ਕਬੀਰ. ਐਸੀ ਹੋਇ ਪਰੀ; ਮਨ ਕੋ ਭਾਵਤੁ ਕੀਨੁ ॥
kabeer. aisee hoe paree; man ko bhaavat keen |
Sant Singh KhalsaKabeer, it came to pass, that I did whatever I pleased.
Manmohan SinghKabir, it has so happened that I did what pleased my mind.
Manmohan Singh (Punjabi)ਕਬੀਰ, ਇਸ ਤਰ੍ਹਾਂ ਹੋਇਆ ਹੈ ਕਿ ਮੈਂ ਉਹ ਕੁਛ ਕੀਤਾ ਹੈ, ਜਿਹੜਾ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਬ ਗੁਰੋਂ ਤੇ ਸਾਸਤ੍ਰੋਂ ਕੇ ਤਾਤਪਰਜ ਸਮਝਣੇ ਕਾ ਮਨ ਭਾਵਤ ਕਾਮ ਕੋ ਕਰ ਲੀਆ ਤਬ ਐਸੀ ਰੀਤ ਹੋਇ ਪਰੀ ਹੈ, ਭਾਵ ਨਿਸੰਕਤਾ ਹੋ ਗਈ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਮਨ-ਭਾਉਂਦੀ (ਭਗਤੀ ਦੀ) ਦਾਤ ਬਖ਼ਸ਼ਦਾ ਹੈ, ਜਿਸ ਉਤੇ ਇਹ ਅਜਬ ਮੇਹਰ ਹੁੰਦੀ ਹੈ, ਉਹ ਮਨੁੱਖ ਭੀ ਖ਼ੁਸ਼ੀ-ਖ਼ੁਸ਼ੀ ਆਪਾ-ਭਾਵ ਤਿਆਗਦਾ ਹੈ।ਪਦ ਅਰਥ ਹੋਇ ਪਰੀ = ਹੋ ਪਈ ਹੈ। ਐਸੀ ਹੋਇ ਪਰੀ = ਅਜੇਹੀ ਹੋ ਪਈ ਹੈ, ਅਜਬ ਮੌਜ ਬਣ ਗਈ ਹੈ। ਕੀਨੁ = ਕਰ ਦਿੱਤਾ ਹੈ, ਪ੍ਰਭੂ ਨੇ ਕਰ ਦਿੱਤਾ ਹੈ। ਮਨ ਕੋ ਭਾਵਤੁ = ਉਹ ਕੰਮ ਜੋ ਮਨ ਨੂੰ ਪਸੰਦ ਆ ਗਿਆ ਹੈ।
SikhNet (Spanish)Kabir, sucedió que hice lo que quise,
ਮਰਨੇ ਤੇ. ਕਿਆ ਡਰਪਨਾ; ਜਬ. ਹਾਥਿ ਸਿਧਉਰਾ ਲੀਨ ॥੭੧॥
marane te. kiaa ddarapanaa; jab. haath sidhauraa leen |71|
Sant Singh KhalsaWhy should I be afraid of death? I have invited death for myself. ||71||
Manmohan SinghWhy should I now fear death when I have taken red lead in my hand?
Manmohan Singh (Punjabi)ਜਦ ਮੈਂ ਆਪਣੇ ਹੱਥ ਵਿੱਚ ਸੰਧੂਰ ਹੀ ਫੜ ਲਿਆ ਹੈ, ਤਾਂ ਮੈਂ ਹੁਣ ਮਰਨ ਤੋਂ ਕਿਉਂ ਭੈ ਕਰਾਂ?
