ਗੂਜਰੀ ਮਹਲਾ ੩ ਤੀਜਾ ॥
goojaree mahalaa 3 teejaa |
Sant Singh KhalsaGoojaree, Third Mehl:
Manmohan SinghGujri 3rd Guru.
Manmohan Singh (Punjabi)ਗੂਜਰੀ ਤੀਜੀ ਪਾਤਿਸ਼ਾਹੀ।
SikhNet (Spanish)Guyeri, Mejl Guru Amar Das, Tercer Canal Divino.
ਏਕੋ ਨਾਮੁ ਨਿਧਾਨੁ ਪੰਡਿਤ; ਸੁਣਿ ਸਿਖੁ ਸਚੁ ਸੋਈ ॥
eko naam nidhaan panddit; sun sikh sach soee |
Sant Singh KhalsaThe One Name is the treasure, O Pandit. Listen to these True Teachings.
Manmohan SinghThe name alone is the treasure, O scholar Listen thou to such true instruction.
Manmohan Singh (Punjabi)ਕੇਵਲ ਨਾਮ ਹੀ ਖਜਾਨਾ ਹੈ, ਹੇ ਭਗਵਾਨ! ਤੂੰ ਐਸੀ ਸੱਚੀ ਸਿੱਖਿਆ ਨੂੰ ਸ੍ਰਵਣ ਕਰ।
Fareedkot Teekaਹੇ ਪੰਡਤ! ਜੋ ਏਕ ਨਾਮ ਰੂਪੀ (ਨਿਧਾਨੁ) ਖਜਾਨਾ ਹੈ, ਸੋਈ ਤੂੰ ਸੁਣ ਔਰ (ਸਿਖੁ) ਧਾਰ ਲੈ॥
Prof. Sahib Singhਹੇ ਪੰਡਿਤ! ਇਕ ਹਰਿ-ਨਾਮ ਹੀ (ਸਾਰੇ ਗੁਣਾਂ ਦਾ, ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ, ਇਸ ਹਰਿ-ਨਾਮ ਨੂੰ ਸੁਣਿਆ ਕਰ, ਇਸ ਹਰਿ-ਨਾਮ ਨੂੰ ਜਪਣ ਦੀ ਜਾਚ ਸਿੱਖ। ਹੇ ਪੰਡਿਤ! ਉਹ ਹਰੀ ਹੀ ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਨਿਧਾਨੁ = ਖ਼ਜ਼ਾਨਾ। ਪੰਡਿਤ = ਹੇ ਪੰਡਿਤ! ਸਿਖੁ = (ਇਸ ਨਾਮ ਨੂੰ) ਸਮਝ। ਸਚੁ = ਸਦਾ-ਥਿਰ ਰਹਿਣ ਵਾਲਾ। ਸੋਈ = ਉਹ (ਪਰਮਾਤਮਾ) ਹੀ।
SikhNet (Spanish)Deja que el Nombre sea tu Tesoro; oh Pandit, escucha la Verdadera Instrucción.
ਦੂਜੈ ਭਾਇ. ਜੇਤਾ ਪੜਹਿ; ਪੜਤ ਗੁਣਤ. ਸਦਾ ਦੁਖੁ ਹੋਈ ॥੧॥
doojai bhaae. jetaa parreh; parrat gunat. sadaa dukh hoee |1|
Sant Singh KhalsaNo matter what you read in duality, reading and contemplating it, you shall only continue to suffer. ||1||
Manmohan SinghWhatever thou readest through duality by such reading and reflecting thou ever comest to grief.
