ਗੂਜਰੀ ਮਹਲਾ ੩ ਪੰਚਪਦੇ ॥
goojaree mahalaa 3 panchapade |
Sant Singh KhalsaGoojaree, Third Mehl, Panch-Padhay:
Manmohan SinghGujri, 3rd Guru. Panchpade.
Manmohan Singh (Punjabi)ਗੂਜਰੀ ਤੀਜੀ ਪਾਤਿਸ਼ਾਹੀ ਪੰਚਪਦੇ।
SikhNet (Spanish)Guyeri, Mejl Guru Amar Das, Tercer Canal Divino, Panch-Padas.
ਨਾ ਕਾਸੀ ਮਤਿ ਊਪਜੈ; ਨਾ ਕਾਸੀ ਮਤਿ ਜਾਇ ॥
naa kaasee mat aoopajai; naa kaasee mat jaae |
Sant Singh KhalsaWisdom is not produced in Benares, nor is wisdom lost in Benares.
Manmohan SinghGnosis is neither gained at Banaras nor is the gnosis lost at Banaras.
Manmohan Singh (Punjabi)ਗਿਆਤ ਦਾ ਬਨਾਰਸ ਵਿੱਚ ਉਤਪੰਨ ਹੁੰਦੀ ਹੈ, ਨਾਂ ਹੀ ਗਿਆਤ ਬਨਾਰਸ ਵਿੱਚ ਜਾਂਦੀ ਹੈ।
Fareedkot Teekaਨਾ ਤੋ ਕਾਸੀ ਮੇਂ ਰਹਿਨੇ ਸੇ ਉੱਤਮ ਬੁੱਧੀ ਉਪਜਤੀ ਹੈ, ਨਾਂ ਕਾਸੀ ਮੇਂ ਰਹਿਨੇ ਸੇ ਮੰਦ ਬੁਧੀ ਨਸ਼ਟ ਹੋਤੀ ਹੈ॥
Prof. Sahib Singhਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਗਿਆਂ) ਸੁਚੱਜੀ ਅਕਲ ਪੈਦਾ ਹੁੰਦੀ ਹੈ, ਨਾਹ ਹੀ ਕਾਂਸ਼ੀ (ਆਦਿਕ ਤੀਰਥਾਂ ਤੇ ਨਾਹ ਗਿਆਂ) ਚੰਗੀ ਅਕਲ ਦੂਰ ਹੋ ਜਾਂਦੀ ਹੈ;ਪਦ ਅਰਥ ਊਪਜੈ = ਪੈਦਾ ਹੁੰਦੀ ਹੈ। ਜਾਇ = ਚਲੀ ਜਾਂਦੀ ਹੈ।
SikhNet (Spanish)Uno ni gana habitando en Kashi, ni pierde Sabiduría estando ahí.
ਸਤਿਗੁਰ ਮਿਲਿਐ. ਮਤਿ ਊਪਜੈ; ਤਾ ਇਹ ਸੋਝੀ ਪਾਇ ॥੧॥
satigur miliai. mat aoopajai; taa ih sojhee paae |1|
Sant Singh KhalsaMeeting the True Guru, wisdom is produced, and then, one obtains this understanding. ||1||
Manmohan SinghBy meeting the True Guru, wisdom is produced and then this man obtains understanding.
