ਕਬੀਰ. ਗਾਗਰਿ ਜਲ ਭਰੀ; ਆਜੁ ਕਾਲੑਿ. ਜੈਹੈ ਫੂਟਿ ॥
kabeer. gaagar jal bharee; aaj kaala. jaihai foott |
Sant Singh KhalsaKabeer, the pitcher is full of water; it will break, today or tomorrow.
Manmohan SinghKabir the pitcher is full of water, It shall break today or tomorrow.
Manmohan Singh (Punjabi)ਕਬੀਰ, ਘੜਾ ਪਾਣੀ ਨਾਲ ਭਰਿਆ ਹੋਇਆ ਹੈ। ਅੱਜ ਜਾਂ ਭਲਕੇ ਇਹ ਟੁਟ ਜਾਉਗਾ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਇਹੁ ਦੇਹ ਰੂਪੀ ਗਾਗਰ ਸ੍ਵਾਸੋਂ ਰੂਪੀ ਜਲ ਸਾਥ ਜੋ ਭਰੀ ਹੂਈ ਹੈ, ਸੋ ਤੋ ਆਜ ਕਾਲ ਮੇਂ ਹੀ ਫਟ ਜਾਇਗੀ ਅਰਥਾਤ ਨਸ਼ਟ ਹੋ ਜਾਇਗੀ॥
Prof. Sahib Singhਹੇ ਕਬੀਰ! ਮਿੱਟੀ ਦਾ ਕੱਚਾ ਘੜਾ ਪਾਣੀ ਨਾਲ ਭਰਿਆ ਹੋਇਆ ਹੋਵੇ, ਉਹ ਛੇਤੀ ਹੀ ਫੁੱਟ ਜਾਂਦਾ ਹੈ (ਇਸ ਸਰੀਰ ਦੀ ਭੀ ਇਹੀ ਪਾਂਇਆਂ ਹੈ, ਸਦਾ ਕਾਇਮ ਨਹੀਂ ਰਹਿ ਸਕਦਾ। ਮਨੁੱਖਾ ਜਨਮ ਦਾ ਮਨੋਰਥ ਪ੍ਰਾਪਤ ਕਰਨ ਲਈ ਇਸ ਸਰੀਰ ਦਾ ਮੋਹ ਇਸ ਦੇ ਨਾਸ ਹੋਣ ਤੋਂ ਪਹਿਲਾਂ ਹੀ ਤਿਆਗਣਾ ਹੈ, ਆਪਣੀ ਮਰਜ਼ੀ ਤਿਆਗ ਕੇ ਗੁਰੂ ਦੇ ਦੱਸੇ ਹੋਏ ਰਾਹ ਉਤੇ ਤੁਰਨਾ ਹੈ; ਪਰ)
ਪਦ ਅਰਥ ਗਾਗਰਿ = (ਮਿੱਟੀ ਦਾ) ਘੜਾ। ਆਜੁ ਕਾਲ੍ਹ੍ਹਿ = ਅੱਜ-ਭਲਕ, ਥੋੜ੍ਹੇ ਹੀ ਦਿਨਾਂ ਵਿਚ। ਫੂਟ ਜੈਹੈ = ਫੁੱਟ ਜਾਇਗੀ, ਟੁੱਟ ਜਾਇਗੀ।
SikhNet (Spanish)Kabir, el cántaro está lleno de agua, se va a romper hoy o mañana,
ਗੁਰੁ. ਜੁ, ਨ ਚੇਤਹਿ ਆਪਨੋ; ਅਧ ਮਾਝਿ. ਲੀਜਹਿਗੇ ਲੂਟਿ ॥੭੩॥
gur. ju, na cheteh aapano; adh maajh. leejahige loott |73|
Sant Singh KhalsaThose who do not remember their Guru, shall be plundered on the way. ||73||
Manmohan SinghThey, who contemplate not their Guru, they shall be plundered on the way.