Manmohan Singh (Punjabi)ਜਿੰਨਾ ਕੁਛ ਭੀ ਤੂੰ ਦਵੈਤ-ਭਾਵ ਦੇ ਰਾਹੀਂ ਵਾਚਦਾ ਹੈਂ, ਐਸੇ ਵਾਚਣ ਤੇ ਵਿਚਾਰਨ ਦੁਆਰਾ, ਤੈਨੂੰ ਹਮੇਸ਼ਾਂ ਕਸ਼ਟ ਹੁੰਦਾ ਹੈ।
Fareedkot Teekaਦੂਸਰੇ ਲਗ ਕਰ ਜਿਤਨਾ ਕੁਛੁ ਪਢੇਂਗਾ, ਤਿਸ ਕੋ ਪਢਤੇ (ਗੁਣਤ) ਵਿਚਾਰਤੇ ਤੁਝੇ ਨਿੱਤ ਹੀ ਦੁਖੁ ਹੋਇਗਾ॥੧॥
Prof. Sahib Singhਤੂੰ ਮਾਇਆ ਦੇ ਪਿਆਰ ਵਿਚ (ਫਸਿਆ ਰਹਿ ਕੇ) ਜਿਤਨਾ ਕੁਝ (ਜਿਤਨੇ ਭੀ ਧਾਰਮਿਕ ਪੁਸਤਕ) ਪੜ੍ਹਦਾ ਹੈਂ, ਉਹਨਾਂ ਨੂੰ ਪੜ੍ਹਦਿਆਂ ਤੇ ਵਿਚਾਰਦਿਆਂ ਤੈਨੂੰ ਸਦਾ ਦੁੱਖ ਹੀ ਲੱਗਾ ਰਹਿੰਦਾ ਹੈ ॥੧॥ਪਦ ਅਰਥ ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਪੜਹਿ = ਤੂੰ ਪੜ੍ਹਦਾ ਹੈਂ ॥੧॥
SikhNet (Spanish)Cualquier cosa que uno aprende estando empapado en la dualidad produce angustia. (1)
ਹਰਿ ਚਰਣੀ ਤੂੰ ਲਾਗਿ ਰਹੁ; ਗੁਰ ਸਬਦਿ ਸੋਝੀ ਹੋਈ ॥
har charanee toon laag rahu; gur sabad sojhee hoee |
Sant Singh KhalsaSo grasp the Lord's lotus feet; through the Word of the Guru's Shabad, you shall come to understand.
Manmohan SinghCling thou to God's feet. Through Guru's hymns thou shalt obtain sound understanding.
Manmohan Singh (Punjabi)ਤੂੰ ਵਾਹਿਗੁਰੂ ਦੇ ਪੈਰਾਂ ਨੂੰ ਚਿਮੜਿਆ ਰਹੁ। ਗੁਰਾਂ ਦੀ ਬਾਣੀ ਰਾਹੀਂ ਤੈਨੂੰ ਯਥਾਰਥ ਸਮਝ ਆ ਜਾਊਗੀ।
Fareedkot Teekaਹੇ ਪੰਡਤ! ਤੂੰ ਹਰਿ ਕੇ ਚਰਨੋਂ ਮੇਂ ਲਗਾ ਰਹੁ, ਤਬ ਗੁਰ ਉਪਦੇਸ ਕਰ ਤੁਝੇ ਤੱਤੁ ਮਿਥ੍ਯਾ ਕੀ ਸੂਝ ਹੋਇਗੀ॥
Prof. Sahib Singhਹੇ ਪੰਡਿਤ! ਗੁਰੂ ਦੇ ਸ਼ਬਦ ਵਿਚ ਜੁੜ ਕੇ ਤੂੰ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹੁ, ਤਾਂ ਤੈਨੂੰ (ਸੁਚੱਜੇ ਆਤਮਕ ਜੀਵਨ ਦੀ) ਸਮਝ ਪਵੇਗੀ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।
SikhNet (Spanish)Toma los Pies del Señor y tu mente despertará a través del Bani de la Palabra del Guru.
ਹਰਿ ਰਸੁ ਰਸਨਾ ਚਾਖੁ ਤੂੰ; ਤਾਂ ਮਨੁ ਨਿਰਮਲੁ ਹੋਈ ॥੧॥ ਰਹਾਉ ॥
har ras rasanaa chaakh toon; taan man niramal hoee |1| rahaau |
Sant Singh KhalsaWith your tongue, taste the sublime elixir of the Lord, and your mind shall be rendered immaculately pure. ||1||Pause||
Manmohan SinghWith thy tongue taste thou the God's elixir, then shalt thy soul be rendered pure. Pause.
