ੴ

ਸਿੱਖਬਾਣੀ · SikhBani

ਨਾਨਕ ਭੁਸਰੀਆ ਪਕਾਈਆ ਪਾਈਆ ਥਾਲੈ ਮਾਹਿ ॥

naanak bhusareea pakaaeea paaeea thaalai maeh
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1096 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਨਾਨਕ. ਭੁਸਰੀਆ ਪਕਾਈਆ; ਪਾਈਆ ਥਾਲੈ ਮਾਹਿ ॥

naanak. bhusareea pakaaeea; paaeea thaalai maeh |

Sant Singh KhalsaO Nanak, the loaves of bread are baked and placed on the plate.
Manmohan SinghNanak, the loaves are baked and are placed in a platter.
Manmohan Singh (Punjabi)ਨਾਨਕ ਰੋਟੀਆਂ ਪਕਾਈਆਂ ਜਾਂਦੀਆਂ ਹਨ ਅਤੇ ਥਾਲ ਵਿੱਚ ਰੱਖੀਆਂ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪ ਥਾਲ ਹੈ, ਸਬਦੋਂ ਰੂਪ ਪ੍ਰਸਾਦੀਆਂ ਪਕਾਇਕੇ ਪਾਈਆ ਹੈਂ। ਕੈਸੀਆਂ ਹੈਂ? ਭਗਤੀ ਤੋ ਮਿਠਾ ਹੈ, ਗਿਆਨ ਘਿਉ ਔ ਨਿਸਕਾਮ ਕਰਮ ਜਿਨੋਂ ਮੇਂ ਮੈਦਾ ਹੈ॥
Prof. Sahib Singhਹੇ ਨਾਨਕ! (ਜੇ ਕੋਈ ਮਨੁੱਖ ਇਤਨੇ ਹੀ ਗ਼ਰੀਬ ਹਨ ਕਿ ਰਸੋਈ ਚੌਂਕਾ ਆਦਿਕ ਵਰਤਣ ਦੇ ਥਾਂ) ਧਰਤੀ ਉਤੇ ਹੀ ਮੰਨ ਪਕਾ ਲੈਂਦੇ ਹਨ ਤੇ ਥਾਲ ਵਿਚ ਪਾ ਲੈਂਦੇ ਹਨ,

ਪਦ ਅਰਥ ਭੁਸਰੀ = ਗੁੜ ਵਾਲੀ ਰੋਟੀ, ਰੋਟ, ਮੰਨ, ਧਰਤੀ ਤੇ ਪਕਾਈ ਹੋਈ ਰੋਟੀ। {भु = श्रित। भु = ਭੂ, ਧਰਤੀ। श्रित = ਸ਼੍ਰਿਤ, employed, used। ਭੂਸ਼੍ਰਿਤ = ਧਰਤੀ ਦਾ ਆਸਰਾ ਲੈ ਕੇ ਤਿਆਰ ਕੀਤੀ ਹੋਈ} (ਨੋਟ: ਗਰੀਬ ਟੱਪਰੀ-ਵਾਸ ਲੋਕ ਇੱਟ ਆਦਿਕ ਜਾਂ ਬੱਬਰ ਆਦਿਕ ਨੂੰ ਤਪਾ ਕੇ ਹੀ ਰੋਟੀ ਪਕਾ ਲੈਂਦੇ ਹਨ)।

SikhNet (Spanish)Dice Nanak, el pan es cocinado y puesto frente a nosotros en platón,

ਜਿਨੀ ਗੁਰੂ ਮਨਾਇਆ; ਰਜਿ ਰਜਿ ਸੇਈ ਖਾਹਿ ॥੩॥

jinee guroo manaaeaa; raj raj seee khaeh |3|

Sant Singh KhalsaThose who obey their Guru, eat and are totally satisfied. ||3||
Manmohan SinghThey, who propitiate their Guru, eat to their fill and satiation.
Manmohan Singh (Punjabi)ਜੋ ਆਪਣੇ ਗੁਰਾਂ ਨੂੰ ਪ੍ਰਸੰਨ ਕਰ ਲੈਂਦੇ ਹਨ, ਉਹ ਰੱਜ ਰੱਜ ਕੇ ਖਾਂਦੇ ਹਲ।
Fareedkot Teekaਜਿਨੋਂ ਨੇ ਗੁਰੂ ਕੋ ਪ੍ਰਸੰਨ ਕੀਆ ਹੈ ਵਹੁ ਗੁਰਬਾਣੀ ਕੇ ਸਿਧਾਂਤ ਕੋ ਰਜ ਰਜ ਖਾਤੇ ਹੈਂ, ਭਾਵ ਅਤੀ ਅਨੰਦ ਲੇਤੇ ਹੈਂ॥ ਵਾ (ਭੁਸਰੀਆ) ਸਰੁਤੀਆਂ ਬੇਦ ਕੀਆਂ, (ਪਕਾਈਆ) ਨਿਸਚੇ ਕਰੀਆਂ ਹੈਂ, ਪੁਨਃ ਇੰਦ੍ਰੀਆਂ ਰੋਕ ਕਰ ਰਿਦ ਅਸਥਾਨ ਮੇਂ ਠਹਿਰਾਈਆਂ ਹੈਂ। ਜਿਨਾਂ ਨੇ ਗੁਰਾਂ ਕੋ ਪਰਸੰਨ ਕੀਆ ਹੈ, ਸੋ ਸਿਧਾਂਤ ਕੋ ਪਾਇਕਰ ਆਤਮ ਅਨੰਦ ਭੋਗਤੇ ਹੈਂ॥
Prof. Sahib Singhਜੇ ਉਹਨਾਂ ਨੇ (ਆਪਣੇ) ਗੁਰੂ ਨੂੰ ਖ਼ੁਸ਼ ਕਰ ਲਿਆ ਹੈ (ਜੇ ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਉਹਨਾਂ ਆਪਣੇ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲਈ ਹੈ) ਤਾਂ ਉਹ ਉਹਨਾਂ ਭੁਸਰੀਆਂ ਨੂੰ ਧਰਤੀ ਉਤੇ ਪਕਾਈਆਂ ਰੋਟੀਆਂ ਨੂੰ ਹੀ ਸੁਆਦ ਨਾਲ ਖਾਂਦੇ ਹਨ (ਭਾਵ, ਗ਼ਰੀਬ ਮਨੁੱਖਾਂ ਨੂੰ ਗ਼ਰੀਬੀ ਵਿਚ ਹੀ ਸੁਖੀ ਜੀਵਨ ਅਨੁਭਵ ਹੁੰਦਾ ਹੈ ਜੇ ਉਹ ਗੁਰੂ ਦੇ ਰਸਤੇ ਤੁਰ ਕੇ ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰ ਲੈਂਦੇ ਹਨ) ॥੩॥

ਪਦ ਅਰਥ ਰਜਿ ਰਜਿ = ਰੱਜ ਰੱਜ ਕੇ, ਸੁਆਦ ਨਾਲ ॥੩॥

SikhNet (Spanish)pero sólo podremos comer hasta llenarnos, si la Gracia de Dios reside en nosotros. (3)
Answers quote the Granth verbatim with Ang citations. AI commentary is not Gurbani and not a religious ruling.