Manmohan Singh (Punjabi)ਸੱਚੇ ਗੁਰਾਂ ਨੂੰ ਭੇਟਣ ਦੁਆਰਾ ਸਿਆਣਪ ਪੈਦਾ ਹੁੰਦੀ ਹੈ ਤੇ ਤਦ ਇਸ ਆਦਮੀ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ।
Fareedkot Teekaਸਤਿਗੁਰੋਂ ਕੇ ਮਿਲਨੇ ਸੇ ਉੱਤਮ ਬੁਧੀ ਉਪਜਤੀ ਹੈ ਔਰ ਖੋਟੀ ਮਤਿ ਚਲੀ ਜਾਤੀ ਹੈ, ਤਬ ਇਸ ਜੀਵ ਕੋ ਸੋਝੀ ਪੜਤੀ ਹੈ॥੧॥
Prof. Sahib Singhਗੁਰੂ ਨੂੰ ਮਿਲਿਆਂ (ਮਨੁੱਖ ਦੇ ਅੰਦਰ) ਚੰਗੀ ਅਕਲ ਪੈਦਾ ਹੁੰਦੀ ਹੈ, ਤਦੋਂ ਮਨੁੱਖ ਨੂੰ ਇਹ ਸਮਝ ਆਉਂਦੀ ਹੈ ॥੧॥ਪਦ ਅਰਥ ਸਤਿਗੁਰ ਮਿਲਿਐ = ਜੇ ਗੁਰੂ ਨੂੰ ਮਿਲ ਪਈਏ। ਸੋਝੀ = ਸਮਝ ॥੧॥
SikhNet (Spanish)Sólo cuando uno encuentra al Verdadero Guru en su mente, es despertado y concibe la Verdad. (1)
ਹਰਿ ਕਥਾ ਤੂੰ ਸੁਣਿ ਰੇ ਮਨ; ਸਬਦੁ ਮੰਨਿ ਵਸਾਇ ॥
har kathaa toon sun re man; sabad man vasaae |
Sant Singh KhalsaListen to the sermon of the Lord, O mind, and enshrine the Shabad of His Word within your mind.
Manmohan SinghHear thou God's discourse, O man and enshrine His Name within thy mind.
Manmohan Singh (Punjabi)ਤੂੰ ਵਾਹਿਗੁਰੂ ਦੀ ਗਿਆਨ-ਗੋਸ਼ਟ ਸ੍ਰਵਣ ਕਰ, ਹੇ ਬੰਦੇ! ਅਤੇ ਉਸ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਅਸਥਾਪਨ ਕਰ।
Fareedkot Teekaਹੇ ਮੇਰੇ ਮਨ! ਹਰਿ ਕਥਾ ਤੂੰ ਸੁਣੁ, ਹਰਿ ਕੀ ਕਥਾ ਹੀ ਮਨ ਮੇਂ ਵਸਾਉ॥
Prof. Sahib Singhਹੇ ਮੇਰੇ ਮਨ! ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਿਆ ਕਰ। ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾਈ ਰੱਖ।ਪਦ ਅਰਥ ਮੰਨਿ = ਮਨ ਵਿਚ।
SikhNet (Spanish)Escucha la Palabra del Señor, oh mente,
ਇਹ ਮਤਿ ਤੇਰੀ ਥਿਰੁ ਰਹੈ; ਤਾਂ ਭਰਮੁ. ਵਿਚਹੁ ਜਾਇ ॥੧॥ ਰਹਾਉ ॥
eih mat teree thir rahai; taan bharam. vichahu jaae |1| rahaau |
Sant Singh KhalsaIf your intellect remains stable and steady, then doubt shall depart from within you. ||1||Pause||
Manmohan SinghIf this Divine Knowledge of thine remains permanent then shall the doubt depart from within. Pause.