Fareedkot Teekaਕਿਉਂਕਿ ਜਬ ਸਤੀ ਨੇ (ਸਿਧਉਰਾ) ਨਲੀਏਰ ਹਾਥ ਮੇਂ ਲੀਆ ਔਰ ਸੂਰਮੇ ਨੇ ਖੰਡਾ, ਤੈਸੇ ਜਗ੍ਯਾਸੀ ਨੇ ਵਈਰਾਗ ਧਾਰਨ ਕੀਆ ਔ ਤਤਵੇਤਾ ਨੇ ਗਿਆਨ ਰੂਪੀ ਖੰਡਾ ਲੀਆ ਤਬ ਤਿਨੋਂ ਨੇ ਮਰਨੇ ਸੇ ਕਿਆ ਡਰਨਾ ਹੈ ਅਰਥਾਤ ਨਹੀਂ ਡਰਤੇ ਹੈਂ॥੭੧॥
Prof. Sahib Singhਹੇ ਕਬੀਰ! ਜਦੋਂ ਕੋਈ ਇਸਤ੍ਰੀ (ਆਪਣੇ ਪਤੀ ਦੇ ਮਰਨ ਤੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਹੈ ਤਾਂ ਉਹ ਮਰਨ ਤੋਂ ਨਹੀਂ ਡਰਦੀ ॥੭੧॥ਪਦ ਅਰਥ ਮਰਨੇ = ਮੌਤ, ਆਪਾ-ਭਾਵ ਵਲੋਂ ਮੌਤ। ਤੇ = ਤੋਂ। ਕਿਆ ਡਰਪਨਾ = ਕਿਉਂ ਡਰਨਾ ਹੋਇਆ? ਡਰਨਾ ਨਹੀਂ ਚਾਹੀਦਾ। ਹਾਥਿ = ਹੱਥ ਵਿਚ। ਸਿਧਉਰਾ = ਉਹ ਨਲੀਏਰ ਜਿਸ ਨੂੰ ਸੰਧੂਰ ਲਗਾਇਆ ਹੋਇਆ ਹੈ ॥੭੧॥
* ਨੋਟ: ਜੋ ਹਿੰਦੂ ਇਸਤ੍ਰੀ ਆਪਣੇ ਪਤੀ ਦੇ ਮਰਨ ਤੇ ਉਸ ਦੇ ਨਾਲ ਹੀ ਚਿਤਾ ਤੇ ਸੜ-ਮਰਨਾ ਚਾਹੁੰਦੀ ਸੀ ਉਹ ਆਪਣੇ ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਸੀ। ਸੰਧੂਰਿਆ ਹੋਇਆ ਨਲੀਏਰ ਹੱਥ ਵਿਚ ਫੜ ਲੈਣਾ ਇਸ ਗੱਲ ਦੀ ਨਿਸ਼ਾਨੀ ਸੀ ਕਿ ਇਹ ਇਸਤ੍ਰੀ ਮੌਤ ਤੋਂ ਨਹੀਂ ਡਰਦੀ, ਤੇ ਆਪਣੇ ਮਰੇ ਪਤੀ ਦੇ ਨਾਲ ਸੜਨ ਨੂੰ ਤਿਆਰ ਹੈ। ਇਸੇ ਤਰ੍ਹਾਂ ਜਿਸ ਭਾਗਾਂ ਵਾਲੇ ਮਨੁੱਖ ਨੂੰ ਪ੍ਰਭੂ-ਦਰ ਤੋਂ ਭਗਤੀ ਦੀ ਦਾਤਿ ਮਿਲੇ, ਇਹ ਦਾਤਿ ਹੀ ਇਸ ਗੱਲ ਦੀ ਨਿਸ਼ਾਨੀ ਹੈ ਕਿ ਇਸ ਮਨੁੱਖ ਨੇ ਆਪਾ-ਭਾਵ ਦੀ ਮੌਤ ਤੋਂ ਨਹੀਂ ਡਰਨਾ, ਖ਼ੁਸ਼ੀ ਖ਼ੁਸ਼ੀ ਆਪਾ-ਭਾਵ ਤਿਆਗੇਗਾ, ਵਿਕਾਰਾਂ ਵਲੋਂ ਮੂੰਹ ਮੋੜੇਗਾ।
SikhNet (Spanish)¿por qué temerle a la muerte?, yo mismo la he invitado.(71)