ਮਾਝ ਮਹਲਾ ੫ ॥
maajh mahalaa 5 |
Sant Singh KhalsaMaajh, Fifth Mehl:
Manmohan SinghMajh, Fifth Guru.
Manmohan Singh (Punjabi)ਮਾਝ, ਪੰਜਵੀਂ ਪਾਤਸ਼ਾਹੀ।
SikhNet (Spanish)Mall, Mejl Guru Aryan, Quinto Canal Divino.
ਰੈਣਿ ਸੁਹਾਵੜੀ; ਦਿਨਸੁ ਸੁਹੇਲਾ ॥
rain suhaavarree; dinas suhelaa |
Sant Singh KhalsaBeautiful is the night, and beautiful is the day,
Manmohan SinghBeautiful is the night and illustrious the day,
Manmohan Singh (Punjabi)ਉਹ ਰਾਤ੍ਰੀ ਅਤੇ ਸੁਭਾਇਮਾਨ ਦਿਹਾੜਾ ਸੁੰਦਰ ਹੈ,
Fareedkot Teekaਸੋ ਰਾਤ੍ਰੀ ਸੋਭਨੀਕ ਹੈ ਔਰੁ ਦਿਨ ਭੀ (ਸੁਹੇਲਾ) ਸੁਖੁ ਰੂਪ ਹੈ॥
Prof. Sahib Singhਰਾਤ ਸੁਹਾਵਣੀ ਬੀਤਦੀ ਹੈ, ਦਿਨ ਭੀ ਸੌਖਾ ਗੁਜ਼ਾਰਦਾ ਹੈ,ਪਦ ਅਰਥ ਸੁਹਾਵੜੀ = ਸੁਖ ਦੇਣ ਵਾਲੀ, ਸੋਹਣੀ। ਸੁਹੇਲਾ = ਸੱਖਾ।
SikhNet (Spanish)Bendita sea la noche, bendito sea el día en que uno piensa,
ਜਪਿ ਅੰਮ੍ਰਿਤ ਨਾਮੁ; ਸੰਤਸੰਗਿ ਮੇਲਾ ॥
jap amrit naam; santasang melaa |
Sant Singh Khalsawhen one joins the Society of the Saints and chants the Ambrosial Naam.
Manmohan Singhwhen man repeats the Nectarean Name and associates with the saints' congregation.
Manmohan Singh (Punjabi)ਜਦ ਬੰਦਾ ਅੰਮ੍ਰਿਤ ਨਾਮ ਦਾ ਉਚਾਰਨ ਕਰਦਾ ਤੇ ਸਤਿਸੰਗਤ ਨਾਲ ਮਿਲਦਾ ਹੈ।
Fareedkot Teekaਜਿਸ ਮੇਂ ਸੰਤੋਂ ਕੇ ਸੰਗ ਮੇਲਾ ਕਰ ਕੇ ਅੰਮ੍ਰਿਤ ਨਾਮੁ ਜਪਾ ਹੈ॥
Prof. Sahib Singh(ਜੇ) ਸੰਤਾਂ ਦੀ ਸੰਗਤਿ ਵਿਚ ਮੇਲ (ਹੋ ਜਾਏ। ਉਥੇ) ਆਤਮਕ ਮੌਤ ਤੋਂ ਬਚਾਣ ਵਾਲਾ ਹਰਿ-ਨਾਮ ਜਪ ਕੇ -ਪਦ ਅਰਥ ਜਪਿ = ਜਪ ਕੇ। ਅੰਮ੍ਰਿਤ = ਆਤਮਕ ਮੌਤ ਤੋਂ ਬਚਾਣ ਵਾਲਾ। ਸੰਗਿ = ਸੰਗ ਵਿਚ।
SikhNet (Spanish)en la Compañía de los Santos, en el Nombre Ambrosial del Señor.
ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ; ਸਫਲੁ ਤਿਥਾਈ ਜੀਉ ॥੧॥
gharree moorat simarat pal vanyeh jeevan; safal tithaaee jeeo |1|
Sant Singh KhalsaIf you remember the Lord in meditation for a moment, even for an instant, then your life will become fruitful and prosperous. ||1||
Manmohan SinghFruitful is the mortal's life there where a moment a trice and an instant of his passes in the Lord's meditation.
Manmohan Singh (Punjabi)ਫਲਦਾਇਕ ਹੈ ਪ੍ਰਾਣੀ ਦੀ ਜਿੰਦਗੀ ਉਥੇ ਜਿਥੇ ਉਸ ਦਾ ਹਿਕ ਛਿਨ, ਲੰਮ੍ਹਾ ਤੇ ਮੁਹਤ ਸਾਹਿਬ ਦੀ ਬੰਦਗੀ ਵਿੱਚ ਗੁਜਾਰਦਾ ਹੈ।
Fareedkot Teekaਜਿਸ ਸੰਤਸੰਗ ਮੇਂ ਘੜੀ ਮਹੂਰਤ ਅਰਥਾਤ ਦੋ ਘੜੀ ਔਰੁ ਪਲੁ ਸਿਮਰਨ ਕਰਤਿਆਂ ਬੀਤੈ, ਤਿਸੀ ਅਸਥਾਂਨ ਮੇਂ ਜੀਵਣ ਸਫਲੁ ਹੈ॥੧॥☬ਪ੍ਰਸ਼ਨ: ਜਿਨੋਂ ਨੇ ਸਿਮਰਿਆ ਹੈ, ਤਿਨ ਕੋ ਕਿਆ ਲਾਭੁ ਹੂਆ ਹੈ? ਤਿਸ ਪਰ ਕਹਤੇ ਹੈਂ:
Prof. Sahib Singhਉਮਰ ਦੀਆਂ ਘੜੀਆਂ ਦੋ ਘੜੀਆਂ ਪਲ ਪਰਮਾਤਮਾ ਦਾ ਨਾਮ ਸਿਮਰਦਿਆਂ ਬੀਤਣ, ਉਥੇ ਹੀ ਜੀਵਨ (ਦਾ ਸਮਾਂ) ਸਫਲ ਹੁੰਦਾ ਹੈ ॥੧॥ਪਦ ਅਰਥ ਮੂਰਤ = ਮੁਹੂਰਤ , ਦੋ ਘੜੀਆਂ। ਵੰਞਹਿ = ਬੀਤਣ। ਤਿਥਾਈ = ਉਥੇ ਹੀ ॥੧॥
SikhNet (Spanish)En cuanto uno medita, aunque sea por un instante, la vida propia se vuelve fructífera, oh Amado. (1)
ਸਿਮਰਤ ਨਾਮੁ; ਦੋਖ ਸਭਿ ਲਾਥੇ ॥
simarat naam; dokh sabh laathe |
Sant Singh KhalsaRemembering the Naam, the Name of the Lord, all sinful mistakes are erased.
Manmohan SinghBy remembering the Name all the sins are effaces,
Manmohan Singh (Punjabi)ਨਾਮ ਦਾ ਅਰਾਧਨ ਕਰਨ ਨਾਲ ਸਾਰੇ ਪਾਪ ਮਿਟ ਜਾਂਦੇ ਹਨ,
Fareedkot Teekaਜਿਨੋਂ ਨੇ ਨਾਮੁ ਸਿਮਰਿਆ ਹੈ, ਤਿਨ ਕੇ ਸਭ ਦੋਖ ਲਾਥੇ ਹੈਂ॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਲਹਿ ਜਾਂਦੇ ਹਨ।ਪਦ ਅਰਥ ਦੋਖ = ਪਾਪ। ਸਭਿ = ਸਾਰੇ।
SikhNet (Spanish)Meditando en el Nombre, todas las faltas son absueltas,
ਅੰਤਰਿ ਬਾਹਰਿ; ਹਰਿ ਪ੍ਰਭੁ ਸਾਥੇ ॥
antar baahar; har prabh saathe |
Sant Singh KhalsaInwardly and outwardly, the Lord God is always with us.