Manmohan Singh (Punjabi)ਜੇਕਰ ਤੈਂਡੀ ਇਹ ਬ੍ਰਹਿਮ ਗਿਆਤ ਮੁਸਤਗਿਲ ਰਹੇ, ਤਦ ਵਹਿਮ ਅੰਦਰੋਂ ਜਾਂਦਾ ਰਹੇਗਾ। ਠਹਿਰਾਉ।
Fareedkot Teekaਤਬ ਯਹਿ ਸਿਮਰਨ ਵਾਲੀ ਬੁਧੀ ਤੇਰੀ ਥਿਰ ਰਹੇਗੀ ਤੌ ਹਿਰਦੇ ਸੇ ਭ੍ਰਮੁ ਜਾਤਾ ਰਹੇਗਾ॥੧॥ ਰਹਾਉ ॥
Prof. Sahib Singhਜਦੋਂ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ, ਗੁਰ-ਸ਼ਬਦ ਦੀ ਬਰਕਤਿ ਨਾਲ) ਤੇਰੀ ਇਹ ਅਕਲ ਮਾਇਆ ਦੇ ਮੋਹ ਵਿਚ ਡੋਲਣੋਂ ਬਚੀ ਰਹੇਗੀ, ਤਦੋਂ ਤੇਰੇ ਅੰਦਰੋਂ ਭਟਕਣਾ ਦੂਰ ਹੋ ਜਾਇਗੀ ॥੧॥ ਰਹਾਉ ॥ਪਦ ਅਰਥ ਥਿਰੁ = ਅਡੋਲ। ਭਰਮੁ = ਭਟਕਣਾ ॥੧॥ ਰਹਾਉ ॥
SikhNet (Spanish)y enaltece la Palabra en tu ser, pues cuando la mente es controlada, la duda de tu interior es disipada. (1‑Pausa)
ਹਰਿ ਚਰਣ ਰਿਦੈ ਵਸਾਇ ਤੂ; ਕਿਲਵਿਖ ਹੋਵਹਿ ਨਾਸੁ ॥
har charan ridai vasaae too; kilavikh hoveh naas |
Sant Singh KhalsaEnshrine the Lord's lotus feet within your heart, and your sins shall be erased.
Manmohan SinghEnshrine thou the God's Feet, in thy mind, and thine sins will be blotted out.
Manmohan Singh (Punjabi)ਤੂੰ ਵਾਹਿਗੁਰੂ ਦੇ ਪੈਰ ਆਪਣੇ ਹਿਰਦੇ ਵਿੱਚ ਟਿਕਾ ਅਤੇ ਤੇਰੇ ਪਾਪ ਨੇਸਤੋ-ਨਾਬੂਦ ਹੋ ਜਾਣਗੇ।
Fareedkot Teekaਤੂੰ ਹਰਿ ਕੇ ਚਰਨੋਂ ਕੋ ਹ੍ਰਿਦੇ ਮੇਂ ਵਸਾਉ, ਤਬ ਤੇਰੇ ਪਾਪ ਨਾਸ ਹੋਵੇਂਗੇ॥
Prof. Sahib Singhਤੂੰ ਪਰਮਾਤਮਾ ਦੇ ਚਰਨ ਆਪਣੇ ਹਿਰਦੇ ਵਿਚ ਸੰਭਾਲ, ਤੇਰੇ ਸਾਰੇ ਪਾਪ ਨਾਸ ਹੋ ਜਾਣਗੇ।ਪਦ ਅਰਥ ਕਿਲਵਿਖ = ਪਾਪ।
SikhNet (Spanish)Enaltece los Pies del Señor en tu corazón para que tus faltas sean lavadas
ਪੰਚ ਭੂ ਆਤਮਾ ਵਸਿ ਕਰਹਿ; ਤਾ ਤੀਰਥ ਕਰਹਿ ਨਿਵਾਸੁ ॥੨॥
panch bhoo aatamaa vas kareh; taa teerath kareh nivaas |2|
Sant Singh KhalsaIf your soul overcomes the five elements, then you shall come to have a home at the true place of pilgrimage. ||2||
Manmohan SinghIf thou subdue thy mind of five elements then shalt thou have an abode at the `True Shrine'.
