ੴ

ਸਿੱਖਬਾਣੀ · SikhBani

ਜਾਤੋ ਜਾਇ ਕਹਾ ਤੇ ਆਵੈ ॥

jaato jaae kahaa te aavai
Guru Nanak Dev Ji ਗੁਰੂ ਨਾਨਕ ਦੇਵ ਜੀ · Raag Gauree · Ang 152, 153 · 23 lines
Translations

ਗਉੜੀ ਮਹਲਾ ੧ ॥

gaurree mahalaa 1 | Ang 152

Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਹਿਲੀ ਪਾਤਸ਼ਾਹੀ।
SikhNet (Spanish)Gauri, Mejl Guru Nanak, Primer Canal Divino.

ਜਾਤੋ ਜਾਇ; ਕਹਾ ਤੇ ਆਵੈ ॥

jaato jaae; kahaa te aavai | Ang 152

Sant Singh KhalsaHow can we know where we came from?
Manmohan SinghCan it be known, whence the man has come?
Manmohan Singh (Punjabi)ਕੀ ਇਹ ਜਾਣਿਆ ਜਾ ਸਕਦਾ ਹੈ ਕਿ ਆਦਮੀ ਕਿਥੋਂ ਆਇਆ ਹੈ?
Fareedkot Teekaਹੇ ਗੁਰੋ! ਏਹ ਜਾਣਿਆਂ ਜਾਵੇ ਕਿ ਜੀਵ ਕਹਾਂ ਤੇ ਆਵਤਾ ਹੈ?
Prof. Sahib Singh(ਪਰ) ਇਹ ਕਿਵੇਂ ਸਮਝ ਆਵੇ ਕਿ (ਇਹ ਵਾਸਨਾ) ਕਿਥੋਂ ਆਉਂਦੀ ਹੈ,

ਪਦ ਅਰਥ ਜਾਤੋ ਜਾਇ = (ਕਿਵੇਂ) ਜਾਤੋ ਜਾਇ, ਕਿਵੇਂ ਸਮਝਿਆ ਜਾਏ? {"ਤੇਰਾ ਕੀਤਾ ਜਾਤੋ ਨਾਹੀ"}।

SikhNet (Spanish)El hombre nace y luego muere.

ਕਹ ਉਪਜੈ; ਕਹ ਜਾਇ ਸਮਾਵੈ ॥

keh upajai; keh jaae samaavai | Ang 152

Sant Singh KhalsaWhere did we originate, and where will we go and merge?
Manmohan SinghWhere has he sprung from and whither does he go and merge?
Manmohan Singh (Punjabi)ਉਹ ਕਿਥੋਂ ਪੈਦਾ ਹੋਇਆ ਹੈ, ਅਤੇ ਉਹ ਕਿਥੇ ਜਾ ਕੇ ਲੀਨ ਹੋ ਜਾਂਦਾ ਹੈ?
Fareedkot Teekaਔਰ ਕਹਾਂ ਸੇ ਜਗਤੁ ਉਪਜਤਾ ਹੈ ਪੁਨਾ ਕਹਾਂ ਜਾਇ ਕਰ ਲੈ ਹੋਤਾ ਹੈ?
Prof. Sahib Singh(ਵਾਸਨਾ) ਕਿਥੋਂ ਪੈਦਾ ਹੁੰਦੀ ਹੈ, ਕਿਥੇ ਜਾ ਕੇ ਮੁੱਕ ਜਾਂਦੀ ਹੈ?

ਪਦ ਅਰਥ ਕਹ ਉਪਜੈ = ਕਿਥੋਂ ਪੈਦਾ ਹੁੰਦੀ ਹੈ (ਕਾਮਨਾ)?

SikhNet (Spanish)¿De dónde ha venido y a dónde va?

ਕਿਉ ਬਾਧਿਓ; ਕਿਉ ਮੁਕਤੀ ਪਾਵੈ ॥

kiau baadhio; kiau mukatee paavai | Ang 152

Sant Singh KhalsaHow are we bound, and how do we obtain liberation?
Manmohan SinghHow is he bound down, and how does he obtain emancipation?
Manmohan Singh (Punjabi)ਉਹ ਕਿਸ ਤਰ੍ਹਾਂ ਜਕੜਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ ਕਲਿਆਨ ਨੂੰ ਪ੍ਰਾਪਤ ਹੁੰਦਾ ਹੈ?
Fareedkot Teekaਔਰ ਕਿਸ ਪ੍ਰਕਾਰ ਜੀਵ ਬਾਧਿਆ ਹੂਆ ਹੈ ਔਰ ਕੈਸੇ ਮੁਕਤੀ ਪਾਵਤਾ ਹੈ?
Prof. Sahib Singhਮਨੁੱਖ ਕਿਵੇਂ ਇਸ ਵਾਸਨਾ ਵਿਚ ਬੱਝ ਜਾਂਦਾ ਹੈ? ਕਿਵੇਂ ਇਸ ਤੋਂ ਖ਼ਲਾਸੀ ਹਾਸਲ ਕਰਦਾ ਹੈ?