Manmohan Singhand within and without the Lord God keeps man's company.
Manmohan Singh (Punjabi)ਅਤੇ ਅੰਦਰ ਬਾਹਰ ਵਾਹਿਗੁਰੂ ਸੁਆਮੀ ਬੰਦੇ ਦੇ ਨਾਲ ਰਹਿੰਦਾ ਹੈ।
Fareedkot Teekaਜੋ ਬ੍ਰਹਮੰਡ ਪਿੰਡ ਮੇਂ ਹਰੀ ਹੈ, ਸੋ ਪ੍ਰਭੁ ਸਾਥ ਹੀ ਤਿਨੋਂ ਨੇ ਜਾਨਿਆ ਹੈ, ਭਾਵ ਏਹਿ ਕਿ ਆਪ ਕੋ ਬ੍ਰਹਮ ਰੂਪੁ ਨਿਸਚੇ ਕੀਆ ਹੈ॥
Prof. Sahib Singhਜੀਵ ਦੇ ਹਿਰਦੇ ਵਿਚ ਤੇ ਬਾਹਰ ਜਗਤ ਵਿਚ ਪਰਮਾਤਮਾ (ਹਰ ਵੇਲੇ) ਨਾਲ (ਵੱਸਦਾ ਪ੍ਰਤੀਤ) ਹੁੰਦਾ ਹੈ।
SikhNet (Spanish)y uno goza de la Compañía del Señor dentro y fuera de su ser.
ਭੈ ਭਉ ਭਰਮੁ ਖੋਇਆ. ਗੁਰਿ ਪੂਰੈ; ਦੇਖਾ ਸਭਨੀ ਜਾਈ ਜੀਉ ॥੨॥
bhai bhau bharam khoeaa. gur poorai; dekhaa sabhanee jaaee jeeo |2|
Sant Singh KhalsaFear, dread and doubt have been dispelled by the Perfect Guru; now, I see God everywhere. ||2||
Manmohan SinghFear, dread and doubt the Perfect Guru has dispelled from within me and I now see God in all the places.
Manmohan Singh (Punjabi)ਡਰ, ਤ੍ਰਾਹ ਤੇ ਵਹਿਮ ਪੂਰਨ ਗੁਰਾਂ ਨੇ ਮੇਰੇ ਅੰਦਰੋ ਦੁਰ ਕਰ ਦਿਤੇ ਹਨ ਅਤੇ ਮੈਂ ਹੁਣ ਵਾਹਿਗੁਰੂ ਨੂੰ ਸਾਰੀਆਂ ਥਾਵਾਂ ਵਿੱਚ ਵੇਖਦਾ ਹਾਂ।
Fareedkot Teekaਜਨਮ ਮਰਣ ਕਾ ਜੋ (ਭਉ) ਡਰੁ (ਭੈ) ਭਯਾ ਥਾ ਔਰ ਜੋ ਭ੍ਰਮੁ ਥਾ, ਸੋ ਪੂਰਨ ਗੁਰੋਂ ਨੇ ਮਿਟਾਇ ਦੀਆ ਹੈ, ਤਬ ਸਰਬ ਅਸਥਾਨੋਂ ਮੇਂ ਵਾਹਿਗੁਰੂ ਪਰੀਪੂਰਨ ਦੇਖਾ ਹੈ॥੨॥
Prof. Sahib Singhਪਰਮਾਤਮਾ ਦਾ ਡਰ ਅਦਬ ਹਿਰਦੇ ਵਿਚ ਰੱਖਣ ਦੇ ਕਾਰਨ ਪੂਰੇ ਗੁਰੂ ਨੇ ਮੇਰਾ ਦੁਨੀਆ ਵਾਲਾ ਡਰ ਮੁਕਾ ਦਿੱਤਾ ਹੈ, ਹੁਣ ਮੈਂ ਪਰਮਾਤਮਾ ਨੂੰ ਸਭ ਥਾਵਾਂ ਵਿਚ ਵੇਖਦਾ ਹਾਂ ॥੨॥ਪਦ ਅਰਥ ਭੈ = ਪ੍ਰਭੂ ਦਾ ਡਰ ਦਿਲ ਵਿਚ ਰੱਖਣ ਨਾਲ, ਭਉ ਦੇ ਕਾਰਨ। ਭਰਮੁ = ਭਟਕਣਾ। ਗੁਰਿ ਪੂਰੈ = ਪੂਰੇ ਗੁਰੂ ਦੀ ਰਾਹੀਂ। ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਜਾਈ = ਜਾਈਂ ॥੨॥
SikhNet (Spanish)El Perfecto Guru disipa todo miedo y toda duda de la mente, y uno ve al Señor en todas partes. (2)
ਪ੍ਰਭੁ ਸਮਰਥੁ; ਵਡ ਊਚ ਅਪਾਰਾ ॥
prabh samarath; vadd aooch apaaraa |
Sant Singh KhalsaGod is All-powerful, Vast, Lofty and Infinite.