Manmohan Singh (Punjabi)ਆਪਣੀ ਜੀਭ੍ਹ ਨਾਲ ਤੂੰ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਕਰ, ਤਦ ਤੇਰੀ ਆਤਮਾ ਪਵਿੱਤ੍ਰ ਥੀ ਵੰਞੇਗੀ। ਠਹਿਰਾਉ।
Fareedkot Teekaਹਰਿ ਕੇ ਸਿਮਰਨ ਰੂਪੀ ਰਸ ਕੋ ਰਸਨਾਂ ਕਰ ਕੇ ਤੂੰ (ਚਾਖੁ) ਪਾਨ ਕਰ, ਤਾਂ ਤੇਰਾ ਮਨੁ ਸੁਧ ਹੋਇਗਾ॥੧॥ ਰਹਾਉ ॥
Prof. Sahib Singhਹੇ ਪੰਡਿਤ! ਪਰਮਾਤਮਾ ਦੇ ਨਾਮ ਦਾ ਰਸ ਆਪਣੀ ਜੀਭ ਨਾਲ ਚੱਖਦਾ ਰਹੁ, ਤਾਂ ਤੇਰਾ ਮਨ ਪਵਿਤ੍ਰ ਹੋ ਜਾਇਗਾ ॥੧॥ ਰਹਾਉ ॥ਪਦ ਅਰਥ ਰਸਨਾ = ਜੀਭ (ਨਾਲ)। ਨਿਰਮਲੁ = ਪਵਿਤ੍ਰ ॥੧॥ ਰਹਾਉ ॥
SikhNet (Spanish)Deja que tus labios prueben la Esencia del Señor, tu mente se volverá pura. (1‑Pausa)
ਸਤਿਗੁਰ ਮਿਲਿਐ. ਮਨੁ ਸੰਤੋਖੀਐ; ਤਾ ਫਿਰਿ ਤ੍ਰਿਸਨਾ ਭੂਖ. ਨ ਹੋਇ ॥
satigur miliai. man santokheeai; taa fir trisanaa bhookh. na hoe |
Sant Singh KhalsaMeeting the True Guru, the mind becomes content, and then, hunger and desire will not trouble you any longer.
Manmohan SinghBy meeting the True Guru the mind is satiated and then desire and hunger harass not the man any more.
Manmohan Singh (Punjabi)ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮਨ ਰੱਜ ਜਾਂਦਾ ਹੈ ਅਤੇ ਤਦ ਖਾਹਿਸ਼ ਤੇ ਖੁਦਿਆ, ਮੁੜ ਕੇ ਬੰਦੇ ਨੂੰ ਨਹੀਂ ਸਤਾਉਂਦੀਆਂ।
Fareedkot Teekaਸਤਗੁਰੋਂ ਸੇ ਮਿਲਨੇ ਕਰ ਮਨ ਕੋ ਸੰਤੋਖੁ ਹੋਤਾ ਹੈ, ਤਬ ਫਿਰ ਤ੍ਰਿਸ਼ਨਾ ਰੂਪ ਭੁੱਖ ਨਹੀਂ ਹੋਤੀ ਹੈ॥
Prof. Sahib Singhਹੇ ਪੰਡਿਤ! ਗੁਰੂ ਨੂੰ ਮਿਲਿਆਂ ਮਨ ਸੰਤੋਖ ਪ੍ਰਾਪਤ ਕਰ ਲੈਂਦਾ ਹੈ, ਫਿਰ ਮਨੁੱਖ ਨੂੰ ਮਾਇਆ ਦੀ ਤ੍ਰੇਹ, ਮਾਇਆ ਦੀ ਭੁੱਖ ਨਹੀਂ ਵਿਆਪਦੀ।ਪਦ ਅਰਥ ਸੰਤੋਖੀਐ = ਸੰਤੋਖ ਹਾਸਲ ਕਰਦਾ ਹੈ।
SikhNet (Spanish)Conociendo al Verdadero Guru, la mente es contenida en sí misma y uno se deshace de su hambre y antojo.
ਨਾਮੁ ਨਿਧਾਨੁ ਪਾਇਆ; ਪਰ ਘਰਿ. ਜਾਇ ਨ ਕੋਇ ॥੨॥
naam nidhaan paaeaa; par ghar. jaae na koe |2|
Sant Singh KhalsaObtaining the treasure of the Naam, the Name of the Lord, one does not go knocking at other doors. ||2||
Manmohan SinghHaving received the Name treasure none knocks at another's door.