ਪਦ ਅਰਥ ਕਿਉ ਬਾਧਿਓ = ਕਿਵੇਂ (ਕਾਮਨਾ ਵਿਚ) ਬੱਝ ਜਾਂਦਾ ਹੈ? ਮੁਕਤੀ = ਖ਼ਲਾਸੀ, ਆਜ਼ਾਦੀ।

SikhNet (Spanish)¿Cómo es supeditado, cómo es liberado?

ਕਿਉ; ਅਬਿਨਾਸੀ ਸਹਜਿ ਸਮਾਵੈ ॥੧॥

kiau; abinaasee sehaj samaavai |1| Ang 152

Sant Singh KhalsaHow do we merge with intuitive ease into the Eternal, Imperishable Lord? ||1||
Manmohan SinghHow is he easily absorbed in the Imperishable Lord?
Manmohan Singh (Punjabi)ਉਹ ਕਿਸ ਤਰਾ ਸੁਖੈਨ ਹੀ ਅਮਰ ਸੁਆਮੀ ਅੰਦਰ ਲੀਨ ਹੁੰਦਾ ਹੈ?
Fareedkot Teekaਔਰ ਕਿਸ ਪਰਕਾਰ ਅਬਿਨਾਸੀ ਸਹਜ ਪਦ ਮੇਂ ਸਮਾਵਤਾ ਹੈ? ॥੧॥
Prof. Sahib Singh(ਖ਼ਲਾਸੀ ਪਾ ਕੇ) ਕਿਵੇਂ ਅਟੱਲ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ? ॥੧॥

ਪਦ ਅਰਥ ਅਬਿਨਾਸੀ ਸਹਜਿ = ਅਟੱਲ ਸਹਜ ਵਿਚ, ਸਦਾ-ਥਿਰ ਰਹਿਣ ਵਾਲੀ ਅਡੋਲ ਅਵਸਥਾ ਵਿਚ ॥੧॥

SikhNet (Spanish)¿Cómo podrá sumirse en la Gran Paz del Dios Eterno?

ਨਾਮੁ ਰਿਦੈ; ਅੰਮ੍ਰਿਤੁ ਮੁਖਿ ਨਾਮੁ ॥

naam ridai; amrit mukh naam | Ang 152

Sant Singh KhalsaWith the Naam in the heart and the Ambrosial Naam on our lips,
Manmohan SinghHe, who has the Name in his heart, the Name Nectar in his mouth, and remembers the Name of Lord,
Manmohan Singh (Punjabi)ਜਿਸ ਦੇ ਦਿਲ ਵਿੱਚ ਨਾਮ ਤੇ ਮੂੰਹ ਵਿੱਚ ਨਾਮ ਸੁਧਾਰਸ ਹੈ, ਅਤੇ ਜੋ ਮਨੁਸ਼ ਸ਼ੇਰ ਸਰੂਪ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ,
Fareedkot Teekaਅੰਮ੍ਰਿਤ ਨਾਮੁ ਰਿਦੇ ਮੇਂ ਔਰ ਨਾਮ ਹੀ ਮੁਖ ਮੇਂ ਹੋਵੇ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮ੍ਰਿਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ,

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।

SikhNet (Spanish)Aquél que tiene el Nombre Ambrosial en su corazón y en sus labios,

ਨਰਹਰ ਨਾਮੁ; ਨਰਹਰ ਨਿਹਕਾਮੁ ॥੧॥ ਰਹਾਉ ॥

narahar naam; narahar nihakaam |1| rahaau | Ang 152

Sant Singh Khalsathrough the Name of the Lord, we rise above desire, like the Lord. ||1||Pause||
Manmohan Singhin Man-lion form, becomes desire-free, like God. Pause.
Manmohan Singh (Punjabi)ਉਹ ਪ੍ਰਾਣੀਆਂ ਨੂੰ ਸਰਸਬਜ਼ ਕਰਨ ਵਾਲੇ ਵਾਹਿਗੁਰੂ ਦੀ ਤਰ੍ਹਾਂ ਇਛਿਆ-ਰਹਿਤ ਹੋ ਜਾਂਦਾ ਹੈ। ਠਹਿਰਾਉ।
Fareedkot Teekaਕਿਉਂਕਿ ਨਰਸਿੰਘ ਰੂਪ ਧਾਰਨੇ ਵਾਲੇ ਕੇ ਨਾਮ ਲੈਣੇ ਸੇ (ਹਰਿ) ਸਰਬ (ਨਰ) ਪੁਰਸ ਨਿਸਕਾਮ ਹੋਵੈ ਹੈਂ॥੧॥ ਰਹਾਉ ॥
Prof. Sahib Singhਉਹ ਪ੍ਰਭੂ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ-ਰਹਿਤ (ਵਾਸਨਾ-ਰਹਿਤ) ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਨਰਹਰ ਨਾਮੁ = ਪਰਮਾਤਮਾ ਦਾ ਨਾਮ। ਨਿਹਕਾਮੁ = ਕਾਮਨਾ-ਰਹਿਤ, ਵਾਸਨਾ-ਰਹਿਤ ॥੧॥ ਰਹਾਉ ॥