Manmohan SinghThe Lord is omnipotent, great lofty and infinite.
Manmohan Singh (Punjabi)ਸੁਆਮੀ ਸਰਬ-ਸ਼ਕਤੀਵਾਨ, ਵਿਸ਼ਾਲ ਬੁਲੰਦ ਅਤੇ ਅਨੰਤ ਹੈ।
Fareedkot Teekaਸੋ ਪ੍ਰਭੁ ਸਮਰਥੁ ਹੈ ਔਰੁ ਸਰਬ ਮੇਂ ਵੱਡਾ ਊਚਾ ਔਰੁ ਅਪਾਰੁ ਹੈ॥
Prof. Sahib Singhਪ੍ਰਭੂ ਸਭ ਤਾਕਤਾਂ ਵਾਲਾ ਹੈ, ਸਭ ਤੋਂ ਵੱਡਾ ਉੱਚਾ ਹੈ ਤੇ ਬੇਅੰਤ ਹੈ।
SikhNet (Spanish)El Señor es Todopoderoso, Infinito y lo más Alto de lo alto;
ਨਉ ਨਿਧਿ ਨਾਮੁ; ਭਰੇ ਭੰਡਾਰਾ ॥
nau nidh naam; bhare bhanddaaraa |
Sant Singh KhalsaThe Naam is overflowing with the nine treasures.
Manmohan SinghThe nine treasures and stores of His Name are brimful.
Manmohan Singh (Punjabi)ਨੌ ਖ਼ਜ਼ਾਨੇ ਤੇ ਕੋਸ਼ ਉਸ ਦੇ ਨਾਮ ਨਾਲ ਲਬਾਲਬ ਹਨ।
Fareedkot Teekaਪੁਨਾ ਉਸ ਕਾ ਨਾਮੁ ਨਉਂ ਨਿਧਿ ਕੇ ਦੇਣੇ ਵਾਲਾ ਹੈ ਔਰੁ ਭੰਡਾਰਿ ਕੋ ਭਰਪੂਰੁ ਕਰਨੇ ਵਾਲਾ ਹੈ॥
Prof. Sahib Singhਉਸ ਦਾ ਨਾਮ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨੇ ਹੈ, (ਨਾਮ ਧਨ ਨਾਲ ਉਸ ਪ੍ਰਭੂ ਦੇ) ਖ਼ਜ਼ਾਨੇ ਭਰੇ ਪਏ ਹਨ।ਪਦ ਅਰਥ ਨਉ ਨਿਧਿ = ਨੌ ਖ਼ਜ਼ਾਨੇ।
SikhNet (Spanish)los Nueve Tesoros de Su Nombre están llenos hasta desbordarse.
