Fareedkot Teekaਹੇ ਸੁਆਮੀ! ਜਿਹਵਾ ਤੇਰਾ ਨਾਮੁ ਜਪ ਜਪ ਕੇ ਜੀਵੇ ਹੈ॥
Prof. Sahib Singh(ਤੇਰਾ ਸੇਵਕ ਤੇਰਾ ਨਾਮ ਆਪਣੀ) ਜੀਭ ਨਾਲ ਜਪ ਜਪ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।ਪਦ ਅਰਥ ਰਸਨਾ = ਜੀਭ (ਨਾਲ)। ਜਪਿ ਜਪਿ = ਮੁੜ ਮੁੜ ਜਪ ਕੇ। ਜੀਵੈ = (ਮਨੁੱਖ) ਆਤਮਕ ਜੀਵਨ ਹਾਸਲ ਕਰਦਾ ਹੈ।
SikhNet (Spanish)Los labios se avivan pronunciando el Nombre del Maestro.
ਪਾਰਬ੍ਰਹਮ ਪ੍ਰਭ ਅੰਤਰਜਾਮੀ ॥
paarabraham prabh antarajaamee | Ang 107
Sant Singh KhalsaThe Supreme Lord God is the Inner-knower, the Searcher of hearts.
Manmohan SinghThe Supreme Lord Master is the searcher of hearts.
Manmohan Singh (Punjabi)ਸ਼੍ਰੋਮਣੀ ਸਾਹਿਬ ਮਾਲਕ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਹੇ ਪਾਰਬ੍ਰਹਮ ਪ੍ਰਭੂ! ਤੂੰ ਅੰਤਰਿਜਾਮੀ ਹੈਂ॥
Prof. Sahib Singhਹੇ ਸੁਆਮੀ! ਹੇ ਪਾਰਬ੍ਰਹਮ! ਹੇ ਅੰਤਰਜਾਮੀ ਪ੍ਰਭੂ!ਪਦ ਅਰਥ ਪ੍ਰਭੁ = ਹੇ ਪ੍ਰਭੂ! ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!
SikhNet (Spanish)Sí, alabando al Señor Trascendente, Conocedor, el Ser Íntimo de mi corazón, la vivacidad llega a mi labios.
ਜਿਨਿ ਸੇਵਿਆ. ਤਿਨ ਹੀ ਸੁਖੁ ਪਾਇਆ; ਸੋ ਜਨਮੁ. ਨ ਜੂਐ ਹਾਰੀ ਜੀਉ ॥੨॥
jin seviaa. tin hee sukh paaeaa; so janam. na jooai haaree jeeo |2| Ang 107
Sant Singh KhalsaThose who serve the Lord find peace; they do not lose their lives in the gamble. ||2||
Manmohan SinghHe, who serves the Lord, obtains peace. He loses not his human life in the game of chance.
Manmohan Singh (Punjabi)ਜੋ ਸਾਹਿਬ ਦੀ ਸੇਵਾ ਟਹਿਲ ਕਮਾਉਂਦਾ ਹੈ, ਉਹ ਆਰਾਮ ਪਾ ਲੈਂਦਾ ਹੈ। ਉਹ ਆਪਣਾ ਮਨੁੱਖੀ ਜੀਵਨ ਜੂਏ ਦੀ ਖੇਡ ਅੰਦਰ ਨਹੀਂ ਹਾਰਦਾ।
Fareedkot Teekaਪ੍ਰਭੁ ਜਿਨੋਂ ਨੇ ਤੂੰ ਸੇਵਿਆ ਹੈਂ ਤਿਨੋਂ ਨੇ ਹੀ ਸੁਖ ਪਾਯਾ ਹੈ, ਔਰ ਸੋ ਪੁਰਸ ਮਨੁਖ ਜਨਮ ਕੋ ਜੂਏ ਮੇਂ ਨਹੀਂ ਹਾਰਤੇ ਹੈਂ, ਭਾਵ ਏਹਿ ਕਿ ਵਿਸਯੋਂ ਮੇਂ ਨਹੀਂ ਖੋਵਤੇ॥੨॥
Prof. Sahib Singhਜਿਸ ਮਨੁੱਖ ਨੇ ਤੇਰੀ ਸੇਵਾ-ਭਗਤੀ ਕੀਤੀ ਉੇਸੇ ਨੇ ਹੀ ਆਤਮਕ ਆਨੰਦ ਮਾਣਿਆ, ਉਹ ਮਨੁੱਖ ਆਪਣਾ ਮਨੁੱਖਾ ਜਨਮ ਅਜਾਈਂ ਨਹੀਂ ਗਵਾਂਦਾ (ਜਿਵੇਂ ਕਿ ਜੁਆਰੀਆ ਜੂਏ ਵਿਚ ਸਭ ਕੁਝ ਹਾਰ ਜਾਂਦਾ ਹੈ) ॥੨॥ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਤਿਨ ਹੀ = ਤਿਨਿ ਹੀ, ਉਸ ਨੇ ਹੀ। {ਨੋਟ: ਲਫ਼ਜ਼ 'ਤਿਨ' ਦੀ 'ਿ ' ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ}। ਜੂਐ = ਜੂਏ ਦੀ ਖੇਡ ਵਿਚ। ਹਾਰੀ = ਹਾਰੈ, ਹਾਰਦਾ ॥੨॥