SikhNet (Spanish)y su mente habita en Él, llega al Estado de Desapego del Mismo Señor. (1-Pausa)

ਸਹਜੇ ਆਵੈ; ਸਹਜੇ ਜਾਇ ॥

sahaje aavai; sahaje jaae | Ang 152

Sant Singh KhalsaWith intuitive ease we come, and with intuitive ease we depart.
Manmohan SinghSubject to natural law the man comes, and subject to the natural law he departs.
Manmohan Singh (Punjabi)ਕਾਨੂਨ-ਕੁਦਰਤ ਦੇ ਅਨੀਨ ਆਦਮੀ ਆਉਂਦਾ ਹੈ ਅਤੇ ਕਾਨੂਨ-ਕੁਦਰਤ ਦੇ ਅਧੀਨ ਹੀ ਉਹ ਟੁਰ ਜਾਂਦਾ ਹੈ।
Fareedkot Teeka(ਸਹਜੇ) ਬ੍ਰਹਮ ਸੇ ਆਵਤਾ ਹੈ ਬ੍ਰਹਮ ਮੇਂ ਹੀ (ਜਾਇ) ਲੀਨ ਹੋਤਾ ਹੈ॥
Prof. Sahib Singh(ਗੁਰੂ ਦੇ ਸਨਮੁਖ ਹੋਇਆਂ ਇਹ ਸਮਝ ਆਉਂਦੀ ਹੈ ਕਿ) ਵਾਸਨਾ ਕੁਦਰਤੀ ਨਿਯਮ ਅਨੁਸਾਰ ਪੈਦਾ ਹੋ ਜਾਂਦੀ ਹੈ। ਕੁਦਰਤੀ ਨਿਯਮ ਅਨੁਸਾਰ ਹੀ ਮੁੱਕ ਜਾਂਦੀ ਹੈ।

ਪਦ ਅਰਥ ਸਹਜੇ = ਕੁਦਰਤੀ ਨਿਯਮ ਅਨੁਸਾਰ। ਆਵੈ = (ਵਾਸਨਾ) ਪੈਦਾ ਹੁੰਦੀ ਹੈ।

SikhNet (Spanish)Tal persona viene y se va en Paz como es la ley de la naturaleza.

ਮਨ ਤੇ ਉਪਜੈ; ਮਨ ਮਾਹਿ ਸਮਾਇ ॥

man te upajai; man maeh samaae | Ang 152

Sant Singh KhalsaFrom the mind we originate, and into the mind we are absorbed.
Manmohan SinghFrom mind's desires he is sprung, and in mind's desires he is absorbed.
Manmohan Singh (Punjabi)ਮਨੁਏ ਦੀਆਂ ਖਾਹਿਸ਼ਾਂ ਤੋਂ ਉਹ ਪੈਦਾ ਹੋਇਆ ਹੈ ਅਤੇ ਮਨੁਏ ਦੀਆਂ ਖਾਹਿਸ਼ਾਂ ਅੰਦਰ ਹੀ ਉਹ ਲੀਨ ਹੋ ਜਾਂਦਾ ਹੈ।
Fareedkot Teekaਮਨ ਕੀ ਵਾਸਨਾ ਸੇ ਜਗਤ ਉਪਜਤਾ ਹੈ ਅਰਥਾਤ ਆਵਤਾ ਹੈ, ਅਰ ਮਨ ਮੇਂ ਹੀ ਸਮਾਇ ਜਾਤਾ ਹੈ॥
Prof. Sahib Singh(ਮਨਮੁਖਤਾ ਦੀ ਹਾਲਤ ਵਿਚ) ਮਨ ਤੋਂ ਪੈਦਾ ਹੁੰਦੀ ਹੈ (ਗੁਰੂ ਦੇ ਸਨਮੁਖ ਹੋਇਆਂ) ਮਨ ਵਿਚ ਹੀ ਖ਼ਤਮ ਹੋ ਜਾਂਦੀ ਹੈ।

ਪਦ ਅਰਥ ਮਨ ਤੇ = ਮਨ ਤੋਂ।

SikhNet (Spanish)Es nacido del deseo de la Mente; y se inmerge otra vez en la Mente Cósmica.

ਗੁਰਮੁਖਿ ਮੁਕਤੋ; ਬੰਧੁ. ਨ ਪਾਇ ॥

guramukh mukato; bandh. na paae | Ang 152

Sant Singh KhalsaAs Gurmukh, we are liberated, and are not bound.
Manmohan SinghThe Guru-ward is emancipated and falls not into entanglements.
Manmohan Singh (Punjabi)ਗੁਰੂ ਸਮਰਪਣ ਬੰਦਖਲਾਸ ਹੋ ਜਾਂਦਾ ਹੈ ਅਤੇ ਜੰਜਾਲਾ ਵਿੱਚ ਨਹੀਂ ਪੈਂਦਾ।
Fareedkot Teekaਗੁਰਮੁਖਤਾ ਕਰ ਮੁਕਤ ਹੋਤਾ ਹੈ ਔਰ ਮਨਮੁਖਤਾ ਕਰ ਬੰਧਨੋਂ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ (ਉਸ ਦੇ ਰਾਹ ਵਿਚ) ਬੰਨ੍ਹ ਨਹੀਂ ਮਾਰ ਸਕਦੀ।