ਆਦਿ ਅੰਤਿ ਮਧਿ ਪ੍ਰਭੁ ਸੋਈ; ਦੂਜਾ. ਲਵੈ ਨ ਲਾਈ ਜੀਉ ॥੩॥
aad ant madh prabh soee; doojaa. lavai na laaee jeeo |3|
Sant Singh KhalsaIn the beginning, in the middle, and in the end, there is God. Nothing else even comes close to Him. ||3||
Manmohan SinghIn the Beginning in the end and in the middle is that Lord. Another I draw not near me.
Manmohan Singh (Punjabi)ਆਰੰਭ, ਅਖੀਰ ਅਤੇ ਵਿਚਕਾਰ, ਉਹ ਸੁਆਮੀ ਹੈ। ਕਿਸੇ ਹੋਰਸ ਨੂੰ ਮੈਂ ਆਪਣੇ ਲਾਗੇ ਨਹੀਂ ਲਾਉਂਦਾ।
Fareedkot Teekaਔਰ ਆਦਿ ਤਥਾ ਮਧ ਪੁਨਾਂ ਅੰਤ ਮੇਂ ਸੋਈ ਏਕ ਪ੍ਰਭ ਪੂਰਣ ਹੈ ਔਰੁ ਦੂਜਾ (ਲਵੈ) ਪਾਸ ਨਹੀਂ ਲਾਈਤਾ ਹੈ, ਭਾਵ ਯਹਿ ਕਿ ਬ੍ਰਹਮ ਜੈਸਾ ਔਰੁ ਨਹੀਂ ਹੈ, ਅਰਥਾਤ ਸਜਾਤੀਯ, ਵਜਾਤੀਯ, ਸ੍ਵਗਤ ਤੀਨ ਭੇਦ ਸੇ ਰਹਿਤ ਹੈਂ⁽¹⁾॥੩॥
Prof. Sahib Singh(ਸੰਸਾਰ ਰਚਨਾ ਦੇ) ਸ਼ੁਰੂ ਵਿਚ ਪ੍ਰਭੂ ਆਪ ਹੀ ਆਪ ਸੀ (ਦੁਨੀਆ ਦੇ) ਅੰਤ ਵਿਚ ਪ੍ਰਭੂ ਆਪ ਹੀ ਆਪ ਹੋਵੇਗਾ (ਹੁਣ ਸੰਸਾਰ ਰਚਨਾ ਦੇ) ਮੱਧ ਵਿਚ ਪ੍ਰਭੂ ਆਪ ਹੀ ਆਪ ਹੈ। ਮੈਂ ਕਿਸੇ ਹੋਰ ਨੂੰ ਬਰਾਬਰ ਦਾ ਨਹੀਂ ਸਮਝ ਸਕਦਾ ॥੩॥ਪਦ ਅਰਥ ਆਦਿ = ਸ਼ੁਰੂ ਵਿਚ। ਅੰਤਿ = ਅਖ਼ੀਰ ਵਿਚ। ਮਧਿ = ਵਿਚਕਾਰ। ਨ ਲਾਈ = ਨ ਲਾਈਂ, ਮੈਂ ਨਹੀਂ ਲਾਂਦਾ। ਲਵੈ = ਬਰਾਬਰ। ਲਵੈ ਨ ਲਾਈ = ਮੈਂ ਬਰਾਬਰ ਦਾ ਨਹੀਂ ਸਮਝਦਾ ॥੩॥
SikhNet (Spanish)Él es el Principio, el Medio y el Fin; no hay nadie más a quien yo pueda ver. (3)
ਕਰਿ ਕਿਰਪਾ; ਮੇਰੇ ਦੀਨ ਦਇਆਲਾ ॥
kar kirapaa; mere deen deaalaa |
Sant Singh KhalsaTake pity on me, O my Lord, Merciful to the meek.
Manmohan SinghTake pity on me, O Beneficent to the poor!
Manmohan Singh (Punjabi)ਮੇਰੇ ਤੇ ਤਰਸ ਕਰ, ਹੇ ਗਰੀਬਾਂ ਤੇ ਮਿਹਰਬਾਨ!