Manmohan Singh (Punjabi)ਨਾਮ ਦੇ ਖਜਾਨੇ ਨੂੰ ਪ੍ਰਾਪਤ ਕਰ ਕੇ, ਕੋਈ ਭੀ ਹੋਰਸ ਦੇ ਬੂਹੇ ਤੇ ਨਹੀਂ ਜਾਂਦਾ।
Fareedkot Teekaਹੇ ਪੰਡਤ! ਜਿਸ ਨੇ ਨਾਮ ਖਜਾਨਾਂ ਪਾਇਆ ਹੈ ਵਹੁ ਕੋਈ ਫਿਰ (ਪਰ ਘਰਿ), ਭਾਵ ਆਨ ਦੇਵੀ ਦੇਵਤੋਂ ਕੀ ਉਪਾਸਨਾ ਮੇਂ ਨਹੀਂ ਜਾਤਾ ਹੈ॥੨॥
Prof. Sahib Singh(ਜਿਸ ਮਨੁੱਖ ਨੂੰ ਗੁਰੂ ਪਾਸੋਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ ਉਹ (ਆਸਰੇ ਵਾਸਤੇ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ (ਉਹ ਕਿਸੇ ਹੋਰ ਦੇਵੀ ਦੇਵਤੇ ਆਦਿਕ ਦਾ ਆਸਰਾ ਨਹੀਂ ਭਾਲਦਾ) ॥੨॥ਪਦ ਅਰਥ ਪਰ ਘਰਿ = ਪਰਾਏ ਘਰ ਵਿਚ, ਕਿਸੇ ਹੋਰ ਆਸਰੇ ਦੀ ਭਾਲ ਵਿਚ ॥੨॥
SikhNet (Spanish)Y uno recibe el Tesoro del Nombre del Señor y no toca en la puerta de ningún otro. (2)
ਕਥਨੀ ਬਦਨੀ ਜੇ ਕਰੇ; ਮਨਮੁਖਿ. ਬੂਝ ਨ ਹੋਇ ॥
kathanee badanee je kare; manamukh. boojh na hoe |
Sant Singh KhalsaThe self-willed manmukh babbles on and on, but he does not understand.
Manmohan SinghEven though the perverse person talks and prattles, still he obtains not understanding.
Manmohan Singh (Punjabi)ਭਾਵਨੂੰ ਪ੍ਰਤੀਕੂਲ ਪੁਰਸ਼ ਗੱਲਾਂ ਤੇ ਬਕੜਬਾ ਕਰਦਾ ਹੈ, ਤਾਂ ਵੀ ਉਸ ਨੂੰ ਸਮਝ ਪ੍ਰਾਪਤ ਨਹੀਂ ਹੁੰਦੀ।
Fareedkot Teeka(ਕਥਨੀ) ਕਥਾ (ਬਦਨੀ) ਕਵਿਤਾ ਜੇ ਕਰ ਭੀ ਲੇਇ, ਪਰੰਤੂ ਮਨਮੁਖਤਾ ਸੇ ਪਰਮੇਸ੍ਵਰ ਕੀ ਸਮਝ ਨਹੀਂ ਪੜਤੀ॥
Prof. Sahib Singhਪਰ ਜੇ ਕੋਈ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਹੀ ਕਰਦਾ ਰਹੇ, ਤੇ ਉਂਞ ਆਪਣੇ ਹੀ ਮਨ ਦੇ ਪਿੱਛੇ ਤੁਰਦਾ ਰਹੇ ਉਸ ਨੂੰ ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ।ਪਦ ਅਰਥ ਬਦਨੀ = ਮੂੰਹ ਨਾਲ {ਵਦਨ = ਮੂੰਹ}। ਕਥਨੀ ਬਦਨੀ = ਮੂੰਹ ਨਾਲ ਹੀ ਕੀਤੀਆਂ ਗੱਲਾਂ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।
SikhNet (Spanish)Los Arrogantes Manmukjs repiten y discuten, pero no conocen la Realidad.
