ਕਬੀਰ. ਰਸ ਕੋ ਗਾਂਡੋ ਚੂਸੀਐ; ਗੁਨ ਕਉ ਮਰੀਐ ਰੋਇ ॥
kabeer. ras ko gaanddo chooseeai; gun kau mareeai roe |
Sant Singh KhalsaKabeer, the mortals suck at the sugar cane, for the sake of the sweet juice. They should work just as hard for virtue.
Manmohan SinghKabir, just as man sucks sugarcane for the sake of sweet-juice, so should he strive hard for virtue.
Manmohan Singh (Punjabi)ਕਬੀਰ, ਇਨਸਾਨ ਜਿਸ ਤਰ੍ਹਾਂ ਮਿਠੇ ਰਹੁ ਦੀ ਖਾਤਰ ਗੰਨੇ ਨੂੰ ਚੁਪਦਾ ਹੈ, ਏਸੇ ਤਰ੍ਹਾਂ ਹੀ ਉਸ ਨੂੰ ਨੇਕੀ ਦੇ ਲਈ ਸਖਤ ਕੋਸ਼ਿਸ਼ ਕਰਨੀ ਚਾਹੀਦੀ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਰਸ ਕਾ (ਗਾਂਡੋ) ਗੰਨਾ ਜੋ ਸੰਤ ਹੈਂ ਤਿਨੋਂ ਕੀ ਸੰਗਤ ਕਰ ਕੇ ਵਾਹਿਗੁਰੂ ਕੇ ਨਾਮ ਕੋ ਚੂਸੀਐ ਅਰਥਾਤ ਜਪੀਐ। ਔਰ ਜਬ ਲਗ ਸਮਤਾ ਆਦੀ ਗੁਣ ਪ੍ਰਾਪਤ ਨਾ ਹੋਵੈ ਤਬ ਲਗ ਉਨ ਕੇ ਗੁਣੋਂ ਕੋ ਦੇਖ ਕਰ ਤਿਨ ਕੇ ਆਗੇ ਰੋਇ ਮਰੀਏ। ਭਾਵ ਯੇਹ ਤਿਸ ਕੇ ਆਗੇ ਹੰਕਾਰ ਕੋ ਤਿਆਗ ਕਰ ਦੀਨਤਾ ਕੇ ਬਚਨ ਕਰੀਏ ਜੋ ਗੁਣ ਪ੍ਰਾਪਤ ਹੋਵੈ॥
Prof. Sahib Singhਹੇ ਕਬੀਰ! ਰਸ ਨਾਲ ਭਰਿਆ ਹੋਇਆ ਗੰਨਾ (ਵੇਲਣੇ ਵਿਚ) ਪੀੜਿਆ ਜਾਂਦਾ ਹੈ (ਭਾਵ, ਰਸ ਦੀ ਦਾਤ ਦੇ ਇਵਜ਼ ਵਿਚ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਉਹ ਵੇਲਣੇ ਵਿਚ ਪੀੜੀਦਾ ਹੈ (ਸੋ ਗੁਣਾਂ ਦੇ ਬਦਲੇ ਔਗੁਣਾਂ ਨੂੰ ਛੱਡ ਕੇ ਆਪਾ-ਭਾਵ ਵਲੋਂ ਮਰਨਾ ਹੀ ਪੈਂਦਾ ਹੈ)।
ਪਦ ਅਰਥ ਰਸ ਕੋ ਗਾਂਡੋ = ਰਸ ਦਾ ਗੰਨਾ, ਰਸ ਨਾਲ ਭਰਿਆ ਹੋਇਆ ਗੰਨਾ। ਚੂਸੀਐ = ਚੂਸਿਆ ਜਾਂਦਾ ਹੈ, ਪੀੜਿਆ ਜਾਂਦਾ ਹੈ, ਪੀੜੇ ਜਾਣ ਦੀ ਤਕਲਫ਼ਿ ਸਹਾਰਦਾ ਹੈ (ਰਸ ਪ੍ਰਾਪਤ ਕਰਨ ਦੇ ਵੱਟੇ ਉਸ ਨੂੰ ਇਹ ਮੁੱਲ ਦੇਣਾ ਪੈਂਦਾ ਹੈ ਕਿ ਵੇਲਣੇ ਵਿਚ ਪੀੜਿਆ ਜਾਂਦਾ ਹੈ)। ਗੁਨ ਕਉ = ਗੁਣਾਂ ਦੀ ਖ਼ਾਤਰ, ਗੁਣਾਂ ਦੇ ਬਦਲੇ। ਮਰੀਐ = ਮਰਨਾ ਪੈਂਦਾ ਹੈ, ਆਪਾ-ਭਾਵ ਤਿਆਗਣਾ ਪੈਂਦਾ ਹੈ। ਰੋਇ = ਰੋ ਕੇ, (ਔਗੁਣਾਂ ਨੂੰ) ਛੱਡ ਕੇ।
SikhNet (Spanish)Kabir, los mortales se chupan la caña de azúcar por su jugo tan dulce, deberían de hacer lo mismo con la Virtud,
ਅਵਗੁਨੀਆਰੇ ਮਾਨਸੈ; ਭਲੋ. ਨ ਕਹਿਹੈ ਕੋਇ ॥੭੨॥
avaguneeaare maanasai; bhalo. na kahihai koe |72|
Sant Singh KhalsaThe person who lacks virtue - no one calls him good. ||72||
Manmohan SinghNo one calls him good, who is without virtue
Manmohan Singh (Punjabi)ਨੇਕੀ-ਵਿਹੂਣ ਇਨਸਾਨ, ਉਸ ਨੂੰ ਕੋਈ ਭੀ ਚੰਗਾ ਨਹੀਂ ਆਖਦਾ।
Fareedkot Teekaਕਿਉਂ ਕਿ ਅਵਗੁਣੋਂ ਵਾਲੇ ਮਨੁਸ਼ ਕੋ ਭਲਾ ਕੋਈ ਨਹੀਂ ਕਹਿਤਾ ਹੈ ਅਰਥਾਤ ਤਿਸ ਕੋ ਸਭ ਬੁਰਾ ਹੀ ਕਹਿਤੇ ਹੈਂ॥੭੨॥
Prof. Sahib Singh(ਜੋ ਮਨੁੱਖ ਆਪਾ-ਭਾਵ ਨਹੀਂ ਤਿਆਗਦਾ, ਤੇ, ਵਿਕਾਰਾਂ ਵਲ ਹੀ ਰੁੱਚੀ ਰੱਖਦਾ ਹੈ, ਉਸ) ਵਿਕਾਰੀ ਮਨੁੱਖ ਨੂੰ (ਜਗਤ ਵਿਚ) ਕੋਈ ਬੰਦਾ ਚੰਗਾ ਨਹੀਂ ਆਖਦਾ (ਭਾਵ, ਭਗਤੀ ਦੀ ਦਾਤ ਤੋਂ ਵਾਂਜਿਆ ਰਹਿੰਦਾ ਹੈ, ਤੇ, ਜਗਤ ਵਿਚ ਬਦਨਾਮੀ ਭੀ ਖੱਟਦਾ ਹੈ) ॥੭੨॥
ਪਦ ਅਰਥ ਮਾਨਸੈ = ਮਨੁੱਖ ਨੂੰ। ਕਹਿ ਹੈ = ਕਹੇਗਾ, ਆਖੇਗਾ ॥੭੨॥
SikhNet (Spanish)pues al que le falta la Virtud nadie dice que es un ser bueno. (72)