ਪਦ ਅਰਥ ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ। ਮੁਕਤੋ = ਵਾਸਨਾ ਤੋਂ ਮੁਕਤ। ਬੰਧੁ = ਵਾਸਨਾ ਦੀ ਕੈਦ।

SikhNet (Spanish)Los seres fieles a Dios son emancipados y al serlo, dejan de estar supeditados a la ronda de vidas y muertes,

ਸਬਦੁ ਬੀਚਾਰਿ; ਛੁਟੈ ਹਰਿ ਨਾਇ ॥੨॥

sabad beechaar; chhuttai har naae |2| Ang 152

Sant Singh KhalsaContemplating the Word of the Shabad, we are emancipated through the Name of the Lord. ||2||
Manmohan SinghHe ponders over the Divine word, and is delivered through God's Name.
Manmohan Singh (Punjabi)ਉਹ ਰੱਬੀ ਕਲਾਮ ਨੂੰ ਸੋਚਦਾ, ਸਮਝਦਾ ਹੈ ਅਤੇ ਰੰਬ ਦੇ ਨਾਮ ਦੇ ਰਾਹੀਂ ਛੁਟਕਾਰਾ ਪਾ ਜਾਂਦਾ ਹੈ।
Fareedkot Teekaਜਬ ਹਰੀ ਨਾਮ ਜਾਪ ਕਰ, ਪੁਨਾ ਵੀਚਾਰ ਕਰ ਸੰਸਾਰ ਬੰਧਨਾਂ ਸੇ ਛੂਟੀਤਾ ਹੈ ਤਬ ਅਬਨਾਸੀ (ਸਬਦੁ) ਬ੍ਰਹਮ ਮੇਂ ਸਮਾਈਤਾ ਹੈ॥੨॥☬ਨਾਮਹੀਣੋਂ ਕੀ ਗਤੀ ਦੇਖਾਵਤੇ ਹੈਂ:
Prof. Sahib Singhਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ (ਦੇ ਜਾਲ) ਵਿਚੋਂ ਬਚ ਜਾਂਦਾ ਹੈ ॥੨॥

ਪਦ ਅਰਥ ਬੀਚਾਰਿ = ਵਿਚਾਰ ਕੇ। ਨਾਇ = ਨਾਮ ਦੀ ਰਾਹੀਂ ॥੨॥

SikhNet (Spanish)porque ellos habitan en la Palabra del Shabd y son liberados a través de la Palabra del Shabd. (2)

ਤਰਵਰ ਪੰਖੀ; ਬਹੁ ਨਿਸਿ ਬਾਸੁ ॥

taravar pankhee; bahu nis baas | Ang 152

Sant Singh KhalsaAt night, lots of birds settle on the tree.
Manmohan SinghMany birds settle on a tree by night.
Manmohan Singh (Punjabi)ਬਹੁਤ ਸਾਰੇ ਪੰਛੀ ਰਾਤ ਨੂੰ ਰੁਖ ਤੇ ਆ ਟਿਕਦੇ ਹਨ।
Fareedkot Teekaਜੈਸੇ ਬ੍ਰਿਛ ਪਰ ਬਹੁਤ ਪੰਖੀ (ਨਿਸਿ) ਰਾਤ੍ਰੀ ਕੋ ਬਾਸਾ ਕਰਤੇ ਹੈਂ॥
Prof. Sahib Singh(ਜਿਵੇਂ) ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਵਸੇਰਾ ਕਰ ਲੈਂਦੇ ਹਨ (ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ),

ਪਦ ਅਰਥ ਤਰਵਰ ਪੰਖੀ ਬਹੁ = ਰੁੱਖਾਂ ਉੱਤੇ ਅਨੇਕਾਂ ਪੰਛੀ। ਨਿਸਿ = ਰਾਤ ਵੇਲੇ।

SikhNet (Spanish)Muchos pájaros vienen a descansar de la noche, en el árbol de la vida.

ਸੁਖ ਦੁਖੀਆ; ਮਨਿ ਮੋਹ ਵਿਣਾਸੁ ॥

sukh dukheea; man moh vinaas | Ang 152

Sant Singh KhalsaSome are happy, and some are sad. Caught in the desires of the mind, they perish.
Manmohan SinghSome are happy and some unhappy. Through mind's allurement they all perish.
Manmohan Singh (Punjabi)ਕਈ ਖੁਸ਼ ਹਨ ਤੇ ਕਈ ਨਾਂ-ਖੁਸ਼ ਮਨੂਏ ਦੀ ਲਗਨ ਦੇ ਰਾਹੀਂ ਉਹ ਸਾਰੇ ਨਾਸ ਹੋ ਜਾਂਦੇ ਹਨ।
Fareedkot Teekaਕੋਈ ਪੰਛੀ ਸੁਖੀਆ ਹੋਤਾ ਹੈ ਔਰ ਕੋਈ ਦੁਖੀਆ ਹੋਤਾ ਹੈ, ਮਨ ਕੇ ਮੋਹ ਕਰ ਵਿਣਾਸ ਅਰਥਾਤ ਮਰਤੇ ਜਨਮਤੇ ਹੈਂ॥
Prof. Sahib Singhਕੋਈ ਸੁਖੀ ਹਨ ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ।

ਪਦ ਅਰਥ ਵਿਣਾਸੁ = ਆਤਮਕ ਮੌਤ।

SikhNet (Spanish)Entre ellos algunos son felices, otros no; pero seducidos por los deseos de la mente todos mueren.