Manmohan Singh (Punjabi)ਜੇਕਰ ਤੂੰ ਆਪਣੇ ਪੰਜਾਂ ਤੱਤਾਂ ਦੇ ਮਨੂਏ ਨੂੰ ਕਾਬੂ ਕਰ ਲਵੇ, ਤਦ ਤੇਰਾ ਵਾਸਾ ਸੱਚੇ ਧਰਮ ਅਸਥਾਨ ਤੇ ਹੋ ਜਾਵੇਗਾ।
Fareedkot Teekaਪੰਜ ਤੱਤੋਂ ਕਾ ਸਤੋ ਅੰਸ ਰੂਪ ਜੋ ਮਨ ਹੈ, ਜਬ ਇਸ ਕੋ ਵੱਸ ਕਰੇਂਗਾ ਤਬ ਤੀਰਥ ਮੇਂ ਨਿਵਾਸ ਕਰੇਂਗਾ, ਭਾਵ ਯਹ ਕਿ ਫਿਰ ਜਹਾਂ ਰਹੇਂ ਤਹਾਂ ਹੀ ਤੀਰਥ ਹੈ॥੨॥
Prof. Sahib Singhਜੇ ਤੂੰ (ਪ੍ਰਭੂ-ਚਰਨਾਂ ਦੀ ਬਰਕਤਿ ਨਾਲ) ਕਾਮਾਦਿਕ ਪੰਜਾਂ ਦੇ ਵੱਸ ਵਿਚ ਆਏ ਹੋਏ ਮਨ ਨੂੰ ਆਪਣੇ ਵੱਸ ਵਿਚ ਕਰ ਲਏਂ, ਤਾਂ ਤੂੰ ਤੀਰਥਾਂ ਉਤੇ ਹੀ ਨਿਵਾਸ ਕਰ ਰਿਹਾ ਹੈਂ ॥੨॥ਪਦ ਅਰਥ ਪੰਚਭੂ = (ਕਾਮਾਦਿਕ) ਪੰਜਾਂ ਦੇ ਵੱਸ ਵਿਚ ਆਏ ਹੋਏ ਨੂੰ। ਵਸਿ = ਵੱਸ ਵਿਚ ॥੨॥
SikhNet (Spanish)y tu mente triunfe sobre los cinco elementos, y así habite siempre en lo más Santo de lo santo. (2)
ਮਨਮੁਖਿ, ਇਹੁ ਮਨੁ ਮੁਗਧੁ ਹੈ; ਸੋਝੀ. ਕਿਛੂ ਨ ਪਾਇ ॥
manamukh, ihu man mugadh hai; sojhee. kichhoo na paae |
Sant Singh KhalsaThis mind of the self-centered manmukh is so stupid; it does not obtain any understanding at all.
Manmohan SinghThis mind of an apostate is stupid and it obtains not understanding.
Manmohan Singh (Punjabi)ਪ੍ਰਤੀਕੂਲ ਪੁਰਸ਼ ਦਾ ਇਹ ਮਨੂਆ ਮੂਰਖ ਹੈ। ਇਸ ਨੂੰ ਕੋਈ ਸਮਝ ਨਹੀਂ ਪੈਂਦੀ।
Fareedkot Teekaਮਨਮੁਖੋਂ ਕਾ ਯਹਿ ਮਨੁ ਮੂਰਖੁ ਹੈ, ਤਿਨ ਕੋ ਕੁਛ ਭੀ ਸੂਝ ਪ੍ਰਾਪਤ ਨਹੀਂ ਹੋਤੀ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਇਹ ਮਨ (ਸਦਾ) ਮੂਰਖ (ਹੀ ਟਿਕਿਆ ਰਹਿੰਦਾ) ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੀ) ਰਤਾ ਭੀ ਸਮਝ ਨਹੀਂ ਪੈਂਦੀ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਮੁਗਧੁ = ਮੂਰਖ।
SikhNet (Spanish)La mente ignorante es orgullosa y vanidosa, así la Verdad nunca le será revelada.
ਹਰਿ ਕਾ ਨਾਮੁ. ਨ ਬੁਝਈ; ਅੰਤਿ ਗਇਆ ਪਛੁਤਾਇ ॥੩॥
har kaa naam. na bujhee; ant geaa pachhutaae |3|
Sant Singh KhalsaIt does not understand the Name of the Lord; it departs repenting in the end. ||3||
Manmohan SinghThe stupid soul knows not God's Name and departs repenting at the end.