Fareedkot Teekaਹੇ ਦੀਨ ਦਇਆਲ! ਮੇਰੇ ਪਰ ਕ੍ਰਿਪਾ ਕਰੋ॥
Prof. Sahib Singhਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! (ਮੇਰੇ ਉਤੇ) ਕਿਰਪਾ ਕਰ।
SikhNet (Spanish)Ten Misericordia, oh Señor Magnánimo, siempre con los pobres,
ਜਾਚਿਕੁ ਜਾਚੈ; ਸਾਧ ਰਵਾਲਾ ॥
jaachik jaachai; saadh ravaalaa |
Sant Singh KhalsaI am a beggar, begging for the dust of the feet of the Holy.
Manmohan SinghThe beggar asks for the dust of the feet of the saints.
Manmohan Singh (Punjabi)ਮੰਗਤਾ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹੈ।
Fareedkot Teekaਮੈਂ ਜਾਚਿਕੁ ਸੰਤੋਂ ਕੀ ਚਰਨ ਧੂਰ ਚਾਹਿਤਾ ਹੂੰ॥
Prof. Sahib Singh(ਤੇਰਾ ਇਹ) ਮੰਗਤਾ (ਤੇਰੇ ਪਾਸੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ।ਪਦ ਅਰਥ ਜਾਚਿਕੁ = ਮੰਗਤਾ। ਜਾਚੈ = ਮੰਗਦਾ ਹੈ। ਰਵਾਲਾ = ਚਰਨ ਧੂੜ। ਸਾਧ = ਗੁਰੂ।
SikhNet (Spanish)Tu Devoto busca sólo el Polvo de los Pies de los Santos.
ਦੇਹਿ ਦਾਨੁ. ਨਾਨਕੁ ਜਨੁ ਮਾਗੈ; ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥
dehi daan. naanak jan maagai; sadaa sadaa har dhiaaee jeeo |4|38|45|
Sant Singh KhalsaServant Nanak begs for this gift: let me meditate on the Lord, forever and ever. ||4||38||45||
Manmohan SinghSerf Nanak, prays Thee, O Lord! for the grant of this gift, for ever and aye he may continue meditating on Thee.
Manmohan Singh (Punjabi)ਨਫਰ ਨਾਨਕ, ਹੇ ਸਾਈਂ! ਤੈਨੂੰ ਇਹ ਦਾਤ ਦੇਣ ਲਈ ਬੇਨਤੀ ਕਰਦਾ ਹੈ, ਸਦੀਵ ਤੇ ਹਮੇਸ਼ਾਂ ਲਈ ਉਹ ਤੇਰਾ ਸਿਮਰਨ ਕਰਦਾ ਰਹੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਆਪ ਸੇ ਮਾਂਗਤਾ ਹਾਂ, ਮੈਨੂੰ ਯਹਿ ਦਾਨੁ ਦੇਹੋ ਜੋ ਕਿ ਸਦਾ ਸਦਾ ਤੇਰਾ ਧਿਆਨ ਕਰੂੰ॥੪॥੩੮॥੪੫॥
Prof. Sahib Singh(ਤੇਰਾ) ਦਾਸ ਨਾਨਕ (ਤੈਥੋਂ) ਮੰਗਦਾ ਹੈ (ਇਹ) ਦਾਨ ਦੇਹਿ ਕਿ ਮੈਂ, ਹੇ ਹਰੀ! ਸਦਾ ਹੀ ਸਦਾ ਹੀ (ਤੈਨੂੰ) ਸਿਮਰਦਾ ਰਹਾਂ ॥੪॥੩੮॥੪੫॥ਪਦ ਅਰਥ ਜਨੁ = ਦਾਸ। ਨਾਨਕੁ ਮਾਗੈ = ਨਾਨਕ ਮੰਗਦਾ ਹੈ। ਧਿਆਈ = ਧਿਆਈਂ, ਮੈਂ ਧਿਆਵਾਂ ॥੪॥
SikhNet (Spanish)Dice Nanak, Tu Esclavo Te pide por el regalo de poder meditar en Ti por siempre y para siempre, oh Amado. (4-38-45)