ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਨਾਨਕ. ਪੀਠਾ ਪਕਾ ਸਾਜਿਆ; ਧਰਿਆ ਆਣਿ ਮਉਜੂਦੁ ॥
naanak. peetthaa pakaa saajiaa; dhariaa aan maujood |
Sant Singh KhalsaO Nanak, he grinds the corn, cooks it and places it before himself.
Manmohan SinghOne grinds corn, cooks, lubricates and bringing the bread places it before Himself, O Nanak.
Manmohan Singh (Punjabi)ਇਨਸਾਨ ਦਾਣੇ ਪੀਂਹ ਦਾ, ਪਕਾਉਂਦਾ, ਚੋਪੜਦਾ ਅਤੇ ਰੋਟੀ ਨੂੰ ਲਿਆ ਕੇ ਆਪਣੇ ਮੂਹਰੇ ਰੱਖ ਲੈਂਦਾ ਹੈ ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਗੁਰੂ ਨਾਨਕ ਜੀ ਨੇ ਬਾਣੀ ਰਚੀ ਹੈ, ਸੋ ਮਾਨੋ ਵੇਦ ਵਾਕੋਂ ਕੋ ਪੀਠਾ ਹੈ ਔ ਗੁਰੂ ਅੰਗਦ ਜੀ ਨੇ ਤਿਸ ਕੋ ਪਕਾਯਾ ਹੈ। ਪੁਨਃ ਗੁਰੂ ਅਮਰਦਾਸ ਜੀ ਨੇ ਸਾਜਿਆ ਹੈ ਅਰਥਾਤ ਚੋਪੜਿਆ ਹੈ। ਔ ਗੁਰੂ ਰਾਮਦਾਸ ਜੀ ਨੇ ਮੌਜੂਦ ਧਰਿਆ ਹੈ, ਭਾਵ ਸਿਧਾਂਤ ਕੋ ਪ੍ਰਗਟ ਕਰਿ ਕੇ ਜਗ੍ਯਾਸੂਆਂ ਕੇ ਆਗੇ ਧਰਿਆ ਹੈ। ਵਾ ਜਿਸ ਨੇ (ਪੀਠਾ) ਸ੍ਰਵਣ ਕੀਆ, ਪਕਾ ਮਨਨ ਕੀਆ, (ਸਾਜਿਆ) ਜੌ ਨਿਧਧਿਆਸਨ ਕੀਆ ਹੈ, ਤਿਸ ਕੋ ਗੁਰਾਂ ਨੇ ਮਉਜੂਦੁ ਧਰਿਆ ਕਿਆ ਗੁਰੋਂ ਨੇ ਸਾਛ੍ਯਾਤ ਕਰ ਦੀਆ ਹੈ॥
Prof. Sahib Singhਹੇ ਨਾਨਕ! (ਨਿਆਜ਼ ਆਦਿਕ ਦੇਣ ਲਈ ਸਰਧਾਲੂ ਮੁਸਲਮਾਨ ਆਟਾ) ਪਿਹਾ ਕੇ ਪਕਾ ਕੇ ਖਾਣਾ ਸੰਵਾਰ ਕੇ ਤਿਆਰ ਲਿਆ ਰੱਖਦਾ ਹੈ,
ਪਦ ਅਰਥ ਆਣਿ = ਲਿਆ ਕੇ। ਮਉਜੂਦ = (ਖਾਣ ਲਈ) ਤਿਆਰ।
SikhNet (Spanish)Uno muele el maíz, lo cocina y lo pone frente a uno, pero sin la Gracia del Guru,
ਬਾਝਹੁ ਸਤਿਗੁਰ ਆਪਣੇ; ਬੈਠਾ ਝਾਕੁ ਦਰੂਦ ॥੨॥
baajhahu satigur aapane; baitthaa jhaak darood |2|
Sant Singh KhalsaBut without his True Guru, he sits and waits for his food to be blessed. ||2||
Manmohan SinghBut without his True Guru, he sits and watches, until the prayer is read.