SikhNet (Spanish)Aquéllos que Lo han servido, encontraron Paz y Equilibrio, y no perdieron sus vidas en un juego de azar. (2)
ਨਾਮੁ ਅਵਖਧੁ; ਜਿਨਿ ਜਨ ਤੇਰੈ ਪਾਇਆ ॥
naam avakhadh; jin jan terai paaeaa | Ang 107
Sant Singh KhalsaYour humble servant, who obtains the Medicine of the Naam,
Manmohan SinghThine worshipper, who obtains the panacea of Thy Name,
Manmohan Singh (Punjabi)ਤੇਰੇ ਉਪਾਸ਼ਕ ਜਿਸ ਨੂੰ ਤੇਰੇ ਨਾਮ ਦੀ ਦਵਾਈ ਪਰਾਪਤ ਹੋਈ ਹੈ,
Fareedkot Teekaਜਿਸ ਤੇਰੇ ਭਗਤ ਨੇ ਆਪ ਕਾ ਨਾਮੁ ਅਵਖਧੁ ਪਾਇਆ ਹੈ॥
Prof. Sahib Singh(ਹੇ ਪ੍ਰਭੂ!) ਤੇਰੇ ਜਿਸ ਸੇਵਕ ਨੇ ਤੇਰਾ ਨਾਮ (-ਰੂਪ) ਦਵਾਈ ਲੱਭ ਲਈ,ਪਦ ਅਰਥ ਅਵਖਧੁ = ਦਵਾਈ। ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ ਤੇਰੈ = ਤੇਰੇ ਜਿਸ ਦਾਸ ਨੇ।
SikhNet (Spanish)A Tus fieles, oh Señor, quienes encontraron la Panacea del Naam,
ਜਨਮ ਜਨਮ ਕਾ; ਰੋਗੁ ਗਵਾਇਆ ॥
janam janam kaa; rog gavaaeaa | Ang 108
Sant Singh Khalsais rid of the illnesses of countless lifetimes and incarnations.
Manmohan Singhgets rid of the diseases of many births.
Manmohan Singh (Punjabi)ਉਹ ਅਨੇਕਾਂ ਜਨਮਾਂ ਦੀਆਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਤਿਸ ਨੇ ਜਨਮੁ ਜਨਮੁ ਕਾ ਅਗ੍ਯਾਨ ਰੋਗ ਗਵਾਯਾ ਹੈ॥
Prof. Sahib Singhਉਸ ਨੇ ਕਈ ਜਨਮਾਂ (ਦੇ ਵਿਕਾਰਾਂ) ਦਾ ਰੋਗ (ਉਸ ਦਵਾਈ ਨਾਲ) ਦੂਰ ਕਰ ਲਿਆ।
SikhNet (Spanish)las aflicciones de todas sus encarnaciones fueron desechadas,
ਹਰਿ ਕੀਰਤਨੁ ਗਾਵਹੁ ਦਿਨੁ ਰਾਤੀ; ਸਫਲ ਏਹਾ ਹੈ ਕਾਰੀ ਜੀਉ ॥੩॥
har keeratan gaavahu din raatee; safal ehaa hai kaaree jeeo |3| Ang 108
Sant Singh KhalsaSo sing the Kirtan of the Lord's Praises, day and night. This is the most fruitful occupation. ||3||
Manmohan SinghGod's praises do thou sing, O man! day and night. This is the fruitful avocation of human life.