Manmohan Singh (Punjabi)ਮੂਰਖ ਆਤਮਾ ਭਗਵਾਨ ਦੇ ਨਾਮ ਨੂੰ ਨਹੀਂ ਜਾਣਦੀ ਤੇ ਅਖੀਰ ਨੂੰ ਝੂਰਦੀ ਹੋਈ ਟਰ ਵੰਞਦੀ ਹੈ।
Fareedkot Teekaਕ੍ਯੋਂਕਿ ਹਰਿ ਕਾ ਨਾਮੁ ਸਮਝਤੇ ਨਹੀਂ, ਅੰਤ ਕੋ ਜਮ ਲੋਕ ਮੇਂ ਗਏ ਹੂਏ ਪਸਚਾਤਾਪੁ ਕਰਤੇ ਹੈਂ॥੩॥
Prof. Sahib Singhਉਹ ਪਰਮਾਤਮਾ ਦੇ ਨਾਮ (ਦੀ ਕਦਰ) ਨੂੰ ਨਹੀਂ ਸਮਝਦਾ, ਆਖ਼ਰ ਉਹ ਹੱਥ ਮਲਦਾ ਹੀ (ਜਗਤ ਤੋਂ) ਤੁਰ ਜਾਂਦਾ ਹੈ ॥੩॥ਪਦ ਅਰਥ ਬੁਝਈ = ਬੁਝਏ, ਬੁਝੈ, ਸਮਝਦਾ ॥੩॥
SikhNet (Spanish)No conoce el Nombre del Señor y se lamenta al final. (3)
ਇਹੁ ਮਨੁ ਕਾਸੀ, ਸਭਿ ਤੀਰਥ ਸਿਮ੍ਰਿਤਿ; ਸਤਿਗੁਰ ਦੀਆ ਬੁਝਾਇ ॥
eihu man kaasee, sabh teerath simrit; satigur deea bujhaae |
Sant Singh KhalsaIn this mind are found Benares, all sacred shrines of pilgrimage and the Shaastras; the True Guru has explained this.
Manmohan SinghIn this mind are Banaras all the shrines and Simirtis and this the True Guru has explained.
Manmohan Singh (Punjabi)ਇਸ ਮਨੂਏ ਅੰਦਰ ਬਨਾਰਸ, ਸਾਰੇ ਧਰਮ ਅਸਥਾਨ ਅਤੇ ਸਿਮ੍ਰਤੀਆਂ ਹਨ। ਸੱਚੇ ਗੁਰਾਂ ਨੇ ਇਹ ਦਰਸਾ ਦਿੱਤਾ ਹੈ।
Fareedkot Teekaਜਿਨ ਗੁਰਮੁਖੋਂ ਕੋ ਸਤਿਗੁਰੋਂ ਨੇ ਆਪਨਾ ਉਪਦੇਸੁ ਸਮਝਾਇ ਦੀਆ ਹੈ, ਤਿਨ ਕਾ ਏਹੁ (ਮਨੁ) ਅੰਤਸਕਰਣੁ ਹੀ ਕਾਸੀ ਆਦਿ ਸਭ ਤੀਰਥ ਔਰ ਸਭ ਸਿੰਮ੍ਰਿਤਿ ਰੂਪ ਹੈ॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਨੇ (ਆਤਮਕ ਜੀਵਨ ਦੀ) ਸੂਝ ਬਖ਼ਸ਼ ਦਿੱਤੀ (ਉਸ ਦੇ ਵਾਸਤੇ) ਇਹ ਮਨ ਹੀ ਕਾਂਸ਼ੀ ਹੈ, ਇਹ ਮਨ ਹੀ ਸਾਰੇ ਤੀਰਥ ਹੈ ਇਹ ਮਨ ਹੀ ਸਾਰੀਆਂ ਸਿਮ੍ਰਿਤੀਆਂ ਹੈ,ਪਦ ਅਰਥ ਸਭਿ = ਸਾਰੇ। ਸਤਿਗੁਰਿ = ਗੁਰੂ ਨੇ। ਅਠਸਠਿ = {ਅੱਠ ਅਤੇ ਸੱਠ} ਅਠਾਹਠ।
SikhNet (Spanish)Kashi es la mente misma, lo más Santo de lo santo; contemplando al Señor, esta Verdad se vuelve evidente.