ਸਾਝ ਬਿਹਾਗ; ਤਕਹਿ ਆਗਾਸੁ ॥

saajh bihaag; takeh aagaas | Ang 152

Sant Singh KhalsaAnd when the life-night comes to its end, then they look to the sky.
Manmohan SinghWhen the night passes away, they look to the sky.
Manmohan Singh (Punjabi)ਜਦ ਰਾਤ ਬੀਤ ਜਾਂਦੀ ਹੈ ਉਹ ਅਸਮਾਨ ਵੱਲ ਵੇਖਦੇ ਹਨ।
Fareedkot Teekaਜੋ ਸੰਧਿਆ ਕੇ ਸਮੇਂ ਆਏ ਥੇ, ਸੋ ਬਿਹਾਗ ਪ੍ਰਾਤਹਕਾਲ ਕੋ ਉਡ ਜਾਣਾ ਅਕਾਸ ਕੋ ਤੱਕਦੇ ਹੈਂ। ਦ੍ਰਸਟਾਂਤ ਮੇਂ- ਗ੍ਰਿਹ ਬ੍ਰਿਛ ਪਰ ਕਰਮ ਸੰਜੋਗ ਸੇ ਜੀਵ ਇਕਤ੍ਰ ਹੋਤੇ ਹੈਂ ਦੇਹਾਂਤ ਹੋ ਕਰ ਅਪਨੇ ਅਪਨੇ ਅਦ੍ਰਿਸਟੋਂ ਕੇ ਅਨੁਸਾਰ ਲੋਕਾਂਤ੍ਰੋਂ ਕੋ ਚਲੇ ਜਾਤੇ ਹੈਂ॥
Prof. Sahib Singhਪੰਛੀ ਸ਼ਾਮ ਵੇਲੇ ਰੁੱਖਾਂ ਤੇ ਆ ਟਿਕਦੇ ਹਨ, ਸਵੇਰੇ ਅਕਾਸ਼ ਨੂੰ ਤੱਕਦੇ ਹਨ (ਚਾਨਣ ਵੇਖ ਕੇ) ਦਸੀਂ ਪਾਸੀਂ ਉੱਡ ਜਾਂਦੇ ਹਨ,

ਪਦ ਅਰਥ ਸਾਝ = ਸ਼ਾਮ। ਬਿਹਾਗ = ਸਵੇਰ। ਤਕਹਿ = ਤੱਕਦੇ ਹਨ।

SikhNet (Spanish)Día y noche ven hacia el cielo con añoranza,

ਦਹ ਦਿਸਿ ਧਾਵਹਿ; ਕਰਮਿ ਲਿਖਿਆਸੁ ॥੩॥

deh dis dhaaveh; karam likhiaas |3| Ang 152

Sant Singh KhalsaThey fly away in all ten directions, according to their pre-ordained destiny. ||3||
Manmohan SinghIn ten directions they fly according to the recorded destiny.
Manmohan Singh (Punjabi)ਲਿੱਖੀ ਹੋਈ ਕਿਸਮਤ ਦੇ ਅਨੁਸਾਰ ਉਹ ਦਸਾਂ ਪਸਿਆਂ ਨੂੰ ਉਡ ਜਾਂਦੇ ਹਨ।
Fareedkot Teekaਜਹਾਂ ਜਹਾਂ ਜਾਤੇ ਹੈਂ ਅਕਾਸ਼ ਸਰਬਤ੍ਰ ਹੈ, ਕਰਮੋਂ ਕੇ ਲਿਖੇ ਅਨੁਸਾਰ ਦਸੋਂ ਦਸਾ ਮੇਂ ਧਾਵਤੇ ਹੈਂ ॥੩॥
Prof. Sahib Singhਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ ॥੩॥

ਪਦ ਅਰਥ ਦਹਦਿਸਿ = ਦਸੀਂ ਪਾਸੀਂ। ਕਰਮਿ = ਕੀਤੇ ਕਰਮ ਅਨੁਸਾਰ। ਕਰਮਿ ਲਿਖਿਆਸੁ = ਕੀਤੇ ਕਰਮ ਅਨੁਸਾਰ ਜੋ ਸੰਸਕਾਰ ਮਨ ਵਿਚ ਉੱਕਰਿਆ ਹੁੰਦਾ ਹੈ ॥੩॥

SikhNet (Spanish)y divagan en las diez direcciones como es el decreto del Karma.(3)