Manmohan Singh (Punjabi)ਜੋ ਆਪਣੇ ਗੁਰਦੇਵ ਜੀ ਦਾ ਸਿਮਰਨ ਨਹੀਂ ਕਰਦੇ, ਉਹ ਅਧਵਾਟੇ ਹੀ ਲੁਟੇ ਪੁਟੇ ਜਾਣਗੇ।
Fareedkot Teekaਜੋ ਪੁਰਸ਼ ਆਪਨੇ ਸਤਿਗੁਰੋਂ ਦ੍ਵਾਰੇ ਹਰੀ ਨਾਮ ਕੋ ਨਹੀਂ ਚੇਤਤੇ ਹੈਂ ਵਾ ਅਪਨੇ ਸਤਿਗੁਰੋਂ ਕਾ ਸਿਮਰਨ ਨਹੀਂ ਕਰਤੇ ਹੈਂ, ਸੋ ਜਨ ਅਧ ਰਸਤੇ ਮੇਂ ਹੀ ਲੂਟੇ ਜਾਵੈਂਗੇ। ਭਾਵ ਯੇਹ ਜਬ ਮ੍ਰਿਤ ਹੋਣੇ ਸੇ ਤਿਨ ਕੋ ਜਮ ਲੇ ਜਾਤੇ ਹੈਂ ਤਬ ਮਾਰਗ ਮੇਂ ਪਿਆਸ ਆਦੀ ਲਗੇ ਤੇ ਪੁੰਨੋਂ ਕਾ ਫਲ ਲੇ ਕਰ ਏਕ ਕੌਲ ਪਾਨੀ ਕਾ ਦੇਤੇ ਹੈਂ ਤਬ ਉਨਕੇ ਪੁੰਨ ਇਸ ਪ੍ਰਕਾਰ ਰਸਤੇ ਮੇਂ ਹੀ ਲੂਟ ਲੇਤੇ ਹੈਂ। ਤਾਂ ਤੇ ਨਾਮ ਕੇ ਜਪਨ ਵਾਲੇ ਸਦਾ ਪ੍ਰਸੰਨ ਰਹਿਤੇ ਹੈਂ, ਕਿਉਂ ਕਿ ਉਨ ਕੇ ਨਿਕਟ ਯਮਦੂਤ ਨਹੀਂ ਆਵਤੇ ਹੈਂ॥੭੩॥
Prof. Sahib Singhਜੋ ਮਨੁੱਖ ਆਪਣੇ ਗੁਰੂ ਨੂੰ ਯਾਦ ਨਹੀਂ ਰੱਖਦੇ (ਸਰੀਰਕ ਮੋਹ ਵਿਚ ਫਸ ਕੇ ਗੁਰੂ ਨੂੰ ਭੁਲਾ ਬੈਠਦੇ ਹਨ, ਗੁਰੂ ਦੇ ਦੱਸੇ ਰਾਹ ਨੂੰ ਵਿਸਾਰ ਦੇਂਦੇ ਹਨ) ਉਹ ਮਨੁੱਖ ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿਚ ਹੀ ਲੁੱਟ ਲਏ ਜਾਂਦੇ ਹਨ (ਕਾਮਾਦਿਕ ਵਿਕਾਰ ਆਪਣੇ ਜਾਲ ਵਿਚ ਫਸਾ ਕੇ ਉਹਨਾਂ ਦੇ ਸਾਰੇ ਗੁਣ ਨਾਸ ਕਰ ਦੇਂਦੇ ਹਨ, ਵਿਕਾਰਾਂ ਵਿਚ ਪੈ ਕੇ ਇਥੋਂ ਦੀ ਰਾਸਿ-ਪੂੰਜੀ ਭੀ ਮੁੱਕ ਜਾਂਦੀ ਹੈ ਤੇ ਪਰਲੋਕ ਭੀ ਵਿਗੜ ਜਾਂਦਾ ਹੈ) ॥੭੩॥
ਪਦ ਅਰਥ ਜੁ = ਜੋ ਬੰਦੇ। ਨ ਚੇਤਹਿ = ਚੇਤੇ ਨਹੀਂ ਰੱਖਦੇ। ਅਧ ਮਾਝ = ਅੱਧ ਵਿਚ ਹੀ, ਅੱਧ-ਵਾਟੇ ਹੀ। ਲੀਜਹਿਗੇ ਲੂਟਿ = ਲੁੱਟ ਲਏ ਜਾਣਗੇ ॥੭੩॥
* ਨੋਟ: ਕਈ ਸੱਜਣ ਇਥੇ ਪਾਠ 'ਅਧ ਮਾਝਲੀ' ਕਰਦੇ ਹਨ, ਲਫ਼ਜ਼ 'ਜਹਿਗੇ' ਨੂੰ ਵੱਖਰਾ ਕਰ ਦੇਂਦੇ ਹਨ। ਇਹ ਗ਼ਲਤ ਹੈ। 'ਜਹਿਗੇ' ਕੋਈ ਲਫ਼ਜ਼ ਨਹੀਂ ਬਣਦਾ, ਨਾਹ ਹੀ ਇਸ ਦਾ ਕੋਈ ਅਰਥ ਨਿਕਲਦਾ ਹੈ। 'ਮਾਝਲੀ' ਦੇ 'ਝ' ਨੂੰ ਅਰਥ ਕਰਨ ਵੇਲੇ 'ਜ' ਪੜ੍ਹ ਕੇ ਲਫ਼ਜ਼ 'ਮਜ਼ਲ' ਬਣਾਉਣਾ ਭੀ ਉੱਕਾ ਹੀ ਬੇ-ਨਿਯਮਾ ਹੈ। ਲਫ਼ਜ਼ 'ਮਾਝ' ਬਾਣੀ ਵਿਚ ਬੇਅੰਤ ਵਾਰੀ ਆਉਂਦਾ ਹੈ। ਸੋ, ਪਾਠ 'ਅਧ ਮਾਝ' ਹੈ।
SikhNet (Spanish)quienes no se acuerdan de su Guru serán destruidos en el camino. (73)