ਅਠਸਠਿ ਤੀਰਥ. ਤਿਸੁ ਸੰਗਿ ਰਹਹਿ; ਜਿਨ. ਹਰਿ ਹਿਰਦੈ ਰਹਿਆ ਸਮਾਇ ॥੪॥
atthasatth teerath. tis sang raheh; jin. har hiradai rahiaa samaae |4|
Sant Singh KhalsaThe sixty-eight places of pilgrimage remain with one, whose heart is filled with the Lord. ||4||
Manmohan SinghThe sixty-eight holy places remain with him, in whose heart the Lord is contained.
Manmohan Singh (Punjabi)ਅਠਾਹਟ ਤੀਰਥ ਉਸ ਦੇ ਨਾਲ ਰਹਿੰਦੇ ਹਨ, ਜਿਸ ਦੇ ਦਿਲ ਅੰਦਰ ਪ੍ਰਭੂ ਰਮ ਰਿਹਾ ਹੈ।
Fareedkot Teekaਜਿਸ ਕੇ ਹਿਰਦੇ ਮੇਂ ਪਰਮੇਸ੍ਵਰ ਸਮਾਇ, ਭਾਵ ਵਸ ਰਹਾ ਹੈ, ਅਠਾਹਠ ਤੀਰਥ ਤਿਨ ਕੇ ਸੰਗ ਮੇਂ ਰਹਿਤੇ ਹੈਂ, ਭਾਵ ਸਭ ਤੀਰਥੋਂ ਕਾ ਫਲੁ ਤਿਨ ਕੋ ਪ੍ਰਾਪਤ ਹੋ ਗਿਆ ਹੈ॥੪॥
Prof. Sahib Singhਉਸ ਮਨੁੱਖ ਦੇ ਨਾਲ ਅਠਾਹਠ ਹੀ ਤੀਰਥ ਵੱਸਦੇ ਹਨ। ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਸਦਾ ਪਰਮਾਤਮਾ ਵੱਸਿਆ ਰਹਿੰਦਾ ਹੈ (ਉਹਨਾਂ ਵਾਸਤੇ ਇਹ ਮਨ ਹੀ ਕਾਂਸ਼ੀ ਹੈ) ॥੪॥ਪਦ ਅਰਥ ਸੰਗਿ = ਨਾਲ। ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ ॥੪॥
SikhNet (Spanish)Todos los lugares de peregrinaje habitan en aquél en cuyo corazón habita el Señor. (4)
ਨਾਨਕ. ਸਤਿਗੁਰ ਮਿਲਿਐ. ਹੁਕਮੁ ਬੁਝਿਆ; ਏਕੁ ਵਸਿਆ ਮਨਿ ਆਇ ॥
naanak. satigur miliai. hukam bujhiaa; ek vasiaa man aae |
Sant Singh KhalsaO Nanak, upon meeting the True Guru, the Order of the Lord's Will is understood, and the One Lord comes to dwell in the mind.
Manmohan SinghNanak, on meeting the True Guru God's will is known, and the one Lord comes to abide in man's mind.