ਨਾਮ ਸੰਜੋਗੀ; ਗੋਇਲਿ ਥਾਟੁ ॥

naam sanjogee; goeil thaatt | Ang 153

Sant Singh KhalsaThose who are committed to the Naam, see the world as merely a temporary pasture.
Manmohan SinghThey, who are associated with the Name, seem the world a temporary but in pastureland.
Manmohan Singh (Punjabi)ਜੋ ਨਾਮ ਨਾਲ ਸੰਬਧਤ ਹਨ ਉਹ ਸੰਸਾਰ ਨੂੰ ਚਰਾਗਾਹ ਵਿੱਚ ਇਕ ਆਰਜੀ ਝੁੱਗੀ ਸਮਝਦੇ ਹਨ।
Fareedkot Teekaਜੋ ਨਾਮ ਕੇ ਸੰਜੋਗੀ ਹੈਂ, ਸੋ ਇਹ ਸੰਬੰਧੀ ਆਦਿਕੋਂ ਕੇ (ਥਾਟੁ) ਸਮਦਾਇ ਮੇਂ ਆਪ ਕੋ ਗੋਇਲ ਵਤ ਸਮਝ ਕਰ ਉਦਾਸੀਨ ਰਹਤੇ ਹੈਂ॥
Prof. Sahib Singhਜਿਵੇਂ ਔੜ ਲੱਗਣ ਤੇ ਲੋਕ ਦਰਿਆਵਾਂ ਕੰਢੇ ਹਰਿਆਵਲੇ ਥਾਂ ਵਿਚ ਚਾਰ ਦਿਨਾਂ ਦਾ ਟਿਕਾਣਾ ਬਣਾ ਲੈਂਦੇ ਹਨ, ਤਿਵੇਂ ਪ੍ਰਭੂ ਦੇ ਨਾਮ ਨਾਲ ਸਾਂਝ ਪਾਣ ਵਾਲੇ ਬੰਦੇ ਜਗਤ ਵਿਚ ਚੰਦ-ਰੋਜ਼ਾ ਟਿਕਾਣਾ ਸਮਝਦੇ ਹਨ।

ਪਦ ਅਰਥ ਨਾਮ ਸੰਜੋਗੀ = ਨਾਮ ਦੀ ਸਾਂਝ ਬਣਾਣ ਵਾਲੇ। ਗੋਇਲਿ = ਗੋਇਲ ਵਿਚ। ਥਾਟੁ = ਥਾਂ। ਗੋਇਲ = ਔੜ ਸਮੇ ਲੋਕ ਦਰਿਆਵਾਂ ਕੰਢੇ ਆਪਣਾ ਮਾਲ-ਡੰਗਰ ਹਰਾ ਘਾਹ ਚਾਰਨ ਲਈ ਲੈ ਆਉਂਦੇ ਹਨ; ਉਸ ਹਰਿਆਵਲ ਵਾਲੇ ਥਾਂ ਨੂੰ ਗੋਇਲ ਕਹਿੰਦੇ ਹਨ; ਇਹ ਪ੍ਰਬੰਧ ਆਰਜ਼ੀ ਹੀ ਹੁੰਦਾ ਹੈ; ਜਦੋਂ ਮੀਂਹ ਪੈਂਦਾ ਹੈ ਲੋਕ ਆਪੋ ਆਪਣੇ ਵਤਨ ਵਾਪਸ ਚਲੇ ਜਾਂਦੇ ਹਨ।

SikhNet (Spanish)Quienes se inmergen en el Naam, ven el mundo como una estancia pasajera,

ਕਾਮ ਕ੍ਰੋਧ; ਫੂਟੈ ਬਿਖੁ ਮਾਟੁ ॥

kaam krodh; foottai bikh maatt | Ang 153

Sant Singh KhalsaSexual desire and anger are broken, like a jar of poison.
Manmohan SinghThe poisonous pitcher of lust and wrath, at last bursts.
Manmohan Singh (Punjabi)ਭੋਗ ਵਿਲਾਸ ਅਤੇ ਰੋਹ ਦਾ ਜਹਿਰੀਲਾ ਮੱਟ ਆਖਰਕਾਰ ਫੁੱਟ ਜਾਂਦਾ ਹੈ।
Fareedkot Teekaਯਾਂ ਤੇ ਕਾਮ ਕ੍ਰੋਧ ਕੇ ਸਹਤ ਜੋ ਵਿਖਿਓਂ ਕਾ ਵਾਸਨਾ ਰੂਪੀ (ਮਾਟੁ) ਘੜਾ ਥਾ, ਸੋ ਫੂਟ ਗਯਾ, ਭਾਵ ਏਹਿ ਕਿ ਵਾਸਨਾ ਤੇ ਰਹਿਤ ਹੂਏ ਹੈਂ॥
Prof. Sahib Singhਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਆਦਿਕ ਦਾ ਵਿਹੁਲਾ ਮਟਕਾ ਭੱਜ ਜਾਂਦਾ ਹੈ (ਭਾਵ, ਉਹਨਾਂ ਦੇ ਅੰਦਰ ਕਾਮਾਦਿਕ ਵਿਕਾਰ ਜ਼ੋਰ ਨਹੀਂ ਪਾਂਦੇ)।

ਪਦ ਅਰਥ ਬਿਖੁ ਮਾਟੁ = ਵਿਹੁਲਾ ਮਟਕਾ। ਫੂਟੈ = ਫੁਟ ਜਾਂਦਾ ਹੈ।

SikhNet (Spanish)y quitándose de la lujuria y el enojo, rompen la vasija, la ilusión de Maya, la perniciosa dualidad.

