ਡਖਣੇ ਮਃ ੫ ॥
ddakhane mahalaa 5 |
Sant Singh KhalsaDakhanay, Fifth Mehl:
Manmohan SinghDakhnas, 5th Guru.
Manmohan Singh (Punjabi)ਡਖਣੇ ਪੰਜਵੀਂ ਪਾਤਿਸ਼ਾਹੀ।
SikhNet (Spanish)Dakhne, Mejl Guru Aryan, Quinto Canal Divino.
ਗਹਡੜੜਾ, ਤ੍ਰਿਣਿ ਛਾਇਆ; ਗਾਫਲ ਜਲਿਓਹੁ ਭਾਹਿ ॥
gahaddarrarraa, trin chhaaeaa; gaafal jaliohu bhaeh |
Sant Singh KhalsaHe builds a hut of straw, and the fool lights a fire in it.
Manmohan SinghThy thatch is make of straw. O careless man, thou burn fire in it.
Manmohan Singh (Punjabi)ਤੇਰੀ ਝੁੱਗੀ ਫੂਸ ਦੀ ਬਣੀ ਹੋਈ ਹੈ। ਹੇ ਬੇਪ੍ਰਵਾਹ ਬੰਦੇ! ਤੂੰ ਇਸ ਅੰਦਰ ਅੱਗ ਬਾਲਦਾ ਹੈਂ।
Fareedkot Teekaਹੇ ਭਾਈ! ਸਰੀਰ ਰੂਪ ਛਪਰ ਅਸਤੀ ਨਾੜੀ ਰੂਪ ਘਾਸ ਕਰ ਛਾਇਆ ਹੂਆ ਹੈ। ਗਾਫਲ ਜੀਵ ਇਸ ਕੋ ਕਾਲ ਰੂਪ ਅਗਨੀ ਕਰ ਕੇ ਜਲਿਆ ਹੂਆ ਜਾਣ; ਵਾ ਸੰਸਾਰ ਰੂਪ ਟੋਆ ਹੈ ਔ ਪਦਾਰਥ ਰੂਪ ਤ੍ਰਿਣੋਂ ਕਰ ਅਛਾਦਿਆ ਹੈ ਔ ਬੀਚ ਤ੍ਰਿਸਨਾ, ਕਾਮ, ਕ੍ਰੋਧ, ਅਗਨੀ ਜਲਤੀ ਹੈ। ਪਸੂ ਸਮ ਗਾਵਲ ਜੀਉ ਪਦਾਰਥੋਂ ਰੂਪ ਤ੍ਰਿਣੋਂ ਕੇ ਲਾਲਚ ਕਰ ਇਸ ਟੋਏ ਮੇਂ ਪੜ ਕਰ ਅਗਨੀ ਮੇਂ ਜਲਾ ਹੈ॥
Prof. Sahib Singhਗ਼ਾਫ਼ਲ ਮਨੁੱਖ ਦਾ ਘਾਹ ਨਾਲ ਬਣਿਆ ਹੋਇਆ ਸਰੀਰ-ਛੱਪਰ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਿਹਾ ਹੈ।
ਪਦ ਅਰਥ ਗਹਡੜੜਾ = (ਸਰੀਰ-) ਛੱਪਰ। ਤ੍ਰਿਣਿ = ਕੱਖ ਨਾਲ। ਛਾਇਆ = ਬਣਿਆ ਹੋਇਆ। ਗਾਫਲ = ਗ਼ਾਫ਼ਲ ਮਨੁੱਖ ਦਾ। ਭਾਹਿ = ਅੱਗ ਵਿਚ, ਤ੍ਰਿਸ਼ਨਾ-ਅੱਗ ਵਿਚ।
SikhNet (Spanish)Uno construye su casa de paja y después le prende fuego, pero aun así uno será salvado,
ਜਿਨਾ ਭਾਗ ਮਥਾਹੜੈ; ਤਿਨ ਉਸਤਾਦ ਪਨਾਹਿ ॥੧॥
jinaa bhaag mathaaharrai; tin usataad panaeh |1|
Sant Singh KhalsaOnly those who have such pre-ordained destiny on their foreheads, find Shelter with the Master. ||1||
Manmohan SinghThey, on whose brow good destiny is recorded, obtain the shelter of their Master.
Manmohan Singh (Punjabi)ਜਿਨ੍ਹਾਂ ਦੇ ਮੱਥੇ ਉੱਤੇ ਚੰਗੀ ਪ੍ਰਾਲਬਧ ਲਿਖੀ ਹੋਈ ਹੈ, ਉਹ ਆਪਣੇ ਗੁਰੂ ਦੀ ਸ਼ਰਣ ਲੈ ਲੈਂਦੇ ਹਨ।
Fareedkot Teekaਜਿਨ ਕੇ ਮਸਤਕ ਮੇਂ ਬਡੇ ਭਾਗ ਹੈਂ ਤਿਨੋਂ ਨੇ ਗੁਰੋਂ ਕੀ ਸਰਣ ਲਈ ਹੈ, ਇਸ ਤੇ ਸੋ ਜਲਨ ਸੇ ਬਚੇ ਹੈਂ॥੧॥
Prof. Sahib Singhਜਿਨ੍ਹਾਂ ਬੰਦਿਆਂ ਦੇ ਮੱਥੇ ਉਤੇ ਚੰਗੇ ਭਾਗ ਜਾਗਦੇ ਹਨ, ਉਹਨਾਂ ਨੂੰ ਗੁਰੂ ਦਾ ਸਹਾਰਾ ਮਿਲ ਜਾਂਦਾ ਹੈ (ਤੇ ਉਹ ਤ੍ਰਿਸ਼ਨਾ ਅੱਗ ਤੋਂ ਬਚ ਜਾਂਦੇ ਹਨ) ॥੧॥
ਪਦ ਅਰਥ ਉਸਤਾਦ = ਗੁਰੂ। ਪਨਾਹਿ = ਓਟ, ਆਸਰਾ, ਸਹਾਰਾ ॥੧॥
SikhNet (Spanish)si por un buen Destino, el Maestro nos salva. (1)