Manmohan Singh (Punjabi)ਨਾਨਕ ਸੱਚੇ ਗੁਰਾਂ ਨੂੰ ਮਿਲਣ ਨਾਲ ਹਰੀ ਦਾ ਭਾਣਾ ਜਾਣ ਲਿਆ ਜਾਂਦਾ ਹੈ ਤੇ ਇਕ ਸੁਆਮੀ ਆ ਕੇ ਆਦਮੀ ਦੇ ਹਿਰਦੇ ਅੰਦਰ ਟਿੱਕ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੇ ਸਤਗੁਰੋਂ ਸੇ ਮਿਲਕਰ ਅਕਾਲ ਪੁਰਖ ਕਾ ਹੁਕਮੁ ਸਮਝਾ ਹੈ, ਤਿਸ ਕੇ ਹ੍ਰਿਦੇ ਮੇਂ ਏਕ ਪਰਮੇਸ੍ਵਰ ਆਇ ਵਸਾ ਹੈ॥☬ਪੁਨਾ ਐਸੇ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜੇ ਮਨੁੱਖ ਗੁਰੂ ਨੂੰ ਮਿਲ ਪਏ ਤਾਂ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਤਾਂ ਇਕ ਪਰਮਾਤਮਾ ਉਸ ਦੇ ਮਨ ਵਿਚ ਆ ਵੱਸਦਾ ਹੈ।ਪਦ ਅਰਥ ਹੁਕਮੁ = ਰਜ਼ਾ। ਏਕੁ = ਇਕ ਪਰਮਾਤਮਾ ਹੀ। ਮਨਿ = ਮਨ ਵਿਚ।
SikhNet (Spanish)Dice Nanak, encontrando al Verdadero Guru, uno realiza la Voluntad del Señor,
ਜੋ ਤੁਧੁ ਭਾਵੈ. ਸਭੁ ਸਚੁ ਹੈ; ਸਚੇ ਰਹੈ ਸਮਾਇ ॥੫॥੬॥੮॥
jo tudh bhaavai. sabh sach hai; sache rahai samaae |5|6|8|
Sant Singh KhalsaThose who are pleasing to You, O True Lord, are true. They remain absorbed in You. ||5||6||8||
Manmohan SinghThey who please Thee, O True Lord are all true and they remain absorbed in Thee.
Manmohan Singh (Punjabi)ਜਿਹੜੈ ਤੈਨੂੰ ਚੰਗੇ ਲੱਗਦੇ ਹਨ, ਹੇ ਸੱਚੇ ਸਾਈਂ! ਉਹ ਸਾਰੇ ਸੱਚੇ ਹਨ, ਅਤੇ ਉਹ ਤੇਰੇ ਅੰਦਰ ਲੀਨ ਹੋਏ ਰਹਿੰਦੇ ਹਨ।
Fareedkot Teekaਹੇ ਹਰੀ! ਜੋ (ਜੋ ਤੁਧੁ) ਤੇਰੇ ਕੋ ਭਾਵਤਾ ਹੈ, ਸੋ ਸਭ ਸਚੁ ਹੈ। ਹੇ ਸੱਚੇ! ਐਸੇ ਜਾਨਣੇ ਵਾਲੇ ਤੇਰੇ ਸੇ ਅਭਿੰਨ ਹੋ ਰਹਿਤੇ ਹੈਂ॥੫॥੬॥☬ਪੰਡਿਤ ਪ੍ਰਤੀ ਉਪਦੇਸੁ ਹੈ:
Prof. Sahib Singh(ਉਹ ਮਨੁੱਖ ਸਦਾ ਇਉਂ ਯਕੀਨ ਰੱਖਦਾ ਹੈ ਤੇ ਆਖਦਾ ਹੈ-ਹੇ ਪ੍ਰਭੂ!) ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਸਦਾ ਅਟੱਲ ਨਿਯਮ ਹੈ। (ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੫॥੬॥੮॥ਪਦ ਅਰਥ ਸਚੁ = ਅਟੱਲ। ਸਚੇ = ਸਦਾ-ਥਿਰ ਹਰੀ ਵਿਚ ॥੫॥੬॥੮॥
* ਨੋਟ: ਇਹ ਸ਼ਬਦ ਅਤੇ ਅਗਲਾ ਸ਼ਬਦ ਦੋਵੇਂ ਪੰਜ ਪੰਜ ਬੰਦਾਂ ਵਾਲੇ ਹਨ।
SikhNet (Spanish)Quien es enaltecido en la mente propia, y así, amando lo que sea que es Su Voluntad, se inmerge en Su Verdad. (5‑6‑8)