Manmohan Singh (Punjabi)?????।
Fareedkot Teekaਜੋ ਅਪਨੇ ਸਤਿਗੁਰੋਂ ਕੀ ਬਾਨੀ ਸੇ ਬਿਨਾਂ ਅਰਥਾਤ ਬੇਮੁਖ ਹੈਂ, ਸੋ ਦਰੂਦ ਦੀਆਂ ਟਿਕੀਆਂ ਸਮ ਔਰ ਮਤਾਂਤਰ ਕੇ ਗ੍ਰੰਥੋਂ ਕੀ ਤਰਫ ਬੈਠਾ ਝਾਕਤਾ ਹੈ, ਪਰੰਤੂ ਤਿਸ ਕੋ ਲਾਭ ਕਿਛ ਨਹੀਂ ਹੋਤਾ। ਸਾਧਨ ਸੰਯੁਕਤ ਭੀ ਹੈ ਤਉ ਨਿਗੁਰਾ ਪੁਰਸੁ ਦੇਵੀ ਦੇਵਤਿਓਂ ਕੀ ਆਸਾ ਕਰਤਾ ਹੈ ਔ ਤ੍ਰਿਪਤਿ ਨਹੀਂ ਹੋਤਾ॥੨॥
Prof. Sahib Singh(ਪਰ ਜਦ ਤਕ ਪੀਰ ਆ ਕੇ) ਦੁਆ (ਨਾ ਪੜ੍ਹੇ, ਉਹ) ਬੈਠਾ ਝਾਕਦਾ ਹੈ। (ਤਿਵੇਂ ਮਨੁੱਖ ਅਨੇਕਾਂ ਧਾਰਮਿਕ ਸਾਧਨ ਕਰਦਾ ਹੈ, ਪਰ) ਜਦ ਤਕ ਗੁਰੂ ਨਾਹ ਮਿਲੇ ਮਨੁੱਖ ਰੱਬ ਦੀ ਰਹਿਮਤ ਨੂੰ ਬੈਠਾ ਉਡੀਕਦਾ ਹੈ ॥੨॥
ਪਦ ਅਰਥ ਦਰੂਦ = ਦੁਆ, ਅਰਦਾਸ {ਮੁਸਲਮਾਨ ਈਦ ਆਦਿਕ ਪਵਿਤ੍ਰ ਦਿਹਾੜੇ ਅੱਲਾ-ਨਿਮਿਤ ਆਪਣੇ ਕਾਜ਼ੀ ਨੂੰ ਚੰਗਾ = ਚੋਖਾ ਖਾਣਾ ਪਕਾ ਕੇ ਭੇਟਾ ਕਰਦੇ ਹਨ। ਕਾਜ਼ੀ ਆ ਕੇ ਪਹਿਲਾਂ ਦਰੂਦ ਪੜ੍ਹਦਾ ਹੈ, ਫਿਰ ਉਹ ਖਾਣਾ ਸ੍ਵੀਕਾਰ ਕਰਦਾ ਹੈ। ਉਸ ਤੋਂ ਪਿਛੋਂ ਘਰ ਵਾਲਿਆਂ ਨੂੰ ਖਾਣ ਨੂੰ ਮਿਲਦਾ ਹੈ। ਜਿਤਨਾ ਚਿਰ ਕਾਜ਼ੀ ਨਾਹ ਆਵੇ, ਘਰ ਦੇ ਅੰਞਾਣੇ-ਸਿਆਣੇ ਪਏ ਝਾਕਦੇ ਹਨ ਤੇ ਉਡੀਕਦੇ ਹਨ। ਤਿਆਰ ਹੋਏ ਖਾਣੇ ਉਹਨਾਂ ਦੇ ਸਾਹਮਣੇ ਪਏ ਰਹਿੰਦੇ ਹਨ, ਪਰ ਉਹਨਾਂ ਨੂੰ ਖਾਣ ਦੀ ਇਜਾਜ਼ਤ ਨਹੀਂ ਹੁੰਦੀ। ਇਸੇ ਤਰ੍ਹਾਂ ਜੀਵ ਕਈ ਸਾਧਨ ਪਿਆ ਕਰੇ, ਪਰ ਗੁਰੂ ਦੀ ਸਰਨ ਤੋਂ ਬਿਨਾ ਪ੍ਰਭੂ ਦੀ ਮੇਹਰ ਦਾ ਦਰ ਨਹੀਂ ਖੁਲ੍ਹਦਾ} ॥੨॥
SikhNet (Spanish)uno podrá esperar en vano a que la Gracia llegue. (2)