ਗੁਰਮਤੀ ਘਟਿ ਚਾਨਣਾ; ਹਰਿ ਨਾਮੁ ਪਾਵੈ ਸੋਇ ॥੩॥
guramatee ghatt chaananaa; har naam paavai soe |3|
Sant Singh KhalsaOne whose heart is illumined, by Guru's Teachings, obtains the Name of the Lord. ||3||
Manmohan SinghBy Guru's instruction whose mind is illumined he alone receives the Lord's Name.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਜਿਸ ਦਾ ਹਿਰਦਾ ਪ੍ਰਕਾਸ਼ਵਾਨ ਹੋ ਜਾਂਦਾ ਹੈ, ਕੇਵਲ ਉਹ ਹੀ ਪ੍ਰਭੂ ਦੇ ਨਾਮ ਨੂੰ ਪਰਾਪਤ ਹੁੰਦਾ ਹੈ।
Fareedkot Teekaਜੋ (ਗੁਰਮਤੀ) ਗੁਰੋਂ ਕੀ ਮਤਿ ਧਾਰਨ ਕਰਨੇ ਹਾਰੇ ਹੂਏ ਹੈਂ ਤਿਨ ਕੇ ਅੰਤਸਕਰਣ ਮੇਂ ਚਾਂਦਨਾਂ, ਭਾਵ ਬਿਬੇਕ ਹੂਆ ਹੈ ਅਰ ਸੋਈ ਹਰਿ ਨਾਮ ਕੋ ਪਾਵਤੇ ਹੈਂ॥੩॥
Prof. Sahib Singhਹੇ ਪੰਡਿਤ! ਗੁਰੂ ਦੀ ਮਤਿ ਤੇ ਤੁਰਿਆਂ ਹੀ ਹਿਰਦੇ ਵਿਚ (ਸੁਚੱਜੇ ਜੀਵਨ ਦਾ) ਚਾਨਣ ਪੈਦਾ ਹੁੰਦਾ ਹੈ, ਗੁਰਮਤਿ ਲੈਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ ਹਾਸਲ ਕਰ ਲੈਂਦਾ ਹੈ ॥੩॥ਪਦ ਅਰਥ ਘਟਿ = ਹਿਰਦੇ ਵਿਚ ॥੩॥
SikhNet (Spanish)A través del Bani de la Palabra del Guru, su mente es iluminada y reciben el Nombre del Señor. (3)
ਸੁਣਿ ਸਾਸਤ੍ਰ. ਤੂੰ ਨ ਬੁਝਹੀ; ਤਾ. ਫਿਰਹਿ ਬਾਰੋ ਬਾਰ ॥
sun saasatr. toon na bujhahee; taa. fireh baaro baar |
Sant Singh KhalsaYou may listen to the Shaastras, but you do not understand, and so you wander from door to door.
Manmohan SinghThou hearest Shashtras but realisest not, God, wherefore thou wanderest from door to door.
Manmohan Singh (Punjabi)ਤੂੰ ਸ਼ਾਸਤ੍ਰ ਸੁਣਦਾ ਹੈ, ਪਰ ਵਾਹਿਗੁਰੂ ਨੂੰ ਅਨੁਭਵ ਨਹੀਂ ਕਰਦਾ। ਇਸ ਲਈ ਤੂੰ ਦਰ ਦਰ ਟੱਕਰਾਂ ਮਾਰਦਾ ਫਿਰਦਾ ਹੈ।
Fareedkot Teekaਤੂੰ ਸ਼ਾਸਤ੍ਰੋਂ ਕੋ ਸੁਨ ਕੇ ਅਪਨੇ ਸਰੂਪ ਕੋ ਸਮਝਤਾ ਨਹੀਂ, ਤਬੀ (ਬਾਰੋ ਬਾਰ) ਵਾਰੰਵਾਰ ਵਾ ਦੁਆਰੇ ਦੁਆਰੇ ਫਿਰਤਾ ਹੈਂ॥
Prof. Sahib Singhਹੇ ਪੰਡਿਤ! ਸ਼ਾਸਤ੍ਰਾਂ ਨੂੰ ਸੁਣ ਸੁਣ ਕੇ ਭੀ ਤੂੰ (ਆਤਮਕ ਜੀਵਨ ਨੂੰ) ਨਹੀਂ ਸਮਝਦਾ, ਤਾਹੀਏਂ ਤੂੰ ਮੁੜ ਮੁੜ ਭਟਕਦਾ ਫਿਰਦਾ ਹੈਂ।ਪਦ ਅਰਥ ਸੁਣਿ = ਸੁਣ ਕੇ। ਨ ਬੁਝਈ = ਨ ਬੁਝਹਿ, ਤੂੰ ਨਹੀਂ ਸਮਝਦਾ। ਬਾਰੋ ਬਾਰ = ਮੁੜ ਮੁੜ। ਆਪੁ = ਆਪਣੇ ਆਪ ਨੂੰ।
SikhNet (Spanish)El que escucha los Shastras, pero no conoce al Señor, vaga incesantemente,
ਸੋ ਮੂਰਖੁ. ਜੋ ਆਪੁ, ਨ ਪਛਾਣਈ; ਸਚਿ. ਨ ਧਰੇ ਪਿਆਰੁ ॥੪॥
so moorakh. jo aap, na pachhaanee; sach. na dhare piaar |4|
Sant Singh KhalsaHe is a fool, who does not understand his own self, and who does not enshrine love for the True Lord. ||4||
Manmohan SinghHe who understands not his ownself and cherishes not love for the True Lord is a fool.