Manmohan Singh (Punjabi)ਵਾਹਿਗੁਰੂ ਦਾ ਜੱਸ ਤੂੰ ਹੇ ਬੰਦੇ! ਦਿਨ ਰੈਣ, ਗਾਇਨ ਕਰ। ਫਲਦਾਇਕ ਹੈ ਇਹ ਪੇਸ਼ਾਂ ਮਨੁੱਖੀ ਜੀਵਨ ਦਾ।
Fareedkot Teekaਹੇ ਹਰੀ! ਤੇਰਾ ਜਸੁ ਦਿਨੁ ਰਾਤਿ ਗਾਇਨ ਕਰਤਾ ਹੂੰ, ਕਿਉਂਕਿ ਏਹੁ (ਕਾਰੀ) ਅਵਖਧੀ ਸਹਿਤ ਫਲ ਕੇ ਹੈ। ਭਾਵ ਏਹਿ ਕਿ ਜਿਨੋਂ ਨੇ ਤੇਰਾ ਜਸੁ ਗਾਇਨ ਰੂਪ ਭਗਤੀ ਕਰੀ ਹੈ ਤਿਨੋਂ ਕਾ ਨਿਸਚ੍ਯ ਕਰ ਕੇ ਗਿਆਨ ਪ੍ਰਾਪਤੀ ਦ੍ਵਾਰਾ ਅਗ੍ਯਾਨ ਰੋਗ ਦੂਰ ਹੂਆ ਹੈ॥੩॥
Prof. Sahib Singh(ਹੇ ਭਾਈ!) ਰਾਤ ਦਿਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹੋ, ਇਹੀ ਕਾਰ ਲਾਭ ਦੇਣ ਵਾਲੀ ਹੈ ॥੩॥ਪਦ ਅਰਥ ਕਾਰੀ = ਕਾਰ ॥੩॥
SikhNet (Spanish)y ellos cantan Tus Alabanzas día y noche. Solamente esto es fructífero, oh Amado. (3)
ਦ੍ਰਿਸਟਿ ਧਾਰਿ; ਅਪਨਾ ਦਾਸੁ ਸਵਾਰਿਆ ॥
drisatt dhaar; apanaa daas savaariaa | Ang 108
Sant Singh KhalsaBestowing His Glance of Grace, He has adorned His slave.
Manmohan SinghCasting His merciful glance, the Lord has regenerated His slave.
Manmohan Singh (Punjabi)ਆਪਣੀ ਮਿਹਰ ਦੀ ਨਜ਼ਰ ਪਾ ਕੇ, ਸੁਆਮੀ ਨੇ ਆਪਣੇ ਗੋਲੇ ਨੂੰ ਆਪਣੇ ਪਰਾਇਣ ਕੀਤਾ ਹੈ।
Fareedkot Teekaਜੋ ਕਿਰਪਾ ਦ੍ਰਿਸਟੀ ਧਾਰ ਕਰ ਤੈਨੇ ਅਪਨਾ ਭਗਤੁ ਸਵਾਰ ਲੀਆ ਹੈ, ਭਾਵ ਏਹਿ ਕਿ ਚਾਰ ਸਾਧਨ ਸੰਪੰਨ ਕਰ ਲੀਆ ਹੈ॥
Prof. Sahib Singh(ਪ੍ਰਭੂ ਨੇ ਜੇਹੜਾ) ਆਪਣਾ ਸੇਵਕ (ਆਪਣੀ) ਮਿਹਰ ਦੀ ਨਿਗਾਹ ਕਰ ਕੇ ਸੁਚੱਜੇ ਜੀਵਨ ਵਾਲਾ ਬਣਾ ਦਿੱਤਾ,ਪਦ ਅਰਥ ਦ੍ਰਿਸਟਿ = ਮਿਹਰ ਦੀ ਨਜ਼ਰ। ਧਾਰਿ = ਧਾਰ ਕੇ।
SikhNet (Spanish)Cuando Tú, en Tu Misericordia bendices a Tu Esclavo,
ਘਟ ਘਟ ਅੰਤਰਿ; ਪਾਰਬ੍ਰਹਮੁ ਨਮਸਕਾਰਿਆ ॥
ghatt ghatt antar; paarabraham namasakaariaa | Ang 108
Sant Singh KhalsaDeep within each and every heart, the Supreme Lord is humbly worshipped.