ਬਿਨੁ ਵਖਰ; ਸੂਨੋ ਘਰੁ ਹਾਟੁ ॥

bin vakhar; soono ghar haatt | Ang 153

Sant Singh KhalsaWithout the merchandise of the Name, the house of the body and the store of the mind are empty.
Manmohan SinghWithout the merchandise of the Name, the body-house and the mind-shop are empty.
Manmohan Singh (Punjabi)ਨਾਮ ਦੇ ਸੌਦੇ ਸੂਤ ਦੇ ਬਾਝੋਂ ਦੇਹਿ ਰੂਪੀ ਗ੍ਰਹਿ ਅਤੇ ਮਨ ਦੀ ਹੱਟੀ ਖਾਲੀ ਹਨ।
Fareedkot Teekaਔਰ ਵਿਖੇ ਵਾਸਨਾ ਰੂਪੀ ਵਖਰ ਸੇ ਬਿਨਾ ਤਿਨ ਕਾ (ਹਾਟੁ) ਸਰੀਰ (ਘਰੁ) ਰਿਦਾ ਸੂਨਾ ਹੈ॥
Prof. Sahib Singhਜੋ ਮਨੁੱਖ ਨਾਮ-ਵੱਖਰ ਤੋਂ ਵਾਂਜੇ ਰਹਿੰਦੇ ਹਨ ਉਹਨਾਂ ਦਾ ਹਿਰਦਾ-ਹੱਟ ਸੱਖਣਾ ਹੁੰਦਾ ਹੈ (ਉਹਨਾਂ ਦੇ ਸੁੰਞੇ ਹਿਰਦੇ-ਘਰ ਨੂੰ, ਮਾਨੋ, ਜੰਦਰੇ ਵੱਜੇ ਰਹਿੰਦੇ ਹਨ)।

ਪਦ ਅਰਥ ਸੂਨੋ = ਸੁੰਞਾ। ਹਾਟੁ = ਹੱਟ, ਹਿਰਦਾ।

SikhNet (Spanish)Sin la Riqueza del Naam, del Nombre, nuestras casas y nuestras tiendas están vacías.

ਗੁਰ ਮਿਲਿ; ਖੋਲੇ ਬਜਰ ਕਪਾਟ ॥੪॥

gur mil; khole bajar kapaatt |4| Ang 153

Sant Singh KhalsaMeeting the Guru, the hard and heavy doors are opened. ||4||
Manmohan SinghBy meeting the Guru, the adamant shutters are opened.
Manmohan Singh (Punjabi)ਗੁਰਾਂ ਨੂੰ ਭੇਟਣ ਦੁਆਰਾ ਕਰੜੇ ਤਖਤੇ ਖੁਲ੍ਹ ਜਾਂਦੇ ਹਨ।
Fareedkot Teekaਕਿਉਂਕਿ ਗੁਰੋਂ ਕੇ ਸਾਥ ਮਿਲ ਕਰ ਬਜਰ ਵਤ ਜੋ ਪੰਚ ਕੋਸ ਰੂਪ ਕਪਾਟ ਥੇ, ਸੋ ਖੋਲ ਦੀਏ ਹੈਂ॥੪॥
Prof. Sahib Singhਗੁਰੂ ਨੂੰ ਮਿਲ ਕੇ ਉਹ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੪॥

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਬਜਰ = ਕਰੜੇ। ਕਪਾਟ = ਕਵਾੜ, ਭਿੱਤ ॥੪॥

SikhNet (Spanish)Cuando el Guru nos encuentra nos abre la Puerta Adamantina.

ਸਾਧੁ ਮਿਲੈ; ਪੂਰਬ ਸੰਜੋਗ ॥

saadh milai; poorab sanjog | Ang 153

Sant Singh KhalsaOne meets the Holy Saint only through perfect destiny.
Manmohan SinghThe saint is met through primal destiny.
Manmohan Singh (Punjabi)ਪੂਰਬਲੀ ਪ੍ਰਾਲਬਧ ਰਾਹੀਂ ਸੰਤ ਮਿਲਦਾ ਹੈ।
Fareedkot Teekaਪਰੰਤੂ ਐਸੇ (ਸਾਧੂ) ਸ੍ਰੇਸਟ ਗੁਰੂ ਪੂਰਬਲੇ ਸੁਭ ਕਰਮੋਂ ਕਰ ਮਿਲਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਤੇ ਗੁਰੂ ਮਿਲਦਾ ਹੈ,

ਪਦ ਅਰਥ ਸਾਧੁ = ਗੁਰੂ। ਪੂਰਬ ਸੰਜੋਗ = ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਉੱਘੜਨ ਨਾਲ।

SikhNet (Spanish)Uno encuentra al Santo si así es su Destino, (4)