Manmohan Singh (Punjabi)ਜਿਹੜਾ ਆਪਣੇ ਆਪ ਨੂੰ ਨਹੀਂ ਸਮਝਦਾ ਅਤੇ ਸੱਚੇ ਸੁਆਮੀ ਨਾਲ ਪ੍ਰੀਤ ਨਹੀਂ ਕਰਦਾ, ਉਹ ਬੇਵਕੂਫ ਹੈ।
Fareedkot Teekaਜਿਸ ਨੇ ਅਪਨੇ ਸਰੂਪ ਕੋ ਨਹੀਂ ਪਛਾਨਾ ਔਰ ਸਤ ਮੇਂ ਪ੍ਰੇਮ ਨਹੀਂ ਧਾਰਨ ਕੀਆ, ਸੋ ਚਾਹੇ ਪੰਡਤ ਹੋ ਪਰੰਤੂ ਮੂਰਖ ਹੈ॥੪॥
Prof. Sahib Singhਹੇ ਪੰਡਿਤ! ਜੇਹੜਾ ਮਨੁੱਖ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ ਉਹ (ਸਿਮ੍ਰਿਤੀਆਂ ਸ਼ਾਸਤ੍ਰ ਪੜ੍ਹ ਕੇ ਭੀ) ਮੂਰਖ (ਹੀ) ਹੈ। ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ (ਕਦੇ ਪਿਆਰ ਨਹੀਂ ਪਾ ਸਕਦਾ ॥੪॥ਪਦ ਅਰਥ ਪਛਾਣਈ = ਪਛਾਣਏ, ਪਛਾਣਦਾ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥
SikhNet (Spanish)pues aquél ignorante no se conoce a sí mismo y tampoco ama la Verdad. (4)
ਸਚੈ ਜਗਤੁ ਡਹਕਾਇਆ; ਕਹਣਾ ਕਛੂ ਨ ਜਾਇ ॥
sachai jagat ddahakaaeaa; kahanaa kachhoo na jaae |
Sant Singh KhalsaThe True Lord has fooled the world - no one has any say in this at all.
Manmohan SinghThe True Lord has hook-winked the world and the man has no say therein.
Manmohan Singh (Punjabi)ਸੱਚੇ ਸਾਹਿਬ ਨੇ ਜਹਾਨ ਨੂੰ ਗੁੰਮਰਾਹ ਕੀਤਾ ਹੋਇਆ ਹੈ। ਆਦਮੀ ਦੀ ਇਸ ਵਿੱਚ ਕੁਝ ਆਖਣ ਦੀ ਮਜਾਲ ਨਹੀਂ।
Fareedkot Teekaਸਚੇ ਪਰਮੇਸ੍ਵਰ ਨੇ ਸੰਸਾਰ ਕੋ (ਡਹਕਾਇਆ) ਭਰਮਾਇਆ ਹੈ, ਕੁਛ ਕਹਾ ਨਹੀਂ ਜਾਤਾ॥
Prof. Sahib Singh(ਪਰ, ਹੇ ਪੰਡਿਤ! ਪਰਮਾਤਮਾ ਦੀ ਰਜ਼ਾ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ, ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਜਗਤ ਨੂੰ ਮਾਇਆ ਦੀ ਭਟਕਣਾ ਵਿਚ ਪਾਇਆ ਹੋਇਆ ਹੈ।ਪਦ ਅਰਥ ਡਹਕਾਇਆ = ਭਟਕਣਾ ਵਿਚ ਪਾਇਆ। ਤਿਸੁ ਭਾਵੈ = ਉਸ ਪ੍ਰਭੂ ਨੂੰ ਭਾਉਂਦਾ ਹੈ।
SikhNet (Spanish)El Señor Mismo ha arrojado al mundo dentro de la duda, y así, ¿qué puede uno decir?