Manmohan SinghIn every heart he salutes the Exalted Lord.
Manmohan Singh (Punjabi)ਹਰ ਦਿਲ ਅੰਦਰ ਉਹ ਉਤਕ੍ਰਿਸ਼ਟਤ ਸਾਹਿਬ ਨੂੰ ਬੰਦਨਾ ਕਰਦਾ ਹੈ।
Fareedkot Teekaਤਿਸ ਭਗਤ ਨੇ ਘਟ ਘਟ ਮੇਂ ਤੇਰੇ ਕੋ ਬਿਆਪਕ ਰੂਪ ਜਾਨ ਕੇ ਮਥਾ ਟੇਕਿਆ ਹੈ॥
Prof. Sahib Singhਉਸ ਨੇ ਹਰੇਕ ਸਰੀਰ ਵਿਚ ਉਸ ਪਰਮਾਤਮਾ ਨੂੰ (ਵੇਖ ਕੇ ਹਰੇਕ ਅੱਗੇ) ਆਪਣਾ ਸਿਰ ਨਿਵਾਇਆ (ਭਾਵ, ਹਰੇਕ ਨਾਲ ਪ੍ਰੇਮ ਪਿਆਰ ਵਾਲਾ ਵਰਤਾਵ ਕੀਤਾ)।ਪਦ ਅਰਥ ਘਟ ਘਟ ਅੰਤਰਿ = ਹਰੇਕ ਸਰੀਰ ਵਿਚ।
SikhNet (Spanish)él Te ve en cada corazón. Dice Nanak,
ਇਕਸੁ ਵਿਣੁ. ਹੋਰੁ ਦੂਜਾ ਨਾਹੀ; ਬਾਬਾ ਨਾਨਕ. ਇਹ ਮਤਿ ਸਾਰੀ ਜੀਉ ॥੪॥੩੯॥੪੬॥
eikas vin. hor doojaa naahee; baabaa naanak. ih mat saaree jeeo |4|39|46| Ang 108
Sant Singh KhalsaWithout the One, there is no other at all. O Baba Nanak, this is the most excellent wisdom. ||4||39||46||
Manmohan SinghWithout the One Master there is no other second. Nanak this is the essence of all wisdom, O Father.
Manmohan Singh (Punjabi)ਇਕ ਮਾਲਕ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਨਾਨਕ ਇਹ ਸਾਰੀ ਦਾਨਾਈ ਦਾ ਜੌਹਰ ਹੈ, ਹੇ ਪਿਤਾ।
Fareedkot Teekaਏਕ ਤੇਰੇ ਸੇ ਬਿਨਾ ਔਰ ਦੂਸਰਾ ਕੋਈ ਨਹੀਂ ਜਾਨਿਆਂ ਹੈ, ਭਾਵ ਏਹਿ ਕਿ ਕਲਪਿਤ ਵਸਤੁ ਅਧਿਸ੍ਟਾਂਨ ਤੇ ਭਿੰਨ ਨਹੀਂ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਬਾਬਾ) ਵੱਡੇ ਪਰਮੇਸ੍ਵਰ! ਇਹੁ ਬੁਧੀ ਸ੍ਰੇਸਟ ਹੈ॥੪॥੩੯॥੪੬॥☬ਜਿਨ ਕੀ ਮਤਿ ਪਰਮੇਸ੍ਵਰ ਪਰਾਇਣ ਹੂਈ ਹੈ, ਤਿਨ ਕੀ ਮਹਿਮਾ ਕਥਨੁ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ (ਉਸ ਵਰਗਾ) ਨਹੀਂ ਹੈ-ਇਹੀ ਸਭ ਤੋਂ ਸ੍ਰੇਸ਼ਟ ਸੂਝ ਹੈ ॥੪॥੩੯॥੪੬॥ਪਦ ਅਰਥ ਬਾਬਾ = ਹੇ ਭਾਈ! ਨਾਨਕ = ਹੇ ਨਾਨਕ! ਸਾਰੀ = ਸ੍ਰੇਸ਼ਟ ॥੪॥
SikhNet (Spanish)sin el Uno, no hay nadie más. ¿Saben queridos que esta es la Esencia de toda Sabiduría? (4-39-46)