ਸਚਿ ਰਹਸੇ; ਪੂਰੇ ਹਰਿ ਲੋਗ ॥

sach rahase; poore har log | Ang 153

Sant Singh KhalsaThe Lord's perfect people rejoice in the Truth.
Manmohan SinghLord's perfect people rejoice in Truth.
Manmohan Singh (Punjabi)ਸਾਈਂ ਦੇ ਪੂਰਨ ਪੁਰਸ਼ ਸੱਚ ਅੰਦਰ ਪ੍ਰਸੰਨ ਹੁੰਦੇ ਹਨ।
Fareedkot Teekaਜੋ ਸਚ ਕੋ ਪਾਇ ਕਰ (ਰਹਸੇ) ਅਨੰਦ ਹੂਏ ਹੈਂ ਵਹੁ ਹਰੀ ਕੇ ਪੂਰੇ ਲੋਕ ਹੈਂ॥
Prof. Sahib Singhਉਹ ਪੂਰੇ ਪੁਰਸ਼ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਖਿੜੇ ਰਹਿੰਦੇ ਹਨ।

ਪਦ ਅਰਥ ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ। ਰਹਸੇ = ਖਿੜੇ ਹੋਏ, ਪ੍ਰਸੰਨ। ਦੇ = ਦੇ ਕੇ, ਅਰਪਨ ਕਰ ਕੇ।

SikhNet (Spanish)y si le place a la Verdad del Señor, Dios lo toma como Suyo.

ਮਨੁ ਤਨੁ ਦੇ; ਲੈ ਸਹਜਿ ਸੁਭਾਇ ॥

man tan de; lai sehaj subhaae | Ang 153

Sant Singh KhalsaSurrendering their minds and bodies, they find the Lord with intuitive ease.
Manmohan SinghWho automatically obtain their Lord by surrendering their soul and body,
Manmohan Singh (Punjabi)ਜੋ ਆਪਣੀ ਆਤਮਾ ਤੇ ਦੇਹਿ ਸਮਰਪਣ ਕਰਨ ਦੁਆਰਾ ਨਿਰਯਤਨ ਹੀ, ਆਪਣੇ ਪ੍ਰਭੂ ਨੂੰ ਪਾ ਲੈਂਦੇ ਹਨ,
Fareedkot Teekaਜਿਨੋਂ ਨੇ ਗੁਰੋਂ ਕੇ ਮਨੁ ਤਨੁ ਦੇ ਅਰਥਾਤ ਅਰਪਣ ਕਰ ਕੇ ਸੁਭਾਵਕ ਹੀ (ਸਹਜਿ) ਸਰੂਪ ਕੋ ਲੀਆ ਹੈ, ਭਾਵ ਏਹਿ ਕਿ ਪਰਮੇਸ੍ਵਰ ਕੋ ਪਾਇਆ ਹੈ॥
Prof. Sahib Singhਜੋ ਮਨੁੱਖ ਮਨ ਗੁਰੂ ਦੇ ਹਵਾਲੇ ਕਰ ਕੇ ਸਰੀਰ ਗੁਰੂ ਦੇ ਹਵਾਲੇ ਕਰ ਕੇ ਅਡੋਲਤਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ (ਨਾਮ ਦੀ ਦਾਤ ਗੁਰੂ ਤੋਂ) ਲੈਂਦੇ ਹਨ,

ਪਦ ਅਰਥ ਲੈ = (ਜੋ) ਲੈਂਦੇ ਹਨ (ਨਾਮ)। ਸਹਜਿ = ਸਹਿਜ ਵਿਚ, ਅਡੋਲਤਾ ਵਿਚ (ਟਿਕ ਕੇ)। ਸੁਭਾਇ = ਪ੍ਰੇਮ ਵਿਚ (ਟਿਕ ਕੇ)।

SikhNet (Spanish)Oh, dice Nanak, póstrate ante los Pies de aquéllos

ਨਾਨਕ; ਤਿਨ ਕੈ ਲਾਗਉ ਪਾਇ ॥੫॥੬॥

naanak; tin kai laagau paae |5|6| Ang 153

Sant Singh KhalsaNanak falls at their feet. ||5||6||
Manmohan SinghNanak falls at the feet of those.
Manmohan Singh (Punjabi)ਨਾਨਕ ਉਨ੍ਹਾਂ ਦੇ ਪੈਰਾਂ ਉਤੇ ਡਿਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਪੁਰਸ਼ੋਂ ਕੇ ਚਰਨੋਂ ਮੇਂ ਲਾਗਤਾ ਹੂੰ ਅਰਥਾਤ ਨਮਸਕਾਰ ਕਰਤਾ ਹੂੰ॥੫॥੬॥
Prof. Sahib Singhਹੇ ਨਾਨਕ! (ਆਖ-) ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ ॥੫॥੬॥

ਪਦ ਅਰਥ ਲਾਗਉ = ਲਾਗਉਂ, ਮੈਂ ਲੱਗਦਾ ਹਾਂ। ਪਾਇ = ਪੈਰੀਂ ॥੫॥

SikhNet (Spanish)que entregan al Señor su cuerpo y su mente de manera natural. (5-6)
Answers quote the Granth verbatim with Ang citations. AI commentary is not Gurbani and not a religious ruling.