ਨਾਨਕ. ਜੋ ਤਿਸੁ ਭਾਵੈ ਸੋ ਕਰੇ; ਜਿਉ ਤਿਸ ਕੀ ਰਜਾਇ ॥੫॥੭॥੯॥
naanak. jo tis bhaavai so kare; jiau tis kee rajaae |5|7|9|
Sant Singh KhalsaO Nanak, He does whatever He pleases, according to His Will. ||5||7||9||
Manmohan SinghNanak, whatever pleases Him, that the Lord does according to His sweet will.
Manmohan Singh (Punjabi)ਨਾਨਕ, ਜਿਹੜਾ ਕੁਝ ਉਸ (ਵਾਹਿਗੁਰੂ) ਨੂੰ ਚੰਗਾ ਲੱਗਦਾ ਹੈ, ਆਪਣੇ ਮਿੱਠੇ ਭਾਣੇ ਅਨੁਸਾਰ ਸਾਹਿਬ ਉਹੀ ਕੁਝ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪੰਡਤ! ਜੋ ਤਿਸ ਅਕਾਲ ਪੁਰਖ ਕੋ ਭਾਵਤਾ ਹੈ, ਸੋ ਅਬ ਕਰਤਾ ਹੈ, ਅਰ ਜਿਸ ਤਰਾਂ ਤਿਸ ਕੀ ਰਜਾਇ ਹੋਵੇਗੀ ਸੋ ਆਗੇ ਕਰੇਗਾ॥੫॥੭॥੯॥☬ਜਬ ਸ੍ਰੀ ਗੁਰੂ ਰਾਮਦਾਸ ਜੀ ਕਾ ਬੀਬੀ ਭਾਨੀ ਜੀ ਸੇ ਵਿਵਾਹ ਹੂਆ, ਤਬ ਅਪਨੀ ਕੁਲ ਕੀ ਰੀਤੀ ਕੇ ਅਨਸਾਰ ਸ੍ਰੀ ਗੁਰੂ ਅਮਰ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਸੇ ਕਹਾ ਕਿ ਹਮਾਰੇ ਭਲ੍ਯੋਂ ਕੀ ਰਾਹ ਰੀਤੀ ਹੈ, ਜੋ ਵਿਦਾਉਗੀ ਸਮੇਂ ਜਵਾਈ ਮਾਂਗਤਾ ਹੈ, ਸੋ ਦੀਆ ਜਾਤਾ ਹੈ। ਤਾਂ ਤੇ ਤੁਮ ਭੀ ਜੋ ਇਛਾ ਹੋਵੇ ਸੋ ਮਾਂਗੋ। ਤਿਸ ਪਰ ਸ੍ਰੀ ਗੁਰੂ ਰਾਮਦਾਸ ਜੀ ਉਤਰ ਰੂਪ ਸਬਦ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹੀ ਕੁਝ ਕਰਦਾ ਹੈ। ਜਿਵੇਂ ਪਰਮਾਤਮਾ ਦੀ ਰਜ਼ਾ ਹੈ (ਤਿਵੇਂ ਜਗਤ ਰੁੱਝਾ ਪਿਆ ਹੈ) ॥੫॥੭॥੯॥ਪਦ ਅਰਥ ਤਿਸ ਕੀ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੀ' ਦੇ ਕਾਰਨ ਉਡ ਗਿਆ ਹੈ} ॥੫॥੭॥੯॥
SikhNet (Spanish)Dice Nanak, Él solamente hace como es Su Voluntad, y Él desea sólo lo que Él desea realizar. (5‑7‑9)